ਕੋਰੋਨਾਵਾਇਰਸ: ਕਰਫ਼ਿਊ ਦੌਰਾਨ ਨਸ਼ਾ ਨਾ ਮਿਲਣ ''''ਤੇ ਨਸ਼ੇੜੀਆਂ ਨੂੰ ਪਈਆਂ ਭਾਜੜਾਂ

04/06/2020 6:59:27 AM

"ਮੇਰੇ ਵਾਸਤੇ ਦਵਾਈਆਂ ਤਕ ਪਹੁੰਚਣਾ ਮੁਸ਼ਕਲ ਸੀ ਪਰ ਚਿੱਟਾ ਮਿਲਣਾ ਇਹਨਾਂ ਮੁਸ਼ਕਲ ਨਹੀਂ ਸੀ। ਦੋਸਤਾਂ ਨੇ ਵੀ ਮੈਨੂੰ ਦੁਬਾਰਾ ਨਸ਼ਿਆਂ ਦੀ ਕੋਸ਼ਿਸ਼ ਕਰਨ ਲਈ ਉਤਸ਼ਾਹਿਤ ਕੀਤਾ। ਇਸ ਲਈ ਮੈਂ ਨਸ਼ਿਆਂ ''ਤੇ ਵਾਪਸ ਆ ਗਿਆ।"

ਇਹ ਸ਼ਬਦ ਇੱਕ 22 ਸਾਲਾ ਨੌਜਵਾਨ ਨੇ ਬੀਬੀਸੀ ਪੰਜਾਬੀ ਨੂੰ ਕਹੇ। ਉਸ ਨੂੰ ਅੰਮ੍ਰਿਤਸਰ ਸੈਂਟਰਲ ਜੇਲ੍ਹ ਤੋਂ ਕੁੱਝ ਮਹੀਨੇ ਪਹਿਲਾਂ ਹੀ ਰਿਹਾਅ ਕੀਤਾ ਗਿਆ ਸੀ। ਜਿੱਥੇ ਉਹ ਇਲਾਜ ਕਰਵਾ ਕੇ ਚਿੱਟਾ (ਹੈਰੋਇਨ ਅਤੇ ਹੋਰ ਪਦਾਰਥਾਂ ਦੀ ਸਿੰਥੈਟਿਕ ਡਰੱਗ) ਲੈਣਾ ਛੱਡ ਗਿਆ ਸੀ।

ਹਾਲਾਂਕਿ, ਪੰਜਾਬ ਭਰ ਵਿੱਚ ਕੋਰੋਨਾਵਾਇਰਸ ਦੇ ਫੈਲਣ ਦੀ ਰੋਕਥਾਮ ਲਈ ਲਾਏ ਗਏ ਕਰਫ਼ਿਊ ਦਾ ਮਤਲਬ ਹੈ ਕਿ ਕੋਨੇ ਕੋਨੇ ਵਿੱਚ ਪੁਲਿਸ ਤੈਨਾਤ ਹਨ।

ਉਹ ਕਹਿੰਦਾ ਹੈ, "ਨਸ਼ੇ ਲੈਣਾ ਤਾਂ ਦੂਰ ਦੀ ਗੱਲ ਹੈ ਇੱਥੇ ਗਲੀਆਂ ਵਿਚ ਬਾਹਰ ਫਿਰਨਾ ਵੀ ਸੌਖਾ ਨਹੀਂ ਹੈ। ਇਸ ਤੋਂ ਇਲਾਵਾ, ਮੈਂ ਇੱਕ ਦਿਨ ਵਿੱਚ ਤਕਰੀਬਨ 1200 ਰੁਪਏ ਕਮਾਉਂਦਾ ਸੀ ਜਿਸ ਵਿਚੋਂ ਮੈਂ ਚਿੱਟੇ ਦੀ ਆਪਣੀ ਰੋਜ਼ਾਨਾ ਖ਼ੁਰਾਕ 800 ਰੁਪਏ ਦੀ ਖ਼ਰੀਦ ਸਕਦਾ ਸੀ। ਪਰ ਹੁਣ ਕੋਈ ਕੰਮ ਅਤੇ ਪੈਸੇ ਨਹੀਂ ਹਨ।"

https://www.youtube.com/watch?v=3R218qnOX9M

ਨਸ਼ੀਲੇ ਪਦਾਰਥ ਨਾ ਮਿਲਣ ਕਾਰਨ ਇਸ ਦੇ ਸਰੀਰ ਵਿੱਚ ਦਰਦ ਅਤੇ ਥਕਾਵਟ ਹੋਣ ਲੱਗੀ ਤਾਂ ਉਸ ਨੇ ਸਥਾਨਕ ਹਸਪਤਾਲ ਕੋਲ ਪਹੁੰਚ ਕੀਤੀ ਜਿਸ ਨੇ ਹੁਣ ਉਸ ਨੂੰ ਮੁੜ ਦਵਾਈ ''ਤੇ ਵਾਪਸ ਪਾ ਦਿੱਤਾ ਹੈ।

BBC
  • ਕੋਰੋਨਾਵਾਇਰਸ: ਵੈਂਟੀਲੇਟਰ ਕੀ ਹੁੰਦੇ ਹਨ ਤੇ ਇਹ ਕਿਉਂ ਜ਼ਰੂਰੀ ਹਨ
  • ਕੋਰੋਨਾਵਾਇਰਸ: ''ਅਸੀਂ ਤਾਂ ਆਪਣੇ ਪਿਤਾ ਦੀ ਮੌਤ ''ਤੇ ਚੱਜ ਨਾਲ ਰੋ ਵੀ ਨਹੀਂ ਸਕੇ''
  • ਇਸ ਸਾਇੰਸਦਾਨ ਨੇ ਕੋਵਿਡ-19 ਜਾਂਚ ਕਿੱਟ ਦਾ ਕੰਮ ਪੂਰਾ ਕਰਨ ਮਗਰੋਂ ਬੱਚੇ ਨੂੰ ਜਨਮ ਦਿੱਤਾ
  • ਕੋਰੋਨਾਵਾਇਰਸ ਕਿਵੇਂ ਫੈਲਦਾ ਹੈ, ਇਸਦੇ ਲੱਛਣ ਕੀ ਹਨ ਅਤੇ ਬਚਾਅ ਦੇ ਤਰੀਕੇ
  • ਕੋਰੋਨਾਵਾਇਰਸ: ਸੋਸ਼ਲ ਮੀਡੀਆ ''ਤੇ ਕੁਝ ਵੀ ਸ਼ੇਅਰ ਕਰਨ ਤੋਂ ਪਹਿਲਾਂ 7 ਗੱਲਾਂ ਵੱਲ ਧਿਆਨ ਦਿਓ
  • ''ਵਿਦੇਸ਼ਾ ਵਿੱਚ ਫਸੇ ਲੋਕਾਂ ਨੂੰ ਲਿਆਉਣ ਲਈ ਜਹਾਜ਼ ਉੜਾਏ ਗਏ, ਪੈਦਲ ਚੱਲਦੇ ਹੋਏ ਲੋਕਾਂ ਲਈ ਕੀ...''
  • ਕੋਰੋਨਾਵਾਇਰਸ ਤੋਂ ਬਚਣ ਲਈ ਸਾਨੂੰ ਕੀ-ਕੀ ਕਰਨ ਦੀ ਲੋੜ ਹੈ

"ਮੈਂ ਨਸ਼ਾ ਛੱਡਣਾ ਚਾਹੁੰਦਾ ਹਾਂ। ਪਰ ਜੇ ਮੈਨੂੰ ਦਵਾਈ ਨਹੀਂ ਮਿਲਦੀ, ਮੈਂ ਨਸ਼ਿਆਂ ਦੀ ਲਾਲਸਾ ਕਰ ਬੈਠਦਾ ਹਾਂ। ਅਤੇ ਇਹ ਤੀਸਰੀ ਵਾਰ ਸੀ ਜਦੋਂ ਮੈਂ ਪਿਛਲੇ ਕੁੱਝ ਸਾਲਾਂ ਵਿਚ ਨਸ਼ੇ ਛੱਡਿਆ ਸੀ ਅਤੇ ਇਸ ''ਤੇ ਵਾਪਸ ਪੈ ਗਿਆ। ਜੇ ਹੁਣ ਲਗਾਤਾਰ ਦਵਾਈ ਨਾ ਮਿਲੀ ਤਾਂ ਵੀ ਕੋਈ ਭਰੋਸਾ ਨਹੀਂ ਕਿ ਮੈਂ ਦੁਬਾਰਾ ਨਸ਼ਾ ਕਰਨਾ ਸ਼ੁਰੂ ਕਰ ਸਕਦਾ ਹਾਂ।"

ਪੰਜਾਬ ਵਿੱਚ ਕਰੋਨਾ ਵਾਇਰਸ ਨੂੰ ਰੋਕਣ ਲਈ ਕਰਫ਼ਿਊ 23 ਮਾਰਚ ਤੋਂ ਤੋ ਲਾਇਆ ਗਿਆ ਹੈ ਜੋ ਫ਼ਿਲਹਾਲ 14 ਅਪ੍ਰੈਲ ਤਕ ਲਾਇਆ ਗਿਆ ਹੈ।

ਸਰਕਾਰ ਵੱਲੋਂ ਜ਼ਰੂਰੀ ਸਮਾਨ ਦਾ ਇੰਤਜ਼ਾਮ ਕੀਤਾ ਗਿਆ ਹੈ। ਉਹ ਕਿੰਨਾ ਕਾਰਗਰ ਸਾਬਤ ਹੋ ਰਿਹਾ ਹੈ ਇਹ ਗਲ ਵੱਖਰੀ ਹੈ ਪਰ ਨਸ਼ਾ ਭਾਵੇਂ ਸ਼ਰਾਬ ਹੋਵੇ ਜਾਂ ਚਿੱਟਾ ਇਹ ਸਾਰੀਆਂ ਚੀਜ਼ਾਂ ''ਤੇ ਨਿਰਭਰ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸ਼ਾਇਦ ਸ਼ਰਾਬ ਦੇ ਆਦੀਆਂ ਨੇ ਕੋਟਾ ਸੰਭਾਲ ਰੱਖਿਆ ਹੈ

ਪੰਜਾਬ ਸਿਹਤ ਵਿਭਾਗ ਦੇ ਪ੍ਰੋਗਰਾਮ ਅਫ਼ਸਰ ਡਾਕਟਰ ਰਾਜੇਸ਼ ਭਾਸਕਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਮਰੀਜ਼ਾਂ ਵਾਸਤੇ ਇੱਕ ਦਿਨ ਦੀ ਦਵਾਈ ਮਿਲਦੀ ਸੀ ਉਸ ਨੂੰ ਹੁਣ 15 ਦਿਨ ਕਰ ਦਿੱਤਾ ਹੈ ਤਾਂ ਜੋ ਉਨ੍ਹਾਂ ਨੂੰ ਬਾਰ ਬਾਰ ਕਰਫ਼ਿਊ ਵਿੱਚ ਨਾ ਨਿਕਲਣਾ ਪਵੇ।

ਉਨ੍ਹਾਂ ਨੇ ਕਿਹਾ ਕਿ ਸ਼ਰਾਬ ਦੇ ਮਾਮਲੇ ਅਜੇ ਤਕ ਇੰਨੇ ਵੇਖਣ ਨੂੰ ਨਹੀਂ ਮਿਲੇ ਪਰ ਇਸ ਬਾਰੇ ਲੋਕ ਗੱਲ ਜ਼ਰੂਰ ਕਰ ਰਹੇ ਹਨ।

ਬੀਬੀਸੀ ਦੀ ਪੜਤਾਲ ਤੋਂ ਇਹ ਪਤਾ ਲੱਗਾ ਕਿ ਸ਼ਰਾਬ ਦੇ ਕਾਫ਼ੀ ਸ਼ੌਕੀਨਾਂ ਨੇ ਤਾਂ ਆਪਣੇ ਕੋਟੇ ਦਾ ਇੰਤਜ਼ਾਮ ਕੀਤਾ ਹੈ ਤੇ ਕਈ ਲੋਕਾਂ ਨੇ ਇਸ ਦਾ ਸੇਵਨ ਘਟਾਇਆ ਵੀ ਹੈ।

ਹਾਲਾਂਕਿ ਜਿਹੜੇ ਇਸ ਦੇ ਆਦਿ ਹਨ ਉਨ੍ਹਾਂ ਵਾਸਤੇ ਕੁੱਝ ਮੁਸ਼ਕਲਾਂ ਜ਼ਰੂਰ ਪੇਸ਼ ਆ ਰਹੀਆਂ ਹਨ। ਕੁੱਝ ਇਹੋ ਹਾਲ ਚਿੱਟਾ ਤੇ ਬਾਕੀ ਨਸ਼ਿਆਂ ਦੇ ਆਦਿ ਲੋਕਾਂ ਦਾ ਵੀ ਹੈ।

ਪੰਜਾਬ ਵਿਚ ਨਸ਼ਿਆਂ ਦਾ ਮੁੱਦਾ ਕਾਫ਼ੀ ਵੱਡਾ ਹੈ ਤੇ ਪਿਛਲੀਆਂ ਚੋਣਾਂ ਵੀ ਇਸੇ ''ਤੇ ਲੜੀਆਂ ਗਈਆਂ ਸਨ।

Getty Images
ਮਾਹਰਾਂ ਨੂੰ ਡਰ ਹੈ ਕਿ ਜਿਹੜੇ ਲੋਕ ਨਸ਼ਾ ਛੱਡ ਚੁੱਕੇ ਹਨ ਉਹ ਮੁੜ ਨਸ਼ਾ ਨਾ ਕਰਨ ਲੱਗ ਪੈਣ

ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਜੜ੍ਹੋ ਤੋਂ ਖ਼ਤਮ ਕਰਨ ਦੀ ਕਸਮ ਖਾਦੀ ਸੀ। ਕੋਰੋਨਾ ਦੇ ਖ਼ਿਲਾਫ਼ ਲੜਾਈ ਲੜਦੇ ਲੜਦੇ ਇਹ ਸਰਕਾਰ ਦੀ ਨਸ਼ੇ ਦੇ ਖ਼ਿਲਾਫ਼ ਲੜਾਈ ਵਿਚ ਵੀ ਮਦਦ ਕਰ ਸਕਦਾ ਹੈ ਜੇ ਸਰਕਾਰ ਠੀਕ ਤਰਾਂ ਇਸ ਦਾ ਫ਼ਾਇਦਾ ਚੁੱਕ ਸਕੇ।

ਇਸ ਦਾ ਦੂਜਾ ਪਹਿਲੂ ਇਹ ਵੀ ਹੈ ਕਿ ਅਚਾਨਕ ਲਾਏ ਗਏ ਕਰਫ਼ਿਊ ਕਾਰਨ ਉਹ ਨਸ਼ਾ ਕਰਨ ਵਾਲੇ ਲੋਕ ਜਿਹੜੇ ਇਲਾਜ ਵਾਸਤੇ ਹਸਪਤਾਲਾਂ ਵਿਚ ਰੋਜ਼ ਜਾ ਰਹੇ ਸਨ ਹੁਣ ਕਰਫ਼ਿਊ ਕਾਰਨ ਨਹੀਂ ਜਾ ਪਾ ਰਹੇ।

ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਦੇ ਮਨੋਵਿਗਿਆਨ ਵਿਭਾਗ ਦੇ ਮੁਖੀ ਡਾ ਪੀ.ਡੀ. ਗਰਗ ਦਾ ਕਹਿਣਾ ਹੈ, "ਪੰਜਾਬ ਸਰਕਾਰ ਦੇ ਦੋ ਹਫ਼ਤਿਆਂ ਲਈ ਖ਼ੁਰਾਕ ਵੰਡਣ ਦੇ ਫ਼ੈਸਲਾ ਨਾਲ ਮਰੀਜਾਂ ਨੂੰ ਰਾਹਤ ਮਿਲਣੀ ਚਾਹੀਦੀ ਹੈ।"...."ਨਸ਼ੇ ਦੇ ਕੇਂਦਰਾਂ ਵਿੱਚ ਅਕਸਰ ਆਉਣਾ ਕਰਫ਼ਿਊ ਵਿਚ ਮੁਸ਼ਕਲ ਬਣ ਗਿਆ ਸੀ।"

BBC
  • ਕੋਰੋਨਾਵਾਇਰਸ: ਸਮਾਨ ਖਰੀਦਦੇ ਸਮੇਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ
  • ਕੋਰੋਨਾਵਾਇਰਸ ਕਾਰਨ ਕੀ ਬਦਲ ਜਾਣਗੀਆਂ ਤੁਹਾਡੀਆਂ ਇਹ ਆਦਤਾਂ
  • ਕੋਰੋਨਾਵਾਇਰਸ: ਉਹ 13 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਲੱਭ ਰਹੇ ਹੋ
  • ਕੋਰੋਨਾਵਾਇਰਸ: ਲੱਛਣ ਕੀ ਹਨ ਅਤੇ ਕਿਵੇਂ ਬਚਿਆ ਜਾ ਸਕਦਾ ਹੈ
  • ਕੋਰੋਨਾਵਾਇਰਸ: ਕਰੰਸੀ ਨੋਟਾਂ ਨਾਲ ਫ਼ੈਲਣ ਦਾ ਕਿੰਨਾ ਖ਼ਤਰਾ

ਪੰਜਾਬ ਦੀ ਐੱਸਟੀਐੱਫ ਨੇ ਸਰਕਾਰ ਨੂੰ ਸੁਝਾਅ ਦਿੱਤਾ ਸੀ ਕਿ ਨਸ਼ੇ ਦੇ ਆਦੀ ਮਰੀਜ਼ਾਂ ਨੂੰ ਦੋ ਹਫ਼ਤਿਆਂ ਦੀ ਘਰੇਲੂ ਖ਼ੁਰਾਕ ਦੀ ਇਜਾਜ਼ਤ ਦਿੱਤੀ ਜਾਵੇ।

ਐੱਸਟੀਐੱਫ ਨੇ ਦਲੀਲ ਦਿੱਤੀ ਸੀ ਕਿ ਦਵਾਈ ਦੀ ਘਾਟ ਪੀੜਤਾਂ ਨੂੰ ਮੁੜ ਤੋਂ ਨਸ਼ੇ ''ਤੇ ਲਿਆ ਸਕਦੀ ਹੈ ਤੇ ਨਾਲ ਹੀ ਉਹ ਲੋਕ ਕੁਝ ਇਸ ਤਰਾਂ ਦੇ ਨਸ਼ੇ ਦੀ ਵਰਤੋਂ ਕਰ ਸਕਦੇ ਹਨ ਜਿਸ ਨਾਲ ਮੌਤ ਵੀ ਹੋ ਸਕਦੀ ਹੈ।

ਡਾਕਟਰ ਗਰਗ ਦਾ ਕਹਿਣਾ ਹੈ ਕਿ ਬਹੁਤ ਸਾਰੇ ਲੋਕ ਹਸਪਤਾਲਾਂ ਵਿੱਚ ਪਹਿਲੀ ਵਾਰ ਆ ਰਹੇ ਹਨ। ਇਹਨਾਂ ਵਿੱਚ ਉਹ ਵੀ ਹਨ ਜਿਹੜੇ ਨਸ਼ੇ ਨਾ ਮਿਲਣ ਕਰ ਕੇ ਸਾਡੇ ਕੋਲ ਆ ਰਹੇ ਹਨ। ਕੁਲ ਮਿਲਾ ਕੇ 15 ਤੋਂ 20 ਫ਼ੀਸਦੀ ਲੋਕਾਂ ਦੀ ਗਿਣਤੀ ਵਧੀ ਹੈ।

ਲੋੜਵੰਦ ਹੈਲਪ ਲਾਈਨ ਤੇ ਸੰਪਰਕ ਕਰ ਸਕਦੇ ਹਨ

ਚੰਡੀਗੜ੍ਹ ਦੇ ਸੈਕਟਰ 32 ਦੇ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਦੇ ਮਨੋ-ਚਿਕਿਤਸਾ (ਸਾਇਕੈਟਰੀ) ਵਿਭਾਗ ਦੇ ਡਾਕਟਰ ਅਜੀਤ ਸਿਦਾਨਾ ਕਹਿੰਦੇ ਹਨ ਕਿ ਅਜੇ ਤਕ ਸ਼ਰਾਬ ਨਾ ਮਿਲਣ ਕਰ ਕੇ ਮੁਸ਼ਕਲਾਂ ਵਾਲੇ ਸਾਡੇ ਸਾਹਮਣੇ ਬਹੁਤੇ ਮਾਮਲੇ ਨਹੀਂ ਆਏ। ਇਸ ਦਾ ਮਤਲਬ ਹੈ ਕਿ ਇਹਨਾਂ ਲੋਕਾਂ ਨੇ ਆਪਣਾ ਇੰਤਜ਼ਾਮ ਕੀਤਾ ਹੋਇਆ ਹੈ। ਪਰ ਸ਼ਰਾਬ ਦੇ ਠੇਕੇ ਤੇ ਦੁਕਾਨਾਂ ਬੰਦ ਹੋਣ ਕਾਰਨ ਇਸ ਤਰਾਂ ਦੇ ਮਾਮਲੇ ਵਧਣ ਦੋ ਆਸਾਰ ਹਨ।

ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਸ਼ਰਾਬ ਦੇ ਠੇਕੇ ਖੋਲ੍ਹਣੇ ਚਾਹੀਦੇ ਹਨ ਜਾਂ ਨਹੀਂ ਇਹ ਫ਼ੈਸਲਾ ਤਾਂ ਇੱਕ ਸਿਆਸੀ ਫ਼ੈਸਲਾ ਹੈ ਪਰ ਇਹ ਜ਼ਰੂਰ ਹੈ ਕਿ ਜੋ ਲੋਕ ਇਹ ਨਾ ਮਿਲਣ ਕਾਰਨ ਮੁਸ਼ਕਲ ਮਹਿਸੂਸ ਕਰ ਰਹੇ ਹਨ ਤੇ ਇਲਾਜ ਚਾਹੁੰਦੇ ਹਨ ਉਹ ਸਾਡੀ ਹੈਲਪ ਲਾਈਨ ''ਤੇ ਸੰਪਰਕ ਕਰ ਸਕਦੇ ਹਨ।

MoHFW_INDIA
BBC

ਇਹ ਵੀਡੀਓ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=PY2x_AZWlCA

https://www.youtube.com/watch?v=xyD8rNrJPDk

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)