ਕੋਰੋਨਾਵਾਇਰਸ: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਆਈਸੀਯੂ ਵਿੱਚ ਦਾਖ਼ਲ

04/07/2020 12:14:30 PM

Getty Images

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਲੰਡਨ ਦੇ ਹਸਪਤਾਲ ਵਿੱਚ ਇੰਟੈਨਸਿਵ ਕੇਅਰ ਯੂਨਿਟ ''ਚ ਦਾਖ਼ਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਹਾਲਤ ਵਿਗੜ ਗਈ ਸੀ।

55 ਸਾਲਾ ਬੋਰਿਸ ਜੌਨਸਨ ਨੂੰ ਕਰੀਬ 10 ਦਿਨ ਪਹਿਲਾਂ ਕੋਵਿਡ-19 ਹੋ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਰੁਟੀਨ ਚੈਕਅੱਪ ਲਈ ਸੇਂਟ ਥੋਮਸ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।

ਜੌਨਸਨ ਨੇ ਫਰਸਟ ਸੈਕਰੇਟਰੀ ਆਫ ਸਟੇਟ ਡੌਮੀਨਿਕ ਰਾਬ ਨੂੰ ਜਿੱਥੇ ਲੋੜ ਪਵੇ ਉੱਥੇ ਜ਼ਿੰਮੇਵਾਰੀ ਚੁੱਕਣ ਲਈ ਕਿਹਾ ਹੈ।

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਸਣੇ ਕਈ ਲੀਡਰਾਂ ਨੇਉਮੀਦ ਜਤਾਈ ਕਿ ਜੌਨਸਨ ਜਲਦੀ ਠੀਕ ਹੋ ਜਾਣਗੇ।

ਕੋਰੋਨਾਵਾਇਰਸ ''ਤੇ ਦੇਸ ਦੁਨੀਆਂ ਦਾ LIVE ਅਪਡੇਟ

https://www.youtube.com/watch?v=qdY2ilqK9vQ

ਜੁਲਾਈ 2019 ਵਿੱਚ ਬੋਰਿਸ ਜੌਨਸਨ ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਚੁਣੇ ਗਏ ਸਨ। ਇਸ ਦੌਰਾਨ ਬੋਰਿਸ ਨੇ ਜੇਰਮੀ ਹੰਟ ਨੂੰ ਮਾਤ ਦਿੱਤੀਸੀ।

ਜੌਨਸਨ ਨੇ ਲੋਕ ਰਾਇ ਨੂੰ ਵੰਡ ਕੇ ਆਪਣਾ ਕਰੀਅਰ ਬਣਾਇਆ ਅਤੇ ਪਹਿਲਾਂ ਪੱਤਰਕਾਰ ਅਤੇ ਫਿਰ ਸਿਆਸਤਦਾਨ ਵਜੋਂ ਇੱਕ ਤੋਂ ਬਾਅਦ ਦੂਜਾ ਵਿਵਾਦ ਖੜ੍ਹਾ ਕਰੀ ਰੱਖਿਆ।

ਪਾਰਟੀ ਦੀ ਲੀਡਰਸ਼ਿਪ ਜਿੱਤਣ ਤੋਂ ਬਾਅਦ ਕਈ ਆਲੋਚਕਾਂ ਨੇ ਸੋਚਿਆ ਕਿ ਉਹ ਸੱਤਾ ਵਿੱਚ ਟਿਕੇ ਰਹਿਣ ਦੇ ਯੋਗ ਨਹੀਂ ਹਨ, ਪਰ ਜੌਨਸਨ ਨੇ ਉਨ੍ਹਾਂ ਨੂੰ ਗ਼ਲਤ ਸਾਬਤ ਕਰ ਦਿੱਤਾ।

BBC
  • ਕੋਰੋਨਾਵਾਇਰਸ ਤੋਂ ਬਚਣ ਲਈ ਸਾਨੂੰ ਕੀ-ਕੀ ਕਰਨ ਦੀ ਲੋੜ ਹੈ
  • ਕੋਰੋਨਾਵਾਇਰਸ ਕਿਵੇਂ ਫੈਲਦਾ ਹੈ, ਇਸਦੇ ਲੱਛਣ ਕੀ ਹਨ ਅਤੇ ਬਚਾਅ ਦੇ ਤਰੀਕੇ
  • ਕੋਰੋਨਾਵਾਇਰਸ: ਕੀ ਕੋਰੋਨਾਵਾਇਰਸ ਦਾ ਕੋਈ ਇਲਾਜ ਹੈ? - ਜਾਣੋ 13 ਮੁੱਖ ਸਵਾਲਾਂ ਦੇ ਜਵਾਬ
  • ਕੋਰੋਨਾਵਾਇਰਸ: ਸੁਪਰ ਸਪਰੈਡਰ ਕੀ ਹੁੰਦੇ ਹਨ
  • ਕੋਰੋਨਾਵਾਇਰਸ: ਕੀ ਤੁਹਾਡੇ ਵੀ ਸੁੰਘਣ ਤੇ ਸੁਆਦ ਦੀ ਸਮਰਥਾ ਵਿੱਚ ਕੁਝ ਫ਼ਰਕ ਹੈ

ਬੋਰਿਸ ਜੌਨਸਨ ਦੇ ਸਿਆਸੀ ਸਫਰ ''ਤੇ ਇੱਕ ਝਾਤ ਪਾਉਂਦੇ ਹਾਂ।

ਤੁਰਕੀ ਪੁਰਖੇ ਅਤੇ ਬ੍ਰਸਲਜ਼ ਵਿੱਚ ਜੀਵਨ

ਬੋਰਿਸ ਜੌਨਸਨ ਖ਼ੁਦ ਨੂੰ ਯੂਰੋਸੈਪਟਿਕ (ਯੂਰੋਪੀਅਨ ਯੂਨੀਅਨ ਦੀਆਂ ਵਧਦੀਆਂ ਸ਼ਕਤੀਆਂ ਦਾ ਵਿਰੋਧ ਕਰਨ ਵਾਲਾ ਵਿਅਕਤੀ) ਵਜੋਂ ਦਰਸਾਉਂਦੇ ਰਹੇ ਹਨ, ਪਰ ਉਨ੍ਹਾਂ ਨੂੰ ਇੱਕ ਇਕੱਲਤਾਵਾਦੀ ਵਜੋਂ ਦੇਖਣਾ ਗ਼ਲਤ ਹੈ।

ਇੱਕ ਤੁਰਕੀ ਪੱਤਰਕਾਰ ਦੇ ਪੜਪੋਤੇ ਜੌਨਸਨ ਦਾ ਜਨਮ ਨਿਊਯਾਰਕ ਵਿੱਚ ਸਿਆਸਤਦਾਨ ਪਿਤਾ ਅਤੇ ਆਰਟਿਸਟ ਮਾਂ ਦੇ ਘਰ ਹੋਇਆ ਸੀ।

BBC
ਜੌਨਸਨ ਨੇ ਅਫ਼ਰੀਕੀ ਲੋਕਾਂ ਲਈ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਕਰਕੇ ਕੁਝ ਪਾਠਕਾਂ ਨੂੰ ਨਰਾਜ਼ ਕੀਤਾ ਸੀ

ਪਰਿਵਾਰ ਦੇ ਵਾਪਸ ਬ੍ਰਿਟੇਨ ਵਿੱਚ ਵਸਣ ਤੋਂ ਪਹਿਲਾਂ ਉਹ ਅਮਰੀਕਾ, ਬ੍ਰਿਟੇਨ ਅਤੇ ਬ੍ਰਸਲਜ਼ ਵਿੱਚ ਰਹਿੰਦੇ ਰਹੇ ਸਨ।

ਉਨ੍ਹਾਂ ਨੂੰ ਕੁਲੀਨ ਵਰਗ ਦੇ ਬੋਰਡਿੰਗ ਸਕੂਲ ''ਈਟਨ'' ਵਿੱਚ ਪੜ੍ਹਨ ਲਈ ਭੇਜਿਆ ਗਿਆ ਜਿੱਥੇ ਉਨ੍ਹਾਂ ਨੇ ਸ਼ਖ਼ਸੀਅਤ ਨੂੰ ਵਿਕਸਤ ਕਰਨਾ ਸ਼ੁਰੂ ਕੀਤਾ, ਜਿਸ ਲਈ ਉਨ੍ਹਾਂ ਨੂੰ ਜਾਣਿਆ ਜਾਂਦਾ ਹੈ।

ਬਾਅਦ ਵਿੱਚ ਉਨ੍ਹਾਂ ਨੇ ਆਕਸਫੋਰਡ ਯੂਨੀਵਰਸਿਟੀ ਵਿੱਚ ਕਲਾਸੀਕਸ ਦਾ ਅਧਿਐਨ ਕੀਤਾ ਅਤੇ ਆਕਸਫੋਰਡ ਯੂਨੀਵਰਸਿਟੀ ਡਿਬੇਟਿੰਗ ਸੁਸਾਇਟੀ ਦੀ ਪ੍ਰਧਾਨਗੀ ਕੀਤੀ।

ਇੱਕ ਪੱਤਰਕਾਰ ਵਜੋਂ ਵਿਵਾਦਾਂ ਨੂੰ ਹਵਾ ਦੇਣਾ ਜੌਨਸਨ ਦਾ ਇੱਕ ਸਪੱਸ਼ਟ ਸ਼ੌਂਕ ਸੀ। ਇੱਕ ਹਵਾਲਾ ਦੇਣ ਕਾਰਨ ਉਨ੍ਹਾਂ ਨੂੰ ''ਦਿ ਟਾਈਮਜ਼'' ਅਖ਼ਬਾਰ ਦੀ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ।

https://www.youtube.com/watch?v=DKWAJhltHY8

ਫਿਰ ਉਨ੍ਹਾਂ ਨੇ ਕੰਜ਼ਰਵੇਟਿਵ ਪਾਰਟੀ ਪ੍ਰਤੀ ਝੁਕਾਅ ਵਾਲੇ ਅਖ਼ਬਾਰ ''ਡੇਲੀ ਟੈਲੀਗ੍ਰਾਫ'' ਲਈ ਬ੍ਰਸਲਜ਼ ਤੋਂ ਪੱਤਰਕਾਰ ਵਜੋਂ ਨੌਕਰੀ ਲੈ ਲਈ।

ਬੀਬੀਸੀ ਦੇ ਡਿਪਟੀ, ਪੁਲੀਟੀਕਲ ਐਡੀਟਰ ਜੌਹਨ ਪੀਨਾਰ ਨੇ ਕਿਹਾ, ''''ਉਨ੍ਹਾਂ ਨੇ ਪੱਤਰਕਾਰੀ ਵਿੱਚ ਤੱਥਾਂ ਨੂੰ ਬੜੇ ਕਲਾਤਮਕ ਤਰੀਕੇ ਨਾਲ ਰਲੇਵਾਂ ਕੀਤਾ।''''

ਬੋਰਿਸ ਵੱਲੋਂ ਦਿੱਤੀਆਂ ਗਈਆਂ ਸੁਰਖੀਆਂ ਵਿੱਚੋਂ ਇੱਕ ਵਿੱਚ ਦਾਅਵਾ ਕੀਤਾ ਗਿਆ ਕਿ ਬ੍ਰਸਲਜ਼ ਨੇ "ਯੂਰੋਪੀਅਨ ਯੂਨੀਅਨ ਦੇ ਵਿਵਾਦ ਦੀ ਸੂਹ ਲੈਣ ਲਈ" ਪੇਸ਼ੇਵਰ ਜਾਸੂਸਾਂ ਦੀਆਂ ਸੇਵਾਵਾਂ ਲਈਆਂ।

BBC
ਜੌਨਸਨ ਨੇ ਅਫ਼ਰੀਕੀ ਲੋਕਾਂ ਲਈ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਕਰਕੇ ਕੁਝ ਪਾਠਕਾਂ ਨੂੰ ਨਰਾਜ਼ ਕੀਤਾ ਸੀ

ਉਨ੍ਹਾਂ ਦੀਆਂ ਇਹ ਸੁਰਖੀਆਂ ਯੂਰੋਪੀਅਨ ਯੂਨੀਅਨ ਦੇ ਵਿਰੋਧ ਵੱਲ ਇਸ਼ਾਰਾ ਸਨ ਜੋ ਉਨ੍ਹਾਂ ਦੀ ਬਾਅਦ ਦੀ ਜ਼ਿੰਦਗੀ ਵਿੱਚ ਨਜ਼ਰ ਵੀ ਆਉਂਦਾ ਸੀ।

ਪੱਤਰਕਾਰ ਡੇਵਿਡ ਉਸਬੋਰਨ ਜੋ ਹੁਣ ਔਨਲਾਈਨ ਅਖ਼ਬਾਰ ''ਦਿ ਇੰਡੀਪੈਂਡੈਂਟ'' ਦੇ ਸੰਪਾਦਕ ਹਨ, ਦੇ ਸ਼ਬਦਾਂ ਵਿੱਚ "ਕੁਝ ਸਹਿਯੋਗੀਆਂ ਨੇ ਇਸ ਨੌਜਵਾਨ ਪੱਤਰਕਾਰ ਦੇ ਰਵੱਈਏ ਨੂੰ ''ਬੌਧਿਕ ਬੇਈਮਾਨੀ'' ਮੰਨਿਆ।"

ਇੱਕ ਚਰਚਿਤ ਕਾਲਮ ਨਵੀਸ

ਯੂਕੇ ਵਾਪਸ ਆ ਕੇ ਬੋਰਿਸ ਜੌਨਸਨ ''ਦਿ ਟੈਲੀਗ੍ਰਾਫ'' ਲਈ ਕਾਲਮ ਲਿਖਨ ਲੱਗ ਪਏ ਅਤੇ ਬਾਅਦ ਵਿੱਚ ਸੱਜੇ ਪੱਖੀ ਮੈਗਜ਼ੀਨ ''ਦਿ ਸਪੈਕਟੇਟਰ'' ਦੇ ਸੰਪਾਦਕ ਬਣ ਗਏ।

BBC
  • ਕੌਣ ਲਵੇਗਾ ਤਖ਼ਤ ਹਜ਼ੂਰ ਸਾਹਿਬ ਵਿਖੇ ਫਸੇ ਸੈਂਕੜੇ ਸ਼ਰਧਾਲੂਆਂ ਦੀ ਸਾਰ
  • ਕੋਰੋਨਾਵਾਇਰਸ ਦੇ ਮਰੀਜ਼ ਸਾਡੀ ਹਮਦਰਦੀ ਦੇ ਪਾਤਰ ਹਨ ਜਾਂ ਇਲਜ਼ਾਮਤਰਾਸ਼ੀ ਦੇ
  • ਕੋਰੋਨਾਵਾਇਰਸ: ਤਬਲੀਗ਼ੀ ਜਮਾਤ ਮਾਮਲੇ ''ਤੇ ਚੜ੍ਹਿਆ ਸਿਆਸੀ ਰੰਗ
  • ''ਅਸੀਂ ਤਾਂ ਆਪਣੇ ਪਿਤਾ ਦੀ ਮੌਤ ''ਤੇ ਚੱਜ ਨਾਲ ਰੋ ਵੀ ਨਹੀਂ ਸਕੇ''

ਜੌਨਸਨ ਨੇ ਅਫ਼ਰੀਕੀ ਲੋਕਾਂ ਲਈ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਕੇ ਕੁਝ ਪਾਠਕਾਂ ਨੂੰ ਨਰਾਜ਼ ਕੀਤਾ, ਉਨ੍ਹਾਂ ਨੇ "ਇਕੱਲੀਆਂ ਮਾਵਾਂ'' ਦੇ ਬੱਚਿਆਂ ਨੂੰ ''ਮਾੜੇ ਤਰੀਕੇ ਨਾਲ ਪਾਲੇ ਪੋਸੇ, ਬੇਸਮਝ, ਹਮਲਾਵਰ ਅਤੇ ਨਾਜਾਇਜ਼" ਕਿਹਾ।

ਪਰ ਉਨ੍ਹਾਂ ਨੇ ''ਦਿ ਸਪੈਕਟੇਟਰ'' ਦੀ ਸਰਕੂਲੇਸ਼ਨ ਵਧਾ ਦਿੱਤੀ। ਬੀਬੀਸੀ ਦੇ ਪ੍ਰਸਿੱਧ ਸ਼ੋਅ ''ਹੈਵ ਆਈ ਗੌਟ ਨਿਊਜ਼ ਫਾਰ ਯੂ?'', ਵਿੱਚ ਆਉਣ ਨਾਲ ਉਨ੍ਹਾਂ ਦਾ ਮੀਡੀਆ ਕੱਦ ਵਧਦਾ ਗਿਆ।

ਇਸ ਵਿੱਚ ਪੈਨਲਿਸਟ ਹਫ਼ਤੇ ਦੀਆਂ ਖ਼ਬਰਾਂ ਨੂੰ ਲੈ ਕੇ ਉਨ੍ਹਾਂ ਦਾ ਮਜ਼ਾਕ ਬਣਾਉਂਦੇ ਸਨ।

Getty Images
2007 ਵਿੱਚ ਲੰਡਨ ਦੇ ਮੇਅਰ ਦੇ ਰੂਪ ਵਿੱਚ ਉਨ੍ਹਾਂ ਦੀ ਚੋਣ ਨੇ ਉਨ੍ਹਾਂ ਨੂੰ ਆਲਮੀ ਮੰਚ ''ਤੇ ਪਹੁੰਚਾ ਦਿੱਤਾ

ਉਨ੍ਹਾਂ ਦੀ ਜੀਵਨੀ ਲਿਖਣ ਵਾਲੀ ਲੇਖਕ ਸੋਨੀਆ ਪੁਰਨੇਲ ਸਮੇਤ ਬਹੁਤ ਸਾਰੇ ਟਿੱਪਣੀਕਾਰਾਂ ਅਨੁਸਾਰ ਉਨ੍ਹਾਂ ਨੇ ਉਸ ਨੂੰ ਇੱਕ ਸਿਆਸੀ ਹਸਤੀ ਵੀ ਬਣਾਇਆ ਸੀ ਅਤੇ ਇਸ ਨਾਲ ਉਨ੍ਹਾਂ ਨੇ ਰਾਜਨੀਤੀ ਵਿੱਚ ਆਪਣੇ ਲਈ ਸ਼ੁਰੂਆਤੀ ਮੰਚ ਵੀ ਤਿਆਰ ਕਰ ਲਿਆ ਸੀ।

ਸਿਰਫ਼ ਬੋਰਿਸ ਹੀ ਬੋਰਿਸ

2001 ਵਿੱਚ ਜੌਨਸਨ ਸੰਸਦ ਮੈਂਬਰ ਚੁਣੇ ਗਏ, ਆਕਸਫੋਰਡ ਨਜ਼ਦੀਕ ਕੰਜ਼ਰਵੇਟਿਵ ਪਾਰਟੀ ਪ੍ਰਤੀ ਝੁਕਾਅ ਵਾਲੇ ਜ਼ਿਲ੍ਹੇ ਹੇਨਲੀ-ਆਨ-ਟੇਮਜ਼ ਦੀ ਉਨ੍ਹਾਂ ਨੇ ਅਗਵਾਈ ਕੀਤੀ ਸੀ।

2007 ਵਿੱਚ ਲੰਡਨ ਦੇ ਮੇਅਰ ਦੇ ਰੂਪ ਵਿੱਚ ਉਨ੍ਹਾਂ ਦੀ ਚੋਣ ਨੇ ਉਨ੍ਹਾਂ ਨੂੰ ਆਲਮੀ ਮੰਚ ''ਤੇ ਪਹੁੰਚਾ ਦਿੱਤਾ।

ਓਲੰਪਿਕਸ 2012 ਦੀ ਮੇਜ਼ਬਾਨੀ ਸ਼ਹਿਰ ਵਿੱਚ ਹੋਣ ਕਾਰਨ ਜੌਨਸਨ ਇੱਕ ਤਰ੍ਹਾਂ ਖੇਡਾਂ ਦੇ ਅੰਬੈਸਡਰ ਹੀ ਬਣ ਗਏ ਸਨ, ਬੇਸ਼ੱਕ ਉਹ ਸਿਟੀ ਹਾਲ ਵੱਲੋਂ ਨਹੀਂ ਕਰਵਾਈਆਂ ਗਈਆਂ ਸਨ।

https://www.youtube.com/watch?v=06W0wfAlHCE

ਉਨ੍ਹਾਂ ਦੇ ਸਭ ਤੋਂ ਪ੍ਰਸਿੱਧ ਆਵਾਜਾਈ ਦੇ ਪ੍ਰੋਗਰਾਮਾਂ ਵਿੱਚੋਂ ਕਥਿਤ ਰੂਪ ਨਾਲ ਪ੍ਰਸਿੱਧ ''ਬੋਰਿਸ ਬਾਈਕ'' ਸਾਈਕਲ ਯੋਜਨਾ ਸੀ ਜਿਸ ਨੂੰ ਜੁਲਾਈ 2010 ਵਿੱਚ ਸ਼ੁਰੂ ਕੀਤਾ ਗਿਆ ਸੀ।

ਇਹ ਇੱਕ ਸਿਆਸੀ ਅਤੇ ਮਸ਼ਹੂਰ ਹਸਤੀ ਦੇ ਰੂਪ ਵਿੱਚ ਉਨ੍ਹਾਂ ਦੇ ਮਿਸ਼ਰਤ ਰੁਤਬੇ ਦਾ ਸਬੂਤ ਹੈ ਕਿ ਉਨ੍ਹਾਂ ਨੂੰ ਹਮੇਸ਼ਾ ਬੋਰਿਸ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ।

ਜੌਨਸਨ ਕਿਰਾਏ ''ਤੇ ਸਾਈਕਲ ਲੈਣ ਦੀ ਸਕੀਮ ਨੂੰ ਉਤਸ਼ਾਹ ਦੇਣ ਲਈ ਖੁਦ ਇਨ੍ਹਾਂ ਨੂੰ ਕਿਰਾਏ ''ਤੇ ਲੈ ਕੇ ਚਲਾਉਂਦੇ ਸਨ।

ਇੱਕ ਵਾਰ ਤਾਂ ਉਨ੍ਹਾਂ ਨੇ ਹੌਲੀਵੁੱਡ ਐਕਟਰ ਆਰਨਲਡ ਸ਼ਵਾਰਜ਼ਨੇਗਰ ਨਾਲ ਵੀ ਸਾਈਕਲ ਚਲਾਈ ਸੀ।

Getty Images
ਕਿਰਾਏ ਉੱਤੇ ਸਾਈਕਲ ਲੈਣ ਦੀ ਸਕੀਮ ਨੂੰ ਹੁੰਗਮਾਰਾ ਦੇਣ ਲਈ ਬੋਰਿਸ ਹੌਲੀਵੁੱਡ ਐਕਟਰ ਆਰਨਲਡ ਨਾਲ ਵੀ ਸਾਈਕਲ ਚਲਾਈ

ਉਦੋਂ ਆਲੋਚਕਾਂ ਨੇ ਕਿਹਾ ਸੀ ਕਿ ਇਹ ਉਨ੍ਹਾਂ ਦਾ ਵਿਚਾਰ ਹੀ ਨਹੀਂ ਸੀ, ਬਲਕਿ ਪਿਛਲੇ ਮੇਅਰ ਨੇ ਇਸ ਸਕੀਮ ਦਾ ਐਲਾਨ ਕੀਤਾ ਸੀ। ਫਿਰ ਜੌਹਨਸਨ ਨੂੰ ਇਸ ਸਬੰਧੀ ਆਲੋਚਨਾ ਦਾ ਸਾਹਮਣਾ ਕੀਤਾ।

ਉਨ੍ਹਾਂ ਵੱਲੋਂ ਰਾਜਕੁਮਾਰੀ ਡਾਇਨਾ ਦੀ ਇੱਕ ਯਾਦ ਦੇ ਰੂਪ ਵਿੱਚ ਟੇਮਜ਼ ਦਰਿਆ ''ਤੇ ਗਾਰਡਨ ਬ੍ਰਿਜ ਬਣਾਉਣ ਦੀ ਅਹਿਮ ਯੋਜਨਾ ਨੂੰ ਉਨ੍ਹਾਂ ਦੇ ਉਤਰਾਧਿਕਾਰੀ ਸਾਦਿਕ ਖ਼ਾਨ ਨੇ ਲਗਭਗ 70 ਮਿਲੀਅਨ ਡਾਲਰ ਖਰਚ ਕਰਨ ਤੋਂ ਬਾਅਦ ਰੱਦ ਕਰ ਦਿੱਤਾ ਸੀ।

ਬ੍ਰੈਗਜ਼ਿਟ ਮੁਹਿੰਮ

ਉਦੋਂ ਜੌਨਸਨ 2015 ਦੀਆਂ ਆਮ ਚੋਣਾਂ ਵਿੱਚ ਜਿੱਤ ਕੇ ਸੰਸਦ ਵਿੱਚ ਵਾਪਸ ਆ ਗਏ ਸਨ।

BBC
  • ਕੀ ਸਰੀਰਕ ਸਬੰਧ ਬਣਾਉਣ ਨਾਲ ਕੋਰੋਨਾਵਾਇਰਸ ਫੈਲ ਸਕਦਾ ਹੈ
  • ਕੋਰੋਨਾਵਾਇਰਸ: ਭਾਰਤ ਕਿਵੇਂ ਤਿਆਰ ਕਰ ਰਿਹਾ ਹੈ ਦੇਸੀ ਵੈਂਟੀਲੇਟਰ
  • ਕੋਰੋਨਾਵਾਇਰਸ: ਨੌਜਵਾਨਾਂ ਨੂੰ ਵਾਇਰਸ ਨਾਲ ਕਿੰਨਾ ਖ਼ਤਰਾ
  • ''ਮੇਰੇ ਪੋਲਟਰੀ ਫਾਰਮ ਤੋਂ ਇੱਕ ਲੱਖ ਅੰਡੇ ਰੋਜ਼ਾਨਾ ਸਪਲਾਈ ਹੁੰਦੇ ਸਨ, ਹੁਣ ਸਭ ਬੰਦ ਹੈ''

2016 ਵਿੱਚ ਬ੍ਰੈਗਜ਼ਿਟ ਜਨਮਤ ਸੰਗ੍ਰਹਿ ਤੋਂ ਪਹਿਲਾਂ ਇਸ ਮੁੱਦੇ ''ਤੇ ਜੌਨਸਨ ਦੀ ਸਥਿਤੀ ਅਸਪੱਸ਼ਟ ਸੀ।

ਉਨ੍ਹਾਂ ਨੇ ਇੱਕ ਅਖ਼ਬਾਰ ਲਈ ਇਹ ਕਹਿੰਦੇ ਹੋਏ ਲੇਖ ਲਿਖਿਆ ਕਿ ਬ੍ਰਿਟੇਨ ਨੂੰ ਯੂਰੋਪੀਅਨ ਯੂਨੀਅਨ ਨੂੰ ਛੱਡ ਦੇਣਾ ਚਾਹੀਦਾ ਹੈ ਅਤੇ ਬਾਅਦ ਵਿੱਚ ਇੱਕ ਹੋਰ ਲੇਖ ਲਿਖਿਆ ਕਿ ਬ੍ਰਿਟੇਨ ਨੂੰ ਇਸ ਵਿੱਚ ਰਹਿਣਾ ਚਾਹੀਦਾ ਹੈ।

ਪਰ ਉਨ੍ਹਾਂ ਨੇ ਆਖਿਰ ਇਸ ਨੂੰ ਛੱਡਣ ਦਾ ਫੈਸਲਾ ਕਰ ਲਿਆ ਅਤੇ ਇਸ ਦਾ ਮਤਲਬ ਉਨ੍ਹਾਂ ਵੱਲੋਂ ਪਾਰਟੀ ਨੇਤਾ ਅਤੇ ਪ੍ਰਧਾਨ ਮੰਤਰੀ ਡੇਵਿਡ ਕੈਮਰੌਨ ਦੇ ਖਿਲਾਫ਼ ਜਾਣਾ ਸੀ।

MoHFW_INDIA
BBC

https://www.youtube.com/watch?v=DLUBc8J2P1o

https://www.youtube.com/watch?v=IAXNbQrfSzE

https://www.youtube.com/watch?v=fPA2vlpvOKw

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)