ਓਮਾਨ ''''ਚ ਫਸੀਆਂ 100 ਤੋਂ ਵੱਧ ਔਰਤਾਂ, 14 ਪੰਜਾਬਣਾਂ ਵੀ ਸ਼ਾਮਲ — 5 ਮੁੱਖ ਖ਼ਬਰਾਂ

02/15/2020 8:25:46 AM

Getty Images
ਔਰਤਾਂ ਨੇ ਦਾਅਵਾ ਕੀਤਾ ਹੈ ਕਿ ਉਹ ਆਪਣੇ ਮਾਲਕਾਂ ਦੀਆਂ ਸਤਾਈਆਂ ਹੋਈਆਂ ਹਨ (ਸੰਕੇਤਕ ਤਸਵੀਰ)

ਮਸਕਟ (ਓਮਾਨ) ਵਿੱਚ 104 ਭਾਰਤੀ ਔਰਤਾਂ ਫਸੀਆਂ ਹੋਈਆਂ ਹਨ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ 89 ਭਾਰਤੀ ਔਰਤਾਂ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ। ਵੀਡੀਓ ''ਚ ਦਿਖ ਰਿਹਾ ਹੈ ਕਿ ਇਨ੍ਹਾਂ ਔਰਤਾਂ ਨੇ ਮਸਕਟ ''ਚ ਭਾਰਤੀ ਸਫ਼ਾਰਤਖ਼ਾਨੇ ਵਿੱਚ ਪਨਾਹ ਲਈ ਹੈ।

ਔਰਤਾਂ ਨੇ ਦਾਅਵਾ ਕੀਤਾ ਹੈ ਕਿ ਉਹ ਆਪਣੇ ਮਾਲਕਾਂ ਦੀਆਂ ਸਤਾਈਆਂ ਹੋਈਆਂ ਹਨ।

ਬਹੁਤੀਆਂ ਔਰਤਾਂ ਆਂਧਰਾ ਪ੍ਰਦੇਸ਼ ਦੀਆਂ ਹਨ ਅਤੇ ਇਨ੍ਹਾਂ ''ਚੋਂ 14 ਪੰਜਾਬ ਤੋਂ ਹਨ।

ਵਾਇਰਲ ਹੋ ਰਹੇ ਚਾਰ ਮਿਨਟ ਦੇ ਵੀਡੀਓ ਵਿੱਚ ਇਨ੍ਹਾਂ ਔਰਤਾਂ ਨੇ ਆਪਣੇ ਹਾਲਾਤ ਬਿਆਨ ਕਰਦਿਆਂ ਦੱਸਿਆਂ ਹੈ ਕਿ ਕਿਵੇਂ ਪਹਿਲਾਂ ਭਾਰਤ ਅਤੇ ਫ਼ਿਰ ਦੁਬਈ ਵਿੱਚ ਉਹ ਟ੍ਰੈਵਲ ਏਜੰਟਾਂ ਦੇ ਧੋਖੇ ਦਾ ਸ਼ਿਕਾਰ ਹੋਈਆਂ ਹਨ।

ਦੁਬਈ ਦੇ ਨਾਮੀਂ ਪੰਜਾਬੀ ਕਾਰੋਬਾਰੀ ਐੱਸ ਪੀ ਸਿੰਘ ਓਬਰਾਏ ਨੇ ਭਾਰਤੀ ਸਫ਼ਾਰਤਖ਼ਾਨੇ ਨੂੰ ਇਨ੍ਹਾਂ ਔਰਤਾਂ ਦੇ ਨਵੇਂ ਪਾਸਪੋਰਟ ਬਣਾਉਣ ਦੀ ਗੁਜ਼ਾਰਿਸ਼ ਕੀਤੀ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ


ਪੁਲਵਾਮਾ ਹਮਲਾ: ਮਾਰੇ ਗਏ ਜਵਾਨ ਦੇ ਪਰਿਵਾਰ ਨਾਲ ਸਰਕਾਰੀ ਬੇਰੁਖ਼ੀ

ਇੱਕ ਸਾਲ ਪਹਿਲਾਂ ਹੀ ਪੁਲਵਾਮਾ ''ਚ ਅੱਤਵਾਦੀ ਹਮਲੇ ''ਚ ਮਾਰੇ ਗਏ ਜਵਾਨਾਂ ਦੀਆਂ ਲਾਸ਼ਾਂ ਜਦੋਂ ਰਾਜਸਥਾਨ ਪਹੁੰਚੀਆਂ, ਤਾਂ ਅੱਖ ਨਮ ਸੀ।

ਉਸ ਗ਼ਮਜ਼ਦਾ ਮਾਹੌਲ ''ਚ ਹੀ ਸਰਕਾਰਾਂ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਦਿਖਾਉਂਦੇ ਹੋਏ ਕੁਝ ਵਾਅਦੇ ਕੀਤੇ ਸੀ। ਉਹ ਵਾਅਦੇ ਜੋ ਅਜੇ ਵੀ ਅਧੂਰੇ ਹਨ। ਕਦੇ ਕੇਂਦਰ ਸਰਕਾਰ ਦੀ ਅਨਦੇਖੀ ਤਾਂ ਕਦੇ ਸੂਬਾ ਸਰਕਾਰ ਦੀ ਬੇਰੁਖ਼ੀ।

ਪੁਲਵਾਮਾ ਹਮਲੇ ''ਚ ਰਾਜਸਥਾਨ ਦੇ ਪੰਜ ਜਵਾਨ ਹਮਲੇ ਦਾ ਸ਼ਿਕਾਰ ਹੋਏ ਸਨ। ਇਨ੍ਹਾਂ ''ਚ ਜੈਪੂਰ ਜ਼ਿਲ੍ਹੇ ਦੇ ਗੋਵਿੰਦਪੁਰ ਬਾਸੜੀ ਦੇ ਰੋਹਿਤਾਸ਼ ਲਾਂਬਾ ਅਤੇ ਭਰਤਪੁਰ ਜ਼ਿਲ੍ਹੇ ''ਚ ਸੁੰਦਰਵਾਲੀ ਦੇ ਜੀਤਰਾਮ ਗੁਰਜਰ ਦਾ ਨਾਮ ਵੀ ਸ਼ਾਮਲ ਸੀ।

ਇਨ੍ਹਾਂ ਦੋਵਾਂ ਜਵਾਨਾਂ ਦੇ ਪਰਿਵਾਰ ਵਾਲਿਆਂ ਨੇ ਬੀਬੀਸੀ ਨੂੰ ਕਿਹਾ, ''''ਸੂਬਾ ਸਰਕਾਰ ਨੇ ਘਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ। ਪਰ ਇਹ ਵਾਅਦਾ ਹੀ ਰਹਿ ਗਿਆ।''''

ਇਸ ਖ਼ਬਰ ਨੂੰ ਤਫ਼ਸੀਲ ''ਚ ਪੜ੍ਹਨ ਲਈ ਇੱਥੇ ਕਲਿੱਕ ਕਰੋ

ਪੁਲਵਾਮਾ ਹਮਲੇ ਦੇ 1 ਸਾਲ ਬਾਅਦ ਸਵਾਲ ਖੜ੍ਹੇ - ਵੀਡੀਓ ਦੇਖੋ

https://www.youtube.com/watch?v=lxatrS8ZaV0


ਕਾਲਜ ਦੀਆਂ ਵਿਦਿਆਰਥਣਾਂ ਨੂੰ ਕੱਪੜੇ ਲਾਹੁਣ ਨੂੰ ਕਿਹਾ ਗਿਆ

ਗੁਜਰਾਤ ਦੇ ਭੁਜ ਦੇ ਇੱਕ ਕਾਲਜ ਦੀਆਂ ਵਿਦਿਆਰਥਣਾਂ ਨੂੰ ਕਥਿਤ ਤੌਰ ''ਤੇ ਜਬਰਨ ਇਸ ਗੱਲ ਦੀ ਜਾਂਚ ਲਈ ਅੰਡਰਵੀਅਰ ਲੁਹਾਏ ਗਏ ਕਿ ਉਨ੍ਹਾਂ ਨੂੰ ਕਿਤੇ ਪੀਰੀਅਡ ਤਾਂ ਨਹੀਂ ਆਏ।

ਜਾਣਕਾਰੀ ਮੁਤਾਬਕ ਸ਼੍ਰੀ ਸਹਿਜਾਨੰਦ ਗਰਲਜ਼ ਇੰਸਟੀਚਿਊਟ ਦੇ ਹੋਸਟਲ ਮੁਖੀ ਨੇ ਪ੍ਰਿੰਸਿਪਲ ਨੂੰ ਸ਼ਿਕਾਇਤ ਕੀਤੀ ਸੀ ਕਿ ਕੁਝ ਕੁੜੀਆਂ ਨੇ ਮਾਹਵਾਰੀ ਦੌਰਾਨ ਹੋਸਟਲ ਦੀ “ਧਾਰਮਿਕ ਪਰੰਪਰਾ ਦੀ ਬੇਅਦਬੀ ਕੀਤੀ ਹੈ”।

ਇਸ ਸ਼ਿਕਾਇਤ ਤੋਂ ਬਾਅਦ ਵਿਦਿਆਰਥਣਾਂ ਨੂੰ ਸਵਾਮੀਨਾਰਾਇਣ ਸੰਪ੍ਰਦਾਇ ਦੇ ਨਿਯਮਾਂ ਨੂੰ ਲੈ ਕੇ ਸਖ਼ਤ ਗੱਲਾਂ ਕਹੀਆਂ ਗਈਆਂ ਕਿ ਜੋ ਵੀ ਵਿਦਿਆਰਥਣਾਂ ਮਾਹਵਾਰੀ ਤੋਂ ਲੰਘ ਰਹੀਆਂ ਸਨ ਉਹ ਸਾਹਮਣੇ ਆਈਆਂ।

ਪੂਰੀ ਖ਼ਬਰ ਲਈ ਇਹ ਵੀਡੀਓ ਜ਼ਰੂਰ ਦੇਖੋ

https://www.facebook.com/BBCnewsPunjabi/videos/vb.314780205644442/549151512367238/


ਹਰਿਆਣਾ ਦੀ ਵੱਖਰੀ ਗੁਰਦੁਆਰਾ ਕਮੇਟੀ ਨੂੰ ਲੈ ਕੇ SAD-BJP ਵਫ਼ਦ ਰਾਜਪਾਲ ਨੂੰ ਕਿਉਂ ਮਿਲਿਆ?

ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ''ਚ ਅਕਾਲੀ-ਭਾਜਪਾ ਵਫ਼ਦ ਨੇ ਰਾਜਪਾਲ ਵੀ ਪੀ ਸਿੰਘ ਬਦਨੌਰ ਨਾਲ ਮੁਲਾਕਾਤ ਕੀਤੀ।

Getty Images

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਮੁਲਾਕਾਤ ਦਾ ਕਾਰਨ ਹਰਿਆਣਾ ਦੀ ਵੱਖਰੀ ਗੁਰਦੁਆਰਾ ਕਮੇਟੀ ਰਿਹਾ। ਵਫ਼ਦ ਨੇ ਰਾਜਪਾਲ ਨੂੰ ਮੰਗ ਪੱਤਰ ਦੇ ਕੇ ਕੈਪਟਨ ਸਰਕਾਰ ਵੱਲੋਂ ਹਰਿਆਣਾ ਦੀ ਵੱਖਰੀ ਗੁਰਦੁਆਰਾ ਕਮੇਟੀ ਲਈ ਸੁਪਰੀਮ ਕੋਰਟ ਵਿੱਚ ਦਾਇਰ ਕੀਤੇ ਹਲਫ਼ੀਆ ਬਿਆਨ ਨੂੰ ਵਾਪਸ ਕਰਾਉਣ ਦੀ ਮੰਗ ਕੀਤੀ ਹੈ।

ਵਫ਼ਦ ਨੇ ਦੋਸ਼ ਲਾਇਆ ਕੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਹੋਰਨਾਂ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਰਚ ਰਹੇ ਹਨ।

ਪੂਰੀ ਖ਼ਬਰ ਲਈ ਇੱਥੇ ਕਲਿੱਕ ਕਰੋ


ਅਰਦੋਆਨ ਨੇ ਕਸ਼ਮੀਰ ਨੂੰ ਆਪਣਾ ਦੱਸਿਆ ਤਾਂ ਪਾਕਿਸਤਾਨ ਸੰਸਦ ''ਚ ਵੱਜੀਆਂ ਤਾੜੀਆਂ

ਤੁਰਕੀ ਦੇ ਰਾਸ਼ਟਰਪਤੀ ਰੇਚੇਪ ਤੈਯੱਪ ਅਰਦੋਆਨ ਨੇ ਸ਼ੁੱਕਰਵਾਰ ਨੂੰ ਪਾਕਿਸਤਾਨੀ ਸੰਸਦ ਨੂੰ ਚੌਥੀ ਵਾਰ ਸੰਬੋਧਿਤ ਕੀਤਾ।

ਇਸ ਦੌਰਾਨ ਉਨ੍ਹਾਂ ਪਾਕਿਸਤਾਨ ਨੂੰ ਸਮਰਥਣ ਜਾਰੀ ਰੱਖਣ ਦਾ ਵਾਅਦਾ ਕੀਤਾ ਅਤੇ ਕਸ਼ਮੀਰ ਦੇ ਨਾਲ ਹੋਰ ਮੁੱਦਿਆਂ ''ਤੇ ਵੀ ਸਾਥ ਦੇਣ ਦੀ ਗੱਲ ਕਹੀ।

ਅਰਦੋਆਨ ਨੇ ਕਿਹਾ ਕਿ ਉਹ ਅੱਲ੍ਹਾ ਦੇ ਸ਼ੁਕਰਗੁਜ਼ਾਰ ਹਨ ਕਿ ਉਨ੍ਹਾਂ ਨੂੰ ਪਾਕਿਸਤਾਨ ਦੀ ਸੰਸਦ ਨੂੰ ਸੰਬੋਧਿਤ ਕਰਨ ਦਾ ਮੌਕਾ ਮਿਲਿਆ। ਤੁਰਕੀ ਦੇ ਰਾਸ਼ਟਰਪਤੀ ਨੇ ਕਿਹਾ ਕਿ ਪਾਕਿਸਤਾਨ ''ਚ ਉਨ੍ਹਾਂ ਦਾ ਜਿਸ ਤਰ੍ਹਾਂ ਸਵਾਗਤ ਕੀਤਾ ਗਿਆ ਉਹ ਉਸ ਨਾਲ ਗਦਗਦ ਹਨ।

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ''ਤੇ ਕਲਿੱਕ ਕਰੋ


ਸੌਖੇ ਤਰੀਕੇ ਬੀਬੀਸੀ ਪੰਜਾਬੀ ਆਪਣੇ ਫ਼ੋਨ ''ਤੇ ਲਿਆਉਣ ਲਈ ਇਹ ਵੀਡੀਓ ਦੇਖੋ:

https://www.youtube.com/watch?v=xWw19z7Edrs&t=1s

''ਇੱਕੋ ਮਿੱਕੇ'' ਲੈ ਕੇ ਆਇਆ ''ਗੁਰਮੁਖੀ ਦਾ ਬੇਟਾ'' - ਸਤਿੰਦਰ ਸਰਤਾਜ ਨਾਲ ਖ਼ਾਸ ਗੱਲਬਾਤ ਦੇਖੋ

https://www.youtube.com/watch?v=yNeCPyejpaQ

ਪੰਜਾਬੀ ਵਿਦਿਆਰਥੀ ਚੀਨ ''ਚ ਵਾਇਰਸ ਦੇ ਡਰ ''ਚ ਫਸਿਆ - ਦੇਖੋ ਵੀਡੀਓ

https://www.youtube.com/watch?v=izxc_XMhvl0

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)