ਜਦੋਂ ਵੀ ਕੋਈ ਅਮਰੀਕੀ ਰਾਸ਼ਟਰਪਤੀ ਭਾਰਤ ਆਉਂਦਾ ਹੈ, ਹਿੰਸਾ ਕਿਉਂ ਹੁੰਦੀ ਹੈ: ਜਥੇਦਾਰ ਹਰਪ੍ਰੀਤ ਸਿੰਘ: - 5 ਅਹਿਮ ਖ਼ਬਰਾਂ

02/26/2020 7:25:56 AM

ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੌਰੇ ਦੌਰਾਨ ਦਿੱਲੀ ਵਿੱਚ ਚੱਲ ਰਹੀ ਹਿੰਸਾ ਦੀ ਜਾਂਚ ਦੀ ਮੰਗ ਕੀਤੀ। ਪਿਛਲੇ ਦੋ ਦਿਨਾਂ ਤੋਂ ਹੋਈ ਹਿੰਸਾ ਵਿੱਚ ਰਾਜਧਾਨੀ ਵਿੱਚ ਘੱਟੋ ਘੱਟ 13 ਲੋਕ ਮਾਰੇ ਗਏ ਹਨ।

ਦਿ ਹਿੰਦੁਸਤਾਨ ਟਾਈਮਜ਼ ਮੁਤਾਬਕ ਉਨ੍ਹਾਂ ਨੇ ਪਾਕਿਸਤਾਨ ਤੋਂ ਪਰਤਣ ਤੋਂ ਤੁਰੰਤ ਬਾਅਦ ਇਹ ਬਿਆਨ ਦਿੱਤਾ ਹੈ।

ਹਰਪ੍ਰੀਤ ਸਿੰਘ ਨੇ ਕਿਹਾ, "ਦੇਖੋ, ਜਦੋਂ ਬਿਲ ਕਲਿੰਟਨ (ਉਸ ਸਮੇਂ ਦੇ ਅਮਰੀਕੀ ਰਾਸ਼ਟਰਪਤੀ) 2000 ਵਿੱਚ ਭਾਰਤ ਆਏ ਸਨ, ਤਾਂ ਜੰਮੂ-ਕਸ਼ਮੀਰ ਵਿੱਚ 36 ਸਿੱਖ ਮਾਰੇ ਗਏ ਸਨ। ਹੁਣ ਜਦੋਂ ਟਰੰਪ ਭਾਰਤ ਵਿੱਚ ਹਨ ਤਾਂ ਦਿੱਲੀ ਸੜ ਰਹੀ ਹੈ। ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਜਦੋਂ ਵੀ ਕੋਈ ਅਮਰੀਕੀ ਰਾਸ਼ਟਰਪਤੀ ਦੇਸ ਵਿੱਚ ਆਉਂਦਾ ਹੈ ਤਾਂ ਭਾਰਤ ਵਿੱਚ ਹਿੰਸਾ ਕਿਉਂ ਹੁੰਦੀ ਹੈ?"

ਇਹ ਵੀ ਪੜ੍ਹੋ:

  • ''ਕਰਤਾਰਪੁਰ ਲਾਂਘੇ ਬਾਰੇ ਡੀਜੀਪੀ ਦੇ ਬਿਆਨ ਨੇ ਸਿੱਖਾਂ ਨੂੰ ‘ਮੁੜ ਸ਼ੱਕ ਦੇ ਘੇਰੇ ’ਚ ਲਿਆਂਦਾ'' - ਨਜ਼ਰੀਆ
  • ਇੱਕ ''ਅਸਫਲ ਵਿਆਹ'' ਜਿਸਨੇ ਹਜ਼ਾਰਾਂ ਦੀ ਜ਼ਿੰਦਗੀ ਬਚਾਈ
  • ਦਿੱਲੀ ਦਾ ਮਾਹੌਲ: ''ਮੈਨੂੰ ਰਾਡਾਂ ਨਾਲ ਕੁੱਟਿਆ ਤੇ ਅੱਗ ਵਿੱਚ ਸੁੱਟ ਦਿੱਤਾ''

ਜਾਫ਼ਰਾਬਾਦ ਤੋਂ ਪ੍ਰਦਰਸ਼ਨ ਕਰ ਰਹੀਆਂ ਔਰਤਾਂ ਨੂੰ ਹਟਾਇਆ ਗਿਆ

ਉੱਤਰ-ਪੂਰਬੀ ਦਿੱਲੀ ਦੇ ਜਾਫ਼ਰਾਬਾਦ ਵਿੱਚ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ''ਚ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਹਟਾ ਦਿੱਤਾ ਗਿਆ ਹੈ।

ਮੈਟਰੋ ਸਟੇਸ਼ਨ ਦੇ ਨਜ਼ਦੀਕ ਪ੍ਰਦਰਸ਼ਨ ਕਰ ਰਹੇ ਲੋਕਾਂ ਵਿਚ ਵੱਡੀ ਗਿਣਤੀ ''ਚ ਔਰਤਾਂ ਸਨ। ਪਰ ਐਤਵਾਰ ਨੂੰ ਕੁਝ ਪ੍ਰਦਰਸ਼ਨਕਾਰੀਆਂ ਨੇ ਜਾਫ਼ਰਬਾਦ ਰੋਡ ਜਾਮ ਕਰ ਦਿੱਤਾ।

Getty Images
ਜਾਫ਼ਰਾਬਾਦ ਵਿੱਚ ਔਰਤਾਂ ਕਈ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੀਆਂ ਸਨ (ਸੰਕੇਤਕ ਤਸਵੀਰ)

ਨਾਗਰਿਕਤਾ ਸੋਧ ਕਾਨੂੰਨ ਦੇ ਸਮਰਥਕਾਂ ਅਤੇ ਵਿਰੋਧੀਆਂ ਵਿਚਾਲੇ ਹੋਈ ਹਿੰਸਾ ਵਿੱਚ ਇੱਕ ਪੁਲਿਸ ਮੁਲਾਜ਼ਮ ਸਣੇ ਹੁਣ ਤੱਕ 13 ਲੋਕ ਮਾਰੇ ਗਏ ਹਨ ਅਤੇ 130 ਲੋਕ ਜ਼ਖ਼ਮੀ ਹਨ। ਇਸ ਤੋਂ ਇਲਾਵਾ 56 ਪੁਲਿਸ ਜਵਾਨ ਵੀ ਜ਼ਖ਼ਮੀ ਹਨ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਜਾਫ਼ਰਾਬਾਦ, ਮੌਜਪੁਰ ਤੋਂ ਭਜਨਪੁਰਾ ਤੱਕ ਅੱਗ ਫੈਲਣ ਦੀ ਪੂਰੀ ਕਹਾਣੀ

22 ਫਰਵਰੀ, ਦਿਨ ਸ਼ਨੀਵਾਰ: ਸ਼ਨੀਵਾਰ ਦੀ ਰਾਤ ਨੂੰ ਦਿੱਲੀ ਦੇ ਜਾਫ਼ਰਾਬਾਦ ਮੈਟਰੋ ਸਟੇਸ਼ਨ ਦੇ ਹੇਠਾਂ ਕੁਝ ਔਰਤਾਂ ਦੇ ਧਰਨੇ ''ਤੇ ਬੈਠਣ ਦੀਆਂ ਖਬਰਾਂ ਆਈਆਂ।

ਫਰਵਰੀ ਦੀ ਰਾਤ ਨੂੰ ਕਈ ਥਾਵਾਂ ''ਤੇ ਨਾਗਰਿਕਤਾ ਕਾਨੂੰਨ ਵਿਰੁੱਧ ਲੋਕਾਂ ਦੇ ਲਾਮਬੰਦ ਹੋਣ ਦੀਆਂ ਖਬਰਾਂ ਆਈਆਂ ਸਨ। ਦਿੱਲੀ ਦੇ ਕਸ਼ਮੀਰੀ ਗੇਟ ਤੋਂ ਸੱਤ ਕਿਲੋਮੀਟਰ ਦੀ ਦੂਰੀ ''ਤੇ ਸੀਲਮਪੁਰ ਹੈ। ਇਸ ਦੇ ਨਾਲ ਲੱਗਿਆ ਹੈ ਜਾਫ਼ਰਾਬਾਦ।

Reuters
ਦਿੱਲੀ ਹਿੰਸਾ ਦੀਆਂ ਤਸਵੀਰਾਂ

ਫਿਰ ਆਉਂਦਾ ਹੈ ਮੌਜਪੁਰ, ਜਿਸ ਦੇ ਨਾਲ ਹੀ ਹੈ ਬਾਬਰਪੁਰ। ਉਸੇ ਸੜਕ ਤੋਂ ਅੱਗੇ ਵੱਧਦਿਆਂ ਆਉਂਦਾ ਹੈ ਯਮੁਨਾ ਵਿਹਾਰ ਅਤੇ ਸੱਜੇ ਪਾਸੇ ਆਉਂਦਾ ਹੈ ਗੋਕਲਪੁਰੀ ਤੇ ਖੱਬੇ ਪਾਸੇ ਤਕਰੀਬਨ ਦੋ ਤੋਂ ਤਿੰਨ ਕਿਲੋਮੀਟਰ ਦੀ ਦੂਰੀ ''ਤੇ ਭਜਨਪੁਰਾ ਆਉਂਦਾ ਹੈ। ਇਹ ਸਾਰੇ ਖੇਤਰ ਮਿਸ਼ਰਤ ਆਬਾਦੀ ਵਾਲੇ ਹਨ। ਇਥੇ ਹਿੰਦੂ, ਮੁਸਲਮਾਨ ਅਤੇ ਸਿੱਖ ਰਹਿੰਦੇ ਹਨ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

''ਮੋਦੀ ਚਾਹੁੰਦੇ ਹਨ ਕਿ ਭਾਰਤ ਦੇ ਲੋਕਾਂ ਨੂੰ ਪੂਰੀ ਧਾਰਮਿਕ ਆਜ਼ਾਦੀ ਮਿਲੇ''

ਟਰੰਪ ਨੇ ਆਪਣੀ ਦੋ ਦਿਨਾਂ ਦੇ ਭਾਰਤ ਦੌਰੇ ਦੇ ਦੂਜੇ ਦਿਨ ਮੰਗਲਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਕੀਤੀ। ਇੱਕ ਪੱਤਰਕਾਰ ਨੇ ਉਨ੍ਹਾਂ ਨੂੰ ਪੁੱਛਿਆ, "ਤੁਸੀਂ ਇੱਥੇ ਹੋ ਅਤੇ ਦਿੱਲੀ ਵਿੱਚ ਹਿੰਸਕ ਘਟਨਾਵਾਂ ਵਾਪਰੀਆਂ ਹਨ। ਪ੍ਰਧਾਨ ਮੰਤਰੀ ਮੋਦੀ ਨੇ CAA ਬਾਰੇ ਤੁਹਾਨੂੰ ਕੀ ਦੱਸਿਆ ਅਤੇ ਤੁਸੀਂ ਇਸ ਧਾਰਮਿਕ ਹਿੰਸਾ ਤੋਂ ਕਿੰਨੇ ਚਿੰਤਤ ਹੋ? ''''

ਇਸ ਦੇ ਜਵਾਬ ਵਿਚ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਮੋਦੀ ਨਾਲ ਧਾਰਮਿਕ ਆਜ਼ਾਦੀ ਬਾਰੇ ਗੱਲ ਕੀਤੀ ਸੀ। ਟਰੰਪ ਨੇ ਮੋਦੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਮੋਦੀ ਚਾਹੁੰਦੇ ਹਨ ਕਿ ਭਾਰਤ ਦੇ ਲੋਕਾਂ ਨੂੰ ਪੂਰੀ ਧਾਰਮਿਕ ਆਜ਼ਾਦੀ ਮਿਲੇ।

ਟਰੰਪ ਨੇ ਕਿਹਾ, "ਜੇ ਤੁਸੀਂ ਭਾਰਤ ਤੋਂ ਇਲਾਵਾ ਹੋਰ ਥਾਵਾਂ ''ਤੇ ਝਾਤੀ ਮਾਰੋਗੇ ਤਾਂ ਤੁਸੀਂ ਦੇਖੋਗੇ ਕਿ ਭਾਰਤ ਧਾਰਮਿਕ ਆਜ਼ਾਦੀ ਪ੍ਰਤੀ ਗੰਭੀਰ ਹੈ।" ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਮਾਤਮ ''ਚ ਮਾਰੇ ਗਏ ਪੁਲਿਸ ਮੁਲਾਜ਼ਮ ਰਤਨ ਲਾਲ ਦਾ ਪਰਿਵਾਰ

ਦਿੱਲੀ ਵਿੱਚ ਸੋਮਵਾਰ ਨੂੰ ਹੋਈ ਹਿੰਸਾ ਦੌਰਾਨ ਦਿੱਲੀ ਪੁਲਿਸ ਦੇ ਹੈੱਡ ਕਾਂਸਟੇਬਲ ਰਤਨਲਾਲ ਦੀ ਮੌਤ ਹੋ ਗਈ। ਉਹ ਗੋਕੁਲਪੁਰੀ ਇਲਾਕੇ ਵਿੱਚ ਤਾਇਨਾਤ ਸਨ।

BBC
ਦਿੱਲੀ ਪੁਲਿਸ ਦੇ ਮਰਹੂਮ ਹੈੱਡ ਕਾਂਸਟੇਬਲ ਰਤਨਲਾਲ ਗੋਕੁਲਪੁਰੀ ਇਲਾਕੇ ਵਿੱਚ ਤਾਇਨਾਤ ਸਨ

ਉਨ੍ਹਾਂ ਦੇ ਗੁਆਂਢੀਆਂ ਨੇ ਦੱਸਿਆ ਕਿ ਕਿਵੇਂ ਰਾਜਸਥਾਨ ਤੋਂ ਆਏ ਰਤਨਲਾਲ ਆਪਣੇ ਬੱਚਿਆ ਨੂੰ ਚੰਗੀ ਸਿੱਖਿਆ ਦੇ ਰਹੇ ਸਨ। ਉਨ੍ਹਾਂ ਨੇ ਪਤਨੀ ਨੂੰ ਵੀ ਬੀਐੱਡ ਕਰਵਾਈ।

ਪੂਰੀ ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ।

ਇਹ ਵੀ ਦੇਖੋ:

https://www.youtube.com/watch?v=NEcht3r4s_U

https://www.youtube.com/watch?v=4PS4FG2ra4A

https://www.youtube.com/watch?v=1eqAiBCfcrs

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)