ਕੋਰੋਨਾਵਾਇਰਸ: ਅਮਰੀਕਾ ''''ਚ ਕੇਸ ਇੱਕ ਲੱਖ ਤੋਂ ਪਾਰ ਤੇ ਇਟਲੀ ''''ਚ ਵਧਿਆ ਮੌਤਾਂ ਦਾ ਅੰਕੜਾ- 5 ਅਹਿਮ ਖ਼ਬਰਾਂ

03/28/2020 7:44:04 AM

Getty Images
ਪਿਛਲੇ 24 ਘੰਟਿਆਂ ਵਿੱਚ ਇਟਲੀ ਵਿੱਚ 900 ਤੋਂ ਵੱਧ ਮੌਤਾਂ

ਜੌਨਸ ਹਾਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਮੁਕਾਬਕ ਅਮਰੀਕਾ ਵਿੱਚ ਕੋਰੋਨਾਵਾਇਰਸ ਦੇ ਇੱਕ ਲੱਖ ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋ ਗਈ ਹੈ। ਅਮਰੀਕਾ ਵਿੱਚ ਕੋਵਿਡ-19 ਦੇ ਮਾਮਲਿਆਂ ਦੀ ਸੰਖਿਆ ਦੁਨੀਆਂ ਵਿੱਚ ਸਭ ਤੋਂ ਵੱਧ ਹੈ।

ਰਾਸ਼ਟਰਪਤੀ ਡੌਨਲਡ ਟਰੰਪ ਨੇ ਇੱਕ ਇਤਿਹਾਸਕ ਆਰਥਿਕ ਰਾਹਤ ਪੈਕੇਜ ''ਤੇ ਸਾਈਨ ਕੀਤਾ ਹੈ। 1.7 ਟ੍ਰਿਲੀਅਨ ਡਾਲਰ ਦਾ ਇਹ ਪੈਕੇਜ ਕੋਰੋਨਾਵਾਇਰਸ ਨਾਲ ਝੂਜ ਰਹੀ ਅਮੀਰੀਕੀ ਅਰਥਵਿਵਸਥਾ ਨੂੰ ਸਾਂਭਣ ਦੀ ਕੋਸ਼ਿਸ਼ ਹੈ।

ਉਧਰ ਇਟਲੀ ਵਿੱਚ ਪਿਛਲੇ 24 ਘੰਟਿਆਂ ਵਿੱਚ ਮੌਤਾਂ ਦਾ ਅੰਕੜਾ 919 ਹੋ ਗਿਆ ਹੈ ਅਤੇ ਇਸ ਦੇ ਨਾਲ ਹੀ ਇਟਲੀ ਵਿੱਚ ਕੋਰੋਨਾਵਾਇਸ ਨਾਲ ਮਰਨ ਵਾਲਿਆਂ ਦੀ ਗਿਣਤੀ 9,134 ਹੋ ਗਈ ਹੈ।

ਯੂਰਪ ਵਿੱਚ ਇਟਲੀ ਬੇਹੱਦ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਲੋਕ ਆਪਣੇ ਘਰਾਂ ਵਿੱਚ ਕੈਦ ਹਨ।

ਇਹ ਵੀ ਪੜ੍ਹੋ: ਕੋਰੋਨਾਵਾਇਰਸ ਦੇ ਹਰ ਪਹਿਲੂ ਬਾਰੇ ਬੀਬੀਸੀ ਦੀ ਖ਼ਾਸ ਕਵਰੇਜ - BBC News ਖ਼ਬਰਾਂ

BBC
  • ਕੋਰੋਨਾਵਾਇਰਸ: ਗਊ ਮੂਤਰ ਨਾਲ ਇਲਾਜ ਕਰਨ ਵਾਲਿਆਂ ਦਾ ਰਿਐਲਿਟੀ ਚੈੱਕ
  • ਕੋਰੋਨਾਵਾਇਰਸ ਕਾਰਨ ਕੀ ਬਦਲ ਜਾਣਗੀਆਂ ਤੁਹਾਡੀਆਂ ਇਹ ਆਦਤਾਂ
  • ਕੋਰੋਨਾਵਾਇਰਸ: ਉਹ 13 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਲੱਭ ਰਹੇ ਹੋ
  • ਕੋਰੋਨਾਵਾਇਰਸ: ਲੱਛਣ ਕੀ ਹਨ ਅਤੇ ਕਿਵੇਂ ਬਚਿਆ ਜਾ ਸਕਦਾ ਹੈ

ਕੋਰੋਨਾਵਾਇਰਸ: ਪੰਜਾਬ ਦਾ ''ਸੂਪਰ-ਸਪਰੈਡਰ'' ਜਿਸ ਨੇ 20 ਪਿੰਡ ਕਰਵਾਏ ਸੀਲ

ਪੰਜਾਬ ਵਿੱਚ ਕੋਰੋਨਾਵਾਇਰਸ (ਕੋਵਿਡ-19) ਨਾਲ ਪਹਿਲੀ ਮੌਤ ਨਵਾਂ ਸ਼ਹਿਰ ਦੇ ਬੰਗਾ ਕਸਬੇ ਲਾਗਲੇ ਪਿੰਡ ਵਿੱਚ 70 ਸਾਲਾ ਬਜ਼ੁਰਗ ਬਲਦੇਵ ਸਿੰਘ ਦੀ ਹੋਈ ਸੀ।

ਉਨ੍ਹਾਂ ਦੀ ਮੌਤ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਕਰੀਬ 2200 ਦੀ ਵਸੋਂ ਵਾਲਾ ਪਠਲਾਵਾ ਪਿੰਡ ਪੂਰਾ ਤਰ੍ਹਾਂ ਕੁਆਰੰਟੀਨ ਕਰ ਦਿੱਤਾ ਸੀ। ਸਿਰਫ਼ ਇੱਕ ਵਿਅਕਤੀ ਕਾਰਨ, ਪਠਵਾਲਾ ਦੇ ਨਾਲ ਲਗਦੇ 20 ਹੋਰ ਪਿੰਡ ਵੀ ਕੁਆਰੰਟੀਨ ਹਨ।

Getty Images
ਪੰਜਾਬ ਵਿੱਚ ਕੋਰੋਨਾਵਾਇਰਸ ਨਾਲ ਪਿੰਡ ਪਠਲਾਵਾ ਦੇ ਬਲਦੇਵ ਸਿੰਘ ਦੀ ਮੌਤ ਹੋਈ ਸੀ

ਬਲਦੇਵ ਸਿੰਘ ਦਾ ਲੋਕਾਂ ਨਾਲ ਮੇਲਜੋਲ ਸਰਕਾਰੀ ਅਧਿਕਾਰੀਆਂ ਲਈ ਡੂੰਘੀ ਚਿੰਤਾ ਦੀ ਇੱਕ ਵੱਡੀ ਵਜ੍ਹਾ ਹੈ।

ਡਰ ਹੈ ਕਿ ਹੈ ਕਿ ਮਰਹੂਮ ਵਾਇਰਸ ਦਾ "ਸੂਪਰ ਸਪਰੈਡਰ"(ਉਹ ਜਿਸ ਵਿੱਚ ਵਾਇਰਸ ਦੀ ਭਰਮਾਰ ਹੋਵੇ) ਹੋ ਸਕਦਾ ਹੈ।

ਸੂਪਰ ਸਪਰੈਡਰ ਦੀ ਕੋਈ ਵਿਗਿਆਨਕ ਪਰਿਭਾਸ਼ਾ ਨਹੀਂ ਹੈ। ਹਾਲਾਂਕਿ ਇਸ ਸ਼ਬਦ ਦੀ ਵਰਤੋਂ ਉਸ ਸਮੇਂ ਹੁੰਦੀ ਹੈ ਜਦੋਂ ਇੱਕ ਮਰੀਜ਼ ਆਮ ਨਾਲੋਂ ਕਿਤੇ ਜ਼ਿਆਦਾ ਲੋਕਾਂ ਨੂੰ ਕਿਸੇ ਬਿਮਾਰੀ ਦੀ ਲਾਗ ਲਾਉਂਦਾ ਹੈ। ਸੂਪਰ ਸਪੈਡਰ ਬਾਰੇ ਵਿਸਥਾਰ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕੋਰੋਨਾਵਾਇਰਸ: ''ਇਸ ਤੋਂ ਪਹਿਲਾਂ ਮੇਰੇ ਵਰਗੇ ਲੋਕ ਭੁੱਖ ਨਾਲ ਮਰ ਜਾਣਗੇ''

ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਭਾਰਤ ਵਿੱਚ ਲੌਕਡਾਊਨ ਹੈ। ਲੋਕਾਂ ਨੂੰ ਅੰਦਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਪਰ ਦਿਹਾੜੀ ਕਰਨ ਵਾਲੇ ਲੋਕਾਂ ਕੋਲ ਕੋਈ ਚਾਰਾ ਨਹੀਂ ਹੈ।

BBC
ਅਲੀ ਹਸਨ ਵੀ ਜਿਸ ਦੁਕਾਨ ''ਤੇ ਕੰਮ ਕਰਦਾ ਸੀ ਉਹ ਬੰਦ ਹੈ, ਉਸ ਕੋਲ ਖਾਣਾ ਖਾਣ ਲਈ ਪੈਸੇ ਨਹੀਂ ਹਨ

ਅਕਸਰ ਨੋਇਡਾ ਦਾ ਲੇਬਰ ਚੌਂਕ ਕੰਮ ਦੀ ਭਾਲ ਕਰਨ ਵਾਲਿਆਂ ਨਾਲ ਭਰਿਆ ਹੁੰਦਾ ਹੈ।

ਦਿੱਲੀ ਦੇ ਨੇੜੇ ਇਸ ਸਬ-ਅਰਬਨ ਚੌਂਕ ਵਿੱਚ ਅਕਸਰ ਬਿਲਡਰ ਦਿਹਾੜੀ ''ਤੇ ਕੰਮ ਕਾਰਨ ਵਾਲੇ ਮਜਦੂਰਾਂ ਦੀ ਭਾਲ ਵਿੱਚ ਆਉਂਦੇ ਹਨ।

ਉੱਤਰ ਪ੍ਰਦੇਸ਼ ਦੇ ਬਾਂਦਾ ਜਿੱਲ੍ਹੇ ਦੇ ਵਾਸੀ ਰਮੇਸ਼ ਕੁਮਾਰ ਨੇ ਕਿਹਾ, "ਇਥੇ ਸਾਨੂੰ ਕੰਮ ਦੇਣ ਵਾਲਾ ਕੋਈ ਨਹੀਂ ਆਵੇਗਾ। ਪਰ ਅਸੀਂ ਫਿਰ ਵੀ ਕੋਸ਼ਿਸ਼ ਕੀਤੀ।"

"ਮੈਂ ਹਰ ਰੋਜ਼ 600 ਰੁਪਏ ਕਮਾਉਂਦਾ ਹਾਂ ਤੇ ਮੇਰੇ ਪਰਿਵਾਰ ਵਿੱਚ ਖਾਣ ਵਾਲੇ ਕੁਲ 5 ਮੈਂਬਰ ਹਨ। ਥੋੜ੍ਹੇ ਦਿਨਾਂ ਵਿੱਚ ਘਰ ਵਿੱਚੋਂ ਭੋਜਨ ਮੁਕ ਜਾਵੇਗਾ। ਮੈਂ ਜਾਣਦਾ ਹਾਂ ਕਿ ਕੋਰੋਨਾਵਾਇਰਸ ਖ਼ਤਰਨਾਕ ਹੈ ਪਰ ਮੈਂ ਆਪਣੇ ਬੱਚਿਆਂ ਨੂੰ ਭੁੱਖਾ ਨਹੀਂ ਵੇਖ ਸਕਦਾ।" ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

BBC

ਭਾਰਤ ਪਹੁੰਚੇ 15 ਲੱਖ ਕੌਮਾਂਤਰੀ ਸੈਲਾਨੀਆਂ ਦੀ ਨਿਗਰਾਨੀ ਦੇ ਹੁਕਮ

''ਭਾਰਤ ਵਿੱਚ 18 ਜਨਵਰੀ ਤੋਂ 23 ਮਾਰਚ ਤੱਕ 15 ਲੱਖ ਕੌਮਾਂਤਰੀ ਸੈਲਾਨੀ ਪਹੁੰਚੇ ਸਨ। ਇਨ੍ਹਾਂ ਸਾਰਿਆਂ ਦੀ ਨਿਗਰਾਨੀ ਕਰਨ ਦੀ ਲੋੜ ਹੈ।''

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਭਾਰਤ ਦੇ ਕੈਬਨਿਟ ਸਕੱਤਰ ਨੇ ਸੂਬਿਆਂ ਨੂੰ ਇਹ ਹਦਾਇਤ ਦਿੱਤੀ ਹੈ ਕਿ ਇਸ ਦੀ ਮੌਨੀਟਰਿੰਗ ਕਰਨ ਦੀ ਲੋੜ ਹੈ।

Getty Images
ਮਾਰਚ ਮਹੀਨੇ ਵਿੱਚ ਪੰਜਾਬ ਵਿੱਚ 90 ਹਜ਼ਾਰ ਤੋਂ ਵੱਧ ਐੱਨਆਰਆਈ ਆਏ ਹਨ

ਇਸੇ ਹਫ਼ਤੇ ਦੇ ਸ਼ੁਰੂ ਵਿੱਚ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੂੰ ਪੱਤਰ ਰਾਹੀਂ ਸੂਬੇ ਵਿੱਚ ਵਿਦੇਸ਼ਾਂ ਤੋਂ ਪਰਤੇ ਐੱਨਆਰਈਆਂ ਬਾਰੇ ਦੱਸਿਆ ਸੀ।

ਉਨ੍ਹਾਂ ਨੇ ਲਿਖਿਆ ਸੀ ਕਿ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਐੱਨਆਰਆਈ ਹਨ ਅਤੇ ਹੁਣ ਤੱਕ 90,000 ਸੂਬੇ ਵਿੱਚ ਆਏ ਹਨ ਜਿਨ੍ਹਾਂ ਵਿੱਚੋਂ 30 ਹਜ਼ਾਰ ਨੂੰ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਅਤੇ ਬਾਕੀਆਂ ਬਾਰੇ ਪਤਾ ਲਗਾਇਆ ਜਾ ਰਿਹਾ ਹੈ।

UK ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਕੋਰੋਨਾਵਾਇਰਸ

ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਵੀ ਕੋਰੋਨਾਵਾਇਰਸ ਤੋਂ ਸੰਕ੍ਰਮਿਤ ਹੋਏ ਹਨ। ਸਰਕਾਰ ਦੇ ਬੁਲਾਰੇ ਮੁਤਾਬਕ ਉਨ੍ਹਾਂ ਨੂੰ ਕੋਰੋਨਾਵਾਇਰਸ ਦੇ ਹਲਕੇ ਲੱਛਣ ਹਨ।

BBC
UK ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਵੀ ਕੋਰੋਨਾਵਾਇਰਸ ਤੋਂ ਸੰਕ੍ਰਮਿਤ

ਉਹ ਸੈਲਫ-ਆਈਸੋਲੇਸ਼ਨ ਵਿੱਚ ਰਹਿ ਕੇ ਵਾਇਰਸ ਨਾਲ ਲੜਨ ਲਈ ਸਰਕਾਰ ਦੀ ਅਗਵਾਈ ਕਰਦੇ ਰਹਿਣਗੇ।

ਇਸ ਤੋਂ ਇਲਾਵਾ ਪ੍ਰਿੰਸ ਚਾਰਲਸ ਵੀ ਕੋਰੋਨਾਵਾਇਰਸ ਦੇ ਪੌਜ਼ੀਟਿਵ ਮਿਲਣ ਕਰਕੇ ਆਈਸੋਲੇਸ਼ਨ ਵਿੱਚ ਚੱਲੇ ਗਏ ਹਨ। ਦੇਸ-ਵਿਦੇਸ਼ ਦੀ ਤਾਜ਼ਾ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

MoHFW_INDIA
BBC

ਇਹ ਵੀ ਦੇਖੋ-

https://www.youtube.com/watch?v=WVFYNwSl-1I

https://www.youtube.com/watch?v=9XoaTPm9GvE

https://www.youtube.com/watch?v=7qOoGeOqpRg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)