ਕਨ੍ਹੱਈਆ ਕੁਮਾਰ ਖ਼ਿਲਾਫ਼ JNU ਮਾਮਲੇ ’ਚ ਦੇਸ਼ ਧ੍ਰੋਹ ਦੇ ਕੇਸ ਨੂੰ ਕੇਜਰੀਵਾਲ ਸਰਕਾਰ ਦੀ ਪ੍ਰਵਾਨਗੀ

02/28/2020 9:40:56 PM

Getty Images
ਦਿੱਲੀ ਪੁਲਿਸ ਦੀ ਕਨ੍ਹਈਆ ਕੁਮਾਰ ਬਾਰੇ ਇਹ ਬੇਨਤੀ ਸਰਕਾਰ ਕੋਲ 14 ਜਨਵਰੀ, 2019 ਤੋਂ ਲਟਕ ਰਹੀ ਸੀ

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਸ਼ੁੱਕਰਵਾਰ ਨੂੰ ਕਨ੍ਹੱਈਆ ਕੁਮਾਰ ਖ਼ਿਲਾਫ਼ ਕੇਸ ਚਲਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ

ਦੱਸ ਦੇਈਏ ਕਿ 9 ਫ਼ਰਵਰੀ 2016 ਨੂੰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਕਥਿਤ ਤੌਰ ’ਤੇ ਭਾਰਤ ਵਿਰੋਧੀ ਨਾਅਰੇ ਲਾਉਣ ਦਾ ਮਾਮਲਾ ਸਾਹਮਣੇ ਆਇਆ ਸੀ।

ਇਸ ਮਾਮਲੇ ਵਿੱਚ ਪੁਲਿਸ ਨੇ ਕਨ੍ਹੱਈਆ ਕੁਮਾਰ, ਉਮਰ ਖ਼ਾਲਿਦ ਤੇ ਅਨਿਬਾਰਨ ਤੋਂ ਇਲਾਵਾ ਸੱਤ ਹੋਰ ਜਣਿਆਂ ਨੂੰ ਮੁਜਰਮ ਬਣਾਇਆ ਸੀ। ਉਨ੍ਹਾਂ ਤੇ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ:

  • ਇਸ ਦੇਸ ਵਿੱਚ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੇ ਜਾ ਰਹੇ ਹਨ 10,000 ਡਾਲਰ
  • ਕੌਣ ਹੈ ਨਸ਼ੇ ਦਾ ''ਮੋਸਟ ਵਾਂਟੇਡ'' ਸਮਗਲਰ ਸਿਮਰਨਜੀਤ ਸੰਧੂ
  • UK ਪਰਵਾਸ ਨੀਤੀ ''ਚ ਵੱਡਾ ਬਦਲਾਅ: ਕਿਸ ਨੂੰ ਵੀਜ਼ਾ ਮਿਲੇਗਾ, ਕਿਸ ਨੂੰ ਨਹੀਂ

ਪੁਲਿਸ ਨੇ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ। ਹਾਲਾਂਕਿ ਕੇਸ ਚਲਾਉਣ ਲਈ ਦਿੱਲੀ ਸਰਕਾਰ ਦੀ ਆਗਿਆ ਜ਼ਰੂਰੀ ਹੈ। ਜੋ ਕਿ ਹਾਲੇ ਤੱਕ ਨਹੀਂ ਮਿਲੀ ਸੀ।

ਕੁਝ ਦਿਨ ਪਹਿਲਾਂ ਸੁਪਰੀਮ ਕੋਰਟ ਵਿੱਚ ਇੱਕ ਅਰਜੀ ਲਾਈ ਗਈ ਸੀ। ਜਿਸ ਵਿੱਚ ਅਦਾਲਤ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਦਿੱਲੀ ਸਰਕਾਰ ਨੂੰ ਇਸ ਸੰਬੰਧੀ ਹਦਾਇਤ ਜਾਰੀ ਕਰੇ। ਸੁਪਰੀਮ ਕੋਰਟ ਵੱਲੋਂ ਅਰਜੀ ਰੱਦ ਕਰ ਦਿੱਤੀ ਗਈ ਸੀ।

ਵੀਡੀਓ: ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਕਨ੍ਹੱਈਆ ਕੁਮਾਰ

https://www.youtube.com/watch?v=QGsw_LAr59E

ਹੁਣ ਦਿੱਲੀ ਸਰਕਾਰ ਦੀ ਪ੍ਰਵਾਨਗੀ ਮਗਰੋਂ ਕਨ੍ਹੱਈਆ ਕੁਮਾਰ, ਉਮਰ ਖ਼ਾਲਿਦ ਤੇ ਅਨਿਬਾਰਨ ਤੋਂ ਇਲਾਵਾ ਸੱਤ ਹੋਰ ਜਣਿਆਂ ਖ਼ਿਲਾਫ਼ ਕੇਸ ਕਨਰ ਦਾ ਰਾਹ ਸਾਫ਼ ਹੋ ਗਿਆ ਹੈ।

ਦਿੱਲੀ ਸਰਕਾਰ ਨੇ ਇਹ ਮੰਜ਼ੂਰੀ ਦਿੱਲੀ ਪੁਲਿਸ ਵੱਲੋਂ 19 ਫ਼ਰਵਰੀ ਨੂੰ ਭੇਜੀ ਬੇਨਤੀ ਤੋਂ ਬਾਅਦ ਦਿੱਤੀ ਗਈ ਹੈ। ਦਿੱਲੀ ਪੁਲਿਸ ਦੀ ਇਹ ਬੇਨਤੀ ਸਰਕਾਰ ਕੋਲ 14 ਜਨਵਰੀ, 2019 ਤੋਂ ਲਟਕ ਰਹੀ ਸੀ।

ਮਨੁੱਖੀ ਵਸੀਲਿਆਂ ਬਾਰੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਟਵੀਟ ਕੀਤਾ ਹੈ। ਲੋਕਾਂ ਦੇ ਦਬਾਅ ਕਾਰਨ ਆਖ਼ਰਕਾਰ ਦਿੱਲੀ ਸਰਕਾਰ ਨੂੰ ਜੇਐੱਨਯੂ ਮਾਮਲੇ ਵਿੱਚ ਮੁਕੱਦਮਾ ਚਲਾਉਣ ਨੂੰ ਪ੍ਰਵਾਨਗੀ ਦੇਣੀ ਪਈ।

ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੇ ਕੇਜਰੀਵਾਲ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ।

ਇਹ ਵੀ ਪੜ੍ਹੋ:

  • ਦਿੱਲੀ ਚੋਣਾਂ 2020: ਭਾਜਪਾ ਜਿੱਥੇ ਡਿਊਟੀ ਲਾਏਗੀ ਉੱਥੇ ਪ੍ਰਚਾਰ ਕਰਾਂਗੇ : ਸੁਖਬੀਰ
  • ਵੀਡੀਓ: ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ''ਚ ਕੀਤਾ ਭਾਜਪਾ ਤੋਂ ਕਿਨਾਰਾ
  • CAA ਨੇ ਪਾਈ ਅਕਾਲੀ-ਭਾਜਪਾ ਵਿਚਾਲੇ ਦਰਾੜ, ਦਿੱਲੀ ਚੋਣਾਂ ਨਹੀਂ ਲੜੇਗਾ ਅਕਾਲੀ ਦਲ

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ ''ਤੇ

https://youtu.be/xWw19z7Edrs

ਵੀਡੀਓ: 1984 ਕਤਲੇਆਮ ਬਾਰੇ ਮਨਮੋਹਨ ਸਿੰਘ ਨੇ ਕਿਹਾ: ''ਇਹ ਰੁਕ ਜਾਂਦਾ ਜੇਕਰ ਗੁਜਰਾਲ ਦੀ ਮੰਨ ਲੈਂਦੇ’

https://www.youtube.com/watch?v=gALL10waamE

ਵੀਡੀਓ: ਸੱਜਣ ਕੁਮਾਰ ਨੂੰ ਸਜ਼ਾ ਦੇਣ ਵਾਲਾ ਜੱਜ ਦਿੱਲੀ ਹਿੰਸਾ ਬਾਰੇ ਵੀ ਰਿਹਾ ਸਖ਼ਤ

https://www.youtube.com/watch?v=ffSF7M0vR88

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)