ਦਿੱਲੀ ਹਿੰਸਾ: ਮੁੱਖ ਮੰਤਰੀ ਹੋ ਕੇ ਬੇਵੱਸ ਨਾ ਬਣੋ, ਕੇਜਰੀਵਾਲ ਨੂੰ ਮਾਕਨ ਦੇ 5 ਸੁਝਾਅ

02/25/2020 8:40:54 AM

Getty Images

"ਦਿੱਲੀ ਦੇ ਮੁੱਖ ਮੰਤਰੀ ਹੋ ਕੇ ਬੇਵੱਸ ਨਾ ਬਣੋ। ਕੁਝ ਸੁਝਾਅ ਹਨ- ਪਹਿਲਾ, ਪੁਲਿਸ ਵੱਲੋਂ ਕਾਰਵਾਈ ਨਾ ਕਰਨ ਜਾਂ ਹਿੰਸਾ ਬਾਰੇ ਜਾਣਕਾਰੀ ਲਈ ਆਪਣੇ ਅਧੀਨ ਇੱਕ ਹੈਲਪਲਾਈਨ ਨੰਬਰ ਜਾਰੀ ਕਰੋ, ਜਿਸ ਨਾਲ ਨਿਗਰਾਨੀ ਕੀਤੀ ਜਾਵੇ ਅਤੇ ਫਿਰ ਉਸ ਦੀ ਜਾਣਕਾਰੀ ਪੁਲਿਸ ਅਤੇ ਐੱਸਡੀਐੱਮ ਨੂੰ ਦਿਓ (ਜੋ ਕਿ ਦਿੱਲੀ ਸਰਕਾਰ ਅਧੀਨ ਹੈ)।"

ਇਹ ਟਵੀਟ ਕੀਤਾ ਹੈ ਕਾਂਗਰਸ ਆਗੂ ਅਜੇ ਮਾਕਨ ਨੇ। ਉਨ੍ਹਾਂ ਨੇ ਕਈ ਟਵੀਟਜ਼ ਰਾਹੀਂ ਅਰਵਿੰਦ ਕੇਜਰੀਵਾਲ ਨੂੰ ਪੰਜ ਸੁਝਾਅ ਦਿੱਤੇ ਹਨ।

ਕਾਂਗਰਸੀ ਆਗੂ ਅਜੇ ਮਾਕਨ ਅਰਵਿੰਦ ਕੇਜਰੀਵਾਲ ਦੇ ਟਵੀਟ ਦਾ ਜਵਾਬ ਕਈ ਟਵੀਟ ਰਾਹੀ ਦਿੱਤਾ ਅਤੇ ਹਿੰਸਾ ਰੋਕਣ ਲਈ 5 ਸੁਝਾਅ ਵੀ ਦਿੱਤੇ ਹਨ।

ਦਿੱਲੀ ਵਿਚ ਸੀਏੇਏ ਵਿਰੋਧੀ ਅੰਦੋਲਨ ਪਿਛਲੇ ਤਿੰਨ ਦਿਨਾਂ ਤੋਂ ਹਿੰਸਕ ਹੋ ਗਿਆ ਹੈ ਅਤੇ ਇਸ ਦੌਰਾਨ ਇੱਕ ਹੌਲਦਾਰ ਸਣੇ 4 ਜਣੇ ਮਾਰੇ ਜਾ ਚੁੱਕੇ ਹਨ,ਜਦਕਿ 25 ਜਣੇ ਗੰਭੀਰ ਜ਼ਖ਼ਮੀ ਹਨ।

https://twitter.com/ajaymaken/status/1231902483376553984

ਅਜੇ ਮਾਕਨ ਅੱਗੇ ਲਿਖਦੇ ਹਨ, "ਦੂਜਾ, ਫੌਰੀ ਤੌਰ ''ਤੇ ਇੱਕ ਸਰਬ-ਪਾਰਟੀ ਮੀਟਿੰਗ ਬੁਲਾਓ, ਸੁਝਾਅ ਲਓ ਅਤੇ ਸਿਆਸੀ ਪਾਰਟੀਆਂ ਨਾਲ ਮਿਲ ਕੇ ਕੰਮ ਕਰੋ ਤਾਂ ਕਿ ਹਿੰਸਕ ਖੇਤਰਾਂ ਵਿੱਚ ਅਮਨਮਈ ਹਾਲਾਤ ਬਹਾਲ ਹੋ ਸਕਣ।"

ਤੀਜਾ, ਸਾਰੇ ਹਿੰਸਾ ਪ੍ਰਭਾਵਿਤ ਖ਼ੇਤਰਾਂ ਵਿੱਚ ਤੁਰੰਤ ਸ਼ਾਂਤੀ ਕਮੇਟੀਆਂ ਦਾ ਗਠਨ ਕਰੋ। ਇਸ ਵਿੱਚ ਉਸੇ ਖੇਤਰ ਦੇ ਅਹਿਮ ਸੋਸ਼ਲ ਇਨਫਲੂਐਂਸਰ ਵੀ ਹੋਣ ਜਿਸ ਵਿੱਚ ਵਿਧਾਇਕ, ਕੌਂਸਲਰ, ਡੀਸੀ (ਦਿੱਲੀ ਸਰਕਾਰ ਅਧੀਨ), ਸਥਾਨਕ ਐੱਸਐੱਚਓ ਤੇ ਐੱਸਡੀਐੱਮ ਵੀ ਸ਼ਾਮਿਲ ਹੋਣ। ਆਪਣੀ ਕੈਬਨਿਟ ਦੇ ਹਰੇਕ ਮੰਤਰੀ ਨੂੰ ਅਜਿਹੀਆਂ ਕਮੇਟੀਆਂ ਦਾ ਇੰਚਾਰਜ ਬਣਾਓ।

https://twitter.com/ajaymaken/status/1231902486111195136

https://twitter.com/ajaymaken/status/1231902488099315715

ਚੌਥਾ, ਲੈਫ਼ਟੀਨੈਂਟ ਗਵਰਨਰ ਨਾਲ ਮਿਲ ਕੇ ਇੱਕ ਹਾਟਲਾਈਨ ਨੰਬਰ ਸਥਾਪਿਤ ਕਰੋ ਅਤੇ ਹਾਲਾਤ ਦਾ ਜਾਇਜ਼ਾ ਲੈਣ ਲਈ ਉਨ੍ਹਾਂ ਨਾਲ ਹਰੇਕ ਘੰਟੇ ਗੱਲ ਕਰੋ।

ਪੰਜਵਾਂ, ਅਗਵਾਈ ਕਰੋ ਅਤੇ ਬੈਠ ਕੇ ਦੂਜਿਆਂ ਉੱਤੇ ਇਲਜ਼ਾਮ ਨਾ ਲਾਓ। ਬੇਵੱਸ ਹੋਣ ਨਾਲ ਸਾਡੇ ਲੋਕਤੰਤਰੀ ਸੰਸਥਾਵਾਂ ਉੱਤੇ ਲੋੜੀਂਦਾ ਵਿਸ਼ਵਾਸ ਖ਼ਤਮ ਹੋ ਜਾਏਗਾ ਜੋ ਕਿ ਨਿਰਦੋਸ਼ ਨਾਗਰਿਕਾਂ ਵਿਰੁੱਧ ਹਿੰਸਾ ਦੀ ਰਾਖੀ ਕਰਦੀਆਂ ਹਨ।

https://twitter.com/ajaymaken/status/1231902490053861376

ਅਜੇ ਮਾਕਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਜੀ ਕਿਰਪਾ ਕਰਕੇ ਇਨ੍ਹਾਂ ਕਦਮਾਂ ਦੀ ਪਾਲਣਾ ਕਰੋ ਅਤੇ ਤੁਸੀਂ ਇੱਕ ਅਜਿਹੇ ਮੁੱਖ ਮੰਤਰੀ ਵਜੋਂ ਜਾਣੇ ਜਾਓਗੇ ਜੋ ਕਿ ਸਮੇਂ ''ਤੇ ਖੜ੍ਹੇ ਹੋਏ।

ਇਸ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਦੁੱਖ ਜਤਾਇਆ ਸੀ। ਉਨ੍ਹਾਂ ਨੇ ਭਾਰਤੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਅਮਨ-ਸ਼ਾਂਤੀ ਬਾਰੇ ਗੱਲਬਾਤ ਕੀਤੀ।

https://twitter.com/ArvindKejriwal/status/1231879205773697024

ਇਹ ਵੀ ਦੇਖੋ:

https://www.youtube.com/watch?v=NEcht3r4s_U

https://www.youtube.com/watch?v=4PS4FG2ra4A

https://www.youtube.com/watch?v=1eqAiBCfcrs

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)