ਕਿਲਾ ਰਾਏਪੁਰ ਖੇਡਾਂ : ਲਗਾਤਾਰ ਦੂਜੇ ਸਾਲ ਕਿਉਂ ਰੱਦ ਹੋ ਗਈਆਂ ''''ਪੇਂਡੂ ਓਲੰਪਿਕਸ'''' - 5 ਅਹਿਮ ਖ਼ਬਰਾਂ

02/25/2020 7:40:53 AM

ਪੰਜਾਬ ਦੇ ਪੇਂਡੂ ਓਲੰਪਿਕਸ ਵਜੋਂ ਜਾਣੀਆਂ ਜਾਂਦੀਆਂ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਆਖ਼ਰੀ ਸਮੇਂ ''ਤੇ ਫਿਰ ਰੱਦ ਹੋ ਗਈਆਂ। ਇਹ ਲਗਾਤਾਰ ਦੂਜੀ ਵਾਰ ਹੋਇਆ ਹੈ।

ਦਿ ਹਿੰਦੁਸਤਾਨ ਟਾਈਮਜ਼ ਮੁਤਾਬਕ ਪ੍ਰਸ਼ਾਸਨ ਵੱਲੋਂ ''ਨੋ ਓਬਜੈਕਸ਼ਨ ਸਰਟੀਫਿਕੇਟ'' ਨਾ ਮਿਲਣ ਕਾਰਨ ਇਨ੍ਹਾਂ ਖੇਡਾਂ ਨੂੰ ਰੱਦ ਕਰਨਾ ਪਿਆ।

ਕਿਲ੍ਹਾ ਰਾਇਪੁਰ ਦੀਆਂ ਖੇਡਾਂ ਦਾ ਸੋਮਵਾਰ ਨੂੰ ਆਗਾਜ਼ ਹੋਣਾ ਸੀ ਪਰ ਐੱਨਓਸੀ ਨਾ ਮਿਲਣ ਕਾਰਨ ਰੱਦ ਕਰਨਾ ਪਿਆ। ਇਸ ਤੋਂ ਪਹਿਲਾਂ ਸਾਲ 2018 ਵਿੱਚ ਇਹ ਖੇਡਾਂ ਆਖ਼ਰੀ ਵਾਰ ਹੋਈਆਂ ਸਨ।

ਇਹ ਖੇਡਾਂ ਰੱਦ ਹੋਣ ''ਤੇ ਦੋ ਧੜਿਆਂ ਦੀ ਲੜਾਈ ਖੁਲ੍ਹ ਕੇ ਸਾਹਮਣੇ ਆ ਗਈ ਹੈ। ਦਰਅਸਲ ਇਹ ਖੇਡਾਂ ਕਿਲ੍ਹਾ ਰਾਇਪੁਰ ਸਪੋਰਟਸ ਸੁਸਾਇਟੀ (ਪੱਟੀ ਸੋਹਾਵੀਆ) ਵੱਲੋਂ ਕਰਵਾਈਆ ਜਾਂਦੀਆਂ ਹਨ ਪਰ ਕਿਲ੍ਹਾ ਰਾਇਪੁਰ ਸਪੋਰਟਸ ਐਂਡ ਸੋਸ਼ਲ ਵੈਲਫੇਅਰ ਕਲੱਬ (ਪੱਟੀ ਸੋਹਾਵੀਆ) ਨੇ ਸ਼ਿਕਾਇਤ ਦਰਜ ਕਰਵਾ ਕੇ ਇਹ ਖੇਡਾਂ ਰੁਕਵਾਉਣ ਲਈ ਕਿਹਾ।

ਦੋਵੇਂ ਧੜੇ ਪੱਟੀ ਸੋਹਾਵੀਆ ਦੀ ਜ਼ਮੀਨ ਦੇ ਮਾਲਕਾਨਾ ਹੱਕ ਦੇ ਝਗੜੇ ਕਾਰਨ, ਇਨ੍ਹਾਂ ਖੇਡਾਂ ਦਾ ਪ੍ਰਬੰਧ ਕਰਨ ਦੇ ਰਾਹ ਵਿੱਚ ਅੜਿੱਕਾ ਬਣ ਰਹੇ ਹਨ।

ਦਿੱਲੀ ''ਚ ਹਿੰਸਾ, ਹੁਣ ਤੱਕ ਚਾਰ ਦੀ ਮੌਤ

ਦਿੱਲੀ ਦੇ ਯਮੁਨਾ ਪਾਰ ਇਲਾਕਾ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਦੂਜੇ ਦਿਨ ਵੀ ਹਿੰਸਕ ਹੀ ਰਿਹਾ। ਹਿੰਸਾ ਵਿੱਚ ਦਿੱਲੀ ਪੁਲਿਸ ਦੇ ਇੱਕ ਹੈੱਡ ਕਾਂਸਟੇਬਲ ਅਤੇ ਤਿੰਨ ਆਮ ਲੋਕਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ:

  • Donlad Trump: ਭਾਰਤ ਬਾਰੇ ਟਰੰਪ ਦੇ 7 ਦਾਅਵੇ ਕਿੰਨੇ ਸੱਚੇ - ਫੈਕਟ ਚੈੱਕ
  • ਕੋਰੋਨਾਵਾਇਰਸ ਦੇ ਡਰ ਤੋਂ ਪਾਕਿਸਤਾਨ, ਤੁਰਕੀ ਨੇ ਸੀਲ ਕੀਤਾ ਈਰਾਨ ਬਾਰਡਰ
  • ''ਕਰਤਾਰਪੁਰ ਲਾਂਘੇ ਬਾਰੇ ਡੀਜੀਪੀ ਦੇ ਬਿਆਨ ਨੇ ਸਿੱਖਾਂ ਨੂੰ ‘ਮੁੜ ਸ਼ੱਕ ਦੇ ਘੇਰੇ ’ਚ ਲਿਆਂਦਾ'' - ਨਜ਼ਰੀਆ

ਸੁਰੱਖਿਆ ਦੇ ਲਿਹਾਜ਼ ਨਾਲ ਪੁਲਿਸ ਦਸਤਿਆਂ ਸਣੇ ਪੈਰਾ-ਮਿਲਟਰੀ ਫੋਰਸ ਵੀ ਸੱਦੀ ਗਈ ਹੈ। ਇਹ ਹਿੰਸਾ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀ ਭਾਰਤ ਫੇਰੀ ਦੌਰਾਨ ਉਨ੍ਹਾਂ ਦੇ ਦਿੱਲੀ ਪਹੁੰਚਣ ਤੋਂ ਕੁਝ ਘੰਟੇ ਪਹਿਲਾਂ ਵਾਪਰੀ ਹੈ।

Reuters
ਹਿੰਸਕ ਝੜਪ ਦੌਰਾਨ ਭੜਕੇ ਸਥਾਨਕ ਨੌਜਵਾਨ

ਦਿੱਲੀ ਸਰਕਾਰ ਵਿੱਚ ਮੰਤਰੀ ਗੋਪਾਲ ਰਾਏ ਬਾਬਰਪੁਰ ਖ਼ੇਤਰ ਵਿੱਚ ਫਾਇਰਿੰਗ ਅਤੇ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਉਣ ਤੋਂ ਬਾਅਦ ਦਿੱਲੀ ਦੇ ਉਪ ਰਾਜਪਾਲ ਨੂੰ ਮਿਲਣਉਨ੍ਹਾਂ ਦੀ ਰਿਹਾਇਸ਼ ''ਤੇ ਪਹੁੰਚੇ। ਉਨ੍ਹਾਂ ਦੀ ਮੰਗ ਹੈ ਕਿ ਸੰਵੇਦਨਸ਼ੀਲ ਖੇਤਰਾਂ ਵਿੱਚ ਪੁਲਿਸ ਫੋਰਸ ਭੇਜੀ ਜਾਵੇ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਡੌਨਲਡ ਟਰੰਪ ਨੇ ਪਰਿਵਾਰ ਸਣੇ ਤਾਜ ਮਹਿਲ ਦਾ ਕੀਤਾ ਦੀਦਾਰ

ਗੁਜਰਾਤ ਦੇ ਅਹਿਮਦਾਬਾਦ ਵਿੱਚ ਮੋਟੇਰਾ ਸਟੇਡੀਅਮ ਵਿੱਚ ਲੋਕਾਂ ਨੂੰ ਸੰਬੋਧਿਤ ਕਰਨ ਮਗਰੋਂ ਅਮਰੀਕੀ ਰਾਸ਼ਟਰਪਤੀ ਆਪਣੀ ਪਤਨੀ ਨਾਲ ਆਗਰਾ ਵਿੱਚ ਤਾਜ ਮਹਿਲ ਦੇਖਣ ਪਹੁੰਚੇ।

ਟਰੰਪ ਨੇ ਪਤਨੀ ਮੇਲਾਨੀਆ ਟਰੰਪ ਨਾਲ ਤਾਜ ਮਹਿਲ ਦੀ ਖੂਬਸੂਰਤੀ ਦਾ ਦੀਦਾਰ ਕੀਤਾ।

Getty Images
ਤਾਜ ਮਹਿਲ ਸਾਹਮਣੇ ਡੌਨਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ

ਉਨ੍ਹਾਂ ਨੇ ਆਗਰਾ ਜਾਂਦੇ ਹੋਏ ਏਅਰ ਫੋਰਸ ਵਨ ਜਹਾਜ਼ ਵਿੱਚ ਬੀਬੀਸੀ ਪੱਤਰਕਾਰ ਅਲੀਮ ਮਕਬੂਲ ਨੂੰ ਕਿਹਾ ਕਿ ਕ੍ਰਿਕਟ ਸਟੇਡੀਅਮ ਵਿੱਚ ਉਨ੍ਹਾਂ ਦਾ ਸਵਾਗਤ ਸ਼ਾਨਦਾਰ ਸੀ।

ਟਰੇਡ ਡੀਲ ਨੂੰ ਲੈ ਕੇ ਟਰੰਪ ਨੇ ਕਿਹਾ ਕਿ ਇਸ ਵਿੱਚ ਕੋਈ ਜਲਦਬਾਜ਼ੀ ਨਹੀਂ ਹੈ। ਉਨ੍ਹਾਂ ਕਿਹਾ, ਭਾਰਤ ਦੇ ਨਾਲ ਕਈ ਚੀਜਾਂ ਚੱਲ ਰਹੀਆਂ ਹਨ ਅਤੇ ਸਾਰਾ ਕੁਝ ਵਧੀਆ ਹੈ।

ਤਾਜ ਮਹਿਲ ਬਾਰੇ ਉਨ੍ਹਾਂ ਕਿਹਾ ਕਿ ਸੁਣਿਆ ਤਾਂ ਬਹੁਤ ਕੁਝ ਸੀ ਪਰ ਦੇਖਿਆ ਨਹੀਂ ਸੀ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਕਰਤਾਰਪੁਰ ਲਾਂਘੇ ''ਤੇ ਡੀਜੀਪੀ ਦੇ ਬਿਆਨ ਬਾਰੇ ਕੀ ਕਹਿੰਦੇ ਸ਼ਰਧਾਲੂ

ਪੰਜਾਬ ਦੇ ਡੀਜੀਪੀ ਵੱਲੋਂ ਕਰਤਾਰਪੁਰ ਲਾਂਘੇ ਨੂੰ ਲੈ ਕੇ ਦਿੱਤੇ ਬਿਆਨ ਬਾਰੇ ਲੋਕਾਂ ਦਾ ਮਿਲਿਆ ਜੁਲਿਆ ਪ੍ਰਤੀਕਰਮ ਹੈ।

ਕੁਝ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਹਾਲਾਂਕਿ ਕੁੱਝ ਲੋਕਾਂ ਦਾ ਮੰਨਣਾ ਹੈ ਕਿ ਡੀਜੀਪੀ ਬਿਲਕੁੱਲ ਸਹੀ ਕਹਿ ਰਹੇ ਹਨ।

ਦਰਅਸਲ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਸੀ ਸੰਭਵ ਹੈ ਕਿ ਸਵੇਰੇ ਇੱਕ ਸ਼ਖ਼ਸ ਨੂੰ ਕਰਤਾਰਪੁਰ ਭੇਜੋ ਤੇ ਸ਼ਾਮ ਨੂੰ ਉਹ ਅੱਤਵਾਦੀ ਬਣ ਕੇ ਵਾਪਿਸ ਆਏ। ਲੋਕ ਕੀ ਸੋਚ ਰਹੇ ਹਨ ਇਸ ਬਾਰੇ, ਇਸ ਲਿੰਕ ਉੱਤੇ ਕਲਿੱਕ ਕਰਕੇ ਦੇਖੋ।

47 ਸਾਲਾ ਬਾਅਦ ਮਿਲੀਆਂ ਦੋ ਭੈਣਾਂ

98 ਅਤੇ 101 ਸਾਲ ਦੀਆਂ ਕੰਬੋਡੀਆ ਵਿੱਚ ਰਹਿਣ ਵਾਲੀਆਂ ਦੋ ਭੈਣਾਂ 47 ਸਾਲਾਂ ਬਾਅਦ ਪਹਿਲੀ ਵਾਰ ਮੁੜ ਇਕੱਠੀਆਂ ਹੋਈਆਂ ਹਨ। ਦੋਵਾਂ ਨੇ ਇੱਕ ਦੂਜੇ ਬਾਰੇ ਸੋਚ ਲਿਆ ਸੀ ਕਿ ਉਹ 1970 ਦੇ ਦਹਾਕੇ ਵਿੱਚ ਖ਼ਮੇਰ ਰੂਜ ਦੌਰਾਨ ਹੋਈ ਨਸਲਕੁਸ਼ੀ ਦਾ ਸ਼ਿਕਾਰ ਹੋ ਗਈਆਂ।

ਦੋਹਾਂ ਭੈਣਾਂ ਨੇ ਇੱਕ-ਦੂਜੇ ਨੂੰ ਆਖਰੀ ਵਾਰ 1973 ਵਿੱਚ ਵੇਖਿਆ ਸੀ। ਇਸ ਦੇ ਦੋ ਸਾਲ ਬਾਅਦ ਹੀ ਸਿਆਸੀ ਆਗੂ ਪੋਲ ਪੋਟ ਦੀ ਅਗਵਾਈ ਹੇਠ ਕਮਿਊਨਿਸਟਾਂ ਨੇ ਕੰਬੋਡੀਆ ''ਤੇ ਕਬਜ਼ਾ ਕਰ ਲਿਆ ਸੀ।

ਇਸ ਸਮੇਂ ਦੌਰਾਨ ਬੱਚਿਆਂ ਨੂੰ ਅਕਸਰ ਉਨ੍ਹਾਂ ਦੇ ਮਾਪਿਆਂ ਤੋਂ ਦੂਰ ਕਰ ਦਿੱਤਾ ਜਾਂਦਾ ਸੀ ਤਾਂ ਕਿ ਸ਼ਾਸਕ ਦੇਸ ''ਤੇ ਪੂਰੀ ਤਰ੍ਹਾਂ ਕੰਟਰੋਲ ਕਰ ਸਕੇ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਇਹ ਵੀ ਦੇਖੋ:

https://www.youtube.com/watch?v=NEcht3r4s_U

https://www.youtube.com/watch?v=4PS4FG2ra4A

https://www.youtube.com/watch?v=1eqAiBCfcrs

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)