ਜਰਮਨੀ ਦੇ ਹਨਾਓ ''''ਚ ਗੋਲੀਬਾਰੀ ਦੌਰਾਨ 8 ਮੌਤਾਂ, ਕਈ ਜ਼ਖ਼ਮੀ

02/20/2020 6:40:48 AM

BBC

ਜਰਮਨੀ ਦੇ ਪੱਛਮੀ ਹਨਾਓ ਸ਼ਹਿਰ ਵਿਚ ਦੋ ਹੁੱਕਾ ਬਾਰਜ਼ ਵਿਚ ਗੋਲੀਬਾਰੀ ਦੀਆਂ ਦੋ ਵੱਖ-ਵੱਖ ਘਟਨਾਵਾਂ ਵਿਚ 8 ਵਿਅਕਤੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ।

ਪੁਲਿਸ ਨੇ ਬੀਬੀਸੀ ਨੂੰ ਦੱਸਿਆ ਕਿ ਸਥਾਨਕ ਸਮੇਂ ਮੁਤਾਬਕ ਕਰੀਬ 10 ਵਜੇ ਇੱਕ ਹਥਿਆਬੰਦ ਬੰਦੇ ਨੇ ਹੁੱਕਾ ਬਾਰ ਉੱਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ।

ਪੁਲਿਸ ਦਾ ਕਹਿਣਾ ਹੈ ਕਿ ਵਾਰਦਾਤ ਤੋਂ ਬਾਅਦ ਸ਼ੱਕੀ ਮੁਲਜ਼ਮ ਫਰਾਰ ਹੈ ਅਤੇ ਉਸ ਦੀ ਭਾਲ ਵਿਚ ਵੱਡੀ ਮੁਹਿਮ ਵਿੱਢੀ ਗਈ ਹੈ।

ਰਿਪੋਰਟਾਂ ਮੁਤਾਬਕ ਕਿਸੇ ਅਣ-ਪਛਾਤੇ ਹਮਲਾਵਰ ਨੇ ਸ਼ਹਿਰ ਦੇ ਬਾਰ ਵਿਚ ਗੋਲ਼ੀਆਂ ਚਲਾਈਆਂ। ਹਨਾਓ ਨੇੜੇ ਕੇਸੇਲਤਾਦ ਇਲਾਕੇ ਵਿਚ ਇੱਕ ਦੂਜੇ ਬਾਰ ਉੱਤੇ ਵੀ ਗੋਲੀਬਾਰੀ ਹੋਣ ਦੀ ਜਾਣਕਾਰੀ ਮਿਲੀ ਹੈ।

ਪੁਲਿਸ ਮੁਤਾਬਕ ਸ਼ੱਕੀ ਮੁਲਜ਼ਮ ਫਰਾਰ ਹੈ ਅਤੇ ਉਸਦੀ ਭਾਲ ਲਈ ਛਾਪੇਮਾਰੀ ਵੱਡੀ ਪੱਧਰ ਉੱਤੇ ਜਾਰੀ ਹੈ।