ਕੇਜਰੀਵਾਲ ਦਾ ਤੀਜਾ ਸਹੁੰ ਚੁੱਕ ਸਮਾਗਮ ਅੱਜ

02/16/2020 9:40:45 AM

ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਅੱਜ ਤੀਜੀ ਵਾਰ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਰਹੇ ਹਨ।

ਦਿੱਲੀ ਦੇ ਇਤਿਹਾਸਕ ਰਾਮ ਲੀਲ਼ਾ ਮੈਦਾਨ ਵਿਚ ਇੱਕ ਵਿਸ਼ਾਲ ਪੰਡਾਲ ਸਜਾਇਆ ਗਿਆ ਹੈ, ਜਿੱਥੋਂ ਕੇਜਰੀਵਾਲ ਆਪਣੇ ਹਜ਼ਾਰਾਂ ਸਮਰਥਕਾਂ ਅਤੇ 50 ਖ਼ਾਸ ਮਹਿਮਾਨਾਂ ਦੀ ਹਾਜ਼ਰੀ ਵਿਚ ਆਪਣੇ ਅਹੁਦੇ ਦੀ ਸਹੁੰ ਚੁੱਕਣਗੇ।

ਇਸ ਸਮਾਗਮ ਵਿਚ ਪੰਜਾਬ ਸਣੇ ਕਈ ਹੋਰ ਸੂਬਿਆਂ ਤੋਂ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰ ਵੀ ਪਹੁੰਚ ਰਹੇ ਹਨ।

ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ, ਸੂਬੇ ਦੇ ਵਿਧਾਇਕ ਅਤੇ ਪਾਰਟੀ ਇਕਾਈ ਦੇ ਆਗੂ ਅਤੇ ਵਰਕਰ ਵੀ ਵੱਡੀ ਗਿਣਤੀ ਵਿਚ ਸਮਾਗਮ ਦੇ ਗਵਾਹ ਬਣਨਗੇ।

ਇਹ ਵੀ ਪੜੋ:

  • ਅਰਵਿੰਦ ਕੇਜਰੀਵਾਲ ਦਾ ਸਹੁੰ ਚੁੱਕ ਸਮਾਗਮ: ਸ਼ੰਘਰਸ ਤੋਂ ਸੱਤਾ ਤੱਕ ਪਹੁੰਚਣ ਦੀ ਪੂਰੀ ਕਹਾਣੀ
  • ਦਿੱਲੀ ਸਰਕਾਰ ਦਾ ਸਹੁੰ ਚੁੱਕ ਸਮਾਗਮ : ਕੇਜਰੀਵਾਲ ਦੀ ਜਿੱਤ ਜਾਂ ਨਰਿੰਦਰ ਮੋਦੀ ਦੀ ਹਾਰ
  • ਜਦੋਂ ਖੇਤ ਮਜ਼ਦੂਰ ਦੀ ਲਾਟਰੀ ਨਿਕਲੀ ਤਾਂ ਕਰਜ਼ਾ ਯਾਦ ਆਇਆ

ਅਰਵਿੰਦ ਕੇਜਰੀਵਾਲ ਨੇ ਬੀਤੀ ਰਾਤ ਆਪਣੇ ਮੰਤਰੀ ਮੰਡਲ ਨਾਲ ਗੈਰ-ਰਸਮੀ ਮੁਲਾਕਾਤ ਕੀਤੀ ਅਤੇ ਰਾਤਰੀ ਭੋਜ ਸਾਂਝਾ ਕੀਤਾ।

ਐਤਵਾਰ ਸਵੇਰੇ ਇੱਕ ਟਵੀਟ ਰਾਹੀ ਕੇਜਰੀਵਾਲ ਨੇ ਸਹੁੰ ਚੁੱਕ ਸਮਾਗਮ ਵਿਚ ਪਹੁੰਚਣ ਦਾ ਸਭ ਨੂੰ ਸੱਦਾ ਦਿੱਤਾ ਅਤੇ ਦਿੱਲੀ ਦੇ ਲੋਕਾਂ ਤੋਂ ਅਸ਼ਰੀਵਾਦ ਮੰਗਿਆ।

https://twitter.com/ArvindKejriwal/status/1228884257352929281

ਇਹ ਵੀ ਪੜੋ

  • ਕੋਰੋਨਾਵਾਇਰਸ: ''ਖੁਦਕੁਸ਼ੀ ਮਿਸ਼ਨ'' ਦਾ ਹਿੱਸਾ ਬਣ ਕੇ ਪੰਜਾਬੀ ਡਾਕਟਰ ਬਣਿਆ ਚੀਨੀਆਂ ਲਈ ''ਹੀਰੋ''
  • ਕੀ ਕੋਰੋਨਾਵਾਇਰਸ ਚੀਨੀ ਸਮਾਨ ਨੂੰ ਛੂਹਣ ਨਾਲ ਫੈਲ ਸਕਦਾ ਹੈ
  • ਕੋਰੋਨਾਵਾਇਰਸ: ਚੀਨ ''ਚ MBBS ਕਰਨ ਕਿਉਂ ਜਾਂਦੇ ਨੇ ਹਰਿਆਣੇ ਦੇ ਮੁੰਡੇ-ਕੁੜੀਆਂ

ਇਹ ਵੀ ਦੇਖੋ

https://www.youtube.com/watch?v=7J9dkDOpybI

https://www.youtube.com/watch?v=rTvrr170AJM

https://www.youtube.com/watch?v=aHZwCs6zWB8

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)