China coronavirus: ਚੀਨ ਤੋਂ ਫੈਲ ਰਿਹਾ ਵਾਇਰਸ ਕੀ ਹੈ ਅਤੇ ਕਿੰਨਾ ਖ਼ਤਰਨਾਕ ਹੈ

01/20/2020 2:10:17 PM

EPA
ਰਹੱਸਮਈ ਵਾਇਰਸ ਦੇ ਫੈਲਣ ਨਾਲ ਵਧਿਆ ਪੀੜਤਾਂ ਦਾ ਅਕੰੜਾ

ਚੀਨ ਵਿੱਚ ਅਧਿਕਾਰੀਆਂ ਮੁਤਾਬਕ ਮਿਲੇ ਨਵੇਂ ਵਾਇਰਸ ਕਾਰਨ ਦੋ ਦਿਨਾਂ ਵਿੱਚ 139 ਨਵੇਂ ਕੇਸ ਦਰਜ ਹੋਏ ਹਨ। ਸਿਹਤ ਅਧਿਕਾਰੀਆਂ ਨੇ ਪਹਿਲੀ ਵਾਰ ਇਸ ਰਹੱਸਮਈ ਵਾਇਰਸ ਦੀ ਪਛਾਣ ਦਸੰਬਰ ਵਿੱਚ ਚੀਨ ਦੇ ਵੂਹਾਨ ਸ਼ਹਿਰ ਵਿੱਚ ਕੀਤੀ ਸੀ।

ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਵਾਇਰਲ ਨਿਮੋਨੀਆ ਵੀ ਫੈਲ ਸਕਦਾ ਹੈ ਪਰ ਇਸ ਨਾਲ ਜੁੜੀ ਵਧੇਰੇ ਜਾਣਕਾਰੀ ਨਹੀਂ ਹੈ, ਜਿਵੇਂ ਕਿ ਇਹ ਵਾਇਰਸ ਕਿਵੇਂ ਫੈਲ ਰਿਹਾ ਹੈ।

ਇਨ੍ਹਾਂ ਦਾ ਅੰਕੜਾ ਹੁਣ 200 ਤੋਂ ਪਾਰ ਹੋ ਗਿਆ ਅਤੇ 3 ਲੋਕਾਂ ਦੀ ਸਾਹ ਲੈਣ ਵਿੱਚ ਪਰੇਸ਼ਾਨੀ ਕਾਰਨ ਮੌਤ ਹੋ ਗਈ ਹੈ।

ਬਚਾਅ ਲਈ ਚੀਨ ਸਣੇ ਦੁਨੀਆਂ ਦੇ ਵੱਡੇ ਹਵਾਈ ਅੱਡਿਆਂ ''ਤੇ ਸਕ੍ਰੀਨਿੰਗ ਦੀ ਵਿਵਸਥਾ ਕੀਤੀ ਗਈ ਹੈ।

ਇਹ ਵੀ ਪੜ੍ਹੋ-

  • ਉਸ ਡੀਸੀ ਨੂੰ ਜਾਣੋ ਜਿਸ ਦਾ ਵੀਡੀਓ ਸੋਸ਼ਲ ਮੀਡੀਆ ''ਤੇ ਵਾਇਰਲ ਹੋ ਰਿਹਾ ਹੈ
  • ਖੇਤਰੀ ਪਾਰਟੀਆਂ ਭਾਜਪਾ ਤੇ ਕਾਂਗਰਸ ਲਈ ਇਸ ਕਰਕੇ ਚੁਣੌਤੀ ਬਣੀਆਂ ਰਹਿਣਗੀਆਂ- ਨਜ਼ਰੀਆ
  • ਇੱਕ ਗੈਂਗ ਦੇ 75 ਮੈਂਬਰ ਜੇਲ੍ਹ ''ਚੋਂ ਫਰਾਰ, ਅੰਦਰ ਮਿਲੀ ਸੁਰੰਗ ਮਗਰੋਂ ਉੱਠੇ ਸਵਾਲ

ਕੋਰੋਨਾਵਾਇਰਸ ਨਾਲ ਸੰਕਰਮਿਤ ਲੋਕਾਂ ਵਿੱਚ ਤੇਜ਼ੀ ਨਾਲ ਵਾਧਾ ਹੋ ਸਕਦਾ ਹੈ ਕਿਉਂਕਿ ਇਸ ਹਫ਼ਤੇ ਲੂਨਰ ਨਿਊ ਈਅਰ ਦੀਆਂ ਛੁੱਟੀਆਂ ਦੌਰਾਨ ਲੋਕ ਆਪਣੇ ਪਰਿਵਾਰਾਂ ਨਾਲ ਸਫ਼ਰ ਕਰ ਰਹੇ ਹੁੰਦੇ ਹਨ।

ਥਾਈਲੈਂਡ ਅਤੇ ਜਾਪਾਨ ਤੋਂ ਬਾਅਦ ਸੋਮਵਾਰ ਨੂੰ ਦੱਖਣੀ ਕੋਰੀਆ ਵਿੱਚ ਵੀ ਇਸ ਵਾਇਰਸ ਦਾ ਪਹਿਲਾਂ ਕੇਸ ਸਾਹਮਣੇ ਆਇਆ ਹੈ।

ਬਰਤਾਨੀਆਂ ''ਚ ਮਾਹਿਰਾਂ ਨੇ ਬੀਬੀਸੀ ਨੂੰ ਦੱਸਿਆ ਪੀੜਤ ਲੋਕਾਂ ਦਾ ਅੰਕੜਾ ਅਜੇ ਵੀ ਅਧਿਕਾਰਤ ਅੰਕੜਿਆਂ ਨਾਲੋਂ ਕਿਤੇ ਵੱਧ ਹੋ ਸਕਦਾ ਹੈ, ਸ਼ਾਇਦ 1700 ਦੇ ਕਰੀਬ।

Getty Images
ਚੀਨ ਦੇ ਵੂਹਾਨ ਸ਼ਹਿਰ ਵਿੱਚ 3 ਲੋਕਾਂ ਦੀ ਮੌਤ (ਸੰਕੇਤਕ ਤਸਵੀਰ)

ਕਿਵੇਂ ਦਾ ਹੈ ਇਹ ਵਾਇਰਸ

ਮਰੀਜ਼ਾਂ ਤੋਂ ਲਏ ਗਏ ਇਸ ਵਾਇਰਸ ਦੇ ਸੈਂਪਲ ਦੀ ਜਾਂਚ ਕੀਤੀ ਗਈ ਹੈ। ਇਸ ਤੋਂ ਬਾਅਦ ਚੀਨ ਦੇ ਅਧਿਕਾਰੀਆਂ ਅਤੇ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਇਹ ਇੱਕ ਕੋਰੋਨਾਵਾਇਰਸ ਹੈ।

ਕੋਰੋਨਾਵਾਇਰਸ ਕਈ ਕਿਸਮ ਦੇ ਹੁੰਦੇ ਹਨ ਪਰ ਇਨ੍ਹਾਂ ਵਿੱਚ 6 ਨੂੰ ਹੀ ਲੋਕਾਂ ਨੂੰ ਸੰਕਰਮਿਤ ਕਰਨ ਲਈ ਜਾਣਿਆ ਜਾਂਦਾ ਸੀ, ਪਰ ਨਵੇਂ ਵਾਇਰਸ ਦਾ ਪਤਾ ਲੱਗਣ ਤੋਂ ਬਾਅਦ ਇਹ ਗਿਣਤੀ ਵਧ ਕੇ 7 ਹੋ ਜਾਵੇਗੀ।

ਨਵੇਂ ਵਾਇਰਸ ਦੇ ਜੈਨੇਟਿਕ ਕੋਡ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਇਹ ਕਿਸੇ ਵੀ ਹੋਰ ਮਨੁੱਖੀ ਕੋਰੋਨਵਾਇਰਸ ਦੀ ਤੁਲਨਾ ''ਚ ਸਾਰਸ ਦੇ ਵਧੇਰੇ ਕਰੀਬ ਹੈ।

ਇਸ ਨੇ ਸਾਰਸ (Sars) ਵਾਇਰਸ ਦੀਆਂ ਯਾਦਾਂ ਨੂੰ ਮੁੜ ਤਾਜ਼ਾ ਕਰ ਦਿੱਤਾ ਹੈ, ਇਹ ਵੀ ਇੱਕ ਕੋਰੋਨਾਵਾਇਰਸ ਸੀ, ਜਿਸ ਕਾਰਨ 2000ਵਿਆਂ ''ਚ ਦਰਜਨਾਂ ਦੇਸਾਂ (ਜ਼ਿਆਦਾਤਰ ਏਸ਼ੀਆਈ ਦੇਸ) ਵਿੱਚ 774 ਲੋਕਾਂ ਦੀ ਮੌਤ ਹੋ ਗਈ ਸੀ।

Getty Images
ਮਾਹਿਰਾਂ ਮੁਤਾਬਕ ਕੇਸਾਂ ਦੀ ਗਿਣਤੀ ਅਧਿਕਾਰਤ ਅੰਕੜਿਆਂ ਤੋਂ ਕਿਤੇ ਵੱਧ ਹੋ ਸਕਦੀ ਹੈ (ਸੰਕੇਤਕ ਤਸਵੀਰ)

ਕਿੰਨਾ ਗੰਭੀਰ ਹੈ ਇਹ?

ਕੋਰੋਨਾਵਾਇਰਸ ਦੇ ਕਾਰਨ ਆਮ ਤੌਰ ''ਤੇ ਸੰਕਰਮਿਤ ਲੋਕਾਂ ਵਿੱਚ ਸਰਦੀ-ਜ਼ੁਕਾਮ ਦੇ ਲੱਛਣ ਨਜ਼ਰ ਆਉਂਦੇ ਹਨ ਪਰ ਅਸਰ ਗੰਭੀਰ ਹੋਣ ਤਾਂ ਮੌਤ ਵੀ ਹੋ ਸਕਦੀ ਹੈ।

ਯੂਨੀਵਰਸਿਟੀ ਆਫ ਐਡਿਨਬਰਾ ਦੇ ਪ੍ਰੋਫੈਸਰ ਮਾਰਕ ਵੂਲਹਾਊਸ ਦਾ ਕਹਿਣਾ ਹੈ, "ਜਦੋਂ ਅਸੀਂ ਇਹ ਨਵਾਂ ਕੋਰੋਨਾਵਾਇਰਸ ਦੇਖਿਆ ਤਾਂ ਅਸੀਂ ਜਾਣਨ ਦੀ ਕੋਸ਼ਿਸ਼ ਕੀਤੀ ਕਿ ਇਸ ਦਾ ਅਸਰ ਇੰਨਾ ਖ਼ਤਰਨਾਕ ਕਿਉਂ ਹੈ। ਇਹ ਆਮ ਸਰਦੀ ਵਰਗੇ ਲੱਛਣ ਦਿਖਾਉਣ ਵਾਲਾ ਹੈ, ਜੋ ਕਿ ਚਿੰਤਾ ਦੀ ਗੱਲ ਹੈ।"

AFP
ਇਸ ਦੇ ਲੱਛਣ ਆਮ ਸਰਦੀ ਵਾਂਗ ਹੀ ਹੁੰਦੇ ਹਨ (ਸੰਕੇਤਕ ਤਸਵੀਰ)

ਕਿੱਥੋਂ ਆਇਆ ਹੈ ਇਹ ਵਾਇਰਸ?

ਇਹ ਬਿਲਕੁਲ ਨਵੀਂ ਕਿਸਮ ਦਾ ਵਾਇਰਸ ਹੈ।

ਇਹ ਜੀਵਾਂ ਦੀ ਇੱਕ ਪ੍ਰਜਾਤੀ ਤੋਂ ਦੂਜੀ ਪ੍ਰਜਾਤੀ ਵਿੱਚ ਜਾਂਦੇ ਹਨ ਅਤੇ ਫਿਰ ਇਨਸਾਨਾਂ ਨੂੰ ਸੰਕਰਮਿਤ ਕਰ ਦਿੰਦੇ ਹਨ। ਇਸ ਦੌਰਾਨ ਇਨ੍ਹਾਂ ਦਾ ਬਿਲਕੁਲ ਪਤਾ ਨਹੀਂ ਲਗਦਾ।

Getty Images
ਕੋਰੋਨਾਵਾਇਰਸ ਦੇ ਕਾਰਨ ਆਮ ਤੌਰ ''ਤੇ ਸੰਕਰਮਿਤ ਲੋਕਾਂ ਵਿੱਚ ਸਰਦੀ-ਜ਼ੁਕਾਮ ਦੇ ਲੱਛਣ ਨਜ਼ਰ ਆਉਂਦੇ ਹਨ

ਨਾਟਿੰਘਮ ਯੂਨੀਵਰਸਿਟੀ ਦੇ ਇੱਕ ਵਾਇਰੋਲਾਜਿਸਟ ਪ੍ਰੋਫੈਸਰ ਜੋਨਾਥਨ ਬਾਲ ਦੇ ਮੁਤਾਬਕ, "ਇਹ ਬਿਲਕੁਲ ਹੀ ਨਵੀਂ ਤਰ੍ਹਾਂ ਦਾ ਕੋਰੋਨਾਵਾਇਰਸ ਹੈ। ਬਹੁਤ ਹਦ ਤੱਕ ਸੰਭਵ ਹੈ ਕਿ ਪਸ਼ੂਆਂ ਤੋਂ ਹੀ ਇਨਸਾਨਾਂ ਤੱਕ ਪਹੁੰਚਿਆ ਹੋਵੇ।"

ਸਾਰਸ ਦਾ ਵਾਇਰਸ ਬਿੱਲੀ ਜਾਤੀ ਦੇ ਇੱਕ ਜੀਵ ਤੋਂ ਇਨਸਾਨਾਂ ਤੱਕ ਪਹੁੰਚਿਆ ਸੀ।

ਇਹ ਵੀ ਪੜ੍ਹੋ-

  • ਉਹ ਮੁਲਕ ਜੋ ਚੀਨ ਨਾਲੋਂ 14 ਗੁਣਾ ਤੇਜ਼ੀ ਨਾਲ ਵਿਕਾਸ ਕਰ ਸਕਦਾ ਹੈ
  • ਦਵਿੰਦਰ ਸਿੰਘ ਨੇ ਗ੍ਰਿਫ਼ਤਾਰੀ ਤੋਂ ਪਹਿਲਾਂ ਕਿਹਾ, ''ਸਰ ਇਹ ਖੇਡ ਹੈ, ਤੁਸੀਂ ਖੇਡ ਖ਼ਰਾਬ ਨਾ ਕਰੋ''
  • ''ਜੇ ਦਵਿੰਦਰ ਸਿੰਘ ਦਾ ਨਾਂ ਦਵਿੰਦਰ ਖ਼ਾਨ ਹੁੰਦਾ ਤਾਂ...?''

ਇਹ ਵੀ ਦੇਖੋ

https://www.youtube.com/watch?v=xWw19z7Edrs

https://www.youtube.com/watch?v=cdC8Djz21ig

https://www.youtube.com/watch?v=3D-nFu_5QKI

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)