ਸੰਗਰੂਰ: ਸਕੂਲ ਵੈਨ ਨੂੰ ਅੱਗ ਲੱਗਣ ਕਾਰਨ 4 ਬੱਚਿਆਂ ਦੀ ਮੌਤ

02/15/2020 5:10:45 PM

ਸੰਗਰੂਰ ਦੇ ਲੌਂਗੋਵਾਲ ਵਿੱਚ ਇੱਕ ਸਕੂਲ ਵੈਨ ਨੂੰ ਅਚਾਨਕ ਅੱਗ ਲੱਗਣ ਕਾਰਨ 4 ਬੱਚਿਆਂ ਦੀ ਜ਼ਿੰਦਾ ਸੜਨ ਕਰਕੇ ਮੌਤ ਹੋ ਗਈ ਹੈ।

ਸੰਗਰੂਰ ਦੇ ਡੀਸੀ ਘਨਸ਼ਿਆਮ ਥੋਰੀ ਨੇ ਦੱਸਿਆ, "ਸਿਮਰਨ ਸਕੂਲ ਦੀ ਵੈਨ ਨੇ ਅੱਗ ਫੜ ਲਈ ਅਤੇ ਇਸ ਵਿੱਚ ਕੁੱਲ 12 ਬੱਚੇ ਸਨ, ਜਿਨ੍ਹਾਂ ਵਿੱਚੋਂ 8 ਬੱਚਿਆਂ ਤਾਂ ਸਹੀ ਸਲਾਮਤ ਕੱਢ ਲਿਆ ਗਿਆ। ਉਸ ਤੋਂ ਬਾਅਦ ਅੱਗ ਵਧ ਗਈ ਅਤੇ ਇਸ ਵਿੱਚ 4 ਬੱਚਿਆਂ ਦੀ ਮੌਤ ਹੋ ਗਈ।"

ਹਾਦਸੇ ਤੋਂ ਬਾਅਦ ਡਰਾਈਵਰ ਮੌਕੇ ਤੋਂ ਭੱਜ ਗਿਆ।

ਮੁੱਖ ਮੰਤਰੀ ਨੇ ਦਿੱਤੇ ਜਾਂਚ ਦੇ ਹੁਕਮ

ਇਸ ਹਾਦਸੇ ਬਾਰੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਇਸ ਦੀ ਮੈਜਿਸਟ੍ਰੀਅਲ ਜਾਂਚ ਦੇ ਆਦੇਸ਼ ਦਿੱਤੇ ਹਨ।

ਉਨ੍ਹਾਂ ਨੇ ਲਿਖਿਆ ਹੈ, "ਸੰਗਰੂਰ ਵਿੱਚੋਂ ਬੇਹੱਦ ਮੰਦਭਾਗੀ ਖ਼ਬਰ ਆਈ ਹੈ ਕਿ 4 ਬੱਚਿਆਂ ਦੀ ਸਕੂਲ ਵੈਨ ਨੂੰ ਅੱਗ ਲੱਗਣ ਕਾਰਨ ਮੌਤ ਹੋ ਗਈ ਹੈ ਅਤੇ ਜਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਡੀਸੀ ਅਤੇ ਐੱਸਐੱਸਪੀ ਸੰਗਰੂਰ ਮੌਕੇ ''ਤੇ ਮੌਜੂਦ ਹਨ ਅਤੇ ਮੈਂ ਮੈਜਿਸਟ੍ਰੀਅਲ ਜਾਂਚ ਦੇ ਦਿੱਤੇ ਹਨ। ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।"

https://twitter.com/capt_amarinder/status/1228632457190100993

ਇਹ ਵੀ ਪੜ੍ਹੋ-

  • ਰਤਨ ਟਾਟਾ ਦੀ ਪ੍ਰੇਮ ਕਹਾਣੀ ਅਧੂਰੀ ਕਿਵੇਂ ਰਹਿ ਗਈ
  • ਜਦੋਂ ਖੇਤ ਮਜ਼ਦੂਰ ਦੀ ਲਾਟਰੀ ਨਿਕਲੀ ਤਾਂ ਕਰਜ਼ਾ ਯਾਦ ਆਇਆ
  • Quiz: ਤੁਸੀਂ ਪੀਵੀ ਸਿੰਧੂ ਬਾਰੇ ਕੀ ਜਾਣਦੇ ਹੋ?

ਸ਼੍ਰੋਮਣੀ ਅਕਾਲੀ ਦੇ ਆਗੂ ਦਲਜੀਤ ਸਿੰਘ ਚੀਮਾ ਨੇ ਵੀ ਟਵੀਟ ਕਰਦਿਆਂ ਹਾਦਸੇ ''ਤੇ ਦੁੱਖ ਜ਼ਾਹਿਰ ਕੀਤਾ।

https://twitter.com/drcheemasad/status/1228630975078207490

ਉਨ੍ਹਾਂ ਨੇ ਲਿਖਿਆ, "ਸੰਗਰੂਰ ਨੇੜੇ ਸਕੂਲ ਵੈਨ ਨੂੰ ਅੱਗ ਲੱਗਣ ਕਾਰਨ ਜਿਨ੍ਹਾਂ ਪਰਿਵਾਰਾਂ ਨੇ ਆਪਣੇ ਬੱਚਿਆਂ ਨੂੰ ਗੁਆਇਆ ਹੈ, ਉਨ੍ਹਾਂ ਲਈ ਮੇਰੇ ਦਿਲ ਭਰ ਆਇਆ ਹੈ।

ਇਸ ਦੁਖਾਂਤ ਨੇ ਪੂਰੇ ਰਾਸ਼ਟਰ ਨੂੰ ਹੈਰਾਨ ਕਰ ਦਿੱਤਾ ਹੈ। ਜ਼ਖਮੀਆਂ ਲਈ ਜਲਦ ਤੰਦੁਰਤਸੀ ਲਈ ਪ੍ਰਾਰਥਨਾਵਾਂ। ਮੈਂ ਸੂਬਾ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਦੁਖੀ ਪਰਿਵਾਰਾਂ ਲਈ ਹਰ ਤਰ੍ਹਾਂ ਦੀ ਸਹਾਇਤਾ ਦਿੱਤੀ ਜਾਵੇ।"

ਇਹ ਵੀ ਦੇਖੋ

https://www.youtube.com/watch?v=izxc_XMhvl0

https://www.youtube.com/watch?v=yNeCPyejpaQ

https://www.youtube.com/watch?v=MMeeukIVFog

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)