Hydroxychloroquine: ਕੀ ਹੈ ਗ਼ੈਰ-ਪ੍ਰਮਾਣਿਤ ''''ਕੋਰੋਨਾ ਦਵਾਈ'''' ਜਿਸ ਲਈ ਟਰੰਪ ਭਾਰਤ ਨੂੰ ਧਮਕਾ ਰਹੇ ਹਨ

04/07/2020 4:14:31 PM

Getty Images

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਹੈ ਕਿ ਕੋਵਿਡ-19 ਖਿਲਾਫ਼ ਜੰਗ ਵਿੱਚ ''ਗੇਮ ਚੇਂਜਰ'' ਕਹੀ ਜਾਂਦੀ ਦਵਾਈ ਦਾ ਜੇਕਰ ਭਾਰਤ ਅਮਰੀਕਾ ਲਈ ਸਟਾਕ ਜਾਰੀ ਨਹੀਂ ਕਰਦਾ ਤਾਂ ਅਮਰੀਕਾ ਇਸ ਦਾ ''ਬਦਲਾ'' ਲੈ ਸਕਦਾ ਹੈ।

ਭਾਰਤ ਵੱਲੋਂ ਵੱਡੀ ਮਾਤਰਾ ਵਿੱਚ ਬਣਾਈ ਜਾਂਦੀ ਦਵਾਈ ''ਹਾਈਡਰੌਕਸੀਕਲੋਰੋਕੁਆਇਨ'' (Hydroxychloroquine) ਦਾ ਐਕਸਪੋਰਟ ਰੋਕਣ ਦੇ ਇੱਕ ਦਿਨ ਬਾਅਦ ਟਰੰਪ ਨੇ ਐਤਵਾਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕੀਤੀ।

ਕੋਰੋਨਾਵਾਇਰਸ ਨਾਲ ਜੁੜੇ LIVE ਅਪਡੇਟ ਜਾਣਨ ਲਈ ਇਹ ਪੜ੍ਹੋ:

ਸਥਾਨਕ ਮੀਡੀਆ ਦਾ ਕਹਿਣਾ ਹੈ ਕਿ ਸਰਕਾਰ ਟਰੰਪ ਦੀ ਬੇਨਤੀ ''ਤੇ ''ਵਿਚਾਰ'' ਕਰ ਰਹੀ ਹੈ ਅਤੇ ਮੰਗਲਵਾਰ ਨੂੰ ਇਸ ਦਾ ਫੈਸਲਾ ਹੋਣ ਦੀ ਉਮੀਦ ਹੈ।

https://www.youtube.com/watch?v=O7IpN6VrinE&list=PL4jyQZjuLd3HhjCti45ExFTHxyByUe7FA&index=8&t=0s

ਸੋਮਵਾਰ ਨੂੰ ਵ੍ਹਾਈਟ ਹਾਊਸ ਵਿੱਚ ਇੱਕ ਪੱਤਰਕਾਰ ਸੰਮੇਲਨ ਵਿੱਚ ਅਮਰੀਕੀ ਰਾਸ਼ਟਰਪਤੀ ਦੀ ਟਿੱਪਣੀ ਸੀ ਕਿ ਭਾਰਤ ਵਿੱਚ ਇਹ ਗੱਲ ਜ਼ਿਆਦਾਤਰ ਲੋਕਾਂ ਨੂੰ ਅਖਰ ਰਹੀ ਹੈ, ਪਰ ਆਲੋਚਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹਾ ਵਤੀਰਾ ਦਿਖਾਉਣ ਦੀ ਲੋੜ ਨਹੀਂ ਸੀ, ਕਿਉਂਕਿ ਮੋਦੀ ਤਾਂ ਪਹਿਲਾਂ ਤੋਂ ਹੀ ਉਨ੍ਹਾਂ ਦੀ ਮਦਦ ਕਰਨ ਲਈ ਸਹਿਮਤ ਹਨ।

ਇਨ੍ਹਾਂ ਦੋਵੇਂ ਆਗੂਆਂ ਦੇ ਸਬੰਧ ਕਾਫ਼ੀ ਦੋਸਤਾਨਾ ਹਨ ਅਤੇ ਟਰੰਪ ਨੇ ਹਾਲ ਹੀ ਵਿੱਚ ਭਾਰਤ ਦਾ ਉੱਚ ਪੱਧਰੀ ਦੌਰਾ ਕੀਤਾ ਸੀ।

ਪਰ ਕੀ ਭਾਰਤ ਅਸਲ ਵਿੱਚ ਅਮਰੀਕਾ ਦੀ ਮਦਦ ਕਰਨ ਦੀ ਸਥਿਤੀ ਵਿੱਚ ਹੈ? ਅਤੇ ਕੀ ਹਾਈਡਰੌਕਸੀਕਲੋਰੋਕੁਆਇਨ ਕੋਰੋਨਾ ਖਿਲਾਫ਼ ਕੰਮ ਕਰਦੀ ਹੈ?

ਹਾਈਡਰੌਕਸੀਕਲੋਰੋਕੁਆਇਨ ਕੀ ਹੈ?

ਹਾਈਡਰੌਕਸੀਕਲੋਰੋਕੁਆਇਨ, ਕਲੋਰੋਕੁਆਇਨ ਨਾਲ ਬਹੁਤ ਮਿਲਦੀ-ਜੁਲਦੀ ਹੈ, ਜੋ ਮਲੇਰੀਆ ਦੇ ਇਲਾਜ਼ ਦੀ ਸਭ ਤੋਂ ਪੁਰਾਣੀ ਅਤੇ ਪ੍ਰਸਿੱਧ ਦਵਾਈਆਂ ਵਿੱਚੋਂ ਇੱਕ ਹੈ।

ਪਰ ਇਹ ਦਵਾਈ-ਜਿਹੜੀ ਰੁਮੇਟੀਯਡ ਗਠੀਆ ਅਤੇ ਲਿਯੂਪਸ ਵਰਗੀਆਂ ਆਟੋ-ਇਮਯੂਨ ਬਿਮਾਰੀਆਂ ਦਾ ਇਲਾਜ ਵੀ ਕਰ ਸਕਦੀ ਹੈ।

ਇਸਨੇ ਪਿਛਲੇ ਕੁਝ ਦਹਾਕਿਆਂ ਤੋਂ ਇੱਕ ਸੰਭਾਵਿਤ ਐਂਟੀ ਵਾਇਰਲ ਏਜੰਟ ਦੇ ਰੂਪ ਵਿੱਚ ਵੀ ਆਪਣੇ ਵੱਲ ਧਿਆਨ ਖਿੱਚਿਆ ਹੈ।

BBC
  • ਕੋਰੋਨਾਵਾਇਰਸ ਤੋਂ ਬਚਣ ਲਈ ਸਾਨੂੰ ਕੀ-ਕੀ ਕਰਨ ਦੀ ਲੋੜ ਹੈ
  • ਕੋਰੋਨਾਵਾਇਰਸ ਕਿਵੇਂ ਫੈਲਦਾ ਹੈ, ਇਸਦੇ ਲੱਛਣ ਕੀ ਹਨ ਅਤੇ ਬਚਾਅ ਦੇ ਤਰੀਕੇ
  • ਕੋਰੋਨਾਵਾਇਰਸ: ਕੀ ਕੋਰੋਨਾਵਾਇਰਸ ਦਾ ਕੋਈ ਇਲਾਜ ਹੈ? - ਜਾਣੋ 13 ਮੁੱਖ ਸਵਾਲਾਂ ਦੇ ਜਵਾਬ

ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਅਮਰੀਕੀ ਫੂਡ ਅਤੇ ਡਰੱਗ ਐਡਮਨਿਸਟਰੇਸ਼ਨ (ਐੱਫਡੀਏ) ਨੇ ਕੋਰੋਨਾਵਾਇਰਸ ਦੇ ਇਲਾਜ ਲਈ ਇਸ ਨੂੰ ਪ੍ਰਵਾਨਗੀ ਦਿੱਤੀ ਹੈ, ਪਰ ਇਸ ਸੰਗਠਨ ਨੇ ਇਸਤੋਂ ਇਨਕਾਰ ਕੀਤਾ ਹੈ।

ਟਰੰਪ ਨੇ ਬਾਅਦ ਵਿੱਚ ਕਿਹਾ ਕਿ ਇਸ ਨੂੰ ''ਅੰਤਿਮ ਹਥਿਆਰ ਦੇ ਰੂਪ ਵਿੱਚ ਵਰਤੋਂ'' ਕਰਨ ਲਈ ਪ੍ਰਵਾਨ ਕੀਤਾ ਗਿਆ ਸੀ-ਜਿਸਦਾ ਅਰਥ ਹੈ ਕਿ ਇੱਕ ਡਾਕਟਰ ਇੱਕ ਅਜਿਹੀ ਦਵਾਈ ਮਰੀਜ਼ ਦੇ ਜੀਵਨ ਨੂੰ ਬੇਹੱਦ ਜ਼ਿਆਦਾ ਖ਼ਤਰਾ ਹੋਣ ਦੀ ਸਥਿਤੀ ਵਿੱਚ ਦੇ ਸਕਦਾ ਹੈ ਜਿਸ ਬਾਰੇ ਅਜੇ ਤੱਕ ਸਰਕਾਰ ਵੱਲੋਂ ਸਥਿਤੀ ਸਪੱਸ਼ਟ ਨਹੀਂ ਕੀਤੀ ਗਈ।

ਡਾਕਟਰ ਇਨ੍ਹਾਂ ਹਾਲਾਤ ਵਿੱਚ ਕਲੋਰੋਕੁਆਇਨ ਉਦੋਂ ਦੇਣ ਦੇ ਸਮਰੱਥ ਹੈ ਜਦੋਂ ਇਹ ਇੱਕ ਰਜਿਸਟਰਡ ਦਵਾਈ ਹੋਵੇ।

https://www.youtube.com/watch?v=Br8YbJt56cY&list=PL4jyQZjuLd3HhjCti45ExFTHxyByUe7FA&index=13&t=0s

ਕੀ ਭਾਰਤ ਅਸਲ ਵਿੱਚ ਰਾਸ਼ਟਰਪਤੀ ਟਰੰਪ ਦੀ ਮਦਦ ਕਰ ਸਕਦਾ ਹੈ?

ਹਾਈਡਰੌਕਸੀਕਲੋਰੋਕੁਆਇਨ ਨੂੰ ਇਸ ਲਈ ਖਰੀਦਿਆ ਜਾ ਸਕਦਾ ਹੈ ਕਿਉਂਕਿ ਇਹ ਕਾਫ਼ੀ ਸਸਤੀ ਵੀ ਹੈ।

ਹਾਲਾਂਕਿ ਇਸਦੀ ਖਰੀਦ ਅਤੇ ਉਪਯੋਗ ''ਤੇ ਪਾਬੰਦੀ ਲਗਾਈ ਗਈ ਹੈ ਕਿਉਂਕਿ ਇਸਨੂੰ ਕੋਵਿਡ-19 ਲਈ ਇੱਕ ਸੰਭਾਵੀ ਇਲਾਜ ਦੇ ਰੂਪ ਵਿੱਚ ਵਿਚਾਰਿਆ ਗਿਆ ਹੈ।

ਸ਼ਨਿੱਚਰਵਾਰ ਨੂੰ ਭਾਰਤ ਨੇ ''ਬਿਨਾਂ ਕਿਸੇ ਛੋਟ'' ਦੇ ਦਵਾਈ ਦੇ ਨਿਰਯਾਤ ''ਤੇ ਪਾਬੰਦੀ ਲਗਾ ਦਿੱਤੀ। ਇਹ ਹੁਕਮ ਦੇਸ਼ ਵਿੱਚ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ ਵਿੱਚ ਇਕਦਮ ਵਾਧਾ ਹੋਣ ਕਾਰਨ ਆਇਆ।

Getty Images
ਹਾਲ ਵਿੱਚ ਹੀ ਟਰੰਪ ਨੇ ਭਾਰਤ ਦਾ ਹਾਈ ਪ੍ਰੋਫਾਈਲ ਦੌਰਾ ਕੀਤਾ ਸੀ

ਪਰ ਹੁਣ ਅਜਿਹਾ ਲਗਦਾ ਹੈ ਕਿ ਟਰੰਪ ਵੱਲੋਂ ਮੋਦੀ ਨੂੰ ਇਸ ਬਾਰੇ ਅਪੀਲ ਕਰਨ ਤੋਂ ਬਾਅਦ ਸਰਕਾਰ ਆਪਣੇ ਇਸ ਰੁਖ਼ ''ਤੇ ਮੁੜ ਵਿਚਾਰ ਕਰ ਸਕਦੀ ਹੈ।

ਭਾਰਤੀ ਮੀਡੀਆ ਨੇ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਨਜ਼ਦੀਕੀ ਭਵਿੱਖ ਵਿੱਚ ਘਰੇਲੂ ਲੋੜਾਂ ਕੀ ਹੋ ਸਕਦੀਆਂ ਹਨ। ਇਸ ''ਤੇ ਵਿਚਾਰ ਕਰਨ ਤੋਂ ਬਾਅਦ ਮੰਗਲਵਾਰ ਨੂੰ ਇਸ ''ਤੇ ਜਲਦੀ ਤੋਂ ਜਲਦੀ ਫੈਸਲਾ ਕੀਤਾ ਜਾ ਸਕਦਾ ਹੈ।

ਪਰ ਕੀ ਭਾਰਤ-ਇਸ ਦਵਾਈ ਦਾ ਵਿਸ਼ਵ ਦਾ ਸਭ ਤੋਂ ਵੱਡਾ ਨਿਰਮਾਤਾ-ਅਸਲ ਵਿੱਚ ਦੂਜੇ ਦੇਸ਼ਾਂ ਨੂੰ ਵੀ ਇਸ ਦਵਾਈ ਦੀ ਸਪਲਾਈ ਕਰਨ ਦੀ ਸਮਰੱਥਾ ਰੱਖਦਾ ਹੈ?

BBC
  • ਕੋਰੋਨਾਵਾਇਰਸ ਦੇ ਦੌਰ ''ਚ ਬੰਦਿਆਂ ਨੂੰ ਨਸੀਹਤ ''ਭਾਂਡੇ ਧੋਵੋ, ਅੱਲ੍ਹਾ-ਅੱਲ੍ਹਾ ਕਰੋ, ਰੱਬ ਆਪੇ ਖ਼ੈਰ ਕਰੇਗਾ''
  • ਪੁਲਿਸ ਵਾਲੇ ''ਤੇ ਥੁੱਕਣ ਵਾਲਾ ਵੀਡੀਓ ਤੁਸੀਂ ਵੀ ਦੇਖਿਆ ਹੈ? ਹੁਣ ਇਸ ਦਾ ਸੱਚ ਵੀ ਜਾਣ ਲਵੋ
  • ਪੰਜਾਬ ਵਿੱਚ ਦਿੱਲੀ ਦੇ ਮਰਕਜ਼ ਤੋਂ ਆਏ 3 ਲੋਕਾਂ ਨੂੰ ਕੋਰੋਨਾਵਾਇਰਸ
  • ਕੋਰੋਨਾਵਾਇਰਸ ਦੇ ਮਰੀਜ਼ ਸਾਡੀ ਹਮਦਰਦੀ ਦੇ ਪਾਤਰ ਹਨ ਜਾਂ ਇਲਜ਼ਾਮਤਰਾਸ਼ੀ ਦੇ

ਭਾਰਤੀ ਦਵਾਈ ਨਿਰਮਾਤਾ ਐਸੋਸੀਏਸ਼ਨ ਦੇ ਅਸ਼ੋਕ ਕੁਮਾਰ ਮਦਨ ਅਨੁਸਾਰ ਭਾਰਤ ਇਹ ਸਮਰੱਥਾ ਰੱਖਦਾ ਹੈ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, ''''ਭਾਰਤ ਪੱਕੇ ਤੌਰ ''ਤੇ ਆਲਮੀ ਅਤੇ ਸਥਾਨਕ ਦੋਵੇਂ ਬਾਜ਼ਾਰਾਂ ਦੀ ਮੰਗ ਨੂੰ ਪੂਰਾ ਕਰਨ ਦੀ ਸਮਰੱਥਾ ਰੱਖਦਾ ਹੈ। ਬੇਸ਼ੱਕ ਘਰੇਲੂ ਵਿਚਾਰ ਪਹਿਲਾਂ ਆਉਣਾ ਚਾਹੀਦਾ ਹੈ, ਪਰ ਸਾਡੇ ਕੋਲ ਇਸਦੀ ਸਮਰੱਥਾ ਹੈ।''''

ਮਦਨ ਨੇ ਉਨ੍ਹਾਂ ਰਿਪੋਰਟਾਂ ਦਾ ਵੀ ਖੰਡਨ ਕੀਤਾ ਕਿ ਚੀਨ ਨੇ ''ਐਕਟਿਵ ਫਾਰਮਾਸਿਊਟੀਕਲ ਇਨਗ੍ਰੀਡੀਐਂਟ (ਏਪੀਆਈ) ਦੀ ਬਰਾਮਦਗੀ ਨੂੰ ਗੰਭੀਰ ਪੱਧਰ ''ਤੇ ਸੀਮਤ ਕਰ ਦਿੱਤਾ ਹੈ ਜਿਸਦਾ ਉਪਯੋਗ ਹਾਈਡਰੌਕਸੀਕਲੋਰੋਕੁਆਇਨ ਬਣਾਉਣ ਲਈ ਕੀਤਾ ਜਾਂਦਾ ਹੈ।

ਉਨ੍ਹਾਂ ਨੇ ਸਵੀਕਾਰ ਕੀਤਾ ਕਿ ਦਵਾਈਆਂ ਦੇ ਨਿਰਮਾਣ ਲਈ ਭਾਰਤ ਵੱਲੋਂ ਜ਼ਰੂਰੀ ਏਪੀਆਈ ਦਾ 70 ਫੀਸਦੀ ਚੀਨ ਤੋਂ ਆਉਂਦਾ ਹੈ, ਪਰ ਚੀਨ ਤੋਂ ''ਸਮੁੰਦਰੀ ਅਤੇ ਹਵਾਈ'' ਦੋਵਾਂ ਮਾਰਗਾਂ ਤੋਂ ਇਸ ਦੀ ਸਪਲਾਈ ਲਗਾਤਾਰ ਜਾਰੀ ਹੈ।

https://www.youtube.com/watch?v=3R218qnOX9M&list=PL4jyQZjuLd3HhjCti45ExFTHxyByUe7FA&index=16&t=0s

ਪਰ ਕੀ ਇਹ ਕੰਮ ਕਰਦੀ ਹੈ?

ਕਈ ਵਾਇਰੋਲੌਜਿਸਟ ਅਤੇ ਸੰਕਰਮਣ ਰੋਗ ਮਾਹਿਰਾਂ ਨੇ ਸਾਵਧਾਨ ਕੀਤਾ ਹੈ ਕਿ ਹਾਈਡਰੌਕਸੀਕਲੋਰੋਕੁਆਇਨ ''ਤੇ ਕਾਹਲਪੁਣੇ ਵਿੱਚ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ।

ਬੀਬੀਸੀ ਦੇ ਸਿਹਤ ਪੱਤਰਕਾਰ ਜੇਮਜ਼ ਗੈਲਾਘਰ ਨੇ ਵਿਸਥਾਰ ਨਾਲ ਦੱਸਿਆ ਕਿ ਕਲੋਰੋਕੁਆਇਨ ਪ੍ਰਯੋਗਸ਼ਾਲਾ ਅਧਿਐਨਾਂ ਵਿੱਚ ਕੋਰੋਨਾਵਾਇਰਸ ਨੂੰ ਰੋਕਦਾ ਪ੍ਰਤੀਤ ਹੁੰਦਾ ਹੈ।

ਡਾਕਟਰਾਂ ਕੋਲ ਕਈ ਮਹੱਤਵਪੂਰਨ ਸਬੂਤ ਹਨ ਜੋ ਦਰਸਾਉਂਦੇ ਹਨ ਕਿ ਇਹ ਇਸ ਵਿੱਚ ਸਹਾਇਤਾ ਕਰ ਸਕਦੀ ਹੈ।

Reuters
ਅਮਰੀਕੀ ਵਿਗਿਆਨੀਆਂ ਨੇ ਹਾਈਡਰੌਕਸੀਕਲੋਰੋਕੁਆਇਨ ਦੇ ਕੋਰੋਨਾਵਾਇਰਸ ’ਤੇ ਪੈਂਦੇ ਅਸਰ ਬਾਰੇ ਟ੍ਰਾਇਲ ਸ਼ੁਰੂ ਕਰ ਦਿੱਤੇ ਹਨ

ਪਰ ਸੰਪੂਰਨ ਰੂਪ ਨਾਲ ਅਜਿਹਾ ਕੋਈ ਕਲੀਨੀਕਲ ਟਰਾਇਲ ਨਹੀਂ ਹੋਇਆ ਜੋ ਇਹ ਮਹੱਤਵਪੂਰਨ ਢੰਗ ਨਾਲ ਦਰਸਾਉਂਦਾ ਹੋਵੇ ਕਿ ਇਹ ਦਵਾਈ ਅਸਲ ਵਿੱਚ ਮਰੀਜ਼ਾਂ ਵਿੱਚ ਕਿਵੇਂ ਕੰਮ ਕਰਦੀ ਹੈ, ਹਾਲਾਂਕਿ ਚੀਨ, ਅਮਰੀਕਾ, ਬ੍ਰਿਟੇਨ ਅਤੇ ਸਪੇਨ ਵਿੱਚ ਟਰਾਇਲ ਚੱਲ ਰਹੇ ਹਨ।

ਪਰ ਫਿਰ ਵੀ ਇਸ ਗੱਲ ''ਤੇ ਸ਼ੱਕ ਹੈ ਕਿ ਇਹ ਕਿੰਨੇ ਸਫਲ ਸਾਬਤ ਹੋਣਗੇ।

ਸੀਨੀਅਰ ਸਲਾਹਕਾਰ ਡਾਕਟਰ ਡਾ. ਜੋਇਤਾ ਬਸੁ ਨੇ ਬੀਬੀਸੀ ਨੂੰ ਦੱਸਿਆ, ''''ਜੇਕਰ ਇਹ ਕੋਵਿਡ-19 ਦੇ ਇਲਾਜ ਵਿੱਚ ਅਸਲ ਵਿੱਚ ਪ੍ਰਭਾਵ ਪਾਉਂਦੀ ਹੈ ਤਾਂ ਸਾਡੇ ਕੋਲ ਪਹਿਲਾਂ ਤੋਂ ਹੀ ਇਸ ਦੇ ਸਬੂਤ ਹੋਣਗੇ।"

https://www.youtube.com/watch?v=Q9boDOTvizM&list=PL4jyQZjuLd3HhjCti45ExFTHxyByUe7FA&index=33&t=0s

"ਅਸੀਂ ਅਜਿਹਾ ਨਹੀਂ ਕਰਦੇ ਹਾਂ ਜੋ ਸਾਨੂੰ ਦੱਸਦਾ ਹੈ ਕਿ ਕਿ ਹਾਈਡਰੋਕੌਸੀਕਲੋਰੋਕੁਆਇਨ ਥੋੜ੍ਹਾ ਜਿਹਾ ਵੀ ਕੰਮ ਕਰਦੀ ਹੈ ਤਾਂ ਸੰਭਾਵਿਤ ਤੌਰ ''ਤੇ ਮਾਮੂਲੀ ਪ੍ਰਭਾਵ ਦਿਖਾਈ ਦੇਣਗੇ।"

"ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਦੇ ਇੱਕ ਸੀਨੀਅਰ ਵਿਗਿਆਨਕ ਰਮਨ ਆਰ ਗੰਗਾਖੇਡਕਰ ਨੇ ਕਿਹਾ ਕਿ ਫਿਲਹਾਲ ਨੀਤੀ ਇਹ ਹੈ ਕਿ ਇਸ ਦਵਾਈ ਦਾ ਪ੍ਰਯੋਗ ਹਰੇਕ ਨੇ ਨਹੀਂ ਕਰਨਾ ਹੈ।"

ਉਨ੍ਹਾਂ ਨੇ ਪਿਛਲੇ ਹਫ਼ਤੇ ਪੱਤਰਕਾਰਾਂ ਨੂੰ ਦੱਸਿਆ ਸੀ, ''''ਇਹ ਡਾਕਟਰਾਂ ਅਤੇ ਪ੍ਰਯੋਗਸ਼ਾਲਾਵਾਂ ਵੱਲੋਂ ਪੁਸ਼ਟੀ ਕੀਤੇ ਗਏ ਮਾਮਲਿਆਂ ਅਤੇ ਉਨ੍ਹਾਂ ਦੇ ਸੰਪਰਕ ਵਿੱਚ ਆਏ ਵਿਅਕਤੀਆਂ ਨੂੰ ਦਿੱਤੀ ਜਾ ਰਹੀ ਹੈ।"

"ਜਦੋਂ ਇਨ੍ਹਾਂ ਦੇ ਅੰਕੜਿਆਂ ਨੂੰ ਇਕੱਠਾ ਕੀਤਾ ਜਾਵੇਗਾ ਤਾਂ ਹੀ ਇਸ ਨੂੰ ਲੈਣ ਬਾਰੇ ਕਿਹਾ ਜਾ ਸਕਦਾ ਹੈ ਕਿ, ਕੀ ਇਸਦੀ ਸਾਰਿਆਂ ਦੇ ਪ੍ਰਯੋਗ ਲਈ ਸਿਫਾਰਸ਼ ਕੀਤੀ ਜਾਣੀ ਚਾਹੀਦੀ ਹੈ।"

"ਇਨ੍ਹਾਂ ਤੱਥਾਂ ਦੀ ਅਜੇ ਜਾਂਚ ਹੋਣੀ ਬਾਕੀ ਹੈ, ਪਰ ਲੋਕਾਂ ਨੇ ਖੁਦ ਹੀ ਇਸਦਾ ਪ੍ਰਯੋਗ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਸ ਦੇ ਵਿਨਾਸ਼ਕਾਰੀ ਨਤੀਜੇ ਵੀ ਸਾਹਮਣੇ ਆ ਸਕਦੇ ਹਨ।"

BBC
  • ਕੋਰੋਨਾਵਾਇਰਸ: ਲੱਖਾਂ ਮਰੀਜ਼ਾਂ ਦੀ ਨਜ਼ਰ ਜਿਸ ਟੀਕੇ ''ਤੇ ਹੈ ਉਸ ਦਾ ਅਮਰੀਕਾ ਨੇ ਕੀਤਾ ਪਹਿਲਾ ਮਨੁੱਖੀ ਟੈਸਟ
  • ਕੋਰੋਨਾਵਾਇਰਸ ਦਾ ਇਲਾਜ ਲੱਭਣ ਵਿੱਚ ਹੋਰ ਕਿੰਨੀ ਦੇਰ ਲੱਗੇਗੀ
  • ਕੀ ਹੋਮਿਓਪੈਥੀ ਵਿੱਚ ਹੈ ਕੋਰੋਨਾਵਾਇਰਸ ਦਾ ਇਲਾਜ
  • ਕੋਰੋਨਾਵਾਇਰਸ ਨਾਲ ਪੀੜਤ ਹੋਣ ''ਤੇ ਸਰੀਰ ਵਿੱਚ ਕੀ-ਕੀ ਬਦਲਾਅ ਆਉਂਦੇ ਹਨ?

ਟਰੰਪ ਵੱਲੋਂ ਇਸ ਦਵਾਈ ਦਾ ਉਤਸ਼ਾਹਜਨਕ ਢੰਗ ਨਾਲ ਸਮਰਥਨ ਕਰਨ ਤੋਂ ਬਾਅਦ ਕਥਿਤ ਰੂਪ ਵਿੱਚ ਪ੍ਰੇਰਿਤ ਹੋ ਕੇ ਨਾਈਜੀਰੀਆ ਵਿੱਚ ਕਈ ਲੋਕਾਂ ਨੇ ਇਸਦੀ ਓਵਰਡੋਜ਼ ਲਈ।

ਓਵਰਡੋਜ਼ ਲੈਣ ਨਾਲ ਇਸਦੇ ਜ਼ਹਿਰ ਵਾਂਗ ਕੰਮ ਕਰਨ ਦੀਆਂ ਰਿਪੋਰਟਾਂ ਆਈਆਂ ਹਨ।

''ਲੈਂਸੇਟ'' ਦੇ ਇੱਕ ਲੇਖ ਵਿੱਚ ਇਹ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਇਸਦੀ ਖੁਰਾਕ ਲੈਣ ਨੂੰ ਸਾਵਧਾਨੀ ਨਾਲ ਕੰਟਰੋਲ ਨਾ ਕੀਤਾ ਗਿਆ ਤਾਂ ਹਾਈਡਰੌਕਸੀਕਲੋਰੋਕੁਆਇਨ ਦੇ ਖ਼ਤਰਨਾਕ ਅਸਰ ਸਾਹਮਣੇ ਆ ਸਕਦੇ ਹਨ।

ਸੱਚਾਈ ਦੀ ਘਾਟ ਹੋਣ ਕਾਰਨ ਫੇਸਬੁੱਕ ਅਤੇ ਟਵਿੱਟਰ ਵਰਗੀਆਂ ਸੋਸ਼ਲ ਮੀਡੀਆ ਸਾਈਟਸ ਤੋਂ ਪੋਸਟਾਂ ਹਟਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਜੋ ਇਸ ਨੂੰ ਇੱਕ ਇਲਾਜ ਦੇ ਰੂਪ ਵਿੱਚ ਦਰਸਾਉਂਦੀਆਂ ਹਨ-ਜਦੋਂ ਅਜਿਹੇ ਦਾਅਵੇ ਵਿਸ਼ਵ ਨੇਤਾਵਾਂ ਵੱਲੋਂ ਕੀਤੇ ਜਾਂਦੇ ਹਨ।

MoHFW_INDIA
BBC

ਇਹ ਵੀ ਦੇਖੋ:

https://www.youtube.com/watch?v=cJLsv1U8DVw&list=PL4jyQZjuLd3HhjCti45ExFTHxyByUe7FA&index=39&t=0s

https://www.youtube.com/watch?v=xWw19z7Edrs&t=1s

https://www.youtube.com/watch?v=7Lm_Oy9gU5E

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)