ਕੋਰੋਨਾਵਾਇਰਸ: ''''ਅਸੀਂ ਲਾਸ਼ਾਂ ਨੂੰ ਮੋਮਜਾਮੇ ''''ਚ ਇੰਝ ਲਪੇਟਿਆ, ਜਿਵੇਂ ਗੁੱਡੀ ਲਪੇਟੀ ਜਾਂਦੀ''''

04/06/2020 5:59:29 PM

BBC
ਬੈਰਥਾ ਸੈਲੀਨਾਸ ਨੇ ਬੀਬੀਸੀ ਪੱਤਰਕਾਰ ਨੂੰ ਆਪਣੀ ਕਹਾਣੀ ਫ਼ੌਨ ''ਤੇ ਦੱਸੀ

''''ਮੇਰੀ ਭੈਣ ਦੀ ਮੌਤ ਪਹਿਲਾਂ ਹੋਈ। ਉਹ ਮਰ ਰਹੀ ਸੀ ਅਸੀਂ ਉਸ ਨੂੰ ਘਰ ਦੇ ਬਾਹਰ ਲਿਆ ਕੇ ਬਿਠਾਇਆ। ਉਹ ਉੱਥੇ ਹੀ ਸਾਡੀਆਂ ਬਾਹਾਂ ਵਿੱਚ ਮਰੀ। ਮੇਰੇ ਜੀਜੇ ਨੂੰ ਉਸ ਦੀ ਇਹ ਹਾਲਤ ਦੇਖ ਕੇ ਦਿਲ ਦਾ ਦੌਰਾ ਪੈ ਗਿਆ। ਉਹ ਵੀ ਉਸ ਵਰਗਾ ਹੀ ਨਰਮ ਦਿਲ ਦਾ ਸੀ। ਉਸ ਦੀ ਵੀ ਉੱਥੇ ਹੀ ਮੌਤ ਹੋ ਗਈ।''''

''''ਹਸਪਤਾਲ ਵਾਲਿਆਂ ਨੇ ਸਾਨੂੰ ਕਿਹਾ ਕਿ ਸਾਨੂੰ ਲਾਸ਼ਾਂ ਘਰ ਵਾਪਸ ਲਿਜਾਣੀਆਂ ਪੈਣਗੀਆਂ ਤੇ ਸਰਕਾਰ ਦੇ ਆਦਮੀ ਉਨ੍ਹਾਂ ਨੂੰ ਲੈ ਕੇ ਜਾਣਗੇ, ਜਿਸ ਲਈ ਸਾਨੂੰ ਫ਼ੌਨ ਕਰਨਾ ਹੋਵੇਗਾ।''''

''''ਫਿਰ ਅਸੀਂ ਉਨ੍ਹਾਂ ਨੂੰ ਮੋਮਜਾਮੇ ਵਿੱਚ ਲਪੇਟਿਆ ਜਿਵੇਂ ਕੋਈ ਗੁੱਡੀ ਲਪੇਟਦੀ ਹੈ। ਹਰ ਕੋਈ ਸਾਨੂੰ ਅਜੀਬ ਨਿਗਾਹਾਂ ਨਾਲ ਦੇਖ ਰਿਹਾ ਸੀ। ਫਿਰ ਵੀ ਸਾਨੂੰ ਅਜਿਹਾ ਕਰਨਾ ਪਿਆ ਕਿਉਂਕਿ ਹਵਾ ਖ਼ਰਾਬ ਹੋ ਰਹੀ ਸੀ।''''

ਕੋਰੋਨਾਵਾਇਰਸ ''ਤੇ ਦੇਸ ਦੁਨੀਆਂ ਦਾ LIVE ਅਪਡੇਟ

BBC
  • ਕੋਰੋਨਾਵਾਇਰਸ ਤੋਂ ਬਚਣ ਲਈ ਸਾਨੂੰ ਕੀ-ਕੀ ਕਰਨ ਦੀ ਲੋੜ ਹੈ
  • ਕੋਰੋਨਾਵਾਇਰਸ ਕਿਵੇਂ ਫੈਲਦਾ ਹੈ, ਇਸਦੇ ਲੱਛਣ ਕੀ ਹਨ ਅਤੇ ਬਚਾਅ ਦੇ ਤਰੀਕੇ
  • ਕੋਰੋਨਾਵਾਇਰਸ: ਕੀ ਕੋਰੋਨਾਵਾਇਰਸ ਦਾ ਕੋਈ ਇਲਾਜ ਹੈ? - ਜਾਣੋ 13 ਮੁੱਖ ਸਵਾਲਾਂ ਦੇ ਜਵਾਬ
  • ਕੋਰੋਨਾਵਾਇਰਸ: ਸੋਸ਼ਲ ਮੀਡੀਆ ''ਤੇ ਕੁਝ ਵੀ ਸ਼ੇਅਰ ਕਰਨ ਤੋਂ ਪਹਿਲਾਂ 7 ਗੱਲਾਂ ਵੱਲ ਧਿਆਨ ਦਿਓ

ਬੈਰਥਾ ਸੈਲੀਨਾਸ ਨੇ ਮੈਨੂੰ ਆਪਣੀ ਕਹਾਣੀ ਫ਼ੌਨ ''ਤੇ ਦੱਸੀ। ਸਾਨੂੰ ਇੱਕ ਪਰਬਤ ਮਾਲਾ ਅਤੇ ਇੱਕ ਕੁਆਰੰਟੀਨ ਕੈਂਪ ਨੇ ਨਿਖੇੜਿਆ ਹੋਇਆ ਸੀ। ਹਾਲੇ ਤੱਕ ਮੈਂ ਬੈਰਥਾ ਦਾ ਚਿਹਰਾ ਨਹੀਂ ਦੇਖਿਆ ਸੀ। ਜੋ ਕਿ ਮੈਂ ਕੁਝ ਘੰਟਿਆਂ ਬਾਅਦ ਹੀ ਦੇਖ ਸਕਿਆ।

ਹੁਣ ਮੇਰੇ ਕੋਲ ਇੱਕ ਪਰਿਵਾਰਕ ਫੋਟੋ ਹੈ। ਜਿਸ ਵਿੱਚ ਦੋ ਲਾਸ਼ਾਂ ਘਰ ਦੇ ਫ਼ਰਸ਼ ''ਤੇ ਪਈਆਂ ਹਨ। ਜੋ ਮਿਸਰ ਦੀਆਂ ਮੰਮੀਆਂ ਵਾਂਗ ਲੱਗ ਰਹੀਆਂ ਹਨ। ਲਾਸ਼ਾਂ ਦੇ ਚੁਫ਼ੇਰੇ ਪਰਿਵਾਰਕ ਮੈਂਬਰ ਖੜ੍ਹੇ ਹਨ।

ਲਾਸ਼ਾਂ ਦੇਖ਼ ਕੇ ਮੈਨੂੰ ਮੱਕੜੀਆਂ ਯਾਦ ਆਈਆਂ। ਜੋ ਆਪਣੇ ਸ਼ਿਕਾਰਾਂ ਨੂੰ ਮਹੀਨ ਰੇਸ਼ਮ ਵਿੱਚ ਲਪੇਟ ਲੈਂਦੀਆਂ ਹਨ।

ਗੁਆਇਕੀਲ ਸ਼ਹਿਰ ਅਤੇ ਉਹ ਪ੍ਰੋਵਿੰਸ ਜਿਸ ਵਿੱਚ ਇਹ ਆਬਾਦ ਹੈ। ਪੂਰੇ ਇਕਵਾਡੋਰ ਵਿੱਚ ਕੋਵਿਡ-19 ਮਹਾਂਮਾਰੀ ਤੋਂ ਸਭ ਤੋਂ ਪ੍ਰਭਾਵਿਤ ਖੇਤਰ ਹੈ।

ਸਰਕਾਰੀ ਅੰਕੜਿਆਂ ਮੁਤਾਬਕ ਇੱਥੇ 24 ਹਜ਼ਾਰ ਤੋਂ ਵਧੇਰੇ ਕੋਵਿਡ-19 ਦੇ ਮਰੀਜ਼ ਹਨ। ਇਨ੍ਹਾਂ ਵਿੱਚੋਂ 1640 ਪ੍ਰੋਵਿੰਸ ਦੀ ਰਾਜਧਾਨੀ ਵਿੱਚ ਹੀ ਸਾਹਮਣੇ ਆਏ ਹਨ।

BBC

2 ਅਪ੍ਰੈਲ ਨੂੰ ਇਕਵਾਡੋਰ ਦੇ ਰਾਸ਼ਟਰਪਤੀ ਨੇ ਕਿਹਾ ਕਿ ਮੌਤਾਂ ਦੀ ਗਿਣਤੀ ਇਸ ਤੋਂ ਵਧੇਰੇ ਹੋ ਸਕਦੀ ਹੈ। ਕਿਉਂਕਿ ਉਨ੍ਹਾਂ ਲੋਕਾਂ ਦੀਆਂ ਵੀ ਮੌਤਾਂ ਹੋਈਆਂ ਹਨ ਜਿਨ੍ਹਾਂ ਦੇ ਕੋਵਿਡ-19 ਦੇ ਟੈਸਟ ਨਹੀਂ ਕੀਤੇ ਗਏ ਸਨ।

ਗੁਆਇਕੀਲ ਬੈਰਥਾ ਦਾ ਜੱਦੀ ਸ਼ਹਿਰ ਨਹੀਂ ਹੈ। ਉਹ 14 ਸਾਲ ਦੀ ਸੀ ਜਦੋਂ ਉਹ ਆਪਣੇ ਪਰਿਵਾਰ ਨਾਲ ਇੱਥੇ ਆ ਕੇ ਵਸੀ।

ਬੈਰਥੀ ਦੱਸਦੀ ਹੈ, "ਮੇਰੇ ਮਾਪੇ ਇੱਥੇ ਆਏ ਤੇ ਸਾਨੂੰ ਨਿੱਕਿਆਂ ਜਿਹਿਆਂ ਨੂੰ ਵੀ ਆਪਣੇ ਨਾਲ ਲੈ ਆਏ। ਅਸੀਂ 10 ਭੈਣ-ਭਰਾ ਸੀ। ਮੈਂ ਸਭ ਤੋਂ ਛੋਟੇ ਤੋਂ ਵੱਡੀ ਸੀ।"

"ਉਨ੍ਹਾਂ ਸਾਰਿਆਂ ਵਿੱਚੋਂ ਮੈਂ ਤੇ ਮੇਰੀ ਵੱਡੀ ਭੈਣ, ਜਿਸ ਦੀ ਹੁਣ ਮੌਤ ਹੋ ਚੁੱਕੀ ਹੈ, ਇੱਥੇ ਮਪੈਸਿੰਗ ਵਿੱਚ ਰਹੀਆਂ। ਉਹ 76 ਸਾਲਾਂ ਦੀ ਸੀ ਅਤੇ ਮੇਰੇ ਮਾਂ ਵਰਗੀ ਸੀ। ਵਿਆਹ ਮਗਰੋਂ ਮੇਰੇ ਚਾਰ ਬੱਚੇ ਹਨ। ਉਸ ਦੇ ਪੰਜ ਬੱਚੇ ਸਨ। ਸਾਡੇ ਦੋਹਾਂ ਦੇ ਹੀ ਪੋਤੇ-ਪੋਤੀਆਂ ਹਨ। ਸਾਡੇ ਘਰ ਇੱਕ ਦੂਜੇ ਦੇ ਸਾਹਮਣੇ ਹੀ ਹਨ। ਇਸ ਲਈ ਅਸੀਂ ਹਰ ਰੋਜ਼ ਹੀ ਇੱਕ ਦੂਜੇ ਨੂੰ ਮਿਲਦੀਆਂ ਸਾਂ।"

https://www.youtube.com/watch?v=SzjXbPNFgp4

"ਕੁਅਰੰਟੀਨ ਕੀਤੇ ਜਾਣ ਤੋਂ ਪਹਿਲਾਂ ਵੀ ਅਸੀਂ ਸਾਰੇ ਠੀਕ ਸੀ।"

ਜਦੋਂ ਕੁਅਰੰਟੀਨ ਹੋਇਆ ਤਾਂ ਸਾਡਾ ਮਿਲਣਾ ਬੰਦ ਹੋ ਗਿਆ। ਲਗਭਗ ਇੱਕ ਹਫ਼ਤੇ ਮਗਰੋਂ ਮੈਂ ਆਪਣੀ ਭਤੀਜੀ ਨੂੰ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸ ਦੀ "ਮਾਂ ਦੀ ਤਬੀਅਤ ਕੁਝ ਢਿੱਲੀ ਹੈ।"

"ਫਿਰ ਜਦੋਂ ਮੈਂ ਉਸ ਨੂੰ ਮਿਲਣ ਗਈ ਤਾਂ ਉਹ ਬਿਲਕੁਲ ਠੀਕ ਸੀ। ਉਸ ਨੇ ਮੇਰਾ ਨਾਂਅ ਲੈ ਕੇ ਕਿਹਾ,"ਨਹੀਂ ਪਹਿਲਾਂ ਮੈਂ ਕੁਝ ਢਿੱਲੀ ਸੀ ਪਰ ਹੁਣ ਠੀਕ ਹਾਂ।" ਦੋ ਦਿਨਾਂ ਬਾਅਦ ਉਸ ਦੀ ਸਿਹਤ ਫਿਰ ਵਿਗੜ ਗਈ। ਮੇਰੀ ਭਤੀਜੀ ਨੇ ਦੱਸਿਆ ਕਿ ਮਾਂ ਦੀ ਸਿਹਤ ਫਿਰ ਖ਼ਰਾਬ ਹੋ ਗਈ ਹੈ। ਉਸ ਨੂੰ ਸਾਰੀ ਰਾਤ ਸਾਹ ਲੈਣ ਵਿੱਚ ਦਿੱਕਤ ਰਹੀ ਹੈ।"

BBC

  • ਕੋਰੋਨਾਵਾਇਰਸ: ''ਅਸੀਂ ਤਾਂ ਆਪਣੇ ਪਿਤਾ ਦੀ ਮੌਤ ''ਤੇ ਚੱਜ ਨਾਲ ਰੋ ਵੀ ਨਹੀਂ ਸਕੇ''
  • ਇਸ ਸਾਇੰਸਦਾਨ ਨੇ ਕੋਵਿਡ-19 ਜਾਂਚ ਕਿੱਟ ਦਾ ਕੰਮ ਪੂਰਾ ਕਰਨ ਮਗਰੋਂ ਬੱਚੇ ਨੂੰ ਜਨਮ ਦਿੱਤਾ
  • ਕੋਰੋਨਾਵਾਇਰਸ ਕਿਵੇਂ ਫੈਲਦਾ ਹੈ, ਇਸਦੇ ਲੱਛਣ ਕੀ ਹਨ ਅਤੇ ਬਚਾਅ ਦੇ ਤਰੀਕੇ
  • ਕੋਰੋਨਾਵਾਇਰਸ: ਸੋਸ਼ਲ ਮੀਡੀਆ ''ਤੇ ਕੁਝ ਵੀ ਸ਼ੇਅਰ ਕਰਨ ਤੋਂ ਪਹਿਲਾਂ 7 ਗੱਲਾਂ ਵੱਲ ਧਿਆਨ ਦਿਓ
  • ''ਵਿਦੇਸ਼ਾ ਵਿੱਚ ਫਸੇ ਲੋਕਾਂ ਨੂੰ ਲਿਆਉਣ ਲਈ ਜਹਾਜ਼ ਉੜਾਏ ਗਏ, ਪੈਦਲ ਚੱਲਦੇ ਹੋਏ ਲੋਕਾਂ ਲਈ ਕੀ...''
  • ਕੋਰੋਨਾਵਾਇਰਸ ਤੋਂ ਬਚਣ ਲਈ ਸਾਨੂੰ ਕੀ-ਕੀ ਕਰਨ ਦੀ ਲੋੜ ਹੈ

''''ਮੈਂ ਪਤਾ ਲੈਣ ਗਈ ਤਾਂ ਉਸ ਨੇ ਦੱਸਿਆ ਕਿ ਉਹ ਖਿੱਝੀ ਹੋਈ ਹੈ। ਉਸ ਨੂੰ ਸਾਹ ਨਹੀਂ ਆ ਰਿਹਾ। ਮੇਰਾ ਜੀਜਾ ਵੀ ਢਿੱਲਾ ਹੋ ਗਿਆ। ਉਹ ਸਾਹ ਲੈਣ ਲਈ ਤੜਫ਼ ਰਿਹਾ ਸੀ।''''

''''ਮੈਂ ਉਸ ਨੂੰ ਪੁੱਛਿਆ ਤੁਹਾਨੂੰ ਕੀ ਹੋ ਰਿਹਾ ਹੈ? - ਉਸ ਨੇ ਕਿਹਾ ਪਤਾ ਨਹੀਂ ਪਰ ਲਗਦਾ ਹੈ, ਮੈਂ ਜਲਦੀ ਹੀ ਮਰਨ ਵਾਲਾ ਹਾਂ।"

ਗੁਆਇਕੀਲ ਵਿੱਚ ਬੀਬੀਸੀ ਨੇ ਪਰਿਵਾਰ ਦੀਆਂ ਫ਼ੋਟੋਆਂ ਲੈਣ ਲਈ ਇੱਕ ਫ਼ੋਟੋਗ੍ਰਾਫ਼ਰ ਦਾ ਇੰਤਜ਼ਾਮ ਕੀਤਾ ਹੈ।

ਗੱਲਬਾਤ ਦੌਰਾਨ ਉਸ ਦੀ ਆਵਾਜ਼ ਸ਼ਾਂਤ ਜਾਪਦੀ ਹੈ। ਜਿੱਥੇ ਕਿਤੇ ਉਸ ਨੂੰ ਕੁਝ ਟਪਲਾ ਲਗਦਾ ਹੈ ਕੋਲ ਖੜ੍ਹਾ ਕੋਈ ਜੀਅ ਉਸ ਨੂੰ ਯਾਦ ਦੁਆ ਦਿੰਦਾ ਹੈ।

ਮੈਨੂੰ ਪਤਾ ਲੱਗਿਆ ਕਿ ਉਨ੍ਹਾਂ ਨੇ ਇਕਵਾਡੋਰ ਸਰਕਾਰ ਵੱਲੋਂ ਕੋਵਿਡ-19 ਦੇ ਲੱਛਣਾਂ ਵਾਲੇ ਮਰੀਜ਼ਾਂ ਲਈ ਜਾਰੀ ਕੀਤੇ ਨੰਬਰ ''ਤੇ ਫ਼ੋਨ ਕੀਤਾ ਸੀ ਜਿੱਥੋਂ ਉਨ੍ਹਾਂ ਨੂੰ ਘਰ ਵਿੱਚ ਰਹਿਣ ਲਈ ਕਿਹਾ ਗਿਆ।

ਉਨ੍ਹਾਂ ਨੇ ਇੱਕ ਨਿੱਜੀ ਡਾਕਟਰ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਕੋਈ ਵੀ ਦੇਖਣ ਨੂੰ ਤਿਆਰ ਨਹੀਂ ਸੀ। ਲੱਛਣ ਜੋ ਕੋਵਿਡ-19 ਦੇ ਲੱਗ ਰਹੇ ਸਨ।

https://www.youtube.com/watch?v=8vEIbiHZktI

ਉਨ੍ਹਾਂ ਨੇ ਸਾਨੂੰ ਕਿਹਾ "ਇੰਤਜ਼ਾਰ ਕਰੋ। ਗੁਆਇਕੀਲ ਵਿੱਚ ਤੁਸੀਂ ਇਕੱਲੇ ਨਹੀਂ ਹੋ ਜਿਨ੍ਹਾਂ ਨੂੰ ਦਿੱਕਤ ਹੈ। ਪੂਰੇ ਗੁਆਇਕੀਲ ਨੂੰ ਦਿੱਕਤ ਹੋ ਰਹੀ ਹੈ। ਕਿਰਪਾ ਕਰ ਕੇ ਉਡੀਕ ਕਰੋ।"

''''ਮੇਰੀ ਭੈਣ ਹਸਪਤਾਲ ਨਹੀਂ ਜਾਣਾ ਚਾਹੁੰਦੀ ਸੀ। ਉਹ ਜਾਣਦੀ ਸੀ ਕਿ ਹਸਪਤਾਲਾਂ ਬਾਰੇ ਕਿਹੋ-ਜਿਹੀਆਂ ਖ਼ਬਰਾਂ ਆ ਰਹੀਆਂ ਸਨ।''''

''''ਉਸ ਨੇ ਮੈਨੂੰ ਦੱਸਿਆ ਸੀ ਕਿ ਹਸਪਤਾਲਾਂ ਵਿੱਚ ਲੋਕਾਂ ਨੂੰ ਮਰਨ ਲਈ ਛੱਡ ਦਿੱਤਾ ਜਾਂਦਾ ਹੈ। ਉਹ ਇੱਕ ਵਾਰ ਮਰੀਜ਼ ਨੂੰ ਹਸਪਤਾਲ ਲੈ ਜਾਂਦੇ ਹਨ ਅਤੇ ਫਿਰ ਕਿਸੇ ਨੂੰ ਕੁਝ ਪਤਾ ਨਹੀਂ ਲਗਦਾ। ਇਸੇ ਕਰ ਕੇ ਉਹ ਹਸਪਤਾਲ ਨਹੀਂ ਜਾਣਾ ਚਾਹੁੰਦੀ ਸੀ।''''

''''ਉਨ੍ਹਾਂ ਦਿਨਾਂ ਵਿੱਚ ਮੇਰੀ ਇੱਕ ਨੂੰਹ ਆਪਣੀ ਕਿਸੇ ਆਂਟੀ ਨੂੰ ਹਸਪਤਾਲ ਲੈ ਕੇ ਗਈ। ਉਸ ਤੋਂ ਬਾਅਦ ਕਿਸੇ ਨੂੰ ਕੁਝ ਨਹੀਂ ਪਤਾ। ਪੰਜ ਦਿਨਾਂ ਬਾਅਦ ਹਸਪਤਾਲ ਵਾਲਿਆਂ ਨੇ ਦੱਸਿਆ ਕਿ ਉਸ ਦੀ ਤਾਂ ਮੌਤ ਹੋ ਚੁੱਕੀ ਹੈ। ਇਸੇ ਕਾਰਨ ਮੇਰੀ ਭੈਣ ਦੇ ਬੱਚੇ ਉਸ ਨੂੰ ਇਕੱਲੀ ਨਹੀਂ ਛੱਡਣੀ ਚਾਹੁੰਦੇ ਸਨ।''''

BBC

''''ਅਸੀਂ ਉਸ ਨੂੰ ਘਰੇਲੂ ਨੁਸਖੇ ਦਿੱਤੇ।''''

''''ਮੈਂ ਉਸ ਨੂੰ ਕਿਹਾ ਕਿ ਜੇ ਉਸ ਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਹੈ ਤਾਂ ਉਸ ਨੂੰ ਹਸਪਤਾਲ ਜਾਣਾ ਚਾਹੀਦਾ ਹੈ। ਉਸ ਨੇ ਕਿਹਾ ਕਿ ਜੇ "ਮੈਂ ਮਰਨਾ ਹੀ ਹੈ ਤਾਂ ਮੈਂ ਆਪਣੇ ਘਰੇ ਮਰਾਂਗੀ।"

''''ਮੇਰੀ ਭੈਣ ਤੇ ਉਸਦੇ ਪਤੀ ਦੀ 30 ਮਾਰਚ ਨੂੰ ਮੌਤ ਹੋ ਗਈ। ਸਮਾਂ ਦੁਪਹਿਰ ਦੇ ਲਗਭਗ ਦੋ ਵਜੇ ਦਾ ਸੀ। ਉਹ ਦੋਵੇਂ 14 ਸਾਲ ਪਹਿਲਾਂ ਮਿਲੇ ਸਨ।''''

BBC
  • ਕੋਰੋਨਾਵਾਇਰਸ: ਸਮਾਨ ਖਰੀਦਦੇ ਸਮੇਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ
  • ਕੋਰੋਨਾਵਾਇਰਸ ਕਾਰਨ ਕੀ ਬਦਲ ਜਾਣਗੀਆਂ ਤੁਹਾਡੀਆਂ ਇਹ ਆਦਤਾਂ
  • ਕੋਰੋਨਾਵਾਇਰਸ: ਉਹ 13 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਲੱਭ ਰਹੇ ਹੋ
  • ਕੋਰੋਨਾਵਾਇਰਸ: ਲੱਛਣ ਕੀ ਹਨ ਅਤੇ ਕਿਵੇਂ ਬਚਿਆ ਜਾ ਸਕਦਾ ਹੈ
  • ਕੋਰੋਨਾਵਾਇਰਸ: ਕਰੰਸੀ ਨੋਟਾਂ ਨਾਲ ਫ਼ੈਲਣ ਦਾ ਕਿੰਨਾ ਖ਼ਤਰਾ

ਹੁਣ ਬੈਰਥਾ ਦੀ ਆਵਾਜ਼ ਕੁਝ ਥਿੜਕੀ। ਉਹ ਜਿੰਨੀ ਉਦਾਸ ਸੀ। ਸ਼ਾਇਦ ਉਨੀਂ ਹੀ ਹੈਰਾਨ ਵੀ ਸੀ। ਕਿਵੇਂ ਦੋ ਇਨਸਾਨ ਜੋ ਇੰਨਾ ਲੰਬਾ ਸਮਾਂ ਇਕੱਠੇ ਰਹੇ, ਇੱਕੋ ਸਮੇਂ ਕਿਵੇਂ ਮਰ ਸਕਦੇ ਹਨ?

ਗੁਆਇਕੀਲ ਵਿੱਚ ਇਕੱਲਾ ਸਿਹਤ ਸੇਵਾਵਾਂ ਦਾ ਹੀ ਸੰਕਟ ਨਹੀਂ ਹੈ। ਇੱਕ ਹੋਰ ਵੀ ਵੱਡਾ ਸੰਕਟ ਖੜ੍ਹਾ ਹੋ ਗਿਆ ਹੈ। ਕਬਰਿਸਤਾਨਾਂ ਨੇ ਭਾਵੇਂ ਉਹ ਸਰਕਾਰੀ ਹੋਣ ਤੇ ਭਾਵੇਂ ਨਿੱਜੀ ਲਾਸ਼ਾਂ ਨੂੰ ਲਾਗ਼ ਦੇ ਡਰੋਂ ਦਫ਼ਨਾਉਣ ਤੋਂ ਮਨ੍ਹਾਂ ਕਰ ਦਿੱਤਾ ਹੈ। ਉਹ ਇਹ ਵੀ ਨਹੀਂ ਦੇਖ ਰਹੇ ਕਿ ਕੌਣ ਲਾਗ਼ ਨਾਲ ਮਰਿਆ ਹੈ ਅਤੇ ਕੌਣ ਕਿਸੇ ਹੋਰ ਵਜ੍ਹਾ ਤੋਂ।

ਸ਼ੁਰੂ ਵਿੱਚ ਇੱਕ ਸਮੂਹਕ ਕਬਰ ਪੁੱਟਣ ਦੀ ਗੱਲ ਤੁਰੀ ਪਰ ਅੱਗੇ ਨਾ ਵਧ ਸਕੀ। ਜਿਸ ਤੋਂ ਬਾਅਦ ਫ਼ੈਡਰਲ ਸਰਕਾਰ ਨੇ ਹਰੇਕ ਲਾਸ਼ ਨੂੰ ਆਪਣੇ ਜਿੰਮੇ ਲੈ ਕੇ ਦਫ਼ਨਾਉਣ ਦਾ ਫ਼ੈਸਲਾ ਲਿਆ। ਇਸ ਕੰਮ ਲਈ ਟਾਸਕ ਫ਼ੋਰਸ ਵੀ ਬਣਾਈ ਗਈ ਹੈ।

https://www.youtube.com/watch?v=zyJbdEfXk5o

ਇਸ ਟਾਸਕ ਫ਼ੋਰਸ ਵਿੱਚ ਸਿਹਤ ਵਿਭਾਗ, ਸਥਾਨਕ ਪੁਲਿਸ ਅਤੇ ਫ਼ੌਜੀ ਜਵਾਨ ਸ਼ਾਮਲ ਹਨ। ਹਾਲਾਂਕਿ 25 ਲੱਖ ਦੀ ਆਬਾਦੀ ਵਾਲੇ ਸ਼ਹਿਰ ਲਈ ਇਹ ਵੀ ਪੂਰੀ ਨਹੀਂ ਪੈ ਰਹੀ।

ਇਆਨੇਸ ਅਤੇ ਫਿਲਾਡੈਲਫ਼ੋ ਦੀਆਂ ਲਾਸ਼ਾਂ ਸਾਢੇ ਚਾਰ ਦਿਨ ਉਨ੍ਹਾਂ ਦੇ ਘਰ ਵਿੱਚ ਪਈਆਂ ਰਹੀਆਂ। ਇਸ ਤੋਂ ਬਾਅਦ ਪਰਿਵਾਰ ਨੇ ਸੋਸ਼ਲ ਮੀਡੀਆ ਦਾ ਸਹਾਰਾ ਲਿਆ।

BBC

ਮੈਨੂੰ ਸੋਸ਼ਲ ਮੀਡੀਆ ਤੋਂ ਹੀ ਮੋਮਜਾਮੇ ਵਿੱਚ ਲਪੇਟੀਆਂ ਲਾਸ਼ਾਂ ਦੀ ਫ਼ੋਟੋ ਮਿਲੀ।

ਉਹ ਲਾਸ਼ਾਂ ਲੈਣ ਰਾਤ ਦੇ ਲਗਭਗ 9 ਵਜੇ ਆਏ। ਉਹ ਖਿਝੇ ਹੋਏ ਸਨ। ਸ਼ਾਇਦ ਸੋਸ਼ਲ ਮੀਡੀਆ ਕਾਰਨ। ਉਹ ਕਿਸੇ ਨੂੰ ਲਾਸ਼ਾਂ ਦੇ ਨੇੜੇ ਨਹੀਂ ਢੁਕਣ ਦੇ ਰਹੇ ਸਨ। ਸਿਰਫ਼ ਪਰਿਵਾਰਕ ਮੈਂਬਰਾਂ ਨੂੰ ਆਗਿਆ ਸੀ, ਉਹ ਵੀ ਦੂਰੋਂ-ਦੂਰੋਂ।

ਉਨ੍ਹਾਂ ਨੇ ਦੱਸਿਆ ਕਿ ਲਾਸ਼ਾਂ ਮੁਰਦਾਘਰ ਵਿੱਚ ਰੱਖੀਆਂ ਜਾਣਗੀਆਂ। ਜੇ ਸਾਡੇ ਕੋਲ ਦਫ਼ਨਾਉਣ ਦਾ ਕੋਈ ਹੀਲਾ ਨਹੀਂ ਹੈ ਤਾਂ ਉਹ ਲਾਸ਼ਾਂ ਲੈ ਜਾਣਗੇ। ਪਰ ਇਸ ਤਰ੍ਹਾਂ ਤਾਂ ਸਾਨੂੰ ਪਤਾ ਹੀ ਨਹੀਂ ਲੱਗੇਗਾ ਕਿ, ਲਾਸ਼ਾਂ ਕਿੱਥੇ ਦਫ਼ਨਾਈਆਂ ਗਈਆਂ।

ਉਨ੍ਹਾਂ ਅੱਗੇ ਦੱਸਿਆ, ''''ਜੇ ਅਸੀਂ ਆਪ ਇਹ ਸਭ ਕਰਨਾ ਹੈ ਤਾਂ ਪੈਸੇ ਜਮ੍ਹਾਂ ਕਰਨੇ ਪੈਣਗੇ। ਅਸੀਂ ਬਹੁਤ ਗ਼ਰੀਬ ਹਾਂ। ਅਜਿਹੇ ਕੰਮ ਵਿੱਚ ਹਰ ਥਾਂ ''ਤੇ ਪੈਸੇ ਹੁੰਦੇ ਹਨ, ਜੋ ਸਾਡੇ ਲਈ ਬਹੁਤ ਮਹਿੰਗਾ ਹੈ।''''

''''ਸਾਨੂੰ ਨਹੀਂ ਸਮਝ ਆ ਰਿਹਾ, ਕੀ ਕਰੀਏ। ਹੋ ਸਕਦਾ ਹੈ ਮੁਹੱਲੇ ਵਾਲੇ ਸਾਡੀ ਮਦਦ ਕਰਨ ਪਰ ਇੱਥੇ ਤਾਂ ਹਰ ਘਰ ਵਿੱਚ ਬੀਮਾਰ ਹਨ। ਹਾਲਤ ਬੜੇ ਨਾਜ਼ੁਕ ਹਨ।''''

ਗੁਆਇਕੀਲ ਵਿੱਚ ਅਮੀਰੀ-ਗ਼ਰੀਬੀ ਦਾ ਪਾੜਾ ਸਾਫ਼ ਦੇਖਿਆ ਜਾ ਸਕਦਾ ਹੈ। ਇੱਕ ਪਾਸੇ ਆਲੀਸ਼ਾਨ ਮਹਿਲਾਂ ਵਰਗੇ ਘਰ ਹਨ। ਦੂਜੇ ਪਾਸੇ ਦੋ ਡਾਲਰ ਤੋਂ ਵੀ ਘੱਟ ਦਿਹਾੜੀ ''ਤੇ ਗੁਜ਼ਾਰਾ ਕਰਨ ਵਾਲੇ ਗ਼ਰੀਬ।

ਵਾਇਰਸ ਅਮੀਰਾਂ ਤੇ ਗ਼ਰੀਬਾਂ ਦੋਹਾਂ ਨੂੰ ਇਕ ਸਮਾਨ ਮੌਤ ਦਿੰਦਾ ਹੈ। ਉਨ੍ਹਾਂ ਦਾ ਕਫ਼ਨ-ਦਫ਼ਨ ਇੱਕ ਸਮਾਨ ਨਹੀਂ ਹੁੰਦਾ।

ਜਦੋਂ ਬੈਰਥਾ ਤਾਬੂਤ ਦੀ ਕੀਮਤ ਦੱਸਦੀ ਹੈ ਤਾਂ ਉਸਦੀ ਆਵਾਜ਼ ਦੀ ਥਿੜਕਣ ਸਾਫ਼ ਮਹਿਸੂਸ ਕੀਤੀ ਜਾ ਸਕਦੀ ਹੈ।

ਉਹ ਕਹਿੰਦੀ ਹੈ, ''''ਆਪਣੇ ਗੁਆਂਢੀਆਂ ਤੋਂ ਮਦਦ ਮੰਗਣਾ ਵੀ ਗੁੰਝਲਾਂ ਤੋਂ ਬਗ਼ੈਰ ਨਹੀਂ ਹੈ। ਉਨ੍ਹਾਂ ਦੀ ਹਾਲਤ ਵੀ ਕੋਈ ਲੁਕੀ ਹੋਈ ਜਾਂ ਚੰਗੀ ਨਹੀਂ ਹੈ।''''

''''ਇੱਥੇ ਹਾਲੇ ਵੀ ਲਾਸ਼ਾਂ ਹਨ। ਇੱਕ ਬੰਦੇ ਦੀ ਕੁਝ ਦਿਨ ਪਹਿਲਾਂ ਮੌਤ ਹੋ ਗਈ ਸੀ। ਉਸ ਤੋਂ ਬਾਅਦ ਇੱਕ ਹੋਰ ਦੀ। ਉਹ ਕਿਸੇ ਦੀ ਵੀ ਲਾਸ਼ ਲੈਣ ਨਹੀਂ ਆਏ।''''

''''ਅਸੀਂ ਇਆਨੇਸ ਅਤੇ ਫਿਲਾਡੈਲਫ਼ੋ ਨੂੰ ਮੋਮਜਾਮੇ ਵਿੱਚ ਲਪੇਟ ਕੇ ਘਰ ਦੇ ਅੰਦਰ ਰੱਖ ਦਿੱਤਾ। ਖ਼ੁਦ ਅਸੀਂ ਸਾਰੇ ਬਾਹਰ ਆ ਗਏ। ਉੱਥੇ ਕੋਈ ਨਹੀਂ ਰੁਕਿਆ।''''

''''ਲੋਕ ਲਾਸ਼ਾਂ ਘਰਾਂ ਦੇ ਬਾਹਰ ਰੱਖ ਦਿੰਦੇ ਹਨ। ਲਾਗ਼ ਫ਼ੈਲਣ ਦਾ ਖ਼ਤਰਾ ਜੋ ਹੈ।''''

''''ਲੋਕਾਂ ਕੋਲ ਲਾਸ਼ਾਂ ਸੜਕਾਂ ''ਤੇ ਸੁੱਟਣ ਤੋਂ ਇਲਾਵਾ ਹੋਰ ਕੋਈ ਚਾਰਾ ਹੀ ਨਹੀਂ ਹੈ।''''

''''ਸਰਕਾਰ ਨੇ ਮਦਦ ਦਾ ਭਰੋਸਾ ਦਿੱਤਾ ਹੈ। ਸਾਨੂੰ ਨਹੀਂ ਪਤਾ ਉਹ ਕਦੋਂ ਮਿਲੇਗੀ। ਅਸੀਂ ਕਿਹੜਾ ਘਰਾਂ ਤੋਂ ਬਾਹਰ ਜਾ ਰਹੇ ਹਾਂ। ਅਸੀਂ ਤਾਂ ਘਰਾਂ ਵਿੱਚ ਬੰਦ ਹਾਂ।''''

ਹਰ ਕੋਈ ਘਬਰਾਇਆ ਹੋਇਆ ਹੈ ਕਿਉਂਕਿ ਲੋਕ ਬਸ ਮਰ ਰਹੇ ਹਨ, ਮਰ ਰਹੇ ਹਨ ਅਤੇ ਮਰ ਰਹੇ ਹਨ।

ਬੀਬੀਸੀ ਵੱਲੋਂ ਭੇਜੇ ਫ਼ੋਟੋਗ੍ਰਾਫ਼ਰ ਨੇ ਉੱਥੇ ਪਹੁੰਚ ਕੇ ਮੈਨੂੰ ਫ਼ੋਟੋਆਂ ਭੇਜੀਆਂ। ਜਿਨ੍ਹਾਂ ਵਿੱਚ ਮੈਂ ਪਹਿਲੀ ਵਾਰ ਬਰੈਥਾ ਨੂੰ ਦੇਖਿਆ।

ਇੱਕ ਨੀਲੇ ਮਾਸਕ ਨੇ ਉਸ ਦਾ ਚਿਹਰਾ ਕਜਿਆ ਹੋਇਆ ਹੈ। ਮੈਂ ਉਸ ਦੇ ਮੁਹਾਂਦਰੇ ਦਾ ਅੰਦਾਜ਼ਾ ਭਰ ਲਾ ਸਕਦਾ ਹਾਂ।

ਇੰਝ ਲਗਦਾ ਹੈ ਜਿਵੇਂ ਫ਼ੋਨ ''ਤੇ ਹੋਈ ਗੱਲਬਾਤ ਦੌਰਾਨ ਉਸ ਦੀ ਆਵਾਜ਼ ਦੇ ਉਤਰਾਅ-ਚੜ੍ਹਾਅ ਨੇ ਮੈਨੂੰ ਉਸ ਬਾਰੇ ਇਸ ਤਸਵੀਰ ਨਾਲੋਂ ਕਿਤੇ ਜ਼ਿਆਦਾ ਕੁਝ ਦੱਸਿਆ ਹੈ।

BBC

ਦੂਜੀਆਂ ਤਸਵੀਰਾਂ ਵਿੱਚ ਕੁਝ ਬੱਚੇ ਅਤੇ ਨੌਜਵਾਨ ਹਨ। ਜਿਨ੍ਹਾਂ ਬਾਰੇ ਮੈਂ ਕਦੇ ਨਹੀਂ ਜਾਣ ਸਕਾਂਗਾ ਕਿ ਉਹ ਬੈਰਥਾ ਦੇ ਧੀਆਂ-ਪੁੱਤਰ ਹਨ ਜਾਂ ਉਸ ਦੀ ਭੈਣ ਦੇ। ਜਿਸ ਵਿੱਚੋਂ ਬੈਰਥਾ ਨੂੰ ਆਪਣੀ ਮਾਂ ਦਿਸਦੀ ਸੀ।

ਇੱਕ ਹੋਰ ਤਸਵੀਰ ਵਿੱਚ ਬਰੈਥਾ ਇੱਕ ਹੋਰ ਬਾਲਗ ਵਿਅਕਤੀ ਨਾਲ ਨਜ਼ਰ ਆ ਰਹੀ ਹੈ। ਜੋ ਸ਼ਾਇਦ ਉਸ ਦਾ ਪਤੀ ਹੋਵੇ। ਉਹ ਮਰ ਜਾਣ ਵਾਲਿਆਂ ਦੇ ਨੇੜੇ ਰਹੀਆਂ ਵਸਤਾਂ ਨੂੰ ਸਾੜਨ ਦੀ ਤਿਆਰੀ ਕਰ ਰਹੇ ਹਨ।

ਕਹਾਣੀ ਲਿਖੇ ਜਾਣ ਤੱਕ ਬੈਰਥਾ ਆਖ਼ਰੀ ਰਸਮ ਵਜੋਂ ਆਪਣੀ ਭੈਣ ਅਤੇ ਜੀਜੇ ਦੀਆਂ ਸਭ ਤੋਂ ਅਜੀਜ਼ ਵਸਤਾਂ ਸਾੜ ਰਹੀ ਸੀ। ਇੱਕ ਆਖ਼ਰੀ ਵਿਦਾਇਗੀ ਦੇਣ ਲਈ।

ਇਹ ਵੀਡੀਓਜ਼ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=O7IpN6VrinE

https://www.youtube.com/watch?v=sFsaEdJBWfg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)