ਪੰਜਾਬ ਡੀਜੀਪੀ: ''''ਸ਼ੰਭਵ ਹੈ ਕਿ ਸਵੇਰੇ ਇੱਕ ਆਮ ਆਦਮੀ ਨੂੰ ਕਰਤਾਰਪੁਰ ਭੇਜੋ ਤੇ ਸ਼ਾਮ ਨੂੰ ਅੱਤਵਾਦੀ ਬਣ ਕੇ ਵਾਪਸ ਆਏ''''- 5 ਅਹਿਮ ਖ਼ਬਰਾਂ

02/22/2020 7:40:53 AM

Getty Images
ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਕਰਤਾਰਪੁਰ ਲਾਂਘਾ ਖੋਲ੍ਹਣ ''ਤੇ ਚੁੱਕੇ ਸਵਾਲ

ਕਰਤਾਰਪੁਰ ਲਾਂਘਾ ਖੋਲ੍ਹਣ ਦੀ ਸਹਿਮਤੀ ਦੇਣ ਦੇ ਪਾਕਿਸਤਾਨ ਦੇ ਇਰਾਦੇ ''ਤੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਸਵਾਲ ਚੁੱਕੇ ਹਨ। ਦਿ ਇੰਡਿਅਨ ਐਕਸਪ੍ਰੈਸ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਖ ਸ਼ਰਧਾਲੂਆਂ ਲਈ ਵੀਜ਼ਾ ਮੁਕਤ ਰਾਹ ਅੱਤਵਾਦ ਦੇ ਨਜ਼ਰੀਏ ਤੋਂ ਇੱਕ ਵੱਡੀ ਸੁਰੱਖਿਆ ਚੁਣੌਤੀ ਹੈ।

ਉਨ੍ਹਾਂ ਅੱਗੇ ਕਿਹਾ ਕਿ ਹਾਲੇ ਤੱਕ ਲਾਂਘਾ ਨਾ ਖੋਲ੍ਹਣ ਦੇ ਕੁਝ ਕਾਰਨ ਸਨ।

"ਗੁਆਂਢੀ ਦੇਸ ਵਿੱਚ ਅਧਾਰਤ ਕੁਝ ਤੱਤ ਸ਼ਰਧਾਲੂਆਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਹੇ ਸਨ।"

ਡੀਜੀਪੀ ਦਿਨਕਰ ਗੁਪਤਾ ਦਾ ਦਾਅਵਾ ਹੈ, "ਇਹ ਸੰਭਵ ਹੈ ਕਿ ਤੁਸੀਂ ਸਵੇਰ ਨੂੰ ਇੱਕ ਆਮ ਵਿਅਕਤੀ ਨੂੰ ਕਰਤਾਰਪੁਰ ਭੇਜੋ ਅਤੇ ਸ਼ਾਮ ਤੱਕ ਉਹ ਵਿਅਕਤੀ ਟਰੇਂਡ ਅੱਤਵਾਦੀ ਬਣ ਕੇ ਵਾਪਸ ਆ ਜਾਵੇਗਾ। ਤੁਸੀਂ ਛੇ ਘੰਟੇ ਉੱਥੇ ਹੋ, ਤੁਹਾਨੂੰ ਫਾਇਰਿੰਗ ਰੇਂਜ ''ਤੇ ਲਿਜਾਇਆ ਜਾ ਸਕਦਾ ਹੈ, ਤੁਹਾਨੂੰ ਆਈਈਡੀ ਬਣਾਉਣਾ ਸਿਖਾਇਆ ਜਾ ਸਕਦਾ ਹੈ।"

ਇਹ ਵੀ ਪੜ੍ਹੋ:

  • ਅੰਮ੍ਰਿਤਸਰ ’ਚ ਕੁਝ ਪੁਲਿਸ ਵਾਲਿਆਂ ਨੇ ਕੀ ਕੀਤਾ ਸੀ ਕਿ 5 ਜਣਿਆਂ ਨੇ ਖ਼ੁਦਕੁਸ਼ੀ ਕਰ ਲਈ
  • ਜਦੋਂ ਮਰ ਚੁੱਕੀ ਧੀ ਨੂੰ ‘ਮੁੜ ਮਿਲੀ’ ਮਾਂ: ਤਕਨੀਕ ਦੇ ਕਮਾਲ ਨੇ ਖੋਲ੍ਹੇ ਨਵੇਂ ਰਾਹ
  • ਕੋਰੋਨਾਵਾਇਰਸ: ਬੱਚੇ ਜ਼ਿਆਦਾ ਪ੍ਰਭਾਵਿਤ ਕਿਉਂ ਨਹੀਂ ਹੋ ਰਹੇ

ਸਿਮਰਨਜੀਤ ਸੰਧੂ: ਨਸ਼ੇ ਦਾ ''ਮੋਸਟ ਵਾਂਟੇਡ'' ਸਮਗਲਰ ਕੌਣ ਹੈ

ਪੰਜਾਬ ਪੁਲਿਸ ਮੁਤਾਬਕ ਸਿਮਰਨਜੀਤ ਸੰਧੂ ਹੈਰੋਈਨ ਦਾ ਕਾਰੋਬਾਰ ਕਰਦਾ ਸੀ। ਉਸ ਦਾ ਨਾਂ ਪੰਜਾਬ ਅਤੇ ਗੁਜਰਾਤ ਦੋਵਾਂ ਸੂਬਿਆਂ ਦੇ ਨਸ਼ੇ ਦੇ ''ਮੋਸਟ ਵਾਂਟੇਡ'' ਸਮਗਲਰਾਂ ਦੀ ਲਿਸਟ ਵਿੱਚ ਸਭ ਤੋਂ ਉੱਪਰ ਹੈ।

ਸੰਧੂ ਇਸ ਵੇਲੇ ਇਟਲੀ ਵਿੱਚ ਪੁਲਿਸ ਦੀ ਹਿਰਾਸਤ ਵਿੱਚ ਹੈ ਤੇ ਗੁਜਰਾਤ ਪੁਲਿਸ ਨੇ ਉੱਥੋਂ ਦੀ ਸਰਕਾਰ ਤੋਂ ਹਵਾਲਗੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੰਜਾਬ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਦੇ ਆਈ ਜੀ ਕੌਸਤੁਭ ਸ਼ਰਮਾ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ, "35 ਸਾਲਾ ਸਿਮਰਨਜੀਤ ਸੰਧੂ ਸਾਡੇ ਧਿਆਨ ਵਿੱਚ ਉਦੋਂ ਆਇਆ ਜਦੋਂ ਏਟੀਐਸ ਗੁਜਰਾਤ ਵੱਲੋਂ ਸਾਲ 2018 ਵਿੱਚ ਕੇਸ ਦਰਜ ਕੀਤਾ ਗਿਆ ਸੀ।"

"ਉਸ ਸਮੇਂ ਉਨ੍ਹਾਂ ਨੇ ਪੰਜ ਕਿੱਲੋ ਹੈਰੋਇਨ ਬਰਾਮਦ ਕੀਤੀ ਸੀ ਤੇ ਨਸ਼ੇ ਦੀ ਖੇਪ ਕਿਸ਼ਤੀ ਵਿੱਚ ਆਈ ਸੀ। ਸਮਾਨ ਲਿਆਉਣ ਵਾਲੇ ਗੁਜਰਾਤ ਦੇ ਮੰਡਵਾ ਸ਼ਹਿਰ ਦੇ ਦੋ ਮੁੰਡਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।" ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਟਰੰਪ ਲਈ ਵੱਡੇ ਪ੍ਰੋਗਰਾਮ ਦਾ ਖਰਚਾ ਕੌਣ ਕਰ ਰਿਹਾ ਹੈ

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦੇ ਭਾਰਤ ਦੌਰੇ ਦੌਰਾਨ ਕੀਤੇ ਜਾਣ ਵਾਲੇ ਪ੍ਰੋਗਰਾਮ ''ਨਮਸਤੇ ਟਰੰਪ'' ਲਈ ਵੱਡੇ ਖਰਚੇ ਦਾ ਭਾਰ ਕੌਣ ਚੁੱਕੇਗਾ, ਇਸ ਦੇ ਪ੍ਰਬੰਧਕ ਕੌਣ ਹਨ ਇਹ ਚਰਚਾ ਜ਼ੋਰਾਂ ''ਤੇ ਹੈ।

ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ 20 ਫਰਵਰੀ ਨੂੰ ਦਿੱਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਸੀ ਕਿ ਡੌਨਲਡ ਟਰੰਪ ਲਈ ਅਹਿਮਦਾਬਾਦ ਵਿੱਚ ਕੀਤੇ ਜਾਣ ਵਾਲੇ ਪ੍ਰੋਗਰਾਮ ਦਾ ਪ੍ਰਬੰਧ ''ਡੌਨਲਡ ਟਰੰਪ ਨਾਗਰਿਕ ਅਭਿਨੰਦਨ ਸਮੀਤੀ'' ਕਰ ਰਹੀ ਹੈ।

Getty Images
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਭਾਰਤ ਦੌਰੇ ਦੌਰਾਨ ਗੁਜਰਾਤ, ਆਗਰਾ ਤੇ ਦਿੱਲੀ ਜਾਣਗੇ

ਜਦੋਂ ਉਨ੍ਹਾਂ ਤੋਂ ਸਵਾਲ ਕੀਤਾ ਗਿਆ ਕਿ ਟਰੰਪ ਲਈ ਕੀਤੇ ਜਾਣ ਵਾਲੇ ਸਮਾਗਮ ਵਿੱਚ ਕੀ ਹੋਰਨਾਂ ਪਾਰਟੀਆਂ ਦੇ ਆਗੂਆਂ ਨੂੰ ਵੀ ਸੱਦਿਆ ਜਾਵੇਗਾ?

ਇਸ ਸਵਾਲ ਦੇ ਜਵਾਬ ਵਿੱਚ ਰਵੀਸ਼ ਕੁਮਾਰ ਨੇ ਕਿਹਾ, "ਪ੍ਰੋਗਰਾਮ ਦਾ ਪ੍ਰਬੰਧ ਡੌਨਲਡ ਟਰੰਪ ਨਾਗਰਿਕ ਅਭਿਨੰਦਨ ਕਮੇਟੀ ਕਰ ਰਹੀ ਹੈ ਅਤੇ ਫ਼ੈਸਲਾ ਵੀ ਉਹੀ ਕਰੇਗੀ ਕਿ ਕਿਸ ਨੂੰ ਬੁਲਾਉਣਾ ਹੈ ਅਤੇ ਕਿਸ ਨੂੰ ਨਹੀਂ। ਇਹ ਸਵਾਲ ਉਨ੍ਹਾਂ ਤੋਂ ਪੁੱਛਿਆ ਜਾਣਾ ਚਾਹੀਦਾ ਹੈ।" ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਪੰਜਾਬੀ ਭਾਸ਼ਾ ਬਾਰੇ ਪਾਕਿਸਤਾਨੀ ਕਵੀ ਬਾਬਾ ਨਜ਼ਮੀ ਨਾਲ ਖ਼ਾਸ ਗੱਲਬਾਤ

ਬਾਬਾ ਨਜ਼ਮੀ ਪੰਜਾਬੀ ਵਿੱਚ ਲਿਖਣ ਵਾਲੇ ਪਾਕਿਸਤਾਨੀ ਲੇਖਕ ਹਨ। ਇਸ ਮੌਕੇ ਬਾਬਾ ਨੇ ਪਾਕਿਸਤਾਨ ਤੇ ਭਾਰਤ ਵਿੱਚ ਵਸਣ ਵਾਲੇ ਪੰਜਾਬੀਆਂ ਨੂੰ ਪੰਜਾਬੀ ਬੋਲਣ ਦਾ ਸੁਨੇਹਾ ਦਿੱਤਾ।

BBC
ਬਾਬਾ ਨਜ਼ਮੀ ਪੰਜਾਬੀ ਵਿੱਚ ਲਿਖਣ ਵਾਲੇ ਪਾਕਿਸਤਾਨੀ ਲੇਖਕ ਹਨ

ਉਨ੍ਹਾਂ ਨੇ ਕਿਹਾ, "ਭਾਵੇਂ ਲਹਿੰਦੇ ਪੰਜਾਬ ਜਾਂ ਚੜ੍ਹਦੇ ਪੰਜਾਬ ਦੇ ਲੋਕ ਹੋਣ, ਉਹ ਪੰਜਾਬੀ ਹਨ। ਅਸੀਂ ਪੰਜਾਬੀ ਹਾਂ ਪਰ ਹਰ ਵਿਅਕਤੀ ਦਾ ਫ਼ਰਜ਼ ਹੁੰਦਾ ਹੈ ਕਿ ਉਹ ਆਪਣੀ ਮਾਂ ਬੋਲੀ ਵਿੱਚ ਗੱਲ ਕਰੇ ਅਤੇ ਉਸ ਦਾ ਪ੍ਰਚਾਰ ਕਰੇ। ਦੁਨੀਆਂ ਵਿੱਚ ਜਿਨ੍ਹਾਂ ਕੌਮਾਂ ਨੇ ਆਪਣੀ ਜ਼ਬਾਨ ਨੂੰ ਛੱਡ ਦਿੱਤਾ ਹੈ ਉਹ ਤਾਰੀਖ ਤੋਂ ਅਤੇ ਜ਼ਮੀਨ ਤੋਂ ਮਿੱਟ ਜਾਂਦੀਆਂ ਹਨ।"

ਪੂਰੀ ਗੱਲਬਾਤ ਸੁਣਨ ਲਈ ਇੱਥੇ ਕਲਿੱਕ ਕਰੋ।

ਇੱਥੇ ਜ਼ਮੀਨ ਅੰਦਰ ਹਜ਼ਾਰਾਂ ਟਨ ਸੋਨਾ ਮਿਲਣ ਦਾ ਦਾਅਵਾ

ਉੱਤਰ ਪ੍ਰਦੇਸ਼ ਦੇ ਸੋਨਭੱਦਰ ਜ਼ਿਲ੍ਹੇ ਵਿੱਚ ਜ਼ਮੀਨ ਦੇ ਅੰਦਰ ਸੈਂਕੜੇ ਟਨ ਸੋਨਾ ਦੱਬਿਆ ਹੋਣ ਬਾਰੇ ਪਤਾ ਲੱਗਿਆ ਹੈ। ਸੂਬੇ ਦੇ ਖਣਨ ਵਿਭਾਗ ਨੇ ਇਸ ਦੀ ਪੁਸ਼ਟੀ ਕੀਤੀ ਹੈ ਅਤੇ ਜਲਦੀ ਹੀ ਵਿਭਾਗ ਇਸ ਸੋਨੇ ਨੂੰ ਕੱਢਣ ਲਈ ਖੁਦਾਈ ਸ਼ੁਰੂ ਕਰੇਗਾ।

ਦੱਸਿਆ ਜਾ ਰਿਹਾ ਹੈ ਕਿ ਜੀਓਲਾਜੀਕਲ ਸਰਵੇ ਆਫ਼ ਇੰਡੀਆ ਦੀ ਟੀਮ ਪਿਛਲੇ 15 ਸਾਲਾਂ ਤੋਂ ਸੋਨਭੱਦਰ ਵਿੱਚ ਇਸ ਮਾਮਲੇ ਵਿੱਚ ਕੰਮ ਕਰ ਰਹੀ ਸੀ।

ਅੱਠ ਸਾਲ ਪਹਿਲਾਂ ਟੀਮ ਨੇ ਧਰਤੀ ਅੰਦਰ ਸੋਨੇ ਦੇ ਖਜ਼ਾਨੇ ਦੀ ਪੁਸ਼ਟੀ ਕੀਤੀ। ਯੂਪੀ ਸਰਕਾਰ ਨੇ ਹੁਣ ਇਸ ਸੋਨੇ ਦੀ ਖੁਦਾਈ ਕਰਨ ਦੇ ਇਰਾਦੇ ਨਾਲ ਇਸ ਟੀਲੇ ਨੂੰ ਵੇਚਣ ਲਈ ਈ-ਨਿਲਾਮੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਇਹ ਵੀ ਦੇਖੋ

https://www.youtube.com/watch?v=NEcht3r4s_U

https://www.youtube.com/watch?v=4PS4FG2ra4A

https://www.youtube.com/watch?v=1eqAiBCfcrs

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)