ਕੋਰੋਨਾਵਾਇਰਸ: ''''ਸੂਪਰ-ਸਪਰੈਡਰ'''' ਜਿਸ ਕਾਰਨ ਪੰਜਾਬ ਦੇ 20 ਪਿੰਡ ਸੀਲ ਤੇ ਹਜ਼ਾਰਾਂ ਲੋਕ ਘਰਾਂ ''''ਚ ਡੱਕੇ ਗਏ

03/27/2020 9:59:08 PM

ਕੋਰੋਨਾਵਾਇਰਸ ਕਰਕੇ ਪੰਜਾਬ ਵਿੱਚ ਮਰੇ ਇੱਕ ਸ਼ਖਸ ਕਾਰਨ ਸੂਬੇ ਦੇ 20 ਪਿੰਡਾਂ ਦੇ 40 ਹਜ਼ਾਰ ਲੋਕ ਘਰਾਂ ਵਿੱਚ ਡੱਕੇ ਗਏ ਹਨ।

ਪੰਜਾਬ ਵਿੱਚ ਕੋਰੋਨਾਵਾਇਰਸ (ਕੋਵਿਡ-19) ਨਾਲ ਪਹਿਲੀ ਮੌਤ ਨਵਾਂ ਸ਼ਹਿਰ ਦੇ ਬੰਗਾ ਕਸਬੇ ਲਾਗਲੇ ਪਿੰਡ ਵਿੱਚ 70 ਸਾਲਾ ਬਜ਼ੁਰਗ ਬਲਦੇਵ ਸਿੰਘ ਦੀ ਹੋਈ ਸੀ।

ਉਨ੍ਹਾਂ ਦੀ ਮੌਤ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਕਰੀਬ 2200 ਦੀ ਵਸੋਂ ਵਾਲਾ ਪਠਲਾਵਾ ਪਿੰਡ ਪੂਰਾ ਤਰ੍ਹਾਂ ਕੁਆਰੰਟੀਨ ਕਰ ਦਿੱਤਾ ਸੀ। ਪਠਵਾਲਾ ਦੇ ਨਾਲ ਲਗਦੇ 20 ਪਿੰਡ ਵੀ ਕੁਆਰੰਟੀਨ ਹਨ। ਸਿਰਫ਼ ਇੱਕ ਵਿਅਕਤੀ ਕਾਰਨ।

LIVE ਕੋਰੋਨਾਵਾਇਸ ''ਤੇ ਦੁਨੀਆਂ ਭਰ ਤੋਂ ਹਰ ਅਪਡੇਟ

ਪਿੰਡ ਦੇ ਸਰਪੰਚ ਨੇ ਬੀਬੀਸੀ ਪੰਜਾਬੀ ਦੇ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੂੰ ਦੱਸਿਆ ਸੀ ਕਿ ਬਲਦੇਵ ਸਿੰਘ ਇੱਕ ਕੀਰਤਨੀ ਜੱਥੇ ਦੇ ਮੈਂਬਰ ਸਨ।

ਜਿਸ ਕਾਰਨ ਉਹ ਅਕਸਰ ਵਿਦੇਸ਼ ਜਾਂਦੇ ਰਹਿੰਦੇ ਸਨ। ਹੁਣ ਵੀ ਉਹ ਇੱਕ ਵਿਦੇਸ਼ ਦੌਰੇ ਤੋਂ ਹੀ ਪਰਤੇ ਸਨ।

BBC

ਇਹ ਵੀ ਪੜ੍ਹੋ

  • ਕੋਰੋਨਾਵਾਇਰਸ: ਕੋਵਿਡ-19 ਕੀ ਹੈ ਕਿਵੇਂ ਫੈਲਦਾ ਹੈ ਤੇ ਮੈਂ ਬਚਾਅ ਕਿਵੇਂ ਕਰਾਂ
  • ਕੋਰੋਨਾਵਾਇਰਸ: ਕਦੇ ਨਾ ਰੁਕਣ ਵਾਲੇ ਸ਼ਹਿਰ ਦੀ ਰਫ਼ਤਾਰ ਕਿਵੇਂ ਰੁਕੀ
  • ਕੋਰੋਨਾਵਾਇਰਸ ਕਾਰਨ 1 ਮੌਤ ਤੋਂ ਬਾਅਦ ਕੁਆਰੰਟੀਨ ਹੋਏ ਪੰਜਾਬ ਦੇ ਇਸ ਪਿੰਡ ਦਾ ਕੀ ਹੈ ਮਾਹੌਲ
  • ਕੋਰੋਨਾਵਾਇਰਸ: ਕੀ ਇਹ ਦੁਬਾਰਾ ਵੀ ਹੋ ਸਕਦਾ ਹੈ

Getty Images
ਮਰਹੂਮ ਇੱਕ ਰਾਗੀ ਜੱਥੇ ਦੇ ਮੈਂਬਰ ਵਜੋਂ ਵਿਦੇਸ਼ ਜਾਂਦੇ ਰਹਿੰਦੇ ਸਨ। ਉਨ੍ਹਾਂ ਨੇ ਵਾਪਸ ਆ ਕੇ ਆਪਣੇ ਆਪ ਨੂੰ 14 ਦਿਨ ਅਲਹਿਦਗੀ ਵਿੱਚ ਨਹੀਂ ਰੱਖਿਆ

ਸਰਪੰਚ ਮੁਤਾਬਕ ਮਰਹੂਮ ਦਾ ਜੱਥਾ 6 ਮਾਰਚ ਨੂੰ ਦਿੱਲੀ ਪਹੁੰਚਿਆ। ਜਿਸ ਮਗਰੋਂ 7 ਮਾਰਚ ਨੂੰ ਇੱਕ ਨਿੱਜੀ ਕਾਰ ਰਾਹੀਂ ਪਿੰਡ ਪਹੁੰਚੇ ਸਨ।

18 ਮਾਰਚ ਨੂੰ ਬਲਦੇਵ ਸਿੰਘ ਦੀ ਮੌਤ ਹੋ ਗਈ। ਪੰਜਾਬ ਵਿੱਚ ਬਿਤਾਏ ਉਨ੍ਹਾਂ ਦੇ ਇਹ ਆਖ਼ਰੀ ਦਿਨ ਪ੍ਰਸ਼ਾਸਨ ਲਈ ਪਰੇਸ਼ਾਨੀ ਦਾ ਸਬੱਬ ਬਣੇ ਹੋਏ ਹਨ।

ਇਹ ਸਥਿਤੀ ਉਸ ਸਮੇਂ ਹੋਰ ਵੀ ਚਿੰਤਾਜਨਕ ਹੋ ਜਾਂਦੀ ਹੈ ਜਦੋਂ ਭਾਰਤ ਦੀ ਕੋਰੋਨਾਵਾਇਰਸ ਦੀ ਟੈਸਟਿੰਗ ਦਰ ਦੁਨੀਆਂ ਵਿੱਚ ਸਭ ਤੋਂ ਘੱਟ ਹੈ।

ਮਾਹਿਰਾਂ ਨੂੰ ਇਹ ਵੀ ਡਰ ਹੈ ਕਿ ਭਾਰਤ ਦੀ ਸਿਹਤ ਪ੍ਰਣਾਲੀ ਇਸ ਮਹਾਂਮਾਰੀ ਦੇ ਮਰੀਜ਼ਾਂ ਦੀ ਸੁਨਾਮੀ ਅੱਗੇ ਟਿਕ ਨਹੀਂ ਸਕੇਗੀ।

ਹਾਲਾਂਕਿ ਇਸ ਵਿੱਚ ਤੇਜ਼ੀ ਨਾਲ ਸੁਧਾਰ ਲਿਆਉਣ ਦੇ ਯਤਨ ਤੇਜ਼ੀ ਨਾਲ ਕੀਤੇ ਜਾ ਰਹੇ ਹਨ

ਇਹ ਵੀ ਪੜ੍ਹੋ- ਕੋਰੋਨਾਵਾਇਰਸ ਦੇ ਹਰ ਪਹਿਲੂ ਬਾਰੇ ਬੀਬੀਸੀ ਦੀ ਖ਼ਾਸ ਕਵਰੇਜ

https://www.youtube.com/watch?v=QqPjwenWSGs

ਬਲਦੇਵ ਸਿੰਘ ਦੇ ਉਹ ਆਖ਼ਰੀ ਦਿਨ...

Getty Images
ਪ੍ਰਸ਼ਾਸਨ ਨੂੰ ਸਭ ਤੋਂ ਵੱਡਾ ਫਿਕਰ ਹੈ ਕਿ ਬਲਦੇਵ ਸਿੰਘ ਹੋਲੇ ਮੁਹੱਲੇ ਵਿੱਚ ਵੀ ਗਏ ਸਨ

7 ਮਾਰਚ: ਦੋ ਹਫ਼ਤਿਆਂ ਦੇ ਜਰਮਨੀ ਅਤੇ ਇਟਲੀ ਦੇ ਦੌਰੇ ਤੋਂ ਬਾਅਦ, 70 ਸਾਲਾ ਬਲਦੇਵ ਸਿੰਘ ਪੰਜਾਬ ਦੇ ਨਵਾਂ ਸ਼ਹਿਰ ਵਿੱਚ ਆਪਣੇ ਪਿੰਡ ਪਠਲਾਵਾ ਵਾਪਸ ਪਰਤੇ।

ਉਨ੍ਹਾਂ ਦੇ ਪਰਵਾਰ ਦੇ ਮੈਂਬਰ ਅਤੇ ਜਾਣਕਾਰ ਬੜੇ ਖ਼ੁਸ਼ ਸਨ। ਵਿਦੇਸ਼ ਤੋਂ ਵਾਪਸ ਪਰਤਣ ਤੋਂ ਬਾਅਦ, ਧਾਰਮਿਕ ਪ੍ਰਚਾਰਕ ਨੇ ਆਪਣੇ ਘਰ ਦੇ ਵਿੱਚ ਹੀ ਨਿਯਮਾਂ ਅਨੁਸਾਰ ਕੁਆਰੰਟੀਨ ਯਾਨੀ ਅਲੱਗ ਰਹਿਣਾ ਸੀ।

8 ਮਾਰਚ: ਇਸ ਦੇ ਬਾਵਜੂਦ ਅਗਲੇ ਹੀ ਦਿਨ ਉਹ ਆਪਣੇ ਦੋ ਦੋਸਤਾਂ ਦੇ ਨਾਲ ਆਨੰਦਪੁਰ ਸਾਹਿਬ ਵਿਖੇ ਹੋਲੇ-ਮੁਹੱਲੇ ਵਿੱਚ ਸ਼ਾਮਲ ਹੋਣ ਲਈ ਪਹੁੰਚ ਗਏ। ਜਿਸ ਵਿੱਚ ਲੱਖਾਂ ਲੋਕ ਸ਼ਾਮਲ ਹੋਣ ਦੇਸ਼-ਵਿਦੇਸ਼ ਤੋਂ ਉਚੇਚੇ ਤੌਰ ''ਤੇ ਪਹੁੰਚਦੇ ਹਨ।

https://www.youtube.com/watch?v=6njnuRWFGLE

13 ਮਾਰਚ: ਜ਼ਿਲ੍ਹਾ ਪ੍ਰਸ਼ਾਸਨ ਨੂੰ ਕੇਂਦਰੀ ਵਿਦੇਸ਼ ਮੰਤਰਾਲੇ ਦੁਆਰਾ ਮਰਹੂਮ ਦੀ ਵਿਦੇਸ਼ ਯਾਤਰਾ ਬਾਰੇ ਸੁਚੇਤ ਕੀਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਨਿਗਰਾਨੀ ਹੇਠ ਰੱਖਿਆ ਜਾਂਦਾ ਹੈ। ਅਜੇ ਤੱਕ ਉਨ੍ਹਾਂ ਵਿੱਚ ਕੋਰੋਨਾਵਾਇਰਸ ਦੇ ਕੋਈ ਲੱਛਣ ਨਹੀਂ ਨਜ਼ਰ ਆਉਂਦੇ। ਹੌਲੀ-ਹੌਲੀ ਬਲਦੇਵ ਵਿੱਚ ਇਹ ਲੱਛਣ ਸ਼ੁਰੂ ਹੋ ਜਾਂਦੇ ਹਨ। ਇਸ ਤੋਂ ਬਾਅਦ ਉਨ੍ਹਾਂ ਨੂੰ ਬਾਕੀ ਪਰਿਵਾਰਕ ਮੈਂਬਰਾਂ ਨਾਲੋਂ ਵੱਖ ਕੀਤਾ ਜਾਂਦਾ ਹੈ।

18 ਮਾਰਚ: ਪਿੰਡ ਆਉਣ ਤੋਂ ਪੰਜ ਦਿਨ ਬਾਅਦ, ਬਲਦੇਵ ਸਿੰਘ ਦੀ ਮੌਤ ਹੋ ਗਈ। ਮੌਤ ਤੋਂ ਬਾਅਦ ਖੁਲਾਸਾ ਹੁੰਦਾ ਹੈ ਕਿ ਬਲਦੇਵ ਸਿੰਘ ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੇ ਮਰੀਜ਼ ਸਨ। ਉਨ੍ਹਾਂ ਦੀ ਮੌਤ ਮਗਰੋਂ ਕੀਤੇ ਕੋਰੋਨਾਵਾਇਰਸ ਦੇ ਟੈਸਟ ਦਾ ਨਤੀਜਾ ਵੀ ਪੌਜ਼ੀਟਿਵ ਆਇਆ।

ਮੌਤ ਤੋਂ ਤਕਰੀਬਨ ਇੱਕ ਹਫ਼ਤੇ ਬਾਅਦ, ਜ਼ਿਲ੍ਹੇ ਵਿੱਚ 19 ਕੋਰੋਨਾਵਾਇਰਸ ਮਰੀਜ਼ ਹਨ। ਇਹ ਸਾਰੇ ਬਲਦੇਵ ਸਿੰਘ ਨਾਲ ਸੰਬੰਧਿਤ ਹਨ।

ਜ਼ਿਆਦਾਤਰ ਮਰਹੂਮ ਦੇ ਪਰਿਵਾਰ ਵਿਚੋਂ ਹਨ। ਨਾਲ ਲਗਦੇ ਜ਼ਿਲ੍ਹੇ ਹੁਸ਼ਿਆਰਪੁਰ ਵਿੱਚ ਚਾਰ ਮਰੀਜ਼। ਉਹ ਵੀ ਮਰਹੂਮ ਨਾਲ ਸੰਬੰਧਿਤ ਹਨ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਹੁਣ ਤੱਕ ਕੋਰੋਨਵਾਇਰਸ ਦੇ ਕੇਸਾਂ ਵਿੱਚੋਂ 23 ਸਿੱਧੇ ਜਾਂ ਅਸਿੱਧੇ ਤੌਰ ''ਤੇ ਬਲਦੇਵ ਸਿੰਘ ਦੇ ਸੰਪਰਕ ਵਿੱਚ ਆਏ ਹਨ।

ਬਜ਼ੁਰਗ ਬਲਦੇਵ ਸਿੰਘ ਕੋਵਿਡ -19 ਬੀਮਾਰੀ ਨਾਲ ਮਰਨ ਪੰਜਾਬ ਵਿੱਚ ਬੀਮਾਰੀ ਨਾਲ ਜਾਨ ਗਵਾਉਣ ਵਾਲਾ ਇਕਲੌਤਾ ਮਰੀਜ਼ (ਖ਼ਬਰ ਲਿਖੇ ਜਾਣ ਸਮੇਂ ਤੱਕ) ਹੈ।

BBC

ਸੂਪਰ-ਸਪਰੈਡਰ ਕੌਣ ਹੁੰਦੇ ਹਨ?

ਬਲਦੇਵ ਸਿੰਘ ਦਾ ਲੋਕਾਂ ਨਾਲ ਮੇਲਜੋਲ ਸਰਕਾਰੀ ਅਧਿਕਾਰੀਆਂ ਲਈ ਡੂੰਘੀ ਚਿੰਤਾ ਦੀ ਇੱਕ ਵੱਡੀ ਵਜ੍ਹਾ ਹੈ।

ਡਰ ਹੈ ਕਿ ਹੈ ਕਿ ਮਰਹੂਮ ਵਾਇਰਸ ਦਾ "ਸੁਪਰ ਸਪਰੈਡਰ"(ਉਹ ਜਿਸ ਵਿੱਚ ਵਾਇਰਸ ਦੀ ਭਰਮਾਰ ਹੋਵੇ।) ਹੋ ਸਕਦਾ ਹੈ।

Getty Images
ਰਿਪੋਰਟਾਂ ਮੁਤਾਬਕ ਲੋਕ ਮਹਾਂਮਾਰੀ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਅਤੇ ਕਰਫਿਊ ਉਲੰਘਣਾ ਕਰਨ ਦੇ ਮਾਮਲੇ ਸਾਹਮਣੇ ਆ ਰਹੇ ਹਨ

ਸੁਪਰ ਸਪਰੈਡਰ ਦੀ ਕੋਈ ਵਿਗਿਆਨਕ ਪਰਿਭਾਸ਼ਾ ਨਹੀਂ ਹੈ। ਹਾਲਾਂਕਿ ਇਸ ਸ਼ਬਦ ਦੀ ਵਰਤੋਂ ਉਸ ਸਮੇਂ ਹੁੰਦੀ ਹੈ ਜਦੋਂ ਇੱਕ ਮਰੀਜ਼ ਆਮ ਨਾਲੋਂ ਕਿਤੇ ਜ਼ਿਆਦਾ ਲੋਕਾਂ ਨੂੰ ਕਿਸੇ ਬੀਮਾਰੀ ਦੀ ਲਾਗ ਲਾਉਂਦਾ ਹੈ।

ਉਹ ਆਪਣੀ ਕਿੱਤੇ ਜਾਂ ਰਹਿਣ ਦੀ ਜਗ੍ਹਾ ਦੇ ਕਾਰਨ ਬਹੁਤ ਜ਼ਿਆਦਾ ਲੋਕਾਂ ਦੇ ਸੰਪਰਕ ਵਿੱਚ ਆਉਂਦੇ ਹਨ।

ਨਵਾਂ ਸ਼ਹਿਰ ਦੇ ਡਿਪਟੀ ਕਮਿਸ਼ਨਰ ਵਿਨੇ ਬੁਬਲਾਨੀ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ, "ਹੁਣ ਤੱਕ ਅਸੀਂ ਉਨ੍ਹਾਂ ਦੇ ਸੰਪਰਕ ਵਿੱਚ ਆਏ 550 ਵਿਅਕਤੀਆਂ ਦਾ ਪਤਾ ਲਗਾ ਸਕੇ ਹਾਂ। ਇਹ ਗਿਣਤੀ ਵਧ ਰਹੀ ਹੈ। ਅਸੀਂ ਜਾਂਚ ਲਈ 250 ਨਮੂਨੇ ਭੇਜੇ ਹਨ। ਜਿਨ੍ਹਾਂ ਦੇ ਨਤੀਜਿਆਂ ਦਾ ਇੰਤਜ਼ਾਰ ਹੈ।"

https://www.youtube.com/watch?v=2843GMUpTRE

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ, "ਅਸੀਂ ਉਸ ਪਿੰਡ ਦੇ ਆਸ ਪਾਸ 15 ਪਿੰਡ ਸੀਲ ਕਰ ਦਿੱਤੇ ਹਨ। ਉਨ੍ਹਾਂ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਗਿਣਤੀ ਹਮੇਸ਼ਾ ਵਧਦੀ ਰਹਿੰਦੀ ਹੈ। ਹਾਲਾਂਕਿ ਇਹ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ ਕਿ ਅਜਿਹੇ ਲੋਕਾਂ ਦੀ ਕੁੱਲ ਗਿਣਤੀ ਕਿੰਨੀ ਹੋ ਸਕਦੀ ਹੈ।"

ਨਾਲ ਲਗਦੇ ਜ਼ਿਲ੍ਹੇ ਹੁਸ਼ਿਆਰਪੁਰ ਦੇ ਵੀ ਪੰਜ ਪਿੰਡ ਸੀਲ ਹਨ। ਜੋ ਕਿ ਪਠਲਾਵਾ ਦੇ ਨੇੜੇ ਹਨ। ਕੁਲ ਮਿਲਾ ਕੇ 40 ਹਜ਼ਾਰ ਤੋਂ 50 ਹਜ਼ਾਰ ਦੀ ਆਬਾਦੀ ਨੂੰ ਘਰੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਹੈ।

https://www.youtube.com/watch?v=_tH_CF69XC0

ਬਲਦੇਵ ਨੂੰ ਸੈਂਕੜੇ ਵਿਅਕਤੀ ਮਿਲੇ ਹੋਣਗੇ

ਸ਼ਹੀਦ ਭਗਤ ਸਿੰਘ ਨਗਰ ਦੇ ਵਧੀਕ ਡਿਪਟੀ ਕਮਿਸ਼ਨਰ ਅਦਿੱਤਿਆ ਉੱਪਲ ਨੇ ਕਿਹਾ, "ਦੇਖੋ, ਉਹ ਦੋ ਵਿਅਕਤੀਆਂ ਜਿਨ੍ਹਾਂ ਨਾਲ ਉਹ ਜਰਮਨੀ ਅਤੇ ਇਟਲੀ ਗਏ ਸਨ, ਦੋਵੇਂ ਪੌਜ਼ੀਟਿਵ ਪਾਏ ਜਾ ਚੁੱਕੇ ਹਨ। ਉਹ ਇੱਕੋ ਪਿੰਡ ਦੇ ਹਨ। ਬਲਦੇਵ ਦੇ ਪਿੰਡ ਦੇ ਸਰਪੰਚ ਹਰਪਾਲ ਸਿੰਘ ਉਸ ਦੇ ਨਾਲ ਹੋਲਾ ਮੁਹੱਲਾ ਗਏ ਸੀ। ਉਨ੍ਹਾਂ ਦਾ ਟੈਸਟ ਵੀ ਪੌਜ਼ੀਟਿਵ ਪਾਇਆ ਗਿਆ ਹੈ।"

https://www.youtube.com/watch?v=W3hAvkv3Aa0

ਪ੍ਰਸ਼ਾਸਨ ਦੀ ਚਿੰਤਾ ਗੁਰਬਚਨ ਸਿੰਘ ਵੀ ਹੈ ਜੋ ਪਿੰਡ ਦੇ ਇੱਕ ਡੇਰੇ ਦਾ ਮੁਖੀ ਹੈ, ਜਿਸ ਦਾ ਅਰਥ ਹੈ ਕਿ ਸੈਂਕੜੇ ਲੋਕ ਉਸ ਦੇ ਸੰਪਰਕ ਵਿੱਚ ਆਏ।

ਏਡੀਸੀ ਉੱਪਲ ਦੱਸਦੇ ਹਨ "ਅਸੀਂ ਉਸ ਦੇ ਪਿੰਡ ਦੇ ਸੌ ਤੋਂ ਵੱਧ ਲੋਕਾਂ ਦੀ ਪਰਖ ਕੀਤੀ ਹੈ ਅਤੇ ਉਨ੍ਹਾਂ ਦੇ ਨਤੀਜੇ ਉਡੀਕ ਰਹੇ ਹਾਂ।"

ਡੀ.ਸੀ. ਵਿਨੇ ਬੁਬਲਾਨੀ ਕਹਿੰਦੇ ਹਨ, "ਚੰਗੀ ਖ਼ਬਰ ਇਹ ਹੈ ਕਿ ਕੋਰੋਨਾਵਾਇਰਸ ਦੇ ਟੈਸਟ ਕਰਵਾਉਣ ਮਗਰੋਂ ਨੈਗੇਟਿਵ ਜ਼ਿਆਦਾ ਆਏ ਹਨ ਪੌਜ਼ੀਟਿਵ ਮਾਮਲਿਆਂ ਨਾਲੋਂ। ਬਹੁਤ ਸਾਰੇ ਜੋ ਪੌਜ਼ੀਟਿਵ ਆਏ ਵੀ ਹਨ ਕੋਈ ਗੰਭੀਰ ਲੱਛਣ ਨਹੀਂ ਵਿਖਾ ਰਹੇ। ਸੋ, ਮੈਂ ਕਾਫ਼ੀ ਆਸ਼ਾਵਾਦੀ ਹਾਂ।"

ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਪੈਂਦੇ ਅਤੇ ਆਸ-ਪਾਸ ਦੇ 20 ਪਿੰਡ ਇਸ ਮਹਾਂਮਾਰੀ ਦੌਰਾਨ ਕੁਆਰੰਟੀਨ ਹੋਣ ਵਾਲੇ ਕੋਈ ਇਕੱਲੇ ਨਹੀਂ ਹਨ। ਗੁਆਂਢੀ ਸੂਬੇ ਰਾਜਸਥਾਨ ਵਿੱਚ ਇਸ ਦੀ ਦੂਜੀ ਮਿਸਾਲ ਹੈ।

https://www.youtube.com/watch?v=ag_kZAnxmYI

ਰਾਜਸਥਾਨ ਦੇ ਭੀਲਵਾੜਾ ਵਿੱਚ ਵੀ ਇਹੀ ਡਰ

ਰਾਜਸਥਾਨ ਦਾ ਭੀਲਵਾੜਾ ਸ਼ਹਿਰ ਦੇਸ਼ ਵਿੱਚ ਕੱਪੜਾ ਉਦਯੋਗ ਦਾ ਕੇਂਦਰ ਹੈ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇੱਥੋਂ ਦੇ ਡਾਕਟਰਾਂ ਦੇ ਇੱਕ ਸਮੂਹ ਜਿਸ ਨੂੰ ਕਿਸੇ ਮਰੀਜ਼ ਤੋਂ ਇਹ ਲਾਗ ਲੱਗੀ ਹੋਵੇਗੀ। ਉਨ੍ਹਾਂ ਨੇ ਆਪਣੇ ਸੰਪਰਕ ਵਿੱਚ ਆਏ ਹਜ਼ਾਰਾਂ ਮਰੀਜ਼ਾਂ ਨੂੰ ਇਹ ਅੱਗੇ ਦੇ ਦਿੱਤੀ ਹੋਵੇਗੀ।

ਸ਼ਹਿਰ ਦੇ ਨਾਲ ਲਗਦੇ ਪਿੰਡਾਂ ਦੇ 7 ਹਜ਼ਾਰ ਲੋਕ ਇਸ ਕਾਰਨ ਆਪੋ-ਆਪਣੇ ਘਰਾਂ ਵਿੱਚ ਅਲਹਿਦਗੀ ਵਿੱਚ ਰੱਖੇ ਗਏ ਹਨ।

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ 21 ਦਿਨਾਂ ਦੇ ਦੇਸ਼ ਵਿਆਪੀ ਲੌਕਡਾਊਨ ਦਾ ਐਲਾਨ ਕੀਤਾ ਸੀ। ਪੰਜਾਬ ਵਿੱਚ ਸੋਮਵਾਰ ਤੋਂ ਕਰਫ਼ਿਊ ਲੱਗਾ ਹੈ। ਜਿਸ ਦੌਰਾਨ ਕਿਸੇ ਨੂੰ ਵੀ ਅਧਿਕਾਰੀਆਂ ਦੀ ਆਗਿਆ ਤੋਂ ਬਿਨਾਂ ਕਿਸੇ ਵੀ ਕੰਮ ਲਈ ਆਪਣੇ ਘਰ ਤੋਂ ਬਾਹਰ ਨਹੀਂ ਜਾਣ ਦਿੱਤਾ ਜਾ ਰਿਹਾ ਹੈ।

ਭਾਰਤ ਵਿੱਚ ਇਸ ਬੀਮਾਰੀ ਦਾ ਸਮਾਜਿਕ ਫ਼ੈਲਾਅ ਨਾ ਹੋਵੇ। ਇਸ ਦਾ ਬਹੁਤ ਸਾਰਾ ਦਾਰੋਮਦਾਰ ਇਸ ਲੌਕਡਾਊਨ ਦੀ ਸਫ਼ਲਤਾ ਉੱਪਰ ਵੀ ਨਿਰਭਰ ਕਰਦਾ ਹੈ।

BBC

ਇਹ ਵੀ ਪੜ੍ਹੋ

  • ਕੋਰੋਨਾਵਾਇਰਸ ਕਿਸੇ ਚੀਜ਼ ''ਤੇ ਕਿੰਨੀ ਦੇਰ ਜਿਉਂਦਾ ਰਹਿ ਸਕਦਾ ਹੈ?
  • ਕੋਰੋਨਾਵਾਇਰਸ ਦੇ ਬਰੂਫੇਨ ਨਾਲ ਵਿਗੜਨ ਦੇ ਦਾਅਵੇ ਦੀ ਕੀ ਹੈ ਸੱਚਾਈ
  • ਕੋਰੋਨਾਵਾਇਰਸ: ਕੀ ਇਹ ਦੁਬਾਰਾ ਵੀ ਹੋ ਸਕਦਾ ਹੈ
  • ਕੋਰੋਨਾਵਾਇਰਸ ਦੇ ਗਰਮੀ ਆਉਣ ''ਤੇ ਖ਼ਤਮ ਹੋਣ ਦੇ ਦਾਅਵਿਆਂ ਦੀ ਸੱਚਾਈ

MoHFW_INDIA
BBC

ਇਹ ਵੀਡੀਓ ਦੇਖੋ

https://www.youtube.com/watch?v=OvlLLDEqYxU

https://www.youtube.com/watch?v=9XoaTPm9GvE

https://www.youtube.com/watch?v=uBM53R0bYtA

ਇਹ ਵੀ ਪੜ੍ਹੋ:ਕੋਰੋਨਾਵਾਇਰਸ ਕਾਰਨ 1 ਮੌਤ ਤੋਂ ਬਾਅਦ ਕੁਆਰੰਟੀਨ ਹੋਏ ਪੰਜਾਬ ਦੇ ਇਸ ਪਿੰਡ ਦਾ ਮਾਹੌਲ