ਭਾਰਤੀ ਖਿਡਾਰਨਾਂ ਨੇ ਹੁਣ ਤੱਕ ਕਿੰਨੇ ਮੈਡਲ ਜਿੱਤੇ ਹਨ?

02/25/2020 12:10:55 PM

BBC
ਖੇਡਾਂ ਦੀ ਦੁਨੀਆਂ ਦੇ ਕੁਝ ਉਹ ਚਿਹਰੇ ਜੋ ਕਈਆਂ ਲਈ ਪ੍ਰੇਰਣਾ ਹਨ

ਸਾਲ 1951 ਤੋਂ ਹੁਣ ਤੱਕ ਕੌਮਾਂਤਰੀ ਖੇਡਾਂ ਵਿੱਚ ਭਾਰਤੀ ਮਹਿਲਾਵਾਂ ਨੇ 698 ਮੈਡਲ ਜਿੱਤੇ ਹਨ। ਮੈਡਲਾਂ ਦੀ ਗਿਣਤੀ ਬਾਰੇ ਬੀਬੀਸੀ ਦਾ ਵਿਸ਼ਲੇਸ਼ਣ ਦੱਸਦਾ ਹੈ ਕਿ 5 ਨਵੰਬਰ 2019 ਤੱਕ ਭਾਰਤੀ ਖਿਡਾਰਨਾਂ ਨੇ 201 ਗੋਲਡ, 240 ਸਿਲਵਰ ਅਤੇ 257 ਕਾਂਸੀ ਦੇ ਮੈਡਲ ਜਿੱਤੇ ਹਨ।


ਖਿਡਾਰਨਾਂ ਨੇ ਸਭ ਤੋਂ ਚੰਗਾ ਪ੍ਰਦਰਸ਼ਨ ਕਿੱਥੇ ਕੀਤਾ?

ਸਭ ਤੋਂ ਵੱਧ ਮੈਡਲ ਏਸ਼ੀਆਈ ਸਮਰ ਗੇਮਜ਼ ਵਿੱਚ ਜਿੱਤੇ ਗਏ। 1951 ਤੋਂ ਭਾਰਤੀ ਖਿਡਾਰਨਾਂ ਨੇ ਕੁੱਲ 206 ਮੈਡਲ ਜਿੱਤੇ ਹਨ।

ਏਸ਼ੀਆਈ ਸਮਰ ਗੇਮਜ਼ ਹਰ ਚਾਰ ਸਾਲਾਂ ਵਿੱਚ ਹੁੰਦੀਆਂ ਹਨ। 2014 ਤੇ 2018 ਦੇ ਪਿਛਲੇ ਦੋ ਈਵੈਂਟ ਵਿੱਚ ਭਾਰਤੀ ਖਿਡਾਰਨਾਂ ਨੇ 67 ਮੈਡਲ ਜਿੱਤੇ।

ਕਾਮਨਵੈਲਥ ਖੇਡਾਂ ''ਚ ਵੀ ਭਾਰਤ ਦੀਆਂ ਖਿਡਾਰਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਾਲ 1978 ਦੀਆਂ ਕਾਮਨਵੈਲਥ ਖੇਡਾਂ ਤੋਂ ਹੁਣ ਤੱਕ ਭਾਰਤੀ ਖਿਡਾਰਨਾਂ ਨੇ 160 ਮੈਡਲ ਜਿੱਤੇ ਹਨ।

ਇਹ ਇਕਲੌਤਾ ਈਵੈਂਟ ਹੈ ਜਿਸ ਵਿੱਚ ਸਭ ਤੋਂ ਵੱਧ ਗੋਲਡ ਮੈਡਲ ਜਿੱਤੇ ਗਏ ਹਨ। ਕਾਮਨਵੈਲਥ ਖੇਡਾਂ ''ਚ ਭਾਰਤੀ ਖਿਡਾਰਨਾਂ ਨੇ ਕੁੱਲ 58 ਗੋਲਡ, 61 ਸਿਲਵਰ ਤੇ 38 ਕਾਂਸੀ ਦੇ ਮੈਡਲ ਜਿੱਤੇ ਹਨ।

ਈਵੈਂਟ ''ਤੇ ਕਲਿੱਕ ਕਰਕੇ ਉਸ ਸਾਲ ਜਿੱਤੇ ਗਏ ਮੈਡਲਾਂ ਬਾਰੇ ਜਾਣੋ


ਕਿਸ ਖੇਡ ਵਿੱਚ ਸਭ ਤੋਂ ਵੱਧ ਮੈਡਲ ਜਿੱਤੇ ਗਏ?

ਭਾਰਤ ਨੇ ਅਥਲੈਟਿਕਸ, ਨਿਸ਼ਾਨੇਬਾਜ਼ੀ ਅਤੇ ਤੀਰੰਦਾਜ਼ੀ ਵਿੱਚ ਸਭ ਤੋਂ ਵੱਧ ਮੈਡਲ ਜਿੱਤੇ।

ਖਿਡਾਰਨਾਂ ਨੇ ਅਥਲੈਟਿਕਸ ''ਚ ਕੁੱਲ 156, ਨਿਸ਼ਾਨੇਬਾਜ਼ੀ ''ਚ 137 ਅਤੇ ਕੁਸ਼ਤੀ ''ਚ 73 ਮੈਡਲ ਜਿੱਤੇ। ਬੈਡਮਿੰਟਨ (70), ਹਾਕੀ (10), ਤੀਰੰਦਾਜ਼ੀ (65) ਅਤੇ ਬੌਕਸਿੰਗ (45) ਵੀ ਅਜਿਹੀਆਂ ਖੇਡਾਂ ਹਨ, ਜਿਨ੍ਹਾਂ ਦੀ ਮੈਡਲ ਸੂਚੀ ''ਚ ਭਾਰਤੀ ਔਰਤਾਂ ਦਾ ਦਬਦਬਾ ਰਿਹਾ।

ਕਾਰਜਪ੍ਰਣਾਲੀ:

ਇਹ ਡਾਟਾਬੇਸ ਤਿਆਰ ਕਰਨ ਲਈ ਬੀਬੀਸੀ ਦੀ ਡਾਟਾ ਟੀਮ ਨੇ ਸਥਾਨਕ ਅਤੇ ਵਿਸ਼ਵ ਪੱਧਰ ਦੇ ਉਨ੍ਹਾਂ ਮੁਕਾਬਲਿਆਂ ਦੇ ਅੰਕੜੇ ਵੇਖੇ, ਜਿਨ੍ਹਾਂ ਵਿੱਚ ਭਾਰਤੀ ਖਿਡਾਰਨਾਂ ਨੇ ਹਿੱਸਾ ਲਿਆ ਅਤੇ ਮੈਡਲ (ਗੋਲਡ, ਸਿਲਵਰ ਤੇ ਕਾਂਸੀ) ਜਿੱਤੇ।

ਭਾਰਤੀ ਖਿਡਾਰਨਾਂ ਨੇ ਸਾਲ 1951 ਵਿੱਚ ਪਹਿਲੀ ਵਾਰ ਮੈਡਲ ਜਿੱਤੇ ਸਨ, ਇਸ ਲਈ ਇਸ ਡਾਟਾਬੇਸ ਦੀ ਸ਼ੁਰੂਆਤ 1951 ਤੋਂ ਹੋਈ ਹੈ। ਇੱਥੇ ਤੁਸੀਂ ਹਰ ਮੁਕਾਬਲੇ, ਖੇਡ ਅਤੇ ਵਿਸ਼ਵ ਕੱਪ ਦੀ ਸੂਚੀ ਦੇਖ ਸਕਦੇ ਹੋ।

ਬੀਬੀਸੀ ਦੀ ਡਾਟਾ ਟੀਮ ਨੇ ਡਾਟਾਬੇਸ ਵਿੱਚ ਜ਼ਿਆਦਾਤਰ ਮੈਡਲ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੇਕਰ ਸਾਡੇ ਤੋਂ ਕੋਈ ਈਵੈਂਟ ਰਹਿ ਗਿਆ ਹੋਵੇ, ਤਾਂ ਕਿਰਪਾ ਕਰਕੇ ਸਾਨੂੰ ਜਾਣਕਾਰੀ ਦਿਓ। ਤਾਂ ਜੋ ਅਸੀਂ ਉਸ ਨੂੰ ਸੂਚੀ ਵਿੱਚ ਸ਼ਾਮਲ ਕਰ ਸਕੀਏ।

ਇਸ ਡਾਟਾਬੇਸ ''ਚ ਕ੍ਰਿਕਟ ਵਿਸ਼ਵ ਕੱਪ ਅਤੇ ਚੈਂਪੀਅਨਸ਼ਿੱਪ ਮੁਕਾਬਲਿਆਂ ਦਾ ਡਾਟਾ ਸ਼ਾਮਲ ਨਹੀਂ ਕੀਤਾ ਗਿਆ ਕਿਉਂਕਿ ਇਨ੍ਹਾਂ ਖੇਡਾਂ ਵਿੱਚ ਮੈਡਲ ਨਹੀਂ ਦਿੱਤੇ ਜਾਂਦੇ।

ਕਿਸੇ ਖੇਡ ਵਿੱਚ ਜਦੋਂ ਕੋਈ ਟੀਮ ਜਿੱਤਦੀ ਹੈ ਤਾਂ ਟੀਮ ਦੇ ਹਰ ਮੈਂਬਰ ਨੂੰ ਮੈਡਲ ਦਿੱਤਾ ਜਾਂਦਾ ਹੈ। ਜਿਵੇਂ ਜੇਕਰ ਹਾਕੀ ਟੀਮ ਕਿਸੇ ਈਵੈਂਟ ਵਿੱਚ ਮੈਡਲ ਜਿੱਤਦੀ ਹੈ ਤਾਂ ਟੀਮ ਦੇ ਹਰ ਮੈਂਬਰ ਨੂੰ ਉਸ ਦੇ ਨਾਮ ਨਾਲ ਮੈਡਲ ਦਿੱਤਾ ਜਾਂਦਾ ਹੈ। ਇਸ ਨਾਲ ਡਾਟਾਬੇਸ ਵਿੱਚ ਮੈਡਲਾਂ ਦੀ ਗਿਣਤੀ ''ਤੇ ਅਸਰ ਨਹੀਂ ਪੈਂਦਾ ਹੈ। ਅਜਿਹਾ ਟੀਮ ਦੇ ਹਰ ਮੈਂਬਰ ਨੂੰ ਭਰੋਸਾ ਦਿਵਾਉਣ ਲਈ ਕੀਤਾ ਜਾਂਦਾ ਹੈ ਕਿ ਟੀਮ ਦੀ ਜਿੱਤ ਵਿੱਚ ਉਨ੍ਹਾਂ ਦਾ ਵੀ ਯੋਗਦਾਨ ਹੈ।

ਚੈਂਪੀਅਨਸ਼ਿੱਪਜ਼ ਦੀ ਸੂਚੀ ਵੇਖਣ ਲਈ ਇੱਥੇ ਕਲਿੱਕ ਕਰੋ

ਬੀਬੀਸੀ ਦੀ ਡਾਟਾਬੇਸ ਟੀਮ ਜਿਨ੍ਹਾਂ ਇਹ ਜਾਣਕਾਰੀ ਤੁਹਾਡੇ ਤੱਕ ਪਹੁੰਚਾਈ

  • ਵਿਸ਼ਲੇਸ਼ਣ: ਸ਼ਾਦਾਬ ਨਜ਼ਮੀ
  • ਡਾਟਾ ਸਪੋਰਟ: ਆਨਿਆ ਆਫ਼ਤਾਬ
  • ਡਿਵੈਲਪਮੈਂਟ: ਓਲੀ ਪੈਟੀਨਸਨ ਅਤੇ ਧਰੁਵ ਨੇਨਵਾਨੀ
  • ਇਨਫੋਗ੍ਰਾਫੀ: ਗਗਨ ਨਰਹੇ, ਨਿਕਿਤਾ ਦੇਸ਼ਪਾਂਡੇ ਅਤੇ ਪੁਨੀਤ ਬਰਨਾਲਾ

ਇਹ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=ASVH7Xpp6vk

https://www.youtube.com/watch?v=8gNyFGW4MtE

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)