ਮੱਧ ਪ੍ਰਦੇਸ਼ ਸਰਕਾਰ ਦਾ ਸਿਹਤ ਮੁਲਾਜ਼ਮਾਂ ਨੂੰ ਹੁਕਮ: ''''ਨਸਬੰਦੀ ਲਈ ਇੱਕ ਵਿਅਕਤੀ ਲਾਮਬੰਦ ਕਰੋ, ਨਹੀਂ ਤਾਂ ਨੌਕਰੀ ਤੋਂ ਛੁੱਟੀ'''' - 5 ਅਹਿਮ ਖ਼ਬਰਾਂ

02/21/2020 7:40:52 AM

Getty Images

ਪਰਿਵਾਰ ਨਿਯੋਜਨ ਪ੍ਰੋਗਰਾਮ ਵਿੱਚ ਮਰਦਾਂ ਦੀ ਹਿੱਸੇਦਾਰੀ ਵਧਾਉਣ ਲਈ ਮੱਧ ਪ੍ਰਦੇਸ਼ ਸਰਕਾਰ ਨੇ ਪੁਰਸ਼ ਬਹੁ-ਮੰਤਵੀ ਸਿਹਤ ਮੁਲਾਜ਼ਮਾਂ (ਐਮਪੀਐਚਡਬਲਯੂ) ਨੂੰ ਚੇਤਾਵਨੀ ਦਿੱਤੀ ਹੈ ਕਿ ਜੋ ਵੀ ਮੁਲਾਜ਼ਮ 2019-20 ਵਿੱਚ ਇੱਕ ਵੀ ਆਦਮੀ ਨੂੰ ਨਸਬੰਦੀ ਲਈ ਲਾਮਬੰਦ ਕਰਨ ਵਿੱਚ ਅਸਫਲ ਰਹੇ ਸਨ, ਉਨ੍ਹਾਂ ਦੀਆਂ ਤਨਖਾਹਾਂ ਰੋਕ ਦਿੱਤੀਆਂ ਜਾਣਗੀਆਂ ਅਤੇ ਉਨ੍ਹਾਂ ਨੂੰ ਸੇਵਾਮੁਕਤ ਕਰ ਦਿੱਤਾ ਜਾਵੇਗਾ।

ਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਸੂਬੇ ਵਿੱਚ ਪਿਛਲੇ ਪੰਜ ਸਾਲਾਂ ਵਿੱਚ ਨਸਬੰਦੀ ਕਰਵਾਉਣ ਵਾਲੇ ਵਿਅਕਤੀਆਂ ਦੀ ਗਿਣਤੀ ਵਿੱਚ ਗਿਰਾਵਟ ਆਈ ਹੈ। ਸਾਲ 2019-20 ਵਿੱਚ ਇਹ ਅੰਕੜਾ 3,397 ਸੀ, ਜਦੋਂਕਿ 2020 ਤੱਕ 3.34 ਲੱਖ ਔਰਤਾਂ ਨੇ ਨਸਬੰਦੀ ਕਰਵਾਈ।

ਮੱਧ ਪ੍ਰਦੇਸ਼ ਦੇ ਨੈਸ਼ਨਲ ਹੈਲਥ ਮਿਸ਼ਨ (ਐਨਐਚਐਮ) ਨੇ ਉੱਚ ਜ਼ਿਲ੍ਹਾ ਅਧਿਕਾਰੀਆਂ ਅਤੇ ਮੁੱਖ ਮੈਡੀਕਲ ਅਤੇ ਸਿਹਤ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਨ੍ਹਾਂ ਮਰਦ ਮੁਲਾਜ਼ਮਾਂ ਦੀ ਪਛਾਣ ਕੀਤੀ ਜਾਵੇ ਜਿਨ੍ਹਾਂ ਦਾ "ਜ਼ੀਰੋ ਵਰਕ ਆਉਟਪੁੱਟ" ਹੈ ਅਤੇ "ਨੋ ਵਰਕ ਨੋ ਪੇਅ" ਦਾ ਸਿਧਾਂਤ ਲਾਗੂ ਕੀਤਾ ਜਾਵੇ ਯਾਨਿ ਕਿ ਕੰਮ ਪੂਰਾ ਨਾ ਕਰਨ ''ਤੇ ਤਨਖਾਹ ਨਾ ਦਿੱਤੀ ਜਾਵੇ।

ਓਵੈਸੀ ਦੀ ਰੈਲੀ ''ਚ ''ਪਾਕਿਸਤਾਨ ਜ਼ਿੰਦਾਬਾਦ'' ਦੇ ਨਾਅਰੇ ਮਗਰੋਂ ਹੰਗਾਮਾ

ਏਆਈਐੱਮਆਈਐੱਮ ਦੇ ਮੁਖੀ ਅਸਦਉੱਦੀਨ ਓਵੈਸੀ ਵੱਲੋਂ ਸੀਏਏ ਖਿਲਾਫ਼ ਬੰਗਲੁਰੂ ਵਿੱਚ ਕੀਤੀ ਜਾ ਰਹੀ ਰੈਲੀ ''ਚ ਉਦੋਂ ਹੰਗਾਮਾ ਹੋ ਗਿਆ ਜਦੋਂ ਇੱਕ ਔਰਤ ਨੇ ਮੰਚ ਤੋਂ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਉਸ ਨੇ ਹਿੰਦੁਸਤਾਨ ਜ਼ਿੰਦਾਬਾਦ ਸਣੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲਾਏ।

ਬਾਅਦ ਵਿੱਚ ਮੰਚ ''ਤੇ ਮੌਜੂਦ ਲੋਕਾਂ ਨੇ ਉਸ ਨਾਲ ਧੱਕਾ-ਮੁੱਕੀ ਕੀਤੀ ਤੇ ਮੰਚ ਤੋਂ ਥੱਲੇ ਲਾਹ ਦਿੱਤਾ।

ਇਹ ਵੀ ਪੜ੍ਹੋ:

  • ਅੰਮ੍ਰਿਤਸਰ ’ਚ ਕੁਝ ਪੁਲਿਸ ਵਾਲਿਆਂ ਨੇ ਕੀ ਕੀਤਾ ਸੀ ਕਿ 5 ਜਣਿਆਂ ਨੇ ਖ਼ੁਦਕੁਸ਼ੀ ਕਰ ਲਈ
  • ਜਦੋਂ ਮਰ ਚੁੱਕੀ ਧੀ ਨੂੰ ‘ਮੁੜ ਮਿਲੀ’ ਮਾਂ: ਤਕਨੀਕ ਦੇ ਕਮਾਲ ਨੇ ਖੋਲ੍ਹੇ ਨਵੇਂ ਰਾਹ
  • ਪਾਕਿਸਤਾਨ ਵਿੱਚ ਗੈਸ ਲੀਕ ਨਾਲ 14 ਮੌਤਾਂ: ਰਹੱਸ ਅਜੇ ਵੀ ਕਾਇਮ

ਓਵੈਸੀ ਨੇ ਸਮੁੱਚੀ ਘਟਨਾ ਦੀ ਨਿੰਦਾ ਕੀਤੀ। ਹਾਲਾਂਕਿ ਖ਼ਬਰ ਏਜੰਸੀ ਏਐੱਨਆਈ ਮੁਤਾਬਕ ਦੇਸ਼ ਧਰੋਹ ਦਾ ਕੇਸ ਦਰਜ ਕਰ ਲਿਆ ਗਿਆ ਹੈ। ਪੂਰਾ ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ।

ਪੰਜਾਬੀ ਬੋਲਣਾ ਸ਼ਰਮ ਦੀ ਗੱਲ ਜਾਂ ਮਾਣ ਹੈ, ਪਾਕਿਸਤਾਨੀ ਕੀ ਕਹਿੰਦੇ

ਕੀ ਪੰਜਾਬੀ ਬੋਲਣਾ ਪਾਕਿਸਤਾਨ ''ਚ ਸ਼ਰਮ ਦੀ ਗੱਲ ਹੈ? ਦਰਅਸਲ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ''ਚ ਮੋਬਾਈਲ ''ਤੇ ਇੱਕ ਵੀਡਿਓ ਬਣਾਈ ਗਈ। ਇੱਕ ਔਰਤ ਨੂੰ ਕਾਰ ਚਲਾਉਂਦੇ ਹੋਏ ਕਥਿਤ ਤੌਰ ''ਤੇ ਮੋਬਾਈਲ ਫ਼ੋਨ ਦੀ ਵਰਤੋਂ ਕਰਨ ''ਤੇ ਪੁਲਿਸ ਪੋਸਟ ''ਤੇ ਰੋਕਿਆ ਗਿਆ।

BBC

ਇੱਕ ਪੁਲਿਸ ਵਾਲੇ ਵਲੋਂ ਪੰਜਾਬੀ ''ਚ ਗੱਲ ਕਰਨ ''ਤੇ ਉਸ ਔਰਤ ਨੇ ਇਤਰਾਜ਼ ਜਤਾਇਆ ਅਤੇ ਇਹ ਵੀਡਿਓ ਸੋਸ਼ਲ ਮੀਡਿਆ ''ਤੇ ਹੁਣ ਕਾਫ਼ੀ ਵਾਇਰਲ ਹੋ ਰਹੀ ਹੈ।

ਪਰ ਕੀ ਪੰਜਾਬੀ ਬੋਲਣਾ ਸ਼ਰਮ ਦੀ ਗੱਲ ਹੈ ਅਸੀਂ ਇਹ ਸਵਾਲ ਪਾਕਿਸਤਾਨ ਦੇ ਕੁਝ ਨੌਜਵਾਨਾਂ ਤੋਂ ਪੁੱਛਿਆ। ਇਸ ਵੀਡੀਓ ਵਿੱਚ ਸੁਣੋ ਉਨ੍ਹਾਂ ਨੇ ਕੀ ਕੁਝ ਕਿਹਾ।

ਕੋਰੋਨਾਵਾਇਰਸ ਚਿਕਨ ਖਾਣ ਨਾਲ ਫੈਲ ਸਕਦਾ ਹੈ?

ਮੀਟ ਖਾਣ ਨਾਲ ਕੋਰੋਨਾਵਾਇਰਸ ਫੈਲਣ ਦੀ ਅਫ਼ਵਾਹ ਸੋਸ਼ਲ ਮੀਡੀਆ ਉੱਤੇ ਫੈਲਾਈ ਜਾ ਰਹੀ ਹੈ। ਇਸ ਕਿਸਮ ਦੇ ਪ੍ਰਚਾਰ ਦਾ ਆਂਧਰਾ ਪ੍ਰਦੇਸ਼ ਸਣੇ ਭਾਰਤ ਦੇ ਕਈ ਸੂਬਿਆਂ ਦੀ ਪੋਲਟਰੀ ਸਨਅਤ ''ਤੇ ਮਾੜਾ ਅਸਰ ਪੈ ਰਿਹਾ ਹੈ।

Getty Images

ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ ਪੋਲਟਰੀ ਸਨਅਤਕਾਰਾਂ ਦਾ ਕਹਿਣਾ ਹੈ ਕਿ ਭਾਰਤ ਵਿੱਚ ਤਿੰਨ ਹਫ਼ਤਿਆਂ ਵਿੱਚ ਪੋਲਟਰੀ ਇੰਡਸਟਰੀ ਨੂੰ ਕਰੋੜਾਂ ਦਾ ਨੁਕਸਾਨ ਹੋਇਆ ਹੈ ਅਤੇ ਚਿਕਨ ਦੀਆਂ ਕੀਮਤਾਂ ਅੱਧੀਆਂ ਕਰਨੀਆਂ ਪੈ ਗਈਆਂ ਹਨ।

ਆਂਧਰਾ ਪ੍ਰਦੇਸ਼ ਦੇ ਕਈ ਪੋਲਟਰੀ ਫਾਰਮਾਂ ਵਿੱਚ ਮੁਰਗੀਆਂ ਮਰ ਰਹੀਆਂ ਹਨ। ਇਸ ਕਾਰਨ ਲੋਕ ਕਾਫ਼ੀ ਡਰ ਗਏ ਅਤੇ ਅਸਰ ਇਹ ਹੋਇਆ ਕਿ ਮੀਟ ਦੀ ਵਿਕਰੀ ਅਤੇ ਕੀਮਤਾਂ ਦੋਵੇਂ ਡਿੱਗ ਗਈਆਂ। ਹਾਲਾਂਕਿ ਡਾਕਟਰਾਂ ਮੁਤਾਬਕ ਮੁਰਗੀਆਂ ਦੀ ਮੌਤ ਦਾ ਕਾਰਨ ਇੱਕ ਨਵੀਂ ਭਿਆਨਕ ਬਿਮਾਰੀ ਹੈ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਹਰਮਨਪ੍ਰੀਤ ਕੌਰ: ਜਦੋਂ ਵਿਸ਼ਵ ਕੱਪ ''ਚ ਛੱਕਾ ਲਾਉਣ ''ਤੇ ਕਰਾਉਣਾ ਪਿਆ ਡੋਪ ਟੈਸਟ

ਮਹਿਲਾ ਟੀ -20 ਵਿਸ਼ਵ ਕੱਪ ਵਿੱਚ ਭਾਰਤ ਦੀ ਕਪਤਾਨ ਹਰਮਨਪ੍ਰੀਤ ਕੌਰ ਦਾ ਸੁਪਨਾ ਹੈ ਵਿਸ਼ਵ ਕੱਪ ਜਿੱਤਣਾ। ਅੱਜ ਭਾਰਤ ਦਾ ਮੁਕਾਬਲਾ ਮੇਜ਼ਬਾਨ ਆਸਟਰੇਲੀਆ ਨਾਲ ਹੈ। ਟੀ -20 ਵਿੱਚ 100 ਮੈਚ ਖੇਡਣ ਵਾਲੀ ਉਹ ਭਾਰਤ ਦੀ ਪਹਿਲੀ ਖਿਡਾਰਨ ਹੈ।

Reuters

ਪਰ ਜਦੋਂ ਸਾਲ 2009 ਵਿੱਚ ਮਹਿਲਾ ਵਿਸ਼ਵ ਕੱਪ ਦੌਰਾਨ ਭਾਰਤ ਅਤੇ ਆਸਟਰੇਲੀਆ ਵਿਚਾਲੇ ਮੁਕਾਬਲਾ ਹੋਇਆ ਸੀ। ਬੱਲੇਬਾਜ਼ੀ ਕਰਨ ਲਈ ਟੀਮ ਦੀ ਨਵੀਂ ਅਤੇ ਜਵਾਨ ਖਿਡਾਰਨ ਹਰਮਨਪ੍ਰੀਤ ਕੌਰ ਅੱਠਵੇਂ ਜਾਂ ਨੌਵੇਂ ਨੰਬਰ ''ਤੇ ਆਉਣੀ ਸੀ ਪਰ ਕਪਤਾਨ ਅੰਜੁਮ ਚੋਪੜਾ ਨੇ ਅਚਾਨਕ ਉਸਨੂੰ ਪਹਿਲਾਂ ਭੇਜਣ ਦਾ ਫੈਸਲਾ ਕੀਤਾ।

ਹਰਮਨ ਨੇ 8 ਗੇਂਦਾਂ ਵਿੱਚ 19 ਦੌੜਾਂ ਬਣਾਈਆਂ ਜਿਸ ਵਿੱਚ ਇੱਕ ਛੱਕਾ ਵੀ ਸ਼ਾਮਲ ਸੀ। ਛੱਕਾ ਇੰਨਾ ਜ਼ਬਰਦਸਤ ਸੀ ਕਿ ਮੈਚ ਤੋਂ ਬਾਅਦ ਹਰਮਨ ਨੂੰ ਡੋਪ ਟੈਸਟ ਲਈ ਬੁਲਾਇਆ ਗਿਆ, ਕਿ ਕਿਵੇਂ ਇੱਕ ਨਵੀਂ ਖਿਡਾਰਨ ਅਜਿਹਾ ਸ਼ਾਟ ਮਾਰ ਸਕਦੀ ਹੈ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਇਹ ਵੀ ਦੇਖੋ

https://www.youtube.com/watch?v=NEcht3r4s_U

https://www.youtube.com/watch?v=_AKZy9Vd09Y

https://www.youtube.com/watch?v=USjN-cdEsV0

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)