ਦਿੱਲੀ ਹਿੰਸਾ: ਹੁਣ ਤੱਕ ਜੋ ਕੁਝ ਵਾਪਰਿਆ ਤੇ ਬੀਤੀ ਰਾਤ ਕੀ ਸੀ ਮਾਹੌਲ

02/25/2020 9:25:53 AM

EPA

ਦਿੱਲੀ ਦੇ ਉੱਤਰ ਪੂਰਬ ਵਿੱਚ ਵਿਰੋਧ ਪ੍ਰਦਰਸ਼ਨਾਂ ਨੇ ਉਸ ਸਮੇਂ ਹਿੰਸਕ ਰੂਪ ਧਾਰਨ ਕਰ ਲਿਆ ਜਦੋਂ ਸੀਏਏ ਵਿਰੋਧੀ ਪ੍ਰਦਰਸ਼ਨਕਾਰੀਆਂ ਦੀ ਸੀਏਏ ਸਮਰਥਕ ਪ੍ਰਦਰਸ਼ਨਕਾਰੀਆਂ ਨਾਲ ਝੜਪ ਹੋ ਗਈ। ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਵਿੱਚ ਇੱਕ ਪੁਲਿਸ ਮੁਲਾਜ਼ਮ ਸਣੇ ਚਾਰ ਲੋਕ ਮਾਰੇ ਗਏ ਹਨ। ਰਾਤ ਨੂੰ ਉੱਤਰੀ ਪੂਰਬੀ ਦਿੱਲੀ ਵਿੱਚ ਵਾਤਾਵਰਨ ਤਣਾਅਪੂਰਨ ਸੀ ਅਤੇ ਲੋਕ ਡਰ ਕਾਰਨ ਸੜਕਾਂ ''ਤੇ ਆ ਗਏ। ਅਸੀਂ ਲੰਘੀ ਰਾਤ ਨੂੰ ਦਿਲੀ ਦੀਆਂ ਸੜਕਾਂ ''ਤੇ ਜੋ ਦੇਖਿਆ, ਸਾਂਝਾ ਕਰ ਰਹੇ ਹਾਂ)

ਦਿਨਭਰ ਦੀ ਹਿੰਸਕ ਝੜਪ ਤੋਂ ਬਾਅਦ ਦਿੱਲੀ ਦੇ ਸੰਘਣੇ ਉੱਤਰ ਪੂਰਬੀ ਇਲਾਕਿਆਂ ਜਿਵੇਂ ਕਿ ਚਾਂਦ ਬਾਗ, ਭਜਨਪੁਰਾ, ਬ੍ਰਿਜਪੁਰੀ, ਗੋਕੂਲਪੁਰੀ ਅਤੇ ਜਾਫ਼ਰਾਬਾਦ ਵਿੱਚ 24 ਫਰਵਰੀ ਦੀ ਰਾਤ ਨੂੰ ਡਰ ਅਤੇ ਅਸੁਰੱਖਿਆ ਦਾ ਮਾਹੌਲ ਸੀ।

ਰਾਤ ਨੂੰ ਇਨ੍ਹਾਂ ਖੇਤਰਾਂ ਤੋਂ ਰਿਪੋਰਟ ਕਰਨ ਲਈ ਮੈਂ ਸਰਫ਼ਰਾਜ ਅਲੀ ਨੂੰ ਓਲਡ ਬ੍ਰਿਜਪੁਰੀ ਵਿੱਚ ਮਿਲਿਆ। ਉਸਨੇ ਮੈਨੂੰ ਦੱਸਿਆ ਕਿ ਉਹ ਆਪਣੇ ਚਾਚੇ ਦੇ ਅੰਤਿਮ ਸਸਕਾਰ ਤੋਂ ਆਪਣੇ ਪਿਤਾ ਨਾਲ ਆ ਰਿਹਾ ਸੀ ਜਦੋਂ ਕੁਝ ਲੋਕਾਂ ਨੇ ਉਸ ਉੱਤੇ ਹਮਲਾ ਕੀਤਾ।

"ਉਨ੍ਹਾਂ ਨੇ ਮੇਰਾ ਨਾਮ ਪੁੱਛਿਆ। ਪਹਿਲਾਂ ਮੈਂ ਉਨ੍ਹਾਂ ਨੂੰ ਕੋਈ ਹੋਰ ਨਾਮ ਦੱਸਣ ਦੀ ਕੋਸ਼ਿਸ਼ ਕੀਤੀ ਪਰ ਫਿਰ ਉਨ੍ਹਾਂ ਨੇ ਮੈਨੂੰ ਮੇਰੀ ਪੈਂਟ ਉਤਾਰਨ ਲਈ ਕਿਹਾ। ਮੈਂ ਉਨ੍ਹਾਂ ਨੂੰ ਕਿਹਾ ਕਿ ਮੇਰਾ ਨਾਮ ਸਰਫ਼ਰਾਜ਼ ਹੈ। ਫਿਰ ਉਨ੍ਹਾਂ ਨੇ ਮੈਨੂੰ ਰਾਡ ਨਾਲ ਕੁੱਟਿਆ ਤੇ ਅੱਗ ਵਿੱਚ ਸੁੱਟ ਦਿੱਤਾ।"

ਹੁਣ ਤੱਕ ਕੀ ਕੀ ਵਾਪਰਿਆ -7 ਨੁਕਤੇ

  • ਦਿੱਲੀ ਦੇ ਉੱਤਰ-ਪੂਰਬੀ ਇਲਾਕੇ ਮੌਜਪੁਰ ਤੇ ਜ਼ਫ਼ਰਾਬਾਦ ਵਿਚ ਐਤਵਾਰ ਦੁਪਹਿਰ ਤੋਂ ਹਿੰਸਾ ਭੜਕੀ ਹੋਈ ਹੈ, ਜਦੋਂ ਸੀਏਏ ਖ਼ਿਲਾਫ਼ ਅੰਦੋਲਨਕਾਰ ਕਰ ਰਹੇ ਲੋਕਾਂ ਨਾਲ ਇਸ ਦੇ ਸਮਰਥਕ ਭਿੜ ਪਏ। ਇਸ ਹਿੰਸਾ ਵਿਚ ਹੁਣ ਤੱਕ ਇੱਕ ਹੌਲਦਾਰ ਸਣੇ 5 ਲੋਕ ਮਾਰੇ ਗਏ ਅਤੇ 50 ਗੰਭੀਰ ਜ਼ਖ਼ਮੀ ਹਨ।
  • ਸੀਏੇਏ ਪੱਖ਼ੀ ਅਤੇ ਵਿਰੋਧੀਆਂ ਦੀਆਂ ਝੜਪਾਂ ਦੌਰਾਨ ਕਈ ਘਰ, ਦੁਕਾਨਾਂ ਅਤੇ ਵਾਹਨਾਂ ਨੂੰ ਅੱਗ ਲਾ ਦਿੱਤੀ ਗਈ ਅਤੇ ਭਜਨਪੁਰਾ ਵਿਚ ਇੱਕ ਪੈਟਰੋਲ ਪੰਪ ਨੂੰ ਵੀ ਸਾੜਨ ਦੀ ਕੋਸ਼ਿਸ਼ ਕੀਤੀ ਗਈ। ਦੋਵਾਂ ਧਿਰਾਂ ਵਲੋਂ ਇੱਕ ਦੂਜੇ ਉੱਤੇ ਪੱਥਰਬਾਜ਼ੀ ਕੀਤੀ ਜਾ ਰਹੀ ਹੈ।
  • ਸੋਸ਼ਲ ਮੀਡੀਆ ਉੱਤੇ ਭਾਜਪਾ ਆਗੂ ਕਪਿਲ ਮਿਸ਼ਰਾ ਉੱਤੇ ਭੜਕਾਊ ਬਿਆਨ ਦੇਣ ਦੇ ਇਲਜ਼ਾਮ ਲੱਗ ਰਹੇ ਹਨ, ਜਿਹੜੇ ਕਿ ਬਾਅਦ ਵਿਚ ਲੋਕਾਂ ਨੂੰ ਅਮਨ ਸ਼ਾਂਤੀ ਬਹਾਲ ਰੱਖਣ ਦੀ ਅਪੀਲ ਕਰ ਰਹੇ ਹਨ।
  • ਦਿੱਲੀ ਪੁਲਿਸ ਉੱਤੇ ਦੰਗੇ ਰੋਕਣ ਲਈ ਠੋਸ ਕਦਮ ਨਾ ਚੁੱਕਣ ਦੇ ਇਲਜ਼ਾਮ ਲੱਗ ਰਹੇ ਹਨ।
  • ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਟਵੀਟ ਰਾਹੀ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਨ ਦੇ ਨਾਲ ਨਾਲ ਉੱਪ ਰਾਜਪਾਲ ਅਨਿਲ ਬੈਜਲ ਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਹਿੰਸਾ ਰੋਕਣ ਲਈ ਉਚਿਤ ਕਰਦ ਚੁੱਕਣ ਲਈ ਕਹਿ ਰਹੇ ਹਨ। ਕੇਰਜੀਵਾਲ ਨੂੰ ਅਜੇ ਮਾਕਨ ਵਰਗੇ ਆਗੂ ਜ਼ਮੀਨ ਉੱਤੇ ਵੀ ਅਮਲੀ ਕੰਮ ਕਰਨ ਦੀ ਸਲਾਹ ਦੇ ਰਹੇ ਹਨ।
  • ਕੁਝ ਸਰਕਾਰੀ ਸੂਤਰ ਇਸ ਨੂੰ ਡੌਨਲਡ ਟਰੰਪ ਦੇ ਭਾਰਤ ਦੌਰੇ ਨਾਲ ਜੋੜ ਕੇ ਦੇਖ ਰਹੇ ਹਨ, ਜਦਕਿ ਕੇਂਦਰੀ ਗ੍ਰਹਿ ਸਕੱਤਰ ਅਜੇ ਭੱਲਾ ਹਾਲਾਤ ਕਾਬੂ ਹੇਠ ਹੋਣ ਦਾ ਦਾਅਵਾ ਕਰ ਰਹੇ ਹਨ।
  • ਦਿੱਲੀ ਦੇ ਉੱਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਨੇ ਹਿੰਸਾ ਨਾਲ ਪ੍ਰਭਾਵਿਤ ਇਲਾਕਿਆ ਵਿਚ ਸਾਰੇ ਨਿੱਜੀ ਤੇ ਸਰਕਾਰੀ ਸਕੂਲ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ।

ਸਰਫਰਾਜ ਓਲਡ ਬ੍ਰਿਜਪੁਰੀ ਵਿੱਚ ਇੱਕ ਐਂਬੂਲੈਂਸ ਦੇ ਅੰਦਰ ਬਿਸਤਰੇ ''ਤੇ ਪਿਆ ਸੀ, ਜਦੋਂ ਉਹ ਬਿਆਨ ਕਰ ਰਿਹਾ ਸੀ ਕਿ ਉਸ ਨਾਲ ਕੀ ਵਾਪਰਿਆ।

ਇਹ ਵੀ ਪੜ੍ਹੋ:

  • ਦਿੱਲੀ ਹਿੰਸਾ: ਮੁੱਖ ਮੰਤਰੀ ਹੋ ਕੇ ਬੇਵੱਸ ਨਾ ਬਣੋ, ਕੇਜਰੀਵਾਲ ਨੂੰ ਹਿੰਸਾ ਰੋਕਣ ਲਈ 5 ਸੁਝਾਅ
  • Donlad Trump: ਭਾਰਤ ਬਾਰੇ ਟਰੰਪ ਦੇ 7 ਦਾਅਵੇ ਕਿੰਨੇ ਸੱਚੇ - ਫੈਕਟ ਚੈੱਕ
  • ਕਿਲਾ ਰਾਏਪੁਰ ਖੇਡਾਂ : ਲਗਾਤਾਰ ਦੂਜੇ ਸਾਲ ਕਿਉਂ ਰੱਦ ਹੋ ਗਈਆਂ ''ਪੇਂਡੂ ਓਲੰਪਿਕਸ''

ਸਰਫਰਾਜ਼ ਨੇ ਕਿਹਾ ਕਿ ਉਹ ਆਪਣੀ ਗਰਭਵਤੀ ਪਤਨੀ ਨੂੰ ਮਿਲਣ ਲਈ ਆਪਣੇ ਪਿਤਾ ਨਾਲ ਘਰ ਪਰਤ ਰਿਹਾ ਸੀ। ਉਹ ਗੋਕੂਲਪੁਰੀ ਪਹੁੰਚਿਆ ਸੀ, ਆਪਣੀ ਮੋਟਰਸਾਈਕਲ ''ਤੇ ਪੁਲ ਪਾਰ ਕਰ ਰਿਹਾ ਸੀ ਜਦੋਂ ਉਸਨੂੰ ਭੀੜ ਨੇ ਘੇਰ ਲਿਆ। ਉਸਨੇ ਕਿਹਾ ਕਿ ਇੱਥੇ ਬਹੁਤ ਸਾਰੇ ਲੋਕ ਲੰਘ ਰਹੇ ਸਨ। ਭੀੜ ਉਨ੍ਹਾਂ ਦੇ ਸ਼ਨਾਖਤੀ ਕਾਰਡਾਂ ਦੀ ਜਾਂਚ ਕਰ ਰਹੀ ਸੀ।

ਐਂਬੁਲੈਂਸ ਉੱਤੇ ਹਮਲਾ

ਹਸਨ ਅਤੇ ਸੱਤਿਆ ਪ੍ਰਕਾਸ਼ ਦਿੱਲੀ ਸਰਕਾਰ ਦੀ ਐਂਬੂਲੈਂਸ ਚਲਾਉਂਦੇ ਹਨ। ਹਸਨ ਨੇ ਕਿਹਾ ਕਿ ਉਸਨੂੰ ਓਲਡ ਬ੍ਰਿਜਪੁਰੀ ਦੇ ਮੇਹਰ ਹਸਪਤਾਲ ਤੋਂ ਫੋਨ ਆਇਆ ਕਿ ਸਰਫ਼ਰਾਜ ਨਾਮ ਦੇ ਇੱਕ ਮਰੀਜ਼ ਨੂੰ ਜੀਟੀਬੀ ਹਸਪਤਾਲ ਵਿੱਚ ਤਬਦੀਲ ਕਰਨ ਦੀ ਲੋੜ ਹੈ।

ਹਸਨ ਨੇ ਬੀਬੀਸੀ ਨੂੰ ਕਿਹਾ- "ਮੈਂ ਇਲਾਕੇ ਵਿੱਚ ਦਾਖਲ ਹੋਣ ਤੋਂ ਘਬਰਾ ਗਿਆ ਸੀ ਇਸ ਲਈ ਅਸੀਂ ਮਰੀਜ਼ ਨੂੰ ਮੁੱਖ ਸੜਕ ''ਤੇ ਬਾਹਰ ਆਉਣ ਲਈ ਕਿਹਾ। ਫਿਰ ਸਰਫਰਾਜ਼ ਦੇ ਭਰਾ ਅਤੇ ਹੋਰਨਾਂ ਨੇ ਉਸ ਨੂੰ ਬਾਹਰ ਲਿਆਂਦਾ।"

ਉਸ ਨੇ ਕਿਹਾ ਕਿ ਇਸ ਤੋਂ ਪਹਿਲਾਂ ਦਿਨ ਵਿੱਚ ਹੀ ਉਸਨੂੰ ਸੀਲਮਪੁਰ ਦੇ ਸੁਭਾਸ਼ ਮੁਹੱਲਾ ਤੋਂ ਬੁਲੇਟ ਨਾਲ ਜ਼ਖਮੀ ਹੋਏ ਇੱਕ ਮਰੀਜ਼ ਦਾ ਫੋਨ ਆਇਆ ਸੀ।

Reuters

ਹਸਨ ਨੇ ਕਿਹਾ, "ਅਸੀਂ ਉਸ ਨੂੰ ਹਸਪਤਾਲ ਲੈ ਜਾ ਰਹੇ ਸੀ, ਮੈਂ ਮਰੀਜ਼ ਦੇ ਨਾਲ ਪਿਛਲੇ ਪਾਸੇ ਸੀ ਕਿਉਂਕਿ ਉਸ ਦੇ ਖੂਨ ਵਗ ਰਿਹਾ ਸੀ। ਜਦੋਂ ਸੱਤਿਆ ਪ੍ਰਕਾਸ਼ ਕੁਝ ਮੀਟਰ ਅੱਗੇ ਗਏ ਤਾਂ ਭੀੜ ਨੇ ਪਹਿਲਾਂ ਬੋਨਟ ''ਤੇ ਅਤੇ ਫਿਰ ਹਵਾ ਦੇ ਵਿੰਡਸ਼ੀਲਡ ''ਤੇ ਟੱਕਰ ਮਾਰੀ ਅਤੇ ਫ਼ਿਰ ਉਨ੍ਹਾਂ ਨੇ ਖਿੜਕੀ ਨੂੰ ਡੰਡੇ ਨਾਲ ਤੋੜ ਦਿੱਤਾ। ਉਨ੍ਹਾਂ ਨੂੰ ਕੋਈ ਪਰਵਾਹ ਨਹੀਂ ਸੀ ਕਿ ਇਹ ਐਂਬੂਲੈਂਸ ਹੈ ਜਾਂ ਨਹੀਂ। ਇਹ ਦਿੱਲੀ ਸਰਕਾਰ ਦੀ ਐਂਬੂਲੈਂਸ ਹੈ। ਅਸੀਂ ਹਿੰਦੂ ਜਾਂ ਮੁਸਲਮਾਨਾਂ ਵਿੱਚ ਕੋਈ ਵਿਤਕਰਾ ਨਹੀਂ ਕਰਦੇ। ਪਰ ਲੋਕ ਬਿਲਕੁੱਲ ਵੀ ਨਹੀਂ ਸੋਚਦੇ।"

ਅਸੀਂ ਪੀੜਤ ਪਰਿਵਾਰਾਂ ਵਿੱਚੋਂ ਇੱਕ ਨੂੰ ਮਿਲਣ ਲਈ ਓਲਡ ਮੁਸਤਫਾਬਾਦ ਜਾ ਰਹੇ ਸੀ ਪਰ ਉਸ ਦੇ ਘਰ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ ਰਾਤ ਨੂੰ ਬੰਦ ਕਰ ਦਿੱਤੀਆਂ ਗਈਆਂ ਅਤੇ ਬੈਰੀਕੇਡ ਲਾ ਦਿੱਤੇ ਗਏ।

ਜਾਫ਼ਰਾਬਾਦ ਵਿੱਚ ਮੈਟਰੋ ਸਟੇਸ਼ਨ ਦੇ ਨੇੜੇ ਜਿੱਥੇ ਸੀਏਏ ਦੇ ਵਿਰੋਧ ਪ੍ਰਦਰਸ਼ਨ ਕੁਝ ਦਿਨਾਂ ਤੋਂ ਚੱਲ ਰਹੇ ਹਨ, ਅਜੇ ਵੀ ਸਰਗਰਮ ਸੀ। ਸੈਂਕੜੇ ਮਰਦ ਅਤੇ ਔਰਤਾਂ ਅਜੇ ਵੀ ਉਸ ਜਗ੍ਹਾ ''ਤੇ ਮੌਜੂਦ ਸਨ। ਚਾਂਦ ਬਾਗ ਨੇੜੇ ਅਸੀਂ ਦੇਖਿਆ ਕੁੱਝ ਲੋਕ ਸੀਏਏ ਹਿਮਾਇਤੀ ਅਤੇ ਜੈ ਸ਼੍ਰੀ ਰਾਮ ਦੇ ਨਾਅਰੇ ਲਗਾ ਰਹੇ ਸਨ। ਉਹ ਪੁਲਿਸ ਦੇ ਨਾਲ ਖੜੇ ਸਨ ਜਦੋਂਕਿ ਸੀਏਏ ਦੇ ਵਿਰੋਧੀ ਪ੍ਰਦਰਸ਼ਨਕਾਰੀ ਬੈਰੀਕੇਡ ਦੇ ਦੂਜੇ ਪਾਸੇ ਸਨ।

ਹਰ ਪਾਸੇ ਭਾਰੀ ਪੁਲਿਸ ਮੌਜੂਦ ਸੀ। ਪੁਰਾਣੀ ਬ੍ਰਿਜਪੁਰੀ ਵਿੱਚ ਕੁਝ ਲੋਕਾਂ ਦੇ ਹੱਥਾਂ ਵਿੱਚ ਡੰਡਿਆਂ ਅਤੇ ਲੋਹੇ ਦੀਆਂ ਰਾਡਾਂ ਸਨ ਜੋ ਕਿ ਲੇਨਜ਼ ਦੀ ਰਾਖੀ ਕਰ ਰਹੇ ਸਨ। ਉੱਥੇ ਨੌਜਵਾਨ, ਬਜ਼ੁਰਗ ਅਤੇ ਇੱਥੋਂ ਤਕ ਕਿ ਔਰਤਾਂ ਵੀ ਸਨ ਜਿਨ੍ਹਾਂ ਦੇ ਹੱਥਾਂ ਵਿੱਚ ਡੰਡੇ ਸਨ।

Reuters

ਅਸੀਂ ਮਨੋਜ (ਨਾਮ ਗੁਪਤ ਰੱਖਣ ਦੀ ਸ਼ਰਤ ''ਤੇ ਬਦਲਿਆ) ਨਾਲ ਮੁਲਾਕਾਤ ਕੀਤੀ ਜੋ ਕਿ ਉਸੇ ਥਾਂ ''ਤੇ ਰਹਿੰਦਾ ਹੈ। ਉਸਨੇ ਕਿਹਾ ਕਿ ਜਦੋਂ ਝੜਪਾਂ ਹੋਈਆਂ ਤਾਂ ਉਹ ਉੱਥੇ ਹੀ ਮੌਜੂਦ ਸੀ। ਉਹ ਦੱਸਦਾ ਹੈ ਕਿ ਪ੍ਰਦਰਸ਼ਨ ਸ਼ਾਂਤਮਈ ਸਨ ਪਰ ਅਚਾਨਕ ਇੱਥੇ ਪੱਥਰਬਾਜ਼ੀ ਹੋਈ। ਉਸਨੇ ਕਿਹਾ ਕਿ ਉਹ (ਸੀਏਏ ਦੇ ਵਿਰੋਧੀ ਪ੍ਰਦਰਸ਼ਨਕਾਰੀ) ਵੱਡੀ ਗਿਣਤੀ ਵਿੱਚ ਸਨ ਜਦੋਂ ਕਿ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਪੁਲਿਸ ਨਾਲੋਂ ਵੱਧ ਸੀ।

ਇਹ ਵੀ ਪੜ੍ਹੋ:

  • ਬਾਲਾਕੋਟ ਏਅਰ ਸਟਰਾਈਕ: ਉਹ ਸਵਾਲ ਜਿਨ੍ਹਾਂ ਦੇ ਜਵਾਬ ਅੱਜ ਤੱਕ ਨਹੀਂ ਮਿਲੇ
  • ਕਿਲਾ ਰਾਏਪੁਰ ਖੇਡਾਂ : ਲਗਾਤਾਰ ਦੂਜੇ ਸਾਲ ਕਿਉਂ ਰੱਦ ਹੋ ਗਈਆਂ ''ਪੇਂਡੂ ਓਲੰਪਿਕਸ''
  • CAA: ਦਿੱਲੀ ''ਚ ਹਿੰਸਾ ''ਚ ਹੁਣ ਤੱਕ 4 ਮੌਤਾਂ, 25 ਜ਼ਖ਼ਮੀ

ਉਸਦਾ ਦਾਅਵਾ ਹੈ ਕਿ ਪੁਲਿਸ ਨੇ ਸਥਾਨਕ ਲੋਕਾਂ ਦੀ ਮਦਦ ਮੰਗੀ ਅਤੇ ਉਦੋਂ ਜਦੋਂ ਇਲਾਕੇ ਦੇ ਕੁੱਝ ਲੋਕ ਪੁਲਿਸ ਦੀ ਮਦਦ ਲਈ ਬਾਹਰ ਨਿਕਲੇ। ਜਦੋਂ ਉਹ ਇਹ ਸਭ ਦੱਸ ਰਿਹਾ ਸੀ ਤਾਂ ਉੱਥੋਂ ਕੁਝ ਮੀਟਰ ਦੂਰੀ ''ਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਵਾਹਨ ਨੂੰ ਅੱਗ ਲਗਾ ਦਿੱਤੀ ਗਈ। ਅਸੀਂ ਨੇੜੇ-ਤੇੜੇ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਸਾਡੇ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।

ਪੁਲਿਸ ਦਾ ਦਾਅਵਾ ਹੈ ਕਿ ਹੁਣ ਹਾਲਾਤ ਕਾਬੂ ਹੇਠ ਹਨ। ਨੇੜਲੇ ਇਲਾਕਿਆਂ ਵਿੱਚ ਉਨ੍ਹਾਂ ਦੀਆਂ ਟੀਮਾਂ ਪੈਟਰੋਲਿੰਗ ਕਰ ਰਹੀਆਂ ਸਨ, ਉਹ ਸਾਰੇ ਅਹਿਮ ਲਾਂਘਿਆਂ ਅਤੇ ਸੰਵੇਦਨਸ਼ੀਲ ਖੇਤਰਾਂ ''ਤੇ ਤਾਇਨਾਤ ਸਨ। ਉਨ੍ਹਾਂ ਨੇ ਕਿਹਾ ਕਿ ਰਾਤ ਵੇਲੇ ਹਿੰਸਾ ਦੀ ਕੋਈ ਖ਼ਬਰ ਨਹੀਂ ਹੈ ਅਤੇ ਹਾਲਾਤ ਕਾਬੂ ਹੇਠ ਹਨ।

ਇਹ ਵੀ ਦੇਖੋ:

https://www.youtube.com/watch?v=NEcht3r4s_U

https://www.youtube.com/watch?v=4PS4FG2ra4A

https://www.youtube.com/watch?v=1eqAiBCfcrs

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)