ਸਿਮਰਨਜੀਤ ਸੰਧੂ: ਨਸ਼ੇ ਦਾ ''''ਮੋਸਟ ਵਾਂਟੇਡ'''' ਸਮਗਲਰ ਕੌਣ ਹੈ

02/21/2020 8:26:35 PM

ਵਿਖਾਉਣ ਨੂੰ ਜੀਰੇ ਦੀਆਂ ਬੋਰੀਆਂ ਪਰ ਅਸਲ ਵਿੱਚ ਹੈਰੋਈਨ ਦਾ ਕਾਰੋਬਾਰ। ਕਹਿਣ ਨੂੰ ਜਿੰਮ ਵਾਲੇ ਦੋਸਤ ਪਰ ਅਸਲ ਵਿਚ ਨਸ਼ੇ ਦੇ ਕਾਰੋਬਾਰੀ।

ਪੰਜਾਬ ਪੁਲਿਸ ਦੇ ਮੁਤਾਬਿਕ ਇਹ ਹਕੀਕਤ ਹੈ ਸਿਮਰਨਜੀਤ ਸਿੰਘ ਸੰਧੂ ਦੀ। ਜਿਸ ਦਾ ਨਾਂ ਪੰਜਾਬ ਅਤੇ ਗੁਜਰਾਤ ਦੋਵਾਂ ਸੂਬਿਆਂ ਦੇ ਨਸ਼ੇ ਦੇ ''ਮੋਸਟ ਵਾਂਟੇਡ'' ਸਮਗਲਰਾਂ ਦੀ ਲਿਸਟ ਵਿੱਚ ਸਭ ਤੋਂ ਉੱਪਰ ਹੈ।

ਸੰਧੂ ਇਸ ਵਕਤ ਇਟਲੀ ਵਿੱਚ ਪੁਲਿਸ ਦੀ ਹਿਰਾਸਤ ਵਿਚ ਹੈ ਤੇ ਗੁਜਰਾਤ ਪੁਲਿਸ ਨੇ ਉੱਥੋਂ ਦੀ ਸਰਕਾਰ ਤੋਂ ਹਵਾਲਗੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ:

  • UK ਪਰਵਾਸ ਨੀਤੀ ''ਚ ਵੱਡਾ ਬਦਲਾਅ: ਕਿਸ ਨੂੰ ਵੀਜ਼ਾ ਮਿਲੇਗਾ, ਕਿਸ ਨੂੰ ਨਹੀਂ
  • ਨਮਸਤੇ ਟਰੰਪ: ਮੋਟੇਰਾ ਸਟੇਡੀਅਮ ਦੇ ਵੱਡੇ ਪ੍ਰੋਗਰਾਮ ਦਾ ਖਰਚਾ ਕੌਣ ਕਰ ਰਿਹਾ ਹੈ
  • ਇੱਥੇ ਜ਼ਮੀਨ ਅੰਦਰ ਹਜ਼ਾਰਾਂ ਟਨ ਸੋਨਾ ਮਿਲਣ ਦਾ ਦਾਅਵਾ, ਹੈਲੀਕਾਪਟਰ ਰਾਹੀਂ ਸਰਵੇਖਣ

ਪੰਜਾਬ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਦੇ ਆਈ ਜੀ ਕੌਸਤੁਭ ਸ਼ਰਮਾ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ, "35 ਸਾਲਾ ਸਿਮਰਨਜੀਤ ਸੰਧੂ ਸਭ ਤੋਂ ਸਾਡੇ ਧਿਆਨ ਵਿੱਚ ਉਦੋਂ ਆਇਆ ਜਦੋਂ ਏਟੀਐਸ ਗੁਜਰਾਤ ਵੱਲੋਂ ਸਾਲ 2018 ਵਿੱਚ ਕੇਸ ਦਰਜ ਕੀਤਾ ਗਿਆ ਸੀ।"

"ਉਸ ਸਮੇਂ ਉਨ੍ਹਾਂ ਨੇ ਪੰਜ ਕਿੱਲੋ ਹੈਰੋਇਨ ਬਰਾਮਦ ਕੀਤੀ ਸੀ ਤੇ ਨਸ਼ੇ ਦੀ ਖੇਪ ਕਿਸ਼ਤੀ ਵਿੱਚ ਆਈ ਸੀ। ਸਮਾਨ ਲਿਆਉਣ ਵਾਲੇ ਗੁਜਰਾਤ ਦੇ ਮੰਡਵਾ ਸ਼ਹਿਰ ਦੇ ਦੋ ਮੁੰਡਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।"

ਅਰਸ਼ਦ ਸੋਤਾ ਨਾਮ ਦੇ ਇੱਕ ਵਿਅਕਤੀ ਨੂੰ ਬਾਅਦ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ। ਸੋਤਾ ਇਨ੍ਹਾਂ ਲੋਕਾਂ ਦੇ ਸੰਪਰਕ ਵਿੱਚ ਸੀ।

ਤਫ਼ਤੀਸ਼ ਵਿੱਚ ਪਤਾ ਲੱਗਿਆ ਕਿ ਨਸ਼ੇ ਦੇ ਸਮਾਨ ਨੂੰ ਕਿਸੇ ਹੋਰ ਜਗ੍ਹਾ ''ਤੇ ਪਹੁੰਚਾਉਣ ਦਾ ਕੰਮ ਸਿਮਰਨਜੀਤ ਸਿੰਘ ਸੰਧੂ ਦਾ ਸੀ।

ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ, "ਉਹ ਦੋ ਜਾਂ ਤਿੰਨ ਵੱਖ-ਵੱਖ ਖੇਪਾਂ ਦੀ ਤਸਕਰੀ ਵਿੱਚ ਸ਼ਾਮਲ ਹੋਇਆ ਸੀ। ਉਹ ਜੀਰੇ ਦੀਆਂ ਬੋਰੀਆਂ ਵਿੱਚ ਨਸ਼ਾ ਲੁਕੋ ਕੇ ਟਰੱਕਾਂ ਰਾਹੀਂ ਇਹ ਸਮਾਨ ਅੰਮ੍ਰਿਤਸਰ ਲੈ ਕੇ ਗਿਆ ਸੀ।"

ਆਈਜੀ ਕੌਸਤੁਭ ਸ਼ਰਮਾ ਮੁਤਾਬਕ, "ਅਸੀਂ ਸਿਰਫ਼ ਉਸ ਦੇ ਬਾਰੇ ਸਿਰਫ਼ ਇਹੀ ਜਾਣਦੇ ਸੀ। ਇਸ ਲਈ ਅਸੀਂ ਜਾਂਚ ਸ਼ੁਰੂ ਕਰ ਦਿੱਤੀ। ਜਦੋਂ ਤਕ ਅਸੀਂ ਉਸ ਨੂੰ ਟਰੈਕ ਕਰਦੇ ਸੰਧੂ ਸਤੰਬਰ 7, 2018 ਨੂੰ ਹਾਂਗਕਾਂਗ ਜਾ ਚੁੱਕਾ ਸੀ।"

ਉਨ੍ਹਾਂ ਦਾ ਅੱਗੇ ਕਹਿਣਾ ਹੈ ਕਿ ਉਸ ਦੇ ਭੱਜਣ ਤੋਂ ਬਾਅਦ ਉਸ ਦੀਆਂ ਗਤੀਵਿਧੀਆਂ ਪੰਜਾਬ ਵਿੱਚ ਸਭ ਤੋਂ ਪਹਿਲਾਂ ਉਸ ਵੇਲੇ ਧਿਆਨ ਵਿੱਚ ਆਈਆਂ ਜਦੋਂ ਅਸੀਂ ਅੰਮ੍ਰਿਤਸਰ ਵਿੱਚ ਡਰੱਗ ਰੈਕਟ ਦਾ ਭੰਡਾ ਫੋੜ ਕੀਤਾ।

ਇਹ ਵੀ ਪੜ੍ਹੋ- ਇੰਝ ਹੋਇਆ ਅੰਮ੍ਰਿਤਸਰ ''ਚ ਕਰੋੜਾਂ ਦੀ ਡਰੱਗਸ ਦਾ ਭੰਡਾਫੋੜ

https://www.youtube.com/watch?v=XPqx-Dj1a4k

ਅੰਮ੍ਰਿਤਸਰ ''ਚ ਫੜਿਆ ਗਈ ਸੀ ਨਸ਼ੇ ਦੀ ਵੱਡੀ ਖੇਪ

ਜਨਵਰੀ ਮਹੀਨੇ ਦੇ ਪਹਿਲੇ ਹਫ਼ਤੇ ਵਿੱਚ ਅੰਮ੍ਰਿਤਸਰ ਦੇ ਪਿੰਡ ਸੁਲਤਾਨਵਿੰਡ ਵਿੱਚ ਇੱਕ ਘਰ ''ਚੋਂ ਨਸ਼ਿਆਂ ਦੀ ਵੱਡੀ ਖੇਪ ਬਰਾਮਦ ਹੋਈ ਸੀ।

ਇਸ ਸਾਲ 31 ਜਨਵਰੀ ਨੂੰ ਪੰਜਾਬ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਵੱਲੋਂ ਕੀਤੀ ਗਈ ਇੱਕ ਛਾਪੇਮਾਰੀ ਦੌਰਾਨ, ਇੱਕ ਘਰ ਵਿੱਚੋਂ 194 ਕਿੱਲੋ ਹੈਰੋਇਨ ਸਮੇਤ 450 ਕਿੱਲੋ ਤੋਂ ਵੱਧ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ।

ਪਿਛਲੇ ਸਾਲ ਵਾਘਾ ਵਿਖੇ ਕਸਟਮ ਵੱਲੋਂ 532 ਕਿੱਲੋ ਹੈਰੋਇਨ ਜ਼ਬਤ ਕਰਨ ਤੋਂ ਬਾਅਦ ਬਰਾਮਦ ਕੀਤੀ ਗਈ ਇਹ ਨਸ਼ੀਲੇ ਪਦਾਰਥਾਂ ਦੀ ਦੂਜੀ ਸਭ ਤੋਂ ਵੱਡੀ ਖੇਪ ਸੀ।

ਇਹ ਪਹਿਲੀ ਵਾਰ ਸੀ ਜਦੋਂ ਪੰਜਾਬ ਵਿਚ ਨਜਾਇਜ਼ ਨਸ਼ੇ ਦੀ ਫ਼ੈਕਟਰੀ ਫੜੀ ਗਈ ਸੀ।

https://www.youtube.com/watch?v=CTK4aiQd7Ss

ਇਹ ਘਰ ਅਨਵਰ ਮਸੀਹ ਦਾ ਹੈ ਜਿਸ ਦਾ ਸਬੰਧ ਅਕਾਲੀ ਦਲ ਨਾਲ ਦੱਸਿਆ ਜਾਂਦਾ ਹੈ। ਹਾਲਾਂਕਿ ਗ੍ਰਿਫਤਾਰ ਹੋਣ ਤੋਂ ਬਾਅਦ ਮਸੀਹ ਨੇ ਦਾਅਵਾ ਕੀਤਾ ਕਿ ਉਹ ਉਸ ਵਿੱਚ ਘਰ ਨਹੀਂ ਰਹਿੰਦਾ ਸੀ ਅਤੇ ਕੁੱਝ ਸਮਾਂ ਪਹਿਲਾਂ ਉਸ ਨੇ ਸੁਖਵਿੰਦਰ ਸਿੰਘ ਅਤੇ ਅੰਕੁਸ਼ ਕਪੂਰ ਨੂੰ ਕਿਰਾਏ ''ਤੇ ਦਿੱਤਾ ਸੀ।

ਦਰਅਸਲ ਕਿਸੇ ਕੇਸ ਵਿੱਚ ਅੰਕੁਸ਼ ਕਪੂਰ ਦੀ ਪੁੱਛਗਿੱਛ ਤੋਂ ਬਾਅਦ ਐਸਟੀਐਫ ਇਸ ਘਰ ਤੱਕ ਪਹੁੰਚੀ ਸੀ। ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਨ੍ਹਾਂ ਵਿੱਚ ਅਫ਼ਗ਼ਾਨਿਸਤਾਨ ਦੇ ਨਾਗਰਿਕ ਅਰਮਾਨ ਬਸ਼ਰਮਲ, ਸੁਖਵਿੰਦਰ, ਮੇਜਰ ਸਿੰਘ ਅਤੇ ਇੱਕ ਔਰਤ ਤਮੰਨਾ ਗੁਪਤਾ ਸਨ।

ਅਧਿਕਾਰਤ ਸੂਤਰਾਂ ਮੁਤਾਬਕ ਸੁਖਵਿੰਦਰ ਅਤੇ ਮੇਜਰ ਮਾਲ ਰੋਡ ''ਤੇ ਇੱਕ ਜਿਮ ਵਿੱਚ ਟਰੇਨਰ ਸਨ। ਇੱਕ ਅਧਿਕਾਰੀ ਨੇ ਦੱਸਿਆ ਕਿ ਸਿਮਰਨਜੀਤ ਸਿੰਘ, ਅੰਕੁਸ਼, ਸੁਖਵਿੰਦਰ ਅਤੇ ਮੇਜਰ ਇਸੇ ਜਿਮ ਵਿੱਚ ਹੀ ਮਿਲੇ ਸਨ।

ਆਈ ਜੀ ਸ਼ਰਮਾ ਨੇ ਕਿਹਾ ਕਿ ਸੰਧੂ ਅੰਮ੍ਰਿਤਸਰ ਦੇ ਮਾਮਲੇ ਵਿੱਚ ਮੁੱਖ ਸਰਗਨਾ ਹੈ।

"ਅਸੀਂ ਇਸ ਸ਼ਕਸ ਬਾਰੇ ਬਹੁਤਾ ਨਹੀਂ ਜਾਣਦੇ। ਸਾਲ 2015 ਤੱਕ ਉਹ ਇਸ ਜਿਮ ਵਿਚ ਜਾਂਦਾ ਸੀ ਤੇ ਫਿਰ ਉਹ ਦੋ ਕੁ ਸਾਲਾਂ ਵਾਸਤੇ ਅਸਟਰੇਲੀਆ ਚਲਾ ਗਿਆ। ਉੱਥੇ ਉਸ ਨੇ ਸੇਬ ਦੇ ਕਾਰੋਬਾਰਾਂ ਵਰਗੇ ਕੁਝ ਹੋਰ ਕੰਮ ਕੀਤੇ ਤੇ ਫਿਰ ਵਾਪਸ ਆ ਗਿਆ। ਉਸ ਤੋਂ ਬਾਅਦ ਪੁਲਿਸ ਨੇ ਗੁਜਰਾਤ ਦੀ ਏਟੀਏਸ ਤੋਂ ਹੀ ਇਸ ਬਾਰੇ ਖ਼ਬਰ ਸੁਣੀ।"

ਸੰਧੂ ਦੇ ਪਿਤਾ ਅਮ੍ਰਿਤਸਰ ਵਿਚ ਵਕੀਲ ਹਨ।

ਆਈਜੀ ਸ਼ਰਮਾ ਦਾ ਕਹਿਣਾ ਹੈ ਕਿ ਅਮ੍ਰਿਤਸਰ ਦੀ ਖੇਪ ਵਾਲੀ ਐਫ਼.ਆਈ.ਆਰ. ਵਿੱਚ ਸੰਧੂ ਦਾ ਨਾਮ ਦਰਜ ਹੈ ਤੇ ਪੁਲਿਸ ਉਸ ਦੇ ਖ਼ਿਲਾਫ਼ ਸਬੂਤ ਇਕੱਠੇ ਕਰ ਰਹੀ ਹੈ ਤੇ ਬਾਕੀ ਤਫ਼ਤੀਸ਼ ਵੀ ਕਰ ਰਹੀ ਹੈ।

"ਅਸੀਂ ਜਾਣਦੇ ਹਾਂ ਕਿ ਉਹ ਇਸ ਕੇਸ ਵਿਚ ਸ਼ਾਮਲ ਸੀ ਅਤੇ ਉਸ ਨੂੰ ਮੁੱਖ ਸਾਜ਼ਿਸ਼ਕਾਰਾਂ ਵਿੱਚੋਂ ਇੱਕ ਦੇ ਮੰਨਦੇ ਹੋਏ ਐਫ.ਆਈ.ਆਰ. ਦਰਜ ਕੀਤੀ ਹੈ।"

https://www.youtube.com/watch?v=cGlIYfYxdcM

ਅੱਗੇ ਕੀ ਹੋਵੇਗਾ?

ਗੁਜਰਾਤ ਪੁਲਿਸ ਨੇ ਸੰਧੂ ਦੀ ਇਟਲੀ ਤੋਂ ਹਵਾਲਗੀ ਦੀ ਕਾਰਵਾਈ ਵਿੱਢ ਦਿੱਤੀ ਹੈ।

ਇੱਕ ਪੁਲਿਸ ਅਫ਼ਸਰ ਨੇ ਦੱਸਿਆ ਕਿ ਜਿਵੇਂ ਹੀ ਸਾਨੂੰ ਲੱਗਦਾ ਹੈ ਕਿ ਸੰਧੂ ਦੇ ਖ਼ਿਲਾਫ਼ ਪੁਖ਼ਤਾ ਸਬੂਤ ਹਨ, ਅਸੀਂ ਨਿਸ਼ਚਤ ਰੂਪ ਵਿੱਚ ਉਸ ਦੀ ਕਸਟਡੀ ਦੇ ਕੇਸ ਨੂੰ ਅੱਗੇ ਵਧਾਵਾਂਗੇ।

ਉਨ੍ਹਾਂ ਕਿਹਾ ਕਿ ਨਿਯਮਾਂ ਮੁਤਾਬਿਕ ਉਹ ਸੰਧੂ ਉੱਤੇ ਕਿਸੇ ਹੋਰ ਕੇਸ ਵਿੱਚ ਮੁਕੱਦਮਾ ਨਹੀਂ ਚਲਾ ਸਕਦੇ ਅਤੇ ਜੇਕਰ ਅਸੀਂ ਆਪਣੇ ਕੇਸਾਂ ਦੀ ਉਸ ਦੇ ਖ਼ਿਲਾਫ਼ ਜਾਂਚ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਉਸ ਲਈ ਉਸ ਨੂੰ ਹਵਾਲਗੀ ਦੀ ਵੀ ਲੋੜ ਹੋਏਗੀ।

ਪੰਜਾਬ ਦੀ ਸਿਆਸਤ ਨੇ ਫੜੀ ਗਰਮੀ

ਪੁਲਿਸ ਮੁਤਾਬਿਕ ਅੰਮ੍ਰਿਤਸਰ ਦੇ ਸੁਲਤਾਨਵਿੰਡ ਵਿੱਚ ਜਿਸ ਘਰ ਵਿੱਚੋਂ ਵੱਡੀ ਨਸ਼ੇ ਦੀ ਖੇਪ ਬਰਾਮਦ ਹੋਈ ਸੀ ਉਸ ਦਾ ਮਾਲਕ ਅਨਵਰ ਮਸੀਹ ਹੈ।

ਆਈ ਜੀ ਸ਼ਰਮਾ ਦਾ ਕਹਿਣਾ ਹੈ ਕਿ ਉਹ ਉਸ ਘਰ ਨੂੰ ਕਿਰਾਏ ''ਤੇ ਦੇਣ ਬਾਰੇ ਕੋਈ ਵੀ ਸਬੂਤ ਪੇਸ਼ ਨਹੀਂ ਕਰ ਸਕਿਆ।

ਹਾਲਾਂਕਿ ਅਨਵਰ ਅਤੇ ਸੰਧੂ ਦੋਵਾਂ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਮਸੀਹ ਐੱਸਐੱਸਬੀ ਦਾ ਮੈਂਬਰ ਰਹੇ ਸਨ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਵਿੱਚ ਅਨਵਰ ਮਸੀਹ ਦੇ ਘਰੋਂ ਬਰਾਮਦ ਕੀਤੀ ਗਈ ਨਸ਼ਿਆਂ ਦੀ ਖੇਪ ਦੀ ਬਰਾਮਦਗੀ ਮਾਮਲੇ ਦੀ ਡੁੰਘਾਈ ਨਾਲ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ।

ਉਨ੍ਹਾਂ ਨੇ ਵਿਧਾਨ ਸਭਾ ਵਿੱਚ ਕਿਹਾ ਕਿ ਸਦਨ ਦੇ ਮੈਂਬਰਾਂ ਵੱਲੋਂ ਡਰੱਗ ਨੈੱਟਵਰਕ ਨਾਲ ਸਬੰਧਿਤ ਦਿਖਾਏ ਜਾਂ ਪੇਸ਼ ਕੀਤੇ ਗਏ ਦਸਤਾਵੇਜ਼/ ਸਮੱਗਰੀ ਨੂੰ ਜਾਂਚ ਲਈ ਐਸ.ਟੀ.ਐਫ. ਕੋਲ ਭੇਜਿਆ ਜਾਵੇਗਾ।

ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਅਨਵਰ ਮਸੀਹ ਕਾਂਗਰਸੀ ਲੀਡਰਾਂ ਦੇ ਨੇੜੇ ਹੈ।

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਸ ਕੇਸ ਦਾ ਸਰਗਨਾ ਸਿਮਰਜੀਤ ਸਿੰਘ ਸੰਧੂ ਸਰਬਜੀਤ ਸਿੰਘ ਸੰਧੂ ਦਾ ਬੇਟਾ ਹੈ, ਜਿਸ ਨੂੰ 2006 ਵਿਚ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਐੱਸਐੱਸਬੀ ਬੋਰਡ ਦਾ ਮੈਂਬਰ ਲਾਇਆ ਗਿਆ ਸੀ।

ਉਨ੍ਹਾਂ ਅੱਗੇ ਕਿਹਾ ਕਿ ਸਿਮਰਜੀਤ ਸੰਧੂ ਦੇ ਕਾਂਗਰਸ ਪਾਰਟੀ ਨਾਲ ਸੰਬੰਧਾਂ ਦੀ ਜਾਂਚ ਹੋਣੀ ਚਾਹੀਦੀ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ ''ਤੇ

https://youtu.be/xWw19z7Edrs

ਵੀਡੀਓ: ਪੰਜਾਬੀ ਬੋਲਣਾ ਪਾਕਿਸਤਾਨ ''ਚ ਸ਼ਰਮ ਦੀ ਗੱਲ ਹੈ?

https://www.youtube.com/watch?v=9Je-1H4O7zM

ਵੀਡੀਓ: ਭਾਰਤ ਪਾਕ ਤਣਾਅ ਤੇ ਪੰਜਾਬੀ ਬਾਰੇ ਬਾਬਾ ਨਜਮੀ ਨੇ ਕੀ ਕਿਹਾ

https://www.youtube.com/watch?v=waKXoPfpO1A

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)