ਟਰੰਪ ਨੇ ਕਿਹਾ, ''''ਮੋਦੀ ਚਾਹੁੰਦੇ ਹਨ ਕਿ ਭਾਰਤ ਦੇ ਲੋਕਾਂ ਨੂੰ ਪੂਰੀ ਧਾਰਮਿਕ ਆਜ਼ਾਦੀ ਮਿਲੇ''''

02/25/2020 10:43:04 PM

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਧਾਰਮਿਕ ਆਜ਼ਾਦੀ ਦੇ ਹੱਕ ਵਿੱਚ ਹਨ।

ਟਰੰਪ ਨੇ ਆਪਣੀ ਦੋ ਦਿਨਾਂ ਦੀ ਭਾਰਤ ਯਾਤਰਾ ਦੇ ਦੂਜੇ ਦਿਨ ਮੰਗਲਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਕੀਤੀ।

ਇਸ ਦੌਰਾਨ, ਉਨ੍ਹਾਂ ਨੇ ਕਸ਼ਮੀਰ, ਪਾਕਿਸਤਾਨ, ਵਿਸ਼ਵ ਵਪਾਰ, ਕੋਰੋਨਾਵਾਇਰਸ ਤੋਂ ਲੈ ਕੇ ਦਿੱਲੀ ਹਿੰਸਾ ਅਤੇ ਨਾਗਰਿਕਤਾ ਸੋਧ ਕਾਨੂੰਨ ਵਰਗੇ ਮੁੱਦਿਆਂ ਨਾਲ ਜੁੜੇ ਪ੍ਰਸ਼ਨਾਂ ਦੇ ਜਵਾਬ ਦਿੱਤੇ।

ਇਕ ਪੱਤਰਕਾਰ ਨੇ ਉਨ੍ਹਾਂ ਨੂੰ ਪੁੱਛਿਆ, "ਤੁਸੀਂ ਇੱਥੇ ਹੋ ਅਤੇ ਦਿੱਲੀ ਵਿੱਚ ਹਿੰਸਕ ਘਟਨਾਵਾਂ ਵਾਪਰੀਆਂ ਹਨ। ਪ੍ਰਧਾਨ ਮੰਤਰੀ ਮੋਦੀ ਨੇ CAA ਬਾਰੇ ਤੁਹਾਨੂੰ ਕੀ ਦੱਸਿਆ ਅਤੇ ਤੁਸੀਂ ਇਸ ਧਾਰਮਿਕ ਹਿੰਸਾ ਤੋਂ ਕਿੰਨੇ ਚਿੰਤਤ ਹੋ? ''''

ਇਸ ਦੇ ਜਵਾਬ ਵਿਚ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਮੋਦੀ ਨਾਲ ਧਾਰਮਿਕ ਆਜ਼ਾਦੀ ਬਾਰੇ ਗੱਲ ਕੀਤੀ ਸੀ। ਟਰੰਪ ਨੇ ਮੋਦੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਮੋਦੀ ਚਾਹੁੰਦੇ ਹਨ ਕਿ ਭਾਰਤ ਦੇ ਲੋਕਾਂ ਨੂੰ ਪੂਰੀ ਧਾਰਮਿਕ ਆਜ਼ਾਦੀ ਮਿਲੇ।

ਇਹ ਵੀ ਪੜ੍ਹੋ:-

  • Delhi Violence: ਜਾਫ਼ਰਾਬਾਦ ਤੋਂ ਪ੍ਰਦਰਸ਼ਨ ਕਰ ਰਹੀਆਂ ਔਰਤਾਂ ਨੂੰ ਹਟਾਇਆ ਗਿਆ, ਕਈ ਥਾਵਾਂ ਤੇ ਬਿਨਾਂ ਰੋਕ ਟੋਕ ਹਜੂਮੀ ਹਿੰਸਾ
  • ਦਿੱਲੀ ਹਿੰਸਾ: ਜਾਫ਼ਰਾਬਾਦ, ਮੌਜਪੁਰ ਤੋਂ ਭਜਨਪੁਰਾ ਤੱਕ ਅੱਗ ਫੈਲਣ ਦੀ ਪੂਰੀ ਕਹਾਣੀ
  • Donald Trump: ਭਾਰਤ ਬਾਰੇ ਟਰੰਪ ਦੇ 7 ਦਾਅਵੇ ਕਿੰਨੇ ਸੱਚੇ - ਫੈਕਟ ਚੈੱਕ

ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਧਾਰਮਿਕ ਆਜ਼ਾਦੀ ਪ੍ਰਤੀ ਬਹੁਤ ਗੰਭੀਰ ਹੈ ਅਤੇ ਕੰਮ ਵੀ ਕਰ ਰਿਹਾ ਹੈ।

ਟਰੰਪ ਨੇ ਕਿਹਾ, "ਜੇ ਤੁਸੀਂ ਭਾਰਤ ਤੋਂ ਇਲਾਵਾ ਹੋਰ ਥਾਵਾਂ ''ਤੇ ਝਾਤੀ ਮਾਰੋਗੇ ਤਾਂ ਤੁਸੀਂ ਦੇਖੋਗੇ ਕਿ ਭਾਰਤ ਧਾਰਮਿਕ ਆਜ਼ਾਦੀ ਪ੍ਰਤੀ ਗੰਭੀਰ ਹੈ। ਮੈਂ ਦਿੱਲੀ ਵਿੱਚ ਹਿੰਸਾ ਬਾਰੇ ਸੁਣਿਆ ਹੈ ਪਰ ਇਸ ਬਾਰੇ ਪ੍ਰਧਾਨ ਮੰਤਰੀ ਮੋਦੀ ਨਾਲ ਕੋਈ ਗੱਲਬਾਤ ਨਹੀਂ ਹੋਈ।"

ਦਿੱਲੀ ਵਿੱਚ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਪ੍ਰਦਰਸ਼ਨ ਨੂੰ ਲੈ ਕੇ ਹੋਈ ਹਿੰਸਾ ਵਿੱਚ ਹੁਣ ਤੱਕ 11 ਲੋਕਾਂ ਦੀ ਮੌਤ ਹੋ ਚੁੱਕੀ ਹੈ। ਟਰੰਪ ਨੇ ਪੱਤਰਕਾਰਾਂ ਨੂੰ ਕਿਹਾ, "ਪ੍ਰਧਾਨ ਮੰਤਰੀ ਮੋਦੀ ਬੇਮਿਸਾਲ ਹਨ। ਉਹ ਧਾਰਮਿਕ ਆਜ਼ਾਦੀ ਪ੍ਰਤੀ ਗੰਭੀਰ ਹਨ।

ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਪਾਕਿਸਤਾਨ ਤੋਂ ਪੈਦਾ ਹੋਏ ਅੱਤਵਾਦ ''ਤੇ ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ ਕੀਤੀ। ਪੀਐਮ ਮੋਦੀ ਅਤੇ ਟਰੰਪ ਦੀ ਮੁਲਾਕਾਤ ਦਿੱਲੀ ਦੇ ਹੈਦਰਾਬਾਦ ਹਾਉਸ ਵਿੱਚ ਹੋਈ।

ਟਰੰਪ ਨੇ ਕਿਹਾ, "ਪ੍ਰਧਾਨ ਮੰਤਰੀ ਮੋਦੀ ਅੱਤਵਾਦ ਦੇ ਸਖ਼ਤ ਵਿਰੁੱਧ ਹਨ। ਮੋਦੀ ਬਹੁਤ ਧਾਰਮਿਕ ਅਤੇ ਸ਼ਾਂਤ ਹਨ, ਪਰ ਉਹ ਬਹੁਤ ਮਜ਼ਬੂਤ ਵਿਅਕਤੀ ਹਨ। ਮੈਂ ਉਨ੍ਹਾਂ ਨੂੰ ਕੰਮ ਕਰਦਿਆਂ ਵੇਖਿਆ ਹੈ। ਉਹ ਅੱਤਵਾਦ ਬਾਰੇ ਬਹੁਤ ਸਪੱਸ਼ਟ ਹਨ।

ਟਰੰਪ ਨੇ ਕਿਹਾ, "ਅਸੀਂ ਪਾਕਿਸਤਾਨ ਬਾਰੇ ਬਹੁਤ ਗੱਲਾਂ ਕੀਤੀਆਂ। ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਮੇਰਾ ਬਹੁਤ ਚੰਗਾ ਰਿਸ਼ਤਾ ਹੈ। ਭਾਰਤ ਇੱਕ ਬਹਾਦਰ ਰਾਸ਼ਟਰ ਹੈ।"

ਵਪਾਰ ਸੌਦਾ

ਯੂਐਸ ਦੇ ਰਾਸ਼ਟਰਪਤੀ ਟਰੰਪ ਨੇ ਕਿਹਾ, "ਅਮਰੀਕਾ ਨਾਲ ਵਪਾਰ ਵਿੱਚ ਨਿਰਪੱਖ ਵਿਵਹਾਰ ਹੋਣਾ ਚਾਹੀਦਾ ਹੈ। ਸਾਡੇ ''ਤੇ ਅਣਗਿਣਤ ਟੈਕਸ ਲਗਾਏ ਜਾਂਦੇ ਹਨ। ਮੇਰਾ ਮੰਨਣਾ ਹੈ ਕਿ ਜਦੋਂ ਤੁਸੀਂ ਭਾਰਤ ਨਾਲ ਡੀਲ ਕਰਦੇ ਹੋ, ਤਾਂ ਬਹੁਤ ਸਾਰਾ ਪੈਸਾ ਫੀਸ ਦੇ ਰੂਪ ਵਿੱਚ ਭੁਗਤਾਨ ਕਰਨਾ ਪੈਂਦਾ ਹੈ।"

"ਭਾਰਤ ਵਿੱਚ ਹਾਰਲੇ ਡੇਵਿਡਸਨ ਨੂੰ ਮੋਟਰਸਾਈਕਲਾਂ ਵੇਚਣ ਲਈ ਭਾਰੀ ਟੈਕਸ ਦੇਣਾ ਪੈਂਦਾ ਹੈ। ਮੈਂ ਇਸ ਬਾਰੇ ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ ਕੀਤੀ ਹੈ। ਮੈਨੂੰ ਲਗਦਾ ਹੈ ਕਿ ਭਾਰਤ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ। ਅਸੀਂ ਡੀਲ ਦੇ ਕਰੀਬ ਹਾਂ। ਹਰ ਕੋਈ ਇਸ ਤੋਂ ਖੁਸ਼ ਹੈ। ਆਉਣ ਵਾਲੇ ਸਮੇਂ ਵਿੱਚ ਭਾਰਤ ਇੱਕ ਵੱਡੇ ਖਿਡਾਰੀ ਦੇ ਰੂਪ ਵਿੱਚ ਉਭਰਨ ਜਾ ਰਿਹਾ ਹੈ।"

ਕਸ਼ਮੀਰ

ਟਰੰਪ ਨੇ ਇੱਕ ਵਾਰ ਫਿਰ ਕਸ਼ਮੀਰ ਵਿੱਚ ਵਿਚੋਲਗੀ ਦੀ ਪੇਸ਼ਕਸ਼ ਕੀਤੀ।

ਉਨ੍ਹਾਂ ਕਿਹਾ, "ਕਸ਼ਮੀਰ ਭਾਰਤ ਅਤੇ ਪਾਕਿਸਤਾਨ ਦਰਮਿਆਨ ਇੱਕ ਵੱਡੀ ਸਮੱਸਿਆ ਹੈ। ਪਰ ਭਾਰਤ ਅਤੇ ਪਾਕਿਸਤਾਨ ਇਸ ''ਤੇ ਕੰਮ ਕਰਨਗੇ। ਜੇ ਮੈਂ ਕੁਝ ਕਰ ਸਕਦਾ ਹਾਂ, ਮੈਂ ਇਸ ਵਿੱਚ ਵਿਚੋਲਗੀ ਕਰਨਾ ਚਾਹਾਂਗਾ।''''

ਇਹ ਵੀ ਪੜ੍ਹੋ:-

  • UK ਪਰਵਾਸ ਨੀਤੀ ''ਚ ਵੱਡਾ ਬਦਲਾਅ: ਕਿਸ ਨੂੰ ਵੀਜ਼ਾ ਮਿਲੇਗਾ, ਕਿਸ ਨੂੰ ਨਹੀਂ
  • ਬਠਿੰਡਾ ''ਚ ਬੂਟ ਪਾਲਿਸ਼ ਕਰਨ ਵਾਲਾ ਬਣਿਆ ਇੰਡੀਅਨ ਆਇਡਲ-11 ਦਾ ਜੇਤੂ, ਜਾਣੋ ਉਸ ਬਾਰੇ ਖ਼ਾਸ ਗੱਲਾਂ
  • ਕੌਣ ਹੈ ਨਸ਼ੇ ਦਾ ''ਮੋਸਟ ਵਾਂਟੇਡ'' ਸਮਗਲਰ ਸਿਮਰਨਜੀਤ ਸੰਧੂ

ਇਹ ਵੀ ਵੇਖੋਂ

https://www.youtube.com/watch?v=i3OmFubdI4Y

https://www.youtube.com/watch?v=HmMKBOmLUJ0

https://www.youtube.com/watch?v=01NuCgc-qM8

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)