ਕੋਰੋਨਾਵਾਇਰਸ: ਅਮਰੀਕਾ ''''ਚ 3,000 ਤੋਂ ਵੱਧ ਮੌਤਾਂ ਤੇ ਇਟਲੀ ''''ਚ ਵੀ ਨਹੀਂ ਲੱਗ ਰਹੀ ਲਗਾਮ - 5 ਅਹਿਮ ਖ਼ਬਰਾਂ

03/31/2020 7:44:17 AM

Getty Images
ਇਟਲੀ ਵਿੱਚ ਨਹੀਂ ਰੁਕ ਰਿਹਾ ਮੌਤਾਂ ਦਾ ਅੰਕੜਾ

ਜੌਨ ਹਾਪਕਿਨਸ ਯੂਨੀਵਰਸਿਟੀ ਦੇ ਤਾਜ਼ਾ ਅੰਕੜਿਆਂ ਮੁਤਾਬਕ ਅਮਰੀਕਾ ਵਿੱਚ ਕੋਰੋਨਾਵਾਇਰਸ ਕਰਕੇ ਮਰਨ ਵਾਲਿਆਂ ਦਾ ਅੰਕੜਾ 3008 ਹੋ ਗਿਆ ਹੈ।

ਇਸ ''ਚ ਸਭ ਤੋਂ ਵੱਧ ਮੌਤਾਂ ਨਿਊਯਾਰਕ ਵਿੱਚ ਹੋਈਆਂ ਹਨ ਅਤੇ ਉਸ ਤੋਂ ਬਾਅਦ ਨਿਊਜਰਸੀ ਸਭ ਤੋਂ ਵੱਧ ਪ੍ਰਭਾਵਿਤ ਹੈ।

ਯੂਨੀਵਰਸਿਟੀ ਦੇ ਅੰਕੜਿਆਂ ਮੁਤਾਬਕ ਜੇਕਰ ਇਟਲੀ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਮਰਨ ਵਾਲਿਆਂ ਦੀ ਗਿਣਤੀ 11,591 ਹੋ ਗਈ ਹੈ।

ਇੱਥੇ ਹਰ ਰੋਜ਼ ਮਰਨ ਵਾਲਿਆਂ ਦੀ ਔਸਤਨ ਸੰਖਿਆ 600 ਹੈ।

ਕੋਰੋਨਾਵਾਇਰਸ ਬਾਰੇ ਤਾਜ਼ਾ ਅਪਡੇਟ ਇੱਥੇ ਪੜ੍ਹੋ।

BBC
  • ਕੋਰੋਨਾਵਾਇਰਸ: ਟਰੰਪ ਨਿਊ ਯੌਰਕ ਨੂੰ ਕੁਆਰੰਟੀਨ ਕਰਨ ਦੇ ਬਿਆਨ ਤੋਂ ਪਲਟੇ- 5 ਅਹਿਮ ਖ਼ਬਰਾਂ
  • ਕੋਰੋਨਾਵਾਇਰਸ: ਗਰੀਬਾਂ ਲਈ ਮੋਦੀ ਸਰਕਾਰ ਦੇ 7 ਐਲਾਨਾਂ ਦੀ ਜ਼ਮੀਨੀ ਹਕੀਕਤ
  • ਇਸ ਸਾਇੰਸਦਾਨ ਨੇ ਪਹਿਲਾਂ ਕੋਵਿਡ-19 ਜਾਂਚ ਕਿੱਟ ਦਾ ਕੰਮ ਪੂਰਾ ਕੀਤਾ, ਫ਼ਿਰ ਬੱਚੇ ਨੂੰ ਜਨਮ ਦਿੱਤਾ
  • ਕੋਰੋਨਾਵਾਇਰਸ: ''ਜਦੋਂ ਭੁੱਖਾ ਆਦਮੀ ਤੜਫਦਾ ਹੈ ਤਾਂ ਕਿਸੇ ਦੀ ਨਹੀਂ ਸੁਣਦਾ''

ਪੰਜਾਬ ਵਿੱਚ ਕਰਫਿਊ ਦੀ ਮਿਆਦ 14 ਅਪ੍ਰੈਲ ਤੱਕ ਵਧੀ

ਪੰਜਾਬ ਵਿੱਚ ਕੋਰੋਨਾਵਾਇਰਸ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾਵਾਇਰਸ ਕਰਕੇ ਲੱਗੇ ਕਰਫ਼ਿਊ ਨੂੰ 14 ਅਪ੍ਰੈਲ ਤੱਕ ਵਧਾਉਣ ਦਾ ਫ਼ੈਸਲਾ ਲਿਆ ਹੈ।

Getty Images
ਪੰਜਾਬ ਦੇ ਪੁਲਿਸ ਤੇ ਸਫਾਈ ਕਰਮੀਆਂ ਲਈ ਬੀਮੇ ਦਾ ਐਲਾਨ

ਇਸ ਦੇ ਨਾਲ ਹੀ ਸੂਬੇ ਦੇ ਸਾਰੇ ਬਾਰਡਰਾਂ ਨੂੰ ਸਖ਼ਤੀ ਨਾਲ ਸੀਲ ਕਰਨ ਦਾ ਐਲਾਨ ਵੀ ਕੀਤਾ ਗਿਆ ਹੈ।

ਪੰਜਾਬ ਪੁਲਿਸ ਕਰਮੀਆਂ ਤੇ ਸੈਨੀਟੇਸ਼ਨ ਵਰਕਰਾਂ ਲਈ ਬੀਮੇ ਦਾ ਐਲਾਨ ਵੀ ਕੀਤਾ ਹੈ। ਇਸ ਤੋਂ ਇਲਾਵਾ ਹੋਰ ਕਿਹੜੇ-ਕਹਿੜੇ ਐਲਾਨ ਪੰਜਾਬ ਸਰਕਾਰ ਨੇ ਕੀਤੇ ਹਨ ਇਹ ਜਾਣਨ ਲਈ ਇੱਥੇ ਕਲਿੱਕ ਕਰਕੇ ਪੜ੍ਹੋ ਪੂਰੀ ਖ਼ਬਰ।

https://www.youtube.com/watch?v=rofDmAw4bZ8

ਕੋਰੋਨਾਵਾਇਰਸ: ਪਰਵਾਸੀ ਪਰਿਵਾਰ ਨੇ ਤੇਲ ਦਾ ਖ਼ਰਚਾ ਕੱਢਣ ਲਈ ਟੀਵੀ ਤੱਕ ਵੇਚ ਦਿੱਤਾ

ਸਹਾਰਨਪੁਰ ਤੋਂ ਆ ਕੇ ਪੰਜਾਬ ਦੇ ਰੋਪੜ ਸ਼ਹਿਰ ਨਾਲ ਲੱਗਦੇ ਸਨਅਤੀ ਕਸਬੇ ਰੈਲ ਮਾਜਰਾ ਵਿੱਚ ਕਬਾੜ ਦਾ ਕੰਮ ਕਰਨ ਵਾਲਾ ਵਿਰੇਸ਼ ਵੀ ਲੌਕਡਾਊਨ ਦੌਰਾਨ ਆਪਣੇ ਘਰ ਜਾਣ ਲਈ ਮਜਬੂਰ ਹੈ।

BBC
ਰੋਪੜ ਜ਼ਿਲ੍ਹੇ ਵਿੱਚੋਂ ਆਪਣੇ ਪਰਿਵਾਰ ਨਾਲ ਲੰਘਦਾ ਵਿਰੇਸ਼

ਇਸ ਨੇ ਦੱਸਿਆ ਕਿ ਘਰ ਦਾ ਟੀਵੀ ਵੇਚ ਕੇ ਉਨ੍ਹਾਂ ਨੇ ਮੋਟਰਸਾਈਲ ਵਿੱਚ 700 ਰੁਪਏ ਦਾ ਤੇਲ ਪੁਆਇਆ ਤੇ ਜੇ ਮੁੱਕ ਗਿਆ ਤਾਂ ਅੱਗੇ ਦੇਖੀ ਜਾਉ।

ਵਿਰੇਸ਼ ਤੇ ਉਸ ਦਾ ਪਰਿਵਾਰ ਪਿਛਲੇ ਕਈ ਸਾਲਾਂ ਤੋਂ ਰੈਲ ਮਾਜਰਾ ਦੇ ਪਿੰਡਾਂ ਵਿੱਚ ਕਬਾੜ ਇਕੱਠਾ ਕਰਨ ਦਾ ਕੰਮ ਕਰਕੇ ਆਪਣੇ ਪੇਟ ਪਾਲ ਰਿਹਾ ਸੀ।

ਉਹ ਕਹਿੰਦਾ ਹੈ ਕਿ ਖਾਣ-ਪੀਣ ਲਈ ਕੁਝ ਨਹੀਂ ਹੈ, ਛੋਟੇ-ਛੋਟੇ ਬੱਚੇ ਹਨ ਦੁੱਧ ਤੱਕ ਨਹੀਂ ਮਿਲਦਾ। ਵਿਰੇਸ਼ ਦੀ ਪੂਰੀ ਕਹਾਣੀ ਪੜ੍ਹਨ ਇੱਥੇ ਕਲਿੱਕ ਕਰੋ।

BBC
  • ਕੋਰੋਨਾਵਾਇਰਸ: ਸਮਾਨ ਖਰੀਦਦੇ ਸਮੇਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ
  • ਕੋਰੋਨਾਵਾਇਰਸ ਕਾਰਨ ਕੀ ਬਦਲ ਜਾਣਗੀਆਂ ਤੁਹਾਡੀਆਂ ਇਹ ਆਦਤਾਂ
  • ਕੋਰੋਨਾਵਾਇਰਸ: ਉਹ 13 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਲੱਭ ਰਹੇ ਹੋ
  • ਕੋਰੋਨਾਵਾਇਰਸ: ਲੱਛਣ ਕੀ ਹਨ ਅਤੇ ਕਿਵੇਂ ਬਚਿਆ ਜਾ ਸਕਦਾ ਹੈ
  • ਕੋਰੋਨਾਵਾਇਰਸ: ਕਰੰਸੀ ਨੋਟਾਂ ਨਾਲ ਫ਼ੈਲਣ ਦਾ ਕਿੰਨਾ ਖ਼ਤਰਾ

ਲੌਕਡਾਊਨ ਦੌਰਾਨ ਘਰੋਂ ਕੰਮ ਕਰਨ ਵਾਲਿਆਂ ਲਈ ਜ਼ਰੂਰੀ ਨੁਕਤੇ

ਕੋਰੋਨਾਵਾਇਰਸ ਦੇ ਡਰ ਕਰਕੇ ਜ਼ਿਆਦਾਤਰ ਕੰਪਨੀਆਂ ਨੇ ਆਪਣੇ ਕਰਮੀਆਂ ਨੂੰ ਘਰੋਂ ਕੰਮ ਕਰਨ ਲਈ ਕਿਹੈ ਹੈ ਪਰ ਘਰੋਂ ਕੰਮ ਕਿਵੇਂ ਸੁਖਾਲਾ ਹੋਵੇ, ਇਸ ਲਈ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ।

Getty Images

ਇਨ੍ਹਾਂ ਵਿੱਚ ਸਭ ਤੋਂ ਪਹਿਲਾਂ ਤਾਂ ਇਹੀ ਅਸੂਲ ਹੈ ਕਿ ਕੰਮ ਤਾਂ ਕਰਨਾ ਹੀ ਹੈ। ਬੌਸਟਨ ਦੀ ਨੌਰਥ-ਈਸਟਨ ਯੂਨੀਵਰਸਿਟੀ ਵਿੱਚ ਮੈਨੇਜਮੈਂਟ ਦੀ ਪ੍ਰੋਫੈਸਰ ਬਾਰਬਰਾ ਲਾਰਸਨ ਮੁਤਾਬਕ ਸਵੇਰੇ ਨਹਾ ਕੇ ਚੰਗੀ ਤਰ੍ਹਾਂ ਤਿਆਰ ਹੋ ਕੇ ਹੀ ਕੰਮ ਕਰਨਾ ਸ਼ੁਰੂ ਕਰੋ।

ਇਸ ਤਰ੍ਹਾਂ ਜਿਵੇਂ ਕਿ ਤੁਸੀਂ ਜਾ ਰਹੇ ਹੋਵੋ ਅਤੇ ਘਰ ਵਿੱਚ ਇੰਟਰਨੈੱਟ ਚੰਗੀ ਸਪੀਡ ਵਾਲਾ ਹੋਣਾ ਚਾਹੀਦਾ ਹੈ। ਹੋਰ ਕਿਹੜੀਆਂ ਗੱਲਾਂ ਨੂੰ ਧਿਆਨ ''ਚ ਰੱਖਣਾ ਚਾਹੀਦਾ ਹੈ ਇਸ ਬਾਰੇ ਇੱਥੇ ਕਲਿੱਕ ਕਰ ਕੇ ਵੀਡੀਓ ਦੇਖੋ।

ਜਦੋਂ ਇੱਕ ਮਨੋਵਿਗਿਆਨੀ ਨੂੰ ਪਤਾ ਲੱਗਾ ਕਿ ਉਸ ''ਚ ਖ਼ਤਰਨਾਕ ਕਾਤਲਾਂ ਵਾਲੇ ਅੰਸ਼ ਹਨ

ਪ੍ਰੋਫ਼ੈਸਰ ਜਿਮ ਫਾਲੋਨ ਕੈਲੀਫੋਰਨੀਆ-ਇਰਵਨ ਯੂਨੀਵਰਸਿਟੀ ਵਿੱਚ ਮਨੋ-ਚਿਕਿਤਸਾ (ਸਾਈਕੈਟਰੀ) ਅਤੇ ਮਨੁੱਖੀ ਵਿਵਹਾਰ ਦੇ ਪ੍ਰੋਫੈਸਰ ਹਨ।

BBC
ਪ੍ਰੋਫ਼ੈਸਰ ਜਿਮ ਫਾਲੋਨ ਦੇ ਪਰਿਵਾਰਕ ਪਿਛੋਕੜ ਵਿੱਚ ਸੱਤ ਕਥਿਤ ਕਾਤਲ ਸਨ

ਉਨ੍ਹਾਂ ਨੇ ਆਪਣੇ ਦਿਮਾਗ ਦੇ ਸਕੈਨਾਂ ਦਾ ਵਿਸ਼ਲੇਸ਼ਣ ਕਰਨ ਦੌਰਾਨ ਆਪਣੇ ਪਰਿਵਾਰ ਨੂੰ ਕੰਟਰੋਲ ਗਰੁੱਪ ਵਜੋਂ ਵਰਤਿਆ ਸੀ।

ਇਸ ਦੌਰਾਨ ਜਦੋਂ ਉਨ੍ਹਾਂ ਆਖ਼ਰੀ ਸਕੈਨ ਮਿਲਿਆ ਤਾਂ ਉਸ ਵਿੱਚ ਉਨ੍ਹਾਂ ਨੂੰ ''ਸਪੱਸ਼ਟ ਰੋਗ ਵਾਲੇ ਲੱਛਣ'' ਨਜ਼ਰ ਆਏ ਸਨ। ਫਿਰ ਉਨ੍ਹਾਂ ਨੇ ਤਕਨੀਸ਼ੀਅਨਾਂ ਨੂੰ ਸਕੈਨ ਵਾਪਸ ਭੇਜਿਆ ਤਾਂ ਜੋ ਮੁੜ ਘੋਖ ਹੋ ਸਕੇ।

ਇਸ ਦੌਰਾਨ ਉਨ੍ਹਾਂ ਨੂੰ ਲੱਗਾ ਕਿ ਉਨ੍ਹਾਂ ਦੇ ਆਪਣੇ ਹੀ ਦਿਮਾਗ਼ ਵਿੱਚ ਖ਼ਤਰਨਾਕ ਵਿਅਕਤੀ ਦਾ ਸਭ ਤੋਂ ਮਾੜਾ ਪੈਟਰਨ ਮਿਲਿਆ। ਇਸ ਬਾਰੇ ਵਿਸਥਾਰ ''ਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

MoHFW_INDIA
BBC

ਇਹ ਵੀ ਦੇਖੋ-

https://www.youtube.com/watch?v=JztOcIAs2_w

https://www.youtube.com/watch?v=cck_sYsxNNg

https://www.youtube.com/watch?v=biNdXbadC4w

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)