Sunny Hindustani wins Indian Idol Season 11: ਬਠਿੰਡਾ ਦੇ ਸੰਨੀ ਹਿਦੁਸਤਾਨੀ ਨੇ ਜਿੱਤਿਆ ਇੰਡੀਅਨ ਆਇਡਲ-11 ਦਾ ਫਾਈਨਲ

02/24/2020 12:10:54 AM

ਸੋਨੀ ਟੀਵੀ ’ਤੇ ਪਿਛਲੇ ਸਾਲ ਅਕਤੂਬਰ ਵਿੱਚ ਸ਼ੁਰੂ ਹੋਇਆ ਇੰਡੀਅਨ ਆਈਡਲ ਦਾ 11ਵਾਂ ਸੀਜ਼ਨ ਜੇਤੂ ਦੇ ਨਾਂਅ ਦੇ ਐਲਾਨ ਨਾਲ ਆਪਣੇ ਅੰਜਾਮ ਤੱਕ ਪਹੁੰਚ ਗਿਆ ਹੈ। ਬਠਿੰਡਾ ਦੇ ਸੰਨੀ ਹਿਦੁਸਤਾਨੀ ਨੇ ਇਹ ਗ੍ਰੈਂਡ ਫਿਨਾਲੇ ਜਿੱਤੇ ਲਿਆ ਹੈ।

ਦਿਲਚਸਪ ਗੱਲ ਇਹ ਹੈ ਕਿ ਫਿਨਾਲੇ ਵਿੱਚ ਪਹੁੰਚੇ ਪੰਜ ਪ੍ਰਤੀਭਾਗੀਆਂ ਵਿੱਚ ਵਿੱਚੋਂ ਦੋ ਪੰਜਾਬੀ ਸਨ। ਪਹਿਲੇ ਹਨ, ਸੰਨੀ ਹਿੰਦੁਸਤਾਨੀ ਬਠਿੰਡਾ ਤੋਂ ਅਤੇ ਦੂਜੇ ਰਿਧਮ ਕਲਿਆਣ ਅੰਮ੍ਰਿਤਸਰ ਤੋਂ ਹਨ।

ਸ਼ੋਅ ਵਿੱਚ ਜੇਤੂ ਰਹੇ ਸਨੀ ਨੂੰ 25 ਲੱਖ ਰੁਪਏ ਦਾ ਚੈੱਕ, ਗੱਡੀ ਅਤੇ ਟੀ-ਸੀਰੀਜ਼ ਮਿਊਜ਼ਿਕ ਕੰਪਨੀ ਨਾਲ ਗਾਉਣ ਦਾ ਮੌਕਾ ਵੀ ਮਿਲੇਗਾ।

ਦੂਜੇ ਨੰਬਰ ''ਤੇ ਮਹਾਰਾਸ਼ਟਰ ਦੇ ਰੋਹਿਤ ਰਾਉਤ ਰਹੇ ਅਤੇ ਤੀਜਾ ਸਥਾਨ ਹਾਸਲ ਕੀਤਾ ਅੰਮ੍ਰਿਤਸਰ ਦੇ ਰਿਧਮ ਕਲਿਆਣ ਨੇ। ਇਨ੍ਹਾਂ ਪੰਜ ਪ੍ਰਤੀਭਾਗੀਆਂ ਵਿੱਚੋਂ ਸਿਰਫ ਇੱਕੋ ਇੱਕ ਕੁੜੀ ਸੀ ਅੰਕੋਨਾ ਮੁਖਰਜੀ।

https://twitter.com/SonyTV/status/1231640996900769793

ਇਹ ਵੀ ਪੜ੍ਹੋ:

  • ਕੌਣ ਹੈ ਨਸ਼ੇ ਦਾ ''ਮੋਸਟ ਵਾਂਟੇਡ'' ਸਮਗਲਰ ਸਿਮਰਨਜੀਤ ਸੰਧੂ
  • ਕਰਤਾਰਪੁਰ ਲਾਂਘਾ: ਡੀਜੀਪੀ ਦੇ ਬਿਆਨ ''ਤੇ ਬੋਲੇ ਜਥੇਦਾਰ ''ਅਜਿਹੇ ਅੱਤਵਾਦੀ ਬਣਨਾ ਸੌ ਵਾਰ ਪਸੰਦ ਕਰਾਂਗੇ''
  • ਮਹਿਲਾ ਕੈਦੀ ਅਤੇ ਗਾਰਡ ਦੇ ਜੇਲ੍ਹ ਤੋਂ ਫਰਾਰ ਹੋਣ ਦੀ ਕਹਾਣੀ

ਸੰਨੀ ਹਿੰਦੁਸਤਾਨੀ ਬਾਰੇ ਜਾਣੋ

ਸੰਨੀ ਹਿੰਦੁਸਤਾਨੀ ਆਪਣੀ ਕਹਾਣੀ ਨਾਲ ਮਹਿੰਦਰਾ ਐਂਡ ਮਹਿੰਦਰਾ ਦੇ ਮੁਖੀ ਅਨੰਦ ਮਹਿੰਦਰਾ ਨੂੰ ਵੀ ਭਾਵੁਕ ਕਰ ਚੁੱਕੇ ਹਨ। ਅਨੰਦ ਮਹਿੰਦਰਾ ਦੀ ਟਵੀਟ ਬਹੁਤ ਵਾਇਰਲ ਵੀ ਹੋਈ ਸੀ।

ਬਠਿੰਡਾ ਵਿੱਚ ਲੋਕਾਂ ਦੇ ਬੂਟ ਪਾਲਿਸ਼ ਕਰਦ ਰਹੇ ਸੰਨੀ ਦੀ ਕਹਾਣੀ ਦੱਸਦੀ ਕਲਿੱਪ ਮਹਿੰਦਰਾ ਨੇ ਅਕਤੂਬਰ ਵਿੱਚ ਆਪਣੇ ਟਵਿੱਟਰ ਹੈਂਡਲ ਤੋਂ ਸਾਂਝੀ ਕੀਤੀ ਸੀ।

https://twitter.com/anandmahindra/status/1188299578325356544?

ਸੰਨੀ ਨੇ ਸ਼ੋਅ ਦੇ ਜੱਜਾਂ ਨੂੰ ਦੱਸਿਆ ਸੀ ਕਿ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਜਿਸ ਤੋਂ ਬਾਅਦ ਉਨ੍ਹਾਂ ਦੀ ਮਾਂ ਨੇ ਬਹੁਤ ਮਿਹਨਤ ਕੀਤੀ ਅਤੇ ਬਹੁਤ ਦੁੱਖਾਂ ਵਿੱਚੋਂ ਲੰਘਣਾ ਪਿਆ। ਮਾਂ ਪਰਿਵਾਰ ਦਾ ਢਿੱਡ ਭਰਨ ਲਈ ਗ਼ੁਬਾਰੇ ਵੇਚਦੀ ਹੈ।

ਇੰਡੀਆਟੂਡੇ ਦੀ ਇੱਕ ਰਿਪੋਰਟ ਮੁਤਾਬਕ ਸੰਨੀ ਦੀ ਕਲਾ ਨੂੰ ਦੇਖ਼ਦੇ ਹੋਏ ਤਿੰਨ ਸੰਗੀਤਕਾਰਾਂ ਨੇ ਉਨ੍ਹਾਂ ਨੂੰ ਕਰਾਰਬੱਧ ਕਰ ਲਿਆ ਹੈ। ਇਨ੍ਹਾਂ ਸੰਗੀਤਕਾਰਾਂ ਵਿੱਚ ਸ਼ਾਮਲ ਹਨ— ਹਿਮੇਸ਼ ਰੇਸ਼ਮੀਆ, ਅਮਿਤ ਕੁਮਾਰ ਅਤੇ ਸ਼ਮੀਰ ਟੰਡਨ।

ਸੋਨੀ ਟੀਵੀ ਨੇ ਆਪਣੀ ਸੰਨੀ ਦੇ ਬਠਿੰਡਾ ਵਿੱਚ ਕੀਤੇ ਗਏ ਸਵਾਗਤ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ।

ਸੰਨੀ ਨੇ ਸੋਨੀ ਟੀਵੀ ਨੂੰ ਦੱਸਿਆ ਕਿ ਕਦੇ ਬਠਿੰਡੇ ਦੀਆਂ ਇਨ੍ਹਾਂ ਸੜਕਾਂ ਤੇ ਕੋਈ ਨਹੀਂ ਸੀ ਜਾਣਦਾ ਪਰ ਹੁਣ ਸਾਰੇ ਸ਼ਹਿਰ ਵਿੱਚ ਉਨ੍ਹਾਂ ਦੇ ਬੋਰਡ ਸਨ। ਇਹ ਸੋਚ ਕੇ ਹੀ ਉਨ੍ਹਾਂ ਦੇ ਰੌਂਗਟੇ ਖੜ੍ਹੇ ਹੋ ਰਹੇ ਸਨ।

ਅੰਮ੍ਰਿਤਸਰ ਦਾ ਰਿਧਮ ਕਲਿਆਣ

ਰਿਧਮ ਕਲਿਆਣ ਜੋ ਕਿ ਅੰਮ੍ਰਿਤਸਰ ਦੇ ਇੱਕ ਨਿਮਨ ਮੱਧ-ਵਰਗੀ ਪਰਿਵਾਰ ਨਾਲ ਸੰਬੰਧਿਤ ਹਨ। ਉਸ ਦੇ ਪਿਤਾ ਸਰਕਾਰੀ ਮੁਲਾਜ਼ਮ ਹਨ ਤੇ ਮਾਂ ਇੱਕ ਘਰੇਲੂ ਸੁਆਣੀ ਹਨ।

ਉਹ ਆਪਣਾ ਜਲਵਾ ਇੱਕ ਬਾਲ ਕਲਾਕਾਰ ਵਜੋਂ ਸਾਰੇ ਗਾਮਾ ਪਾ ਲਿਟਲ ਚੈਂਪਸ ਦੇ ਪੰਜਵੇਂ ਸੀਜ਼ਨ ਵਿੱਚ ਵੀ ਦਿਖਾ ਚੁੱਕੇ ਹਨ।

ਮੀਡੀਆ ਮੁਤਾਬਕ ਉਸਦੇ ਮਾਮਾ ਜੀ ਵੀ ਇੱਕ ਗਾਇਕ ਹਨ। ਰਿਧਮ ਨੂੰ ਗਾਇਕੀ ਵਾਲੇ ਪਾਸੇ ਲਾਉਣ ਵਾਲੇ ਉਹੀ ਹਨ। ਇਸ ਤੋਂ ਇਲਾਵਾ ਰਿਧਮ ਗਾਇਕ ਸੁਖਵਿੰਦਰ ਸਿੰਘ ਤੋਂ ਵੀ ਕਾਫ਼ੀ ਪ੍ਰੇਰਿਤ ਹਨ।

ਰਿਧਮ ਨੂੰ ਸੰਗੀਤ ਦਾ ਜਨੂੰਨ ਹੈ ਤੇ ਬਚਪਨ ਤੋਂ ਹੀ ਸੂਫ਼ੀ ਸੰਗੀਤ ਗਾਉਂਦੇ ਰਹੇ ਹਨ। ਤੀਜੇ ਨੰਬਰ ''ਤੇ ਆਏ ਰਿਧਮ ਨੂੰ ਤਿੰਨ ਲੱਖ ਰੁਪਏ ਦਾ ਇਨਾਮ ਮਿਲਿਆ ਹੈ।

ਇਹ ਵੀ ਪੜ੍ਹੋ:

  • ਕੋਰੋਨਾਵਾਇਰਸ ਕਰਕੇ ਚੀਨ ਤੋਂ ਬਾਹਰ ਪਹਿਲੀ ਮੌਤ, ਜਾਣੋ ਪੂਰੀ ਦੁਨੀਆਂ ''ਚ ਕੀ ਹਨ ਤਿਆਰੀਆਂ
  • Coronavirus: ਕੀ ਬਿਮਾਰੀ ਵਾਕਈ ਚੰਮ-ਗਿੱਦੜ ਦੇ ਸੂਪ ਤੋਂ ਫੈਲੀ ਹੈ
  • ਕੋਰੋਨਾਵਾਇਰਸ: ਕਿਹੜੇ ਦੇਸਾਂ ਨੇ ਚੀਨ ਤੋਂ ਆਉਣ ਵਾਲੇ ਲੋਕਾਂ ''ਤੇ ਲਾਈ ਰੋਕ

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ ''ਤੇ

https://youtu.be/xWw19z7Edrs

ਵੀਡੀਓ: ''ਨਹਿਰੂ ਦੀ ਲੀਡਰਸ਼ਿੱਪ ''ਚ ਅਜਿਹਾ ਭਾਰਤ ਕਦੇ ਨਾ ਹੁੰਦਾ ਜੋ ਅੱਜ ਨਜ਼ਰ ਆਉਂਦਾ ਹੈ''

https://www.youtube.com/watch?v=v4jsKgao6BA

ਵੀਡੀਓ: ਪੰਜਾਬੀ ਦੀ ਬੇਇਜ਼ਤੀ, ਪੰਜਾਬੀ ਆਪ ਈ ਕਰਦੇ ਨੇ‘ ਪਰ ਕਿਵੇਂ

https://www.youtube.com/watch?v=ohM1uoZAuOk

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)