ਕੋਰੋਨਾਵਾਇਰਸ: ਤੁਸੀਂ ਸੁਰੱਖਿਅਤ ਤਰੀਕੇ ਨਾਲ ਕਿਵੇਂ ਸਮਾਨ ਖ਼ਰੀਦ ਸਕਦੇ ਹੋ ਜਾਂ ਘਰੇ ਮੰਗਾ ਸਕਦੇ ਹੋ

03/28/2020 11:59:11 AM

Getty Images

ਅਜੇ ਕੁਝ ਹਫ਼ਤੇ ਪਹਿਲਾਂ ਦੀ ਹੀ ਗੱਲ ਹੈ ਜਦੋਂ ਅਸੀਂ ਸੂਪਰਮਾਰਕਿਟ “ਸਿਰਫ਼ ਲੋੜੀਂਦੀਆਂ ਵਸਤਾਂ” ਲਈ ਹੀ ਨਹੀਂ ਸੀ ਜਾਂਦੇ ਅਤੇ “ਨਾ ਹੀ ਘੱਟ ਤੋਂ ਘੱਟ ਜਾਣ ਦੀ” ਕੋਈ ਬੰਦਿਸ਼ ਸੀ।

ਇਹ ਸ਼ਬਦ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਰੋਜ਼ਾਨਾ ਜ਼ਿੰਦਗੀ ਦੀਆਂ ਗਤੀਵਿਧੀਆਂ ’ਤੇ ਰੋਕ ਲਾਉਣ ਵਾਲੇ ਐਲਾਨ ਕਰਨ ਮੌਕੇ ਕਹੇ।

ਇਹ ਕਦਮ ਸਰਕਾਰ ਵੱਲੋਂ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਚੁੱਕੇ ਗਏ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ “ਜਿੱਥੇ ਵੀ ਹੋ ਸਕੇ ਫੂਡ ਡਿਲਵਰੀ ਸੇਵਾਵਾਂ ਵਰਤਣੀਆਂ ਚਾਹੀਦੀਆਂ ਹਨ।”

ਇਹ ਵੀ ਪੜ੍ਹੋ: ਕੋਰੋਨਾਵਾਇਰਸ ਦੇ ਹਰ ਪਹਿਲੂ ਬਾਰੇ ਬੀਬੀਸੀ ਦੀ ਖ਼ਾਸ ਕਵਰੇਜ - BBC News ਖ਼ਬਰਾਂ

ਦੁਨੀਆਂ ਦੇ ਕਈ ਹਿੱਸਿਆਂ ਵਾਂਗ, ਭਾਰਤ ਵਿੱਚ ਵੀ ਕੋਵਿਡ-19 ਮਹਾਂਮਾਰੀ ਨੂੰ ਰੋਕਣ ਦੇ ਉਪਰਾਲੇ ਵਜੋਂ 21 ਦਿਨਾਂ ਦੇ ਕੌਮੀ ਲੌਕਡਾਊਨ ਦਾ ਪਹਿਲਾ ਹਫ਼ਤਾ ਚੱਲ ਰਿਹਾ ਹੈ।

ਪੰਜਾਬ ਵਿੱਚ ਸੂਬਾ ਪੁਲਿਸ ਨੇ ਘਰੋ-ਘਰੀ ਖਾਣਾ ਪਹੁੰਚਾਉਣ ਵਾਲੀਆਂ ਕੰਪਨੀਆਂ ਸਵੀਗੀ, ਜ਼ਮੈਟੋ ਤੋਂ ਇਲਵਾ ਵੇਰਕਾ ਤੇ ਅਮੂਲ ਨਾਲ ਹੱਥ ਮਿਲਾਇਆ ਹੈ। ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਲੋਕ ਘਰਾਂ ਤੋਂ ਬਾਹਰ ਨਾ ਨਿਕਲਣ ਤੇ ਇਨ੍ਹਾਂ ਸੇਵਾਵਾਂ ਦੀ ਵਰਤੋਂ ਕਰਨ।

BBC
  • ਕੋਰੋਨਾਵਾਇਰਸ: ਗਊ ਮੂਤਰ ਨਾਲ ਇਲਾਜ ਕਰਨ ਵਾਲਿਆਂ ਦਾ ਰਿਐਲਿਟੀ ਚੈੱਕ
  • ਕੋਰੋਨਾਵਾਇਰਸ ਕਾਰਨ ਕੀ ਬਦਲ ਜਾਣਗੀਆਂ ਤੁਹਾਡੀਆਂ ਇਹ ਆਦਤਾਂ
  • ਕੋਰੋਨਾਵਾਇਰਸ: ਉਹ 13 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਲੱਭ ਰਹੇ ਹੋ
  • ਕੋਰੋਨਾਵਾਇਰਸ: ਲੱਛਣ ਕੀ ਹਨ ਅਤੇ ਕਿਵੇਂ ਬਚਿਆ ਜਾ ਸਕਦਾ ਹੈ
  • ਕੋਰੋਨਾਵਾਇਰਸ: ਕਰੰਸੀ ਨੋਟਾਂ ਨਾਲ ਫ਼ੈਲਣ ਦਾ ਕਿੰਨਾ ਖ਼ਤਰਾ

ਅਜਿਹੇ ਵਿੱਚ ਇਹ ਸਵਾਲ ਮਨ ਵਿੱਚ ਆਉਂਦਾ ਹੈ ਕਿ ਖਾਣੇ ਦਾ ਸਮਾਨ ਖਰੀਦਣ ਦਾ ਸਭ ਤੋਂ ਸੁਰੱਖਿਅਤ ਤਰੀਕਾ ਕੀ ਹੈ।

ਕੀ ਬਾਹਰੋਂ ਭੋਜਨ ਮੰਗਾਉਣਾ ਸਹੀ ਜਾਂ ਲੈ ਕੇ ਆਉਣਾ ਕਿੰਨਾ ਕੁ ਸੁਰੱਖਿਅਤ ਹੈ?

ਦੁਕਾਨਾਂ ਤੋਂ ਕੀ ਖ਼ਤਰੇ ਹਨ?

ਕੋਰੋਨਾਵਾਇਰਸ ਫ਼ੈਲਦਾ ਹੈ, ਜਦੋਂ ਕੋਈ ਮਰੀਜ਼ ਖੰਘਦਾ ਹੈ ਅਤੇ ਵਾਇਰਸਾਂ ਨਾਲ ਭਰੇ ਹੋਏ ਛਿੱਟੇ ਖੁੱਲ੍ਹੀ ਹਵਾ ਵਿੱਚ ਮਾਰਦਾ ਹੈ।

ਉਸ ਤੋਂ ਬਾਅਦ ਲਾਗ ਉਸ ਸਮੇਂ ਲਗਦੀ ਹੈ। ਜਦੋਂ ਕੋਈ ਇਨ੍ਹਾਂ ਛਿੱਟਿਆਂ ਨੂੰ ਸਾਹ ਰਾਹੀਂ ਆਪਣੇ ਅੰਦਰ ਖਿੱਚ ਲੈਂਦਾ ਹੈ ਜਾਂ ਇਨ੍ਹਾਂ ਛਿੱਟਿਆਂ ਵਾਲੇ ਹੱਥਾਂ ਨਾਲ ਆਪਣੇ ਨੱਕ ਜਾਂ ਮੂੰਹ ਨੂੰ ਛੂਹ ਲੈਂਦਾ ਹੈ।

GETTY IMAGES
ਖ਼ਰੀਦਾਰੀ ਕਰਨ ਜਾ ਕੇ ਤੁਸੀਂ ਖ਼ਤਰੇ ਨੂੰ ਸੱਦਾ ਦਿੰਦੇ ਹੋ

ਇਸ ਲਈ ਖ਼ਰੀਦਦਾਰੀ ਕਰਨ ਜਾਣ ਅਤੇ ਲੋਕਾਂ ਨਾਲ ਘੁਲਣ-ਮਿਲਣ ਕਾਰਨ ਤੁਹਾਨੂੰ ਖ਼ਤਰਾ ਹੋ ਸਕਦਾ ਹੈ। ਇਸੇ ਕਾਰਨ ਸੋਸ਼ਲ ਡਿਸਟੈਂਸਿੰਗ- ਦੂਜਿਆਂ ਤੋਂ ਲਗਭਗ ਦੋ ਮੀਟਰ ਦੂਰ ਰਹਿਣਾ ਮਹੱਤਵਪੂਰਣ ਹੈ।

ਲੰਡਨ ਸਕੂਲ ਆਫ਼ ਹਾਈਜੀਨ ਐਂਡ ਟਰੌਪੀਕਲ ਮੈਡੀਸਨ ਦੀ ਪ੍ਰੋਫ਼ੈਸਰ ਸੈਲੀ ਬਲੂਮਫ਼ੀਲਡ ਦਾ ਕਹਿਣਾ ਹੈ ਕਿ ਸੂਪਰਮਾਰਕਿਟਾਂ ਵਾਇਰਸ ਦੇ ਫ਼ੈਲਣ ਲਈ “ਆਦਰਸ਼ ਥਾਵਾਂ” ਹੋ ਸਕਦੀਆਂ ਹਨ।

“ਉੱਥੇ ਬਹੁਤ ਸਾਰੇ ਲੋਕ ਚੀਜ਼ਾਂ ਨੂੰ ਛੂਹ ਰਹੇ ਹਨ, ਬਦਲ ਰਹੇ ਹਨ, ਜਿਵੇਂ ਚੈਕਆਊਟ ਬੈਲਟਾਂ, ਕੈਸ਼ ਕਾਰਡ, ਏਟੀਐੱਮ ਭੁਗਤਾਨ ਵਾਲੇ ਬਟਨ, ਰਸੀਦਾਂ ਆਦਿ....ਇਸ ਤੋਂ ਇਲਵਾ ਉਹ ਬਹੁਤ ਸਾਰੇ ਲੋਕਾਂ ਦੇ ਨਜ਼ਦੀਕ ਆਉਂਦੇ ਹਨ।”

BBC

ਇਨ੍ਹਾਂ ਖ਼ਤਰਿਆਂ ਨੂੰ ਘਟਾਉਣ ਦੇ ਕੁਝ ਤਰੀਕੇ ਹਨ-

  • ਖ਼ਰੀਦਦਾਰੀ ਕਰਨ ਤੋਂ ਪਹਿਲਾਂ ਤੇ ਮਗਰੋਂ ਆਪਣੇ ਹੱਥ ਸਾਬਣ ਜਾਂ ਐਲਕੋਹਲ ਅਧਾਰਿਤ ਹੈਂਡ ਸੈਨੇਟਾਈਜ਼ਰ ਨਾਲ ਘੱਟੋ-ਘੱਟ 20 ਸਕਿੰਟਾਂ ਤੱਕ ਧੋਵੋ।
  • ਚੀਜ਼ਾਂ ਨੂੰ ਇੰਝ ਦੇਖੋ ਜਿਵੇਂ ਉਨ੍ਹਾਂ ''ਤੇ ਵਾਇਰਸ ਹੋਵੇ। ਮਤਲਬ ਟਰਾਲੀਆਂ, ਟੋਕਰੀਆਂ ਤੇ ਪੈਕਟਾਂ ਨੂੰ ਛੂਹਣ ਤੋਂ ਬਾਅਦ ਉਨ੍ਹਾਂ ਹੱਥਾਂ ਨਾਲ ਹੀ ਆਪਣੇ ਚਿਹਰੇ ਨੂੰ ਛੂਹਣ ਤੋਂ ਬਚੋ।
  • ਭੁਗਤਾਨ ਦੇ ਅਜਿਹੇ ਤਰੀਕਿਆਂ ਦੀ ਵਰਤੋਂ ਕਰੋ ਜਿਨਾਂ ਵਿੱਚ ਛੂਹਣਾ ਨਾ ਪਵੇ।
BBC

ਖ਼ਰੀਦਦਾਰੀ ਬਾਰੇ?

ਅਜਿਹੇ ਕੋਈ ਸਬੂਤ ਨਹੀਂ ਹਨ ਕਿ ਖਾਣੇ ਰਾਹੀਂ ਕੋਵਿਡ-19 ਫ਼ੈਲਦੀ ਹੋਵੇ। ਚੰਗੀ ਤਰ੍ਹਾਂ ਪਕਾਉਣ ਨਾਲ ਵਾਇਰਸ ਮਰ ਜਾਵੇਗਾ।

ਬ੍ਰਿਟੇਨ ਦੀ ਫੂਡ ਸਟੈਂਡਰਡ ਏਜੰਸੀ ਦੀ ਵੈਬਸਾਈਟ ’ਤੇ ਇਸ ਬਾਰੇ ਜਾਣਕਾਰੀ ਹੈ। ਉਹ ਇਸ ਸਮੇਂ ਬਹੁਤ ਉਪਯੋਗੀ ਹੈ।

ਪ੍ਰੋਫ਼ੈਸਰ ਬਲੂਮਫ਼ੀਲਡ ਦਾ ਇਹ ਵੀ ਕਹਿਣਾ ਹੈ ਕਿ ਇਸ ਸਮੇਂ “ਸਿਫ਼ਰ ਖ਼ਤਰੇ” ਵਾਲੀ ਕੋਈ ਚੀਜ਼ ਨਹੀਂ ਹੈ। ਪੈਕਿਜਿੰਗ ਨੂੰ ਬਹੁਤ ਸਾਰੇ ਲੋਕਾਂ ਨੇ ਛੂਹਿਆ ਹੋ ਸਕਦਾ ਹੈ। ਇਹ ਸਭ ਤੋਂ ਮੁੱਖ ਚਿੰਤਾ ਹੈ।

GETTY IMAGES
ਇਸ ਸੰਕਟ ਦੇ ਸਮੇਂ ਦੂਰ ਰਹਿਣਾ ਹੀ ਪਿਆਰ ਹੈ

ਭੋਜਨ ਕਾਰੋਬਾਰ ਨਾਲ ਇੰਟਰਨੈੱਟ ’ਤੇ ਉਪਲਬਧ ਸਲਾਹ ਮੁਤਾਬਕ, ਭੋਜਨ ਦੀ ਪੈਕਜਿੰਗ ਵਿੱਚ ਕੋਈ ਖ਼ਾਸ ਖਤਰਾ ਨਹੀਂ ਹੈ। ਹਾਲਾਂਕਿ ਕੁਝ ਸੁਤੰਤਰ ਮਾਹਰਾਂ ਦੀ ਰਾਇ ਇਸ ਤੋਂ ਜੁਦਾ ਵੀ ਹੈ।

ਡੱਬਾਬੰਦ ਵਸਤਾਂ ਲਈ ਪ੍ਰੋਫ਼ਸਰ ਬਲੂਮਫ਼ੀਲਡ ਦਾ ਕਹਿਣਾ ਹੈ ਕਿ ਜਾਂ ਤਾਂ “ਉਨ੍ਹਾਂ ਨੂੰ ਵਰਤਣ ਤੋਂ ਪਹਿਲਾਂ 72 ਘੰਟਿਆਂ ਤੱਕ ਪਈਆਂ ਰਹਿਣ ਦਿਓ। ਜਾਂ ਪਲਾਸਟਿਕ ਜਾਂ ਕੱਚ ਦੇ ਕੰਟੇਨਰਾਂ ਉੱਪਰ ਬਲੀਚ ਕਰੋ। (ਬਲੀਚ ਨੂੰ ਵਰਤਣ ਤੋਂ ਪਹਿਲਾਂ ਡੱਬੇ ’ਤੇ ਦਿੱਤੀਆਂ ਹਦਾਇਤਾਂ ਮੁਤਾਬਕ ਹਲਕਾ (ਡਿਲਿਊਟ) ਜ਼ਰੂਰ ਕਰ ਲਓ।”

ਵੀਡੀਓ: ਕਿਵੇਂ ਪਤਾ ਲੱਗੇ ਬੁਖ਼ਾਰ ਜਾਂ ਖੰਘ ਕੋਰੋਨਾਵਾਇਰਸ ਕਰਕੇ ਹੈ?

https://youtu.be/06W0wfAlHCE

ਤਾਜ਼ੀਆਂ ਚੀਜ਼ਾਂ ਜੋ ਬੰਦ ਨਹੀਂ ਹਨ-ਜਿਵੇਂ ਤਾਜ਼ੇ ਫ਼ਲ-ਸਬਜ਼ੀਆਂ। ਉਨ੍ਹਾਂ ਬਾਰੇ ਪ੍ਰੋਫ਼ੈਸਰ ਬਲੂਮਫੀਲਡ ਦੀ ਸਲਾਹ ਹੈ, “ਉਨ੍ਹਾਂ ਨੂੰ ਕਿਸੇ ਨੇ ਵੀ ਛੂਹਿਆ ਹੋ ਸਕਦਾ ਹੈ। ਵਹਿੰਦੇ ਪਾਣੀ ਥੱਲੇ ਚੰਗੀ ਤਰ੍ਹਾਂ ਧੋਵੋ ਅਤੇ ਸੁੱਕਣ ਲਈ ਰੱਖ ਦੇਵੋ।”

ਹੋਮ ਡਲਿਵਰੀ ਕਿੰਨੀ ਸੁਰੱਖਿਅਤ ਹੈ?

ਘਰੇ ਮੰਗਾਉਣਾ ਦੁਕਾਨ ’ਤੇ ਜਾ ਕੇ ਖ਼ਰੀਦਣ ਤੋਂ ਘੱਟ ਖ਼ਤਰਨਾਕ ਹੈ। ਇਸ ਨਾਲ ਤੁਸੀਂ ਹੋਰ ਖ਼ਰੀਦਦਾਰਾਂ ਦੇ ਸੰਪਰਕ ਵਿੱਚ ਆਉਣ ਤੋਂ ਬਚ ਜਾਂਦੇ ਹੋ।

ਇੱਕ ਖ਼ਤਰਾ ਇਹ ਹੋ ਸਕਦਾ ਹੈ ਕਿ ਹੋ ਸਕਦਾ ਹੈ ਖੁਰਾਕੀ ਵਸਤੂ ਜਾਂ ਪੈਕੇਜ ਦੂਸ਼ਤ ਹੋਵੇ ਜਾਂ ਕਿਸੇ ਡਿਲਵਰੀ ਕਰਨ ਵਾਲੇ ਤੋਂ ਅਜਿਹੀ ਥਾਂ ’ਤੇ ਰੱਖੀ ਗਈ ਹੋਵੇ ਜੋ ਸਾਫ਼ ਨਾ ਹੋਵੇ।

BBC
  • ਕੀ ਲਸਣ ਖਾਣ ਜਾਂ ਪਾਣੀ ਪੀਣ ਨਾਲ ਕੋਰੋਨਾਵਾਇਰਸ ਤੋਂ ਬਚਿਆ ਜਾ ਸਕਦਾ ਹੈ
  • ਕੀ ਕੋਰੋਨਾਵਾਇਰਸ ਚਿਕਨ ਖਾਣ ਨਾਲ ਫੈਲ ਸਕਦਾ ਹੈ?
  • ਕੋਰੋਨਾਵਾਇਰਸ: ਬੱਚੇ ਜ਼ਿਆਦਾ ਪ੍ਰਭਾਵਿਤ ਕਿਉਂ ਨਹੀਂ ਹੋ ਰਹੇ

ਭੋਜਨ ਸੁਰੱਖਿਆ ਮਾਹਰ ਤੇ ਬਲੌਗ ਲੇਖਕ ਡਾ. ਲੀਜ਼ਾ ਐਕਰਲੇ ਦੀ ਸਲਾਹ ਹੈ। ਡਿਲਵਰੀ ਵਾਲੇ ਨੂੰ ਖਾਣਾ ਲਿਆ ਕੇ ਬੈੱਲ ਵਜਾਉਣ ਤੇ ਪਿੱਛੇ ਹਟ ਕੇ ਠਹਿਰਨ ਲਈ ਕਹੋ। ਇਸ ਤਰ੍ਹਾਂ ਤੁਸੀਂ ਇਕੱਲਿਆਂ ਆਪਣਾ ਭੋਜਨ ਚੁੱਕ ਕੇ ਅੰਦਰ ਲਿਆ ਸਕਦੇ ਹੋ।

ਜੋ ਬਜ਼ੁਰਗਾਂ ਤੇ ਹੋਰ ਮੁਥਾਜ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ, ਉਨ੍ਹਾਂ ਕਿੰਨਾ ਕੁ ਖ਼ਤਰਾ ਹੈ?

ਇਸ ਤੋਂ ਇੰਨਾ ਹੀ ਖ਼ਤਰਾ ਹੋ ਸਕਦਾ ਹੈ, ਜਿੰਨਾ ਆਪ ਖ਼ਰੀਦਦਾਰੀ ਨਾ ਕਰਨ ਜਾ ਕੇ ਆਪਣੇ ਕਿਸੇ ਜਾਣਕਾਰ ਨੂੰ ਸੌਦਾ ਲਿਆ ਕੇ ਦੇਣ ਵਿੱਚ ਹੋ ਸਕਦਾ ਹੈ।

Getty Images
ਮਾਹਰ ਕਹਿੰਦੇ ਹਨ ਸਮਾਨ ਖਰੀਦਣ ਵੇਲੇ ਚੀਜ਼ਾਂ ਨੂੰ ਇਸ ਤਰ੍ਹਾਂ ਦੇਖੋ ਕਿ ਉਨ੍ਹਾਂ ਉੱਤੇ ਜਿਵੇਂ ਵਾਇਰਸ ਲੱਗਾ ਹੋਵੇ

ਵਾਰਵਿਕ ਮੈਡੀਕਲ ਸਕੂਲ ਦੇ ਜੇਮਜ਼ ਗਿੱਲ, ਕਿਸੇ ਵੀ ਸਤਿਹ ਤੋਂ ਵਾਇਰਸ ਹਟਾਉਣ ਬਾਰੇ ਸਲਾਹ ਦਿੰਦੇ ਹਨ। ਉਨ੍ਹਾਂ ਦਾ ਕਹਿਣਾ ਹੈ, “ਘਰੇਲੂ ਬਲੀਚ ਵਾਇਰਸ ਨੂੰ ਇੱਕ ਮਿੰਟ ਵਿੱਚ ਹੀ ਮਾਰ ਦੇਵੇਗੀ।”

ਕੁਝ ਮਾਹਰ ਸਲਾਹ ਦੇ ਰਹੇ ਹਨ ਕਿ ਇਸ ਮਹਾਂਮਾਰੀ ਦੌਰਾਨ ਪਲਾਸਟਿਕ ਦੇ ਥੈਲਿਆਂ ਦੀ ਇੱਕੋ ਵਾਰ ਹੀ ਵਰਤੋਂ ਕਰੋ।

ਘਰੇ ਖਾਣਾ ਲੈ ਕੇ ਜਾਣ (ਟੇਕ ਅਵੇ) ਬਾਰੇ ਕੀ?

ਕਈ ਸਥਾਨਕ ਰੈਸਟੋਰੈਂਟਾਂ ਨੇ ਆਪਣੇ ਕਾਰੋਬਾਰ ਵਿੱਚ ਤਬਦੀਲੀ ਲਿਆਂਦੀ ਹੈ। ਹੁਣ ਉਹ ਸਿਰਫ਼ ਖਾਣਾ ਪੈਕ ਕਰ ਕੇ ਦੇ ਰਹੇ ਹਨ।

ਚੰਗੇ ਇੱਜ਼ਤਦਾਰ ਰੈਸਟੋਰੈਂਟਾਂ ਤੋਂ ਉਮੀਦ ਕੀਤੀ ਜਾ ਸਕਦੀ ਹੈ ਕਿ ਉੱਥੇ ਪੇਸ਼ੇਵਰਾਨਾ ਤਰੀਕੇ ਨਾਲ ਸਾਫ਼-ਸਫ਼ਾਈ ਦਾ ਧਿਆਨ ਰੱਖਿਆ ਜਾਂਦਾ ਹੋਵੇਗਾ। ਇਸ ਲਈ ਅਜਿਹੀ ਕਿਸੇ ਥਾਂ ਤੋਂ ਖਾਣਾ ਲਿਜਾਣ ਵਿੱਚ ਖ਼ਤਰਾ ਘੱਟ ਹੈ।

BBC
  • ਕੋਰੋਨਾਵਾਇਰਸ: ਲੱਛਣ ਕੀ ਹਨ ਅਤੇ ਕਿਵੇਂ ਬਚਿਆ ਜਾ ਸਕਦਾ ਹੈ
  • ਕੋਰੋਨਾਵਾਇਰਸ: ਲੱਖਾਂ ਮਰੀਜ਼ਾਂ ਦੀ ਨਜ਼ਰ ਜਿਸ ਟੀਕੇ ''ਤੇ ਹੈ ਉਸ ਦਾ ਅਮਰੀਕਾ ਨੇ ਕੀਤਾ ਪਹਿਲਾ ਮਨੁੱਖੀ ਟੈਸਟ
  • ਕੋਰੋਨਾਵਾਇਰਸ ਦਾ ਇਲਾਜ ਲੱਭਣ ਵਿੱਚ ਹੋਰ ਕਿੰਨੀ ਦੇਰ ਲੱਗੇਗੀ
  • ਕੀ ਹੋਮਿਓਪੈਥੀ ਵਿੱਚ ਹੈ ਕੋਰੋਨਾਵਾਇਰਸ ਦਾ ਇਲਾਜ

ਪ੍ਰੋਫ਼ੈਸਰ ਬਲੂਮਫ਼ੀਲਡ ਦਾ ਕਹਿਣਾ ਹੈ, “ਖਾਣੇ ਨੂੰ ਕਿਸੇ ਸਾਫ਼ ਭਾਂਡੇ ਵਿੱਚ ਪਲਟ ਕੇ, ਪੈਕਿਜਿੰਗ ਨੂੰ ਬੰਦ ਕੂੜੇਦਾਨ ਵਿੱਚ ਸੁੱਟ ਦੇਈਏ। ਖਾਣ ਤੋਂ ਪਹਿਲਾਂ ਆਪਣੇ ਹੱਥ ਚੰਗੀ ਤਰ੍ਹਾਂ ਧੋ ਲਵੋ।”

“ਖਾਣਾ ਹੱਥ ਨਾਲ ਨਹੀਂ ਸਗੋਂ ਚਮਚ ਜਾਂ ਛੁਰੀ-ਕਾਂਟੇ ਨਾਲ ਖਾਓ।”

ਇਸ ਸਮੇਂ ਠੰਡੀਆਂ ਤੇ ਕੱਚੀਆਂ ਚੀਜ਼ਾਂ ਮੰਗਾ ਕੇ ਖਾਣ ਨਾਲੋਂ ਤਾਜ਼ਾ ਬਣਿਆ, ਖਾਣ ਲਈ ਤਿਆਰ ਭੋਜਨ ਮੰਗਾਉਣ ਵਿੱਚ ਖ਼ਤਰਾ ਘੱਟ ਹੈ।

ਫੂਡ ਸਟੈਂਡਰਡ ਏਜੰਸੀ ਇਸ ਗੱਲ ''ਤੇ ਜ਼ੋਰ ਦਿੰਦੀ ਹੈ ਕਿ ਭੋਜਨ ਤੋਂ “ਲਾਗ ਦਾ ਬਹੁਤ ਘੱਟ ਖ਼ਤਰਾ ਹੈ। ਚੰਗੀ ਤਰ੍ਹਾਂ ਪਕਾਇਆ ਤੇ ਪਹੁੰਚਾਇਆ ਖਾਣਾ ਖਾਣੋਂ ਟਲਣ ਦਾ ਕੋਈ ਕਾਰਨ ਨਹੀਂ ਹੈ”।

ਜਿਨ੍ਹਾਂ ਨੂੰ ਜ਼ਿਆਦਾ ਖ਼ਤਰਾ ਹੈ, ਉਨ੍ਹਾਂ ਬਾਰੇ ਪ੍ਰੋਫ਼ੈਸਰ ਬਲੂਮਫ਼ੀਲਡ ਦੀ ਸਲਾਹ ਹੈ ਕਿ ਜਿਵੇਂ, “ਪੀਜ਼ਾ ਹੈ ਉਸ ਨੂੰ ਦੋ ਮਿੰਟ ਓਵਨ ਵਿੱਚ ਰੱਖ ਕੇ ਗ਼ਰਮ ਕਰ ਲਓ।”

MoHFW_INDIA
BBC

ਇਹ ਵੀ ਦੇਖੋ-

https://www.youtube.com/watch?v=WVFYNwSl-1I

https://www.youtube.com/watch?v=9XoaTPm9GvE

https://www.youtube.com/watch?v=7qOoGeOqpRg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)