ਰਤਨ ਟਾਟਾ ਦੀ ਪ੍ਰੇਮ ਕਹਾਣੀ ਅਧੂਰੀ ਕਿਵੇਂ ਰਹਿ ਗਈ

02/15/2020 3:10:45 PM

ਟਾਟਾ ਗਰੁੱਪ ਦੇ ਸਾਬਕਾ ਚੇਅਰਮੈਨ ਰਤਨ ਟਾਟਾ ਅੱਜ-ਕੱਲ੍ਹ ਸੋਸ਼ਲ ਮੀਡੀਆ ''ਤੇ ਸੁਰਖੀਆਂ ਵਿੱਚ ਹਨ। ਸੋਸ਼ਲ ਮੀਡੀਆ ਪੋਸਟ ਲਈ ਜਾਣੀ ਜਾਂਦੀ ਵੈੱਬਸਾਈਟ (ਬਲੌਗ) ''ਹਿਊਮਨਜ਼ ਆਫ਼ ਬੌਂਬੇ'' ਦੇ ਨਾਲ ਗੱਲਬਾਤ ''ਚ ਰਤਨ ਟਾਟਾ ਨੇ ਆਪਣੀ ਜ਼ਿੰਦਗੀ ਦੇ ਕਈ ਪਲਾਂ ਨੂੰ ਸਾਂਝਾ ਕੀਤਾ ਹੈ...

ਕਿਵੇਂ ਉਨ੍ਹਾਂ ਨੂੰ ਇੱਕ ਕੁੜੀ ਨਾਲ ਪਿਆਰ ਹੋ ਗਿਆ ਸੀ

ਕਿਵੇਂ ਉਹ ਤਕਰੀਬਨ ਵਿਆਹ ਤੱਕ ਪਹੁੰਚ ਚੁੱਕੇ ਸ

ਮਾਂ-ਪਿਓ ਦੇ ਤਲਾਕ ਦਾ ਉਨ੍ਹਾਂ ''ਤੇ ਕੀ ਅਸਰ ਹੋਇਆ

ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀਆਂ ਤਸਵੀਰਾਂ ਨੂੰ ਸਾਂਝਾ ਕੀਤਾ ਹੈ।

ਤਿੰਨ ਹਿੱਸਿਆਂ ਦੀ ਸੀਰੀਜ਼ ਦੇ ਪਹਿਲੇ ਚੈਪਟਰ ਵਿੱਚ ਉਨ੍ਹਾਂ ਲਿਖਿਆ, ''ਮੇਰਾ ਬਚਪਨ ਬਹੁਤ ਚੰਗਾ ਸੀ, ਪਰ ਜਿਵੇਂ-ਜਿਵੇਂ ਮੈਂ ਅਤੇ ਮੇਰੇ ਭਰਾ ਵੱਡੇ ਹੋਏ, ਮਾਪਿਆਂ ਦੇ ਤਲਾਕ ਦੀ ਵਜ੍ਹਾ ਕਰ ਕੇ ਸਾਨੂੰ ਦੋਵਾਂ ਨੂੰ ਕਾਫ਼ੀ ਔਕੜਾਂ ਝੱਲਣੀਆਂ ਪਈਆਂ, ਕਿਉਂਕਿ ਉਨ੍ਹਾਂ ਦਿਨਾਂ ''ਚ ਤਲਾਕ ਕੋਈ ਅੱਜ ਵਾਂਗ ਆਮ ਗੱਲ ਨਹੀਂ ਸੀ।''''

Getty Images

ਉਨ੍ਹਾਂ ਨੇ ਕਿਹਾ, ''''ਪਰ ਮੇਰੀ ਦਾਦੀ ਨੇ ਸਾਡਾ ਹਰ ਲਿਹਾਜ਼ ਨਾਲ ਖ਼ਿਆਲ ਰੱਖਿਆ। ਮੇਰੀ ਮਾਂ ਦੇ ਦੁਬਾਰਾ ਵਿਆਹ ਕਰਨ ਤੋਂ ਬਾਅਦ ਸਕੂਲ ''ਚ ਮੁੰਡੇ ਸਾਡੇ ਬਾਰੇ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਸਨ, ਸਾਨੂੰ ਛੇੜਦੇ ਸਨ, ਉਕਸਾਉਂਦੇ ਸਨ।"

"ਪਰ ਸਾਡੀ ਦਾਦੀ ਲਗਾਤਾਰ ਸਾਨੂੰ ਦੱਸਦੀ ਰਹੀ ਕਿ ਅਜਿਹਾ ਨਾ ਕਹੋ ਜਾਂ ਸ਼ਾਂਤ ਕਿਵੇਂ ਰਹਿਣਾ ਹੈ ਅਤੇ ਹਰ ਕੀਮਤ ''ਤੇ ਆਪਣੀ ਇੱਜ਼ਤ ਬਣਾ ਕੇ ਰੱਖਣੀ ਹੈ।''''

ਰਤਨ ਟਾਟਾ ਨੇ ਆਪਣੇ ਪਿਤਾ ਦੇ ਨਾਲ ਮਤਭੇਦਾਂ ਦਾ ਵੀ ਜ਼ਿਕਰ ਕੀਤਾ ਹੈ

ਰਤਨ ਟਾਟਾ ਨੇ ਦੱਸਿਆ, ''''ਹੁਣ ਇਹ ਕਹਿਣਾ ਸੌਖਾ ਹੈ ਕਿ ਕੌਣ ਗ਼ਲਤ ਸੀ ਅਤੇ ਕੌਣ ਸਹੀ। ਮੈਂ ਵਾਇਲਨ ਸਿੱਖਣਾ ਚਾਹੁੰਦਾ ਸੀ, ਪਰ ਮੇਰੇ ਪਿਤਾ ਚਾਹੁੰਦੇ ਸਨ ਕਿ ਮੈਂ ਪਿਆਨੋ ਸਿੱਖਾਂ।"

"ਮੈਂ ਪੜ੍ਹਨ ਲਈ ਅਮਰੀਕਾ ਜਾਣਾ ਚਾਹੁੰਦਾ ਸੀ, ਪਰ ਉਹ ਚਾਹੁੰਦੇ ਸਨ ਕਿ ਮੈਂ ਬ੍ਰਿਟੇਨ ''ਚ ਰਹਾਂ। ਮੈਂ ਆਰਕਿਟੇਕ ਬਣਨਾ ਚਾਹੁੰਦਾ ਸੀ, ਪਰ ਉਨ੍ਹਾਂ ਦੀ ਜ਼ਿਦ ਸੀ ਕਿ ਮੈਂ ਇੰਜੀਨੀਅਰ ਕਿਉਂ ਨਹੀਂ ਬਣਦਾ।''''

ਬਾਅਦ ਵਿੱਚ ਰਤਨ ਟਾਟਾ ਪੜ੍ਹਨ ਲਈ ਅਮਰੀਕਾ ਦੀ ਕਾਰਨੇਲ ਯੂਨੀਵਰਸਿਟੀ ਗਏ ਅਤੇ ਉਨ੍ਹਾਂ ਨੇ ਇਸ ਦਾ ਪੂਰਾ ਸਿਹਰਾ ਆਪਣੀ ਦਾਦੀ ਨੂੰ ਦਿੱਤਾ।

ਇਹ ਵੀ ਪੜ੍ਹੋ:

  • ਜਦੋਂ ਖੇਤ ਮਜ਼ਦੂਰ ਦੀ ਲਾਟਰੀ ਨਿਕਲੀ ਤਾਂ ਕਰਜ਼ਾ ਯਾਦ ਆਇਆ
  • Quiz: ਤੁਸੀਂ ਪੀਵੀ ਸਿੰਧੂ ਬਾਰੇ ਕੀ ਜਾਣਦੇ ਹੋ?
  • ਕਾਲਜ ''ਚ ਕੁੜੀਆਂ ਨੂੰ ''ਲਵ-ਮੈਰਿਜ'' ਨਾ ਕਰਵਾਉਣ ਦੀ ਚੁਕਾਈ ਸਹੁੰ

ਉਨ੍ਹਾਂ ਨੇ ਦੱਸਿਆ, ''''ਮੈਂ ਮਕੈਨਿਕਲ ਇੰਜੀਨੀਅਰਿੰਗ ''ਚ ਦਾਖ਼ਲਾ ਲਿਆ ਸੀ, ਪਰ ਬਾਅਦ ''ਚ ਮੈਂ ਆਰਕਿਟੇਕਚਰ ਦੀ ਡਿਗਰੀ ਲਈ।''''

ਫ਼ਿਰ ਰਤਨ ਟਾਟਾ ਲੌਸ ਏਂਜਲਿਸ ''ਚ ਨੌਕਰੀ ਕਰਨ ਲੱਗੇ ਜਿੱਥੇ ਉਨ੍ਹਾਂ ਨੇ ਦੋ ਸਾਲ ਤੱਕ ਕੰਮ ਕੀਤਾ।

ਇੰਝ ਟੁੱਟਿਆ ਰਿਸ਼ਤਾ

ਉਨ੍ਹਾਂ ਦਿਨਾਂ ਨੂੰ ਚੇਤੇ ਕਰਦਿਆਂ ਰਤਨ ਟਾਟਾ ਕਹਿੰਦੇ ਹਨ, ''''ਉਹ ਕਾਫ਼ੀ ਚੰਗਾ ਸਮਾਂ ਸੀ - ਮੌਸਮ ਬਹੁਤ ਸੁਹਾਵਨਾ ਸੀ, ਮੇਰੇ ਕੋਲ ਆਪਣੀ ਗੱਡੀ ਸੀ ਅਤੇ ਮੈਨੂੰ ਆਪਣੀ ਨੌਕਰੀ ਨਾਲ ਪਿਆਰ ਸੀ।''''

ਇਸੇ ਸ਼ਹਿਰ ''ਚ ਰਤਨ ਟਾਟਾ ਨੂੰ ਆਪਣੀ ਪਸੰਦੀਦਾ ਕੁੜੀ ਮਿਲੀ ਅਤੇ ਉਨ੍ਹਾਂ ਨੂੰ ਪਿਆਰ ਹੋਇਆ।

ਰਤਨ ਟਾਟਾ ਕਹਿੰਦੇ ਹਨ, ''''ਇਹ ਲੌਸ ਏਂਜਲਿਸ ਸੀ ਜਿੱਥੇ ਮੈਨੂੰ ਪਿਆਰ ਹੋਇਆ ਅਤੇ ਮੈਂ ਉਸ ਕੁੜੀ ਨਾਲ ਵਿਆਹ ਕਰਨ ਵਾਲਾ ਸੀ, ਪਰ ਉਦੋਂ ਮੈਂ ਭਾਰਤ ਆਉਣ ਦਾ ਫ਼ੈਸਲਾ ਕੀਤਾ ਕਿਉਂਕਿ ਮੇਰੀ ਦਾਦੀ ਦੀ ਸਿਹਤ ਠੀਕ ਨਹੀਂ ਰਹਿੰਦੀ ਸੀ।"

"ਮੈਂ ਇਹ ਸੋਚ ਕੇ ਘਰ ਆ ਗਿਆ ਕਿ ਜਿਸ ਕੁੜੀ ਨਾਲ ਮੈਂ ਵਿਆਹ ਕਰਨਾ ਚਾਹੁੰਦਾ ਹਾਂ ਉਹ ਵੀ ਮੇਰੇ ਨਾਲ ਭਾਰਤ ਆ ਜਾਵੇਗੀ, ਪਰ 1962 ਦੀ ਭਾਰਤ-ਚੀਨ ਲੜਾਈ ਦੇ ਚਲਦਿਆਂ ਉਸ ਕੁੜੀ ਦੇ ਮਾਤਾ-ਪਿਤਾ ਉਸ ਦੇ ਭਾਰਤ ਆਉਣ ਦੇ ਪੱਖ ਵਿੱਚ ਨਹੀਂ ਸਨ ਅਤੇ ਇਸ ਤਰ੍ਹਾਂ ਇਹ ਰਿਸ਼ਤਾ ਟੁੱਟਾ ਗਿਆ।''''

ਇੰਸਟਾਗ੍ਰਾਮ ''ਤੇ ਇਸ ਪੋਸਟ ਨੂੰ ਸ਼ੁਰਆਤੀ 20 ਘੰਟਿਆਂ ਵਿੱਚ ਇੱਕ ਲੱਖ 40 ਹਜ਼ਾਰ ਤੋ ਵੱਧ ਲਾਇਕਸ ਮਿਲੇ। ਫ਼ੇਸਬੁੱਕ ''ਤੇ ਢਾਈ ਹਜ਼ਾਰ ਤੋਂ ਵੱਧ ਲੋਕਾਂ ਨੇ ਇਸ ਨੂੰ ਸ਼ੇਅਰ ਕੀਤਾ।

ਮੋਨਿਕਾ ਮ੍ਰਿਧਾ ਨੇ ਲਿਖਿਆ, ''ਮੈਨੂੰ ਦੂਜੀ ਅਤੇ ਤੀਜੀ ਕਿਸ਼ਤ ਦਾ ਇੰਤਜ਼ਾਰ ਰਹੇਗਾ।''''

ਅਬਦੁਲ ਅਲੀ ਨੇ ਲਿਖਿਆ, ''''ਹਿਊਮਨਜ਼ ਆਫ਼ ਬੌਂਬੇ ਦੀ ਸਭ ਤੋਂ ਬਿਹਤਰੀਨ ਸੀਰੀਜ਼। ਭਾਰਤ ਵਿੱਚ ਹਰ ਕੋਈ ਰਤਨ ਟਾਟਾ ਬਾਰੇ ਵੱਧ ਤੋਂ ਵੱਧ ਜਾਣਨਾ ਚਾਹੁੰਦਾ ਹੈ।''''

https://www.instagram.com/p/B8alfqknjpQ/?utm_source=ig_embed

ਰਤਨ ਟਾਟਾ ਨੇ ਬੀਤੇ ਦਿਨਾਂ ''ਚ ਇੰਸਟਾਗ੍ਰਾਮ ''ਤੇ ਫੋਲੋਅਰਜ਼ ਦੀ ਗਿਣਤੀ 10 ਲੱਖ ਤੋਂ ਪਾਰ ਹੋਣ ''ਤੇ ਖੁਸ਼ੀ ਜ਼ਾਹਰ ਕੀਤੀ ਅਤੇ ਲਿਖਿਆ ਸੀ, ''''ਮੈਂ ਹੁਣ ਦੇਖਿਆ ਕਿ ਇਸ ਪੇਜ ''ਤੇ ਲੋਕਾਂ ਦੀ ਗਿਣਤੀ ਇੱਕ ਮੁਕਾਮ ਤੱਕ ਪਹੁੰਚ ਗਈ ਹੈ। ਮੈਂ ਇਸ ਦੇ ਲਈ ਤੁਹਾਡਾ ਸਭ ਦਾ ਧੰਨਵਾਦ ਕਰਦਾ ਹਾਂ। ਇਹ ਕਮਾਲ ਦਾ ਆਨਲਾਈਨ ਪਰਿਵਾਰ ਹੈ, ਜਿਸ ਬਾਰੇ ਮੈਂ ਇੰਸਟਾਗ੍ਰਾਮ ਨਾਲ ਜੁੜਦੇ ਵੇਲੇ ਸੋਚਿਆ ਵੀ ਨਹੀਂ ਸੀ।''''

ਰਤਨ ਟਾਟਾ ਦੀ ਇਸ ਪੋਸਟ ਨੂੰ ਪੰਜ ਲੱਖ ਤੋਂ ਵੱਧ ਲਾਈਕਸ ਮਿਲੇ ਸਨ।


ਸੌਖੇ ਤਰੀਕੇ ਬੀਬੀਸੀ ਪੰਜਾਬੀ ਆਪਣੇ ਫ਼ੋਨ ''ਤੇ ਲਿਆਉਣ ਲਈ ਇਹ ਵੀਡੀਓ ਦੇਖੋ:

https://www.youtube.com/watch?v=xWw19z7Edrs&t=1s

NRI ਨਾਲ ਵਿਆਹ ਕਰਵਾਉਣ ਤੋਂ ਪਹਿਲਾਂ ਕੁਝ ਜ਼ਰੂਰੀ ਸਵਾਲ - ਦੇਖੋ ਵੀਡੀਓ

https://www.youtube.com/watch?v=rTvrr170AJM

''ਇੱਕੋ ਮਿੱਕੇ'' ਲੈ ਕੇ ਆਇਆ ''ਗੁਰਮੁਖੀ ਦਾ ਬੇਟਾ'' - ਸਤਿੰਦਰ ਸਰਤਾਜ ਨਾਲ ਖ਼ਾਸ ਗੱਲਬਾਤ ਦੇਖੋ

https://www.youtube.com/watch?v=yNeCPyejpaQ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)