ਅਮਿਤ ਸ਼ਾਹ ਨੇ ਦੰਗਿਆਂ ਦਾ ਦੋਸ਼ ‘ਵਿਰੋਧੀ ਧਿਰਾਂ’ ਉੱਤੇ ਮੜ੍ਹਿਆ, CAA ਬਾਰੇ ਝੂਠ ਫੈਲਾਉਣ ਦਾ ਇਲਜ਼ਾਮ ਲਾਇਆ- 5 ਅਹਿਮ ਖ਼ਬਰਾਂ

02/29/2020 7:40:55 AM

EPA

ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਕਹਿਣਾ ਹੈ ਕਿ ਵਿਰੋਧੀ ਧਿਰ ਸੀਏਏ ਖਿਲਾਫ਼ ਝੂਠ ਬੋਲ ਰਹੀ ਹੈ। ਹਿੰਦੁਸਤਾਨ ਟਾਈਮਜ਼ ਮੁਤਾਬਕ ਓਡੀਸ਼ਾ ਵਿੱਚ ਕੀਤੀ ਇੱਕ ਰੈਲੀ ਦੌਰਾਨ ਉਨ੍ਹਾਂ ਨੇ ਕਿਹਾ, "ਮੈਂ ਦੇਸ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਵਿਰੋਧੀ ਧਿਰ ਦੇ ਆਗੂ ਲੋਕਾਂ ਨੂੰ ਭਰਮਾ ਰਹੇ ਹਨ, ਦੰਗੇ ਫੈਲਾ ਰਹੇ ਹਨ।"

ਦਿੱਲੀ ਵਿੱਚ ਹੋਈ ਹਿੰਸਾ ਕਾਰਨ ਹੁਣ ਤੱਕ ਘੱਟੋ-ਘੱਟ 42 ਲੋਕਾਂ ਦੀ ਮੌਤ ਹੋ ਗਈ ਹੈ।

ਉਨ੍ਹਾਂ ਨੇ ਅੱਗੇ ਕਿਹਾ, "ਕਾਂਗਰਸ, ਮਮਤਾ ਦੀਦੀ, ਸਪਾ, ਬਸਪਾ, ਇਹ ਸਾਰੇ ਸੀਏਏ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਘੱਟ-ਗਿਣਤੀਆਂ ਦੀ ਨਾਗਰਿਕਤਾ ਖੋਹ ਲਵੇਗਾ। ਤੁਸੀਂ ਇੰਨੇ ਝੂਠ ਕਿਉਂ ਬੋਲਦੇ ਹੋ।"

"ਮੈਂ ਦੁਹਾਰਾਉਣਾ ਚਾਹੁੰਦਾ ਹਾਂ ਕਿ ਸੀਏਏ ਕਾਰਨ ਇੱਕ ਵੀ ਮੁਸਲਮਾਨ ਜਾਂ ਘੱਟ-ਗਿਣਤੀ ਦੀ ਨਾਗਰਿਕਤਾ ਦਾ ਅਧਿਕਾਰ ਖ਼ਤਮ ਨਹੀਂ ਹੋਣ ਵਾਲਾ ਹੈ।"

ਵੀਡੀਓ: CAA ਤੇ NRC ਬਾਰੇ ਮੁਸਲਮਾਨਾਂ ''ਚ ਡਰ ਕੀ ਹੈ? ਸੌਖੇ ਸ਼ਬਦਾਂ ''ਚ ਸਮਝੋ:

https://www.youtube.com/watch?v=lrv-wORcnHY&list=PL4jyQZjuLd3H9702iiY05gzdc_hs5d6WE&index=15&t=0s

ਵਿਕਾਸ ਦਰ ਵਿੱਚ ਗਿਰਾਵਟ

ਭਾਰਤ ਦੀ ਜੀਡੀਪੀ ਵਿੱਚ ਗਿਰਾਵਟ ਦਾ ਸਿਲਸਿਲਾ ਜਾਰੀ ਹੈ। ਸਾਲ ਦੀ ਤੀਜੀ ਤਿਮਾਹੀ ਯਾਨੀ ਅਕਤੂਬਰ ਤੋਂ ਦਸੰਬਰ 2019 ’ਚ ਜੀਡੀਪੀ ਦੀ ਵਿਕਾਸ ਦਰ ਦਾ ਅਨੁਮਾਨ 4.7 ਫੀਸਦ ਕੀਤਾ ਗਿਆ ਹੈ।

Getty Images

ਸਾਲ 2012-13 ਦੀ ਜਨਵਰੀ-ਮਾਰਚ ਦੀ ਤਿਮਾਹੀ ਵਿੱਚ ਜੀਡੀਪੀ ਦੀ ਵਿਕਾਸ ਦਰ ਦਾ ਅਨੁਮਾਨ 4.3 ਫੀਸਦ ਸੀ ਜਿਸ ਤੋਂ ਬਾਅਦ ਇਹ ਸਭ ਤੋਂ ਘੱਟ ਦਰ ਹੈ।

ਇਹ ਜੁਲਾਈ ਤੋਂ ਸਤੰਬਰ 2019 ਦੀ ਤਿਮਾਹੀ ਤੋਂ ਵੀ ਘੱਟ ਹੈ, ਉਦੋਂ ਜੀਡੀਪੀ ਵਿਕਾਸ ਦਰ 5.1 ਫੀਸਦ ਸੀ।

ਇਹ ਵੀ ਪੜ੍ਹੋ:

  • ਦਿੱਲੀ ਹਿੰਸਾ: ਮੋਦੀ ਵੱਲੋਂ ਦੇਰੀ ਨਾਲ ਅਮਨ ਦੀ ਅਪੀਲ ਕਿਸੇ ਵੀ ਤਰ੍ਹਾਂ ਭਰਪਾਈ ਨਹੀਂ ਕਰ ਸਕਦੀ- ਕੌਮਾਂਤਰੀ ਪ੍ਰੈੱਸ
  • ਬਾਲਾਕੋਟ: ਭਾਰਤ ਨੇ ਜਿੱਥੇ ਸਰਜੀਕਲ ਸਟਰਾਇਕ ਦਾ ਦਾਅਵਾ ਕੀਤਾ ਸੀ, ਉੱਥੇ ਬੀਬੀਸੀ ਦੀ ਟੀਮ ਪਹੁੰਚੀ ਤਾਂ ..
  • ਜਾਵੇਦ ਅਖ਼ਤਰ ਨੇ ਅਜਿਹਾ ਕੀ ਕਿਹਾ ਕਿ ਸੋਸ਼ਲ ਮੀਡੀਆ ਉੱਤੇ ਟਰੋਲ ਹੋਣ ਲੱਗੇ

ਕਨ੍ਹੱਈਆ ਕੁਮਾਰ ''ਤੇ ਚੱਲੇਗਾ ਰਾਜਧ੍ਰੋਹ ਦਾ ਮਾਮਲਾ

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਸ਼ੁੱਕਰਵਾਰ ਨੂੰ ਕਨ੍ਹੱਈਆ ਕੁਮਾਰ ਖ਼ਿਲਾਫ਼ ਕੇਸ ਚਲਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ।

ਪੁਲਿਸ ਨੇ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ, ਹਾਲਾਂਕਿ ਕੇਸ ਚਲਾਉਣ ਲਈ ਦਿੱਲੀ ਸਰਕਾਰ ਦੀ ਇਜਾਜ਼ਤ ਜ਼ਰੂਰੀ ਸੀ।

Getty Images
ਦਿੱਲੀ ਪੁਲਿਸ ਦੀ ਕਨ੍ਹਈਆ ਕੁਮਾਰ ਬਾਰੇ ਇਹ ਬੇਨਤੀ ਸਰਕਾਰ ਕੋਲ 14 ਜਨਵਰੀ, 2019 ਤੋਂ ਲਟਕ ਰਹੀ ਸੀ

ਇਹ ਫ਼ੈਸਲਾ ਆਉਣ ਤੋਂ ਬਾਅਦ ਕੰਨ੍ਹਈਆ ਕੁਮਾਰ ਨੇ ਇੱਕ ਟਵੀਟ ਕੀਤਾ ਜਿਸ ਵਿੱਚ ਦਿੱਲੀ ਸਰਕਾਰ ਨੂੰ ਧੰਨਵਾਦ ਕਹਿੰਦੇ ਹੋਏ ‘ਸੱਤਿਆਮੇਵ ਜਯਤੇ’ ਲਿਖਿਆ।

https://twitter.com/kanhaiyakumar/status/1233420567023255552

ਦੱਸ ਦੇਈਏ ਕਿ 9 ਫ਼ਰਵਰੀ 2016 ਨੂੰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਕਥਿਤ ਤੌਰ ''ਤੇ ਭਾਰਤ-ਵਿਰੋਧੀ ਨਾਅਰੇ ਲਾਉਣ ਦਾ ਮਾਮਲਾ ਸਾਹਮਣੇ ਆਇਆ ਸੀ।

ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਮਨਪ੍ਰੀਤ ਬਾਦਲ ਦੇ ਬਜਟ ਭਾਸ਼ਣ ਦੀਆਂ ਅਹਿਮ ਗੱਲਾਂ

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਵਿਧਾਨ ਸਭਾ ਵਿੱਚ ਕਾਂਗਰਸ ਸਰਕਾਰ ਦਾ ਚੌਥਾ ਬਜਟ ਪੇਸ਼ ਕੀਤਾ।

ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਿਰ ਇਸ ਸਮੇਂ 2.48 ਲੱਖ ਕਰੋੜ ਦਾ ਕਰਜ਼ਾ ਹੈ।

ਇਸ ਦੌਰਾਨ ਉਨ੍ਹਾਂ ਨੇ ਕਈ ਐਲਾਨ ਕੀਤੇ।

ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀ ਸੇਵਾਮੁਕਤੀ ਉਮਰ 60 ਸਾਲਾਂ ਤੋਂ ਘਟਾ ਕੇ 58 ਸਾਲ ਕਰ ਦਿੱਤੀ ਗਈ ਹੈ।

ਪੰਜ ਏਕੜ ਦੇ ਕਿਸਾਨਾਂ ਦਾ ਕਰਜ਼ ਮਾਫ਼ ਕਰਨ ਤੋਂ ਬਾਅਦ ਹੁਣ ਬੇਜ਼ਮੀਨੇ ਕਿਸਾਨਾਂ ਤੇ ਮਜ਼ਦੂਰਾਂ ਦਾ ਕਰਜ਼ ਮਾਫ਼ ਕੀਤਾ ਜਾਵੇਗਾ। ਇਸ ਲਈ 520 ਕਰੋੜ ਰੁਪਏ ਰੱਖੇ ਗਏ ਹਨ।

ਪੰਜਾਬ ਸਰਕਾਰ ਨੇ 12ਵੀਂ ਤੱਕ ਸਾਰੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇਣ ਦਾ ਐਲਾਨ ਕੀਤਾ ਹੈ। ਸਾਰੇ ਸਰਕਾਰੀ ਹਾਈ ਸਕੂਲਾਂ ਨੂੰ ਸਮਾਰਟ ਬਣਾਉਣ ਦਾ ਪ੍ਰਸਤਾਵ ਹੈ।

ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਕੋਰੋਨਾਵਾਇਰਸ ਕਾਰਨ ਅਰਥਚਾਰੇ ''ਤੇ ਅਸਰ

ਈਰਾਨ ਵਿੱਚ ਕੋਰੋਨਾਵਾਇਰਸ ਕਾਰਨ ਘੱਟੋ ਘੱਟ 210 ਲੋਕਾਂ ਦੀ ਮੌਤ ਹੋ ਗਈ ਹੈ। ਈਰਾਨ ਦੀਆਂ ਸਿਹਤ ਸੇਵਾਵਾਂ ਨਾਲ ਜੁੜੇ ਸੂਤਰਾਂ ਨੇ ਬੀਬੀਸੀ ਫ਼ਾਰਸੀ ਨੂੰ ਇਹ ਜਾਣਕਾਰੀ ਦਿੱਤੀ ਹੈ।

ਕੋਰੋਨਾਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਰਾਜਧਾਨੀ ਤਹਿਰਾਨ ਵਿੱਚ ਸਭ ਤੋਂ ਵੱਧ ਹੈ, ਜਿੱਥੇ ਸਭ ਤੋਂ ਪਹਿਲਾਂ ਇਸਦੇ ਮਾਮਲੇ ਸਾਹਮਣੇ ਆਏ ਸਨ।

EPA

ਪਰ ਕੋਰੋਨਾਵਾਇਰਸ ਕਾਰਨ ਦੁਨੀਆਂ ਭਰ ਦੇ ਅਰਥਚਾਰੇ ਤੇ ਅਸਰ ਪੈ ਰਿਹਾ ਹੈ।

ਲੰਡਨ ਸਥਿਤ ਕੰਸਲਟੈਂਸੀ ਕੰਪਨੀ ਦਾ ਅਨੁਮਾਨ ਹੈ ਕਿ ਇਸ ਮਹਾਂਮਾਰੀ ''ਤੇ 2020 ਦੇ ਪਹਿਲੇ ਤਿੰਨ ਮਹੀਨਿਆਂ ਵਿੱਚ 280 ਬਿਲੀਅਨ ਡਾਲਰ ਤੋਂ ਜ਼ਿਆਦਾ ਦਾ ਖਰਚ ਆਵੇਗਾ।

ਇਹ ਪੂਰੇ ਯੂਰਪੀਅਨ ਯੂਨੀਅਨ ਦੇ ਸਾਲਾਨਾ ਬਜਟ, ਮਾਈਕਰੋਸੌਫਟ ਦੇ ਸਾਲਾਨਾ ਮਾਲੀਆ ਜਾਂ ਐਪਲ ਦੇ ਸਾਲਾਨਾ ਮਾਲੀਏ ਤੋਂ ਜ਼ਿਆਦਾ ਹੈ।

ਇਸ ਕਾਰਨ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਘਾਟ ਹੋ ਸਕਦੀ ਹੈ, ਜਾਣਨ ਲਈ ਇਸ ਲਿੰਕ ਉੱਤੇ ਕਲਿੱਕ ਕਰੋ।

ਇਹ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=8PEc79pWlpY

https://www.youtube.com/watch?v=3rXvLjXqfRE

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)