ਕੋਰੋਨਾਵਾਇਰਸ ਨਾਲ ਮੁਕਾਬਲੇ ਲਈ ਇੰਝ ਤਿਆਰ ਹੋ ਰਹੇ ਹਨ ਦੇਸੀ ਵੈਂਟੀਲੇਟਰ

04/05/2020 10:44:25 AM

Getty Images
ਕੋਵਿਡ-19 ਦੇ ਮਰੀਜ਼ਾਂ ਦੀ ਵੱਡੀ ਗਿਣਤੀ ਨੂੰ ਸੰਭਾਲਣ ਲਈ ਹਜ਼ਾਰਾਂ ਹੋਰ ਵੈਂਟੀਲੇਟਰਾਂ ਦੀ ਲੋੜ ਪਵੇਗੀ

ਪੁਣੇ ਦੀ 8,000 ਵਰਗ ਫੁੱਟ ਵਿੱਚ ਬਣੀ ਵਰਕਸ਼ਾਪ ''ਚ ਕੁਝ ਨੌਜਵਾਨ ਭਾਰਤ ਵਿੱਚ ਕੋਵਿਡ-19 ਨਾਲ ਮੁਕਾਬਲੇ ਲਈ ਇੱਕ ਸਸਤਾ ਵੈਂਟੀਲਟਰ ਬਣਾਉਣ ਵਿੱਚ ਲੱਗੇ ਹਨ।

ਇਨ੍ਹਾਂ ਵਿੱਚੋਂ ਕੁਝ ਇੰਜੀਨੀਅਰ ਦੇਸ਼ ਦੇ ਸਿਰਮੌਰ ਇੰਜੀਨੀਅਰਿੰਗ ਕਾਲਜਾਂ ਦੇ ਵਿਦਿਆਰਥੀ ਹਨ। ਇਹ ਸਾਰੇ ਲਗਭਗ ਦੋ ਸਾਲ ਪੁਰਾਣੇ ਸਟਾਰਟ-ਅੱਪ ਦਾ ਹਿੱਸਾ ਹਨ। ਜਿੱਥੇ ਉਹ ਸੋਲਰ ਪਾਲਾਂਟ ਨੂੰ ਸਾਫ਼ ਕਰਨ ਲਈ ਬਿਨਾਂ ਪਾਣੀ ਦੇ ਰੋਬੋਟ ਬਣਾਉਂਦੇ ਹਨ।

ਪਿਛਲੇ ਸਾਲ ਲੌਕਾ ਰੋਬੋਟਿਕਸ ਨੇ 27 ਲੱਖ ਦਾ ਮੁਨਾਫ਼ਾ ਖੱਟਿਆ ਸੀ। ਇੱਥੇ ਕੰਮ ਕਰਨ ਵਾਲੇ ਮਕੈਨੀਕਲ ਤੇ ਐਰੋਸਪੇਸ ਇੰਜੀਨੀਅਰਾਂ ਦੀ ਔਸਤ ਉਮਰ 26 ਸਾਲ ਹੈ।

ਕੋਰੋਨਾਵਾਇਰਸ ''ਤੇ ਦੇਸ-ਦੁਨੀਆਂ ਤੋਂ LIVE ਅਪਡੇਟਸ

ਇੱਕ ਅੰਦਾਜ਼ੇ ਮੁਤਾਬਕ ਭਾਰਤ ਕੋਲ ਖਿੱਚ-ਧੂਹ ਕੇ 48,000 ਵੈਂਟੀਲੇਟਰ ਹੋਣਗੇ। ਹਾਲਾਂਕਿ ਇਸ ਬਾਰੇ ਕਿਸੇ ਕੋਲ ਵੀ ਸਟੀਕ ਜਾਣਕਾਰੀ ਨਹੀਂ ਹੈ ਕਿ ਇਨ੍ਹਾਂ ਵਿੱਚੋਂ ਕਿੰਨੇ ਕੰਮ ਕਰਨ ਦੀ ਹਾਲਤ ਵਿੱਚ ਹਨ।

ਫਿਰ ਵੀ ਇਹ ਤਾਂ ਮੰਨਿਆ ਹੀ ਜਾ ਸਕਦਾ ਹੈ ਕਿ ਇਨ੍ਹਾਂ ਵਿੱਚੋਂ ਬਹੁਗਿਣਤੀ ਪਹਿਲਾਂ ਹੀ ਇੰਟੈਂਸਿਵ ਕੇਅਰ ਯੂਨਿਟਾਂ (ICU) ਵਿੱਚ ਹੋਰ ਗੰਭੀਰ ਮਰੀਜ਼ਾਂ ਲਈ ਵਰਤੇ ਜਾ ਰਹੇ ਹੋਣਗੇ।

BBC
  • ਕੋਰੋਨਾਵਾਇਰਸ: ਵੈਂਟੀਲੇਟਰ ਕੀ ਹੁੰਦੇ ਹਨ ਤੇ ਇਹ ਕਿਉਂ ਜ਼ਰੂਰੀ ਹਨ
  • ਕੋਰੋਨਾਵਾਇਰਸ: ''ਅਸੀਂ ਤਾਂ ਆਪਣੇ ਪਿਤਾ ਦੀ ਮੌਤ ''ਤੇ ਚੱਜ ਨਾਲ ਰੋ ਵੀ ਨਹੀਂ ਸਕੇ''
  • ਇਸ ਸਾਇੰਸਦਾਨ ਨੇ ਕੋਵਿਡ-19 ਜਾਂਚ ਕਿੱਟ ਦਾ ਕੰਮ ਪੂਰਾ ਕਰਨ ਮਗਰੋਂ ਬੱਚੇ ਨੂੰ ਜਨਮ ਦਿੱਤਾ
  • ਕੋਰੋਨਾਵਾਇਰਸ ਕਿਵੇਂ ਫੈਲਦਾ ਹੈ, ਇਸਦੇ ਲੱਛਣ ਕੀ ਹਨ ਅਤੇ ਬਚਾਅ ਦੇ ਤਰੀਕੇ
  • ਕੋਰੋਨਾਵਾਇਰਸ: ਸੋਸ਼ਲ ਮੀਡੀਆ ''ਤੇ ਕੁਝ ਵੀ ਸ਼ੇਅਰ ਕਰਨ ਤੋਂ ਪਹਿਲਾਂ 7 ਗੱਲਾਂ ਵੱਲ ਧਿਆਨ ਦਿਓ
  • ''ਵਿਦੇਸ਼ਾ ਵਿੱਚ ਫਸੇ ਲੋਕਾਂ ਨੂੰ ਲਿਆਉਣ ਲਈ ਜਹਾਜ਼ ਉੜਾਏ ਗਏ, ਪੈਦਲ ਚੱਲਦੇ ਹੋਏ ਲੋਕਾਂ ਲਈ ਕੀ...''
  • ਕੋਰੋਨਾਵਾਇਰਸ ਤੋਂ ਬਚਣ ਲਈ ਸਾਨੂੰ ਕੀ-ਕੀ ਕਰਨ ਦੀ ਲੋੜ ਹੈ

ਕੋਵਿਡ-19 ਦੇ 6 ਮਰੀਜ਼ਾਂ ਵਿੱਚੋਂ 1 ਗੰਭੀਰ ਹੋ ਜਾਂਦਾ ਹੈ, ਜਿਨ੍ਹਾਂ ਨੂੰ ਸਾਹ ਦੀਆਂ ਦਿੱਕਤਾਂ ਹੁੰਦੀਆਂ।

ਭਾਰਤ ਸਾਹਮਣੇ ਉਹੀ ਚੁਣੌਤੀ ਹੈ ਜੋ ਦੁਨੀਆਂ ਦੇ ਦੂਜੇ ਦੇਸ਼ ਝੱਲ ਰਹੇ ਹਨ। ਹਸਪਤਾਲ ਮਰੀਜ਼ਾਂ ਲਈ ਪੂਰੇ ਨਹੀਂ ਪੈ ਰਹੇ। ਡਾਕਟਰਾਂ ਨੂੰ ਚੁਣਨਾ ਪੈ ਰਿਹਾ ਹੈ ਕਿ ਕਿਸ ਨੂੰ ਬਚਾਈਏ ਤੇ ਕਿਸ ਨੂੰ ਰਹਿਣ ਦੇਈਏ। ਇਹ ਗੰਭੀਰ ਸੰਕਟ ਦਾ ਸਮਾਂ ਹੈ।

ਇਸ ਸਮੇਂ ਭਾਰਤ ਵਿੱਚ ਘੱਟੋ-ਘੱਟ ਦੋ ਕੰਪਨੀਆਂ ਵੈਂਟੀਲੇਟਰ ਬਣਾ ਰਹੀਆਂ ਹਨ। ਜੋ ਜ਼ਿਆਦਾਤਰ ਬਾਹਰੋ ਮੰਗਾਏ ਕਲਪੁਰਜ਼ਿਆਂ ਦੀ ਵਰਤੋਂ ਕਰਦੀਆਂ ਹਨ। ਇਸ ਤਰ੍ਹਾਂ ਤਿਆਰ ਕੀਤਾ ਇੱਕ ਵੈਂਟੀਲੇਟਰ 1,50,000 ਰੁਪਏ ਦਾ ਪੈਂਦਾ ਹੈ।

Getty Images
ਭਾਰਤ ਦੇ ਹਸਪਤਾਲਾਂ ਵਿੱਚ ਆਈਸੋਲੇਸ਼ਨ ਬਿਸਤਰਿਆਂ ਦੀ ਗਿਣਤੀ ਤੇਜ਼ੀ ਨਾਲ ਵਧਾਈ ਜਾ ਰਹੀ ਹੈ

ਇਨ੍ਹਾਂ ਕੰਪਨੀਆਂ ਵਿੱਚੋਂ ਇੱਕ ਐਗਵਾ ਹੈਲਥਕੇਅਰ ਹੈ। ਜਿਸ ਨੇ ਇੱਕ ਮਹੀਨੇ ਦੇ ਅੰਦਰ 20,000 ਵੈਂਟੀਲੇਟਰ ਬਣਾਉਣ ਦਾ ਟੀਚਾ ਰੱਖਿਆ ਹੈ। ਭਾਰਤ ਨੇ ਚੀਨ ਤੋਂ ਵੀ 10,000 ਵੈਂਟੀਲੇਟਰ ਮੰਗਾਏ ਹਨ ਪਰ ਇਹ ਉੱਠ ਦੇ ਮੂੰਹ ਵਿੱਚ ਜੀਰਾ ਹੀ ਸਾਬਤ ਹੋ ਸਕਦੇ ਹਨ।

ਨੋਕਾ ਰੋਬੋਟਿਕਸ ਵੱਲੋਂ ਬਣਾਇਆ ਜਾ ਰਿਹਾ ਵੈਂਟੀਲੇਟਰ 50,000 ਰੁਪਏ ਦਾ ਬੈਠੇਗਾ। ਪੰਜ ਦਿਨਾਂ ਦੀਆਂ ਕੋਸ਼ਿਸ਼ਾਂ ਦੇ ਸਦਕਾ ਪੰਜ ਇੰਜੀਨੀਅਰਾਂ ਦੇ ਇੱਕ ਸਮੂਹ ਨੇ ਤਿੰਨ ਪ੍ਰੋਟੋਟਾਈਪ ਮਸ਼ੀਨਾਂ ਤਿਆਰ ਵੀ ਕਰ ਲਈਆਂ।

ਜਿਨ੍ਹਾਂ ਦੀ ਨਕਲੀ ਫੇਫੜਿਆਂ ਉੱਪਰ ਪਰਖ ਕੀਤੀ ਜਾ ਰਹੀ ਹੈ। ਨਕਲੀ ਫੇਫੜੇ ਇੱਕ ਨਕਲੀ ਅੰਗ ਹੁੰਦੇ ਹਨ ਜੋ ਖੂਨ ਵਿੱਚੋਂ ਕਾਰਬਨ ਡਾਈਓਕਸਾਈਡ ਨੂੰ ਬਾਹਰ ਕੱਢ ਕੇ ਜੀਵਨਦਾਈ ਆਕਸੀਜ਼ਨ ਦੀ ਪੂਰਤੀ ਕਰਦੇ ਹਨ।

ਉਮੀਦ ਕੀਤੀ ਜਾ ਰਹੀ ਹੈ ਕਿ 7 ਅਪ੍ਰੈਲ ਤੱਕ ਉਹ ਇੱਕ ਮਸ਼ੀਨ ਬਣਾਉਣ ਵਿੱਚ ਸਫ਼ਲ ਹੋ ਜਾਣਗੇ। ਜਿਸ ਦੀ ਪਰਵਾਨਗੀ ਮਗਰੋਂ ਅਸਲੀ ਮਰੀਜ਼ਾਂ ਉੱਪਰ ਜਾਂਚ ਹੋ ਸਕੇਗੀ।

ਬੈਂਗਲੋਰ ਦੇ ਜੈਦੇਵਾ ਇੰਸਟੀਚਿਊਟ ਆਫ਼ ਕੌਰਡੀਓਵੈਸਕਿਊਲਰ ਸਾਇੰਸਜ਼ ਐਂਡ ਰਿਸਰਚ ਵਿੱਚ ਦਿਲ ਦੇ ਡਾਕਟਰ ਡਾ਼ ਪਦਮਾਨਭਨ ਨੇ ਦੱਸਿਆ, “ਇਹ ਬਿਲਕੁਲ ਕਰਨ ਯੋਗ ਹੈ।”

ਉਹ ਇਸ ਪ੍ਰੋਜੈਕਟ ਦੇ ਮੁੱਖ ਸਲਾਹਕਾਰ ਵੀ ਹਨ।

ਉਨ੍ਹਾਂ ਨੇ ਅੱਗੇ ਦੱਸਿਆ, “ਨਕਲੀ ਫ਼ੇਫੜਿਆਂ ਉੱਪਰ ਜਾਂਚ ਕੀਤੀ ਜਾ ਚੁੱਕੀ ਹੈ।”

ਪ੍ਰੇਰਣਾ ਭਰਪੂਰ ਕਹਾਣੀ

ਭਾਰਤ ਵਿੱਚ ਤਿਆਰ ਕੀਤੇ ਜਾ ਰਹੇ ਇਸ ਸਸਤੇ ਵੈਂਟੀਲੇਟਰ ਦੀ ਇੱਕ ਪ੍ਰੇਰਣਾ ਭਰਪੂਰ ਕਹਾਣੀ ਹੈ। ਜਿਸ ਵਿੱਚ ਸਰਕਾਰੀ ਤੇ ਗੈਰ-ਸਰਕਾਰੀ ਸੰਗਠਨਾਂ ਦਾ ਅਨੋਖਾ ਤਾਲਮੇਲ ਦੇਖਣ ਨੂੰ ਮਿਲ ਰਿਹਾ ਹੈ। ਅਜਿਹਾ ਤਾਲਮੇਲ ਭਾਰਤ ਵਿੱਚ ਕੋਈ ਆਮ ਗੱਲ ਨਹੀਂ ਹੈ।

ਆਈਆਈਟੀ ਕਾਨਪੁਰ ਦੇ ਪ੍ਰੋਫ਼ੈਸਰ ਅਮਿਤਾਬ ਬੰਦੋਪਾਧਿਆਇ ਦਾ ਕਹਿਣਾ ਹੈ, “ਮਹਾਂਮਾਰੀ ਸਾਨੂੰ ਇਸ ਤਰ੍ਹਾਂ ਨਜ਼ਦੀਕ ਲੈ ਕੇ ਆਈ ਹੈ। ਜਿਸ ਦੀ ਮੈਂ ਕਲਪਨਾ ਵੀ ਨਹੀਂ ਕੀਤੀ ਸੀ।”

AFP
ਇੱਕ ਅੰਦਾਜ਼ੇ ਮੁਤਾਬਕ ਭਾਰਤ ਵਿੱਚ ਲਗਭਗ 40,000 ਵੈਂਟੀਲੇਟਰ ਹਨ ਜੋ ਕਿ ਇੰਨੇ ਵੱਡੇ ਦੇਸ਼ ਲਈ ਬਹੁਤ ਥੋੜ੍ਹੇ ਹਨ

ਨੌਜਵਾਨ ਇੰਜੀਨੀਆਰਾਂ ਨੇ ਪਹਿਲਾਂ ਇੰਟਰਨੈੱਟ ਤੋਂ ਜਾਣਕਾਰੀ ਇਕੱਠੀ ਕੀਤੀ ਕਿ ਆਖ਼ਰ ਵੈਂਟੀਲੇਟਰ ਬਣਦਾ ਕਿਵੇਂ ਹੈ।

ਜ਼ਰੂਰੀ ਪ੍ਰਵਾਨਗੀਆਂ ਮਿਲਣ ਤੋਂ ਬਾਅਦ ਅੱਠ ਘੰਟਿਆਂ ਵਿੱਚ ਉਨ੍ਹਾਂ ਨੇ ਪਹਿਲਾ ਪ੍ਰੋਟੋਟਾਈਪ ਤਿਆਰ ਕਰ ਲਿਆ।

ਕੁਝ ਮਦਦ ਉਨ੍ਹਾਂ ਨੂੰ ਅਮਰੀਕਾ ਦੇ ਮੈਸਾਚਿਊਸਿਟ ਇੰਸਟੀਚਿਊਟ ਆਫ਼ ਟੈਕਨੌਲੋਜੀ ਦੇ ਡਾਕਟਰਾਂ ਦੀ ਵੀ ਲੈਣੀ ਪਈ।

ਹਾਲਾਂਕਿ ਉਹ ਲੋੜੀਂਦੇ ਕਲਪੁਰਜ਼ੇ ਅਮਰੀਕਾ ਤੋਂ ਬਰਾਮਦੀ ਪਾਬੰਦੀਆਂ ਕਾਰਨ ਮੰਗਵਾ ਨਹੀਂ ਸਕੇ। ਇਸ ਲਈ ਉਨ੍ਹਾਂ ਨੇ ਦਬਾਅ ਸੈਂਸਰਾਂ ਦੀ ਵਰਤੋਂ ਕੀਤੀ- ਜੋ ਕਿ ਵੈਂਟੀਲੇਟਰ ਦਾ ਧੁਰਾ ਹੁੰਦਾ ਹੈ।

ਜੋ ਫ਼ੇਫੜਿਆਂ ਤੱਕ ਇੱਕ ਨਿਰਧਾਰਿਤ ਦਬਾਅ ''ਤੇ ਹੀ ਆਕਸੀਜਨ ਦੀ ਸਪਲਾਈ ਕਰਦਾ ਹੈ ਤਾਂ ਜੋ ਫ਼ੇਫੜਿਆਂ ਨੂੰ ਕੋਈ ਨੁਕਸਾਨ ਨਾ ਪਹੁੰਚੇ।

ਇੰਜੀਨੀਅਰਾਂ ਨੇ ਇਸ ਕੰਮ ਲਈ ਮਾਰਕਿਟ ਵਿੱਚ ਉਪਲਭਧ ਡਰੋਨਾਂ ਵਿੱਚ ਵਰਤੇ ਜਾਂਦੇ ਪ੍ਰੈਸ਼ਰ-ਸੈਂਸਰਾਂ ਦੀ ਵਰਤੋਂ ਕੀਤੀ।

ਸਥਾਨਕ ਪ੍ਰਸ਼ਾਸਨ ਨੇ ਇਨ੍ਹਾਂ ਦਾ ਸਟਾਕ ਰੱਖਣ ਵਾਲੀਆਂ ਫ਼ਰਮਾਂ ਖੁਲ੍ਹਵਾਈਆਂ। ਹਰ ਵੈਂਟੀਲੇਟਰ ਵਿੱਚ 150 ਤੋਂ 200 ਪੁਰਜ਼ੇ ਇਸਤੇਮਾਲ ਹੁੰਦੇ ਹਨ।

ਇਸ ਦੇ ਨਾਲ ਇਹ ਵੀ ਧਿਆਨ ਰੱਖਿਆ ਗਿਆ ਕਿ ਲੌਕਡਾਊਨ ਮਗਰੋਂ ਆਪਣੇ ਘਰੀਂ ਨਾਂਦੇੜ ਪਹੁੰਚੇ ਇੰਜੀਨੀਅਰ ਵਾਪਸ ਪੁਣੇ ਆ ਕੇ ਕੰਮ ਕਰ ਸਕਣ। ਪੁਣੇ ਅਤੇ ਨਾਂਦੇੜ ਦਰਮਿਆਨ 400 ਕਿੱਲੋਮੀਟਰ ਦੀ ਦੂਰੀ ਹੈ।

ਕੁਝ ਉੱਘੇ ਉਦਯੋਗਾਂ ਨੇ ਜਿਨ੍ਹਾਂ ਵਿੱਚ ਇੱਕ ਮੈਡੀਕਲ ਉਪਕਰਣ ਬਣਾਉਣ ਵਾਲੀ ਨਾਮੀ ਫ਼ਰਮ ਵੀ ਸ਼ਾਮਲ ਹੈ। ਉਨ੍ਹਾਂ ਨੇ ਮਸ਼ੀਨਾਂ ਤਿਆਰ ਕਰਨ ਲਈ ਆਪਣੀਆਂ ਫੈਕਟਰੀਆਂ ਦੀ ਪੇਸ਼ਕਸ਼ ਕੀਤੀ। ਹੁਣ ਯੋਜਨਾ ਇਹ ਹੈ ਕਿ ਮਈ ਦੇ ਮੱਧ ਤੱਕ ਪ੍ਰਤੀ ਦਿਨ 150 ਤੋਂ 200 ਵੈਂਟੀਲੇਟਰਾਂ ਦਾ ਉਤਪਾਦਨ ਸ਼ੁਰੂ ਹੋ ਸਕੇ।

ਸੋਸ਼ਲ ਮੀਡੀਆ ਦੀਆਂ ਚਰਚਿਤ ਹਸਤੀਆਂ ਨੇ ਵੀ ਸਹਿਯੋਗ ਦਿੱਤਾ। ਰਾਹੁਲ ਰਾਜ ਜੋ ਕਿ ਆਈਆਈਟੀ ਦੇ ਪੁਰਾਣੇ ਵਿਦਿਆਰਥੀ ਵੀ ਹਨ। ਉਨ੍ਹਾਂ ਨੇ ਕੇਅਰਿੰਗ ਇੰਡੀਅਨਜ਼ ਦੇ ਨਾਂਅ ਹੇਠ ਸਾਧਨ ਤੇ ਅਨੁਭਵ ਜੁਟਾਉਣ ਦੀ ਮੁਹਿੰਮ ਚਲਾਈ ਅਤੇ ਕ੍ਰਾਊਡ-ਸੋਰਸ ਕੀਤਾ। ਤਾਂ ਜੋ ਇਸ ਮਹਾਂਮਾਰੀ ਨਾਲ ਭਾਰਤ ਮੁਕਾਬਲਾ ਕਰ ਸਕੇ। 24 ਘੰਟਿਆਂ ਵਿੱਚ 24 ਹਜ਼ਾਰ ਲੋਕ ਇਕੱਠੇ ਹੋ ਗਏ।

ਰਾਜ ਨੇ ਦੱਸਿਆ ਕਿ ਉਨ੍ਹਾਂ ਨੇ ‘ਪੁਣੇ ਦੀ ਸਥਾਨਕ ਪੁਲਿਸ ਦੇ ਵਿਧਾਨਕਾਰਾਂ ਨਾਲ ਸੰਪਰਕ ਕੀਤਾ ਕਿ ਉਹ ਸਾਡੇ ਲਈ ਉਨ੍ਹਾਂ ਲੋਕਾਂ ਨਾਲ ਸੰਪਰਕ ਕਰਨ ਜੋ ਇਸ ਕੰਮ ਵਿੱਚ ਰੁਚੀ ਰੱਖਦੇ ਹੋਣ’।

BBC
  • ਕੋਰੋਨਾਵਾਇਰਸ: ਸਮਾਨ ਖਰੀਦਦੇ ਸਮੇਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ
  • ਕੋਰੋਨਾਵਾਇਰਸ ਕਾਰਨ ਕੀ ਬਦਲ ਜਾਣਗੀਆਂ ਤੁਹਾਡੀਆਂ ਇਹ ਆਦਤਾਂ
  • ਕੋਰੋਨਾਵਾਇਰਸ: ਉਹ 13 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਲੱਭ ਰਹੇ ਹੋ
  • ਕੋਰੋਨਾਵਾਇਰਸ: ਲੱਛਣ ਕੀ ਹਨ ਅਤੇ ਕਿਵੇਂ ਬਚਿਆ ਜਾ ਸਕਦਾ ਹੈ
  • ਕੋਰੋਨਾਵਾਇਰਸ: ਕਰੰਸੀ ਨੋਟਾਂ ਨਾਲ ਫ਼ੈਲਣ ਦਾ ਕਿੰਨਾ ਖ਼ਤਰਾ

ਗੂਗਲ ਦੇ ਸੀਈਓ ਸੁੰਦਰ ਪਿਚਈ ਵੀ ਆਈਆਈਟੀ ਦੇ ਪੁਰਾਣੇ ਵਿਦਿਆਰਥੀ ਹਨ। ਉਨ੍ਹਾਂ ਨੇ ਮਿਹਨਤ ਵਿੱਚ ਲੱਗੇ ਇੰਜੀਨੀਅਰਾਂ ਨਾਲ ਇੱਕ ਜ਼ੂਮ ਮੀਟਿੰਗ ਕੀਤੀ। ਉਨ੍ਹਾਂ ਤੋਂ ਵੈਂਟੀਲੇਟਰ ਦੇ ਵਿਕਾਸ ਬਾਰੇ ਸਵਾਲ ਪੁੱਛੇ ਅਤੇ ਲੋੜੀਂਦੀ ਸਲਾਹ ਵੀ ਦਿੱਤੀ।

ਗੂਗਲ ਦੇ ਸੀਓ ਨੇ ਉਨ੍ਹਾਂ ਨੂੰ ਉਤਪਾਦਨ ਪ੍ਰਬੰਧਨ ਬਾਰੇ ਡੇਢ ਘੰਟੇ ਦਾ ਲੈਕਚਰ ਵੀ ਦਿੱਤਾ। ਇੱਕ ਇਨਫੋ-ਟੈਕ ਕੰਪਨੀ ਦੇ ਸਾਬਕਾ ਮੁਖੀ ਨੇ ਇੰਜੀਨੀਅਰਾਂ ਨੂੰ ਦੱਸਿਆ ਕਿ ਉਹ ਸਮਾਨ ਕਿਵੇਂ ਜੁਟਾ ਰਹੇ ਹਨ।

ਸਾਦੀ ਮਸ਼ੀਨ

ਆਖ਼ਿਰ ਵਿੱਚ ਡਾਕਟਰਾਂ ਦੀ ਇੱਕ ਟੀਮ ਨੇ ਇੰਜੀਨੀਅਰਾਂ ਤੋਂ ਹਰ ਕੰਮ ਬਾਰੇ ਔਖੇ ਸਵਾਲ ਪੁੱਛੇ ਅਤੇ ਕੰਮ ਦਾ ਮੁਲਾਂਕਣ ਕੀਤਾ। ਇਸ ਤਰ੍ਹਾਂ ਇਨ੍ਹਾਂ ਇੰਜੀਨੀਅਰਾਂ ਦੀ ਦੇਸ਼ ਦੇ ਸਿਰਮੌਰ ਕਾਰਡੀਓਲੌਜਿਸਟਾਂ, ਸਾਇੰਸਦਾਨਾਂ, ਪੂੰਜੀਪਤੀਆਂ ਨੇ ਅਗਵਾਈ ਕੀਤੀ ਹੈ।

ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਉਦੇਸ਼ ‘ਇੱਕ ਅਜਿਹੀ ਸਾਦੀ ਮਸ਼ੀਨ ਬਣਾਉਣਾ ਹੈ ਜੋ ਭਾਰਤੀ ਸਥਿਤੀਆਂ ਦੇ ਲਈ ਢੁਕਵੀਂ ਹੋਵੇ।’

ਵੈਂਟੀਲੇਟਰ ਆਪਣੇ ਕੰਮ ਲਈ ਹਸਪਤਾਲ ਦੀ ਆਕਸੀਜਨ ਸਪਲਾਈ ''ਤੇ ਨਿਰਭਰ ਕਰਦੇ ਹਨ। ਭਾਰਤ ਇੱਕ ਅਜਿਹਾ ਦੇਸ਼ ਹੈ ਜਿੱਥੇ ਬਹੁਤ ਸਾਰੇ ਹਸਪਤਾਲਾਂ ਵਿੱਚ ਆਕਸੀਜਨ ਦੀ ਸਪਲਾਈ ਪਾਈਪ ਰਾਹੀਂ ਨਹੀਂ ਹੁੰਦੀ।

Getty Images

ਅਜਿਹੇ ਵਿੱਚ ਇਹ ਲੋਕ ਕੋਸ਼ਿਸ਼ ਕਰ ਰਹੇ ਹਨ ਕਿ ਅਜਿਹੀ ਮਸ਼ੀਨ ਬਣਾਈ ਜਾ ਸਕੇ ਜੋ ਸਿਲੰਡਰ ਨਾਲ ਵੀ ਕੰਮ ਕਰ ਸਕੇ। ਡਾ਼ ਪਦਮਨਾਭਨ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਉਹ ਮਸ਼ੀਨ ਨੂੰ ਮੁੜ ਤੋਂ ਸਧਾਰਨ ਬਣਾ ਰਹੇ ਹਨ, ਜਿਹੋ-ਜਿਹੀ ਉਹ ਅੱਜ ਤੋਂ ਵੀਹ ਸਾਲ ਪਹਿਲਾਂ ਸੀ।

ਨੋਕਾ ਰੋਬੋਟਿਕਸ ਦੇ ਸੀਈਓ, ਨਿਖਿਲ ਕੁਰੇਲੇ 26 ਸਾਲਾਂ ਦੇ ਹਨ ਅਤੇ ਸਟਾਰਟ-ਅੱਪ ਦੇ ਸਹਿ-ਸੰਸਥਾਪਕ ਵੀ ਹਨ।

ਉਨ੍ਹਾਂ ਦਾ ਕਹਿਣਾ ਹੈ, “ਅਸੀ ਅਨੁਭਵੀ ਨਹੀਂ ਹਾਂ, ਪਰ ਅਸੀਂ ਉਤਪਾਦ ਸੌਖੇ ਤਰੀਕੇ ਨਾਲ ਬਣਾਉਣ ਵਿੱਚ ਚੰਗੇ ਹਾਂ। ਜੋ ਰੋਬੋਟ ਅਸੀਂ ਬਣਾਉਂਦੇ ਹਾਂ ਉਨ੍ਹਾਂ ਨੂੰ ਬਣਾਉਣਾ ਕਾਫ਼ੀ ਗੁੰਝਲਦਾਰ ਹੈ। ਵੈਂਟੀਲੇਟਰ ਇੱਕ ਜੀਵਨ ਬਚਾਉਣ ਵਾਲੀ ਮਸ਼ੀਨ ਹੈ, ਜਿਸ ਵਿੱਚ ਖ਼ਤਰੇ ਹਨ। ਸਾਨੂੰ ਬਹੁਤ ਜ਼ਿਆਦਾ ਧਿਆਨ ਰੱਖਣਾ ਪਵੇਗਾ ਕਿ ਅਸੀਂ ਅਜਿਹਾ ਉਤਪਾਦ ਤਿਆਰ ਕਰੀਏ ਜਿਸ ਨੂੰ ਸਾਰੀਆਂ ਮਨਜ਼ੂਰੀਆਂ ਮਿਲ ਜਾਣ।”


MoHFW_INDIA
BBC

ਇਹ ਵੀਡੀਓਜ਼ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=PY2x_AZWlCA

https://www.youtube.com/watch?v=xyD8rNrJPDk

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)