ਭਾਰਤ ਤੋਂ ਬਾਹਰ ਬਣ ਰਹੀ ਪਹਿਲੀ ਸਿੱਖ ਯੂਨੀਵਰਸਿਟੀ - 5 ਅਹਿਮ ਖ਼ਬਰਾਂ

01/26/2020 7:25:24 AM

Getty Images

ਅਮਰੀਕਾ ਦੇ ਵਾਸ਼ਿੰਗਟਨ ਸੂਬੇ ਵਿੱਚ ਪਰਵਾਸੀ ਭਾਰਤੀਆਂ ਦੇ ਇੱਕ ਸਮੂਹ ਨੇ 125 ਏਕੜ ਜ਼ਮੀਨ ''ਖ਼ਾਲਸਾ ਯੂਨੀਵਰਸਿਟੀ'' ਬਣਾਉਣ ਲਈ ਦਾਨ ਕੀਤੀ ਹੈ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਕੈਨੇਡਾ ਦੀ ਸਰਹੱਦ ਨਾਲ ਲਗਦੇ ਤਟੀ ਸ਼ਹਿਰ ਬੈਲਿੰਘਮ ਵਿੱਚ ਸਥਾਪਤ ਕੀਤੀ ਜਾ ਰਹੀ ਇਹ ਯੂਨੀਵਰਿਸਟੀ ਭਾਰਤ ਤੋਂ ਬਾਹਰ ਪਹਿਲੀ ਸਿੱਖ ਯੂਨੀਵਰਸਿਟੀ ਹੋਵੇਗੀ।

ਲੁਧਿਆਣਾ ਜਿਲ੍ਹੇ ਨਾਲ ਸੰਬੰਧਿਤ ਮਨਜੀਤ ਸਿੰਘ ਧਾਲੀਵਾਲ ਮੁਤਾਬਕ ਯੂਨੀਵਰਸਿਟੀ ਅਗਲੇ ਸਾਲ ਤੋਂ ਪ੍ਰਸਤਾਵਿਤ ਕੋਰਸ ਸ਼ੁਰੂ ਕਰ ਸਕਦੀ ਹੈ। ਜਿਸ ਲਈ ਸਿੱਖਿਆ ਵਿਭਾਗ ਤੋਂ ਮਨਜ਼ੂਰੀ ਲੈ ਲਈ ਗਈ ਹੈ ਤੇ ਇੱਕ ਸਰਕਾਰੀ ਕਾਲਜ ਦੀਆਂ ਦੋ ਇਮਾਰਤਾਂ ਖ਼ਰੀਦੀਆਂ ਜਾ ਚੁੱਕੀਆਂ ਹਨ।

ਹੁਣ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਥਾਪਿਤ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ, ਫ਼ਤਹਿਗੜ੍ਹ ਸਾਹਿਬ ਹੀ ਇਕਲੌਤੀ ਸਿੱਖ ਯੂਨੀਵਰਸਿਟੀ ਹੈ।

ਇਸ ਤੋਂ ਇਲਾਵਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੀ ਗੁਰੂ ਨਾਨਕ ਦੇਵ ਦੇ ਨਾਮ ਤੇ ਨਨਕਾਣਾ ਸਾਹਿਬ ਵਿੱਚ ਯੂਨੀਵਰਸਿਟੀ ਬਣਾਉਣ ਦਾ ਐਲਾਨ ਕਰ ਚੁੱਕੇ ਹਨ।

ਇਹ ਵੀ ਪੜ੍ਹੋ:

  • ਦੁਨੀਆਂ ਦੇ ਸਿਹਤ ਮਾਹਰਾਂ ਨੂੰ ਚਿੰਤਾ ''ਚ ਪਾਉਣ ਵਾਲਾ ਚੀਨੀ ਵਾਇਰਸ ਕਿੰਨਾ ਖ਼ਤਰਨਾਕ
  • ''ਜੇ ਪੁਰਾਣੀਆਂ ਪੰਜਾਬੀ ਫ਼ਿਲਮਾਂ ਦੇਖਣਾ ਗੁਨਾਹ ਹੈ ਤਾਂ ਭਾਵੇਂ ਅੱਧੇ ਪੰਜਾਬ ਨੂੰ ਫਾਹੇ ਲਾ ਦਿਓ''
  • ਹਾਲੀਵੁੱਡ ਫਿਲਮ ''ਚ ਸਿੱਖ ਦਿਖਾਏ ਜਾਣ ਬਾਰੇ ਟਿੱਪਣੀ ਨੂੰ ਕੈਪਟਨ ਨੇ ''ਬਕਵਾਸ'' ਕਿਉਂ ਕਿਹਾ
BBC
ਮੁਸਲਮਾਨ ਭਾਈਚਾਰੇ ਨੂੰ ਡਰ ਹੈ ਕਿ ਉਨ੍ਹਾਂ ਨੂੰ ਆਪਣੇ ਕਾਗਜ਼ਾਤ ਤਿਆਰ ਰੱਖਣੇ ਪੈਣਗੇ।

ਮੁਸਲਮਾਨ ਇੰਝ ਕਰ ਰਹੇ ''NRC ਤੋਂ ਬਚਾਅ ਦੀ ਤਿਆਰੀ

ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਵਿਚ ਮਾਲੇਗਾਓਂ ਕੋਰਪੋਰੇਸ਼ਨ ''ਚ ਜਨਮ ਤੇ ਮੌਤ ਦੀ ਰਜਿਸਟਰੇਸ਼ਨ ਦਫ਼ਤਰ ਦੇ ਬਾਹਰ ਇੱਕ ਲੰਬੀ ਲਾਈਨ ਹੈ।

ਲੋਕ ਏਜੰਟਾਂ ਦੇ ਮੇਜ਼ ਦੁਆਲੇ ਇਕੱਠੇ ਹੋਏ ਹਨ ਜੋ ਫਾਰਮ ਭਰਨ ਵਿੱਚ ਮਦਦ ਕਰਦੇ ਹਨ। ਲਗਭਗ ਸਾਰੇ ਬਿਨੇਕਾਰ ਮੁਸਲਮਾਨ ਹਨ। ਮਾਲੇਗਾਓਂ ਵਿੱਚ ਮੁਸਲਮਾਨਾਂ ਦੀ ਬਹੁਗਿਣਤੀ ਹੈ।

ਪਿਛਲੇ ਚਾਰ ਪਿਛਲੇ ਤੋਂ ਇਸ ਦਫ਼ਤਰ ਦੇ ਬਾਹਰ ਇਸੇ ਤਰ੍ਹਾਂ ਲਗਾਤਾਰ ਭੀੜ ਹੈ। ਕਾਰਨ? ਸੀਏਏ ਅਤੇ ਐਨਆਰਸੀ ਬਾਰੇ ਹੋ ਰਹੀ ਚਰਚਾ ਕਾਰਨ ਮੁਸਲਿਮ ਭਾਈਚਾਰਾ ਚਿੰਤਤ ਹੈ।

ਪੜ੍ਹੋ ਕੀ ਕਹਿ ਰਹੇ ਹਨ ਆਪਣੇ ਬਜ਼ੁਰਗਾਂ ਦੇ ਜਨਮ ਸਰਟੀਫਿਕਟ ਲਈ ਅਰਜੀ ਦੇਣ ਪਹੁੰਚੇ ਲੋਕ।

ਕੀ ਚੰਡੀਗੜ੍ਹ ਉਹੀ ''ਆਦਰਸ਼ ਸ਼ਹਿਰ'' ਹੈ ਜਿਸ ਦੀ ਦੁਨੀਆਂ ਨੂੰ ਤਾਂਘ ਹੈ

ਚੰਡੀਗੜ੍ਹ, ਮਾਲੀ ਹਾਲਤ ਮੁਤਾਬਕ ਭਾਰਤ ਦਾ ਸਭ ਤੋਂ ਖੁਸ਼ਹਾਲ ਸ਼ਹਿਰ ਅਤੇ ਮੁਲਕ ਦੇ ਸਭ ਤੋਂ ਵੱਧ ਹਰਿਆਵਲ ਵਾਲੇ ਸ਼ਹਿਰਾਂ ਵਿੱਚੋਂ ਇੱਕ!

ਇਸ ਦਾ ਜਨਮ ਉਸ ਵੇਲੇ ਇੱਕ ਸੁਫ਼ਨੇ ਵਜੋਂ ਹੋਇਆ ਜਦੋਂ ਭਾਰਤ ਆਪਣੇ ਸਭ ਤੋਂ ਮਾੜੇ ਸਮਿਆਂ ਵਿੱਚੋਂ ਇੱਕ ਵਕਫ਼ਾ ਝੱਲ ਕੇ ਨਿਕਲਿਆ ਸੀ।

ਸਾਲ 1949 ਵਿੱਚ ਭਾਰਤ ਨੇ ਚੰਡੀਗੜ੍ਹ ਬਣਾਉਣ ਦਾ ਫੈਸਲਾ ਲਿਆ। ਇਸ ਨੇ ਬਣਨਾ ਸੀ ਭਾਰਤੀ ਪੰਜਾਬ ਦੀ ਰਾਜਧਾਨੀ ਅਤੇ ਸਾਰੀ ਦੁਨੀਆਂ ਲਈ ਇੱਕ ਆਧੁਨਿਕ ਸ਼ਹਿਰ ਦੀ ਮਿਸਾਲ। ਤਾਂ ਕੀ ਚੰਡੀਗੜ੍ਹ ਉਹੀ ''ਆਦਰਸ਼ ਸ਼ਹਿਰ''ਹੈ ਜਿਸ ਦੀ ਦੁਨੀਆਂ ਨੂੰ ਤਾਂਘ ਹੈ, ਪੜ੍ਹੋ ਇਹ ਵਿਸ਼ੇਲਸ਼ਣ।

Getty Images

ਚੀਨ 6 ਦਿਨਾਂ ਵਿੱਚ 1,000 ਬੈੱਡ ਦਾ ਹਸਪਤਾਲ

ਚੀਨ ਵਿੱਚ ਵਾਇਰਸ ਦੇ 830 ਕੇਸਾਂ ਦੀ ਪੁਸ਼ਟੀ ਹੋਈ ਹੈ ਜਿਨ੍ਹਾਂ ਵਿੱਚੋਂ 41 ਜਣਿਆਂ ਦੀ ਮੌਤ ਹੋ ਚੁੱਕੀ ਹੈ। ਚੀਨ ਤੋਂ ਬਾਹਰ ਵੀ ਵਾਇਰਸ ਫੈਲਦਾ ਜਾ ਰਿਹਾ ਹੈ ਤੇ ਭਾਰਤ ਸਮੇਤ ਯੂਰਪ ਤੱਕ ਜਾ ਪਹੁੰਚਿਆ ਹੈ।

ਸ਼ਹਿਰ ਦੀ ਲਗਭਗ ਇੱਕ ਕਰੋੜ ਅਬਾਦੀ ਹੈ ਤੇ ਹਸਪਤਾਲ ਆਪਣੀ ਸਮਰੱਥਾ ਤੋਂ ਵਧੇਰੇ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ।

ਮਰੀਜ਼ਾਂ ਦੀ ਵਧ ਰਹੀ ਸੰਖਿਆ ਨਾਲ ਨਜਿੱਠਣ ਲਈ ਵੁਹਾਨ ਵਿੱਚ ਇੱਕ 1000 ਬਿਸਤਰਿਆਂ ਦਾ ਹਸਪਤਾਲ ਬਣਾਇਆ ਜਾ ਰਿਹਾ ਹੈ। ਹੈਰਾਨ ਨਾ ਹੋਵੋ ਪੜ੍ਹੋ ਕਿਵੇਂ ਹੋ ਰਿਹਾ ਹੈ ਤਿਆਰ।

Getty Images

ਪੰਜਾਬ ਵਿੱਚ ਵਾਕਈ ਟਿੱਡੀ ਦਲ ਦਾ ਖ਼ਤਰਾ

ਪੰਜਾਬ ਸਰਕਾਰ ਦਾ ਕਹਿਣਾ ਹੈ ਫ਼ਾਜ਼ਿਲਕਾ ਅਤੇ ਮੁਕਤਸਰ ਸਾਹਿਬ ਦੇ ਕੁਝ ਪਿੰਡਾਂ ਵਿੱਚ ਟਿੱਡੀ ਦਲ ਦੇ ਕੁੱਝ ਹਾਪਰ ਜਾਂ ਛੋਟੇ ਸਮੂਹ ਪਾਏ ਗਏ ਹਨ।

ਰਾਜਸਥਾਨ ਦੀ ਸਰਹੱਦ ਦੇ ਨਾਲ ਲੱਗਦੇ ਪੰਜਾਬ ਅਤੇ ਹਰਿਆਣਾ ਦੇ ਕੁੱਝ ਪਿੰਡਾਂ ''ਚ ਆਹਣ, ਜਿਸ ਨੂੰ ''ਟਿੱਡੀ ਦਲ'' ਦੇ ਨਾਂ ਨਾਲ ਜਾਣਿਆਂ ਜਾਂਦਾ ਹੈ, ਦੀ ਆਮਦ ਨੇ ਕਿਸਾਨਾਂ ਨੂੰ ਦੀ ਚਿੰਤਾ ਵਧਾ ਦਿੱਤੀ ਹੈ।

ਪੰਜਾਬ ਖੇਤੀਬਾੜੀ ਵਿਭਾਗ ਨੇ ਹਾਲ ਹੀ ਵਿੱਚ ਜ਼ਿਲ੍ਹਾ ਫ਼ਾਜ਼ਿਲਕਾ ਦੇ ਖੂਈਆਂ ਸਰਵਰ ਦੇ ਪਿੰਡਾਂ ''ਚ ਟਿੱਡੀ ਦਲ ਦੇ ਕੁਝ ਕੁ ਟਿੱਡੀਆਂ ਦੇ ਫ਼ਸਲਾਂ ''ਤੇ ਬੈਠਣ ਦੀ ਪੁਸ਼ਟੀ ਕੀਤੀ ਹੈ।

ਪੜ੍ਹੋ ਪੰਜਾਬ ਵਿੱਚ ਕਿੱਥੋਂ ਪਹੁੰਚਿਆ ਟਿੱਡੀ ਦਲ, ਕੀ ਹਨ ਸਰਕਾਰੀ ਕੋਸ਼ਿਸ਼ਾਂ, ਇਸ ਨੂੰ ਖੇਤਾਂ ਵਿੱਚੋਂ ਕਿਵੇਂ ਭਜਾਈਏ ਤੇ ਕੀ ਹਨ ਕਿਸਾਨਾਂ ਦੇ ਫਿਕਰ।

ਇਹ ਵੀ ਪੜ੍ਹੋ:

  • ਵਿਦੇਸ਼ ਜਾਣ ਦੇ 4 ਤਰੀਕੇ ਜਿੰਨ੍ਹਾਂ ਦੀ ਵਰਤੋਂ ਪੰਜਾਬੀਆਂ ਨੇ ਰੱਜ ਕੇ ਕੀਤੀ
  • ਉਹ ਮੁਲਕ ਜੋ ਚੀਨ ਨਾਲੋਂ 14 ਗੁਣਾ ਤੇਜ਼ੀ ਨਾਲ ਵਿਕਾਸ ਕਰ ਸਕਦਾ ਹੈ
  • ਜਦੋਂ ''ਕੋਠੇਵਾਲੀ ਗੰਗੂਬਾਈ'' ਨੇ ਨਹਿਰੂ ਸਾਹਮਣੇ ਵਿਆਹ ਦਾ ਪ੍ਰਸਤਾਵ ਰੱਖਿਆ

ਵੀਡੀਓ:ਪੰਜਾਬ ਬੰਦ- ਸੀਏਏ ਬਾਰੇ ਕੀ ਬੋਲੇ ਪੰਜਾਬੀ

https://www.youtube.com/watch?v=vVv4MjBK17g

ਵੀਡੀਓ: ਬਰਨਾਲੇ ਦੀ ਇਸ ਕੁੜੀ ਨੇ ਵੀਡੀਓ ਕਾਲ ਕਰਕੇ ਆਪਣੀ ਜਾਨ ਲਈ

https://www.youtube.com/watch?v=V1gbE1aZjtg

ਵੀਡੀਓ: ਬਿੱਗਬਾਸ ਵਰਗੇ ਪ੍ਰੋਗਰਾਮਾਂ ਦਾ ਬੱਚਿਆਂ ਤੇ ’ਅਸਰ

https://www.youtube.com/watch?v=w3-8rLfAamg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)