ਦਿੱਲੀ ਹਿੰਸਾ ''''ਤੇ ਜਾਵੇਦ ਅਖ਼ਤਰ: ਅਜਿਹਾ ਕੀ ਕਿਹਾ ਕਿ ਸੋਸ਼ਲ ਮੀਡੀਆ ਉੱਤੇ ਟਰੋਲ ਹੋਣ ਲੱਗੇ

02/28/2020 9:25:55 AM

AFP
ਜਾਵੇਦ ਅਖ਼ਤਰ ਇੱਕ ਵਾਰੀ ਫਿਰ ਆਪਣੇ ਟਵੀਟ ਕਰਕੇ ਚਰਚਾ ਵਿੱਚ ਹਨ

"ਕਈ ਲੋਕ ਮਾਰੇ ਗਏ, ਕਈ ਲੋਕ ਜ਼ਖਮੀ ਹੋਏ, ਬਹੁਤ ਸਾਰੇ ਘਰ ਸੜ ਗਏ, ਬਹੁਤ ਸਾਰੀਆਂ ਦੁਕਾਨਾਂ ਨੂੰ ਲੁੱਟਿਆ ਗਿਆ, ਕਈ ਲੋਕਾਂ ਨੂੰ ਬੇਸਹਾਰਾ ਕਰ ਦਿੱਤਾ ਪਰ ਪੁਲਿਸ ਨੇ ਸਿਰਫ਼ ਇੱਕ ਘਰ ਸੀਲ ਕੀਤਾ ਹੈ ਅਤੇ ਉਸ ਦੇ ਮਾਲਕ ਦੀ ਭਾਲ ਕੀਤੀ ਜਾ ਰਹੀ ਹੈ। ਇਤਫਾਕਨ ਉਸਦਾ ਨਾਮ ਤਾਹਿਰ ਹੈ। ਪੁਲਿਸ ਦੀ ਇਕਸਾਰਤਾ ਨੂੰ ਸਲਾਮ।"

ਇਹ ਟਵੀਟ ਕੀਤਾ ਹੈ ਬਾਲੀਵੁੱਡ ਸਕ੍ਰਿਪਟ ਰਾਈਟਰ ਅਤੇ ਕਵੀ ਜਾਵੇਦ ਅਖ਼ਤਰ ਨੇ, ਜਿਸ ਤੋਂ ਬਾਅਦ ਲੋਕਾਂ ਨੇ ਸੋਸ਼ਲ ਮੀਡੀਆ ਉੱਤੇ ਉਨ੍ਹਾਂ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ।

https://twitter.com/Javedakhtarjadu/status/1233017709941731328

''ਸ਼ੋਲੇ'' ਵਰਗੀ ਸਦਾਬਹਾਰ ਫ਼ਿਲਮ ਲਿਖਣ ਵਾਲੇ ਜਾਵੇਦ ਅਖ਼ਤਰ ਬਾਲੀਵੁੱਡ ਫ਼ਿਲਮਾਂ ਲਈ ਸੈਂਕੜੇ ਗੀਤ ਲਿਖ ਚੁੱਕੇ ਹਨ। ਉਹ ਖੁਦ ਨੂੰ ਨਾਸਤਿਕ ਮੰਨਦੇ ਹਨ ਅਤੇ ਅਦਾਕਾਰਾ ਸ਼ਬਾਨਾ ਆਜ਼ਮੀ ਦੇ ਪਤੀ ਹਨ।

ਜਾਵੇਦ ਅਖ਼ਤਰ ਦੇ ਪਿਤਾ ਜਾਂਨਿਸਾਰ ਅਤੇ ਸਹੁਰਾ ਕੈਫ਼ੀ ਆਜ਼ਮੀ ਕਿਰਤੀਆਂ ਤੇ ਮਜ਼ਦੂਰਾਂ ਦੀ ਅਵਾਜ਼ ਆਪਣੀਆਂ ਰਚਨਾਵਾਂ ਰਾਹੀ ਬੁਲੰਦ ਕਰਨ ਲਈ ਜਾਣੇ ਜਾਂਦੇ ਹਨ।

ਇੱਕ ਯੂਜ਼ਰ ਪਦਮਜਾ ਨੇ ਟਵੀਟ ਕੀਤਾ, "ਕੀ ਤੁਹਾਨੂੰ ਪਤਾ ਹੈ ਕਿ ਤੁਸੀਂ ਦਿੱਲੀ ਦੰਗਿਆਂ ਦੀ ਲਪੇਟ ਵਿੱਚ ਆਏ ਆਈਬੀ ਅਫ਼ਸਰ ਦੇ ਬੇਰਹਿਮੀ ਨਾਲ ਹੋਏ ਕਤਲ ਦੇ ਦੋਸ਼ੀ ਦਾ ਬਚਾਅ ਕਰ ਰਹੇ ਹੋ? ਤੁਹਾਨੂੰ ਇਸ ਘਿਨਾਉਣੇ ਅਪਰਾਧ ਲਈ ਅਸਲ ਵਿੱਚ ਤਾਹਿਰ ਹੁਸੈਨ ਦੀ ਗ੍ਰਿਫ਼ਤਾਰੀ ਦੀ ਮੰਗ ਕਰਨੀ ਚਾਹੀਦੀ ਹੈ!"

https://twitter.com/prettypadmaja/status/1233083956263706624

ਇਹ ਵੀ ਪੜ੍ਹੋ:

  • Delhi Violence: ਐੱਮਸੀ ਤਾਹਿਰ ਹੂਸੈਨ ਖ਼ਿਲਾਫ਼ ਕਤਲ ਦਾ ਮਾਮਲਾ ਦਰਜ, ''ਆਪ'' ਨੇ ਵੀ ਕੀਤਾ ਮੁਅੱਤਲ
  • ''1984 ਮੈਂ ਅੱਖਾਂ ਨਾਲ ਦੇਖਿਆ ਸੀ, ਮੁੜ ਉਹੀ ਮੰਜ਼ਰ ਸੀ ਤੇ ਉਹੀ ਮਾਹੌਲ''
  • ਪਾਕਿਸਤਾਨ ਨੇ ਅਭਿਨੰਦਨ ਨੂੰ ਕਿਸ ਦੇ ਦਬਾਅ ਹੇਠ ਛੱਡਿਆ ਸੀ

ਇਨਾਮ ਖਾਨ ਨਾਮ ਦੇ ਟਵਿੱਟਰ ਅਕਾਊਂਟ ਤੋਂ ਲਿਖਿਆ ਗਿਆ, "ਉਨ੍ਹਾਂ ਦੇ ਟਵੀਟ ''ਤੇ ਟਿਪਣੀਆਂ ਪੜ੍ਹਨ ਤੋਂ ਬਾਅਦ ਮੈਨੂੰ ਜਾਵੇਦ ਅਖ਼ਤਰ ''ਤੇ ਤਰਸ ਆ ਰਿਹਾ ਹੈ। ਇੱਥੋਂ ਤੱਕ ਕਿ ਉਨ੍ਹਾਂ ਦਾ "ਨਾਸਤਿਕਤਾ" ਵਾਲਾ ਟੈਗ ਵੀ ਉਨ੍ਹਾਂ ਨੂੰ ਸੱਚਾ ਦੇਸ਼ ਭਗਤ ਭਾਰਤੀ ਸਾਬਤ ਨਹੀਂ ਕਰ ਸਕਿਆ। ਇਹ ਅੰਤ ਦੀ ਸ਼ੁਰੂਆਤ ਹੈ।"

https://twitter.com/inam7118/status/1233066553895202817

ਸੰਜੇ ਵੀ ਸੇਠ ਨੇ ਟਵੀਟ ਕੀਤਾ, "ਉਹ ਜਾਣਦੇ ਹਨ ਕਿ ਪਿਛਲੇ ਸਮੇਂ ਵਿੱਚ ਉਨ੍ਹਾਂ ਨੇ ਆਪਣੇ ਨਾਪਾਕ ਏਜੰਡੇ ਨੂੰ ਕ੍ਰਿਏਟਿਵਿਟੀ ਦੇ ਪ੍ਰਭਾਵ ਹੇਠ ਫ਼ਿਲਮਾਂ ਦੀ ਵਰਤੋਂ ਕੀਤੀ। ਪਹਿਲਾਂ ਮਾਸੂਮ ਦਰਸ਼ਕ ਉਨ੍ਹਾਂ ਨੂੰ ਇੱਕ-ਪਾਸੜ ਕਮਿਊਨੀਕੇਸ਼ਨ ਕਾਰਨ ਚੁਣੌਤੀ ਨਹੀਂ ਦੇ ਸਕਦੇ ਸੀ। ਹੁਣ, ਉਨ੍ਹਾਂ ਨੂੰ ਸੋਸ਼ਲ ਮੀਡੀਆ ਉੱਤੇ ਚੁਣੌਤੀ ਮਿਲਦੀ ਹੈ। ਇਸ ਕਾਰਨ ਉਨ੍ਹਾਂ ਦਾ ਰੰਗ ਬਦਲਦਾ ਦੇਖਿਆ ਜਾ ਸਕਦਾ ਹੈ।"

https://twitter.com/SanjayUvaach/status/1233108218588680194

ਇਸ ਦੌਰਾਨ ਇੱਕ ਟਵਿੱਟਰ ਯੂਜ਼ਰ ਨੇ ਤਾਂ ਜਾਵੇਦ ਅਖ਼ਤਰ ਨੂੰ ਪਾਕਿਸਤਾਨ ਪ੍ਰੇਮੀ ਸੰਬੋਧਨ ਕਰਦਿਆਂ ਕਿਹਾ, "ਦੇਖੋ, ਪਾਕਿਸਤਾਨੀ ਪ੍ਰੇਮੀ, ਤੁਸੀਂ ਫਿਰ ਵਿਕਟਿਮ ਕਾਰਡ ਖੇਡੋਗੇ। ਇਸ ਲਈ ਦਿੱਲੀ ਪੁਲਿਸ ਕਿਸੇ ਨੂੰ ਬਿਨਾ ਸਬੂਤ ਗ੍ਰਿਫ਼ਤਾਰ ਨਹੀਂ ਕਰੇਗੀ। ਤੁਹਾਡੇ ਕਈ ਭਾਈਜਾਨ ਦਾ ਨੰਬਰ ਆਏਗਾ। ਇਕੱਲੇ ਤਾਹਿਰ ਨੂੰ ਕਿਵੇਂ ਜੇਲ੍ਹ ਭੇਜੇਗੀ। ਦੰਗਈ ਸਾਰੇ ਫੜ੍ਹੇ ਜਾਣਗੇ। ਪਾਕਿਸਤਾਨ ਪ੍ਰੇਮੀ ਜਾਵੇਦ ਇੰਨਾ ਮੌਕਾ ਨਹੀਂ ਦੇਵੇਗੀ ਪੁਲਿਸ ਤੁਹਾਨੂੰ।"

https://twitter.com/karan58818199/status/1233034865815080960

ਹਾਲਾਂਕਿ ਜਦੋਂ ਲੋਕਾਂ ਨੇ ਸੋਸ਼ਲ ਮੀਡੀਆ ਉੱਤੇ ਪ੍ਰਤੀਕਰਮ ਦਿੱਤਾ ਤਾਂ ਜਾਵੇਦ ਅਖ਼ਤਰ ਨੇ ਇੱਕ ਹੋਰ ਟਵੀਟ ਕਰਕੇ ਕਿਹਾ ਕਿ ਕਿਵੇਂ ਉਨ੍ਹਾਂ ਨੂੰ ਗਲਤ ਸਮਝਿਆ ਜਾ ਰਿਹਾ ਹੈ।

ਉਨ੍ਹਾਂ ਟਵੀਟ ਕੀਤਾ, "ਮੈਨੂੰ ਗਲਤ ਸਮਝਣਾ ਕਿੰਨਾ ਸੌਖਾ ਹੈ। ਮੈਂ ਇਹ ਨਹੀਂ ਪੁੱਛ ਰਿਹਾ ਕਿ ਤਾਹਿਰ ਕਿਉਂ ਸਗੋਂ ਇਹ ਪੁੱਛ ਰਿਹਾ ਹਾਂ ਕਿ ਸਿਰਫ਼ ਤਾਹਿਰ ਹੀ ਕਿਉਂ। ਉਨ੍ਹਾਂ ਲੋਕਾਂ ਖਿਲਾਫ਼ ਐੱਫ਼ਆਈਆਰ ਕਿਉਂ ਨਹੀਂ ਜਿਨ੍ਹਾਂ ਨੇ ਪੁਲਿਸ ਦੀ ਹਾਜਰੀ ਵਿੱਚ ਖੁਲ੍ਹੇਆਮ ਹਿੰਸਾ ਭੜਕਾਈ। ਇੱਥੋ ਤੱਕ ਕਿ ਹਾਈ ਕੋਰਟ ਨੇ ਵੀ ਦਿੱਲੀ ਪੁਲਿਸ ਦੀ ਭੂਮਿਕਾ ''ਤੇ ਸਵਾਲ ਖੜ੍ਹੇ ਕੀਤੇ ਹਨ।"

https://twitter.com/Javedakhtarjadu/status/1233175856337604608

ਹਾਲਾਂਕਿ ਕੁੱਝ ਲੋਕ ਜਾਵੇਦ ਅਖ਼ਤਰ ਦੇ ਸਮਰਥਨ ਵਿੱਚ ਵੀ ਆਏ। ਸ੍ਰੀਨਿਵਾਸ ਕਾਰਕਲਾ ਨੇ ਟਵੀਟ ਕੀਤਾ, "ਕਪਿਲ ਮਿਸ਼ਰਾ, ਅਨੁਰਾਗ ਠਾਕੁਰ, ਪਰਵੇਸ਼ ਵਰਮਾ ਆਜ਼ਾਦ ਘੁੰਮ ਰਹੇ ਹਨ। ਜੈ ਦਿੱਲੀ ਪੁਲਿਸ।"

https://twitter.com/s_karkala/status/1233076530504273920

ਤਾਹਾ ਖਾਨ ਨੇ ਟਵੀਟ ਕੀਤਾ, "ਤੁਹਾਡੇ ਧਰਮ ਕਾਰਨ ਤੁਹਾਨੂੰ ਬੜੀ ਅਸਾਨੀ ਨਾਲ ਗਲਤ ਸਮਝਿਆ ਜਾਂਦਾ ਹੈ ਕਿਉਂਕਿ ਤੁਸੀਂ ਮੁਸਲਮਾਨਾਂ ਨਾਲ ਹੋਏ ਬੇਇਨਸਾਫ਼ੀ ਬਾਰੇ ਬੋਲਿਆ ਹੈ। ਜੇ ਇੱਕ ਹਿੰਦੂ ਨਾਲ ਵੀ ਅਜਿਹਾ ਵਾਪਰਿਆ ਹੁੰਦਾ ਅਤੇ ਤੁਸੀਂ ਇਹ ਕਹਿੰਦੇ ਕਿ ਸਿਰਫ਼ ਇੱਕ ਹਿੰਦੂ ਹੀ ਕਿਉਂ ਸੀ ਤਾਂ ਤੁਹਾਡਾ ਮੈਸੇਜ ਸਪੱਸ਼ਟ ਤੌਰ ''ਤੇ ਸਮਝਿਆ ਜਾਂਦਾ ਅਤੇ ਸ਼ਲਾਘਾ ਹੁੰਦੀ। ਉਹ ਚਾਹੁੰਦੇ ਹਨ ਕਿ ਤੁਸੀਂ ਚੁੱਪ ਹੋਵੋ ਅਤੇ ਮੁਸਲਮਾਨਾਂ ਨੂੰ ਦੁੱਖ ਝੱਲਣ ਦਿਓ ਅਤੇ ਮਰਨ ਦਿਓ!"

https://twitter.com/tahakhan_mtk/status/1233181043445858307

ਇਹ ਵੀ ਦੇਖੋ

https://www.youtube.com/watch?v=NEcht3r4s_U

https://www.youtube.com/watch?v=8PEc79pWlpY

https://www.youtube.com/watch?v=3rXvLjXqfRE

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)