ਕੋਰੋਨਾਵਾਇਰਸ: ਲੌਕਡਾਊਨ ਦੌਰਾਨ ਘਰਾਂ ਤੱਕ ਖਾਣਾ ਪਹੁੰਚਾਉਣ ਵਾਲਿਆਂ ਨੂੰ ਕਿਵੇਂ ਕੁੱਟਮਾਰ ਦਾ ਸ਼ਿਕਾਰ ਹੋਣਾ ਪਿਆ

04/01/2020 8:44:16 PM

BBC
ਰਾਮ ਪ੍ਰਸਾਦ ਸ਼ਾਹ ਪਿਛਲੇ ਡੇਢ ਦਹਾਕੇ ਤੋਂ ਦਿੱਲੀ ਲਾਗਲੇ ਨੋਇਡਾ ਵਿੱਚ ਆਪਣੇ ਭਰਾ ਨਾਲ ਸਬਜ਼ੀਆਂ ਦੀਆਂ ਰੇਹੜੀਆਂ ਲਗਾਉਂਦੇ ਹਨ

23 ਮਾਰਚ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਚਾਨਕ ਹੀ ਦੇਸ ਵਿਆਪੀ ਲੌਕਡਾਊਨ ਦਾ ਐਲਾਨ ਕਰ ਦਿੱਤਾ। ਕਈ ਡਿਲੀਵਰੀ ਸੇਵਾਵਾਂ ਅਤੇ ਜ਼ਰੂਰੀ ਵਸਤਾਂ ਦੇ ਵਿਕਰੇਤਾ ਇਸ ਐਲਾਨ ਤੋਂ ਪੈਦਾ ਹੋਣ ਵਾਲੀ ਸਥਿਤੀ ਲਈ ਤਿਆਰ ਨਹੀਂ ਸਨ।

ਇਸ ਕਰਕੇ ਕਈ ਖੇਤਰਾਂ ਵਿੱਚ ਪੁਲਿਸ ਅਤੇ ਸੇਵਾ ਕਰ ਰਹੇ ਲੋਕਾਂ ਦਰਮਿਆਨ ਝੜਪਾਂ ਵੀ ਹੋਈਆਂ। ਬੀਬੀਸੀ ਪੱਤਰਕਾਰ ਵਿਕਾਸ ਪਾਂਡੇ ਦੀ ਰਿਪੋਰਟ।

ਸੁਰੇਸ਼ ਸ਼ਾਹ ਅਤੇ ਉਨ੍ਹਾਂ ਦੇ ਭਰਾ ਰਾਮ ਪ੍ਰਸਾਦ ਪਿਛਲੇ 15 ਸਾਲਾਂ ਤੋਂ ਵੱਧ ਸਮੇਂ ਤੋਂ ਨੋਇਡਾ ਵਿੱਚ ਸਬਜ਼ੀਆਂ ਵੇਚਦੇ ਹਨ।

BBC
  • ਕੋਰੋਨਾਵਾਇਰਸ ਬਾਰੇ ਉਹ 9 ਜ਼ਰੂਰੀ ਗੱਲਾਂ ਜੋ ਅਸੀਂ ਨਹੀਂ ਜਾਣਦੇ
  • ਕੋਰੋਨਾਵਾਇਰਸ ਤੋਂ ਬਚਣ ਲਈ ਸਾਨੂੰ ਕੀ-ਕੀ ਕਰਨ ਦੀ ਲੋੜ ਹੈ
  • ਕੋਰੋਨਾਵਾਇਰਸ: ਕੋਵਿਡ-19 ਕੀ ਹੈ ਕਿਵੇਂ ਫੈਲਦਾ ਹੈ ਤੇ ਮੈਂ ਬਚਾਅ ਕਿਵੇਂ ਕਰਾਂ
  • ਕੋਰੋਨਾਵਾਇਰਸ: ਕੀ ਕੋਰੋਨਾਵਾਇਰਸ ਦਾ ਕੋਈ ਇਲਾਜ ਹੈ? - ਜਾਣੋ 13 ਮੁੱਖ ਸਵਾਲਾਂ ਦੇ ਜਵਾਬ

ਤੜਕਸਾਰ ਸਬਜ਼ੀ ਮੰਡੀ ਤੋਂ ਸਬਜ਼ੀਆਂ ਖਰੀਦ ਕੇ ਲਿਆਉਣਾ ਅਤੇ ਸ਼ਾਮ ਨੂੰ ਇਹੋ ਸਬਜ਼ੀਆਂ ਰੇੜ੍ਹੀਆਂ ’ਤੇ ਰੱਖ ਕੇ ਵੇਚਣਾ। ਇਹੀ ਉਨ੍ਹਾਂ ਦਾ ਨਿੱਤ ਦਾ ਨੇਮ ਹੈ।

ਦੇਸ ਭਰ ਵਿੱਚ ਲੱਖਾਂ ਸਬਜ਼ੀਆਂ ਵੇਚਣ ਵਾਲਿਆਂ ਦਾ ਇਹੀ ਨਿਤਨੇਮ ਹੁੰਦਾ ਹੈ। ਮੰਗਲਵਾਰ ਦਾ ਦਿਨ ਦੋਵਾਂ ਭਰਾਵਾਂ ਦੇ ਲਈ ਬਾਕੀ ਦਿਨਾਂ ਤੋਂ ਬਿਲਕੁਲ ਵੱਖ ਸੀ।

https://www.youtube.com/watch?v=rofDmAw4bZ8

‘ਇੰਨ੍ਹੀ ਬੁਰੀ ਤਰ੍ਹਾਂ ਕੁੱਟਿਆ ਕਿ ਮੈਥੋਂ ਬੈਠਿਆ ਵੀ ਨਹੀਂ ਜਾ ਰਿਹਾ’

ਦੋਵਾਂ ਭਰਾਵਾਂ ਨੇ ਸਵੇਰੇ 6 ਵਜੇ ਸਬਜ਼ੀ ਮੰਡੀ ਤੋਂ ਸਬਜ਼ੀਆਂ ਚੁੱਕੀਆਂ ਅਤੇ ਇੱਕ ਘੰਟੇ ਬਾਅਦ ਉਹ ਆਪਣੇ ਘਰ ਪਹੁੰਚ ਗਏ। ਸ਼ਾਮ ਨੂੰ ਉਹ ਰੋਜ਼ ਵਾਂਗ ਰੇਹੜੀਆਂ ’ਤੇ ਸਬਜ਼ੀ ਲਾਕੇ ਵੇਚਣ ਲਈ ਘਰੋਂ ਨਿਕਲੇ।

ਜਲਦੀ ਹੀ ਕੁਝ ਪੁਲਿਸ ਵਾਲੇ ਉਨ੍ਹਾਂ ਕੋਲ ਆਏ ਅਤੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।

Getty Images
ਭਾਰਤ ਵਿੱਚ ਹਜ਼ਾਰਾਂ ਲੋਕ ਸਬਜ਼ੀਆਂ ਵੇਚ ਕੇ ਪੈਸੇ ਕਮਾਉਂਦੇ ਹਨ

ਸੁਰੇਸ਼ ਨੇ ਪੁਲਿਸ ਵਾਲਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਪਹਿਲਾਂ ਕਿ ਸੁਰੇਸ਼ ਦੇ ਕੁਝ ਸਮਝ ਪੈਂਦੀ ਇੱਕ ਪੁਲਿਸ ਮੁਲਾਜ਼ਮ ਨੇ ਉਨ੍ਹਾਂ ਦੇ ਡਾਂਗ ਕੱਢ ਮਾਰੀ। ਕਈ ਡੰਡੇ ਲਾਉਣ ਤੋਂ ਬਾਅਦ ਪੁਲਿਸ ਨੇ ਉਸਦੀ ਰੇਹੜੀ ਚੁੱਕ ਕੇ ਘਰੇ ਚਲੇ ਜਾਣ ਲਈ ਕਿਹਾ।

ਸੁਰੇਸ਼ ਨੂੰ ਉਸ ਦਿਨ ਲਗਭਗ 3 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ।

ਸੁਰੇਸ਼ ਨੇ ਦੱਸਿਆ, “ਇੰਨ੍ਹੀ ਬੁਰੀ ਤਰ੍ਹਾਂ ਕੁੱਟਿਆ ਕਿ ਮੈਥੋਂ ਬੈਠਿਆ ਵੀ ਨਹੀਂ ਜਾ ਰਿਹਾ। ਉਸ ਨਾਲੋਂ ਵੱਧ ਇਸ ਗੱਲ ਦਾ ਦੁੱਖ ਹੈ ਕਿ ਉਸ ਦਿਨ ਮੈਂ ਕੁਝ ਵੀ ਕਮਾ ਨਹੀਂ ਸਕਿਆ। ਆਮ ਤੌਰ ’ਤੇ ਹਰ ਰੋਜ਼ ਮੈਂ 300 ਰੁਪਏ ਮੁਨਾਫ਼ਾ ਕਮਾਉਂਦਾ ਸੀ।”

https://youtu.be/xyD8rNrJPDk

ਸੁਰੇਸ਼ ਨੇ ਦੱਸਿਆ ਕਿ ਉਸ ਵਰਗੇ ਹੋਰ ਵੀ ਕਈ ਸਬਜ਼ੀ ਵੇਚਣ ਵਾਲਿਆਂ ਨੂੰ ਪੁਲਿਸੀਆ ਤਸ਼ੱਦਦ ਸਹਿਣ ਦੀ ਆਦਤ ਸੀ।

ਉਨ੍ਹਾਂ ਨੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ,“ਪਰ ਉਹ ਇਸ ਸਮੇਂ ਸਾਨੂੰ ਕੁੱਟ ਰਹੇ ਹਾਂ ਜਦੋਂ ਅਸੀਂ ਵਾਕਈ ਲੋਕਾਂ ਦੀ ਮਦਦ ਕਰ ਰਹੇ ਹਾਂ। ਮੈਨੂੰ ਕੋਰੋਨਾਵਾਇਰਸ ਦੇ ਖ਼ਤਰੇ ਦਾ ਪਤਾ ਹੈ ਇਸ ਲਈ ਸਾਡੀ ਭੂਮਿਕਾ ਹੋਰ ਵੀ ਅਹਿਮ ਹੋ ਜਾਂਦੀ ਹੈ।”

ਰਾਮ ਪ੍ਰਸ਼ਾਦ ਦੇ ਭਰਾ ਨੇ ਦੱਸਿਆ ਕਿ ਇੱਕ ਦਿਨ ਛੁੱਟੀ ਕਰਨ ਤੋਂ ਬਾਅਦ ਉਹ ਫ਼ਿਰ ਮੰਡੀ ਗਏ।

“ਸਾਨੂੰ ਬਾਹਰ ਜਾ ਕੇ ਆਪਣੇ ਪਰਿਵਾਰਾਂ ਲਈ ਪੈਸੇ ਕਮਾਉਣੇ ਪੈਂਦੇ ਹਨ। ਇਸ ਤੋਂ ਵੱਧ ਮਹੱਤਵਪੂਰਣ ਇਹ ਹੈ ਕਿ ਲੋਕਾਂ ਤੱਕ ਜ਼ਰੂਰੀ ਵਸਤਾਂ ਦੀ ਸਪਲਾਈ ਪਹੁੰਚਾ ਕੇ ਅਸੀਂ ਤਾਂ ਉਨ੍ਹਾਂ ਨੂੰ ਘਰ ਵਿੱਚ ਹੀ ਰਹਿਣ ਵਿੱਚ ਮਦਦ ਕਰ ਰਹੇ ਹਾਂ। ਸਾਨੂੰ ਸਾਥ ਦੀ ਲੋੜ ਹੈ ਨਾਂ ਕਿ ਕੁੱਟਮਾਰ ਦੀ।”

BBC
  • ਕੋਰੋਨਾਵਾਇਰਸ: ਗਰੀਬਾਂ ਲਈ ਮੋਦੀ ਸਰਕਾਰ ਦੇ 7 ਐਲਾਨਾਂ ਦੀ ਜ਼ਮੀਨੀ ਹਕੀਕਤ
  • ਇਸ ਸਾਇੰਸਦਾਨ ਨੇ ਪਹਿਲਾਂ ਕੋਵਿਡ-19 ਜਾਂਚ ਕਿੱਟ ਦਾ ਕੰਮ ਪੂਰਾ ਕੀਤਾ, ਫ਼ਿਰ ਬੱਚੇ ਨੂੰ ਜਨਮ ਦਿੱਤਾ
  • ਕੋਰੋਨਾਵਾਇਰਸ: ''ਜਦੋਂ ਭੁੱਖਾ ਆਦਮੀ ਤੜਫਦਾ ਹੈ ਤਾਂ ਕਿਸੇ ਦੀ ਨਹੀਂ ਸੁਣਦਾ''

‘ਅਸੀਂ ਕੋਈ ਦੁਸ਼ਮਣ ਤਾਂ ਨਹੀਂ ਹਾਂ’

ਇੰਨ੍ਹਾਂ ਦੋਵਾਂ ਭਰਾਵਾਂ ਦੀ ਕਹਾਣੀ ਕੋਈ ਅਨੋਖੀ ਨਹੀਂ ਹੈ। ਅਜਿਹੀਆਂ ਘਟਨਾਵਾਂ ਲੌਕਡਾਊਨ ਤੋਂ ਫ਼ੌਰਨ ਮਗਰੋਂ ਦੇਸ ਦੇ ਕਈ ਹਿੱਸਿਆਂ ਵਿੱਚੋਂ ਸੁਣਨ ਨੂੰ ਮਿਲੀਆਂ। ਦਿੱਲੀ ਪੁਲਿਸ ਨੇ ਤਾਂ ਇੱਕ ਸਬਜ਼ੀ ਵੇਚਣ ਵਾਲੇ ਨਾਲ ਕਥਿਤ ਤੌਰ ‘ਤੇ ਬਦਸਲੂਕੀ ਕਰਨ ਬਦਲੇ ਮੁਅੱਤਲ ਵੀ ਕਰ ਦਿੱਤਾ ਹੈ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸੂਬੇ ਦੇ ਡੀਜੀਪੀ ਨੂੰ ਅਜਿਹੇ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ।

ਪੁਲਿਸ ਤੋਂ ਇਲਾਵਾ ਵਿਕਰੇਤਾਵਾਂ ਨੂੰ ਰੈਜ਼ੀਡੈਂਟ ਵੇਲਫੇਅਰ ਐਸੋਸੀਏਸ਼ਨਾਂ ਦੇ ਹੱਥੋਂ ਵੀ ਬਦਸਲੂਕੀ ਝੱਲਣੀ ਪਈ ਹੈ।

BBC
ਰਾਜੇਸ਼ ਕੁਮਾਰ ਦਾ ਕਹਿਣਾ ਹੈ ਕਿ ਉਹ ਲੌਕਡਾਊਨ ਦੌਰਾਨ ਲੋਕਾਂ ਦੀ ਮਦਦ ਕਰਨਾ ਚਾਹੁੰਦੇ ਹਨ

ਇੱਕ ਰੈਜ਼ੀਡੈਂਟ ਵੇਲਫੇਅਰ ਐਸੋਸੀਏਸ਼ਨ ਨੇ ਰਾਜੇਸ਼ ਕੁਮਾਰ ਨੂੰ ਕਾਲੋਨੀ ਵਿੱਚ ਫ਼ਲ ਵੇਚਣ ਤੋਂ ਮਨ੍ਹਾਂ ਕੀਤਾ ਹੈ।

ਰਾਜੇਸ਼ ਕੁਮਾਰ ਨੇ ਦੱਸਿਆ ਕਿ ਕੁਝ ਲੋਕਾਂ ਨੇ ਮੈਨੂੰ ਕਿਹਾ, "ਤੂੰ ਭੀੜ੍ਹ-ਭਾੜ ਵਾਲੀ ਸਬਜ਼ੀ ਮੰਡੀ ਵਿੱਚ ਜਾਂਦਾ ਹੈ। ਹੋ ਸਕਦਾ ਹੈ ਕਿ ਤੈਨੂੰ ਕੋਰੋਨਾਵਾਇਰਸ ਦੀ ਲਾਗ ਲੱਗੀ ਹੋਵੇ। ਇਨ੍ਹਾਂ ਲੋਕਾਂ ਨੂੰ ਹੀ ਘਰੇ ਬੈਠਿਆਂ ਹੋਮ ਡਲਿਵਰੀ ਚਾਹੀਦੀ ਹੈ। ਸਾਨੂੰ ਇਸ ਤਰ੍ਹਾਂ ਡਰਾਇਆ ਕਿਉਂ ਜਾ ਰਿਹਾ ਹੈ?”

“ਅਸੀਂ ਲੋਕਾਂ ਦੀ ਘਰਾਂ ਦੇ ਅੰਦਰ ਰਹਿਣ ਵਿੱਚ ਮਦਦ ਹੀ ਕਰ ਰਹੇ ਹਾਂ। ਅਸੀਂ ਕੋਈ ਦੁਸ਼ਮਣ ਨਹੀਂ ਹਾਂ।”

BBC

ਰਾਜੇਸ਼ ਅਤੇ ਸ਼ਾਹ ਭਰਾਵਾਂ ਵਰਗੇ ਵਿਕਰੇਤਾ ਭਾਰਤ ‘ਚ ਖ਼ਾਸ ਕਰਕੇ ਛੋਟੇ ਕਸਬਿਆਂ ਅਤੇ ਪਿੰਡਾਂ ਵਿੱਚ ਸਪਲਾਈ-ਚੇਨ ਦੀ ਰੀੜ੍ਹ ਦੀ ਹੱਡੀ ਹਨ।

ਇਹ ਹਰ ਰੋਜ਼ ਲੱਖਾਂ ਹੀ ਘਰਾਂ ‘ਚ ਸਬਜ਼ੀਆਂ, ਫਲ, ਆਟਾ, ਬ੍ਰੈੱਡ ਅਤੇ ਦੁੱਧ ਆਦਿ ਦੀ ਸਪਲਾਈ ਕਰਦੇ ਹਨ। ਲੌਕਡਾਊਨ ਨੇ ਇਸ ਸਪਲਾਈ-ਚੇਨ ਦੀ ਅਹਿਮ ਕੜੀ ਨੂੰ ਤੋੜਿਆ ਹੈ।

21 ਦਿਨਾਂ ਦੇ ਇਸ ਲੌਕਡਾਊਨ ਦੀ ਸਫ਼ਲਤਾ ਲਈ ਜ਼ਰੂਰੀ ਹੈ ਕਿ ਘਰੋ-ਘਰੀਂ ਜਾ ਕੇ ਸਮਾਨ ਵੇਚਣ ਵਾਲੇ ਇਹ ਲੋਕ ਕੰਮ ਕਰਦੇ ਰਹਿਣ। ਇਸ ਦੇ ਨਾਲ ਹੀ ਵਾਇਰਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਇਸ ਤੋਂ ਸੁਚੇਤ ਰਹਿਣ।

ਕਈ ਸੂਬਾ ਸਰਕਾਰਾਂ ਨੇ ਐਲਾਨ ਕੀਤਾ ਹੈ ਕਿ ਅਜਿਹੇ ਵਿਕਰੇਤਾਵਾਂ ਨੂੰ ਪਾਸ ਦਿੱਤੇ ਜਾਣਗੇ। ਪੁਲਿਸ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਇੰਨ੍ਹਾਂ ਵਿਕਰੇਤਾਵਾਂ ਨੂੰ ਉਨ੍ਹਾਂ ਦਾ ਕੰਮ ਕਰਨ ਤੋਂ ਨਾ ਰੋਕਿਆ ਜਾਵੇ।

Getty Images
ਹਜ਼ਾਰਾਂ ਲੋਕ ਲੌਕਡਾਊਨ ਮਗਰੋਂ ਆਪਣੇ ਪਿੰਡ ਪਹੁੰਚਣ ਲਈ ਪੈਦਲ ਸਫ਼ਰ ਤੈਅ ਕਰ ਰਹੇ ਹਨ

ਉੱਤਰ ਪ੍ਰਦੇਸ਼ ਦੇ ਡੀਜੀਪੀ ਐੱਚ ਸੀ ਅਵਸਥੀ ਨੇ ਬੀਬੀਸੀ ਨੂੰ ਦੱਸਿਆ ਕਿ ‘ਇਹ ਇੱਕ ਵਿਲੱਖਣ ਚੁਣੌਤੀ ਹੈ।’

ਉਨ੍ਹਾਂ ਕਿਹਾ, “ਬੰਦ ਦੇ ਪਹਿਲੇ ਦੋ ਦਿਨਾਂ ‘ਚ ਹੀ ਕੁਝ ਘਟਨਾਵਾਂ ਹੋਈਆਂ ਸਨ। ਬਹੁਤੀ ਥਾਈਂ ਪੁਲਿਸ ਨੇ ਸ਼ਾਂਤਮਈ ਢੰਗ ਨਾਲ ਹੀ ਬੰਦ ਨੂੰ ਅਮਲ ‘ਚ ਲਿਆਂਦਾ ਗਿਆ ਹੈ। ਪੁਲਿਸ ਮੁਲਾਜ਼ਮਾਂ ਨੂੰ ਆਮ ਲੋਕਾਂ ਨਾਲ ਸਹੀ ਢੰਗ ਨਾਲ ਪੇਸ਼ ਆਉਣ ਲਈ ਕਿਹਾ ਗਿਆ ਹੈ। ਇਹ ਹਾਲਾਤ ਹਰ ਕਿਸੇ ਲਈ ਨਵੇਂ ਹਨ।”

https://youtu.be/fSziTwU4z_k

ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਦੀ ਫੋਰਸ ਦੀ ਸਭ ਤੋਂ ਵੱਧ ਤਰਜੀਹ ਇਹ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰਨਾ ਸੀ ਤਾਂ ਜੋ ਇਹ ਯਕੀਨੀ ਬਣਾਇਆ ਜਾਵੇ ਕਿ ਲੋਕਾਂ ਨੂੰ ਲੌਕਡਾਊਨ ਦੌਰਾਨ ਜ਼ਰੂਰੀ ਵਸਤਾਂ ਅਤੇ ਸੇਵਾਵਾਂ ਹਾਸਲ ਹੋਣ।”

“ਸਾਨੂੰ ਕਿਸੇ ਵੀ ਥਾਂ ‘ਤੇ ਵੱਡੇ ਇਕੱਠ ਤੋਂ ਬੱਚਣਾ ਹੋਵੇਗਾ। ਇਹ ਭਾਵੇਂ ਕੋਈ ਦੁਕਾਨ ਹੋਵੇ ਜਾਂ ਫਿਰ ਬੈਂਕ ਜਾਂ ਫਿਰ ਕੋਈ ਵੀ ਹੋਰ ਸਥਾਨ। ਇਸ ਮੁਸ਼ਕਲ ਦੇ ਸਮੇਂ ਅਸੀਂ ਸਾਰੇ ਇਕੱਠੇ ਹਾਂ ਇਸ ਲਈ ਮੈਂ ਲੋਕਾਂ ਅੱਗੇ ਗੁਜ਼ਾਰਿਸ਼ ਕਰਦਾ ਹਾਂ ਕਿ ਉਹ ਪੁਲਿਸ ਸਮੇਤ ਸਾਰਿਆਂ ਨਾਲ ਧੀਰਜ ਰੱਖਣ।”

BBC

ਲੌਕਡਾਊਨ ਨੇ ਡਿਲੀਵਰੀ ਸੇਵਾਵਾਂ ਨੂੰ ਕੀਤਾ ਪ੍ਰਭਾਵਿਤ

ਸਿਰਫ਼ ਵਿਕਰੇਤਾ ਹੀ ਨਹੀਂ ਹੈ ਬਲਕਿ ਐਪ-ਅਧਾਰਤ ਡਿਲਿਵਰੀ ਸੇਵਾਵਾਂ ਵੀ ਇਸ ਨਾਲ ਪ੍ਰਭਾਵਿਤ ਹੋਈਆਂ ਹਨ। ਕਈ ਜ਼ਰੂਰੀ ਸੇਵਾਵਾਂ ਮੁਹੱਈਆ ਕਰਵਾਉਣ ਵਾਲੀਆਂ ਐਪ-ਅਧਾਰਤ ਕੰਪਨੀਆਂ ਨੂੰ ਵੀ ਸੱਟ ਲੱਗੀ ਹੈ।

ਹਾਲਾਂਕਿ ਲੌਕਡਾਊਨ ਦੇ ਸ਼ੁਰੂਆਤੀ ਤਿੰਨ ਦਿਨਾਂ ’ਚ ਇੰਨ੍ਹਾਂ ਕੰਪਨੀਆਂ ਨੇ ਆਪਣੀਆਂ ਸੇਵਾਵਾਂ ਜਾਰੀ ਰੱਖੀਆਂ ਸਨ। ਉਨ੍ਹਾਂ ਦੇ ਮੁਲਾਜ਼ਮਾਂ ਨੂੰ ਵੀ ਪੁਲਿਸ ਨੇ ਕੁੱਟਿਆ। ਜਿਸ ਕਾਰਨ ਉਨ੍ਹਾਂ ਨੂੰ ਆਪਣੀਆਂ ਸੇਵਾਵਾਂ ਰੋਕਣੀਆਂ ਪਈਆਂ।

BBC
ਭਾਰਤ ਵਿੱਚ ਐਮੇਜ਼ਨ ਨੂੰ ਸਮਾਨ ਡਿਲਿਵਰੀ ਵਿੱਚ ਕਈ ਪਰੇਸ਼ਾਨੀਆਂ ਆਈਆਂ

ਡੇਅਰੀ ਅਤੇ ਅਤੇ ਦੁੱਧ-ਉਤਪਾਦ ਘਰੋਂ-ਘਰੀਂ ਪਹੁੰਚਾਉਣ ਵਾਲੀ ਐਪਲੀਕੇਸ਼ਨ ਮਿਲਕ ਬਾਸਕਿਟ ਨੇ ਦੱਸਿਆ ਕਿ ਸੋਮਵਾਰ ਨੂੰ ਉਨ੍ਹਾਂ ਨੂੰ 15,000 ਲੀਟਰ ਦੁੱਧ ਅਤੇ 10 ਹਜ਼ਾਰ ਕਿਲੋ ਸਬਜ਼ੀਆਂ ਸੁੱਟਣੀਆਂ ਪਈਆਂ ਕਿਉਂਕਿ ਸਥਾਨਕ ਪੁਲਿਸ ਵੱਲੋਂ ਉਨ੍ਹਾਂ ਦੇ ਸਟਾਫ਼ ਅਤੇ ਵਾਹਨਾਂ ਨੂੰ ਸੜਕ ‘ਤੇ ਉਤਰਨ ਤੋਂ ਰੋਕਿਆ ਗਿਆ।”

ਮਿਲਕ ਡਿਲੀਵਰੀ ਐਪ ਨਾਲ ਕੰਮ ਕਰਨ ਵਾਲੇ ਪ੍ਰਦੀਪ ਕੁਮਾਰ ਮਿੱਤਲ ਨੇ ਕਿਹਾ ਕਿ ਪੁਲਿਸ ਨੇ ਉਨ੍ਹਾਂ ਨੂੰ ਕਈ ਵਾਰ ਰੋਕਿਆ।

“ਕਈ ਨਾਕਿਆਂ ’ਤੇ ਮੈਂ ਅਰਜ਼ੋਈ ਕੀਤੀ ਅਤੇ ਕਈ ਥਾਈਂ ਮੈਨੂੰ ਅਪਮਾਨ ਮਹਿਸੂਸ ਹੋਇਆ। ਹੁਣ ਮੇਰੇ ਕੋਲ ਪਾਸ ਹੈ ਅਤੇ ਇਸ ਨੇ ਕੰਮ ਰਤਾ ਸੌਖਾ ਕਰ ਦਿੱਤਾ ਹੈ।”

BBC
ਬਿਗ ਬਾਸਕਿਟ ਵੀਰਵਾਰ ਤੱਕ ਸਮਾਨ ਦੀ ਡਿਲਿਵਰੀ ਨਹੀਂ ਕਰ ਰਿਹਾ ਸੀ

ਹਾਲਾਂਕਿ ਹਰ ਵਿਕਰੇਤਾ ਕੋਲ ਪਾਸ ਨਹੀਂ ਹੈ। ਭਾਰਤੀ ਅਫ਼ਸਰਸ਼ਾਹੀ ਉੱਪਰ ਇਸ ਸਮੇਂ ਦਬਾਅ ਹੈ ਕਿ ਉਹ ਲੋਕਾਂ ਤੱਕ ਜ਼ਰੂਰੀ ਵਸਤਾਂ ਦੀ ਪਹੁੰਚ ਯਕੀਨੀ ਬਣਾਈ ਜਾਵੇ।

ਜੇਕਰ ਅਜਿਹਾ ਨਾ ਹੋਇਆ ਤਾਂ ਡਰ ਅਤੇ ਜਿਹੜੀਆਂ ਦੁਕਾਨਾਂ ਨੂੰ ਖੋਲ੍ਹੀਆਂ ਰੱਖਣ ਦੀ ਆਗਿਆ ਹੈ ਉਨ੍ਹਾਂ ’ਤੇ ਭੀੜ ਇਕੱਠੀ ਹੋਣ ਦਾ ਖ਼ਤਰਾ ਹੈ।

ਜਦੋਂ ਪੀਐੱਮ ਮੋਦੀ ਨੇ ਲੌਕਡਾਊਨ ਦਾ ਐਲਾਨ ਕੀਤਾ ਸੀ ਤਾਂ ਲੋਕ ਬਿਨ੍ਹਾਂ ਸੋਸ਼ਲ ਡਿਸਟੈਂਸਿੰਗ ਦੀ ਪਰਵਾਹ ਕੀਤੇ ਬਿਨਾਂ ਦੁਕਾਨਾਂ ’ਤੇ ਪਹੁੰਚ ਗਏ ਸਨ।

ਕੇ ਗਣੇਸ਼ ਬਿਗ ਬਾਸਕੇਟ ਅਤੇ ਮੈਡੀਕਲ ਉਪਕਰਣ ਕੰਪਨੀ ਪੋਰਟੇਆ ਦੇ ਸਹਿ-ਪ੍ਰਮੋਟਰ ਹਨ। ਉਨ੍ਹਾਂ ਨੇ ਕਿਹਾ ਕਿ ਲੌਕਡਾਊਨ ਇਕ ਸਹੀ ਫ਼ੈਸਲਾ ਸੀ ਕਿਉਂਕਿ ਇਸ ਤੋਂ ਇਲਾਵਾ ਹੋਰ ਕੋਈ ਦੂਜਾ ਵਿਕਲਪ ਹੀ ਨਹੀਂ ਸੀ।

BBC
ਕਈ ਲੋਕ ਆਵਾਜਾਈ ਦੇ ਸਾਧਨ ਬੰਦ ਹੋਣ ਕਰਕੇ ਰੇਲਵੇ ਸਟੇਸ਼ਨ ''ਤੇ ਫਸ ਲਏ

ਉਨ੍ਹਾਂ ਨੇ ਬੀਬੀਸੀ ਹਿੰਦੀ ਨੂੰ ਦੱਸਿਆ, “ਇੱਕ ਪੁਲਿਸ ਮੁਲਾਜ਼ਮ ਜ਼ਰੂਰੀ ਸੇਵਾਵਾਂ ਦੇ ਮਹੱਤਵ ਨੂੰ ਕਿਵੇਂ ਸਮਝ ਸਕਦਾ ਹੈ? ਉਸ ਨੂੰ ਆਪਣੇ ਪੇਸ਼ੇ ਦੇ ਕਾਰਨ ਪਾਸ ਜਾਂ ਪਰਮਿਟ ਵੇਖਣ ਦੀ ਆਦਤ ਆਮ ਹੁੰਦੀ ਹੈ। ਜੇ ਉਸ ਨੂੰ ਨਹੀਂ ਦਿਖਦਾ ਤਾਂ ਉਹ ਤੁਹਾਨੂੰ ਗ਼ਲਤ ਸਮਝਦਾ ਹੈ, ਮਾਰ-ਕੁਟਾਈ ਕਰਦਾ ਹੈ।”

ਕੇਰਲਾ ਅਤੇ ਉੱਤਰ ਪ੍ਰਦੇਸ਼ ਵਿੱਚ ਪੋਰਟੇਆ ਦੇ ਦੋ ਮੁਲਾਜ਼ਮਾਂ ਨੂੰ ਕਥਿਤ ਤੌਰ ‘ਤੇ ਪੁਲਿਸ ਦੀ ਮਾਰ ਕੁਟਾਈ ਦਾ ਸ਼ਿਕਾਰ ਹੋਣਾ ਪਿਆ।

ਇਕ ਹੋਰ ਮੁਲਾਜ਼ਮ ਨੂੰ ਕਰਫ਼ਿਊ ਤੋੜਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ। ਉਹ ਹੁਣ ਜ਼ਮਾਨਤ ’ਤੇ ਰਿਹਾਅ ਹੋ ਗਿਆ ਹੈ।

BBC
ਕਈ ਸਮਾਨ ਵੇਚਣ ਵਾਲਿਆਂ ਦਾ ਕਹਿਣਾ ਹੈ ਕਿ ਉਹ ਲੌਕਡਾਊਨ ਦੌਰਾਨ ਵੀ ਲੋਕਾਂ ਦੀ ਮਦਦ ਕਰਨਾ ਚਾਹੁੰਦੇ ਹਨ

ਉਨ੍ਹਾਂ ਨੇ ਅੱਗੇ ਦੱਸਿਆ, “ਅਸੀਂ ਆਪਣੇ ਘਰਾਂ ਵਿੱਚ ਬੈਠੇ ਹਾਂ। ਇਹ ਡਿਲਿਵਰੀ ਵਾਲੇ ਹੀ ਹਨ। ਜੋ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਬਾਹਰ ਜਾ ਕੇ ਕੰਮ ਕਰਨ ਨੂੰ ਤਿਆਰ ਹਨ ਪਰ ਉਨ੍ਹਾਂ ਨੂੰ ਫੜ ਲਿਆ ਜਾਂਦਾ ਹੈ ਤੇ ਕੁੱਟਿਆ ਜਾਂਦਾ ਹੈ।”

ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜ਼ਰੂਰੀ ਚੀਜ਼ਾਂ ਦੀ ਸਪਾਲਈ ਕਰਨ ਵਾਲਿਆਂ ਨੂੰ ਨਹੀਂ ਰੋਕਿਆ ਜਾਵੇਗਾ, ਪਰ ਚੁਣੌਤੀਆਂ ਅਜੇ ਵੀ ਬਰਕਰਾਰ ਹਨ।

ਕੁਝ ਐਪ ਕੰਪਨੀਆਂ ਨੇ ਕੁਝ ਹੱਦ ਤੱਕ ਆਪਣਾ ਕੰਮ ਮੁੜ ਸ਼ੁਰੂ ਕਰ ਦਿੱਤਾ ਹੈ। ਬਹੁਤ ਸਾਰੇ ਕਾਮਿਆਂ ਨੇ ਆਪਣੇ ਕੰਮ ਵਾਲੇ ਸ਼ਹਿਰਾਂ ਨੂੰ ਛੱਡ ਦਿੱਤਾ ਹੈ। ਉਹ ਆਪਣੇ ਪਿੰਡਾਂ ਨੂੰ ਵਾਪਸ ਜਾ ਰਹੇ ਹਨ। ਬਹੁਤੀ ਵਾਰ ਪੈਦਲ ਵੀ ਕਿਉਂਕਿ ਲੌਕਡਾਊਨ ਕਾਰਨ ਆਵਾਜਾਈ ਦੇ ਸਾਧਨ ਬੰਦ ਹਨ।

ਕਈ ਅਜਿਹੇ ਵੀ ਹਨ ਜੋ ਕਿ ਅਜੇ ਵੀ ਅੜੇ ਹੋਏ ਹਨ ਅਤੇ ਮੰਗ ਕਰ ਰਹੇ ਹਨ ਕਿ ਉਨ੍ਹਾਂ ਨੂੰ ਕੰਮ ਕਰਨ ਦਿੱਤਾ ਜਾਵੇ।

ਜਿਵੇਂ ਕਿ ਸੁਰੇਸ਼ ਸ਼ਾਹ ਨੇ ਕਿਹਾ, “ਤੁਸੀਂ ਉਨ੍ਹਾਂ ਲੋਕਾਂ ਨੂੰ ਕਿਵੇਂ ਮਾਰ ਸਕਦੇ ਹੋ ਜੋ ਤੁਹਾਨੂੰ ਖੁਆਉਣ ਦੀ ਕੋਸ਼ਿਸ਼ ਕਰ ਰਹੇ ਹਨ।”

MoHFW_INDIA
BBC

ਇਹ ਵੀ ਦੇਖੋ-

https://www.youtube.com/watch?v=6OY0TP93J08

https://youtu.be/Q9boDOTvizM

https://www.youtube.com/watch?v=Wi6VA9QGhiI

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)