ਕੋਰੋਨਾਵਾਇਰਸ: ਤਬਲੀਗ਼ੀ ਜਮਾਤ ਦੇ ਮੁਖੀ ਮੁਹੰਮਦ ਸਾਦ ਬਾਰੇ ਜਾਣੋ ''''ਜੋ ਦੂਜਿਆਂ ਦੀ ਘੱਟ ਸੁਣਦੇ ਹਨ''''

04/03/2020 4:29:27 PM

ਤਬਲੀਗ਼ੀ ਜਮਾਤ ਦੇ ਅਮੀਰ (ਨੇਤਾ) ਮੌਲਾਨਾ ਮੁਹੰਮਦ ਸਾਦ ਕਾਂਧਲਵੀ ਅੱਜਕੱਲ੍ਹ ਸੁਰਖੀਆਂ ਵਿੱਚ ਹਨ।

ਉਨ੍ਹਾਂ ਦੇ ਸੁਰਖੀਆਂ ਵਿੱਚ ਹੋਣ ਦੀ ਵਜ੍ਹਾ ਦਿੱਲੀ ਵਿੱਚ ਕਰਵਾਇਆ ਗਿਆ ਇੱਕ ਪ੍ਰੋਗਰਾਮ ਹੈ ਜਿਸਦੇ ਬਾਅਦ ਦੇਸ਼ ਭਰ ਵਿੱਚ ਕੋਵਿਡ-19 ਦੇ ਕਈ ਮਾਮਲੇ ਸਾਹਮਣੇ ਆਏ ਹਨ।

ਦਿੱਲੀ ਪੁਲਿਸ ਨੇ ਮੰਗਲਵਾਰ ਨੂੰ ਮੌਲਾਨਾ ਸਾਦ ਖਿਲਾਫ਼ ਇੱਕ ਐੱਫਆਈਆਰ ਦਰਜ ਕੀਤੀ।

ਪੁਲਿਸ ਦਾ ਕਹਿਣਾ ਹੈ ਕਿ ਮੌਲਾਨਾ ਨੇ ਨਿਜ਼ਾਮੂਦੀਨ ਬਸਤੀ ਵਿੱਚ ਇੱਕ ਵਿਸ਼ਾਲ ਧਾਰਮਿਕ ਸਭਾ ਕਰਕੇ ਸਰਕਾਰ ਦੇ ਆਦੇਸ਼ਾਂ ਦੀ ਉਲੰਘਣਾ ਕੀਤੀ ਹੈ।

Getty Images
ਨਿਜ਼ਾਮੂਦੀਨ ਵਿੱਚ ਤਬਲੀਗ਼ੀ ਜਮਾਤ ਦੇ ਪ੍ਰੋਗਰਾਮ ਵਿੱਚ ਸ਼ਾਮਲ ਕਈ ਲੋਕਾਂ ਨੂੰ ਕੋਰੋਨਾਵਾਇਰਸ ਪੌਜ਼ੀਟਿਵ ਨਿਕਲਿਆ ਹੈ

ਮੀਡੀਆ ਨੇ ਜਦੋਂ ਮੌਲਾਨ ਸਾਦ ਨੂੰ ਲਾਪਤਾ ਦੱਸਣਾ ਸ਼ੁਰੂ ਕੀਤਾ ਤਾਂ ਮੰਗਲਵਾਰ ਰਾਤ ਨੂੰ ਉਨ੍ਹਾਂ ਨੇ ਇੱਕ ਆਡਿਓ ਮੈਸੇਜ ਜਾਰੀ ਕਰਕੇ ਕਿਹਾ ਕਿ ਉਹ ਅੱਜਕੱਲ੍ਹ ਖੁਦ ਆਇਸੋਲੇਸ਼ਨ ਵਿੱਚ ਹਨ।

ਇਹ ਵੀ ਪੜ੍ਹੋ:

  • ਤਬਲੀਗ਼ੀ ਜਮਾਤ ਕੀ ਹੈ ਅਤੇ ਕਿਵੇਂ ਕਰਦੀ ਹੈ ਧਰਮ ਪ੍ਰਚਾਰ
  • ਕੋਰੋਨਾਵਾਇਰਸ: ਕੀ ਤੁਹਾਡੇ ਵੀ ਸੁੰਘਣ ਤੇ ਸੁਆਦ ਦੀ ਸਮਰਥਾ ਵਿੱਚ ਕੁਝ ਫ਼ਰਕ ਹੈ
  • ਕੋਰੋਨਾਵਾਇਰਸ: ਜਦੋਂ ਭਾਈ ਨਿਰਮਲ ਸਿੰਘ ਦਾ ਪਿੰਡ ''ਚ ਸਸਕਾਰ ਨਹੀਂ ਕਰਨ ਦਿੱਤਾ ਗਿਆ

ਹੁਣ ਲੋਕ ਜਾਣਨਾ ਚਾਹੁੰਦੇ ਹਨ ਕਿ 55 ਸਾਲਾ ਮੌਲਾਨਾ ਸਾਦ ਹੈ ਕੌਣ?

ਜੇਕਰ ਤੁਸੀਂ ਗੂਗਲ ਕਰੋ ਤਾਂ ਉਨ੍ਹਾਂ ਬਾਰੇ ਨਾ ਤਾਂ ਕੁਝ ਖਾਸ ਜਾਣਕਾਰੀ ਮਿਲੇਗੀ ਅਤੇ ਨਾ ਹੀ ਉਨ੍ਹਾਂ ਦੀਆਂ ਤਸਵੀਰਾਂ ਜਾਂ ਵੀਡਿਓ ਦਿਖਾਈ ਦੇਣਗੇ। ਜੇਕਰ ਕੁਝ ਲੇਖ ਮਿਲਣਗੇ ਵੀ ਤਾਂ ਗਲਤ ਜਾਣਕਾਰੀ ਦੇ ਆਧਾਰ ''ਤੇ ਲਿਖੇ ਹੋਏ ਮਿਲਣਗੇ।

ਅਜਿਹਾ ਇਸ ਲਈ ਨਹੀਂ ਕਿ ਜਮਾਤ ਅਤੇ ਮੌਲਾਨਾ ਖ਼ੁਫੀਆ ਤਰੀਕੇ ਨਾਲ ਕੰਮ ਕਰਦੇ ਹਨ। ਅਜਿਹਾ ਇਸ ਲਈ ਕਿ ਜਮਾਤ ਟੀਵੀ, ਫ਼ਿਲਮ, ਵੀਡਿਓ ਅਤੇ ਇੰਟਰਨੈੱਟ ਵਗੈਰਾ ਦੇ ਖਿਲਾਫ਼ ਹੈ।

https://www.youtube.com/watch?v=mjsyHxCNtJc

ਨਿਜ਼ਾਮੂਦੀਨ ਬਸਤੀ ਦੇ ''ਲੋਕਲ ਬੌਇ''

ਮੌਲਾਨਾ ਸਾਦ ਦੇ ਸਭ ਤੋਂ ਨਜ਼ਦੀਕੀ ਰਿਸ਼ਤੇਦਾਰ ਅਤੇ ਉਨ੍ਹਾਂ ਦੇ ਜੀਜਾ ਮੌਲਾਨਾ ਜ਼ੀਆਉੱਲ ਹਸਨ ਨੇ ਬੀਬੀਸੀ ਨੂੰ ਫੋਨ ''ਤੇ ਦੱਸਿਆ, ''''ਸਾਡੇ ਘਰਾਂ ਵਿੱਚ ਟੀਵੀ ਕਦੇ ਨਹੀਂ ਆਇਆ। ਅਸੀਂ ਨਾ ਟੀਵੀ ਦੇਖਦੇ ਹਾਂ ਅਤੇ ਨਾ ਤਸਵੀਰਾਂ ਖਿਚਵਾਉਂਦੇ ਹਾਂ।''''

ਜਮਾਤ ਵਾਲਿਆਂ ਦੀਆਂ ਨਜ਼ਰਾਂ ਵਿੱਚ ਟੀਵੀ, ਫੋਟੋ ਅਤੇ ਫ਼ਿਲਮਾਂ ਮਾਯੂਬ ਯਾਨੀ ਧਰਮ ਦੇ ਖਿਲਾਫ਼ ਹਨ। ਜਮਾਤ ਦੇ ਕਈ ਲੋਕਾਂ ਕੋਲ ਮੋਬਾਇਲ ਫੋਨ ਵੀ ਨਹੀਂ ਹੈ।

ਮੌਲਾਨਾ ਸਾਦ ਦੇ ਨਜ਼ਦੀਕੀ ਰਿਸ਼ਤੇਦਾਰਾਂ ਅਤੇ ਉਨ੍ਹਾਂ ਨੂੰ ਸਾਲਾਂ ਤੋਂ ਜਾਣਨ ਵਾਲਿਆਂ ਨਾਲ ਗੱਲਬਾਤ ਦੇ ਆਧਾਰ ''ਤੇ ਉਨ੍ਹਾਂ ਦੀ ਇੱਕ ਤਸਵੀਰ ਉੱਭਰ ਕੇ ਸਾਹਮਣੇ ਆਉਂਦੀ ਹੈ:

  • ਉਹ ਨਿਜ਼ਾਮੂਦੀਨ ਬਸਤੀ ਦੇ ''ਲੋਕਲ ਬੌਇ'' ਹਨ।
  • ਤਬਲੀਗ਼ੀ ਜਮਾਤ ਦੀ ਲੀਡਰਸ਼ਿਪ ਉਨ੍ਹਾਂ ਨੂੰ ਵਿਰਾਸਤ ਵਿੱਚ ਮਿਲੀ ਹੈ।
  • ਉਹ ਦੂਜਿਆਂ ਦੀ ਘੱਟ ਸੁਣਦੇ ਹਨ, ਪਰ ਇੱਕ ਸਾਧਾਰਨ ਵਿਅਕਤੀ ਹਨ ਅਤੇ ਕਿਸੇ ਨੂੰ ਆਪਣਾ ਦੁਸ਼ਮਣ ਨਹੀਂ ਮੰਨਦੇ।

ਇਸਲਾਮ ਦੇ ਵਿਦਵਾਨ ਨਹੀਂ ਮੰਨੇ ਜਾਂਦੇ ਮੌਲਾਨਾ ਸਾਦ

ਮੌਲਾਨਾ ਸਾਦ 1926 ਵਿੱਚ ਤਬਲੀਗ਼ੀ ਜਮਾਤ ਦੀ ਸਥਾਪਨਾ ਕਰਨ ਵਾਲੇ ਮੌਲਾਨਾ ਮੁਹੰਮਦ ਇਲਿਆਸ ਕਾਂਧਲਵੀ ਦੇ ਪੜਪੋਤੇ ਹਨ। ਇੱਕ ਤਰ੍ਹਾਂ ਨਾਲ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਨੂੰ ਜਮਾਤ ਦੀ ਲੀਡਰਸ਼ਿਪ ਵਿਰਾਸਤ ਵਿੱਚ ਮਿਲੀ ਹੈ।

Getty Images
ਮੌਲਾਨਾ ਸਾਦ ਨਿਜ਼ਾਮੂਦੀਨ ਬਸਤੀ ਦੇ ''ਲੋਕਲ ਬੌਇ'' ਹਨ

ਉਨ੍ਹਾਂ ਦਾ ਜਨਮ 55 ਸਾਲ ਪਹਿਲਾਂ ਨਿਜ਼ਾਮੂਦੀਨ ਬਸਤੀ ਦੇ ਉਸੀ ਘਰ ਵਿੱਚ ਹੋਇਆ ਜਿੱਥੇ ਅੱਜ ਵੀ ਉਹ ਰਹਿੰਦੇ ਹਨ। ਉਨ੍ਹਾਂ ਦਾ ਘਰ ਜਮਾਤ ਦੇ ਮੁੱਖ ਦਫ਼ਤਰ ਯਾਨੀ ਮਰਕਜ਼ ਨਾਲ ਲੱਗਦਾ ਹੈ।

ਜਮਾਤ ਦੇ ਲੱਖਾਂ ਮੈਂਬਰ ਦੁਨੀਆਂ ਦੇ 80 ਤੋਂ ਜ਼ਿਆਦਾ ਦੇਸ਼ਾਂ ਵਿੱਚ ਹਨ, ਜਿਨ੍ਹਾਂ ਵਿੱਚ ਪਾਕਿਸਤਾਨ, ਬੰਗਲਾਦੇਸ਼, ਯੂਰੋਪ, ਆਸਟਰੇਲੀਆ ਅਤੇ ਅਮਰੀਕਾ ਖ਼ਾਸ ਹਨ। ਮੌਲਾਨਾ ਸਾਦ ਆਪਣੀ ਜਮਾਤ ਦੇ ਲੱਖਾਂ ਲੋਕਾਂ ਦੇ ਰੂਹਾਨੀ ਲੀਡਰ ਵੀ ਹਨ।

ਆਪਣੇ ਪੜਦਾਦਾ ਮੁਹੰਮਦ ਇਲਿਆਸ ਅਤੇ ਆਪਣੇ ਦਾਦਾ ਮੁਹੰਮਦ ਯੁਸੂਫ ਦੇ ਉਲਟ ਮੌਲਾਨਾ ਸਾਦ ਇਸਲਾਮ ਦੇ ਵਿਦਵਾਨ ਨਹੀਂ ਮੰਨੇ ਜਾਂਦੇ। ਉਨ੍ਹਾਂ ਦੇ ਜੀਜਾ ਮੌਲਾਨਾ ਹਸਨ ਅਨੁਸਾਰ, ''''ਮੌਲਾਨਾ ਸਾਦ ਦੀ ਸਿੱਖਿਆ ਮਰਕਜ਼ ਸਥਿਤ ਮਦਰੱਸੇ ਕਾਸ਼ਿਫੁਲ ੳਲੂਮ ਵਿੱਚ ਮੁਕੰਮਲ ਹੋਈ।''''

ਮਦਰੱਸੇ ਤੋਂ ਇਸਲਾਮੀ ਤਾਲੀਮ ਹਾਸਲ ਕਰਨ ਦੇ ਬਾਵਜੂਦ ਉਨ੍ਹਾਂ ਦਾ ਦਰਜਾ ਜਮਾਤ ਵਿੱਚ ਇਸਲਾਮ ਦੇ ਵਿਦਵਾਨ ਅਤੇ ਵੱਡੀ ਸ਼ਖ਼ਸੀਅਤ ਵਰਗੇ ਮੌਲਾਨਾ ਇਬਰਾਹਿਮ ਦਿਓਲ ਅਤੇ ਮੌਲਾਨ ਅਹਿਮਦ ਲਾਟ ਦੇ ਬਰਾਬਰ ਨਹੀਂ ਸੀ।

ਇਹ ਵੀ ਪੜ੍ਹੋ:

  • ਕੋਰੋਨਾਵਾਇਰਸ: ''ਸੂਪਰ-ਸਪਰੈਡਰ'' ਜਿਸ ਕਾਰਨ ਪੰਜਾਬ ਦੇ 20 ਪਿੰਡ ਸੀਲ, ਹਜ਼ਾਰਾਂ ਲੋਕ ਘਰਾਂ ''ਚ ਡੱਕੇ ਗਏ
  • ਕੋਰੋਨਾਵਾਇਰਸ ਦੇ ਗਰਮੀ ਆਉਣ ''ਤੇ ਖ਼ਤਮ ਹੋਣ ਦੇ ਦਾਅਵਿਆਂ ਦੀ ਸੱਚਾਈ
  • ਕੋਰੋਨਾਵਾਇਰਸ ਕਿਸੇ ਚੀਜ਼ ''ਤੇ ਕਿੰਨੀ ਦੇਰ ਜਿਉਂਦਾ ਰਹਿ ਸਕਦਾ ਹੈ?

ਸ਼ਾਇਦ ਇਸ ਲਈ ਜਦੋਂ ਉਹ ਪੰਜ ਸਾਲ ਪਹਿਲਾਂ ਜਮਾਤ ਦੇ ਅਮੀਰ ਬਣੇ ਤਾਂ ਉਨ੍ਹਾਂ ਨੂੰ ਇਨ੍ਹਾਂ ਬਜ਼ੁਰਗ ਆਲਿਮਾਂ ਤੋਂ ਓਨੀ ਇੱਜ਼ਤ ਨਹੀਂ ਮਿਲੀ ਜਿੰਨੀ ਇੱਕ ਸੰਸਥਾ ਦੇ ਲੀਡਰ ਨੂੰ ਮਿਲਣੀ ਚਾਹੀਦੀ ਸੀ।

ਜਮਾਤ ਵਿੱਚ ਫੁੱਟ

ਨਤੀਜਾ ਇਹ ਹੋਇਆ ਕਿ ਇਨ੍ਹਾਂ ਵਿਚਕਾਰ ਮਤਭੇਦ ਵਧਣ ਲੱਗੇ। ਤਿੰਨ ਸਾਲ ਪਹਿਲਾਂ ਜਮਾਤ ਵਿੱਚ ਫੁੱਟ ਪੈ ਗਈ ਅਤੇ ਇਹ ਦੋ ਧੜਿਆਂ ਵਿੱਚ ਵੰਡੀ ਗਈ।

ਮੌਲਾਨਾ ਇਬਰਾਹਿਮ ਅਤੇ ਮੌਲਾਨਾ ਲਾਟ ਜੋ ਦੋਵੇਂ ਗੁਜਰਾਤ ਦੇ ਹਨ ਅਤੇ 80 ਸਾਲ ਦੀ ਉਮਰ ਤੋਂ ਜ਼ਿਆਦਾ ਦੇ ਹਨ, ਅਲੱਗ ਹੋਏ ਧੜੇ ਦੇ ਸਭ ਤੋਂ ਜਾਣੇ ਪਛਾਣੇ ਚਿਹਰੇ ਹਨ। ਇਸ ਗੁੱਟ ਨਾਲ ਕਿੰਨੇ ਲੋਕ ਗਏ, ਇਸ ਬਾਰੇ ਸਹੀ ਜਾਣਕਾਰੀ ਨਹੀਂ ਹੈ।

ਕੁਝ ਕਹਿੰਦੇ ਹਨ ਕਿ 60 ਪ੍ਰਤੀਸ਼ਤ ਅਲੱਗ ਹੋਏ ਗੁੱਟ ਨਾਲ ਚਲੇ ਗਏ, ਪਰ ਕੁਝ ਦੂਜੇ ਕਹਿੰਦੇ ਹਨ ਕਿ 10 ਪ੍ਰਤੀਸ਼ਤ ਲੋਕ ਨਵੀਂ ਜਮਾਤ ਵਿੱਚ ਸ਼ਾਮਲ ਹੋ ਗਏ।

Getty Images
ਉਨ੍ਹਾਂ ਦਾ ਜਨਮ 55 ਸਾਲ ਪਹਿਲਾਂ ਨਿਜ਼ਾਮੂਦੀਨ ਬਸਤੀ ਦੇ ਉਸੀ ਘਰ ਵਿੱਚ ਹੋਇਆ ਜਿੱਥੇ ਅੱਜ ਵੀ ਉਹ ਰਹਿੰਦੇ ਹਨ

ਸੰਸਥਾ ਵਿੱਚ ਫੁੱਟ ਮੌਲਾਨਾ ਸਾਦ ਦੀ ਲੀਡਰਸ਼ਿਪ ਦੀ ਪਹਿਲੀ ਵੱਡੀ ਪ੍ਰੀਖਿਆ ਸੀ ਜਿਸ ਵਿੱਚ ਉਹ ਫੇਲ੍ਹ ਹੋ ਗਏ। ਜਾਣਕਾਰਾਂ ਅਨੁਸਾਰ ਉਨ੍ਹਾਂ ਦੀ ਸ਼ਖਸ਼ੀਅਤ ਦੀ ਸਭ ਤੋਂ ਵੱਡੀ ਕਮਜ਼ੋਰੀ ਉਨ੍ਹਾਂ ਦੀ ਜ਼ਿੱਦ ਹੈ। ਉਹ ਕਿਸੇ ਦੀ ਨਹੀਂ ਸੁਣਦੇ।

ਮੌਲਾਨਾ ਹਸਨ ਜਮਾਤ ਵਿੱਚ ਫੁੱਟ ਲਈ ਮੌਲਾਨ ਸਾਦ ਨੂੰ ਜ਼ਿੰਮੇਵਾਰ ਨਹੀਂ ਮੰਨਦੇ।

ਉਹ ਕਹਿੰਦੇ ਹਨ, ''''ਮੌਲਾਨਾ ਇਬਰਾਹਿਮ ਅਤੇ ਮੌਲਾਨਾ ਲਾਟ ਹਰ ਹਫ਼ਤੇ ਇੱਕ ਨਵੇਂ ਅਮੀਰ (ਨੇਤਾ) ਬਣਾਉਣ ਦਾ ਵਿਚਾਰ ਦੇ ਰਹੇ ਸਨ। ਤੁਸੀਂ ਹੀ ਦੱਸੋ ਕਿਸੇ ਸੰਸਥਾ ਜਾਂ ਕਿਸੇ ਕੰਪਨੀ ਵਿੱਚ ਜੇਕਰ ਹਰ ਹਫ਼ਤੇ ਇੱਕ ਨਵਾਂ ਨੇਤਾ ਨਿਯੁਕਤ ਹੋਵੇ ਤਾਂ ਫੈਸਲੇ ਕਿਵੇਂ ਲਏ ਜਾਣਗੇ?''''

ਇਹ ਵੀ ਪੜ੍ਹੋ:

  • ਕੋਰੋਨਾਵਾਇਰਸ: ਪੰਜਾਬ-ਹਰਿਆਣਾ ਨੂੰ ਤਬਲੀਗ਼ੀ ਜਮਾਤੀਆਂ ਨੇ ਪਾਈਆਂ ਭਾਜੜਾਂ
  • ਕੋਰੋਨਾਵਾਇਰਸ: ਤਬਲੀਗ਼ੀ ਜਮਾਤ ਮਾਮਲੇ ''ਤੇ ਕਿਵੇਂ ਹੋ ਰਹੀ ਹੈ ਸਿਆਸੀ ਬਿਆਨਬਾਜ਼ੀ

ਜਮਾਤ ਦੇ ਦੋਵੇਂ ਗੁੱਟਾਂ ਦੇ ਨਜ਼ਦੀਕ ਰਹਿਣ ਵਾਲੇ ਜ਼ਫ਼ਰ ਸਰੇਸ਼ਵਾਲਾ ਕਹਿੰਦੇ ਹਨ ਹਨ ਕਿ ਉਨ੍ਹਾਂ ਨੇ ਦੋਵਾਂ ਗੁੱਟਾਂ ਵਿਚਕਾਰ ਸੁਲ੍ਹਾ ਕਰਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੂੰ ਇਸ ਵਿੱਚ ਕਾਮਯਾਬੀ ਨਹੀਂ ਮਿਲੀ।

ਉਹ ਕਹਿੰਦੇ ਹਨ, ''''ਮੈਂ ਮੌਲਾਨਾ ਸਾਦ ਨੂੰ ਪਿਛਲੇ 40 ਸਾਲਾਂ ਤੋਂ ਜਾਣਦਾ ਹਾਂ, ਉਹ ਸਾਧਾਰਨ ਜਿਹੇ ਇਨਸਾਨ ਹਨ, ਕਾਫ਼ੀ ਸਿੰਪਲ ਹਨ।''''

ਮੌਲਾਨਾ ਦੇ ਜ਼ਿੱਦੀ ਸੁਭਾਅ ਬਾਰੇ ਉਨ੍ਹਾਂ ਦੇ ਜੀਜਾ ਮੌਲਾਨਾ ਹਸਨ ਕਹਿੰਦੇ ਹਨ, ''''ਇਹ ਇਲਜ਼ਾਮ ਪੂਰੀ ਤਰ੍ਹਾਂ ਨਾਲ ਸਹੀ ਨਹੀਂ ਹੈ, ਉਹ ਦੁਨੀਆਂ ਭਰ ਵਿੱਚ ਜਮਾਤ ਦੇ ਲੀਡਰ ਹਨ ਅਤੇ ਉਨ੍ਹਾਂ ਨੂੰ ਕਈ ਮਸਲਿਆਂ ''ਤੇ ਫੈਸਲੇ ਲੈਣੇ ਹੁੰਦੇ ਹਨ।''''

ਭਾਰਤ ਵਿੱਚ ਫੁੱਟ ਦਾ ਅਸਰ ਇਸ ਦੀਆਂ ਅੰਤਰਰਾਸ਼ਟਰੀ ਸ਼ਾਖਾਵਾਂ ''ਤੇ ਵੀ ਪਿਆ।

ਉਦਾਹਰਨ ਦੇ ਤੌਰ ''ਤੇ ਬੰਗਲਾਦੇਸ਼ ਦੀ ਤਬਲੀਗੀ ਜਮਾਤ ''ਤੇ ਹੁਣ ਮੌਲਾਨਾ ਸਾਦ ਦਾ ਅਸਰ ਬਹੁਤ ਘੱਟ ਹੈ।

ਪਾਕਿਸਤਾਨ ਦਾ ਵੀ ਇਹੀ ਹਾਲ ਹੈ। ਹਾਲਾਂਕਿ ਯੂਰੋਪ ਅਤੇ ਅਮਰੀਕਾ ਵਿੱਚ ਹੁਣ ਵੀ ਮੌਲਾਨਾ ਸਾਦ ਨੂੰ ਮੰਨਣ ਵਾਲੇ ਮੈਂਬਰਾਂ ਦੀ ਸੰਖਿਆ ਜ਼ਿਆਦਾ ਹੈ।

MoHFW_INDIA
BBC

ਇਹ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=8Fb7ZDn_SLM

https://www.youtube.com/watch?v=CjEZaptHOes

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)