ਬਾਲਾਕੋਟ ਹਮਲਾ: ਪਾਕਿਸਤਾਨ ਵਿਚ ਜਿੱਥੇ ਅਭਿਨੰਦਨ ਨੂੰ ਫੜਿਆ ਗਿਆ ਸੀ

02/26/2020 10:25:53 AM

27 ਫਰਵਰੀ ਨੂੰ ਮੁਹੰਮਦ ਰਜ਼ਾਕ ਚੌਧਰੀ ਵਿਹੜੇ ਵਿੱਚ ਮੰਜੇ ''ਤੇ ਬੈਠੇ ਫੋਨ ''ਤੇ ਇੱਕ ਰਿਸ਼ਤੇਦਾਰ ਨਾਲ ਗੱਲ ਰਹੇ ਸੀ। ਰਜ਼ਾਕ ਕੰਟਰੋਲ ਲਾਈਨ ਤੋਂ ਲਗਭਗ ਚਾਰ ਕਿਲੋਮੀਟਰ ਦੂਰ ਪਾਕਿਸਤਾਨ ਸ਼ਾਸਤ ਕਸ਼ਮੀਰ ਵਿੱਚ ਰਹਿੰਦੇ ਹਨ। ਉਨ੍ਹਾਂ ਦਾ ਘਰ ਸਮਾਹਨੀ ਜ਼ਿਲ੍ਹੇ ਦੇ ਹੋੜਾ ਵਿੱਚ ਇੱਕ ਛੋਟੀ ਜਿਹੀ ਪਹਾੜੀ ''ਤੇ ਸਥਿਤ ਹੈ।

ਰਜ਼ਾਕ ਦੱਸਦੇ ਹਨ,"ਹਾਲਾਤ ਕਾਫ਼ੀ ਤਣਾਅਪੂਰਨ ਸਨ, ਅਤੇ ਮੈਂ ਸਵੇਰ ਤੋਂ ਹੀ ਕੁਝ ਜਹਾਜ਼ਾਂ ਦੇ ਉੱਡਣ ਦੀ ਆਵਾਜ਼ ਸੁਣ ਰਿਹਾ ਸੀ।"

ਇੱਕ ਦਿਨ ਪਹਿਲਾਂ ਹੀ ਭਾਰਤ ਦੇ ਲੜਾਕੂ ਜਹਾਜ਼ਾਂ ਨੇ ਪਾਕਿਸਤਾਨੀ ਹਵਾਈ ਖੇਤਰ ਵਿੱਚ ਘੁਸਪੈਠ ਕਰਕੇ ਬਾਲਾਕੋਟ ''ਤੇ ਹਮਲਾ ਕੀਤਾ ਸੀ। ਬਾਲਾਕੋਟ ਅਸਲ ਕੰਟੋਰਲ ਰੇਖਾ ਤੋਂ ਲਗਭਗ 30 ਮੀਲ ਦੀ ਦੂਰੀ ''ਤੇ ਪੈਂਦਾ ਇੱਕ ਕਸਬਾ ਹੈ।

ਰਜ਼ਾਕ ਨੇ ਦੱਸਿਆ, "ਇਹ ਗਤੀਵਿਧੀ ਬਹੁਤੀ ਹੈਰਾਨੀਜਨਕ ਨਹੀਂ ਸੀ, ਪਰ ਜਦੋਂ ਮੈਂ 10 ਵਜੇ ਦੇ ਕਰੀਬ ਫੋਨ ''ਤੇ ਗੱਲ ਕਰ ਰਿਹਾ ਸੀ ਤਾਂ ਮੈਂ ਦੋ ਜ਼ੋਰਦਾਰ ਧਮਾਕੇ ਸੁਣੇ।"

ਰਜ਼ਾਕ ਯਾਦ ਕਰਦੇ ਹਨ,"ਮੈਂ ਕੁਝ ਦੇਰ ਰੁਕ ਕੇ ਪਤਾ ਲਗਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਫਿਰ ਬਿਨਾਂ ਦੇਖਿਆ ਹੀ ਦੁਬਾਰਾ ਫ਼ੋਨ ''ਤੇ ਗੱਲ ਕਰਨੀ ਸ਼ੁਰੂ ਕਰ ਦਿੱਤੀ।"

ਉਨ੍ਹਾਂ ਨੇ ਦੱਸਿਆ ਕਿ ਕੁਝ ਪਲਾਂ ਬਾਅਦ ਹੀ ਉਨ੍ਹਾਂ ਨੇ ਅਸਮਾਨ ਵਿੱਚ ਧੂੰਆਂ ਦੇਖਿਆ। "ਕੋਈ ਚੀਜ਼ ਤੇਜ਼ ਰਫ਼ਤਾਰ ਨਾਲ ਹੇਠਾਂ ਆ ਰਹੀ ਸੀ। ਜਦੋਂ ਇਹ ਨੇੜੇ ਆਈ ਤਾਂ ਇੱਕ ਸੰਤਰੀ ਰੰਗ ਦੀ ਅੱਗ ਦੀ ਗੇਂਦ ਦਿਖਾਈ ਦਿੱਤੀ। ਜਦੋਂ ਉਹ ਚੀਜ਼ ਹੋਰ ਨੇੜੇ ਆਈ ਤਾਂ ਮੈਨੂੰ ਪਤਾ ਲੱਗਾ ਕਿ ਇੱਕ ਜਹਾਜ਼ ''ਤੇ ਹਮਲਾ ਹੋਇਆ ਹੈ ਤੇ ਇਹ ਉਸ ਦਾ ਮਲਬਾ ਹੈ।

ਇਹ ਵੀ ਪੜ੍ਹੋ:

  • ਪਾਇਲਟ ਅਭਿਨੰਦਨ ਪਾਕ ''ਚ ਇੰਝ ਫੜ੍ਹੇ ਗਏ
  • ਕੀ ਅਭਿਨੰਦਨ ਨੂੰ ਰਿਹਾਅ ਕਰਨ ਦੇ ਫ਼ੈਸਲੇ ਨਾਲ ਇਮਰਾਨ ਦਾ ਕੱਦ ਵਧਿਆ
  • ਕੀ IAF ਪਾਇਲਟ ਅਭਿਨੰਦਨ ਨੂੰ ਰਿਹਾਅ ਕਰਨਾ ਪਾਕਿਸਤਾਨ ਦੀ ''ਰਣਨੀਤੀ'' ਹੈ? ਜਾਣੋ ਅਸਲ ਕਾਰਨ
BBC
ਹੋਰਾਨ ਪਿੰਡ ਦਾ ਉਹ ਇਲਾਕਾ ਜਿੱਥੇ ਅਭਿਨੰਦਨ ਦਾ ਜਹਾਜ਼ ਡਿੱਗਿਆ ਸੀ

ਬਲਦਾ ਹੋਇਆ ਜਹਾਜ਼ ਰਜ਼ਾਕ ਦੇ ਘਰ ਤੋਂ ਲਗਭਗ ਇੱਕ ਕਿਲੋਮੀਟਰ ਦੀ ਦੂਰੀ ''ਤੇ ਇੱਕ ਛੋਟੀ ਜਿਹੀ ਘਾਟੀ ਵਿੱਚ ਜਾ ਡਿੱਗਿਆ। ਹਾਲਾਂਕਿ ਉਨ੍ਹਾਂ ਨੂੰ ਇਹ ਪੱਕਾ ਪਤਾ ਨਹੀਂ ਸੀ ਕਿ ਇਹ ਜਹਾਜ਼ ਪਾਕਿਸਤਾਨੀ ਸੀ ਜਾਂ ਭਾਰਤੀ।

ਥੋੜ੍ਹੀ ਦੇਰ ਮਗਰੋਂ ਰਜ਼ਾਕ ਤੋਂ ਲਗਭਗ 100 ਮੀਟਰ ਦੂਰ ਇੱਕ ਹੋਰ ਪਹਾੜੀ ''ਤੇ ਇੱਕ ਪੈਰਾਸ਼ੂਟ ਆ ਡਿੱਗਿਆ। ਰਜ਼ਾਕ ਨੇ ਜਲਦੀ ਨਾਲ ਆਪਣੇ ਗੁਆਂਢੀ ਅਬਦੁੱਲ ਰਹਿਮਾਨ ਨੂੰ ਬੁਲਾਇਆ ਤੇ ਉਨ੍ਹਾਂ ਨੂੰ ਜਾ ਕੇ ਦੇਖਣ ਲਈ ਕਿਹਾ।

BBC
ਅਬਦੁਲ ਰਹਿਮਾਨ ਨੇ ਹੋਰ ਪਿੰਡ ਵਾਸੀਆਂ ਨਾਲ ਅਭਿਨੰਦਨ ਨੂੰ ਫੜਿਆ

ਭਾਰਤ ਜਾਂ ਪਾਕਿਸਤਾਨ?

ਅਬਦੁੱਲ ਰਹਿਮਾਨ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਪੈਰਾਸ਼ੂਟ ਦੇਖ ਲਿਆ ਸੀ। ਇਹ ਖਦਸ਼ਾ ਜਤਾਉਂਦਿਆਂ ਕਿ ਉਹ ਕੋਈ ਪਾਕਿਸਤਾਨੀ ਫੌਜੀ ਹੋਵੇਗਾ, ਉਹ ਪਾਣੀ ਦਾ ਜੱਗ ਲੈ ਕੇ ਉਸ ਦਿਸ਼ਾ ਵੱਲ ਭਜੇ।

ਇੱਕ ਰੁੱਖ ਵੱਲ ਇਸ਼ਾਰਾ ਕਰਦਿਆਂ, ਉਨ੍ਹਾਂ ਕਿਹਾ, "ਪਹਿਲਾਂ ਮੈਂ ਸੋਚਿਆ ਕਿ ਪੈਰਾਸ਼ੂਟ ਇਸ ਦੇ ਉੱਪਰ ਡਿੱਗੇਗਾ"

ਅਬਦੁੱਲ ਨੇ ਕਿਹਾ, "ਪਰ ਪੈਰਾਸ਼ੂਟ ਚਲਾਉਣ ਵਾਲਾ ਵਿਅਕਤੀ ਕਾਬਲ ਸੀ ਤੇ ਉਹ ਪਹਾੜੀ ਦੀ ਥਾਂ, ਇੱਕ ਪੱਧਰੀ ਥਾਂ ''ਤੇ ਉਤਰਿਆ।"

ਇਹ ਵੀ ਪੜ੍ਹੋ:

  • ਬਾਲਾਕੋਟ ਏਅਰ ਸਟਰਾਈਕ: ਉਹ ਸਵਾਲ ਜਿਨ੍ਹਾਂ ਦੇ ਜਵਾਬ ਅੱਜ ਤੱਕ ਨਹੀਂ ਮਿਲੇ
  • Donald Trump: ਭਾਰਤ ਬਾਰੇ ਟਰੰਪ ਦੇ 7 ਦਾਅਵੇ ਕਿੰਨੇ ਸੱਚੇ - ਫੈਕਟ ਚੈੱਕ
  • ਦਿੱਲੀ ਦੰਗੇ: ''ਮੂੰਹ ਬੰਨ੍ਹੇ ਹੋਏ ਹਨ ਤੇ ਰੋੜੇ-ਪੱਥਰ ਕੁੱਟੇ ਜਾ ਰਹੇ ਹਨ''

ਪੈਰਾਸ਼ੂਟ ਦੇ ਉਤਰਦਿਆਂ ਹੀ ਅਬਦੁੱਲ ਨੇ ਉਸ ਉੱਤੇ ਭਾਰਤ ਦਾ ਝੰਡਾ ਬਣਿਆ ਦੇਖਿਆ। "ਮੈਂ ਜਲਦੀ ਨਾਲ ਉੱਪਰ ਆ ਗਿਆ"

ਅਭਿਨੰਦਨ ਦੇ ਸਰੀਰ ਦੁਆਲੇ ਪੈਰਾਸ਼ੂਟ ਲਿਪਟਿਆ ਹੋਇਆ ਸੀ ਤੇ ਉਸ ਨੇ ਮੈਨੂੰ ਦੇਖਦਿਆਂ ਹੀ ਆਪਣੀ ਜੇਬ ਵਿੱਚੋਂ ਪਿਸਤੌਲ ਕੱਢ ਲਈ।

" ਮੇਰੇ ਵੱਲ ਪਿਸਤੌਲ ਕਰ ਕੇ, ਪਾਇਲਟ ਨੇ ਪੁੱਛਿਆ, ਕੀ ਇਹ ਭਾਰਤ ਹੈ ਜਾਂ ਪਾਕਿਸਤਾਨ?"

ਅਬਦੁੱਲ ਰਹਿਮਾਨ ਨੇ ਮੁਸਕਰਾਉਂਦੇ ਹੋਏ ਦੱਸਿਆ,"ਮੈਂ ਕਿਹਾ ਕਿ ਭਾਰਤ, ਉਸ ਨੇ ਪੁੱਛਿਆ, ਕਿ ਕਿਹੜੀ ਜਗ੍ਹਾ ਹੈ, ਮੈਂ ਬੇਤਰਤੀਬੇ ਕਿਲਾ ਕਹਿ ਦਿੱਤਾ"

"ਫਿਰ ਉਸਨੇ ਆਪਣੀ ਪਿਸਤੌਲ ਆਪਣੇ ਢਿੱਡ ''ਤੇ ਰੱਖੀ ਤੇ ਦੋਵੇਂ ਹੱਥ ਹਵਾ ਵਿੱਚ ਚੁੱਕ ਕੇ ''ਜੈ ਹਿੰਦ'' ਦਾ ਨਾਅਰਾ ਲਾਇਆ। ਫਿਰ ਉਸ ਨੇ ਬਾਹਾਂ ਉੱਪਰ ਚੁੱਕੇ ਕੇ ਕਾਲੀ ਮਾਤਾ ਕੀ ਜੈ ਕਿਹਾ"

ਅਬਦੁੱਲ ਦੱਸਦੇ ਹਨ,"ਉਸ ਨੇ ਫਿਰ ਮੈਨੂੰ ਉਸ ਨੂੰ ਥੋੜ੍ਹਾ ਪਾਣੀ ਪਿਲਾਉਣ ਲਈ ਕਿਹਾ, ਅਤੇ ਦੱਸਿਆ ਕਿ ਉਸਦੀ ਪਿੱਠ ''ਤੇ ਬੁਰੀ ਤਰ੍ਹਾਂ ਸੱਟ ਲੱਗੀ ਹੈ"

ਇਸ ਦੌਰਾਨ ਦੂਜੇ ਪਿੰਡ ਵਾਲੇ ਵੀ ਇਸ ਥਾਂ ''ਤੇ ਪਹੁੰਚਣਾ ਸ਼ੁਰੂ ਹੋ ਗਏ ਤੇ ਉਨ੍ਹਾਂ ਵਿੱਚੋਂ ਕਈਆਂ ਨੇ ''ਪਾਕਿਸਤਾਨ ਕਾ ਮਤਲਾਬ ਕੀਆ - ਲਹਿਲਾ ਇਲਾਲਾ'' ਅਤੇ ''ਪਾਕ ਫੌਜ਼ ਜ਼ਿੰਦਾਬਾਦ'' ਦੇ ਨਾਅਰੇ ਲਾਏ।

BBC
ਪਾਕਿਸਤਾਨ ਵਿੱਚ ਬੰਦੀ ਕੀਤਾ ਅਭਿਨੰਦਨ

ਅਭਿਨੰਦਨ ਸੁਚੇਤ ਹੋ ਗਿਆ ਤੇ ਉਹ ਉੱਠ ਕੇ ਬੈਠ ਗਿਆ। ਇੱਕ ਹੱਥ ਵਿੱਚ ਪਿਸਤੌਲ ਹੁੰਦੇ ਹੋਏ, ਉਸਨੇ ਦੂਜੇ ਹੱਥ ਨਾਲ ਆਪਣੀ ਲੱਤ ਉੱਤੇ ਲੱਗੀ ਜੇਬ ਖੋਲ੍ਹਣੀ ਸ਼ੁਰੂ ਕਰ ਦਿੱਤੀ। ਫਿਰ ਉਸਨੇ ਇੱਕ ਕਾਗਜ਼ ਬਾਹਰ ਕੱਢਿਆ ਤੇ ਉਸਨੂੰ ਕੁਚਲ ਕੇ ਗੋਲੀ ਵਾਂਗ ਨਿਗਲ ਗਿਆ।

ਉਸ ਨੇ ਫਿਰ ਇੱਕ ਹੋਰ ਕਾਗਜ਼ ਬਾਹਰ ਕੱਢਿਆ ਜੋ ਥੋੜ੍ਹਾ ਵੱਡਾ ਸੀ। ਉਹ ਉਸ ਨੂੰ ਨਿਗਲ ਨਹੀਂ ਸਕਦਾ ਸੀ। ਇਸ ਲਈ ਉਸਨੇ ਉਸ ਕਾਗਜ਼ ਦੇ ਛੋਟੇ-ਛੋਟੇ ਟੁਕੜੇ ਕਰ ਕੇ ਪਹਾੜੀ ਤੋਂ ਹੇਠਾਂ ਸੁੱਟਣੇ ਸ਼ੁਰੂ ਕਰ ਦਿੱਤੇ। ਇਸ ਮਗਰੋਂ ਉਹ ਆਪ ਥੱਲੇ ਵੱਲ ਭੱਜਣ ਲੱਗਾ।

ਅਬਦੁੱਲ ਰਹਿਮਾਨ ਦੱਸਦੇ ਹਨ, "ਮੈਂ ਉਸ ਨੂੰ ਫੜਨਾ ਚਾਹੁੰਦਾ ਸੀ, ਪਰ ਉਹ ਹਥਿਆਰਬੰਦ ਸੀ, ਇਸ ਲਈ ਮੈਂ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ, ਕੁਝ ਹੋਰ ਪਿੰਡ ਵਾਲੇ ਵੀ ਮੇਰੇ ਨਾਲ ਸ਼ਾਮਲ ਹੋ ਗਏ"

BBC
ਉਹ ਝੀਲ ਜਿਸ ਵਿੱਚ ਅਭਿਨੰਦਨ ਨੇ ਛਾਲ ਮਾਰੀ

ਆਖ਼ਰੀ ਦੌੜ

ਅਬਦੁੱਲ ਰਹਿਮਾਨ ਨੇ ਦੱਸਿਆ, "ਪਹਿਲਾਂ ਉਹ ਧੂੜ ਵਾਲੇ ਰਸਤੇ ''ਤੇ ਭੱਜ ਰਿਹਾ ਸੀ ਪਰ ਫਿਰ ਉਸ ਨੇ ਆਪਣੀ ਦਿਸ਼ਾ ਬਦਲੀ ਤੇ ਧੂੰਏਂ ਵਾਲੀ ਦਿਸ਼ਾ ਵੱਲ ਭੱਜਣਾ ਸ਼ੁਰੂ ਕਰ ਦਿੱਤਾ। ਜਹਾਜ਼ ਦੇ ਮਲਬੇ ਤੋਂ ਧੂੰਆਂ ਉੱਠ ਰਿਹਾ ਸੀ।"

"ਪਿੰਡ ਦੇ ਕੁਝ ਲੋਕਾਂ ਨੇ ਉਸ ਉੱਤੇ ਪੱਥਰ ਮਾਰਨੇ ਸ਼ੁਰੂ ਕੀਤੇ ਪਰ ਉਹ ਫਿਰ ਵੀ ਭੱਜਦਾ ਰਿਹਾ। ਜਦੋਂ ਉਹ ਇੱਕ ਝੀਲ ਦੇ ਨੇੜੇ ਪਹੁੰਚਿਆ ਤਾਂ ਉਸਨੇ ਝੀਲ ਵਿੱਚ ਛਾਲ ਮਾਰ ਦਿੱਤੀ। ਪਾਣੀ ਦਾ ਪੱਧਰ ਨੀਵਾਂ ਹੀ ਸੀ। ਉਹ ਥੋੜ੍ਹੀ ਦੇਰ ਰੁਕਿਆ ਅਤੇ ਝੀਲ ਵਿੱਚੋਂ ਪਾਣੀ ਪੀਤਾ।"

ਫਿਰ ਮੈਂ ਆਪਣੇ ਗੁਆਂਢੀ ਮੁਹੰਮਦ ਰਫੀਕ ਨੂੰ ਬੁਲਾਇਆ ਅਤੇ ਉਸ ਨੂੰ ਬੰਦੂਕ ਲਿਆਉਣ ਲਈ ਕਿਹਾ।

ਮੁਹੰਮਦ ਰਫੀਕ ਨੇ ਦੱਸਿਆ ਕਿ ਉਹ ਨੇੜੇ ਹੀ ਆਪਣੇ ਖੇਤ ''ਤੇ ਕੰਮ ਕਰ ਰਹੇ ਸਨ। ਉਨ੍ਹਾਂ ਨੇ ਤੇਜ਼ੀ ਨਾਲ ਘਰ ਆ ਕੇ ਬੰਦੂਕ ਲਈ ਅਤੇ ਝੀਲ ਵੱਲ ਭੱਜਿਆ।

ਇਹ ਵੀ ਦੇਖੋ:

https://www.facebook.com/BBCnewsPunjabi/videos/2668870413358899/

"ਜਦੋਂ ਮੈਂ ਹੇਠਾਂ ਆ ਰਿਹਾ ਸੀ ਤਾਂ ਸਥਾਨਕ ਮੁੰਡਿਆਂ ਵਿੱਚੋਂ ਇੱਕ ਨੇ ਮੇਰੇ ਕੋਲੋਂ ਬੰਦੂਕ ਖੋਹ ਲਈ। ਉਸ ਨੇ ਕਿਹਾ ਕਿ ਅਭਿਨੰਦਨ ਨੂੰ ਗੋਲੀ ਨਾ ਮਾਰੋ, ਅਸੀਂ ਉਸ ਨੂੰ ਜ਼ਿੰਦਾ ਫੜਨਾ ਚਾਹੁੰਦੇ ਹਾਂ ਅਤੇ ਜ਼ਖ਼ਮੀ ਨਹੀਂ ਕਰਨਾ ਚਾਹੁੰਦੇ। ਇਸ ਲਈ ਉਸ ਨੇ ਹਵਾ ਵਿੱਚ ਕੁਝ ਗੋਲੀਆਂ ਚਲਾਈਆਂ।"

"ਜਦੋਂ ਤੱਕ ਅਸੀਂ ਮੌਕੇ ''ਤੇ ਪਹੁੰਚੇ, ਕੁਝ ਫ਼ੌਜੀ ਪਹੁੰਚ ਚੁੱਕੇ ਸਨ। ਉਨ੍ਹਾਂ ਵਿੱਚੋਂ ਇੱਕ ਫ਼ੌਜੀ ਨੇ ਹਵਾ ਵਿੱਚ ਗੋਲੀ ਚਲਾਈ ਤੇ ਪਾਣੀ ਵਿੱਚ ਛਾਲ ਮਾਰ ਕੇ ''ਨਾਰਾ-ਏ-ਹੈਦਰੀ, ਯਾ ਅਲੀ'' ਦਾ ਨਾਅਰਾ ਲਾਇਆ ਅਤੇ ਉਸਨੂੰ ਫੜ ਲਿਆ।"

"ਅਭਿਨੰਦਨ ਨੇ ਪਿਸਤੌਲ ਸੁੱਟਿਆ, ਹੱਥ ਖੜੇ ਕੀਤੇ ਅਤੇ ਆਪਣੇ ਆਪ ਨੂੰ ਸਿਪਾਹੀ ਦੇ ਹਵਾਲੇ ਕਰ ਦਿੱਤਾ। ਸਿਪਾਹੀਆਂ ਨੇ ਉਸ ਨੂੰ ਕਾਰ ਵਿੱਚ ਬਿਠਾਇਆ ਅਤੇ ਚਲੇ ਗਏ।"

BBC
ਉਹ ਥਾਂ ਜਿੱਥੇ ਅਭਿਨੰਦਨ ਦਾ ਜਹਾਜ਼ ਡਿੱਗਿਆ ਸੀ

ਜਹਾਜ਼ ਡਿੱਗਣ ਵਾਲੀ ਥਾਂ

ਜਿੱਥੋਂ ਅਭਿਨੰਦਨ ਨੂੰ ਫੜਿਆ ਗਿਆ, ਉੱਥੋਂ ਲਗਭਗ 1 ਕਿਲੋਮੀਟਰ ਦੂਰ, ਮੁਹੰਮਦ ਇਸਮਾਇਲ ਕੋਟਲਾ ਇਲਾਕੇ ਵਿੱਚ ਇੱਕ ਸਕੂਲ ਚਲਾਉਂਦੇ ਹਨ। ਇਹ ਉਹ ਥਾਂ ਹੈ ਜਿੱਥੇ ਅਭਿਨੰਦਨ ਦੇ ਜਹਾਜ਼ ਦਾ ਮਲਬਾ ਡਿੱਗਿਆ ਸੀ।

ਉਨ੍ਹਾਂ ਨੇ ਕਿਹਾ ਕਿ ਉਹ ਸਕੂਲ ਵਿੱਚ ਸਨ ਜਦੋਂ ਉਨ੍ਹਾਂ ਨੇ ਜਹਾਜ਼ ਨੂੰ ਹਵਾ ਵਿੱਚ ਘੁੰਮਦੇ ਦੇਖਿਆ।

ਇਸਮਾਇਲ ਨੇ ਕਿਹਾ, "ਇਹ ਘਰਾਂ ਵੱਲ ਡਿੱਗ ਰਿਹਾ ਸੀ, ਪਰ ਸ਼ੁਕਰ ਹੈ ਕਿ ਜਹਾਜ਼ ਆਖਰਕਾਰ ਇੱਕ ਖੁੱਲ੍ਹੀ ਜਗ੍ਹਾ ''ਤੇ ਹੀ ਡਿੱਗਿਆ ਤੇ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਿਆ।"

ਇਸਮਾਇਲ ਨੇ ਪਹਿਲਾਂ ਬੱਚਿਆ ਦੀ ਰੱਖਿਆ ਨੂੰ ਯਕੀਨੀ ਬਣਾਇਆ ਅਤੇ ਫਿਰ ਘਟਨਾ ਵਾਲੀ ਥਾਂ ''ਤੇ ਗਿਆ।

BBC
ਬਾਲਾਕੋਟ ਵਿੱਚ ਜਹਾਜ਼ ਦਾ ਮੌਜੂਦਾ ਮਲਬਾ

"ਜਦੋਂ ਮੈਂ ਇੱਥੇ ਪਹੁੰਚਿਆ ਤਾਂ ਜਹਾਜ਼ ''ਚ ਅੱਗ ਲੱਗੀ ਹੋਈ ਸੀ ਅਤੇ ਧਮਾਕੇ ਹੋ ਰਹੇ ਸਨ। ਮੈਂ ਇਸ ਉੱਤੇ ਛਪਿਆ ਹੋਇਆ ਭਾਰਤੀ ਝੰਡਾ ਵੇਖਿਆ। ਜਹਾਜ਼ ਕੁਝ ਘੰਟਿਆਂ ਤੱਕ ਸੜਦਾ ਰਿਹਾ।"

ਇੱਥੇ ਮਲਬਾ ਕੁਝ ਹਫ਼ਤਿਆਂ ਲਈ ਪਿਆ ਰਿਹਾ ਤੇ ਫਿਰ ਇਸ ਨੂੰ ਕੁਝ ਫ਼ੌਜੀ ਲੈ ਗਏ। ਅਜੇ ਵੀ ਉਸ ਜਗ੍ਹਾ ''ਤੇ ਇੱਕ ਵੱਡਾ ਖੱਡਾ ਬਣਿਆ ਹੋਇਆ ਹੈ ਅਤੇ ਕੁਝ ਮਲਬਾ ਅਜੇ ਵੀ ਦੇਖਿਆ ਜਾ ਸਕਦਾ ਹੈ।

ਮੁਹੰਮਦ ਇਸਮਾਇਲ ਨੇ ਦੱਸਿਆ ਕਿ ਕੁਝ ਹਫ਼ਤਿਆਂ ਤੱਕ ਆਸ-ਪਾਸ ਦੇ ਇਲਾਕਿਆਂ ਦੇ ਲੋਕ ਇਸ ਥਾਂ ਨੂੰ ਦੇਖਣ ਆਉਂਦੇ ਰਹੇ।

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ ''ਤੇ

https://youtu.be/xWw19z7Edrs

ਵੀਡਿਓ:''ਉਹ ਘਰ ਵੜ ਆਏ ਤਾਂ ਅਸੀਂ ਛੱਤਾਂ ਟੱਪ ਕੇ ਭੱਜੇ''

https://youtu.be/i3OmFubdI4Y

ਵੀਡਿਓ: ਉੱਤਰੀ ਕੋਰੀਆ ਦੀ ਖ਼ਤਰਨਾਕ ਜੇਲ੍ਹ ਤੋਂ ਮਹਿਲਾ ਕੈਦੀ ਅਤੇ ਗਾਰਡ ਦੇ ਜੇਲ੍ਹ ਤੋਂ ਫਰਾਰ ਹੋਣ ਦੀ ਕਹਾਣੀ

https://www.facebook.com/BBCnewsPunjabi/videos/219226046140116/

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)