ਦਿੱਲੀ ਚੋਣਾਂ: ਕੀ ਸਿਆਸਤ ਵਿੱਚ ਬੈਠੀ ਪਾਰਟੀ ਦੇ ਪਾਣੀ ਨੂੰ ਲੈ ਕੇ ਕੀਤੇ ਦਾਅਵੇ ਕੰਮ ਕਰ ਰਹੇ ਹਨ

01/28/2020 7:40:30 AM

Getty Images
ਦਿੱਲੀ ਤੇ ਹੋਰ ਕਈ ਸ਼ਹਿਰਾਂ ਵਿੱਚ ਪਾਣੀ ਦੀ ਕਮੀ ਵੱਧ ਰਹੀ ਹੈ

ਦਿੱਲੀ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਭਾਰਤ ਦੀ ਰਾਜਧਾਨੀ ਵਿੱਚ, ਪੰਜ ਸਾਲ ਪਹਿਲਾਂ ਇੱਕ ਸਕੀਮ ਸ਼ੁਰੂ ਕੀਤੀ ਸੀ। ਇਹ ਸਕੀਮ ਹਰੇਕ ਘਰ ਵਿੱਚ ਹਰ ਮਹੀਨੇ ਕੁਝ ਮੁਫ਼ਤ ਪਾਣੀ ਦੇਣ ਦੀ ਸੀ।

ਭਾਰਤ ਸਰਕਾਰ ਦੀ ਪਿਛਲੇ ਸਾਲ ਦੀ ਰਿਪੋਰਟ ਅਨੁਸਾਰ, ਦੁਨੀਆਂ ਦੇ ਪੰਜ ਸਭ ਤੋਂ ਵੱਧ ਪਾਣੀ ਦੀ ਸਮੱਸਿਆਵਾਂ ਨਾਲ ਜੂਝ ਰਹੇ ਸ਼ਹਿਰ ਭਾਰਤ ਵਿੱਚ ਪੈਂਦੇ ਹਨ।

ਦਿੱਲੀ ਉਨ੍ਹਾਂ ਵਿੱਚੋਂ ਸਭ ਤੋਂ ਮਾੜੀ ਸਥਿਤੀ ਵਿੱਚ ਹੈ, ਜਿੱਥੇ ਲੋੜ ਮੁਤਾਬਕ ਪਾਣੀ ਮੌਜੂਦ ਨਹੀਂ ਹੈ।

ਇਹ ਸਕੀਮ ਕਿੰਨੇ ਲੋਕ ਵਰਤ ਰਹੇ ਹਨ?

ਦਿੱਲੀ ਸ਼ਹਿਰ ਦੇ ਲੋਕ ਵੱਖੋ-ਵੱਖਰੇ ਸਰੋਤਾਂ ਤੋਂ ਪਾਣੀ ਲੈਂਦੇ ਹਨ:

  • ਜ਼ਿਆਦਾਤਰ ਪਾਣੀ ਉਨ੍ਹਾਂ ਪਾਈਪਾਂ ਤੋਂ ਲਿਆ ਜਾਂਦਾ ਹੈ ਜੋ ਨਗਰ ਪਾਲਿਕਾ ਨੇ ਲਾਈਆਂ ਹਨ
  • ਅਣਅਧਿਕਾਰਤ ਤਰੀਕਿਆਂ ਨਾਲ ਜੋ ਮੇਨ-ਪਾਈਪਾਂ ਤੋਂ ਲਏ ਗਏ ਹਨ
  • ਪ੍ਰਾਇਵੇਟ ਤੇ ਪਬਲਿਕ ਪਾਣੀ ਦੇ ਟੈਂਕਰਾਂ ਤੋਂ
  • ਸਮਰਸੀਬਲਾਂ ਤੋਂ (ਜੋ ਬਿਨਾਂ ਇਜ਼ਾਜਤ ਤੋਂ ਲਗਾਏ ਗਏ ਹਨ)
  • ਖੁੱਲ੍ਹੇ, ਸਾਫ਼ ਨਾ ਕੀਤੇ ਸਰੋਤਾਂ ਤੋਂ ਜਿਵੇਂ ਨਦੀਆਂ ਤੇ ਸੂਏ

ਆਮ ਆਦਮੀ ਪਾਰਟੀ ਨੇ 20,000 ਲੀਟਰ ਮੁਫ਼ਤ ਪਾਣੀ ਦੇਣ ਦਾ ਭਰੋਸਾ ਦਵਾਇਆ ਸੀ। ਉਨ੍ਹਾਂ ਕਿਹਾ ਸੀ ਕਿ ਮੁਫ਼ਤ ਪਾਣੀ ਮੀਟਰ ਕਨੈਕਸ਼ਨ ਵਾਲੇ ਹਰ ਘਰ ਵਿੱਚ ਹਰ ਮਹੀਨੇ ਦਿੱਤਾ ਜਾਵੇਗਾ।

ਪਾਰਟੀ ਨੇ ਦਾਅਵਾ ਕੀਤਾ ਕਿ ਪਿਛਲੇ ਸਾਲ 14 ਲੱਖ ਘਰਾਂ ਵਿੱਚ ਇਸ ਸਕੀਮ ਤਹਿਤ ਮੁਫ਼ਤ ਪਾਣੀ ਦਿੱਤਾ ਗਿਆ। ਸਰਕਾਰੀ ਅੰਕੜਿਆਂ ਅਨੁਸਾਰ 2018-19 ਦੇ ਵਿੱਚ ਦਿੱਲੀ ਵਿੱਚ ਮੁੱਖ ਪਾਣੀ ਦੇ ਕਨੈਕਸ਼ਨ ਦੀ ਵਰਤੋਂ ਕਰਨ ਵਾਲੇ 29 ਲੱਖ ਘਰ ਹਨ।

ਇਹ ਸਕੀਮ ਸਿਰਫ਼ ਉਨ੍ਹਾਂ ਲੋਕਾਂ ਲਈ ਹੈ ਜਿਨ੍ਹਾਂ ਨੇ ਪਾਣੀ ਦਾ ਮੀਟਰ ਲਗਵਾਇਆ ਹੋਵੇ। ਇਹ ਅਸਲ ਵਿੱਚ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਬਿਲਿੰਗ ਸਿਸਟਮ ਵਿੱਚ ਲੈ ਕੇ ਆਉਣ ਦੀ ਕੋਸ਼ਿਸ਼ ਸੀ।

ਪਰ ਮੀਟਰ ਦੀ ਕੀਮਤ 400 ਰੁਪਏ ਤੋਂ ਲੈ ਕੇ 29,000 ਰੁਪਏ ਤੱਕ ਹੋ ਸਕਦੀ ਹੈ ਜੋ ਕਿ ਗਰੀਬ ਪਰਿਵਾਰਾਂ ਲਈ ਮਹਿੰਗਾ ਸੌਦਾ ਹੈ।

Getty Images
ਕਈ ਘਰ ਤਾਜ਼ੇ ਪਾਣੀ ਲਈ ਪਾਣੀ ਦੇ ਟੈਂਕਰਾਂ ''ਤੇ ਨਿਰਭਰ ਹਨ

ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ 2015-16 ਤੋਂ 2016-17 ਦੇ ਵਿਚਕਾਰ ਪਾਣੀ ਦੇ ਮੀਟਰ ਛੇ ਗੁਣਾਂ ਜ਼ਿਆਦਾ ਵਧੇ ਹਨ।

ਪਰ ਸਰਕਾਰੀ ਡਾਟੇ ਅਨੁਸਾਰ ਇਹ ਸਾਬਤ ਨਹੀਂ ਹੁੰਦਾ ਕਿ ਇਹ ਸੱਚ ਹੈ। ਸਰਕਾਰੀ ਅੰਕੜਿਆਂ ਤੋਂ ਇਹ ਨਹੀਂ ਪਤਾ ਲੱਗਦਾ ਕਿ ਕਿੰਨੇ ਘਰਾਂ ਵਿੱਚ ਉਸ ਸਮੇਂ ਦੌਰਾਨ ਨਵੇਂ ਮੀਟਰ ਲੱਗੇ ਹਨ।

ਇਹ ਵੀ ਪੜ੍ਹੋ:

  • ਉਹ ਮੁਲਕ ਜੋ ਚੀਨ ਨਾਲੋਂ 14 ਗੁਣਾ ਤੇਜ਼ੀ ਨਾਲ ਵਿਕਾਸ ਕਰ ਸਕਦਾ ਹੈ
  • ਦਵਿੰਦਰ ਸਿੰਘ ਨੇ ਗ੍ਰਿਫ਼ਤਾਰੀ ਤੋਂ ਪਹਿਲਾਂ ਕਿਹਾ, ''ਸਰ ਇਹ ਖੇਡ ਹੈ, ਤੁਸੀਂ ਖੇਡ ਖ਼ਰਾਬ ਨਾ ਕਰੋ''
  • ਕੀ ਪੰਜਾਬ ਵਿੱਚ ਵਾਕਈ ਟਿੱਡੀ ਦਲ ਦਾ ਖ਼ਤਰਾ ਹੈ

ਇਸ ਸਕੀਮ ਦਾ ਫਾਇਦਾ ਕਿਸ ਨੂੰ ਹੋ ਰਿਹਾ ਹੈ?

ਪਾਰਟੀ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਘਰਾਂ ਵਿੱਚ ਵੀ ਪਾਣੀ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜੋ ਗੈਰ ਯੋਜਨਾਬੱਧ ਤਰੀਕੇ ਨਾਲ ਬਣੇ ਇਲਾਕਾਂ ਵਿੱਚ ਬਣਾਏ ਹੋਏ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ 2015-16 ਦੀਆਂ ਸਥਾਨਕ ਚੋਣਾਂ ਵਿੱਚ ਉਹ ਜਿੱਤੇ ਸਨ, ਤਾਂ 1,111 ਅਣਅਧਿਕਾਰਤ ਘਰਾਂ ਨੂੰ ਮੁੱਖ ਪਾਣੀ ਦੀ ਸਪਲਾਈ ਨਾਲ ਜੋੜਿਆ ਗਿਆ।

ਅੱਜ ਇਨ੍ਹਾਂ ਦੀ ਗਿਣਤੀ ਵਧ ਕੇ 1,482 ਹੋ ਗਈ ਹੈ।

Getty Images
ਦਿੱਲੀ ਦੇ ਲੋਕ ਆਪਣੇ ਬਰਤਨ ਸਰਕਾਰੀ ਪਾਣੀ ਦੇ ਟੈਂਕਰ ਤੋਂ ਭਰਦੇ ਹੋਏ

ਅਧਿਕਾਰਤ ਅੰਕੜੇ ਦਰਸਾਉਂਦੇ ਹਨ ਕਿ ਮਾਰਚ 2019 ਤੱਕ, 1,337 ਰਿਹਾਇਸ਼ੀ ਵਿਕਾਸ ਇਮਾਰਤਾਂ ਨੂੰ ਪਾਣੀ ਦੀ ਸਪਲਾਈ ਦਿੱਤੀ ਜਾ ਰਹੀ ਹੈ।

ਇੱਥੇ ਦਿੱਲੀ ਵਿੱਚ ਪਬਲਿਕ ਜ਼ਮੀਨ ''ਤੇ 675 ਗੈਰ-ਕਾਨੂੰਨੀ ਝੁੱਗੀਆਂ ਵੀ ਹਨ। ਪਰ ਇੱਥੇ ਬਹੁਤ ਘੱਟ ਤਰਕੀ ਹੋਈ ਹੈ। 675 ਵਿੱਚੋਂ ਸਿਰਫ਼ ਸੱਤ ਨੂੰ ਪਾਣੀ ਦੀ ਮੁੱਖ ਸਪਲਾਈ ਦਿੱਤੀ ਗਈ ਹੈ ਜੋ ਸਾਰੀਆਂ ਝੁੱਗੀਆਂ ਦਾ 1% ਹਿੱਸਾ ਹੈ।

ਜਲ ਸੰਭਾਲ ਗਰੁੱਪ ਫੋਰਸ ਦੀ ਜੋਤੀ ਸ਼ਰਮਾ ਨੇ ਮੁਫ਼ਤ ਪਾਣੀ ਦੀ ਸਕੀਮ ਦੀ ਸ਼ਲਾਘਾ ਕੀਤੀ, ਪਰ ਇਹ ਵੀ ਕਿਹਾ ਕਿ ਇਸ ਵਿੱਚ ਕੁਝ ਕਮੀਆਂ ਹਨ।

ਇਹ ਵੀ ਪੜ੍ਹੋ:

  • ਭਾਰਤ ਦੇ 54 ਫ਼ੌਜੀਆਂ ਦਾ ''ਲਾਪਤਾ'' ਹੋਣ ਦਾ ਰਹੱਸ
  • ਇਹ ਦੇਸ ਬੱਚਾ ਪੈਦਾ ਕਰਨ ਵਾਲਿਆਂ ਨੂੰ ਮਾਲਾ-ਮਾਲ ਕਰਦੇ
  • ਵਾਲ ਸਮੇਂ ਤੋਂ ਪਹਿਲਾਂ ਚਿੱਟੇ ਕਿਉਂ ਹੋ ਜਾਂਦੇ ਹਨ, ਵਿਗਿਆਨੀਆਂ ਨੇ ਦੱਸੀ ਵਜ੍ਹਾ

ਜੋਤੀ ਅਨੁਸਾਰ, "ਅਸਲ ਵਿੱਚ ਗਰੀਬਾਂ ਨੂੰ ਪਾਣੀ ਦੇ ਬਿੱਲਾਂ ਤੋਂ ਮੁਕਤੀ ਦੇਣ ਦੀ ਜ਼ਰੂਰਤ ਸੀ ਪਰ ਕਿਉਂਕਿ ਉਨ੍ਹਾਂ ਕੋਲ ਪਾਣੀ ਵਾਲੇ ਮੀਟਰ ਨਹੀਂ ਹਨ ਤਾਂ ਉਹ ਇਸ ਸਕੀਮ ਦਾ ਫਾਇਦਾ ਨਹੀਂ ਚੁੱਕ ਸਕੇ।"

ਉਹ ਕਹਿੰਦੇ ਹਨ ਕਿ ਜੋ ਲੋਕ ਮੀਟਰ ਲਗਵਾ ਵੀ ਸਕਦੇ ਹਨ, ਉਹ 20,000 ਲੀਟਰ ਮੁਫ਼ਤ ਪਾਣੀ ਵਰਤ ਕੇ ਮੁੜ ਗੈਰ-ਕਾਨੂੰਨੀ ਤਰੀਕਿਆਂ ਨਾਲ ਪਾਣੀ ਵਰਤਦੇ ਹਨ। ਇਹ ਗੈਰ-ਕਾਨੂੰਨੀ ਤਰੀਕਿਆਂ ਵਿੱਚ ਟੈਂਕਰ ਤੇ ਖੂਹ ਦੋਵੇਂ ਸਾਮਲ ਹਨ।

ਮੀਟਰ ਲਗਵਾਉਣ ਤੇ ਬਿੱਲ ਭਰਨ ਦੀ ਥਾਂ ਇਹ ਸਸਤਾ ਤਰੀਕਾ ਹੈ।

ਸਕੀਮ ''ਤੇ ਕਿੰਨਾ ਖਰਚਾ ਹੋ ਰਿਹਾ ਹੈ?

ਦਿੱਲੀ ਦੀ ਸੱਤਾਧਾਰੀ ਪਾਰਟੀ ਦਾ ਕਹਿਣਾ ਹੈ ਕਿ ਹਾਲ ਹੀ ਦੇ ਸਾਲਾਂ ਵਿੱਚ ਵਾਟਰ ਬੋਰਡ ਦੀ ਆਮਦਨ ਵਧੀ ਹੈ।

ਜਦੋਂ ਤੋਂ ਮੁਫ਼ਤ ਪਾਣੀ ਦੀ ਯੋਜਨਾ ਸ਼ੁਰੂ ਹੋਈ ਹੈ, ਉਦੋਂ ਤੋਂ ਹੀ ਦਿੱਲੀ ਸਰਕਾਰ ਲਾਗਤ ਲਈ ਵਾਟਰ ਬੋਰਡ ਦੀ ਭਰਪਾਈ ਕਰ ਰਹੀ ਹੈ।

ਆਮ ਆਦਮੀ ਪਾਰਟੀ ਅਨੁਸਾਰ, "ਵਾਟਰ ਬੋਰਡ ਦੇ ਆਮਦਨ ਦੇ ਘੱਟ ਰਹੇ ਰੁਝਾਨ ਤੋਂ ਉਲਟ 9% ਦੀ ਦਰ ਨਾਲ ਸਾਲਾਨਾ ਵਾਧਾ ਹੋ ਰਿਹਾ ਹੈ।" ਪਰ ਡਾਟਾ ਇੱਕ ਵੱਖਰੀ ਕਹਾਣੀ ਦੱਸਦਾ ਹੈ।

ਪਿਛਲੇ ਪੰਜ ਸਾਲਾਂ ਤੋਂ ਵਾਟਰ ਬੋਰਡ ਦੇ ਬਜਟ ਵਿੱਚ ਕਰਜ਼ੇ ਵੱਧ ਰਹੇ ਹਨ। 2015-16 ਵਿੱਚ, ਜਦੋਂ ਇਹ ਸਕੀਮ ਸ਼ੁਰੂ ਹੋਈ, ਬੋਰਡ ਨੇ ਪਹਿਲਾਂ ਹੀ 220 ਕਰੋੜ ਰੁਪਿਆ ਦਾ ਘਾਟਾ ਖਾਧਾ। ਇਸ ਘਾਟੇ ਦਾ ਵੱਡਾ ਹਿੱਸਾ "ਖਪਤਕਾਰਾਂ ਨੂੰ ਛੋਟ" ਦੇਣਾ ਸੀ।

2016-17 ਤੱਕ ਘਾਟਾ 516 ਕਰੋੜ ''ਤੇ ਪਹੁੰਚ ਗਿਆ ਸੀ। ਪਰ 2017-18 ਵਿੱਚ ਵਾਟਰ ਬੋਰਡ ਦੀ ਸਥਿਤੀ ਦਿੱਲੀ ਸਰਕਾਰ ਦੀ ਸਹਾਇਤਾ ਮਿਲਣ ਤੋਂ ਬਾਅਦ ਕੁਝ ਸਹੀ ਹੋਈ।

ਆਮ ਆਦਮੀ ਪਾਰਟੀ ਦੇ ਬੁਲਾਰੇ ਅਕਸ਼ੇ ਮਰਾਠੇ ਨੇ ਕਿਹਾ, ''''ਬਿਲਿੰਗ ਦੀ ਆਮਦਨ ਵਿੱਚ ਵਾਧਾ ਹੋਇਆ ਹੈ ਕਿਉਂਕਿ ਪਾਣੀ ਦੇ ਮੀਟਰਾਂ ਰਾਹੀਂ ਵਧੇਰੇ ਲੋਕ ਸਿਸਟਮ ਨਾਲ ਜੁੜੇ ਹਨ।"

"ਪਰ ਜੇ ਤੁਸੀਂ ਪੂਰੇ ਵਾਟਰ ਬੋਰਡ ਦੇ ਬਜਟ ''ਤੇ ਨਜ਼ਰ ਮਾਰੋ, ਤਾਂ ਹਾਂ, ਆਮਦਨ ਘੱਟ ਰਹੀ ਹੈ ਕਿਉਂਕਿ ਨਵੀਆਂ ਪਾਣੀ ਦੀਆਂ ਪਾਈਪਾਂ, ਮੌਜੂਦਾ ਪਾਈਪ ਲਾਈਨਾਂ ਦੀ ਸਫਾਈ ਆਦਿ ''ਤੇ ਪੈਸਾ ਖਰਚ ਹੋ ਰਿਹਾ ਹੈ।"

ਪਾਣੀ ਦੀ ਕੁਆਲਿਟੀ ਕਿਵੇਂ ਦੀ ਹੈ?

ਵਿਰੋਧੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਮੁਫ਼ਤ ਪਾਣੀ ਯੋਜਨਾ ਦੀ ਅਲੋਚਨਾ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਯੋਜਨਾ ਨਾਲ ਦਿੱਲੀ ਵਿੱਚ ਪਾਣੀ ਦੀ ਮਾੜੀ ਕੁਆਲਿਟੀ ਵੱਲ ਧਿਆਨ ਨਹੀਂ ਦਿੱਤਾ ਗਿਆ।

ਭਾਜਪਾ ਦੇ ਬੁਲਾਰੇ ਵਿਜੇਂਦਰ ਗੁਪਤਾ ਨੇ ਬੀਬੀਸੀ ਨੂੰ ਦੱਸਿਆ, "ਪਾਣੀ ਦੀ ਕੁਆਲਿਟੀ ਬਹੁਤੀ ਵਧੀਆ ਨਹੀਂ ਹੈ। ਦਿੱਲੀ ਵਿੱਚ ਕੋਈ ਵੀ ਅਜਿਹਾ ਪਰਿਵਾਰ ਨਹੀਂ ਹੈ ਜੋ ਇਸ ਪਾਣੀ ਨੂੰ ਸਾਫ਼ ਕੀਤੇ ਬਿਨਾਂ ਪੀਂਦਾ ਹੋਵੇ।"

ਹਾਲਾਂਕਿ ਇਹ ਜਾਣਨਾ ਸੰਭਵ ਨਹੀਂ ਹੈ ਕਿ ਕੀ ਹਰ ਘਰ ਆਪਣੇ ਪਾਣੀ ਨੂੰ ਵਰਤੋਂ ਤੋਂ ਪਹਿਲਾਂ ਸ਼ੁੱਧ ਕਰਦਾ ਹੈ।

ਪਰ ਪਿਛਲੇ ਸਾਲ ਭਾਰਤ ਵਿੱਚ ਨਲਕੇ ਦੇ ਪਾਣੀ ਬਾਰੇ ਭਾਰਤੀ ਸਟੈਂਡਰਡ ਬਿਓਰੋ ਦੀ ਇੱਕ ਰਿਪੋਰਟ ਵਿੱਚ ਦੱਸਿਆ ਗਿਆ ਸੀ ਕਿ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿੱਚੋਂ ਦਿੱਲੀ ਦੇ ਪਾਣੀ ਦੀ ਕੁਆਲਿਟੀ ਸਭ ਤੋਂ ਖ਼ਰਾਬ ਹੈ।

ਪਰ ਦਿੱਲੀ ਸਰਕਾਰ ਨੇ ਇਸ ਰਿਪੋਰਟ ਨੂੰ "ਝੂਠਾ ਅਤੇ ਰਾਜਨੀਤਿਕ ਤੌਰ'' ਤੇ ਪ੍ਰੇਰਿਤ ਕਰਾਰ ਦਿੱਤਾ ਹੈ।

ਇਹ ਵੀ ਦੇਖੋ:

https://youtu.be/xWw19z7Edrs

ਵੀਡਿਓ: ਨਾਜ਼ੀਆਂ ਦੇ ਓਸ਼ਵਿੱਟਜ਼ ਕੈਂਪ ਵਿੱਚ ਕੀ-ਕੀ ਹੋਇਆ, ਜਾਣੋ ਪੂਰੀ ਕਹਾਣੀ

https://www.facebook.com/BBCnewsPunjabi/videos/2714515161917834/

ਵੀਡਿਓ: 25 ਸਾਜ਼ ਵਜਾਉਣ ਵਾਲੇ ਪੰਜਾਬੀ ਮੁੰਡੇ ਨੂੰ ਮਿਲੋ

https://www.youtube.com/watch?v=ckIGKaDd0i8

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)