ਅਨੁਰਾਗ ਠਾਕੁਰ ਨੇ ਜਦੋਂ ''''ਗੋਲੀ ਮਾਰਨ ਵਾਲਾ'''' ਨਾਅਰਾ ਲਗਵਾਇਆ - 5 ਅਹਿਮ ਖ਼ਬਰਾਂ

01/28/2020 7:40:27 AM

Getty Images
ਅਨੁਰਾਗ ਠਾਕੁਰ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਦਿੱਲੀ ਵਿਖੇ ਹੋਈ ਇੱਕ ਮੀਟਿੰਗ ਦੌਰਾਨ ਸਟੇਜ ਤੋਂ ਨਾਅਰੇਬਾਜ਼ੀ ਕਰਦੇ ਹੋਏ ਦਿਖਾਈ ਦੇ ਰਹੇ ਹਨ

ਭਾਜਪਾ ਦੇ ਸਟਾਰ ਪ੍ਰਚਾਰਕ ਇਸ ਸਮੇਂ ਦਿੱਲੀ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਕਰ ਰਹੇ ਹਨ।

ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਵੀ ਅਜਿਹੀ ਹੀ ਇੱਕ ਪ੍ਰਚਾਰ ਮੀਟਿੰਗ ਦੌਰਾਨ ਕਹੀ ਗਈ ਗੱਲ ਕਾਰਨ ਚਰਚਾ ਵਿੱਚ ਹਨ।

ਅਨੁਰਾਗ ਠਾਕੁਰ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਦਿੱਲੀ ਦੇ ਰਿਠਾਲਾ ਵਿਖੇ ਹੋਈ ਇੱਕ ਮੀਟਿੰਗ ਦੌਰਾਨ ਸਟੇਜ ਤੋਂ ਨਾਅਰੇਬਾਜ਼ੀ ਕਰਦੇ ਹੋਏ ਦਿਖਾਈ ਦੇ ਰਹੇ ਹਨ, "ਦੇਸ਼ ਕੇ ਗੱਦਾਰੋਂ ਕੋ ..."

ਉਨ੍ਹਾਂ ਦੇ ਇਸ ਨਾਅਰੇ ਦੇ ਪਿੱਛੇ-ਪਿੱਛੇ ਉੱਥੇ ਇਕੱਠੇ ਲੋਕਾਂ ਨੇ ਨਾਅਰਾ ਲਗਾਇਆ "ਗੋਲੀ ਮਾਰੋ **** ਕੋ"।

ਇਸ ਤੋਂ ਬਾਅਦ, ਅਨੁਰਾਗ ਠਾਕੁਰ ਨੂੰ ਸਟੇਜ ਤੋਂ ਇਹ ਕਹਿੰਦੇ ਹੋਏ ਵੇਖਿਆ ਗਿਆ, "ਪਿੱਛੇ ਤੱਕ ਆਵਾਜ਼ ਆਉਣੀ ਚਾਹੀਦੀ ਹੈ, ਗਿਰੀਰਾਜ ਜੀ ਨੂੰ ਸੁਣਾਈ ਦੇਵੇਂ"

ਇਸ ਭਾਸ਼ਣ ਦੀ ਵੀਡੀਓ ਕਲਿੱਪ ਸੋਸ਼ਲ ਮੀਡੀਆ ''ਤੇ ਵਾਇਰਲ ਹੋ ਰਹੀ ਹੈ.

ਜ਼ਿਆਦਾਤਰ ਲੋਕ ਅਨੁਰਾਗ ਠਾਕੁਰ ਦੇ ਇਸ ਤਰ੍ਹਾਂ ਦੇ ਚੋਣ ਪ੍ਰਚਾਰ ਨੂੰ ਲੈ ਕੇ ਸਵਾਲ ਕਰ ਰਹੇ ਹਨ।

https://twitter.com/scribe_prashant/status/1221752179733565440?s=20

ਦਿ ਇੰਡੀਅਨ ਐਕਸਪ੍ਰੈਸ ਅਖ਼ਬਾਰ ਨਾਲ ਗੱਲ ਕਰਦਿਆਂ ਅਨੁਰਾਗ ਠਾਕੁਰ ਨੇ ਕਿਹਾ ਕਿ ਉਨ੍ਹਾਂ ਨੇ ਸਿਰਫ ਲੋਕਾਂ ਨੂੰ ਪੁੱਛਿਆ ਕਿ ਦੇਸ਼ ਦੇ ਗੱਦਾਰਾਂ ਨਾਲ ਕੀ ਕੀਤਾ ਜਾਣਾ ਚਾਹੀਦਾ ਹੈ।

ਉਨ੍ਹਾਂ ਕਿਹਾ, "ਮੈਂ ਬੱਸ ਚਾਹੁੰਦਾ ਸੀ ਕਿ ਲੋਕ ਇਹ ਦੱਸਣ ਕਿ ਦੇਸ਼ ਦੇ ਗੱਦਾਰਾਂ ਨਾਲ ਕੀ ਕੀਤਾ ਜਾਣਾ ਹੈ। ਇਸ ਦਾ ਜਵਾਬ ਹੋ ਸਕਦਾ ਸੀ ਕਿ ''ਉਨ੍ਹਾਂ ਨੂੰ ਬਾਹਰ ਕੱਢੋ'' ਜਾਂ ''ਉਨ੍ਹਾਂ ਨੂੰ ਬਾਹਰ ਸੁੱਟ ਦਿਓ''। ਪਰ ਇਹ ਲੋਕ ਹੀ ਸਨ, ਜਿਨ੍ਹਾਂ ਨੇ ਇਸ ਤਰ੍ਹਾਂ ਦਾ ਪ੍ਰਤੀਕਰਮ ਦਿੱਤਾ।”

ਇਹ ਵੀ ਪੜ੍ਹੋ

  • ਕੀ ਏਅਰ ਇੰਡੀਆ ਨੂੰ ਮਿਲੇਗਾ ਖ਼ਰੀਦਦਾਰ, ਜਾਣੋ ਇਸ ਬਾਰੇ ਕੁਝ ਦਿਲਚਸਪ ਗੱਲਾਂ
  • ਮੁੰਬਈ ਦੀ ਇੱਕ ਸੈਕਸ ਵਰਕਰ ਦੀ ਜ਼ਿੰਦਗੀ ਤੇ ਉਸ ਲਈ ਪਰਿਵਾਰ ਦੀ ਪਰਿਭਾਸ਼ਾ
  • ਚੀਨ ''ਚ 81 ਜਾਨਾਂ ਲੈਣ ਵਾਲੇ ਕੋਰੋਨਾ ਵਾਇਰਸ ਦਾ ਭਾਰਤ ''ਚ ਸ਼ੱਕੀ ਮਰੀਜ਼
Getty Images
ਹੈਰੀਟੇਜ ਸਟਰੀਟ ''ਚ ਗਿੱਧੇ-ਭੰਗੜੇ ਲੱਗੇ ਬੁੱਤ ਬਦਲੇ ਜਾਣੇ ਚਾਹੀਦੇ ਹਨ: ਜਥੇਦਾਰ

ਹੈਰੀਟੇਜ ਸਟਰੀਟ ''ਚ ਗਿੱਧੇ-ਭੰਗੜੇ ਲੱਗੇ ਬੁੱਤ ਬਦਲੇ ਜਾਣੇ ਚਾਹੀਦੇ ਹਨ: ਜਥੇਦਾਰ

ਦਰਬਾਰ ਸਾਹਿਬ ਦੀ ਹੈਰੀਟੇਜ ਸਟਰੀਟ ''ਚ ਗਿੱਧੇ-ਭੰਗੜੇ ਦੇ ਬੁੱਤਾਂ ਦੇ ਮਾਮਲੇ ਬਾਰੇ ਅਕਾਲ ਤਖ਼ਤ ਦੇ ਜਥੇਦਾਰ ਨੇ ਕਿਹਾ ਗਿਆ ਕਿ ਅਸੀਂ ਪੰਜਾਬੀ ਸੱਭਿਆਚਾਰ ਦੇ ਖ਼ਿਲਾਫ਼ ਨਹੀਂ ਹਾਂ ਪਰ ਇਹ ਬੁੱਤ ਇੱਥੋਂ ਬਦਲੇ ਜਾਣਦੇ ਚਾਹੀਦੇ ਹਨ।

https://www.facebook.com/BBCnewsPunjabi/videos/3820742494610198/?t=3

Getty Images
ਕੋਰੋਨਾਵਾਇਰਸ ਨਾਲ ਚੀਨ ਵਿੱਚ ਮ੍ਰਿਤਕਾਂ ਦੀ ਗਿਣਤੀ 80 ਹੋ ਗਈ ਹੈ ਅਤੇ 3,000 ਦੇ ਕਰੀਬ ਲੋਕਾਂ ਦੇ ਬੀਮਾਰ ਹੋਣ ਦੀ ਪੁਸ਼ਟੀ ਹੋਈ ਹੈ

Coronavirus : ਚੀਨ ''ਚ 81 ਜਾਨਾਂ ਲੈਣ ਵਾਲੇ ਕੋਰੋਨਾਵਾਇਰਸ ਦੇ ਭਾਰਤ ''ਚ ਸ਼ੱਕੀ ਮਰੀਜ਼ ਦੀ ਪਛਾਣ

ਚੀਨ ''ਚ 81 ਲੋਕਾਂ ਦੀ ਜਾਨ ਲੈਣ ਵਾਲੇ ਕੋਰੋਨਾਵਾਇਰਸ ਦਾ ਭਾਰਤ ''ਚ ਦਸਤਕ ਦੇਣ ਦਾ ਖ਼ਦਸ਼ਾ ਹੈ। ਕੋਰੋਨਾਵਾਇਰਸ ਦੇ ਸ਼ੱਕੀ ਮਰੀਜ਼ ਦੀ ਪਛਾਣ ਰਾਜਸਥਾਨ ਦੀ ਰਾਜਧਾਨੀ ਜੈਪੁਰ ''ਚ ਹੋਈ ਹੈ।

ਇੱਕ ਡਾਕਟਰ ਜੋ ਚੀਨ ਤੋਂ ਐਮਬੀਬੀਐਸ ਕਰ ਕੇ ਵਾਪਸ ਆਇਆ ਸੀ, ਨੂੰ ਕੋਰੋਨਾ ਵਾਇਰਸ ਦੀ ਲਾਗ ਹੋਣ ਦਾ ਸ਼ੱਕ ਹੈ।

https://www.youtube.com/watch?v=HflP-RuHdso

ਖ਼ਬਰ ਏਜੰਸੀ ਪੀਟੀਆਈ ਮੁਤਾਬਕ, ਰਾਜਸਥਾਨ ਦੇ ਸਿਹਤ ਮੰਤਰੀ ਰਘੂ ਸ਼ਰਮਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਸਦੇ ਨਾਲ ਹੀ ਉਸਦੇ ਪੂਰੇ ਪਰਿਵਾਰ ਦੀ ਸਕ੍ਰੀਨਿੰਗ ਲਈ ਨਿਰਦੇਸ਼ ਦਿੱਤੇ ਗਏ ਹਨ।

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ।

Reuters
ਏਅਰ ਇੰਡੀਆ ਪਹਿਲਾਂ ''ਟਾਟਾ ਏਅਰਲਾਈਂਜ਼'' ਹੁੰਦੀ ਸੀ

ਕੀ ਏਅਰ ਇੰਡੀਆ ਨੂੰ ਮਿਲੇਗਾ ਖ਼ਰੀਦਦਾਰ, ਜਾਣੋ ਇਸ ਬਾਰੇ ਕੁਝ ਦਿਲਚਸਪ ਗੱਲਾਂ

ਕੇਂਦਰ ਸਰਕਾਰ ਨੇ ਏਅਰ ਇੰਡੀਆ ਨੂੰ ਖਰੀਦਣ ਦੀ ਚਾਹਤ ਰੱਖਣ ਵਾਲਿਆਂ ਲਈ ਇੱਕ ਚੰਗੀ ਖ਼ਬਰ ਸੁਣਾਈ ਹੈ। ਹੁਣ ਸਰਕਾਰ ਏਅਰ ਇੰਡੀਆ ਦੀ 100 ਫੀਸਦ ਹਿੱਸੇਦਾਰੀ ਵੇਚੇਗੀ। ਏਅਰ ਇੰਡੀਆ ਕੋਲ 146 ਆਪਣੇ ਏਅਰ ਕ੍ਰਾਫਟ ਹਨ।

ਏਅਰ ਇੰਡੀਆ ਨੂੰ ਖਰੀਦਣ ਲਈ ਪ੍ਰਸਤਾਵ ਭੇਜਣ ਦੀ ਆਖ਼ਰੀ ਤਰੀਕ 17 ਮਾਰਚ ਤੈਅ ਕੀਤੀ ਗਈ ਹੈ। ਸਰਕਾਰ 31 ਮਾਰਚ ਤੱਕ ਇਸ ਦੇ ਖ਼ਰੀਦਾਰ ਦਾ ਨਾਮ ਐਲਾਨ ਵੀ ਕਰ ਦੇਵੇਗੀ।

ਸਰਕਾਰ ਦੇ ਇਸ ਐਲਾਨ ਦੇ ਨਾਲ ਹੀ ਭਾਜਪਾ ਦੇ ਰਾਜ ਸਭਾ ਸੰਸਦ ਮੈਂਬਰ ਸੁਬਰਾਮਣੀਅਮ ਸਵਾਮੀ ਨੇ ਟਵੀਟ ਕੀਤਾ, "ਇਹ ਡੀਲ ਪੂਰੀ ਤਰ੍ਹਾਂ ਦੇਸ ਦੇ ਹਿੱਤ ਵਿੱਚ ਨਹੀਂ ਹੈ। ਅਜਿਹਾ ਕਰਕੇ ਮੈਨੂੰ ਅਦਾਲਤ ਵਿੱਚ ਜਾਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਅਸੀਂ ਆਪਣੇ ਪਰਿਵਾਰ ਦੇ ਇੱਕ ਮੈਂਬਰ ਨੂੰ ਇਸ ਤਰ੍ਹਾਂ ਵੇਚ ਨਹੀਂ ਸਕਦੇ।"

ਇੱਕ ਘੰਟੇ ਦੇ ਵਕਫ਼ੇ ਵਿੱਚ ਕੀਤੇ ਗਏ ਦੂਜੇ ਹੀ ਟਵੀਟ ਵਿੱਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਗੁਹਾਰ ਲਗਾਈ , "ਏਅਰ ਇੰਡੀਆ ਰਿਕਵਰੀ ਮੋਡ ਵਿੱਚ ਆ ਗਿਆ ਹੈ। ਅਪ੍ਰੈਲ ਤੋਂ ਦਸੰਬਰ ਮਹੀਨੇ ਦੌਰਾਨ ਘਾਟਾ ਘੱਟ ਹੋਇਆ ਹੈ। ਪ੍ਰਧਾਨ ਮੰਤਰੀ ਜੀ, ਅਸੀਂ ਇਸ ਨੂੰ ਮਜ਼ਬੂਤ ਕਰਨ ਦੀ ਬਜਾਇ ਕਿਉਂ ਵੇਚ ਰਹੇ ਹਾਂ।"

ਪੂਰੀ ਖ਼ਬਰ ਪੜ੍ਹਨ ਲਈ ਉਸ ਲਿੰਕ ’ਤੇ ਕਲਿੱਕ ਕਰੋ।

Reuters
ਅਫ਼ਗਾਨਿਸਤਾਨ ਨੈਸ਼ਨਲ ਆਰਮੀ ਹਾਦਸੇ ਵਾਲੀ ਥਾਂ ''ਤੇ ਪਹੁੰਚੀ ਹੋਈ ਹੈ

ਅਫ਼ਗਾਨਿਸਤਾਨ: ਜਹਾਜ਼ ਦੇ ਕ੍ਰੈਸ਼ ਹੋਣ ਬਾਰੇ ਰਹੱਸ ਬਰਕਰਾਰ, ਹਰ ਕੋਈ ਕਹਿ ਰਿਹਾ ਪਤਾ ਨਹੀਂ

ਅਮੀਰੀਕੀ ਫੌਜ ਵੀ ਪੂਰਬੀ ਅਫ਼ਗਾਨਿਸਤਾਨ ਵਿੱਚ ਇੱਕ ਯਾਤਰੀ ਜਹਾਜ਼ ਦੇ ਕ੍ਰੈਸ਼ ਹੋਣ ਦੀ ਜਾਂਚ ਵਿੱਚ ਜੁੱਟ ਗਈ।

ਸਥਾਨਕ ਅਧਿਕਾਰੀਆਂ ਮੁਤਾਬਕ ਜਹਾਜ਼ ਗਜ਼ਨੀ ਸੂਬੇ ਦੇ ਡੇਹ ਯਾਕ ਜ਼ਿਲ੍ਹੇ ਵਿੱਚ ਹਾਦਸੇ ਦਾ ਸ਼ਿਕਾਰ ਹੋਇਆ। ਉਨ੍ਹਾਂ ਮੁਤਾਬਕ ਇਹ ਜਹਾਜ਼ ਮੁਲਕ ਦੀ ਏਰੀਆਨਾ ਏਅਰਲਾਈਨਜ਼ ਦਾ ਸੀ।

ਪਰ ਇਸ ਏਅਰਲਾਈਨਜ਼ ਦਾ ਕਹਿਣਾ ਹੈ ਕਿ ਅਜਿਹਾ ਕੋਈ ਹਾਦਸਾ ਹੋਇਆ ਹੀ ਨਹੀਂ।

ਦੂਜੇ ਪਾਸੇ ਈਰਾਨ ਦੀ ਨਿਊਜ਼ ਏਜੰਸੀ ਫਾਰਸ ਨੇ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ ਹੈ ਕਿ ਜੋ ਜਹਾਜ਼ ਕ੍ਰੈਸ਼ ਹੋਇਆ ਹੈ ਉਸ ਉੱਤੇ ਅਮਰੀਕੀ ਏਅਰ ਫੋਰਸ ਦਾ ਨਿਸ਼ਾਨ ਹੈ।

ਫਾਰਸ ਨਿਊਜ਼ ਏਜੰਸੀ ਦੇ ਸੋਸ਼ਲ ਮੀਡੀਆ ਉੱਤੇ ਜੋ ਵੀਡੀਓ ਅਤੇ ਤਸਵੀਰਾਂ ਪੋਸਟ ਕੀਤੀਆਂ ਗਈਆਂ ਹਨ ਉਨ੍ਹਾਂ ਮੁਤਾਬਕ ਇਹ ਅਮਰੀਕੀ ਹਵਾਈ ਫੌਜ ਦਾ Bombardier E-11A ਜਹਾਜ ਹੈ।

ਅਮਰੀਕੀ ਫੌਜ ਅਜਿਹੇ ਜਹਾਜ਼ ਅਫਗਾਨਿਸਤਾਨ ਵਿੱਚ ਨਿਗਰਾਨੀ ਲਈ ਵਰਤਦੀ ਹੈ।

ਜਿੱਥੇ ਇਹ ਜਹਾਜ਼ ਡਿੱਗਿਆ ਹੈ ਉਸ ਇਲਾਕੇ ਵਿੱਚ ਤਾਲਿਬਾਨ ਬੇਹੱਦ ਸਰਗਰਮ ਹੈ।

ਇਸ ਪੂਰੀ ਖ਼ਬਰ ਨੂੰ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ।

ਇਹ ਵੀ ਪੜ੍ਹੋ

  • ਭਾਰਤ ਦੇ 54 ਫ਼ੌਜੀਆਂ ਦੇ ''ਲਾਪਤਾ'' ਹੋਣ ਦਾ ਰਹੱਸ
  • ਇਹ ਦੇਸ ਬੱਚਾ ਪੈਦਾ ਕਰਨ ਵਾਲਿਆਂ ਨੂੰ ਮਾਲਾ-ਮਾਲ ਕਰਦੇ
  • ਵਾਲ ਸਮੇਂ ਤੋਂ ਪਹਿਲਾਂ ਚਿੱਟੇ ਕਿਉਂ ਹੋ ਜਾਂਦੇ ਹਨ, ਵਿਗਿਆਨੀਆਂ ਨੇ ਦੱਸੀ ਵਜ੍ਹਾ

ਇਹ ਵੀ ਦੇਖੋ

https://youtu.be/xWw19z7Edrs

https://www.youtube.com/watch?v=AQCnmOzv7CY

https://www.youtube.com/watch?v=R0Bfpbpr3_I

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)