ਬਾਲਾਕੋਟ ਏਅਰ ਸਟਰਾਈਕ: ਉਹ ਸਵਾਲ ਜਿਨ੍ਹਾਂ ਦੇ ਜਵਾਬ ਅੱਜ ਤੱਕ ਨਹੀਂ ਮਿਲੇ

02/25/2020 7:10:53 AM

BBC
ਪਾਕਿਸਤਾਨ ਦਾ ਬਾਲਾਕੋਟ ਜਿੱਥੇ ਭਾਰਤ ਏਅਰ ਸਟਰਾਈਕ ਦਾ ਦਾਅਵਾ ਕਰਦਾ ਹੈ

ਸਾਲ 2019, ਤਰੀਖ 14 ਫਰਵਰੀ। ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਇੱਕ ਜ਼ੋਰਦਾਰ ਧਮਾਕਾ ਹੁੰਦਾ ਹੈ। ਇਸ ਦੀ ਚਪੇਟ ਵਿੱਚ ਆਇਆ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਦੇ 78 ਵਾਹਨਾਂ ਦਾ ਕਾਫਿਲਾ।

ਇਸ ਧਮਾਕੇ ਕਾਰਨ 40 ਫੌਜੀਆਂ ਦੀ ਮੌਕੇ ''ਤੇ ਹੀ ਮੌਤ ਹੋ ਗਈ ਸੀ। ਇਸ ਮਗਰੋਂ ਪੂਰੇ ਦੇਸ਼ ਵਿੱਚ ਸੋਗ ਅਤੇ ਰੋਸ ਦੀ ਲਹਿਰ ਦੌੜ ਗਈ। ਇਹ ਸਭ ਕੁਝ ਆਮ ਚੋਣਾਂ ਤੋਂ ਠੀਕ ਪਹਿਲਾਂ ਹੋਇਆ ਤੇ ਇਸ ਘਟਨਾ ਨੂੰ ਲੈ ਕੇ ਰਾਜਨੀਤੀ ਵੀ ਗਰਮਾ ਗਈ ਸੀ।

ਦੋ ਹਫ਼ਤੇ ਬਾਅਦ, ਭਾਵ 26 ਫਰਵਰੀ ਨੂੰ, ਭਾਰਤ ਨੇ ਦਾਅਵਾ ਕੀਤਾ ਕਿ ਭਾਰਤੀ ਹਵਾਈ ਸੈਨਾ ਦੇ ਮਿਰਾਜ -2000 ਜਹਾਜ਼ ਨੇ ਰਾਤ ਦੇ ਹਨੇਰੇ ਵਿੱਚ ਕੰਟਰੋਲ ਲਾਈਨ ਨੂੰ ਪਾਰ ਕੀਤਾ। ਦਾਅਵਾ ਕੀਤਾ ਗਿਆ ਕਿ ਇਹ ਜਹਾਜ਼ ਪਾਕਿਸਤਾਨ ਦੇ ਉੱਤਰ-ਪੂਰਬੀ ਖੇਤਰ ਵਿੱਚ ਪੈਂਦੇ ਖੈਬਰ ਪਖ਼ਤੂਨਖਵਾ ਦੇ ਬਾਲਾਕੋਟ ਕਸਬੇ ਵਿੱਚ ਦਾਖਲ ਹੋਏ।

ਇਸ ਦਾਅਵੇ ਅਨੁਸਾਰ ਉੱਥੇ ਜੈਸ਼-ਏ-ਮੁਹੰਮਦ ਨਾਂ ਦੇ ਅੱਤਵਾਦੀ ਸੰਗਠਨ ਦੇ ''ਸਿਖਲਾਈ ਕੈਂਪਾਂ'' ਦੇ ਟਿਕਾਣਿਆਂ ''ਤੇ ਲੜੀਵਾਰ ''ਸਰਜੀਕਲ ਸਟ੍ਰਾਈਕ'' ਕੀਤੀ। ਇਸ ਆਪ੍ਰੇਸ਼ਨ ਦਾ ਨਾਂ ਕੋਡ ''ਬਾਂਦਰ'' ਰੱਖਿਆ ਗਿਆ ਸੀ।

ਇਹ ਵੀ ਪੜ੍ਹੋ:

  • ਬਾਲਾਕੋਟ ਦਾ ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧ
  • ''ਏਅਰ ਫੋਰਸ ਵਾਲਿਆਂ ਨੇ ਤਾਂ ਸਾਡਾ ਘਰ ਉਜਾੜ ਦਿੱਤਾ''
  • ਪਾਇਲਟ ਅਭਿਨੰਦਨ ਪਾਕ ''ਚ ਇੰਝ ਫੜ੍ਹੇ ਗਏ

ਭਾਰਤ ਦਾ ਬਿਆਨ

ਭਾਰਤ ਦੇ ਤਤਕਾਲੀ ਵਿਦੇਸ਼ ਸਕੱਤਰ ਵਿਜੇ ਗੋਖਲੇ ਦਾ ਬਿਆਨ ਆਇਆ, "ਇਸ ਗੈਰ-ਸੈਨਿਕ ਕਾਰਵਾਈ ਵਿੱਚ ਜੈਸ਼-ਏ-ਮੁਹੰਮਦ ਦੇ ਵੱਡੀ ਗਿਣਤੀ ਅੱਤਵਾਦੀਆਂ ਸਮੇਤ ਉਨ੍ਹਾਂ ਨੂੰ ਸਿਖਲਾਈ ਦੇਣ ਵਾਲਿਆਂ ਨੂੰ, ਸੰਗਠਨ ਦੇ ਵੱਡੇ ਕਮਾਂਡਰ ਅਤੇ ਆਤਮਘਾਤੀ ਹਮਲਿਆਂ ਲਈ ਤਿਆਰ ਕੀਤੇ ਜਾ ਰਹੇ ਜੇਹਾਦੀਆਂ ਨੂੰ ਖ਼ਤਮ ਕਰ ਦਿੱਤਾ ਗਿਆ ਹੈ।"

EPA
ਪਾਕਿਸਤਾਨ ਵੱਲੋਂ ਭਾਰਤ ਦੇ ਦੋ ਲੜਾਕੂ ਜਹਾਜ਼ ਡੇਗਣ ਦਾ ਦਾਅਵਾ ਕੀਤਾ ਗਿਆ ਹੈ

ਪਾਕਿਸਤਾਨ ਦੀ ਜਵਾਬੀ ਕਾਰਵਾਈ

ਅਗਲੇ ਦਿਨ ਪਾਕਿਸਤਾਨ ਨੇ ਜਵਾਬੀ ਕਾਰਵਾਈ ਕੀਤੀ। ਭਾਰਤ ਦੇ ਲੜਾਕੂ ਜਹਾਜ਼ ਇਸ ਕਾਰਵਾਈ ਲਈ ਤਿਆਰ ਹਨ। ਭਾਰਤ ਦਾ ਦਾਅਵਾ ਹੈ ਕਿ ''ਡੌਗ ਫਾਈਟ'' ਵਿੱਚ ਭਾਰਤੀ ਹਵਾਈ ਸੈਨਾ ਦੇ ਮਿਗ -21 ਨੇ ਪਾਕਿਸਤਾਨੀ ਹਵਾਈ ਸੈਨਾ ਦੇ ਇੱਕ ਐਫ -16 ਨੂੰ ਮਾਰ ਸੁੱਟਿਆ ਸੀ। ਬਾਅਦ ਵਿੱਚ ਪਾਕਿਸਤਾਨ ਨੇ ਵੀ ਮਿਗ -21 ਨੂੰ ਮਾਰ ਸੁੱਟਿਆ। ਇਸ ਦੇ ਨਾਲ ਹੀ ਵਿੰਗ ਕਮਾਂਡਰ ਅਭਿਨੰਦਨ ਨੂੰ ਗ੍ਰਿਫ਼ਤਾਰ ਕਰ ਕੇ ਦੋ ਦਿਨਾਂ ਬਾਅਦ ਰਿਹਾਅ ਕਰ ਦਿੱਤਾ।

ਇਹ ਵੀ ਪੜ੍ਹੋ:

  • ਕੀ ਅਭਿਨੰਦਨ ਨੂੰ ਰਿਹਾਅ ਕਰਨ ਦੇ ਫ਼ੈਸਲੇ ਨਾਲ ਇਮਰਾਨ ਦਾ ਕੱਦ ਵਧਿਆ
  • ਪਾਕਿਸਤਾਨੀ ਜੇਲ੍ਹਾਂ ਤੋਂ ਭੱਜਣ ਵਾਲੇ ਭਾਰਤੀ ਪਾਇਲਟਾਂ ਦੀ ਕਹਾਣੀ
  • ਕੀ IAF ਪਾਇਲਟ ਅਭਿਨੰਦਨ ਨੂੰ ਰਿਹਾਅ ਕਰਨਾ ਪਾਕਿਸਤਾਨ ਦੀ ''ਰਣਨੀਤੀ'' ਹੈ? ਜਾਣੋ ਅਸਲ ਕਾਰਨ

ਬਾਲਾਕੋਟ ਦੀ ''ਸਰਜੀਕਲ ਸਟ੍ਰਾਈਕ'', ਪਾਕਿਸਤਾਨ ਤੇ ਭਾਰਤ ਦਰਮਿਆਨ ਦਾਅਵਿਆਂ ਦੇ ਵਿਚਕਾਰ ਇਸ ਸਾਰੇ ਘਟਨਾਕ੍ਰਮ ਵਿੱਚ ਬਹੁਤ ਸਾਰੇ ਸਵਾਲ ਇਹੋ ਜਿਹੇ ਵੀ ਹਨ ਜਿੰਨ੍ਹਾਂ ਦਾ ਜਵਾਬ ਨਹੀਂ ਮਿਲਿਆ:

ਅੱਜ ਵੀ ਸਭ ਤੋਂ ਮਹੱਤਵਪੂਰਨ ਸਵਾਲ ਜਿਉਂ ਦਾ ਤਿਉਂ ਖੜ੍ਹਾ ਹੈ। ਇਹ ਪ੍ਰਸ਼ਨ ਹੈ ਕਿ ਭਾਰਤ ਨੇ ਜਿਸ ਮਕਸਦ ਨਾਲ ਬਾਲਾਕੋਟ ''ਤੇ ''ਸਰਜੀਕਲ ਸਟ੍ਰਾਈਕ'' ਕੀਤੀ, ਕੀ ਉਹ ਉਸ ਵਿੱਚ ਕਾਮਯਾਬ ਹੋ ਸਕਿਆ?

''ਮਰਕਜ਼ ਸਇਦ ਅਹਿਮਦ ਸ਼ਹੀਦ'' ਇਹ ਜੈਸ਼-ਏ-ਮੁਹੰਮਦ ਦੇ ਉਸ ਮਦਰਸੇ ਦਾ ਨਾਮ ਹੈ, ਜਿਸ ਨੂੰ ਭਾਰਤ ਇੱਕ ਕੈਂਪ ਮੰਨਦਾ ਹੈ।

ਭਾਰਤ ਅਨੁਸਾਰ ਇੱਥੇ ਫਿਦਾਈਨ ਦਸਤੇ ਨੂੰ ਸਿਖਲਾਈ ਦਿੱਤੀ ਜਾਂਦੀ ਰਹੀ ਹੈ। ''ਸਰਜੀਕਲ ਸਟ੍ਰਾਈਕ'' ਤੋਂ ਬਾਅਦ, ਪਾਕਿਸਤਾਨੀ ਫੌਜ ਪੱਤਰਕਾਰਾਂ ਦੀ ਇੱਕ ਟੀਮ ਨੂੰ ਬਾਲਾਕੋਟ ਲੈ ਗਈ ਸੀ।

ਪਰ ਇਲਜ਼ਾਮ ਇਹ ਹੈ ਕਿ ਪੱਤਰਕਾਰਾਂ ਦੀ ਇਸ ਟੀਮ ਨੂੰ ਉਸ ਇਮਾਰਤ ਤੱਕ ਨਹੀਂ ਲਿਜਾਇਆ ਗਿਆ ਜਿੱਥੇ ਭਾਰਤ ਨੇ ਹਮਲਾ ਕਰਨ ਦੀ ਗੱਲ ਕਹੀ ਸੀ। ਇਹ ਵੀ ਇਲਜ਼ਾਮ ਲਗਾਇਆ ਗਿਆ ਹੈ ਕਿ ਅੰਤਰਰਾਸ਼ਟਰੀ ਖ਼ਬਰ ਏਜੰਸੀ ਰਾਇਟਰਜ਼ ਦੇ ਪੱਤਰਕਾਰਾਂ ਨੇ ਉਸ ਪਹਾੜੀ ਵੱਲ ਜਾਣ ਲਈ ਵੀ ਕੋਸ਼ਿਸ਼ ਕੀਤੀ, ਜਿੱਥੇ ਇਹ ਇਮਾਰਤ ਸਥਿਤ ਸੀ।

Getty Images
ਬਾਲਾਕੋਟ ਹਮਲੇ ਮਗਰੋਂ ਇਹ ਤਸਵੀਰ ਸੋਸ਼ਲ ਮੀਡੀਆਂ ''ਤੇ ਕਈ ਵਾਰ ਸ਼ੇਅਰ ਹੋਈ ਸੀ

ਪਰ ਪਾਕਿਸਤਾਨੀ ਫੌਜ ਨੇ ਉਨ੍ਹਾਂ ਨੂੰ ਖੈਬਰ ਪਖ਼ਤੂਨਖਵਾ ਦੀ ਉਸ ਪਹਾੜੀ ''ਤੇ ਜਾਣ ਦੀ ਆਗਿਆ ਨਹੀਂ ਦਿੱਤੀ। ਕਿਉਂ ਨਹੀਂ ਦਿੱਤੀ? ਇਸ ''ਤੇ ਸਵਾਲ ਖੜੇ ਹੋ ਰਹੇ ਹਨ।

ਹਾਲਾਂਕਿ, ਇਸ ਘਟਨਾ ਤੋਂ ਇੱਕ ਮਹੀਨੇ ਬਾਅਦ, ਭਾਵ, 28 ਮਾਰਚ ਨੂੰ ਪਾਕਿਸਤਾਨ ਦੀ ਫੌਜ ਪੱਤਰਕਾਰਾਂ ਦੇ ਇੱਕ ਸਮੂਹ ਨੂੰ ਉੱਥੇ ਲੈ ਗਈ। ਇੱਥੇ ਮਦਰਸੇ ਦੀ ਇਮਾਰਤ ਨੂੰ ਸੁਰੱਖਿਅਤ ਪਾਇਆ ਗਿਆ। ਪੱਤਰਕਾਰਾਂ ਨੇ ਮਦਰਸੇ ਵਿੱਚ ਪੜ੍ਹ ਰਹੇ ਬੱਚਿਆਂ ਅਤੇ ਸਥਾਨਕ ਨਾਗਰਿਕਾਂ ਨਾਲ ਵੀ ਗੱਲਬਾਤ ਕੀਤੀ। ਪਰ ਭਾਰਤ ਨੇ ਦੋਸ਼ ਲਾਇਆ ਕਿ ਇੱਕ ਮਹੀਨੇ ਦੇ ਅੰਦਰ, ਪਾਕਿਸਤਾਨ ਦੀ ਫੌਜ ਨੇ ਹਮਲੇ ਵਿੱਚ ਹੋਏ ਨੁਕਸਾਨ ਨੂੰ ਲਕੋ ਦਿੱਤਾ।

ਸਵਾਲ ਇਹ ਵੀ ਉੱਠਦਾ ਹੈ ਕਿ ਕੀ ਭਾਰਤੀ ਲੜਾਕੂ ਜਹਾਜ਼ਾਂ ਦੁਆਰਾ ਸੁੱਟੇ ਗਏ ਬੰਬ ਉਨ੍ਹਾਂ ਵਲੋਂ ਮਿੱਥੇ ਠਿਕਾਣਿਆਂ ''ਤੇ ਵੀ ਡਿੱਗ ਵੀ ਸਕੇ? ਕੀ ਅਸਲ ਵਿੱਚ ਕੱਟਪੰਥੀਆਂ ਨੂੰ ਇਸ ਦਾ ਨੁਕਸਾਨ ਚੁੱਕਣਾ ਪਿਆ?

ਇਹ ਵੀ ਪੜ੍ਹੋ:

  • CAA: ਦਿੱਲੀ ਦੇ ਜਾਫ਼ਰਾਬਾਦ ਇਲਾਕੇ ਵਿੱਚ ਹਿੰਸਾ, ਹੈੱਡ ਕਾਂਸਟੇਬਲ ਦੀ ਮੌਤ, ਏਸੀਪੀ ਜ਼ਖਮੀ
  • ਡੌਨਲਡ ਟਰੰਪ ਪਰਿਵਾਰ ਸਣੇ ਤਾਜ ਮਹਿਲ ਦੇਖਣ ਆਗਰਾ ਪਹੁੰਚੇ
  • ਕੋਰੋਨਾਵਾਇਰਸ ਦੇ ਡਰ ਤੋਂ ਪਾਕਿਸਤਾਨ, ਤੁਰਕੀ ਨੇ ਸੀਲ ਕੀਤਾ ਈਰਾਨ ਬਾਰਡਰ

ਹਮਲੇ ਵਿੱਚ ਪਾਕਿਸਤਾਨ ਦਾ ਕਿੰਨਾ ਨੁਕਸਾਨ ਹੋਇਆ?

ਅਧਿਕਾਰਤ ਤੌਰ ''ਤੇ ਇਸ ਦਾ ਕੋਈ ਠੋਸ ਅੰਦਾਜ਼ਾ ਨਹੀਂ ਹੈ। ਹਾਂ, ਹਾਲਾਂਕਿ, ਭਾਰਤੀ ਮੀਡੀਆ ਨੇ ਸਰਕਾਰੀ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਕਿ ''ਇਸ ਹਮਲੇ ''ਚ ਲਗਭਗ 300 ਅੱਤਵਾਦੀ ਮਾਰੇ ਗਏ''।

ਨਿਊਜ਼ ਏਜੰਸੀ ਏਐਨਆਈ ਨੇ ਦਾਅਵਾ ਕੀਤਾ ਹੈ ਕਿ ਹਮਲੇ ਬਾਲਾਕੋਟ, ਚੌਕੋਟੀ ਅਤੇ ਮੁਜ਼ਫਰਾਬਾਦ ਵਿੱਚ ਸਥਿਤ ਤਿੰਨ ''ਅੱਤਵਾਦੀ ਠਿਕਾਣਿਆਂ'' ''ਤੇ ਕੀਤੇ ਗਏ। ਪਰ ਇਸ ਖੁਲਾਸੇ ਮਗਰੋਂ ਭਾਰਤ ਨੇ ਇਹ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਇਹ ਹਮਲਾ ਸਿਰਫ਼ ਬਾਲਾਕੋਟ ''ਤੇ ਕੀਤਾ ਹੈ।

ਭਾਰਤ ਵਲੋਂ ਸਰਕਾਰੀ ਬਿਆਨ ਏਅਰ ਵਾਈਸ ਮਾਰਸ਼ਲ ਆਰਜੀਕੇ ਕਪੂਰ ਦਾ ਆਇਆ। ਉਨ੍ਹਾਂ ਨੇ ਕਿਹਾ ਹੈ ਕਿ ਭਾਰਤ ਨੇ ਪਾਕਿਸਤਾਨ ਤੋਂ ਚੱਲ ਰਹੇ ''ਅੱਤਵਾਦੀ ਠਿਕਾਣਿਆਂ'' ''ਤੇ ਹਮਲਾ ਕੀਤਾ ਹੈ।

ਉਨ੍ਹਾਂ ਕਿਹਾ ਕਿ ਇਸ ਹਮਲੇ ਵਿੱਚ ''ਅੱਤਵਾਦੀ ਸੰਗਠਨ'' ਨੂੰ ਕਾਫ਼ੀ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਨੁਕਸਾਨ ਦਾ ਅਨੁਮਾਨ ਵੀ ਲਗਾਇਆ ਜਾ ਰਿਹਾ ਹੈ। ਕਪੂਰ ਨੇ ਇਹ ਗੱਲ ਦਾ ਜਵਾਬ ਦੇਸ ਦੀ ਰਾਜਨੀਤਿਕ ਲੀਡਰਸ਼ਿਪ ''ਤੇ ਛੱਡ ਦਿੱਤਾ ਕਿ ਉਹ ਦੱਸਣਗੇ ਕਿ ਕਿੰਨਾ ਨੁਕਸਾਨ ਹੋਇਆ ਹੈ।

Getty Images
ਏਅਰ ਵਾਈਸ ਮਾਰਸ਼ਲ ਆਰ ਜੀ ਕੇ ਕਪੂਰ ਅਧਿਕਾਰਤ ਤੌਰ ''ਤੇ ਬਾਲਾਕੋਟ ਹਮਲੇ ਬਾਰੇ ਬੋਲੇ

ਪਰ ਇਸ ਦੇ ਬਾਵਜੂਦ, ਅੱਜ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਸ ਹਮਲੇ ਵਿੱਚ ਕਿੰਨੇ ''ਅੱਤਵਾਦੀ'' ਮਾਰੇ ਗਏ ਸਨ।

ਪਰ ਬਾਲਾਕੋਟ ਵਿੱਚ ਹੋਈ ਸਰਜੀਕਲ ਸਟ੍ਰਾਈਕ ਵਿੱਚ ਕਿੰਨੇ ''ਅੱਤਵਾਦੀ'' ਮਾਰੇ ਗਏ ਅਤੇ ਉਨ੍ਹਾਂ ਦਾ ਕਿੰਨਾ ਨੁਕਸਾਨ ਹੋਇਆ, ਇਸ ਬਾਰੇ ਸਿਰਫ਼ ਮੀਡੀਆ ਵਿੱਚ ਹੀ ਸੂਤਰਾਂ ਦੇ ਹਵਾਲੇ ਤੋਂ ਖ਼ਬਰਾਂ ਆਉਂਦੀਆਂ ਰਹੀਆਂ।

ਇਹ ਕਿਹਾ ਗਿਆ ਕਿ ਇਸ ਵੇਲੇ ਸਰਜੀਕਲ ਸਟ੍ਰਾਈਕ ਹੋਈ, ਉਸ ਸਮੇਂ ਮਦਰਸੇ ਵਿੱਚ ਲਗਭਗ 200 ਮੋਬਾਈਲ ਫੋਨ ਮੌਜੂਦ ਸਨ।ਇਨ੍ਹਾਂ ਨੂੰ ਟਰੇਸ ਕਰਦੇ ਹੋਏ ਹੀ ਭਾਰਤੀ ਹਵਾਈ ਸੈਨਾ ਦੇ ਜਹਾਜ਼ਾਂ ਨੇ ਨਿਸ਼ਾਨਾ ਬੰਨਿਆ ਸੀ। ਇਸ ਲਈ, ਭਾਰਤ ''ਅੱਤਵਾਦੀ ਸੰਗਠਨ'' ਦੇ ਲਗਭਗ 200 ''ਫਿਦਾਈਨ'' ਮਾਰੇ ਜਾਣ ਦੀ ਗੱਲ ਕਰਦਾ ਹੈ।

ਪਰ ਇਨ੍ਹਾਂ ਦਾਅਵਿਆਂ ਦਾ ਵੀ ਕੋਈ ਠੋਸ ਜਵਾਬ ਨਹੀਂ ਮਿਲ ਸਕਿਆ ਕਿ ਕੀ ਭਾਰਤ ਨੇ ਅਸਲ ਵਿੱਚ ਪਾਕਿਸਤਾਨ ਦੇ ਇੱਕ ਲੜਾਕੂ ਐੱਫ -16 ਜਹਾਜ਼ ਨੂੰ ਮਾਰ ਸੁੱਟਿਆ ਸੀ। ਇਹ ਜਹਾਜ਼ ਅਮਰੀਕਾ ਨੇ ਪਾਕਿਸਤਾਨ ਨੂੰ ਇਸ ਸ਼ਰਤ ''ਤੇ ਹੀ ਦਿੱਤਾ ਸੀ ਕਿ ਇਸ ਨੂੰ ਯੁੱਧ ਵਿੱਚ ਨਹੀਂ ਵਰਤਿਆ ਜਾਵੇਗਾ।

ਇਹ ਵੀ ਦੇਖੋ:

ਵੀਡਿਓ: Indian Idol: ਬੂਟ ਪਾਲਿਸ਼ ਕਰਨ ਤੋਂ ਲੈ ਕੇ ਇੰਡੀਅਨ ਆਈਡਲ ਦਾ ਖਿਤਾਬ ਜਿੱਤਣ ਵਾਲੇ ਸੰਨੀ ਹਿੰਦੁਸਤਾਨੀ ਦੇ ਪਰਿਵਾਰ ਨੇ ਉਸ ਦੀ ਜਿੱਤ ਬਾਰੇ ਕੀ ਕਿਹਾ

https://www.facebook.com/BBCnewsPunjabi/videos/655130958576845/

ਆਖਰ ਬੰਬ ਕਿੱਥੇ ਡਿੱਗੇ?

ਸਰਜੀਕਲ ਸਟਰਾਈਕ ਦੇ ਇੱਕ ਮਹੀਨੇ ਤੋਂ ਵੀ ਵੱਧ ਸਮੇਂ ਬਾਅਦ, ਪਾਕਿਸਤਾਨ ਦੀ ਫੌਜ ਨੇ ਨਿਊਜ਼ ਏਜੰਸੀ ਰਾਇਟਰਜ਼, ਅਲ ਜਜ਼ੀਰਾ ਅਤੇ ਬੀਬੀਸੀ ਪੱਤਰਕਾਰਾਂ ਨੂੰ ਉਸ ਇਲਾਕੇ ਦਾ ਦੌਰਾ ਕਰਨ ਦੀ ਆਗਿਆ ਦਿੱਤੀ ਜਿੱਥੇ ਭਾਰਤ ਨੇ ''ਅੱਤਵਾਦੀ ਅਦਾਰੇ'' ਨੂੰ ਢਾਹੁਣ ਦਾ ਦਾਅਵਾ ਕੀਤਾ ਸੀ।

ਜਦੋਂ ਪਾਕਿਸਤਾਨੀ ਫੌਜ ਦੇ ਅਧਿਕਾਰੀ ਪੱਤਰਕਾਰਾਂ ਨੂੰ ਉਸ ਮਦਰਸੇ ਲੈ ਕੇ ਗਏ ਤਾਂ ਉੱਥੇ ਬੱਚੇ ਪੜ੍ਹ ਰਹੇ ਸਨ। ਪੱਤਰਕਾਰਾਂ ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਮਦਰਸੇ ਦੀ ਇਮਾਰਤ ਨੂੰ ਨੁਕਸਾਨ ਪਹੁੰਚਣ ਦੇ ਕੋਈ ਸੰਕੇਤ ਨਹੀਂ ਮਿਲੇ।

Getty Images
ਪੱਤਰਕਾਰਾਂ ਨੂੰ ਬਾਲਾਕੋਟ ਨੇ ਨੇੜੇ ਧਮਾਕੇ ਕਾਰਨ ਟੁੱਟੇ ਹੋਏ ਦਰੱਖਤ ਅਤੇ ਜ਼ਮੀਨ ਵਿੱਚ ਹੋਏ ਟੋਇਆਂ ਦੇ ਨਿਸ਼ਾਨ ਮਿਲੇ

ਕੁਝ ਪੱਤਰਕਾਰਾਂ ਨੇ ਨੇੜਲੇ ਪਿੰਡਾਂ ਦਾ ਦੌਰਾ ਵੀ ਕੀਤਾ। ਇੱਕ ਚਸ਼ਮਦੀਦ ਗਵਾਹ ਦੇ ਹਵਾਲੇ ਨਾਲ ਲਿਖਿਆ ਕਿ ਧਮਾਕਿਆਂ ਦੀ ਆਵਾਜ਼ ਸੁਣੀ ਸੀ। ਇਹ ਵੀ ਕਿਹਾ ਗਿਆ ਹੈ ਕਿ ਇਕ ਪਿੰਡ ਵਾਸੀ ਦੇ ਮੱਥੇ ''ਤੇ ਸੱਟ ਲੱਗੀ ਸੀ।

ਚਸ਼ਮਦੀਦ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੰਬ ਨੇੜੇ ਦੇ ਜੰਗਲ ਵਿੱਚ ਡਿੱਗੇ ਸਨ। ਫਿਰ ਜਦੋਂ ਪੱਤਰਕਾਰਾਂ ਦਾ ਇੱਕ ਸਮੂਹ ਉਸ ਥਾਂ ''ਤੇ ਗਿਆ ਤਾਂ ਉਨ੍ਹਾਂ ਨੂੰ ਧਮਾਕੇ ਕਾਰਨ ਟੁੱਟੇ ਹੋਏ ਦਰੱਖਤ ਅਤੇ ਜ਼ਮੀਨ ਵਿੱਚ ਹੋਏ ਟੋਇਆਂ ਦੇ ਨਿਸ਼ਾਨ ਮਿਲੇ।

ਭਾਰਤ ਕੀ ਕਹਿੰਦਾ ਹੈ?

ਇੱਥੇ ਸਵਾਲ ਇਹ ਉੱਠਦਾ ਹੈ ਕਿ ਪਾਕਿਸਤਾਨ ਫੌਜ ਨੇ ਤੁਰੰਤ ਪੱਤਰਕਾਰਾਂ ਨੂੰ ਘਟਨਾ ਵਾਲੇ ਸਥਾਨ ''ਤੇ ਜਾਣ ਦੀ ਇਜਾਜ਼ਤ ਕਿਉਂ ਨਹੀਂ ਦਿੱਤੀ?

ਫਿਰ ਇੱਕ ਮਹੀਨੇ ਤੋਂ ਵੱਧ ਸਮੇਂ ਦੇ ਬਾਅਦ, ਪੱਤਰਕਾਰਾਂ ਨੂੰ ਉੱਥੇ ਕਿਉਂ ਲਿਜਾਇਆ ਗਿਆ? ਭਾਰਤ ਸਰਕਾਰ ਨੇ ਦੋਸ਼ ਲਾਇਆ ਕਿ ਇਸ ਸਮੇਂ ਦੌਰਾਨ ਪਾਕਿਸਤਾਨੀ ਫੌਜ ਨੇ ਸਾਰੇ ਸਬੂਤਾਂ ਨੂੰ ਨਸ਼ਟ ਕਰਨ ਦੀ ਕਾਰਵਾਈ ਕੀਤੀ।

''ਸਰਜੀਕਲ ਸਟ੍ਰਾਈਕ'' ਤੋਂ ਤੁਰੰਤ ਬਾਅਦ, ਜਿਹੜੀਆਂ ਫੋਟੋਆਂ ਭਾਰਤ ਦੇ ਪੱਤਰਕਾਰਾਂ ਨੂੰ ਦਿਖਾਈਆਂ ਗਈਆਂ ਸਨ, ਉਨ੍ਹਾਂ ਵਿੱਚ ਛੱਤਾਂ ''ਤੇ ਨੁਕਸਾਨ ਹੋਇਆ ਦਿਖ ਰਿਹਾ ਸੀ। ਪਰ ਇੱਕ ਮਹੀਨੇ ਬਾਅਦ, ਜਦੋਂ ਵਿਦੇਸ਼ੀ ਏਜੰਸੀਆਂ ਦੇ ਪੱਤਰਕਾਰਾਂ ਨੂੰ ਪਾਕਿਸਤਾਨ ਵਿੱਚ ਲਿਜਾਇਆ ਗਿਆ, ਤਾਂ ਇਮਾਰਤ ਉੱਤੇ ਨੁਕਸਾਨ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ।

ਇਹ ਵੀ ਦੇਖੋ:

ਵੀਡਿਓ: ਬਾਲਾਕੋਟ ਦੇ ਮਦਰਸੇ ਦਾ ਕੀ ਹਾਲ?

https://youtu.be/57D_oy-z59o

ਪਾਕਿਸਤਾਨ ਕੀ ਕਹਿੰਦਾ ਹੈ?

ਪਾਕਿਸਤਾਨੀ ਸੈਨਾ ਦੇ ਵਲੋਂ, ਮੇਜਰ ਜਨਰਲ ਆਸਿਫ ਗ਼ਫ਼ੂਰ ਨੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਭਾਰਤ ਦੀ ਇਹ ਕਾਰਵਾਈ ਖਾਲੀ ਪਹਾੜੀਆਂ ''ਤੇ ਬੰਬ ਸੁੱਟ ਕੇ ਮੁਕੰਮਲ ਕੀਤੀ ਗਈ ਸੀ, ਜਿਸ ਵਿੱਚ ਕੋਈ ਜ਼ਖ਼ਮੀ ਨਹੀਂ ਹੋਇਆ ਸੀ। ਉਨ੍ਹਾਂ ਦਾ ਦਾਅਵਾ ਸੀ ਕਿ ਕੁਝ ਰੁੱਖਾਂ ਦਾ ਨੁਕਸਾਨ ਹੋਇਆ ਹੈ।

ਉਨ੍ਹਾਂ ਨੇ ਕਿਹਾ ਕਿ ਜਦੋਂ ਭਾਰਤੀ ਦੇ ਹਵਾਈ ਜਹਾਜ਼ ਪਾਕਿਸਤਾਨ ਦੇ ਰਡਾਰ ''ਤੇ ਆਏ ਤਾਂ ਪਾਕਿਸਤਾਨੀ ਹਵਾਈ ਸੈਨਾ ਨੇ ਉਨ੍ਹਾਂ ਨੂੰ ਚੁਣੌਤੀ ਦਿੱਤੀ। ਇਸ ਮਗਰੋਂ ਭਾਰਤੀ ਜਹਾਜ਼ ਵਾਪਸ ਜਾਣ ਲੱਗੇ। ਵਾਪਸ ਜਾਣ ਵੇਲਿਆਂ, ਉਨ੍ਹਾਂ ਨੇ ''ਜਾਬਾ'' ਪਹਾੜੀਆਂ ''ਤੇ ਬੰਬ ਸੁੱਟਿਆ।

ਪਰ ਗ਼ਫ਼ੂਰ ਨੇ ਇਹ ਨਹੀਂ ਦੱਸਿਆ ਕਿ ਭਾਰਤ ਦੇ ਲੜਾਕੂ ਜਹਾਜ਼ ਚੁਣੌਤੀ ਦੇਣ ਦੇ ਬਾਵਜੂਦ ਵੀ ਕਿਵੇਂ ਬੰਬ ਸੁੱਟਣ ਵਿੱਚ ਕਾਮਯਾਬ ਰਹੇ?

ਪਾਕਿਸਤਾਨੀ ਮੀਡੀਆ ਨੇ ਫੌਜ ਦੇ ਹਵਾਲੇ ਨਾਲ ਕਿਹਾ ਸੀ ਕਿ ਜਵਾਬੀ ਕਾਰਵਾਈ ਵਿੱਚ ਪਾਕਿਸਤਾਨ ਨੇ ਭਾਰਤੀ ਹਵਾਈ ਸੈਨਾ ਦੇ ਦੋ ਜਹਾਜ਼ ਸੁੱਟੇ ਸਨ, ਨਾਲ ਹੀ ਦੋ ਪਾਇਲਟਾਂ ਨੂੰ ਫੜਿਆ ਸੀ।

ਪਰ ਬਾਅਦ ਵਿੱਚ ਸਿਰਫ਼ ਇੱਕ ਜਹਾਜ਼ ਦੇ ਡਿੱਗਣ ਦੀ ਪੁਸ਼ਟੀ ਹੋਈ। ਵਿੰਗ ਕਮਾਂਡਰ ਅਭਿਨੰਦਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਅਭਿਨੰਦਨ ਨੂੰ ਦੋ ਦਿਨਾਂ ਬਾਅਦ ਪਾਕਿਸਤਾਨ ਨੇ ਰਿਹਾਅ ਵੀ ਕਰ ਦਿੱਤਾ ਸੀ।

BBC
ਪਾਕਿਸਤਾਨ ਦਾ ਬਾਲਾਕੋਟ ਜਿੱਥੇ ਭਾਰਤ ਏਅਰ ਸਟਰਾਈਕ ਦਾ ਦਾਅਵਾ ਕਰਦਾ ਹੈ

ਭਾਰਤ ਦਾ ਦਾਅਵਾ

ਭਾਰਤੀ ਹਵਾਈ ਸੈਨਾ ਨੇ ਭਾਰਤ ਨੂੰ ''ਹਾਈ ਰੈਜ਼ੋਲੂਸ਼ਨ'' ਦੀਆਂ ਚਾਰ ਤਸਵੀਰਾਂ ਦਿਖਾਈਆਂ ਜਿਨ੍ਹਾਂ ਵਿੱਚ ਨੁਕਸਾਨ ਮਗਰੋਂ ਚਾਰ ਇਮਾਰਤਾਂ ਦਿਖ ਰਹੀਆਂ ਹਨ।

ਭਾਰਤ ਨੇ ਕਿਹਾ ਸੀ ਕਿ ਉਨ੍ਹਾਂ ਦੀ ਇੱਕ ਸੰਸਥਾ, ''ਨੈਸ਼ਨਲ ਟੈਕਨੀਕਲ ਰਿਸਰਚ ਆਰਗੇਨਾਈਜ਼ੇਸ਼ਨ'' ਯਾਨੀ ''ਐਨਟੀਆਰਓ'' ਨੇ ਦੱਸਿਆ ਕਿ ਜਿਸ ਸਮੇਂ ''ਸਰਜੀਕਲ ਸਟ੍ਰਾਈਕ'' ਕੀਤੀ ਗਈ ਸੀ, ਉਸ ਸਮੇਂ ਮਦਰੱਸੇ ਵਿੱਚ ਲਗਭਗ 200 ਮੋਬਾਇਲ ਕੰਮ ਕਰ ਰਹੇ ਸਨ।

ਉਨ੍ਹਾਂ ਨੂੰ ''ਟਰੈਕ'' ਕੀਤਾ ਗਿਆ ਅਤੇ ਇਸ ਨਾਲ ''ਅੱਤਵਾਦੀਆਂ'' ਦੀ ਮੌਜੂਦਗੀ ਦੀ ਪੁਸ਼ਟੀ ਹੋ ਗਈ ਸੀ।

ਭਾਰਤ ਦਾ ਦਾਅਵਾ ਹੈ ਕਿ ਪੱਤਰਕਾਰਾਂ ਨੂੰ ਉੱਥੇ ਇਮਾਰਤਾਂ ਦੀ ਮੁਰੰਮਤ ਤੋਂ ਬਾਅਦ ਹੀ ਲਿਜਾਇਆ ਗਿਆ ਸੀ। ਤਤਕਾਲੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਪਾਕਿਸਤਾਨ ਨੁਕਸਾਨ ਤੋਂ ਇਨਕਾਰ ਕਰ ਰਿਹਾ ਹੈ।

ਕਿਉਂਕਿ ਜੇਕਰ ਉਹ ਅਜਿਹਾ ਨਾ ਕਰਦਾ ਤਾਂ ਅੰਤਰਰਾਸ਼ਟਰੀ ਪੱਧਰ ''ਤੇ ਉਨ੍ਹਾਂ ਨੂੰ ਤੁਰੰਤ ਪੁੱਛਿਆ ਜਾਂਦਾ ਕਿ ਕਿੰਨਾ ਨੁਕਸਾਨ ਹੋਇਆ ਹੈ ਅਤੇ ਇਮਾਰਤ ਵਿੱਚ ਕਿੰਨੇ ਲੋਕ ਮੌਜੂਦ ਸਨ। ਕਿੰਨੇ ਮਾਰੇ ਗਏ ਅਤੇ ਕਿੰਨੇ ਜ਼ਖ਼ਮੀ ਹੋਏ। ਪਾਕਿਸਤਾਨ ਇਨ੍ਹਾਂ ਸਵਾਲਾਂ ਤੋਂ ਬਚਣਾ ਚਾਹੁੰਦਾ ਸੀ।

ਹਾਲਾਂਕਿ, ਦੋਵਾਂ ਦੇਸਾਂ ਪ੍ਰਤੀ ਇਹ ਕੁਝ ਅਜਿਹੇ ਪ੍ਰਸ਼ਨ ਹਨ, ਜਿਨ੍ਹਾਂ ਦਾ ਕੋਈ ਜਵਾਬ ਨਹੀਂ ਮਿਲ ਸਕਿਆ। ਦੋਵੇਂ ਦੇਸ ਆਪਣੇ-ਆਪਣੇ ਦਾਅਵਿਆਂ ''ਤੇ ਕਾਇਮ ਹਨ।

ਉਹ ਸਬੂਤ ਹੋਣ ਦਾ ਦਾਅਵਾ ਕਰਦੇ ਹਨ। ਪਰ ਦੋਵੇਂ ਦੇਸ ਆਪਣੇ ਦਾਅਵਿਆਂ ਦੇ ਸਬੂਤ ਦਿਖਾਉਣ ਲਈ ਤਿਆਰ ਨਹੀਂ ਹਨ।

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ ''ਤੇ

https://youtu.be/xWw19z7Edrs

ਵੀਡਿਓ: ਉੱਤਰੀ ਕੋਰੀਆ ਦੀ ਖ਼ਤਰਨਾਕ ਜੇਲ੍ਹ ਤੋਂ ਮਹਿਲਾ ਕੈਦੀ ਅਤੇ ਗਾਰਡ ਦੇ ਜੇਲ੍ਹ ਤੋਂ ਫਰਾਰ ਹੋਣ ਦੀ ਕਹਾਣੀ

https://www.facebook.com/BBCnewsPunjabi/videos/219226046140116/

ਵੀਡਿਓ: ਡੌਨਲਡ ਟਰੰਪ ਨੇ ਕੀਤਾ ਤਾਜ ਦਾ ਦਿਦਾਰ

https://youtu.be/lF58r4cuyUw

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)