ਕੋਰੋਨਾਵਾਇਰਸ: ਤਬਲੀਗ਼ੀ ਜਮਾਤ ਮਾਮਲੇ ''''ਤੇ ਚੜ੍ਹਿਆ ਸਿਆਸੀ ਰੰਗ

04/01/2020 7:29:13 AM

''''ਇਹ ਮਾਨਵਤਾ ਖਿਲਾਫ਼ ਇੱਕ ਵੱਡਾ ਅਪਰਾਧ ਹੈ।''''

ਭਾਜਪਾ ਦੇ ਸੰਸਦ ਮੈਂਬਰ ਰਾਕੇਸ਼ ਸਿਨਹਾ ਦੀ ਇਹ ਤਿੱਖੀ ਪ੍ਰਤੀਕਿਰਿਆ ਇਸਲਾਮੀ ਧਾਰਮਿਕ ਸੰਸਥਾ ਤਬਲੀਗ਼ੀ ਜਮਾਤ ''ਤੇ ਸੀ ਜਿਸ ''ਤੇ ਦੋਸ਼ ਹੈ ਕਿ ਇਸਨੇ ਲੌਕਡਾਊਨ ਦੌਰਾਨ ਦਿੱਲੀ ਦੇ ਆਪਣੇ ਮੁੱਖ ਦਫ਼ਤਰ ਵਿੱਚ ਇੱਕ ਵੱਡਾ ਸੰਮੇਲਨ ਕਰਾਇਆ ਸੀ।

ਇਹ ਵੀ ਪੜ੍ਹੋ: ਕੋਰੋਨਾਵਾਇਰਸ ਦੇ ਹਰ ਪਹਿਲੂ ਬਾਰੇ ਬੀਬੀਸੀ ਦੀ ਖ਼ਾਸ ਕਵਰੇਜ

ਇਸ ਸੰਮੇਲਨ ਵਿੱਚ 2000 ਦੇ ਕਰੀਬ ਲੋਕਾਂ ਨੇ ਹਿੱਸਾ ਲਿਆ ਸੀ ਜਿਨ੍ਹਾਂ ਵਿੱਚ 250 ਦੇ ਕਰੀਬ ਵਿਦੇਸ਼ੀ ਵੀ ਸਨ।

ਇਸ ਸੰਮੇਲਨ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚੋਂ ਕਈਆਂ ਦੇ ਕੋਰੋਨਾਵਾਇਰਸ ਤੋਂ ਪੀੜਤ ਹੋਣ ਦੀ ਰਿਪੋਰਟ ਹੈ। ਇਸ ਸੰਮੇਲਨ ਵਿੱਚ ਸ਼ਾਮਲ ਹੋਏ ਸੱਤ ਵਿਅਕਤੀਆਂ ਦੀ ਮੌਤ ਵੀ ਹੋ ਚੁੱਕੀ ਹੈ।

ਰਾਕੇਸ਼ ਸਿਨਹਾ ਕਹਿੰਦੇ ਹਨ, ''''ਕੋਰੋਨਾਵਾਇਰਸ ਵਿਚਕਾਰ ਇਹ ਸੰਮੇਲਨ ਕਰਾਉਣਾ ਇੱਕ ਵੱਡੀ ਗਲਤੀ ਸੀ। ਇਸ ਨਾਲ ਪੂਰੇ ਸਮਾਜ ਨੂੰ ਖਤਰਾ ਪੈਦਾ ਹੋ ਗਿਆ ਹੈ।''''


BBC
  • ਕੋਰੋਨਾਵਾਇਰਸ: ਸੋਸ਼ਲ ਮੀਡੀਆ ''ਤੇ ਕੁਝ ਵੀ ਸ਼ੇਅਰ ਕਰਨ ਤੋਂ ਪਹਿਲਾਂ 7 ਗੱਲਾਂ ਵੱਲ ਧਿਆਨ ਦਿਓ
  • ''ਵਿਦੇਸ਼ਾ ਵਿੱਚ ਫਸੇ ਲੋਕਾਂ ਨੂੰ ਲਿਆਉਣ ਲਈ ਜਹਾਜ਼ ਉੜਾਏ ਗਏ, ਪੈਦਲ ਚੱਲਦੇ ਹੋਏ ਲੋਕਾਂ ਲਈ ਕੀ...''
  • ਕੋਰੋਨਾਵਾਇਰਸ ਤੋਂ ਬਚਣ ਲਈ ਸਾਨੂੰ ਕੀ-ਕੀ ਕਰਨ ਦੀ ਲੋੜ ਹੈ
  • ''ਅਸੀਂ ਤਾਂ ਆਪਣੇ ਪਿਤਾ ਦੀ ਮੌਤ ''ਤੇ ਚੱਜ ਨਾਲ ਰੋ ਵੀ ਨਹੀਂ ਸਕੇ''

ਸੋਸ਼ਲ ਮੀਡੀਆ ''ਤੇ ਪ੍ਰਤੀਕਿਰਿਆਵਾਂ

ਸੋਸ਼ਲ ਮੀਡੀਆ ''ਤੇ #CoronaJihad, #NizamuddinMarkaz ਅਤੇ #TablighiJamat ਵਰਗੇ ਹੈਸ਼ਟੈਗ ਟਰੈਂਡ ਕਰ ਰਹੇ ਹਨ।

ਪਰ ਤਬਲੀਗ਼ੀ ਜਮਾਤ ਦੇ ਵਸੀਮ ਅਹਿਮਦ ਅਨੁਸਾਰ ਸਹੀ ਜਾਣਕਾਰੀ ਦੀ ਅਣਹੋਂਦ ਵਿੱਚ ਦਿੱਤੇ ਜਾ ਰਹੇ ਬਿਆਨਾਂ ਦਾ ਮਕਸਦ ਉਨ੍ਹਾਂ ਨੂੰ ਬਦਨਾਮ ਕਰਨਾ ਹੈ।

ਇੱਕ ਟਵੀਟ ਵਿੱਚ ਕਿਹਾ ਗਿਆ, ''''ਤਬਲੀਗ਼ੀ ਜਮਾਤ ਰਾਹੀਂ ਉਨ੍ਹਾਂ ਨੇ ਦੇਸ਼ ਦੇ ਹਰ ਕੋਨੇ ਵਿੱਚ ਕੋਰੋਨਾ ਬੰਬ ਲਗਾਏ ਹਨ। ਜੇਕਰ ਉਹ ਆਪਣੇ ਮਕਸਦ ਵਿੱਚ ਕਾਮਯਾਬ ਹੋ ਜਾਂਦੇ ਹਨ ਤਾਂ ਇਹ ਦੇਸ਼ ''ਤੇ ਹੁਣ ਤੱਕ ਦਾ ਸਭ ਤੋਂ ਵੱਡਾ ਜਿਹਾਦੀ ਹਮਲਾ ਸਾਬਤ ਹੋਵੇਗਾ, #CoronaJihad "

ਇੱਕ ਹੋਰ ਟਵੀਟ ਵਿੱਚ ਇਹ ਦਾਅਵਾ ਕੀਤਾ ਗਿਆ, ''''ਨਿਜ਼ਾਮੂਦੀਨ ਵਿੱਚ ਜਮਾਤ ਦੇ ਹਜ਼ਾਰਾਂ ਲੋਕਾਂ ਦਾ ਜਮਾਂ ਹੋਣਾ, ਜਿਨ੍ਹਾਂ ਵਿੱਚ ਕਈ ਵਿਦੇਸ਼ੀ ਮੁੱਲਾ ਸ਼ਾਮਲ ਸਨ ਅਤੇ ਜੋ ਭਾਰਤ ਭਰ ਤੋਂ ਮਸਜਿਦਾਂ ਤੋਂ ਆ ਰਹੇ ਹਨ ਅਤੇ ਜਿਨ੍ਹਾਂ ਵਿੱਚ ਕੋਰੋਨਾਵਾਇਰਸ ਦੇ ਕਈ ਮਾਮਲੇ ਹਨ। ਇਹ ਕੁਝ ਹੋਰ ਨਹੀਂ ਬਲਕਿ ਕੋਰੋਨਾ ਜਿਹਾਦ ਰਾਹੀਂ ਭਾਰਤ ਨੂੰ ਬਰਬਾਦ ਕਰਨ ਦੀ ਇੱਕ ਕੋਸ਼ਿਸ਼ ਹੈ।''''

ਰਾਜਨੀਤਕ ਦੂਸ਼ਣਬਾਜ਼ੀ

ਭਾਜਪਾ ਅਤੇ ਜਮਾਤ ਦੋਵਾਂ ਦੇ ਕਰੀਬ ਹਨ ਮੁੰਬਈ ਵਿੱਚ ਰਹਿਣ ਵਾਲੇ ਜ਼ਫ਼ਰ ਸਰੇਸ਼ਵਾਲਾ ਜਿਨ੍ਹਾਂ ਮੁਤਾਬਕ ਜ਼ਿਆਦਾਤਰ ਟਵੀਟ ਅਤੇ ਬਿਆਨ ਇਸ ਗੱਲ ਦਾ ਸੰਕੇਤ ਹਨ ਕਿ ਇਸ ਮੁੱਦੇ ਦਾ ਸਿਆਸੀਕਰਨ ਹੋ ਰਿਹਾ ਹੈ।

ਉਹ ਕਹਿੰਦੇ ਹਨ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐੱਫਆਈਆਰ ਦੀ ਜੋ ਗੱਲ ਕਹੀ ਹੈ, ਉਹ ਸਿਰਫ਼ ਇਸਤੋਂ ਸਿਆਸੀ ਫਾਇਦਾ ਲੈਣ ਦੀ ਉਨ੍ਹਾਂ ਦੀ ਇੱਕ ਕੋਸ਼ਿਸ਼ ਹੈ, ''''ਉਨ੍ਹਾਂ ਨੂੰ ਤਬਲੀਗ਼ੀ ਜਮਾਤ ਬਾਰੇ ਕੋਈ ਜਾਣਕਾਰੀ ਹੈ ਹੀ ਨਹੀਂ।''''

ਮਕਸੂਦ ਆਲਮ ਨਿਜ਼ਾਮੂਦੀਨ ਵੈਸਟ ਵਿੱਚ ਜਮਾਤ ਦੇ ਮਰਕਜ ਤੋਂ 10 ਮਿੰਟ ਦੀ ਦੂਰੀ ''ਤੇ ਰਹਿੰਦੇ ਹਨ। ਉਹ ਕਹਿੰਦੇ ਹਨ, ''''ਮੇਰੇ ਸਮੁਦਾਏ ਦੇ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਇਸ ਮਸਲੇ ਨੂੰ ਇੱਕ ਧਾਰਮਿਕ ਐਂਗਲ ਨਾਲ ਦੇਖਿਆ ਜਾ ਰਿਹਾ ਹੈ।''''

ਉਹ ਕਹਿੰਦੇ ਹਨ ਕਿ ਉਹ ਇੱਕ ਹਫ਼ਤੇ ਤੋਂ ਮਰਕਜ ਨਹੀਂ ਗਏ ਹਨ, ਪਰ ਉਹ ਠੀਕ ਹਨ, ''''ਕੱਲ੍ਹ ਜਿਨ੍ਹਾਂ 200-300 ਵਿਅਕਤੀਆਂ ਦੇ ਟੈਸਟ ਕਰਾਏ ਗਏ ਹਨ, ਉਨ੍ਹਾਂ ਦੇ ਨਤੀਜੇ ਨੈਗੇਟਿਵ ਆਏ ਹਨ, ਕਿਸੇ ਵੀ ਇੱਕ ਸਮੇਂ ਵਿੱਚ ਉੱਥੇ 2000 ਤੋਂ 3000 ਲੋਕ ਹਮੇਸ਼ਾ ਰਹਿੰਦੇ ਹਨ।''''

BBC
ਨਿਜ਼ਾਮੂਦੀਨ ਦਰਗਾਹ ਦੀ ਫਾਈਲ ਫੋਟੋ

ਜਮਾਤ ਦਾ ਪੱਖ

ਪਰ ਭਾਜਪਾ ਦੇ ਸੰਸਦ ਮੈਂਬਰ ਰਾਕੇਸ਼ ਸਿਨਹਾ ਕਹਿੰਦੇ ਹਨ ਕਿ ਇਹ ਮਾਨਵਤਾ ਦੀ ਗੱਲ ਹੈ, ਇਸ ਨਾਲ ਧਰਮ ਅਤੇ ਜਾਤ ਦਾ ਕੋਈ ਲੈਣਾ-ਦੇਣਾ ਨਹੀਂ ਹੈ।

ਉਨ੍ਹਾਂ ਨੇ ਕਿਹਾ, ''''ਜਦੋਂ ਦੇਸ਼ ਭਰ ਵਿੱਚ ਵਿਆਹ ਮੁਲਤਵੀ ਹੋ ਗਏ ਹਨ ਤਾਂ ਇਸ ਸੰਮੇਲਨ ਨੂੰ ਕਿਉਂ ਰੱਦ ਨਹੀਂ ਕੀਤਾ ਗਿਆ?"

"ਇਸ ਨਾਲ ਪੂਰੇ ਸਮਾਜ ਨੂੰ ਖਤਰੇ ਵਿੱਚ ਪਾਉਣਾ ਸਹੀ ਹੈ? ਇਹ ਪੜ੍ਹੇ ਲਿਖੇ ਲੋਕ ਸਨ, ਇਨ੍ਹਾਂ ਨੂੰ ਸੋਸ਼ਲ ਡਿਸਟੈਂਸਿੰਗ ਦਾ ਮਤਲਬ ਪਤਾ ਹੈ, ਇਨ੍ਹਾਂ ਨੇ ਬਹੁਤ ਵੱਡਾ ਬਲੰਡਰ ਕੀਤਾ ਹੈ, ਇਹ ਜੁਰਮ ਹੈ।''''

ਰਾਕੇਸ਼ ਸਿਨਹਾ ਨੇ ਆਰਐੱਸਐੱਸ ਦੇ ਇੱਕ ਮੁਲਤਵੀ ਕੀਤੇ ਸੰਮੇਲਨ ਦਾ ਉਦਾਹਰਨ ਦਿੰਦਿਆਂ ਕਿਹਾ, ''''ਬੰਗਲੁਰੂ ਵਿੱਚ 14 ਤੋਂ 17 ਮਾਰਚ ਤੱਕ ਆਰਐੱਸਐੱਸ ਦੀ ਇੱਕ ਸਭਾ ਹੋਣੀ ਸੀ ਜੋ ਕੋਰੋਨਾਵਾਇਰਸ ਕਾਰਨ ਮੁਲਤਵੀ ਕਰ ਦਿੱਤੀ ਗਈ, ਜਮਾਤ ਵੀ ਅਜਿਹਾ ਕਰ ਸਕਦਾ ਸੀ।''''

ਪਰ ਜਮਾਤ ਦੇ ਇੱਕ ਬੁਲਾਰੇ ਮੌਲਾਨਾ ਮਤੀਉਰ ਰਹਿਮਾਨ ਹੈਦਰਾਬਾਦੀ ਨੇ ਆਪਣੇ ਇੱਕ ਬਿਆਨ ਵਿੱਚ ਆਪਣੀ ਜਮਾਤ ਦਾ ਪੱਖ ਰੱਖਦੇ ਹੋਏ ਕਿਹਾ ਕਿ ਸੰਮੇਲਨ ਸੱਤ ਮਾਰਚ ਨੂੰ ਸ਼ੁਰੂ ਹੋਇਆ ਸੀ ਅਤੇ 22 ਮਾਰਚ ਨੂੰ ਜਨਤਾ ਕਰਫਿਊ ਦੌਰਾਨ ਕਈ ਲੋਕਾਂ ਨੂੰ ਮਸਜਿਦ ਤੋਂ ਬਾਹਰ ਭੇਜ ਦਿੱਤਾ ਗਿਆ।"

"ਇਸਦੇ ਬਾਅਦ ਅਚਾਨਕ ਆਵਾਜਾਈ ਦੇ ਸਾਰੇ ਸਾਧਨ ਬੰਦ ਹੋ ਗਏ ਜਿਸ ਕਾਰਨ ਮਸਜਿਦ ਵਿੱਚ ਮੌਜੂਦ ਲੋਕ ਬਾਹਰ ਨਹੀਂ ਜਾ ਸਕੇ। ਪੁਲਿਸ ਨੇ ਵੀ ਸਲਾਹ ਦਿੱਤੀ ਕਿ ਹੁਣ ਨਾ ਮਸਜਿਦ ਤੋਂ ਕੋਈ ਬਾਹਰ ਜਾਵੇਗਾ ਅਤੇ ਨਾ ਹੀ ਕੋਈ ਅੰਦਰ ਆਵੇਗਾ।"

Getty Images
ਕਨਿਕਾ ਕਪੂਰ ਅਤੇ ਮੱਧ ਪ੍ਰਦੇਸ਼ ਵਿੱਚ ਭਾਜਪਾ ਦੀ ਨਵੀਂ ਸਰਕਾਰ ਬਣਾਉਣ ਦਾ ਉਦਾਹਰਨ ਦਿੰਦੇ ਹੋਏ ਮਕਸੂਦ ਆਲਮ ਕਹਿੰਦੇ ਹਨ, ''''ਇਨ੍ਹਾਂ ਮੁੱਦਿਆਂ ਨੂੰ ਮਜ਼ਹਬੀ ਜਾਂ ਸਿਆਸੀ ਰੰਗ ਨਹੀਂ ਦਿੱਤਾ ਗਿਆ ਜੋ ਸਹੀ ਸੀ।”

ਕਨਿਕਾ ਕਪੂਰ ਵਾਲੀ ਘਟਨਾ

ਕਨਿਕਾ ਕਪੂਰ ਅਤੇ ਮੱਧ ਪ੍ਰਦੇਸ਼ ਵਿੱਚ ਭਾਜਪਾ ਦੀ ਨਵੀਂ ਸਰਕਾਰ ਬਣਾਉਣ ਦਾ ਉਦਾਹਰਨ ਦਿੰਦੇ ਹੋਏ ਮਕਸੂਦ ਆਲਮ ਕਹਿੰਦੇ ਹਨ, ''''ਇਨ੍ਹਾਂ ਮੁੱਦਿਆਂ ਨੂੰ ਮਜ਼ਹਬੀ ਜਾਂ ਸਿਆਸੀ ਰੰਗ ਨਹੀਂ ਦਿੱਤਾ ਗਿਆ ਜੋ ਸਹੀ ਸੀ।"

"ਇਸੀ ਤਰ੍ਹਾਂ ਜੇਕਰ ਜਮਾਤ ਨੇ ਗਲਤੀ ਵੀ ਕੀਤੀ ਹੈ ਤਾਂ ਇਸ ਮਾਮਲੇ ਨੂੰ ਜਿਹਾਦੀ ਵਾਇਰਸ ਕਿਉਂ ਕਿਹਾ ਜਾ ਰਿਹਾ ਹੈ। ਕਨਿਕਾ ਕਪੂਰ ਨੇ ਗਲਤੀ ਕੀਤੀ, ਲੋਕਾਂ ਨੇ ਉਨ੍ਹਾਂ ਦੀ ਲਾਪਰਵਾਹੀ ਲਈ ਉਨ੍ਹਾਂ ਦੀ ਨਿੰਦਾ ਕੀਤੀ।"

"ਮੱਧ ਪ੍ਰਦੇਸ਼ ਵਿਧਾਨ ਸਭਾ ਵਿੱਚ ਵਿਧਾਇਕਾਂ ਦੀ ਬੈਠਕ ਹੋਈ, ਉਦੋਂ ਤਾਂ ਕਿਸੇ ਨੇ ਇਨ੍ਹਾਂ ਪ੍ਰੋਗਰਾਮਾਂ ਨੂੰ ਸਿਆਸੀ ਜਾਂ ਮਜ਼ਹਬੀ ਰੰਗ ਨਹੀਂ ਦਿੱਤਾ? ਹੁਣ ਅਜਿਹਾ ਕਿਉਂ।''''

ਤਬਲੀਗ਼ੀ ਜਮਾਤ ਦੇ ਵਸੀਮ ਅਹਿਮਦ ਦਾ ਮੰਨਣਾ ਹੈ ਕਿ ਉਨ੍ਹਾਂ ਖਿਲਾਫ਼ ਜੋ ਬਿਆਨ ਆ ਰਹੇ ਹਨ, ਉਹ ਸਹੀ ਜਾਣਕਾਰੀ ਸਾਹਮਣੇ ਨਾ ਆਉਣ ਕਾਰਨ ਆ ਰਹੇ ਹਨ। ''''ਸਹੀ ਜਾਣਕਾਰੀ ਗ੍ਰਹਿ ਮੰਤਰਾਲੇ ਕੋਲ ਹੈ, ਉਨ੍ਹਾਂ ਵੱਲੋਂ ਸਾਨੂੰ ਦੋਸ਼ੀ ਨਹੀਂ ਮੰਨਿਆ ਜਾ ਰਿਹਾ ਹੈ।''''

ਪਰ ਵਸੀਮ ਅਹਿਮਦ ਕਹਿੰਦੇ ਹਨ, ''''ਇਸ ਮੁੱਦੇ ਨੂੰ ਤੂਲ ਦੇਣ ਵਾਲੇ, ਇਸਨੂੰ ਸਿਆਸੀ ਅਤੇ ਧਾਰਮਿਕ ਰੰਗ ਦੇਣ ਵਾਲਿਆਂ ਵਿੱਚ ਮੁਸਲਿਮ ਸਮੁਦਾਏ ਦੇ ਉਹ ਲੋਕ ਵੀ ਸ਼ਾਮਲ ਹਨ, ਜੋ ਉਨ੍ਹਾਂ ਦੀ ਜਮਾਤ ਦੇ ਖਿਲਾਫ਼ ਹਨ, ਸਾਡੇ ਆਪਣੇ ਸਮੁਦਾਏ ਵਿੱਚ ਸਾਰੇ ਵਿਰੋਧੀ ਲੋਕ ਸਾਨੂੰ ਬਦਨਾਮ ਕਰਨ ਵਿੱਚ ਲੱਗੇ ਹਨ।''''

BBC
ਨਿਜ਼ਾਮੂਦੀਨ ਦਰਗਾਹ ਦੀ ਫਾਈਲ ਫੋਟੋ

ਸਿਆਸੀ ਅਤੇ ਮਜ਼ਹਬੀ ਰੰਗ ਦੇਣ ਦੀ ਕੋਸ਼ਿਸ਼

ਜ਼ਫ਼ਰ ਸਰੇਸ਼ਵਾਲਾ ਇਹ ਮੰਨਦੇ ਹਨ ਕਿ ਜਮਾਤ ਦੀ ਵੀ ਇਸ ਵਿੱਚ ਗਲਤੀ ਹੈ। ਇਸਨੂੰ ਸੰਮੇਲਨ ਮਾਰਚ ਵਿੱਚ ਨਹੀਂ ਕਰਾਉਣਾ ਚਾਹੀਦਾ ਸੀ।

ਉਹ ਦਾਅਵਾ ਕਰਦੇ ਹਨ ਕਿ ਇਸਨੂੰ ਮਜ਼ਹਬੀ ਰੰਗ ਮੀਡੀਆ ਅਤੇ ਸੋਸ਼ਲ ਮੀਡੀਆ ਦੇ ਰਿਹਾ ਹੈ, ਉਹ ਖ਼ਾਸ ਤੌਰ ''ਤੇ ਟੀਵੀ ਨਿਊਜ਼ ਚੈਨਲ ਤੋਂ ਮਾਯੂਸ ਨਜ਼ਰ ਆਏ।

ਉਨ੍ਹਾਂ ਅਨੁਸਾਰ ਹੁਣ ਤੱਕ ਦੀਆਂ ਜ਼ਿਆਦਾਤਰ ਪ੍ਰਤੀਕਿਰਿਆਵਾਂ ਤੋਂ ਅਜਿਹਾ ਮਹਿਸੂਸ ਹੁੰਦਾ ਹੈ ਕਿ ਇਸਨੂੰ ਸਿਆਸੀ ਅਤੇ ਮਜ਼ਹਬੀ ਰੰਗ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ,''''ਜੇਕਰ ਤਬਲੀਗ਼ੀ ਜਮਾਤ ਨੂੰ ਕੋਈ ਸਰਕਾਰ ਸਹੀ ਢੰਗ ਨਾਲ ਜਾਣਦੀ ਹੈ ਤਾਂ ਉਹ ਮੋਦੀ ਸਰਕਾਰ ਹੈ, ਪੀਐੱਮ ਮੋਦੀ ਨੂੰ ਜਮਾਤ ਦੇ ਕਈ ਲੀਡਰ ਗੁਜਰਾਤ ਦੇ ਮੁੱਖ ਮੰਤਰੀ ਦੀ ਹੈਸੀਅਤ ਨਾਲ ਮਿਲਦੇ ਰਹੇ ਹਨ।

ਦਿੱਲੀ ਵਿੱਚ ਇਸਲਾਮੀ ਤਬਲੀਗ਼ੀ ਜਮਾਤ ਦਾ ਮੁੱਖ ਦਫ਼ਤਰ ਹੈ, ਇਸਦੀ ਸਥਾਪਨਾ 1926 ਵਿੱਚ ਮੌਲਾਨਾ ਇਲਿਆਸੀ ਨਾਂ ਦੇ ਇੱਕ ਧਰਮ ਗੁਰੂ ਨੇ ਕੀਤੀ ਸੀ।

ਇਸ ਦੀਆਂ ਸ਼ਾਖਾਵਾਂ ਮਲੇਸ਼ੀਆ, ਇੰਡੋਨੇਸ਼ੀਆ, ਪਾਕਿਸਤਾਨ ਅਤੇ ਬੰਗਲਾਦੇਸ਼ ਵਰਗੇ ਕਈ ਦੇਸ਼ਾਂ ਵਿੱਚ ਹਨ।

ਇਸ ਵਿੱਚ 5000 ਲੋਕਾਂ ਦੇ ਰਹਿਣ ਦੀ ਜਗ੍ਹਾ ਹੈ। ਇਸ ਵਿੱਚ ਇੱਕ ਮਸਜਿਦ ਵੀ ਹੈ, ਮਰਕਜ ਨਿਜ਼ਾਮੂਦੀਨ ਦਰਗਾਹ ਤੋਂ ਕੁਝ ਮਿੰਟ ਦੀ ਦੂਰੀ ''ਤੇ ਹੈ, ਇੱਥੇ ਇੱਕ ਸਮੇਂ ਵਿੱਚ ਸਾਲ ਦੇ ਕਿਸੇ ਮਹੀਨੇ ਵਿੱਚ ਘੱਟ ਤੋਂ ਘੱਟ 2000 ਲੋਕ ਠਹਿਰਦੇ ਹਨ।

ਡਰ ਇਹ ਹੈ ਕਿ ਇਸ ਸੰਮੇਲਨ ਵਿੱਚ ਸ਼ਾਮਲ ਹੋਏ ਉਹ ਦਰਜਨਾਂ ਲੋਕ ਜੋ ਤਮਿਲਨਾਡੂ, ਕੇਰਲ ਅਤੇ ਤੇਲੰਗਾਨਾ ਵਰਗੇ ਰਾਜਾਂ ਤੋਂ ਆਏ ਸਨ, ਉਹ ਆਪਣੇ ਘਰਾਂ ਨੂੰ ਵਾਪਸ ਗਏ ਹਨ ਅਤੇ ਉਨ੍ਹਾਂ ਦੇ ਸੰਪਰਕ ਵਿੱਚ ਆਏ ਲੋਕ ਵੀ ਇਸ ਖਤਰਨਾਕ ਬਿਮਾਰੀ ਦੀ ਲਪੇਟ ਵਿੱਚ ਆ ਸਕਦੇ ਹਨ।

BBC
  • ਕੋਰੋਨਾਵਾਇਰਸ: ਲੱਛਣ ਕੀ ਹਨ ਅਤੇ ਕਿਵੇਂ ਬਚਿਆ ਜਾ ਸਕਦਾ ਹੈ
  • ਕੀ ਲਸਣ ਖਾਣ ਜਾਂ ਪਾਣੀ ਪੀਣ ਨਾਲ ਕੋਰੋਨਾਵਾਇਰਸ ਤੋਂ ਬਚਿਆ ਜਾ ਸਕਦਾ ਹੈ
  • ਕੀ ਕੋਰੋਨਾਵਾਇਰਸ ਚਿਕਨ ਖਾਣ ਨਾਲ ਫੈਲ ਸਕਦਾ ਹੈ?
  • ਕੋਰੋਨਾਵਾਇਰਸ ਨਾਲ ਪੀੜਤ ਹੋਣ ''ਤੇ ਸਰੀਰ ਵਿੱਚ ਕੀ-ਕੀ ਬਦਲਾਅ ਆਉਂਦੇ ਹਨ?

MoHFW_INDIA
BBC

ਇਹ ਵੀ ਦੇਖੋ:

https://www.youtube.com/watch?v=nuc_NRp9JPs

https://www.youtube.com/watch?v=aD8-94dUUwQ

https://www.youtube.com/watch?v=biNdXbadC4w

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)