ਪਰਮਿੰਦਰ ਢੀਂਡਸਾ: ਅਕਾਲੀ ਦਲ ਨੂੰ ਭਾਜਪਾ ''''ਤੇ ਅਤੇ ਭਾਜਪਾ ਨੂੰ ਸੁਖਬੀਰ ''''ਤੇ ਭਰੋਸਾ ਨਹੀਂ ਰਿਹਾ - 5 ਮੁੱਖ ਖ਼ਬਰਾਂ

02/20/2020 7:25:48 AM

Getty Images
ਪਰਮਿੰਦਰ ਸਿੰਘ ਢੀਂਡਸਾ ਨੇ ਸੰਗਰੂਰ ਵਿੱਚ ਗੱਲਬਾਤ ਦੌਰਾਨ ਭਾਜਪਾ-ਅਕਾਲੀ ਦਲ ਦੇ ਰਿਸ਼ਤਿਆਂ ਬਾਰੇ ਆਪਣੀ ਗੱਲ ਰੱਖੀ

ਪਰਮਿੰਦਰ ਢੀਂਡਸਾ ਦਾ ਕਹਿਣਾ ਹੈ ਕਿ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਹੁਣ ਜ਼ਿਆਦਾ ਸਮਾਂ ਨਹੀਂ ਚੱਲੇਗਾ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਸੰਗਰੂਰ ਵਿੱਚ ਗੱਲਬਾਤ ਦੌਰਾਨ ਸਾਬਕਾ ਵਿੱਤ ਮੰਤਰੀ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਇਹ ਗੱਲ ਕਹੀ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਹੁਣ ਭਾਜਪਾ ਉੱਤੇ ਅਤੇ ਭਾਜਪਾ ਨੂੰ ਸੁਖਬੀਰ ਬਾਦਲ ਉੱਤੇ ਭਰੋਸਾ ਨਹੀਂ ਰਿਹਾ। ਇਸ ਕਰਕੇ ਅਕਾਲੀ ਦਲ-ਭਾਜਪਾ ਸਬੰਧ ਸਿਰਫ਼ ਮਜਬੂਰੀ ਵਾਲਾ ਹੈ ਅਤੇ ਇਹ ਸਿਆਸੀ ਗੱਠਜੋੜ ਜ਼ਿਆਦਾ ਸਮਾਂ ਨਹੀਂ ਚੱਲੇਗਾ।


ਪਾਕਿਸਤਾਨ ਵਿੱਚ ''ਪੰਜਾਬੀ ਬੋਲਣਾ ਮਾਪਿਆਂ ਦੇ ਅਨਪੜ੍ਹ ਤੇ ਜਾਹਲ ਹੋਣ ਦਾ ਨਿਸ਼ਾਨ ਬਣ ਰਿਹੈ''

ਦਰਅਸਲ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ''ਚ ਮੋਬਾਈਲ ''ਤੇ ਇੱਕ ਵੀਡਿਓ ਬਣਾਈ ਗਈ। ਇੱਕ ਔਰਤ ਨੂੰ ਕਾਰ ਚਲਾਉਂਦੇ ਹੋਏ ਕਥਿਤ ਤੌਰ ''ਤੇ ਮੋਬਾਈਲ ਫ਼ੋਨ ਦੀ ਵਰਤੋਂ ਕਰਨ ''ਤੇ ਪੁਲਿਸ ਪੋਸਟ ''ਤੇ ਰੋਕਿਆ ਗਿਆ।

ਇੱਕ ਪੁਲਿਸ ਵਾਲੇ ਵਲੋਂ ਪੰਜਾਬੀ ''ਚ ਗੱਲ ਕਰਨ ''ਤੇ ਉਸ ਔਰਤ ਨੇ ਇਤਰਾਜ਼ ਜਤਾਇਆ ਅਤੇ ਇਹ ਵੀਡਿਓ ਸੋਸ਼ਲ ਮੀਡਿਆ ''ਤੇ ਹੁਣ ਕਾਫ਼ੀ ਵਾਇਰਲ ਹੋ ਰਹੀ ਹੈ।

Getty Images
ਕੀ ਪੰਜਾਬੀ ਭਾਸ਼ਾ ਹੁਣ ਸਮਾਜ ਦੇ ਇੱਕ ਹਿੱਸੇ ਦੇ ਨਿਸ਼ਾਨੇ ''ਤੇ ਹੈ?

ਟਵਿੱਟਰ ''ਤੇ ਚਰਚਾ ਛਿੜ ਗਈ ਹੈ ਕਿ ਪੰਜਾਬੀ ''ਚ ਗੱਲ ਕਰਨਾ ਕੀ ਮਾੜਾ ਹੈ ਤੇ ਕੀ ਪੰਜਾਬੀ ਬੋਲਣ ਨੂੰ ਸਮਾਜਿਕ ਤੌਰ ''ਤੇ ਉਚਿਤ ਨਹੀਂ ਸਮਝਿਆ ਜਾਵੇਗਾ?

ਇਸ ਦੇ ਨਾਲ ਹੀ ਇਹ ਵੀ ਚਰਚਾ ਹੋ ਰਹੀ ਹੈ ਕਿ ਕੀ ਪੰਜਾਬੀ ਬੋਲਣ ਵਾਲਿਆਂ ਨੂੰ ਆਪਣੀ ਮਾਂ ਬੋਲੀ ''ਤੇ ਮਾਣ ਨਹੀਂ ਮਹਿਸੂਸ ਹੁੰਦਾ?

ਤਫ਼ਸੀਲ ਵਿੱਚ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ


ਆਧਾਰ ਕਾਰਡ: ਕਿਉਂ ਜਾਰੀ ਹੋਇਆ ਨਾਗਰਿਕਤਾ ਸਾਬਤ ਕਰਨ ਦਾ ਨੋਟਿਸ

ਹੈਦਰਾਬਾਦ ਵਿੱਚ ਰਹਿਣ ਵਾਲੇ ਮੁਹੰਮਦ ਸੱਤਾਰ ਖ਼ਾਨ ਨਾਮ ਦੇ ਇੱਕ ਵਿਅਕਤੀ ਨੂੰ ''ਆਧਾਰ'' ਦੇ ਖੇਤਰੀ ਦਫ਼ਤਰ ਤੋਂ ਇੱਕ ਨੋਟਿਸ ਮਿਲਿਆ ਹੈ ਜਿਸ ਵਿੱਚ ਉਸ ਉੱਤੇ ਝੂਠੇ ਦਸਤਾਵੇਜ਼ਾਂ ''ਤੇ ਆਧਾਰ ਕਾਰਡ ਬਣਾਉਣ ਦੇ ਇਲਜ਼ਾਮ ਲਗਾਏ ਗਏ ਹਨ।

ਸੱਤਾਰ ਖ਼ਾਨ ਦਾ ਦਾਅਵਾ ਹੈ ਕਿ ਉਹ ਇੱਕ ਭਾਰਤੀ ਨਾਗਰਿਕ ਹੈ ਪਰ ਇਸ ਨੋਟਿਸ ਵਿੱਚ ਉਸ ਨੂੰ ਆਪਣੀ ''ਨਾਗਰਿਕਤਾ'' ਸਾਬਤ ਕਰਨ ਲਈ ਵੀ ਕਿਹਾ ਗਿਆ ਹੈ।

Getty Images
ਆਧਾਰ ਦਫ਼ਤਰ ਵੱਲੋਂ ਜਾਰੀ ਨੋਟਿਸ ਵਿੱਚ ਨਾਗਰਿਕਤਾ ਸਾਬਤ ਕਰਨ ਲਈ ਕਹੇ ਜਾਣ ''ਤੇ ਸਵਾਲ ਚੁੱਕੇ ਜਾ ਰਹੇ ਹਨ ਕਿਉਂਕਿ ਆਧਾਰ ਨੂੰ ਨਾਗਰਿਕਤਾ ਦਾ ਸਬੂਤ ਨਹੀਂ ਮੰਨਿਆ ਜਾਂਦਾ ਹੈ

ਆਧਾਰ ਦਫ਼ਤਰ ਵੱਲੋਂ ਜਾਰੀ ਨੋਟਿਸ ਵਿੱਚ ਨਾਗਰਿਕਤਾ ਸਾਬਤ ਕਰਨ ਲਈ ਕਹੇ ਜਾਣ ''ਤੇ ਸਵਾਲ ਚੁੱਕੇ ਜਾ ਰਹੇ ਹਨ ਕਿਉਂਕਿ ਆਧਾਰ ਨੂੰ ਨਾਗਰਿਕਤਾ ਦਾ ਸਬੂਤ ਨਹੀਂ ਮੰਨਿਆ ਜਾਂਦਾ ਹੈ।

ਇਸ ਸਬੰਧ ਵਿੱਚ, ਆਧਾਰ ਜਾਰੀ ਕਰਨ ਵਾਲੀ ਸੰਸਥਾ ਯੂਆਈਡੀਏਆਈ ਦਾ ਕਹਿਣਾ ਹੈ ਕਿ ਉਸਨੇ ਇਹ ਕਦਮ ਹੈਦਰਾਬਾਦ ਪੁਲਿਸ ਵਲੋਂ ਮਿਲੀ ਸ਼ਿਕਾਇਤ ਦੇ ਅਧਾਰ ''ਤੇ ਚੁੱਕਿਆ ਹੈ।

ਪੂਰਾ ਮਾਮਲਾ ਕੀ ਹੈ, ਜਾਣਨ ਲਈ ਇੱਥੇ ਕਲਿੱਕ ਕਰੋ


ਅੰਮ੍ਰਿਤਸਰ: 5 ਖ਼ੁਦਕੁਸ਼ੀਆਂ ਮਾਮਲੇ ''ਚ 6 ਨੂੰ ਸਜ਼ਾ, ਪੁਲਿਸ ਵਾਲੇ ਵੀ ਸ਼ਾਮਿਲ

ਅੰਮ੍ਰਿਤਸਰ ਦੀ ਇੱਕ ਅਦਾਲਤ ''ਚ ਪੰਜਾਬ ਦੇ ਇੱਕ ਸਾਬਕਾ ਡੀਆਈਜੀ ਕੁਲਤਾਰ ਸਿੰਘ ਤੇ ਇੱਕ ਮੌਜੂਦਾ ਡੀਐੱਸਪੀ ਹਰਦੇਵ ਸਿੰਘ ਤੇ ਚਾਰ ਹੋਰਾਂ ਨੂੰ ਸਾਲ 2004 ਦੇ ਇੱਕ ਸਮੂਹਿਕ ਖ਼ੁਦਕੁਸ਼ੀ ਮਾਮਲੇ ਵਿੱਚ ਸਜ਼ਾ ਹੋ ਗਈ ਹੈ।

Getty Images
ਕੁਲਤਾਰ ਸਿੰਘ (ਲਾਲ ਪੱਗ), ਹਰਦੇਵ ਸਿੰਘ (ਅਸਮਾਨੀ ਪੱਗ) ਮਾਮਲੇ ''ਚ ਮੁੱਖ ਮੁਜਰਮ ਹਨ। (ਫਾਈਲ ਫ਼ੋਟੋ)

ਖ਼ੁਦਕੁਸ਼ੀ ਲਈ ਉਕਸਾਉਣ ਨਾਲ ਜੁੜੀ ਧਾਰਾ 306 ਸਮੇਤ ਹੋਰਨਾਂ ਧਾਰਾਵਾਂ ਤਹਿਤ ਕੁਲਤਾਰ ਸਿੰਘ ਨੂੰ ਅੱਠ ਸਾਲ ਅਤੇ ਹਰਦੇਵ ਸਿੰਘ ਨੂੰ ਚਾਰ ਸਾਲ ਦੀ ਸਜ਼ਾ ਸੁਣਾਈ ਗਈ ਹੈ। ਬਾਕੀ ਸਾਰਿਆਂ ਨੂੰ ਅੱਠ-ਅੱਠ ਸਾਲ ਦੀ ਸਜ਼ਾ ਸੁਣਾਈ ਗਈ ਹੈ।

ਸਾਲ 2004 ਵਿੱਚ 30 ਤੇ 31 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਹਰਦੀਪ ਸਿੰਘ ਨੇ ਆਪਣੀ ਮਾਂ ਜਸਵੰਤ ਕੌਰ, ਪਤਨੀ ਰਾਣੀ ਤੇ ਦੋ ਛੋਟੇ ਬੱਚਿਆਂ ਇਸ਼ਮੀਤ ਤੇ ਸਨਮੀਤ ਸਮੇਤ ਖ਼ੁਦਕੁਸ਼ੀ ਕਰ ਲਈ ਸੀ।

ਪੂਰੇ ਮਾਮਲੇ ਬਾਰੇ ਜਾਣਨ ਲਈ ਇਹ ਵੀਡੀਓ ਦੇਖੋ

https://www.facebook.com/BBCnewsPunjabi/videos/vb.314780205644442/666499590556159/


STF ਨੇ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਅਕਾਲੀ ਆਗੂ ਨੂੰ ਕੀਤਾ ਗ੍ਰਿਫ਼ਤਾਰ

ਪੰਜਾਬ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ) ਨੇ ਬੁੱਧਵਾਰ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਸੁਬਾਰਡੀਨੇਟ ਸਰਵਿਸਿਜ਼ ਬੋਰਡ (ਐਸਐਸਬੀ) ਦੇ ਸਾਬਕਾ ਮੈਂਬਰ ਅਤੇ ਅਕਾਲੀ ਆਗੂ ਅਨਵਰ ਮਸੀਹ ਨੂੰ ਨਸ਼ਿਆਂ ਦੇ ਸਬੰਧ ''ਚ ਗ੍ਰਿਫ਼ਤਾਰ ਕੀਤਾ ਹੈ।

Getty Images
ਸੰਕੇਤਕ ਤਸਵੀਰ

ਇਹ ਨਸ਼ਾ 31 ਜਨਵਰੀ ਨੂੰ ਅੰਮ੍ਰਿਤਸਰ ਵਿਖੇ ਮਸੀਹ ਦੇ ਘਰ ਤੋਂ ਬਰਾਮਦ ਹੋਇਆ ਸੀ।

STF ਮੁਖੀ ਹਰਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ 31 ਜਨਵਰੀ ਨੂੰ 197 ਕਿਲੋਗ੍ਰਾਮ ਹੈਰੋਇਨ ਦੇ ਨਾਲ, ਹੋਰ ਨਸ਼ੀਲੇ ਪਦਾਰਥਾਂ ਅਤੇ ਰਸਾਇਣਾਂ ਦੀ ਬਰਾਮਦਗੀ ਕਾਰਨ ਮਸੀਹ ਪੁਲਿਸ ਜਾਂਚ ਅਧੀਨ ਸੀ।

ਅਕਾਲੀ ਆਗੂ ਅਨਵਰ ਮਸੀਹ ਕੌਣ ਹੈ? ਜਾਣਨ ਲਈ ਇੱਥੇ ਕਲਿੱਕ ਕਰੋ ਤੇ ਪੂਰੀ ਖ਼ਬਰ ਪੜ੍ਹੋ


ਖੇਡਾਂ ਵਿੱਚ ਕੁੜੀਆਂ ਘੱਟ ਕਿਉਂ? ਵਿਦਿਆਰਥੀਆਂ ਤੇ ਅਧਿਆਪਕਾਂ ਨੇ ਖ਼ੁਦ ਦੱਸਿਆ, ਦੇਖੋ ਵੀਡੀਓ

https://www.youtube.com/watch?v=8gNyFGW4MtE

ਬਿਨਾਂ ਲੱਤਾਂ-ਬਾਹਾਂ ਦੇ ਬੁਲੰਦ ਹੌਂਸਲਿਆਂ ਵਾਲੇ 15 ਸਾਲਾਂ ਦੇ ਮੁੰਡੇ ਦੀ ਪ੍ਰੇਰਣਾ ਭਰਪੂਰ ਕਹਾਣੀ ਦੇਖੋ

https://www.youtube.com/watch?v=WwkXWweBUdM

ਮੁਲਤਾਨ ਤੋਂ ਮੁਹੱਬਤ ਦੀ ਇਸ ਕਹਾਣੀ ਨੇ ਖਿੱਚਿਆ ਕਈਆਂ ਦਾ ਧਿਆਨ

https://www.youtube.com/watch?v=7J9dkDOpybI

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)