ਕੋਰੋਨਾਵਾਇਰਸ ਤੋਂ ਠੀਕ ਹੋਣ ਵਾਲਿਆਂ ਦੀਆਂ ਡਰਾਉਣੀਆਂ ਕਹਾਣੀਆਂ

04/06/2020 12:44:30 PM

BBC
ਕੋਰੋਨਾ ਵਾਇਰਸ ਕਰਕੇ ਰੋਜ਼ਾਨਾ ਹੀ ਮੌਤਾਂ ਦੇ ਅੰਕੜੇ ਵਧ ਰਹੇ ਹਨ

ਚੀਨ ਦੇ ਵੂਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾਵਾਇਰਸ ਦਾ ਇਨਫੈਕਸ਼ਨ ਕਰੀਬ ਸਾਰੀ ਦੁਨੀਆਂ ਨੂੰ ਆਪਣੇ ਚਪੇਟ ਵਿੱਚ ਲੈ ਚੁੱਕਿਆ ਹੈ।

ਰੋਜ਼ਾਨਾ ਹੀ ਮੌਤ ਦੇ ਅੰਕੜੇ ਵਧ ਰਹੇ ਹਨ ਤੇ ਹਜ਼ਾਰਾਂ ਹੀ ਲੋਕ ਲਾਗ ਨਾਲ ਪ੍ਰਭਾਵਿਤ ਹੋ ਰਹੇ ਹਨ।

ਪੂਰੀ ਦੁਨੀਆਂ ਵਿੱਚ ਇਸ ਵਾਇਰਸ ਕਾਰਨ ਡਰ ਦਾ ਮਾਹੌਲ ਹੈ ਪਰ ਇਸ ਵਿਚਾਲੇ ਆਸ ਸਿਰਫ਼ ਇੰਨੀ ਕੁ ਹੈ ਕਿ ਬਹੁਤ ਸਾਰੇ ਮਾਮਲਿਆਂ ਵਿੱਚ ਲੋਕ ਠੀਕ ਵੀ ਹੋਏ ਹਨ।

https://www.youtube.com/watch?v=6OY0TP93J08

ਕੋਰੋਨਾ ਵਾਇਰਸ ਨਾਲ ਇਨਫੈਕਸ਼ਨ ਹਰੇਕ ਸ਼ਖ਼ਸ ਦਾ ਇੱਕ ਵੱਧਰਾ ਤਜਰਬਾ ਹੈ।

ਕੁਝ ਲੋਕਾਂ ਵਿੱਚ ਇਸ ਦੇ ਬੇਹੱਦ ਆਮ ਜਾਂ ਫਿਰ ਘੱਟ ਲੱਛਣ ਨਜ਼ਰ ਆਏ ਸਨ ਤਾਂ ਕਈਆਂ ਵਿੱਚ ਕਾਫੀ ਗੰਭੀਰ ਸਨ।

BBC
  • ਕੀ ਸਰੀਰਕ ਸਬੰਧ ਬਣਾਉਣ ਨਾਲ ਕੋਰੋਨਾਵਾਇਰਸ ਫੈਲ ਸਕਦਾ ਹੈ
  • ਕੋਰੋਨਾਵਾਇਰਸ: ਕੀ ਤੁਹਾਡੇ ਵੀ ਸੁੰਘਣ ਤੇ ਸੁਆਦ ਦੀ ਸਮਰਥਾ ਵਿੱਚ ਕੁਝ ਫ਼ਰਕ ਹੈ
  • ਕੋਰੋਨਾਵਾਇਰਸ: ਤਬਲੀਗ਼ੀ ਜਮਾਤ ਮਾਮਲੇ ''ਤੇ ਚੜ੍ਹਿਆ ਸਿਆਸੀ ਰੰਗ
  • ''ਅਸੀਂ ਤਾਂ ਆਪਣੇ ਪਿਤਾ ਦੀ ਮੌਤ ''ਤੇ ਚੱਜ ਨਾਲ ਰੋ ਵੀ ਨਹੀਂ ਸਕੇ''

ਕੁਝ ਤਾਂ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚ ਲੱਛਣ ਉਹ ਨਹੀਂ ਸਨ ਜਿਨ੍ਹਾਂ ਬਾਰੇ ਸਿਹਤ ਵਿਭਾਗ ਸੁਚੇਤ ਕਰ ਰਿਹਾ ਹੈ।

ਪਰ ਇੱਕ ਵਾਰ ਇਹ ਪਤਾ ਲਗ ਜਾਵੇ ਕਿ ਤੁਹਾਨੂੰ ਲਾਗ ਲੱਗੀ ਹੈ ਤਾਂ ਹਸਪਤਾਲ ਜਾਣ ਤੋਂ ਇਲਾਵਾ ਦੂਜਾ ਕੋਈ ਚਾਰਾ ਨਹੀਂ ਬਚਦਾ।

ਅਸੀਂ ਤਿੰਨ ਅਜਿਹੇ ਲੋਕਾਂ ਨਾਲ ਗੱਲ ਕੀਤੀ, ਜਿਨ੍ਹਾਂ ਨੂੰ ਪੌਜ਼ੀਟਿਵ ਪਾਇਆ ਗਿਆ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਰਹਿਣਾ ਪਿਆ।

ਇਹ ਤਿੰਨ ਮਾਮਲੇ ਇੱਕ-ਦੂਜੇ ਨਾਲ ਬਿਲਕੁਲ ਵੱਖਰੇ ਸਨ ਪਰ ਹਸਪਤਾਲ ਜਾਣ ਦਾ ਇਨ੍ਹਾਂ ਕਾਰਨ ਇੱਕ ਹੀ ਸੀ-ਕੋਵਿਡ-19.

‘ਮੈਂ ਆਪਣੇ ਅਤੇ ਆਪਣੇ ਬੱਚਿਆਂ ਦੀ ਜ਼ਿੰਦਗੀ ਲਈ ਲੜ ਰਹੀ ਸੀ’

ਦੱਖਣੀ-ਪੂਰਬ ਇੰਗਲੈਂਡ ਦੇ ਕੈਂਟ ਕਸਬੇ ਦੇ ਹੋਰਨ ਬੇ ਇਲਾਕੇ ਵਿੱਚ ਰਹਿਣ ਵਾਲੀ ਕੈਰੇਨ ਮੈਨਰਿੰਗ 6 ਮਹੀਨੇ ਦੀ ਗਰਭਵਤੀ ਹਨ।

ਹੋਣ ਵਾਲਾ ਇਹ ਬੱਚਾ ਉਨ੍ਹਾਂ ਦੀ ਚੌਥੀ ਸੰਤਾਨ ਹੈ। ਕੈਰੇਨ ਨੂੰ ਖਾਂਸੀ ਦੀ ਸ਼ਿਕਾਇਤ ਹੋਈ। ਇਹ ਮਾਰਚ ਦਾ ਹਫ਼ਤਾ ਸੀ।

BBC
ਕੈਰੇਨ ਮੈਨਰਿੰਗ 6 ਮਹੀਨੇ ਦੀ ਗਰਭਵਤੀ ਸਨ, ਜਦੋਂ ਉਨ੍ਹਾਂ ਨੂੰ ਕੋਰੋਨਾ ਇਨਫੈਕਸ਼ਨ ਹੋਇਆ

ਖਾਂਸੀ ਦੇ ਨਾਲ ਉਨ੍ਹਾਂ ਨੂੰ ਤੇਜ਼ ਬੁਖ਼ਾਰ ਵੀ ਆ ਰਿਹਾ ਸੀ ਅਤੇ ਇੱਕ ਦਿਨ ਸਭ ਕੁਝ ਬਦਲ ਗਿਆ।

ਕੈਰੇਨ ਦੱਸਦੀ ਹੈ, “ਮੈਂ ਹੈਲਪਲਾਈਨ ’ਤੇ ਫੋਨ ਕੀਤਾ। ਮੇਰਾ ਸਾਹ ਉਖੜ ਰਿਹਾ ਸੀ। ਕੁਝ ਹੀ ਮਿੰਟਾਂ ਵਿੱਚ ਇੱਕ ਐਂਬੁਲੈਂਸ ਮੇਰੇ ਘਰ ਦੇ ਦਰਵਾਜ਼ੇ ’ਖੜ੍ਹੀ ਸੀ। ਮੈਨੂੰ ਸੱਚਮੁੱਚ ਸਾਹ ਨਹੀਂ ਆ ਰਿਹਾ ਸੀ ਇਸ ਲਈ ਉਨ੍ਹਾਂ ਨੇ ਮੈਨੂੰ ਸਿੱਧਾ ਆਕਸੀਜਨ ਦੇਣਾ ਸ਼ੁਰੂ ਕਰ ਦਿੱਤਾ।”

ਜਦੋਂ ਉਹ ਹਸਪਤਾਲ ਪਹੁੰਚੀ ਤਾਂ ਉਨ੍ਹਾਂ ਨੂੰ ਕੋਰੋਨਾਵਾਇਰਸ ਇਨਫੈਕਸ਼ਨ ਨਿਕਲਿਆ। ਉਨ੍ਹਾਂ ਨੂੰ ਨਮੂਨੀਏ ਦੀ ਵੀ ਸ਼ਿਕਾਇਤ ਸੀ ਅਤੇ ਉਸ ਤੋਂ ਬਾਅਦ ਉਨ੍ਹਾਂ ਹਸਪਤਾਲ ਦੇ ਇੱਕ ਕਮਰੇ ਵਿੱਚ ਹਫ਼ਤਿਆਂ ਲਈ ਵੱਖ-ਵੱਖ ਰੱਖ ਦਿੱਤਾ ਗਿਆ।

ਇਹ ਵੀ ਪੜ੍ਹੋ: ਕੋਰੋਨਾਵਾਇਰਸ ਦੇ ਹਰ ਪਹਿਲੂ ਬਾਰੇ ਬੀਬੀਸੀ ਦੀ ਖ਼ਾਸ ਕਵਰੇਜ - BBC News ਖ਼ਬਰਾਂ

https://www.youtube.com/watch?v=wfV8rc0mesU

ਉਹ ਦੱਸਦੇ ਹਨ, “ਕਿਸੇ ਨੂੰ ਵੀ ਮੇਰੇ ਕਮਰੇ ਵਿੱਚ ਆਉਣ ਦੀ ਇਜਾਜ਼ਤ ਨਹੀਂ ਸੀ। ਮੈਨੂੰ ਬਹੁਤ ਇਕੱਲਾ ਮਹਿਸੂਸ ਹੁੰਦਾ ਸੀ। ਦੋ-ਤਿੰਨ ਦਿਨ ਤੱਕ ਤਾਂ ਮੈਂ ਬਿਸਤਰੇ ’ਚੋਂ ਉਠੀ ਹੀ ਨਹੀਂ, ਇਥੋਂ ਤੱਕ ਬਾਥਰੂਮ ਵੀ ਨਹੀਂ ਗਈ।”

ਉਹ ਦੱਸਦੀ ਹੈ, “ਮੈਨੂੰ ਸਾਹ ਲੈਣ ਵਿੱਚ ਕਈ ਵਾਰ ਦਿੱਕਤ ਹੁੰਦੀ ਸੀ ਤਾਂ ਵੀ ਮੈਨੂੰ ਅਟੈਂਡੇਂਟ ਦੇ ਪੂਰੀ ਤਿਆਰ ਹੋਣ ਦਾ ਇੰਤਜ਼ਾਰ ਕਰਨਾ ਪੈਂਦਾ ਸੀ। ਮੇਰੇ ਪਰਿਵਾਰ ਵਾਲੇ ਮੇਰੇ ਨਾਲ ਲਗਾਤਾਰ ਫੋਨ ’ਤੇ ਗੱਲ ਕਰਦੇ ਰਹਿੰਦੇ ਤਾਂ ਜੋ ਮੈਂ ਸ਼ਾਂਤ ਰਹਾਂ। ਮੈਂ ਬਹੁਤ ਡਰੀ ਹੋਈ ਸੀ। ਮੈਂ ਮਰਨ ਵਾਲੀ ਸੀ ਤੇ ਮੇਰਾ ਪਰਿਵਾਰ ਕਹਿੰਦਾ ਸੀ ਉਹ ਹਰ ਚੀਜ਼ ਲਈ ਤਿਆਰ ਹਨ।”

ਕੈਰੇਨ ਮੁਤਾਬਕ, “ਮੈਂ ਸਾਹ ਲਈ ਜੂਝ ਰਹੀ ਸੀ, ਇਹ ਲੜਾਈ ਮੇਰੇ ਤੇ ਮੇਰੇ ਹੋਣ ਵਾਲੇ ਬੱਚੇ ਲਈ ਸੀ।”

BBC
  • ਕੋਰੋਨਾਵਾਇਰਸ ਦੇ ਦੌਰ ''ਚ ਬੰਦਿਆਂ ਨੂੰ ਨਸੀਹਤ ''ਭਾਂਡੇ ਧੋਵੋ, ਅੱਲ੍ਹਾ-ਅੱਲ੍ਹਾ ਕਰੋ, ਰੱਬ ਆਪੇ ਖ਼ੈਰ ਕਰੇਗਾ''
  • ਪੁਲਿਸ ਵਾਲੇ ''ਤੇ ਥੁੱਕਣ ਵਾਲਾ ਵੀਡੀਓ ਤੁਸੀਂ ਵੀ ਦੇਖਿਆ ਹੈ? ਹੁਣ ਇਸ ਦਾ ਸੱਚ ਵੀ ਜਾਣ ਲਵੋ
  • ਪੰਜਾਬ ਵਿੱਚ ਦਿੱਲੀ ਦੇ ਮਰਕਜ਼ ਤੋਂ ਆਏ 3 ਲੋਕਾਂ ਨੂੰ ਕੋਰੋਨਾਵਾਇਰਸ
  • ਕੋਰੋਨਾਵਾਇਰਸ ਦੇ ਮਰੀਜ਼ ਸਾਡੀ ਹਮਦਰਦੀ ਦੇ ਪਾਤਰ ਹਨ ਜਾਂ ਇਲਜ਼ਾਮਤਰਾਸ਼ੀ ਦੇ

ਕੈਰੇਨ ਦੱਸਦੀ ਹੈ ਕਿ ਉਹ ਦਿਨ ਕਦੇ ਨਹੀਂ ਭੁੱਲ ਨਹੀਂ ਸਕਦੀ ਜਦੋਂ ਹਸਪਤਾਲ ਤੋਂ ਬਾਹਰ ਨਿਕਲੀ ਉਹ ਆਪਣੇ ਚਿਹਰੇ ’ਤੇ ਤਾਜ਼ੀ ਤੇ ਠੰਢੀ ਹਵਾ ਨੂੰ ਮਹਿਸੂਸ ਕਰ ਸਕਦੀ ਸੀ।

ਕੈਰੇਨ ਦਾ ਕਹਿਣਾ ਹੈ ਹਸਪਤਾਲ ਵਿੱਚ ਇਕੱਲੇ ਬਿਤਾਏ ਕੁਝ ਹਫ਼ਤਿਆਂ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਹਮੇਸ਼ਾ ਲਈ ਬਦਲ ਕੇ ਰੱਖ ਦਿੱਤਾ।

ਉਨ੍ਹਾਂ ਨੂੰ ਇਹ ਸਮਝ ਆਇਆ ਕਿ ਹਰੇਕ ਛੋਟੀ ਤੋਂ ਛੋਟੀ ਸ਼ੈਅ ਦਾ ਆਪਣਾ ਮਹੱਤਵ ਹੈ, ਜਿਵੇਂ ਹਫ਼ਤਿਆਂ ਬਾਅਦ ਚਿਹਰੇ ਨੂੰ ਛੂਹਣ ਵਾਲੀ ਤਾਜ਼ੀ-ਠੰਢੀ ਹਵਾ ਦਾ।

ਹੁਣ ਕੈਰੇਨ ਘਰ ਆ ਗਈ ਹੈ ਪਰ ਸੈਲਫ਼-ਆਈਸੋਲੇਸ਼ਨ ਵਿੱਚ ਹਨ। ਉਨ੍ਹਾਂ ਨੂੰ ਪਰਿਵਾਰਕ ਮੈਂਬਰਾਂ ਦੀ ਆਵਾਜ਼ ਆਉਂਦੀ ਹੈ, ਉਹ ਕਮਰੇ ਵਿੱਚ ਨਹੀਂ ਆਉਂਦੇ ਪਰ ਬਾਹਰੋਂ ਉਨ੍ਹਾਂ ਦਾ ਹੌਂਸਲਾ ਵਧਾਉਂਦੇ ਹਨ।

ਉਹ ਮੰਨਦੀ ਹੈ ਕਿ ਇਸ ਲਾਗ ਨੇ ਉਨ੍ਹਾਂ ਨੂੰ ਮਜ਼ਬੂਤ ਕੀਤਾ ਹੈ। ਉਨ੍ਹਾਂ ਨੂੰ ਸ਼ੱਕ ਹੈ ਕਿ ਕੋਰੋਨਾ ਦਾ ਇਨਫੈਕਸ਼ਨ ਉਨ੍ਹਾਂ ਨੂੰ ਉਸ ਸਲੂਨ ਵਿਚੋਂ ਹੋਇਆ ਜਿੱਥੇ ਉਹ ਕੰਮ ਕਰਦੀ ਹੈ ਪਰ ਉਨ੍ਹਾਂ ਨੂੰ ਯਕੀਨ ਨਹੀਂ ਹੈ।

“ਮੈਂ ਸਿਰਫ਼ ਇੰਨਾ ਚਾਹੁੰਦੀ ਸੀ ਕਿ ਕੋਈ ਮੇਰੀ ਮਦਦ ਕਰ ਦੇਵੇ”

ਇਹ ਜੇਸੀ ਕਲਾਰਕ ਦੀ ਕਹਾਣੀ ਹੈ।

BBC
ਜੇਸੀ ਨੂੰ ਕਿਡਨੀ ਦੀ ਇੱਕ ਕਿਡਨੀ ਪਹਿਲਾਂ ਹੀ ਕੱਞੀ ਹੋਈ ਸੀ

ਜੇਸੀ ਨੂੰ ਪਹਿਲੇ ਦਿਨ ਤੋਂ ਹੀ ਪਤਾ ਸੀ ਕਿ ਜੇਕਰ ਉਨ੍ਹਾਂ ਨੂੰ ਕੋਰੋਨਾਵਾਇਰਸ ਹੋਇਆ ਤਾਂ ਉਨ੍ਹਾਂ ਲਈ ਖ਼ਤਰਾ ਕਿਸੇ ਵੀ ਦੂਜੇ ਪ੍ਰਭਾਵਿਤ ਵਿਅਕਤੀ ਤੋਂ ਕਿਤੇ ਵੱਧ ਹੋਵੇਗਾ।

ਉਨ੍ਹਾਂ ਨੂੰ ਕਿਡਨੀ ਦੀ ਖ਼ਤਰਨਾਕ ਬਿਮਾਰੀ ਹੈ ਅਤੇ 5 ਸਾਲ ਪਹਿਲਾਂ ਉਨ੍ਹਾਂ ਦੀ ਇੱਕ ਕਿਡਨੀ ਕੱਢੀ ਜਾ ਚੁੱਕੀ ਹੈ।

26 ਸਾਲ ਦੀ ਜੇਸੀ ਨੂੰ ਪਹਿਲਾਂ ਖਾਂਸੀ ਆਉਣੀ ਸ਼ੁਰੂ ਹੋਈ ਅਤੇ ਉਸ ਤੋਂ ਬਾਅਦ ਉਨ੍ਹਾਂ ਸਾਹ ਲੈਣ ਵਿੱਚ ਦਿੱਕਤ ਹੋਣ ਲੱਗੀ।

ਇਹ ਦੋਵੇਂ ਲੱਛਣ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਦੀ ਚਿੰਤਾ ਵੱਧ ਗਈ।

ਕੁਝ ਦਿਨ ਬਾਅਦ ਤਾਂ ਉਨ੍ਹਾਂ ਦਾ ਤੁਰਨਾ-ਫਿਰਨਾ ਵੀ ਬੰਦ ਹੋ ਗਿਆ। ਉਨ੍ਹਾਂ ਤੁਰਨ ਵਿੱਚ ਦਿੱਕਤ ਹੋਣ ਲੱਗੀ ਸੀ।

https://www.youtube.com/watch?v=8Fb7ZDn_SLM

ਉਹ ਦੱਸਦੀ ਹੈ, “ਮੇਰੀਆਂ ਪਸਲੀਆਂ, ਪਿੱਠ ਅਤੇ ਪੇਟ ਕੋਲ ਬਹੁਤ ਦਰਦ ਸੀ ਮੈਨੂੰ ਇੰਝ ਲਗਦਾ ਸੀ ਕਿ ਕਿਸੇ ਨੇ ਮੈਨੂੰ ਮਾਰਿਆ ਹੈ।”

ਬਰਤਾਨੀਆਂ ਵਿੱਚ ਲੌਕਡਾਊਨ ਦਾ ਐਲਾਨ ਹੋ ਚੁੱਕਿਆ ਸੀ। ਪਰ ਜੇਸੀ ਦੀ ਤਕਲੀਫ਼ ਵਧਦੀ ਜਾ ਰਹੀ ਸੀ। ਉਨ੍ਹਾਂ ਦਾ ਮੰਗੇਤਰ ਉਨ੍ਹਾਂ ਨੂੰ ਹਸਪਤਾਲ ਲੈ ਕੇ ਗਿਆ।

ਜਿੱਥੇ ਉਨ੍ਹਾਂ ਦੇ ਪਹੁੰਚਦਿਆਂ ਹੀ ਵੱਖ ਕਰ ਦਿੱਤਾ ਗਿਆ। ਅਜਿਹਾ ਸੁਰੱਖਿਆ ਕਾਰਨਾਂ ਤੇ ਸਾਵਧਾਨੀ ਵਜੋਂ ਕੀਤਾ।

ਜੇਸੀ ਦੱਸਦੀ ਹੈ, “ਮੈਨੂੰ ਇਕੱਲਿਆਂ ਬਹੁਤ ਡਰ ਲੱਗ ਰਿਹਾ ਸੀ ਪਰ ਮੈਂ ਇੱਕ ਅਜਿਹੀ ਹਾਲਤ ਵਿਚ ਸੀ ਕਿ ਜਿੱਥੇ ਮੈਂ ਸਿਰਫ਼ ਇੰਨਾ ਚਾਹੁੰਦੀ ਸੀ ਕਿ ਕੋਈ ਮੇਰੀ ਮਦਦ ਕਰ ਦੇਵੇ। ਮੈਨੂੰ ਹਰੇ ਰੰਗ ਦਾ ਇੱਕ ਮਾਸਕ ਦਿੱਤਾ ਗਿਆ ਤੇ ਫਿਰ ਕੋਵਿਡ-19 ਵਾਲੇ ਹੋਰਨਾਂ ਮਰੀਜ਼ਾਂ ਵਾਲੇ ਸੈਕਸ਼ਨ ਵਿੱਚ ਲਿਜਾਇਆ ਗਿਆ। ਪਰ ਉੱਥੇ ਹਰੇਕ ਬੈੱਡ ਵਿਚਾਲੇ ਇੱਕ ਦਿਵਾਰ ਸੀ।”

BBC
  • ਕੋਰੋਨਾਵਾਇਰਸ: ਸਮਾਨ ਖਰੀਦਦੇ ਸਮੇਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ
  • ਕੋਰੋਨਾਵਾਇਰਸ ਕਾਰਨ ਕੀ ਬਦਲ ਜਾਣਗੀਆਂ ਤੁਹਾਡੀਆਂ ਇਹ ਆਦਤਾਂ
  • ਕੋਰੋਨਾਵਾਇਰਸ: ਉਹ 13 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਲੱਭ ਰਹੇ ਹੋ
  • ਕੋਰੋਨਾਵਾਇਰਸ: ਲੱਛਣ ਕੀ ਹਨ ਅਤੇ ਕਿਵੇਂ ਬਚਿਆ ਜਾ ਸਕਦਾ ਹੈ
  • ਕੋਰੋਨਾਵਾਇਰਸ: ਕਰੰਸੀ ਨੋਟਾਂ ਨਾਲ ਫ਼ੈਲਣ ਦਾ ਕਿੰਨਾ ਖ਼ਤਰਾ

ਉਹ ਦੱਸਦੀ ਹੈ, “ਮੇਰਾ ਕੋਵਿਡ-19 ਦਾ ਟੈਸਟ ਨਹੀਂ ਕੀਤਾ ਗਿਆ। ਮੇਰੇ ਡਾਕਟਰ ਨੇ ਮੈਨੂੰ ਦੱਸਿਆ ਕਿ ਉਹ ਹਰ ਕਿਸੇ ਦਾ ਸਵੈਬ ਟੈਸਟ ਨਹੀਂ ਕਰ ਸਕਦੇ ਪਰ ਇਹ ਮੰਨਣਾ ਸੁਰੱਖਿਅਤ ਰਹੇਗਾ ਕਿ ਮੈਨੂੰ ਕੋਵਿਡ-19 ਹੈ। ਮੇਰੀ ਛਾਤੀ ਵਿੱਚ ਤੇਜ਼ ਜਲਨ ਹੋ ਰਹੀ ਸੀ।ਗ਼

ਜੇਸੀ ਨੂੰ ਇਸ ਤੋਂ ਪਹਿਲਾਂ ਕਦੇ ਵੀ ਸਾਹ ਲੈਣ ਵਿੱਚ ਪਰੇਸ਼ਾਨੀ ਨਹੀਂ ਹੋਈ।

ਉਨ੍ਹਾਂ ਦਾ ਕਹਿਣਾ ਹੈ, “ਜੇਕਰ ਤੁਹਾਨੂੰ ਸੱਚਮੁੱਚ ਸਾਹ ਨਹੀਂ ਆ ਰਿਹਾ ਤਾਂ ਤੁਸੀਂ ਅੰਦਰੋਂ ਡਰ ਜਾਂਦੇ ਹੋ।”

ਜੇਸੀ ਨੂੰ ਹਸਪਤਾਲ ਗਏ 6 ਘੰਟੇ ਹੋ ਗਏ ਸਨ। ਉਨ੍ਹਾਂ ਦਾ ਮੰਗੇਤਰ ਕਾਰ ਵਿੱਚ ਹੀ ਬੈਠ ਕੇ ਉਨ੍ਹਾਂ ਦਾ ਇੰਤਜ਼ਾਰ ਕਰ ਰਿਹਾ ਸੀ ਪਰ ਅੰਦਰ ਕੀ ਚੱਲ ਰਿਹਾ ਹੈ ਇਸ ਬਾਰੇ ਕੁਝ ਪਤਾ ਨਹੀਂ ਸੀ।

ਬਹੁਤ ਸਾਰੇ ਲੋਕਾਂ ਨੂੰ ਲਗ ਰਿਹਾ ਸੀ ਕਿ ਜੇਸੀ ਨੂੰ ਇਹ ਵਾਇਰਸ ਉਨ੍ਹਾਂ ਕੋਲੋਂ ਹੀ ਮਿਲਿਆ ਹੈ ਕਿਉਂਕਿ ਉਹ ਇੱਕ ਕਾਰੀਗਰ ਹਨ।

5 ਦਿਨ ਬਾਅਦ ਜੇਸੀ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਪਰ ਚੱਲਣ ਵਿੱਚ ਉਨ੍ਹਾਂ ਨੂੰ ਅਜੇ ਵੀ ਪਰੇਸ਼ਾਨੀ ਹੋ ਰਹੀ ਸੀ।

https://www.youtube.com/watch?v=gHJA8s6C6F8

ਵਾਪਸ ਆਉਣ ਤੋਂ ਬਾਅਦ 18-18 ਘੰਟੇ ਸੁੱਤੀ ਰਹਿੰਦੀ। ਕਈ ਵਾਰ ਉਨ੍ਹਾਂ ਨੂੰ ਖੰਘ ਵੀ ਆਈ ਪਰ ਹੁਣ ਸਾਹ ਚੰਗੀ ਤਰ੍ਹਾ ਆ ਰਿਹਾ ਹੈ।

ਉਹ ਕਹਿੰਦੀ ਹੈ ਕਿ ਕੁਝ ਨੌਜਵਾਨਾਂ ਨੂੰ ਲਗਦਾ ਸੀ ਕਿ ਉਨ੍ਹਾਂ ਨੂੰ ਇਸ ਵਾਇਰਸ ਦਾ ਕੋਈ ਅਸਰ ਨਹੀਂ ਹੋਵੇਗਾ ਪਰ ਹੁਣ ਉਹ ਇਸ ਨੂੰ ਗੰਭੀਰਤਾ ਨਾਲ ਲੈ ਰਹੇ ਹਨ।

“ਸਾਨੂੰ ਇਸ ਬਾਰੇ ਬਹੁਤ ਕੁਝ ਦੱਸਿਆ ਗਿਆ ਹੈ। ਇਹ ਵੀ ਦੱਸਿਆ ਗਿਆ ਹੈ ਕਿ ਇਸ ਨਾਲ ਨੌਜਵਾਨਾਂ ਨੂੰ ਜ਼ਿਆਦਾ ਡਰਨ ਦੀ ਲੋੜ ਨਹੀਂ ਪਰ ਡਰਨ ਦੀ ਲੋੜ ਹੈ।”

“ਮੈਂ ਇੱਕ ਅਜਿਹੇ ਬੰਦ ਕਮਰੇ ਵਿੱਚ ਸੀ ਜਿੱਥੇ ਸਿਰਫ਼ ਕਾਲਾ-ਘੁੱਪ ਹਨੇਰਾ ਸੀ”

ਸਟੀਵਰਟ 64 ਸਾਲ ਦੇ ਹਨ।

ਉਨ੍ਹਾਂ ਨੂੰ ਪੱਕਾ ਯਕੀਨ ਸੀ ਕਿ ਉਨ੍ਹਾਂ ਨੂੰ ਇਨਫੈਕਸ਼ਨ ਇੱਕ ਮੀਟਿੰਗ ਦੌਰਾਨ ਹੀ ਹੋਇਆ ਹੋਵੇਗਾ।

BBC
ਸਟੀਵਰਟ 64 ਸਾਲ ਦੇ ਹਨ

ਉਹ ਕਹਿੰਦੇ ਹਨ, “ਅਸੀਂ ਸੋਸ਼ਲ ਡਿਸਟੈਂਸਿੰਗ ਦਾ ਪੂਰਾ ਪਾਲਣ ਕਰ ਰਹੇ ਸੀ ਪਰ ਉਸ ਦਿਨ ਵੀਰਵਾਰ ਨੂੰ ਜਦੋਂ ਮੀਟਿੰਗ ਹੋਈ ਤਾਂ ਭੀੜ ਕੁਝ ਜ਼ਿਆਦਾ ਸੀ। ਕੁਝ ਅਜਿਹੇ ਲੋਕ ਵੀ ਆਏ ਸਨ ਜਿਨ੍ਹਾਂ ਨੂੰ ਫਲੂ ਦੇ ਲੱਛਣ ਸਨ।”

ਕੁਝ ਹਫ਼ਤੇ ਪਹਿਲਾਂ ਹੋਈ ਇਸ ਮੀਟਿੰਗ ਦੇ 10 ਦਿਨਾਂ ਬਾਅਦ ਸਟੀਵਰਟ ਦੀ ਹਾਲਤ ਖ਼ਰਾਬ ਹੋਣ ਲੱਗੀ।

“ਪਹਿਲਾਂ ਇਸ ਦਾ ਅਸਰ ਬਹੁਤ ਘੱਟ ਮਹਿਸੂਸ ਹੋ ਰਿਹਾ ਸੀ ਪਰ ਬਾਅਦ ਵਿੱਚ ਪੌੜੀਆਂ ਚੜ੍ਹਨ ਵਿੱਚ ਅਸਮਰਥ ਮਹਿਸੂਸ ਕਰਨ ਲੱਗਾ। ਇੰਝ ਸਾਹ ਆ ਰਹੇ ਸਨ ਜਿਵੇਂ ਕੋਈ ਬਹੁਤ ਬੁੱਢਾ ਆਦਮੀ ਲੈਂਦਾ ਹੈ। ਕੁਝ ਦਿਨਾਂ ਬਾਅਦ ਹਿੱਲਣ-ਜੁੱਲਣ ’ਚ ਵੀ ਤਕਲੀਫ਼ ਹੋਣ ਲੱਗੀ। ਵਾਇਰਸ ਨੇ ਮੇਰੇ ਫੇਫੜਿਆਂ ’ਤੇ ਹਮਲਾ ਕੀਤਾ ਸੀ।”

ਉਨ੍ਹਾਂ ਪਰਿਵਾਰ ਨੇ ਫੋਨ ਕਰਕੇ ਮਦਦ ਮੰਗੀ ਜਿਸ ਤੋਂ ਬਾਅਦ ਸਟੀਵਰਟ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ।

BBC

ਉਹ ਦੱਸਦੇ ਹਨ ਕਿ ਹਸਪਤਾਲ ਪਹੁੰਚਣ ਤੋਂ ਉਨ੍ਹਾਂ ਦੇ ਕਈ ਟੈਸਟ ਕੀਤੇ ਗਏ ਤੇ ਸਵੈਬ ਟੈਸਟ ਵੀ ਕੀਤਾ ਗਿਆ।

ਡਾਕਟਰਾਂ ਨੂੰ ਲੱਗਾ ਕਿ ਉਨ੍ਹਾਂ ਨੂੰ ਕੋਰੋਨਾਵਾਇਰਸ ਇਨਫੈਕਸ਼ਨ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਆਕਸੀਜਨ ’ਤੇ ਰੱਖਿਆ ਗਿਆ।

ਸਟੀਵਰਟ ਦੱਸਦੇ ਹਨ ਉਨ੍ਹਾਂ ਨੂੰ ਇੱਕ ਹਨੇਰੇ ਕਮਰੇ ਵਿੱਚ ਰੱਖਿਆ ਸੀ।

ਉਹ ਕਹਿੰਦੇ ਹਨ, “ਮੈਨੂੰ ਲੱਗਾ ਮੇਰਾ ਜੀਵਨ ਖ਼ਤਮ ਹੋਣ ਵਾਲਾ ਹੈ ਪਰ ਮੈਂ ਜੀਣਾ ਚਾਹੁੰਦਾ ਸੀ। ਮੈਂ ਆਪਣੇ ਅੰਦਰ ਚੱਲ ਰਹੀ ਲੜਾਈ ਨੂੰ ਮਹਿਸੂਸ ਕਰ ਸਕਦਾ ਸੀ।”

ਕੁਝ ਦਿਨ ਬਾਅਦ ਸਟੀਵਰਟ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਪਰ ਘਰ ਪਹੁੰਚ ਕੇ ਵੀ ਉਹ ਸੈਲਫ ਆਈਸੋਲੇਸ਼ਨ ਵਿੱਚ ਰਹਿ ਰਹੇ ਹਨ।

ਹਸਪਤਾਲ ਤੋਂ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਦੀ ਇੱਕ ਆਦਤ ਬਦਲ ਗਈ ਹੈ। ਹੁਣ ਉਹ ਪਹਿਲਾਂ ਨਾਲੋਂ ਵਧੇਰੇ ਪਾਣੀ ਪੀਣ ਲੱਗੇ ਹਨ ਤਾਂ ਜੋ ਉਨ੍ਹਾਂ ਦੇ ਫੇਫੜੇ ਅਤੇ ਗਲਾ ਪਹਿਲਾਂ ਵਾਂਗ ਹੋ ਸਕੇ।

MoHFW_INDIA
BBC

https://www.youtube.com/watch?v=wfV8rc0mesU

https://www.youtube.com/watch?v=RNgzkeMVe8U

https://www.youtube.com/watch?v=7Lm_Oy9gU5E

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)