ਸਿਮਰਨਜੀਤ ਲਈ ਸੋਸ਼ਲ ਮੀਡੀਆ ''''ਤੇ ਮਦਦ ਦੀ ਅਪੀਲ ''''ਤੇ ਕੈਪਟਨ ਅਮਰਿੰਦਰ ਨੇ ਵਿਸ਼ਵ ਚੈਂਪੀਅਨ ਖਿਡਾਰਣ ਨੂੰ ਦਿੱਤਾ ਭਰੋਸਾ

01/16/2020 5:10:13 PM

Getty Images
2018 AIBA ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਆਇਰਲੈਂਡ ਦੀ ਖਿਡਾਰਣ ਨੂੰ ਹਰਾਉਣ ਤੋਂ ਬਾਅਦ ਜਿੱਤ ਦੀ ਤਸਵੀਰ

"ਸਿਮਰਨਜੀਤ ਕੌਰ ਕਿਸੇ ਚੀਜ਼ ਦੀ ਫ਼ਿਕਰ ਨਾ ਕਰੋ। ਸਿਰਫ਼ ਆਉਣ ਵਾਲੇ ਓਲੰਪਿਕਸ ''ਤੇ ਧਿਆਨ ਦਿਓ।"

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਕੇਬਾਜ਼ ਸਿਮਰਨਜੀਤ ਕੌਰ ਨੂੰ ਟੈਗ ਕਰਕੇ ਮਦਦ ਦਾ ਭਰੋਸਾ ਦਿੰਦਿਆਂ ਟਵੀਟ ਕੀਤਾ।

ਟਵੀਟ ਵਿੱਚ ਉਨ੍ਹਾਂ ਅੱਗੇ ਕਿਹਾ, "ਮੈਂ ਖੇਡ ਵਿਭਾਗ ਦੇ ਸਕੱਤਰ ਨੂੰ ਇਸ ਮਾਮਲੇ ਵੱਲ ਤੁਰੰਤ ਧਿਆਨ ਦੇਣ ਲਈ ਕਿਹਾ ਹੈ। ਇਸ ਦੇ ਨਾਲ ਹੀ ਮੈਂ ਸੋਸ਼ਲ ਮੀਡੀਆ ਤੇ ਮੀਡੀਆ ਨੂੰ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਇਸ ਮਾਮਲੇ ਵੱਲ ਧਿਆਨ ਦਿਵਿਆਇਆ।"

https://twitter.com/capt_amarinder/status/1217742255777124358?s=20

ਦਰਅਸਲ ਇੱਕ ਨਿਜੀ ਚੈਨਲ ਦੇ ਖੇਡ ਪੱਤਰਕਾਰ ਵਿਕਰਾਂਤ ਗੁਪਤਾ ਨੇ ਕੈਪਟਨ ਅਮਰਿਦੰਰ ਸਿੰਘ ਨੂੰ ਸੰਬੋਧਨ ਕਰਦਿਆਂ ਟਵੀਟ ਕੀਤਾ ਸੀ।

ਇਹ ਵੀ ਪੜ੍ਹੋ:-

  • ਵਲਾਦੀਮੀਰ ਪੁਤਿਨ: ਇੱਕ ਜਾਸੂਸ ਤੋਂ ਰੂਸ ਦੇ ਰਾਸ਼ਟਰਪਤੀ ਬਣਨ ਦਾ ਸਫ਼ਰ
  • 1984 ਸਿੱਖ ਕਤਲੇਆਮ: ਜੱਜਾਂ ਨੇ ਰੁਟੀਨ ਤਰੀਕੇ ਨਾਲ ਹੀ ਮੁਲਜ਼ਮ ਬਰੀ ਕੀਤੇ- SIT
  • ‘ਆਪਣੇ ਪਸ਼ੂਆਂ ਨੂੰ ਖ਼ੁਦ ਗੋਲੀ ਮਾਰਨਾ ਕਿੰਨਾ ਮੁਸ਼ਕਿਲ ਹੈ’ ਆਸਟਰੇਲੀਆ ਦੀ ਅੱਗ ਦੇ ਸਤਾਏ ਕਿਸਾਨਾਂ ਦੀ ਹੱਡਬੀਤੀ

ਉਨ੍ਹਾਂ ਸਿਮਰਨਜੀਤ ਕੌਰ ਦੀ ਤਸਵੀਰ ਪੋਸਟ ਕਰਦਿਆਂ ਲਿਖਿਆ ਸੀ, "ਸੁਣ ਕੇ ਹੈਰਾਨ ਹਾਂ ਕਿ ਵਿਸ਼ਵ ਚੈਂਪੀਅਨਸ਼ਿਪ ਦੀ ਮੈਡਲ ਜੇਤੂ ਇਸ ਵੇਲੇ ਬੇਰੁਜ਼ਗਾਰ ਹੈ ਤੇ ਉਸ ''ਤੇ ਪਰਿਵਾਰ ਪਾਲਣ ਦੀ ਜ਼ਿੰਮੇਵਾਰੀ ਹੈ।"

"ਉਸ ਨੇ ਟੋਕੀਓ 2020 ਲਈ ਕਵਾਲੀਫ਼ਾਈ ਕਰ ਲਿਆ ਹੈ ਤੇ ਭਾਰਤ ਨੂੰ ਉਮੀਦ ਹੈ ਕਿ ਪੰਜਾਬ ਦੀ ਇਹ ਮੁੱਕੇਬਾਜ਼ ਮੈਡਲ ਜਿੱਤ ਕੇ ਲਿਆਏਗੀ। ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਸ ਦੀਆਂ ਲੋੜਾਂ ਵੱਲ ਧਿਆਨ ਦੇਣ।"

https://twitter.com/vikrantgupta73/status/1217391282038833152

ਇਸ ਤੋਂ ਬਾਅਦ ਸੋਸ਼ਲ ਮੀਡੀਆ ''ਤੇ ਕਈ ਲੋਕਾਂ ਨੇ ਵਿਕਰਾਂਤ ਗੁਪਤਾ ਤੇ ਮੁੱਖ ਮੰਤਰੀ ਦੀ ਸ਼ਲਾਘਾ ਕੀਤੀ।

ਜਗਮਪਾਲ ਸਿੰਘ ਨੇ ਟਵੀਟ ਕਰਕੇ ਕਿਹਾ, "ਵਿਕਰਾਂਤ ਗੁਪਤਾ ਤੁਸੀਂ ਬਹੁਤ ਚੰਗੇ ਵਿਅਕਤੀ ਹੋ ਤੇ ਖੇਡ ਪ੍ਰੇਮੀ ਹੋਣ ਦਾ ਚੰਗਾ ਉਦਾਹਰਨ ਹੋ।"

https://twitter.com/JagampalSingh1/status/1217742784813096962

Getty Images
2018 AIBA ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੌਰਾਨ ਚੀਨ ਦੀ ਖਿਡਾਰਨ ਡੈਨ ਡੁਓ ਨਾਲ ਮੁਕਾਬਲੇ ਦੀ ਤਸਵੀਰ

ਜਾਦਵ ਕਾਕੋਟੀ ਨੇ ਟਵੀਟ ਕਰਕੇ ਕਿਹਾ, "ਅਜਿਹਾ ਇਸ ਲਈ ਹੈ ਕਿਉਂਕਿ ਉਹ ਕ੍ਰਿਕਟ ਖਿਡਾਰੀ ਨਹੀਂ ਹੈ।"

https://twitter.com/kakoti2011jadav/status/1217744274516656130

ਲਲਿਤ ਨੇ ਕੈਪਟਨ ਅਮਰਿੰਦਰ ਸਿੰਘ ਦੀ ਸ਼ਲਾਘਾ ਕਰਦਿਆਂ ਇੱਕ ਅਪੀਲ ਵੀ ਕੀਤੀ। ਉਨ੍ਹਾਂ ਟੀਵਟ ਕੀਤਾ, "ਚੰਗਾ ਕੰਮ, ਪਰ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਅਜਿਹੇ ਕਿਸੇ ਹੋਰ ਐਥਲੀਟ ਨਾਲ ਨਾ ਹੋਵੇ।"

https://twitter.com/tweetlalit_vij/status/1217744834208813056

ਤੁਹਾਨੂੰ ਦੱਸ ਦਈਏ ਕਿ ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ ਨੇ 29 ਜੁਲਾਈ 2019 ਨੂੰ ਸਿਮਰਨਜੀਤ ਕੌਰ ਦੇ 23ਵੇਂ ਪ੍ਰੈਜ਼ੀਡੈਂਟ ਕੱਪ ਇੰਟਰਨੈਸ਼ਨਲ ਕੱਪ ਵਿੱਚ ਜਿੱਤਣ ''ਤੇ ਵਧਾਈ ਦਿੰਦਿਆਂ ਟਵੀਟ ਵੀ ਕੀਤਾ ਸੀ।

https://twitter.com/officeofssbadal/status/1155784171165376513

ਇਹ ਵੀ ਦੇਖੋ:-

https://www.youtube.com/watch?v=NEcht3r4s_U

https://www.youtube.com/watch?v=_AKZy9Vd09Y

https://www.youtube.com/watch?v=USjN-cdEsV0

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)