ਕੋਰੋਨਾਵਾਇਰਸ: ''''ਇਸ ਤੋਂ ਪਹਿਲਾਂ ਮੇਰੇ ਵਰਗੇ ਲੋਕ ਭੁੱਖ ਨਾਲ ਮਰ ਜਾਣਗੇ''''

03/27/2020 9:14:10 PM

BBC
ਅਲੀ ਹਸਨ ਜਿਸ ਦੁਕਾਨ ’ਤੇ ਕੰਮ ਕਰਦਾ ਸੀ ਉਹ ਬੰਦ ਹੈ, ਉਸ ਕੋਲ ਖਾਣਾ ਖਾਣ ਲਈ ਪੈਸੇ ਨਹੀਂ ਹਨ

ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਭਾਰਤ ਵਿੱਚ ਲੌਕਡਾਊਨ ਹੈ। ਲੋਕਾੰ ਨੂੰ ਅੰਦਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਪਰ ਦਿਹਾੜੀ ਕਰਨ ਵਾਲੇ ਲੋਕਾਂ ਕੋਲ ਕੋਈ ਚਾਰਾ ਨਹੀਂ ਹੈ।

ਬੀਬੀਸੀ ਦੇ ਵਿਕਾਸ ਪਾਂਡੇ ਨੇ ਇਨਾਂ ਲੋਕਾਂ ਨਾਲ ਗੱਲ ਕਰਕੇ ਪਤਾ ਲਾਇਆ ਕਿ ਉਹ ਲੌਕਡਾਊਨ ਤੋਂ ਪਹਿਲਾਂ ਵੀ ਕਿਵੇਂ ਗੁਜ਼ਾਰਾ ਕਰ ਰਹੇ ਸਨ।

ਅਕਸਰ ਨੋਇਡਾ ਦਾ ਲੇਬਰ ਚੌਂਕ ਕੰਮ ਦੀ ਭਾਲ ਕਰਨ ਵਾਲਿਆਂ ਨਾਲ ਭਰਿਆ ਹੁੰਦਾ ਹੈ।

ਦਿੱਲੀ ਦੇ ਨੇੜੇ ਇਸ ਸਬ-ਅਰਬਨ ਚੌਂਕ ਵਿੱਚ ਅਕਸਰ ਬਿਲਡਰ ਦਿਹਾੜੀ ''ਤੇ ਕੰਮ ਕਾਰਨ ਵਾਲੇ ਮਜਦੂਰਾਂ ਦੀ ਭਾਲ ਵਿੱਚ ਆਉਂਦੇ ਹਨ।

ਪਰ ਐਤਵਾਰ ਜਦੋ ਮੈਂ ਉਥੋਂ ਨਿਕਲਿਆ ਤਾਂ ਉਸ ਥਾਂ ਤੇ ਇੱਕ ਅਜੀਬ ਜਿਹਾ ਸੰਨਾਟਾ ਸੀ। ਉਹ ਸੰਨਾਟਾ ਇੰਨਾ ਗਹਿਰਾ ਸੀ ਕਿ ਪੰਛੀਆਂ ਦੇ ਚਹਿਕਣ ਦੀਆਂ ਅਵਾਜ਼ਾਂ ਵੀ ਸੁਣ ਰਹੀਆਂ ਸਨ।

LIVE ਕੋਰੋਨਾਵਾਇਸ ''ਤੇ ਦੁਨੀਆਂ ਭਰ ਤੋਂ ਹਰ ਅਪਡੇਟ

BBC
BBC

ਇਹ ਵੀ ਪੜ੍ਹੋ

  • ਕੋਰੋਨਾਵਾਇਰਸ: ਕੋਵਿਡ-19 ਕੀ ਹੈ ਕਿਵੇਂ ਫੈਲਦਾ ਹੈ ਤੇ ਮੈਂ ਬਚਾਅ ਕਿਵੇਂ ਕਰਾਂ
  • ਕੋਰੋਨਾਵਾਇਰਸ: ਕਦੇ ਨਾ ਰੁਕਣ ਵਾਲੇ ਸ਼ਹਿਰ ਦੀ ਰਫ਼ਤਾਰ ਕਿਵੇਂ ਰੁਕੀ
  • ਕੋਰੋਨਾਵਾਇਰਸ ਕਾਰਨ 1 ਮੌਤ ਤੋਂ ਬਾਅਦ ਕੁਆਰੰਟੀਨ ਹੋਏ ਪੰਜਾਬ ਦੇ ਇਸ ਪਿੰਡ ਦਾ ਕੀ ਹੈ ਮਾਹੌਲ
  • ਕੋਰੋਨਾਵਾਇਰਸ: ਕੀ ਇਹ ਦੁਬਾਰਾ ਵੀ ਹੋ ਸਕਦਾ ਹੈ

ਥੋੜੇ ਸਮੇਂ ਮਗਰੋਂ ਮੈਂ ਇੱਕ ਕੋਨੇ ਵਿੱਚ ਕੁਝ ਆਦਮੀਆਂ ਨੂੰ ਇਕੱਠਿਆਂ ਵੇਖਿਆ। ਮੈਂ ਰੁਕ ਕੇ ਕੁਝ ਦੂਰੀ ਤੋਂ ਹੀ ਉਨ੍ਹਾਂ ਨੂੰ ਪੁੱਛਿਆ ਕਿ ਉਹ ਲੌਕਡਾਊਨ ਕਿਉਂ ਨਹੀਂ ਮੰਨ ਰਹੇ।

ਉੱਤਰ ਪ੍ਰਦੇਸ਼ ਦੇ ਬਾਂਦਾ ਜਿੱਲ੍ਹੇ ਦੇ ਵਾਸੀ ਰਮੇਸ਼ ਕੁਮਾਰ ਨੇ ਕਿਹਾ, "ਇਥੇ ਸਾਨੂੰ ਕੰਮ ਦੇਣ ਵਾਲਾ ਕੋਈ ਨਹੀਂ ਆਵੇਗਾ। ਪਰ ਅਸੀਂ ਫਿਰ ਵੀ ਕੋਸ਼ਿਸ਼ ਕੀਤੀ।"

"ਮੈਂ ਹਰ ਰੋਜ਼ 600 ਰੁਪਏ ਕਮਾਉਂਦਾ ਹਾਂ ਤੇ ਮੇਰੇ ਪਰਿਵਾਰ ਵਿੱਚ ਖਾਣ ਵਾਲੇ ਕੁਲ 5 ਮੈਂਬਰ ਹਨ। ਥੋੜ੍ਹੇ ਦਿਨਾਂ ਵਿੱਚ ਘਰ ਵਿੱਚੋਂ ਭੋਜਨ ਮੁਕ ਜਾਵੇਗਾ। ਮੈਂ ਜਾਣਦਾ ਹਾਂ ਕਿ ਕੋਰੋਨਵਾਇਰਸ ਖ਼ਤਰਨਾਕ ਹੈ ਪਰ ਮੈਂ ਆਪਣੇ ਬੱਚਿਆਂ ਨੂੰ ਭੁੱਖਾ ਨਹੀਂ ਵੇਖ ਸਕਦਾ।"

ਇਹ ਵੀ ਪੜ੍ਹੋ- ਕੋਰੋਨਾਵਾਇਰਸ ਦੇ ਹਰ ਪਹਿਲੂ ਬਾਰੇ ਬੀਬੀਸੀ ਦੀ ਖ਼ਾਸ ਕਵਰੇਜ

ਕੀ ਗਰਮੀ ਨਾਲ ਕੋਰਨਾਵਾਇਰਸ ਮਰ ਸਕਦਾ ਹੈ? ਜਾਣੋ ਇਸ ਵੀਡੀਓ ਰਾਹੀਂ

https://www.youtube.com/watch?v=skyhRyKIOr4

ਇਹੋ ਜਿਹਾ ਹਾਲ ਹੋਰ ਕਈ ਦਿਹਾੜੀਦਾਰ ਮਜਦੂਰਾਂ ਦਾ ਵੀ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਮੰਗਲਵਾਰ ਨੂੰ ਐਲਾਨੇ ਗਏ ਲੌਕਡਾਊਨ ਤੋਂ ਬਾਅਦ ਇਹ ਗੱਲ ਸਾਫ ਹੈ ਕਿ ਇਨ੍ਹਾਂ ਮਜਦੂਰਾਂ ਨੂੰ ਅਗਲੇ ਤਿੰਨ ਹਫ਼ਤਿਆਂ ਲਈ ਪੈਸੇ ਕਮਾਉਣ ਵਿੱਚ ਦਿੱਕਤ ਆਵੇਗੀ ਅਤੇ ਭੋਜਨ ਦੀ ਕਿੱਲਤ ਵੀ ਹੋਵੇਗੀ।

ਕਈ ਸੂਬਾ ਸਰਕਾਰਾਂ ਜਿਵੇਂ ਕਿ ਉੱਤਰ ਪ੍ਰਦੇਸ਼, ਕੇਰਲਾ ਤੇ ਦਿੱਲੀ ਦੇ ਮੁੱਖ ਮੰਤਰੀਆਂ ਨੇ ਮਜ਼ਦੂਰਾਂ ਦੇ ਬੈਂਕਾਂ ਵਿੱਚ ਸਿੱਧੀ ਰਕਮ ਟਰਾਂਸਫਰ ਕਰਨ ਦਾ ਐਲਾਨ ਕੀਤਾ ਹੈ। ਪਰ ਕੀ ਉਹ ਹਰ ਮਜ਼ਦੂਰ ਤੱਕ ਪਹੁੰਚੇਗੀ...ਪਤਾ ਨਹੀਂ।

ਕੇਂਦਰ ਸਰਕਾਰ ਨੇ ਵੀ ਆਰਥਿਕ ਪੈਕੇਜ ਦਾ ਐਲਾਨ ਕੀਤਾ ਹੈ।

https://www.youtube.com/watch?v=iU2nsa9-21g

ਪਰ ਅਜਿਹਾ ਕਰਨ ਵਿੱਚ ਕਈ ਔਕੜਾਂ ਹਨ:

ਕੌਮਾਂਤਰੀ ਮਜਦੂਰ ਸੰਗਠਨ ਅਨੁਸਾਰ ਭਾਰਤ ਵਿੱਚ ਕੰਮ ਕਰਨ ਵਾਲੇ ਘੱਟੋ-ਘੱਟ 90% ਲੋਕ ਗੈਰ-ਸੰਗਠਿਤ ਸੈਕਟਰ ਵਿੱਚ ਕੰਮ ਕਰਦੇ ਹਨ।

ਇਨ੍ਹਾਂ ਵਿੱਚ ਸਿਕਿਊਰਿਟੀ ਗਾਰਡ, ਸਫਾਈ ਕਰਮਚਾਰੀ, ਰਿਕਸ਼ਾ ਚਲਾਉਣ ਵਾਲੇ, ਰੇਹੜੀਆਂ ਵਾਲੇ, ਕੂੜਾ ਚੁੱਕਣ ਵਾਲੇ ਤੇ ਘਰਾਂ ਵਿੱਚ ਕੰਮ ਕਰਨ ਵਾਲੇ ਸ਼ਾਮਲ ਹਨ।

ਇਨ੍ਹਾਂ ਵਿੱਚੋ ਬਹੁਤਿਆਂ ਨੂੰ ਪੈਨਸ਼ਨ, ਬਿਮਾਰੀ ਦੀ ਛੁੱਟੀ, ਜਾਂ ਬੀਮੇ ਵਰਗੀਆਂ ਸੁਵਿਧਾਵਾਂ ਨਹੀਂ ਮਿਲਦੀਆਂ। ਕਈਆਂ ਕੋਲ ਬੈਂਕ ਖਾਤੇ ਵੀ ਨਹੀਂ ਹਨ। ਇਹ ਲੋਕ ਜ਼ਿਆਦਾਤਰ ਰੋਜ਼ ਦੀ ਕਮਾਈ ''ਤੇ ਹੀ ਨਿਰਭਰ ਹਨ।

BBC
ਇਲਾਹਾਬਾਦ ਵਿੱਚ ਰਿਕਸ਼ਾ ਚਲਾਉਣ ਵਾਲੇ ਕਿਸ਼ਨ ਲਾਲ ਨੇ ਬੀਤੇ 4-5 ਦਿਨਾਂ ਤੋਂ ਕੋਈ ਪੈਸਾ ਨਹੀਂ ਕਮਾਇਆ ਹੈ

ਇਨ੍ਹਾਂ ਵਿੱਚੋ ਬਹੁਤੇ ਲੋਕ ਪਰਵਾਸੀ ਹਨ ਭਾਵ ਇਹ ਜਿੱਥੇ ਦੇ ਰਹਿਣ ਵਾਲੇ ਹਨ, ਉੱਥੇ ਕੰਮ ਨਹੀਂ ਕਰਦੇ। ਫਿਰ ਉਨ੍ਹਾਂ ਲੋਕਾਂ ਦੀ ਵੀ ਸਮੱਸਿਆ ਹੈ ਜੋ ਇੱਕ ਥਾਂ ਤੇ ਹਮੇਸ਼ਾ ਨਹੀਂ ਰਹਿੰਦੇ। ਇਹ ਲੋਕ ਨੌਕਰੀ ਦੀ ਭਾਲ ਵਿੱਚ ਇੱਕ ਸ਼ਹਿਰ ਤੋਂ ਦੂਜੇ ਜਾਂਦੇ ਰਹਿੰਦੇ ਹਨ।

ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਅਨੁਸਾਰ ਵੀ ਇਹ ਚੁਣੌਤੀਆਂ ਵੱਡੀਆਂ ਹਨ। ਉਨ੍ਹਾਂ ਨੇ ਕਿਹਾ, "ਕਿਸੇ ਵੀ ਸਰਕਾਰ ਨੇ ਇਹੋ ਜਿਹੀਆਂ ਪਰੇਸ਼ਾਨੀਆਂ ਦਾ ਸਾਹਮਣਾ ਨਹੀਂ ਕੀਤਾ।"

ਉਨ੍ਹਾਂ ਕਿਹਾ, "ਸਾਰੀਆਂ ਸਰਕਾਰਾਂ ਨੂੰ ਤੇਜ਼ੀ ਨਾਲ ਕਦਮ ਚੁੱਕਣੇ ਪੈਣਗੇ ਕਿਉਂਕਿ ਸਥਿਤੀ ਵਿੱਚ ਹਰ ਰੋਜ਼ ਬਦਲਾਅ ਆ ਰਿਹਾ ਹੈ। ਸਾਨੂੰ ਲੰਗਰ ਚਲਾਉਣ ਦੀ ਲੋੜ ਹੈ ਜਿਥੋਂ ਜ਼ਰੂਰਤਮੰਦਾਂ ਨੂੰ ਭੋਜਨ ਦਿੱਤਾ ਜਾ ਸਕੇ। ਸਾਨੂੰ ਨਕਦ ਪੈਸੇ ਜਾਂ ਫਿਰ ਚਾਵਲ ਤੇ ਕਣਕ ਵੰਡਣ ਦੀ ਲੋੜ ਹੈ। ਅਜਿਹਾ ਕਰਦੇ ਹੋਏ ਇਹ ਭੁਲਣਾ ਪਵੇਗਾ ਕਿ ਕੌਣ ਕਿਸ ਸੂਬੇ ਤੋਂ ਹੈ।"

ਰੇਲ ਸੇਵਾਵਾਂ ਵੀ 31 ਮਾਰਚ ਤਕ ਮੁਲਤਵੀ

BBC
ਇਸ ਜੁੱਤੀਆਂ ਮੁਰੰਮਤ ਕਰਨ ਵਾਲੇ ਨੇ ਆਪਣਾ ਨਾਂ ਤਾਂ ਨਹੀਂ ਦੱਸਿਆ ਪਰ ਇਸ ਨੂੰ ਨਹੀਂ ਪਤਾ ਕਿ ਸਟੇਸ਼ਨ ਖਾਲੀ ਕਿਉਂ ਹੈ

ਰੇਲ ਸੇਵਾਵਾਂ ਵੀ 31 ਮਾਰਚ ਤਕ ਮੁਲਤਵੀ ਹੋਣ ਤੋਂ ਪਹਿਲਾਂ, 23 ਮਾਰਚ ਨੂੰ ਹਜ਼ਾਰਾਂ ਪਰਵਾਸੀ ਕਾਮੇ ਰੇਲ ਗੱਡੀਆਂ ਵਿੱਚ ਦਿੱਲੀ, ਮੁੰਬਈ ਤੇ ਅਹਿਮਦਾਬਾਦ ਵਰਗੇ ਵੱਡੇ ਸ਼ਹਿਰਾਂ ਤੋਂ ਬਿਹਾਰ ਤੇ ਉੱਤਰ ਪ੍ਰਦੇਸ਼ ਵਿੱਚ ਸਥਿਤ ਆਪਣੇ ਪਿੰਡਾਂ-ਸ਼ਹਿਰਾਂ ਵਿੱਚ ਪਹੁੰਚੇ।

ਇਸ ਨਾਲ ਕੋਰੋਨਾਵਾਇਰਸ ਫੈਲਣ ਦਾ ਖਤਰਾ ਵਧਿਆ ਹੈ। ਮਾਹਰਾਂ ਅਨੁਸਾਰ ਆਉਣ ਵਾਲੇ ਦੋ ਹਫ਼ਤੇ ਭਾਰਤ ਲਈ ਬਹੁਤ ਚੁਣੌਤੀ ਪੂਰਨ ਹਨ।

ਪਰ ਹਰ ਕੋਈ ਆਪਣੇ ਪਿੰਡ ਨਹੀਂ ਜਾ ਸਕਿਆ। ਅਹਿਮਦਾਬਾਦ ਵਿੱਚ ਰਿਕਸ਼ਾ ਚਲਾਉਣ ਵਾਲਾ ਕਿਸ਼ਨ ਲਾਲ ਕਹਿੰਦਾ ਹੈ ਕਿ ਉਸ ਨੇ ਪਿਛਲੇ ਚਾਰ ਦਿਨਾਂ ਵਿੱਚ ਕੋਈ ਪੈਸਾ ਨਹੀਂ ਕਮਾਇਆ।

BBC
ਮੁਹੰਮਦ ਸਬੀਰ ਕੋਲ ਆਪਣੇ ਮੁਲਾਜ਼ਮਾਂ ਨੂੰ ਦੇਣ ਵਾਸਤੇ ਪੈਸੇ ਨਹੀਂ ਹਨ

ਉਸ ਨੇ ਕਿਹਾ, "ਮੈਨੂੰ ਆਪਣੇ ਪਰਿਵਾਰ ਦਾ ਪੇਟ ਭਰਨ ਲਈ ਪੈਸਿਆਂ ਦੀ ਲੋੜ ਹੈ। ਮੈਂ ਸੁਣਿਆ ਹੈ ਕਿ ਸਰਕਾਰ ਸਾਨੂੰ ਪੈਸੇ ਦਵੇਗੀ, ਪਰ ਕਦੋਂ ਤੇ ਕਿਵੇਂ ਇਹ ਨਹੀਂ ਪਤਾ।"

ਉਸ ਦਾ ਦੋਸਤ ਅਲੀ ਹਸਨ, ਜੋ ਕਿ ਇੱਕ ਦੁਕਾਨ ਵਿੱਚ ਸਫ਼ਾਈ ਦਾ ਕੰਮ ਕਰਦਾ ਹੈ, ਨੇ ਕਿਹਾ ਕਿ ਉਸ ਕੋਲ ਰੋਟੀ ਲਈ ਪੈਸੇ ਮੁਕ ਗਏ ਹਨ।

ਉਸ ਨੇ ਕਿਹਾ, "ਦੁਕਾਨ ਦੋ ਦਿਨ ਪਹਿਲਾਂ ਬੰਦ ਹੋ ਗਈ ਸੀ ਤੇ ਮੈਨੂੰ ਪੈਸੇ ਨਹੀਂ ਮਿਲੇ। ਮੈਨੂੰ ਡਰ ਲੱਗ ਰਿਹਾ ਹੈ। ਮੈਂ ਆਪਣੇ ਪਰਿਵਾਰ ਨੂੰ ਕਿਵੇਂ ਪਾਲਾਂਗਾ।"

https://www.youtube.com/watch?v=OvlLLDEqYxU

ਭਾਰਤ ਵਿੱਚ ਹਜ਼ਾਰਾਂ ਲੋਕ ਸੜਕਾਂ ਤੇ ਵੱਖੋ-ਵੱਖਰੇ ਕੰਮ ਕਰਦੇ ਹਨ। ਉਹ ਛੋਟੇ ਵਪਾਰ ਚਲਾਉਂਦੇ ਹਨ ਤੇ ਆਪਣੇ ਵਰਗੇ 1-2 ਲੋਕਾੰ ਨੂੰ ਨੌਕਰੀ ਤੇ ਵੀ ਰੱਖਦੇ ਹਨ।

ਦਿੱਲੀ ਵਿੱਚ ਲੱਸੀ ਦੀ ਦੁਕਾਨ ਚਲਾਉਣ ਵਾਲੇ ਮੁਹੰਮਦ ਸਬੀਰ ਦਾ ਕਹਿਣਾ ਹੈ ਕਿ ਉਸ ਨੇ ਹਾਲ ਹੀ ਵਿੱਚ ਦੋ ਲੋਕਾਂ ਨੂੰ ਕੰਮ ਤੇ ਰੱਖਿਆ ਸੀ ਕਿਉਂਕਿ ਉਸ ਨੂੰ ਉਮੀਦ ਸੀ ਕਿ ਗਰਮੀਆਂ ਵਿੱਚ ਉਨ੍ਹਾਂ ਦਾ ਕੰਮ ਵਧੇਗਾ।

BBC
ਫੋਟੋਗਰਾਫਰ ਤੇਜਪਾਲ ਕਸ਼ਯੱਪ ਕੋਲ ਹਫ਼ਤਿਆਂ ਤੋਂ ਕੰਮ ਨਹੀਂ ਹੈ

ਉਨ੍ਹਾਂ ਕਿਹਾ, "ਹੁਣ ਮੈਂ ਉਨ੍ਹਾਂ ਦੋਵਾਂ ਨੂੰ ਪੈਸੇ ਨਹੀਂ ਦੇ ਸਕਦਾ। ਮੇਰੇ ਕੋਲ ਵੀ ਕੋਈ ਪੈਸੇ ਨਹੀਂ ਹਨ। ਮੇਰਾ ਪਰਿਵਾਰ ਪਿੰਡ ਵਿੱਚ ਖੇਤੀ ਕਰਕੇ ਕੁਝ ਪੈਸੇ ਕਮਾ ਲੈਂਦਾ ਹੈ। ਪਰ ਗੜੇ ਪੈਣ ਕਰਕੇ ਇਸ ਵਾਰ ਉਨ੍ਹਾਂ ਦੀ ਫ਼ਸਲ ਖਰਾਬ ਹੋ ਗਈ ਤੇ ਉਹ ਮਦਦ ਲਈ ਮੇਰੇ ਤੋਂ ਉਮੀਦ ਕਰ ਰਹੇ ਹਨ।"

"ਮੈਂ ਬਹੁਤ ਮਜਬੂਰ ਮਹਿਸੂਸ ਕਰ ਰਿਹਾ ਹਾਂ। ਮੈਨੂੰ ਡਰ ਹੈ ਕਿ ਕੋਰੋਨਾਵਾਇਰਸ ਤੋਂ ਪਹਿਲਾਂ ਮੇਰੇ ਵਰਗੇ ਕਈ ਲੋਕ ਭੁੱਖ ਨਾਲ ਮਰ ਜਾਣਗੇ।"

ਸਮਾਰਕ ਸਥਾਨ ਬੰਦ ਹੋਣ ਕਰਕੇ ਇਸ ਨਾਲ ਜੁੜੇ ਕਈ ਲੋਕ ਪੈਸੇ ਨਹੀਂ ਕਮਾ ਪਾ ਰਹੇ ਹਨ।

ਤੇਜਪਾਲ ਕਸ਼ਯੱਪ, ਜੋ ਦਿੱਲੀ ਦੇ ਇੰਡੀਆ ਗੇਟ ''ਤੇ ਫੋਟੋਗ੍ਰਾਫਰ ਦਾ ਕੰਮ ਕਰਦੇ ਹਨ, ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਦੇ ਵੀ ਵਪਾਰ ਵਿੱਚ ਇੰਨੀ ਮੰਦੀ ਨਹੀਂ ਵੇਖੀ।

"ਪਿਛਲੇ ਦੋ ਹਫ਼ਤੇ, ਲੌਕਡਾਊਨ ਨਾ ਹੋਣ ਦੇ ਬਾਵਜੂਦ ਵੀ ਬਹੁਤ ਮਾੜੇ ਸਨ। ਕੋਈ ਬਹੁਤੇ ਸੈਲਾਨੀ ਨਹੀਂ ਆਏ। ਹੁਣ ਨਾ ਮੈਂ ਪਿੰਡ ਵਾਪਸ ਜਾ ਸਕਦਾ ਹਾਂ ਤੇ ਨਾ ਕੰਮ ਕਰ ਸਕਦਾ ਹਾਂ। ਮੈਂ ਇੱਥੇ ਦਿੱਲੀ ਵਿੱਚ ਫਸ ਗਿਆ ਹਾਂ। ਮੈਨੂੰ ਯੂਪੀ ਵਿੱਚ ਰਹਿ ਰਹੇ ਆਪਣੇ ਪਰਿਵਾਰ ਦੀ ਬਹੁਤ ਚਿੰਤਾ ਹੋ ਰਹੀ ਹੈ।"

https://www.youtube.com/watch?v=6njnuRWFGLE

ਊਬਰ ਤੇ ਓਲਾ ਕੈਬ ਚਲਾਉਣ ਵਾਲੇ ਵੀ ਇਸ ਸਥਿਤੀ ਦਾ ਸ਼ਿਕਾਰ

ਦਿੱਲੀ ਵਿੱਚ ਟੈਕਸੀ ਚਲਾਉਣ ਵਾਲੇ ਜੋਗਿੰਦਰ ਚੌਧਰੀ ਨੇ ਕਿਹਾ ਕਿ ਸਰਕਾਰ ਨੂੰ ਸਾਡੇ ਵਰਗੇ ਲੋਕਾਂ ਦੀ ਕੁਝ ਮਦਦ ਕਰਨੀ ਚਾਹੀਦੀ ਹੈ।

"ਮੈਂ ਲੌਕਡਾਊਨ ਦੀ ਗੰਭੀਰਤਾ ਸਮਝਦਾ ਹਾਂ ਤੇ ਨਾਲ ਹੀ ਕੋਰੋਨਾਵਾਇਰਸ ਬਿਮਾਰੀ ਤੋਂ ਬਚਨ ਦੀ ਲੋੜ। ਪਰ ਮੈਂ ਕੁਝ ਕਰ ਨਹੀਂ ਪਾ ਰਿਹਾ। ਮੈਨੂੰ ਚਿੰਤਾ ਹੈ ਕਿ ਆਉਣ ਵਾਲੇ ਹਫ਼ਤਿਆਂ ਵਿੱਚ ਮੇਰੇ ਪਰਿਵਾਰ ਦਾ ਕੀ ਹੋਵੇਗਾ। ਮੈਂ ਉਨ੍ਹਾਂ ਨੂੰ ਕਿਵੇਂ ਪਾਲਾਂਗਾ।"

ਇਨ੍ਹਾਂ ਵਿੱਚੋਂ ਕਈਆਂ ਨੂੰ ਤਾਂ ਕੋਰੋਨਾਵਾਇਰਸ ਬਾਰੇ ਪਤਾ ਵੀ ਨਹੀਂ ਸੀ।

ਮੋਚੀ ਵਜੋਂ ਕੰਮ ਕਰਨ ਵਾਲਾ ਇੱਕ ਸ਼ਖਸ ਜੋ ਆਪਣਾ ਨਾਂ ਨਹੀਂ ਦੇਣਾ ਚਾਹੁੰਦਾ ਸੀ, ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਇਲਾਹਾਬਾਦ ਦੇ ਰੇਲਵੇ ਸਟੇਸ਼ਨ ਤੇ ਬੂਟ ਪਾਲਿਸ਼ ਕਰਨ ਦਾ ਕੰਮ ਕਰਦਾ ਆ ਰਿਹਾ ਹੈ। ਪਰ ਹੁਣ ਕੋਈ ਵੀ ਨਹੀਂ ਆਉਂਦਾ।

BBC

ਇਹ ਵੀ ਪੜ੍ਹੋ

  • ਕੋਰੋਨਾਵਾਇਰਸ ਕਿਸੇ ਚੀਜ਼ ''ਤੇ ਕਿੰਨੀ ਦੇਰ ਜਿਉਂਦਾ ਰਹਿ ਸਕਦਾ ਹੈ?
  • ਕੋਰੋਨਾਵਾਇਰਸ ਦੇ ਬਰੂਫੇਨ ਨਾਲ ਵਿਗੜਨ ਦੇ ਦਾਅਵੇ ਦੀ ਕੀ ਹੈ ਸੱਚਾਈ
  • ਕੋਰੋਨਾਵਾਇਰਸ: ਕੀ ਇਹ ਦੁਬਾਰਾ ਵੀ ਹੋ ਸਕਦਾ ਹੈ
  • ਕੋਰੋਨਾਵਾਇਰਸ ਦੇ ਗਰਮੀ ਆਉਣ ''ਤੇ ਖ਼ਤਮ ਹੋਣ ਦੇ ਦਾਅਵਿਆਂ ਦੀ ਸੱਚਾਈ

ਉਸ ਦਾ ਕਹਿਣਾ ਹੈ ਕਿ ਉਸ ਨੂੰ ਨਹੀਂ ਪਤਾ ਕਿ ਲੋਕਾਂ ਨੇ ਸਫ਼ਰ ਕਰਨਾ ਕਿਉਂ ਬੰਦ ਕਰ ਦਿੱਤਾ।

"ਮੈਨੂੰ ਇਨਾਂ ਪਤਾ ਹੈ ਕੇ ਕੋਈ ਕਰਫਿਊ ਲੱਗਿਆ ਹੋਇਆ ਹੈ, ਪਰ ਇਹ ਨਹੀਂ ਪਤਾ ਕਿਉਂ।"

ਉਸੇ ਇਲਾਕੇ ਵਿੱਚ ਪਾਣੀ ਦੀਆਂ ਬੋਤਲਾਂ ਵੇਚਣ ਵਾਲੇ ਵਿਨੋਦ ਪ੍ਰਜਾਪਤੀ ਨੇ ਕਿਹਾ, "ਮੈਨੂੰ ਕੋਰੋਨਾਵਾਇਰਸ ਬਾਰੇ ਸਭ ਕੁਝ ਪਤਾ ਹੈ। ਇਹ ਬਹੁਤ ਖ਼ਤਰਨਾਕ ਹੈ ਤੇ ਸਾਰੀ ਦੁਨੀਆਂ ਇਸ ਨਾਲ ਲੜ੍ਹ ਰਹੀ ਹੈ। ਬਹੁਤੇ ਲੋਕ ਘਰ ਬੈਠ ਸਕਦੇ ਹਨ। ਪਰ ਸਾਡੇ ਵਰਗੇ ਲੋਕ ਜਿਨ੍ਹਾਂ ਨੂੰ ਸੁਰੱਖਿਆ ਤੇ ਭੁੱਖ ਵਿੱਚੋਂ ਕੋਈ ਇੱਕ ਚੀਜ਼ ਚੁਨਣੀ ਪਵੇ, ਉਹ ਕੀ ਚੁਣਨਗੇ"

MoHFW_INDIA
BBC

ਇਹ ਵੀਡੀਓਜ਼ ਵੀ ਜ਼ਰੂਰ ਦੇਖੋ

https://www.youtube.com/watch?v=skyhRyKIOr4

https://www.youtube.com/watch?v=ECWL0R_o9DI

https://www.youtube.com/watch?v=rOBAQWYcBvI

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)