ਸੀਰੀਆ ਦੀ ‘ਸ਼ਾਂਤੀਦੂਤ’ ਅਖਵਾਉਣ ਵਾਲੀ ਨੇਤਾ ਦਾ ਕਤਲ, ਉਸ ਦੀ ਦੋਸਤ ਨੇ ਕਿਹਾ, ''''ਅਸੀਂ ਉਸ ਔਰਤ ਨੂੰ ਗੁਆਇਆ ਜੋ ਸ਼ਾਂਤੀ ਲਈ ਕੰਮ ਕਰ ਰਹੀ ਸੀ''''

01/14/2020 10:10:12 PM

Getty Images
ਹੈਫ਼ਰੀਨ ਖ਼ਲਕ ਦਾ 12 ਅਕਤੂਬਰ 2019 ਨੂੰ ਉੱਤਰੀ ਸੀਰੀਆ ਵਿੱਚ ਕਤਲ ਕਰ ਦਿੱਤਾ ਗਿਆ ਸੀ, ਇਸ ਦੇ ਖ਼ਿਲਾਫ ਇਟਲੀ ਵਿੱਚ ਲਾਲ ਹੱਥ ਕਰਕੇ ਵਿਰੋਧ ਜਤਾਇਆ

ਬੀਬੀਸੀ ਨਿਊਜ਼ ਅਰਬੀ ਦੀ ਜਾਂਚ ''ਚ ਅਜਿਹੇ ਸਬੂਤਾਂ ਦਾ ਪਤਾ ਲੱਗਾ ਹੈ ਜੋ ਇਸ਼ਾਰਾ ਕਰਦੇ ਹਨ ਕਿ ਸੀਰੀਆਈ-ਕੁਰਦ ਰਾਜਨੇਤਾ ਹੈਫਰੀਨ ਖ਼ਲਫ਼ ਦਾ ਕਤਲ ''ਚ ਤੁਰਕੀ ਸਮਰਥਿਤ ਸੀਰੀਆਈ ਰਾਸ਼ਟਰੀ ਸੈਨਾ ਦੇ ਇੱਕ ਗੁੱਟ ਦਾ ਹੱਥ ਹੈ।

ਅਹਰਾਰ ਅਲ-ਸ਼ਰਕੀਆ ਨਾਮ ਦੇ ਗੁੱਟ ਨੇ ਕਿਹਾ ਹੈ ਕਿ ਉਹ ਕਤਲ ਲਈ ਜ਼ਿੰਮੇਵਾਰ ਨਹੀਂ ਹੈ ਹਾਲਾਂਕਿ, ਸਬੂਤ ਕੁਝ ਹੋਰ ਹੀ ਕਹਾਣੀ ਕਹਿੰਦੇ ਹਨ।

34 ਸਾਲਾ ਹੈਫ਼ਰੀਨ ਖ਼ਲਫ਼ ਸੀਰੀਆ ਵਿੱਚ ਸਾਰੇ ਭਾਈਚਾਰੇ ਵਿਚਾਲੇ ਬਰਾਬਰੀ ਨੂੰ ਲੈ ਕੇ ਮੁਹਿੰਮ ਚਲਾ ਰਹੀ ਸੀ ਅਤੇ ਉਨ੍ਹਾਂ ਨੇ ਉੱਤਰੀ ਸੀਰੀਆ ਵਿੱਚ ਤੁਰਕੀ ਦੇ ਹਮਲੇ ਦਾ ਜ਼ਬਰਦਸਤ ਵਿਰੋਧ ਕੀਤਾ ਸੀ।

ਉੱਤਰੀ ਸੀਰੀਆ ਦਾ ਕੰਟ੍ਰੋਲ ਕੁਰਦਾਂ ਦੇ ਹੱਥਾਂ ਵਿੱਚ ਸੀ ਅਤੇ ਇਸ ਥਾਂ ਨੂੰ ਕੁਰਦ ਜ਼ਬਾਨ ਵਿੱਚ ਰੋਜਾਵਾ ਕਿਹਾ ਜਾਂਦਾ ਹੈ।

ਇਹ ਵੀ ਪੜ੍ਹੋ-

  • ਜਦੋਂ ਜਾਮੀਆ ਯੂਨੀਵਰਸਿਟੀ ਦੀ ਵੀਸੀ ਨਾਲ ਅੱਧੇ ਘੰਟੇ ਤੱਕ ਵਿਦਿਆਰਥੀਆਂ ਕਰਦੇ ਰਹੇ ਸਵਾਲ-ਜਵਾਬ
  • ਮੁਸ਼ੱਰਫ਼ ਨੂੰ ਫਾਂਸੀ ਦੀ ਸਜ਼ਾ ਸੁਣਾਉਣ ਵਾਲੀ ਅਦਾਲਤ ਗੈਰ-ਸੰਵਿਧਾਨਕ- ਲਾਹੌਰ ਹਾਈ ਕੋਰਟ
  • CAA ਦੇ ਵਿਰੋਧ ਦੌਰਾਨ ਮੇਰਠ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਦਾ ਦਰਦ: ''ਛਾਤੀ ''ਚ ਗੋਲੀ ਕਿਉਂ ਮਾਰੀ...ਇਹ ਕਿੱਥੋਂ ਦਾ ਇਨਸਾਫ਼ ਹੈ''

ਸਾਰੇ ਭਾਈਚਾਰੇ ''ਚ ਬਰਾਬਰੀ

ਇਸ ਨੌਜਵਾਨ ਨੇਤਾ ਨੇ ਫਿਊਚਰ ਸੀਰੀਆ ਪਾਰਟੀ ਦਾ ਗਠਨ ਕਰਨ ਵਿੱਚ ਮਦਦ ਕੀਤੀ ਸੀ ਜਿਸ ਦਾ ਮਕਸਦ ਈਸਾਈ, ਕੁਰਦਾਂ ਅਤੇ ਸੀਰੀਆਈ ਅਰਬਾਂ ਵਿਚਾਲੇ ਕੰਮ ਕਰਦੇ ਹੋਏ ਖੇਤਰ ਦਾ ਦੁਬਾਰਾ ਨਿਰਮਾਣ ਕਰਨਾ ਸੀ।

ਖ਼ਲਫ਼ ਦੀ ਦੋਸਤ ਅਤੇ ਉਨ੍ਹਾਂ ਦੀ ਸਾਬਕਾ ਸਹਿਕਰਮੀ ਨੁਬਾਹਰ ਮੁਸਤਫ਼ਾ ਕਹਿੰਦੀ ਹੈ, "ਮੈਂ ਆਪਣੀ ਭੈਣ, ਇੱਕ ਕਾਮਰੇਡ ਅਤੇ ਮੇਰੇ ਲਈ ਇੱਕ ਨੇਤਾ ਨੂੰ ਗੁਆਇਆ ਹੈ।"

"ਅਸੀਂ ਉਸ ਔਰਤ ਨੂੰ ਗੁਆਇਆ ਹੈ ਜੋ ਦੂਜੀਆਂ ਔਰਤਾਂ ਲਈ ਆਵਾਜ਼ ਚੁੱਕਦੀ ਸੀ। ਜੋ ਲੋਕਾਂ ਨੂੰ ਮਜ਼ਬੂਤ ਕਰਨਾ ਚਾਹੁੰਦੀ ਸੀ ਅਤੇ ਸ਼ਾਂਤੀ ਲਈ ਕੰਮ ਕਰ ਰਹੀ ਸੀ।"

12 ਅਕਤੂਬਰ 2019 ਦੀ ਸਵੇਰੇ 5.30 ਵਜੇ ਖ਼ਲਫ਼ ਉੱਤਰੀ ਸੀਰੀਆ ਦੇ ਅਲ-ਹਸਾਕਾਹ ਸ਼ਹਿਰ ਲਈ ਨਿਕਲੀ ਸੀ। ਰੱਕਾ ਵਿੱਚ ਉਨ੍ਹਾਂ ਦੀ ਪਾਰਟੀ ਦੇ ਮੁੱਖ ਦਫ਼ਤਰ ਤੋਂ ਤਿੰਨ ਘੰਟੇ ਦੀ ਦੂਰੀ ''ਤੇ ਇਹ ਥਾਂ ਸੀ ਜਿਸ ਲਈ ਉਹ ਐੱਮ-4 ਹਾਈਵੇ ਤੋਂ ਜਾ ਰਹੀ ਸੀ।

ਇਸ ਇਲਾਕੇ ਤੋਂ ਅਮਰੀਕੀ ਸੈਨਾ ਨੂੰ ਹਟਾਏ ਹੋਏ ਸਿਰਫ਼ ਤਿੰਨ ਦਿਨ ਹੀ ਹੋਏ ਸਨ। ਅਮਰੀਕੀ ਸੈਨਾ ਦੇ ਹਟਾਏ ਜਾਣ ਤੋਂ ਬਾਅਦ ਤੁਰਕੀ ਰਾਸ਼ਟਰਪਤੀ ਆਰਦੋਆਨ ਨੂੰ ਸੀਰੀਆ ਵਿੱਚ ਵੜ ਕੇ ਸੈਨਾ ਦਾ ਆਪਰੇਸ਼ਨ ਚਲਾਉਣ ਦੀ ਆਗਿਆ ਮਿਲ ਗਈ ਸੀ।

ਐੱਮ-4 ਹਾਈਵੇ ਸੀਮਾ ਦੇ ਨੇੜੇ ਨਹੀਂ ਹੈ ਪਰ ਇਸ ਸਵੇਰ ਚਸ਼ਮਦੀਦਾਂ ਦਾ ਕਹਿਣਾ ਸੀ ਕਿ ਤੁਰਕੀ ਤੋਂ ਸੀਰੀਆ ਵਿੱਚ ਆਇਆ ਇੱਕ ਸੈਨਿਕ ਦਸਤਾ ਐੱਮ-4 ਤੋਂ ਹੁੰਦੇ ਹੋਏ ਦੱਖਣ ਵੱਲ ਜਾ ਰਿਹਾ ਸੀ।

ਟੈਲੀਗ੍ਰਾਮ ''ਤੇ ਵੀਡੀਓ

ਇਹ ਦਸਤਾ ਤੁਰਕੀ ਸਮਰਥਿਤ ਬਲ ਸੀਰੀਆਈ ਰਾਸ਼ਟਰੀ ਸੈਨਾ (ਐੱਸਐੱਨਏ) ਦਾ ਹਿੱਸਾ ਸੀ। ਇਹ ਰਾਸ਼ਟਰਪਤੀ ਬਸ਼ਰ ਅਲ-ਅਸਦ ਦੀ ਕੇਂਦਰ ਸਰਕਾਰ ਦੀ ਸੈਨਾ ਨਹੀਂ ਹੈ।

ਐੱਸਐੱਨਏ ਦਾ 2019 ਵਿੱਚ ਤੁਰਕੀ ਨੇ ਗਠਨ ਕੀਤਾ ਸੀ। ਇਹ 41 ਗੁੱਟਾਂ ਦਾ ਇੱਕ ਸਮੂਹ ਹੈ ਜਿਸ ਵਿੱਚ 70 ਹਜ਼ਾਰ ਤੋਂ ਵੱਧ ਸੈਨਿਕ ਹਨ।

ਇਨ੍ਹਾਂ ਗੁੱਟਾਂ ਕੋਲ ਤੁਰਕੀ ਦੀ ਟ੍ਰੇਨਿੰਗ ਅਤੇ ਹਥਿਆਰ ਹੈ। ਅਮਰੀਕੀ ਸੁਰੱਖਿਆ ਬਲਾਂ ਦੇ ਜਾਣ ਬਾਅਦ ਇਹ ਬਲ ਉੱਤਰ-ਪੂਰਬੀ ਸੀਰੀਆ ਵਿੱਚ ਕੁਰਦ ਬਲਾਂ ਨਾਲ ਲੜ ਰਹੇ ਹਨ।

12 ਅਕਤੂਬਰ 2019 ਨੂੰ ਇਸ ਦੇ ਇੱਕ ਗੁੱਟ ਅਹਰਾਰ ਅਲ-ਸ਼ਰਕੀਆ ਨੇ ਇਨਕ੍ਰਿਪਟਡ ਮੈਸੇਜਿੰਗ ਐਪਲੀਕੇਸ਼ਨ ਟੈਲੀਗ੍ਰਾਮ ''ਤੇ ਕੁਝ ਵੀਡੀਓ ਪਾਏ।

ਇੱਕ ਵੀਡੀਓ ਵਿੱਚ ਬਾਗ਼ੀ ਸਮੂਹ ਐੱਮ-44 ਹਾਈਵੇ ''ਤੇ ਆਪਣੇ ਆਉਣ ਦਾ ਐਲਾਨ ਕਰ ਰਿਹਾ ਹੈ।

ਵੀਡੀਓ ਵਿੱਚ ਸੂਰਜ ਉਗਦਾ ਦਿਖ ਰਿਹਾ ਹੈ ਅਤੇ ਉਨ੍ਹਾਂ ਦੇ ਆਉਣ ਦਾ ਵੇਲਾ ਸਵੇਰ 6.30 ਤੋਂ 7 ਵਜੇ ਵਿਚਾਲੇ ਦਾ ਸੀ।

ਵੀਡੀਓ ਦੇ ਬੈਕਗਰਾਊਂਡ ਵਿੱਚ ਇੱਕ ਕੰਕ੍ਰੀਟ ਦਾ ਬੈਰੀਅਰ, ਇੱਕ ਟੈਲੀਫੋਨ ਦਾ ਖੰਭਾ ਅਤੇ ਧੂੜ ਨਾਲ ਭਰੀ ਸੜਕ ਦੇਖੀ ਜਾ ਸਕਦੀ ਹੈ।

ਇਲਾਕੇ ਦੀਆਂ ਸੈਟੇਲਾਈਟ ਤਸਵੀਰਾਂ ਰਾਹੀਂ ਜਦੋਂ ਬੀਬੀਸੀ ਨੇ ਇਸ ਥਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਤਿਰਵਾਜ਼ੀਆ ਚੈੱਕਪੁਆਇੰਟ ਦੀ ਸੀ।

ਇਹ ਉਹੀ ਚੈਕਪੁਆਇੰਟ ਹੈ ਜਿੱਥੋਂ ਹੈਫ਼ਰੀਨ ਖ਼ਲਕ ਦੀ ਕਾਰ 12 ਅਕਤੂਬਰ ਦੀ ਸਵੇਰ ਨੂੰ ਜਾ ਰਹੀ ਸੀ।

ਕਤਲ ਦਾ ਵੀਡੀਓ

ਵੀਡੀਓ ਵਿੱਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਹੁੰਦਿਆਂ ਦਿਖਾਇਆ ਗਿਆ ਹੈ ਜੋ ਪੀਕੇਕੇ ਲੜਾਕੇ ਦੱਸੇ ਜਾ ਰਹੇ ਹਨ।

ਪੀਕੇਕੇ ਕੁਰਦਾਂ ਦਾ ਇੱਕ ਹਥਿਆਰਬੰਦ ਸਮੂਹ ਹੈ ਜੋ ਦਹਾਕਿਆਂ ਤੋਂ ਤੁਰਕੀ ਦੇ ਖ਼ਿਲਾਫ਼ ਲੜਾਈ ਲੜ ਰਿਹਾ ਹੈ।

ਇੱਕ ਵੀਡੀਓ ਵਿੱਚ ਅਹਰਾਰ ਅਲ-ਸ਼ਰਕੀਆ ਦੇ ਆਦਮੀ ਆਪਣੇ ਇੱਕ ਸਾਥੀ ਨੂੰ ਕਹਿ ਰਹੇ ਹਨ ਕਿ ਉਹ ਜ਼ਮੀਨ ''ਤੇ ਡਿੱਗੇ ਹੋਏ ਇੱਕ ਸ਼ਖ਼ਸ ਨੂੰ ਗੋਲੀ ਮਾਰਦੇ ਹੋਏ ਉਸ ਦਾ ਵੀਡੀਓ ਬਣਾਉਣ। ਇਸ ਕਤਲ ਦਾ ਵੀਡੀਓ ਤਿਖਵਾਜ਼ੀਆ ਚੈੱਕਪੁਾਇੰਟ ''ਤੇ ਬਣਾਇਆ ਗਿਆ ਸੀ।

ਅਹਰਾਰ ਅਲ-ਸ਼ਰਕੀਆ ਨੇ ਸ਼ੁਰੂਆਤ ''ਚ ਉੱਥੇ ਹੋਣ ਤੋਂ ਇਨਕਾਰ ਕੀਤਾ ਸੀ ਪਰ ਬਾਅਦ ਵਿੱਚ ਗੁਟ ਨੇ ਬੀਬੀਸੀ ਨੂੰ ਇੱਕ ਬਿਆਨ ਵਿੱਚ ਕਿਹਾ ਕਿ ''ਜਿਨ੍ਹਾਂ ਲੋਕਾਂ ਨੇ ਐੱਮ-4 ਹਾਈਵੇ ਨੂੰ ਬੰਦ ਕੀਤਾ ਸੀ, ਉਸ ਦਿਨ ਉਹ ਬਿਨਾ ਆਗਿਆ ਦੇ ਉੱਥੇ ਸਨ, ਜਿਨ੍ਹਾਂ ਨੇ ਅਗੂਆਂ ਦੇ ਆਦੇਸ਼ਾਂ ਦਾ ਉਲੰਘਣ ਕੀਤਾ ਹੈ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।''

ਅਹਰਾਰ ਅਲ-ਸ਼ਰਕੀਆ ਨੇ ਇਹ ਵੀ ਕਿਹਾ ਹੈ ਕਿ ਉਨ੍ਹਾਂ ਨੇ ਇੱਕ ਕਾਰ ''ਤੇ ਗੋਲਬਾਰੀ ਕੀਤੀ ਸੀ ਕਿਉਂਕਿ ਉਸ ਨੇ ਰੁੱਕਣ ਤੋਂ ਮਨਾ ਕਰ ਦਿੱਤਾ ਸੀ ਪਰ ਗੁਟ ਨੇ ਕਿਹਾ ਹੈ ਕਿ ਉਸ ਨੇ ਹੈਫ਼ਰੀਨ ਖ਼ਲਫ਼ ਨੂੰ ਨਿਸ਼ਾਨਾ ਨਹੀਂ ਬਣਾਇਆ ਸੀ ਅਤੇ ਉਨ੍ਹਾਂ ਨੂੰ ਪਤਾ ਨਹੀਂ ਹੈ ਕਿ ਉਹ ਕਿਵੇਂ ਮਾਰੀ ਗਈ।

ਇਹ ਵੀ ਪੜ੍ਹੋ-

  • ਸੀਰੀਆ ਸੰਕਟ: ''ਔਰਤਾਂ ਦਾ ਮਦਦ ਬਦਲੇ ਜਿਨਸੀ ਸ਼ੋਸ਼ਣ''
  • ਪੜ੍ਹੋ ਸੀਰੀਆ ''ਤੇ ਅਮਰੀਕਾ ਦੇ ਹਵਾਈ ਹਮਲੇ ਬਾਰੇ ਖ਼ਬਰਾਂ
  • ''ਸਰੀਰਕ ਹਿੰਸਾ ਦੀਆਂ ਸ਼ਿਕਾਰ ਔਰਤਾਂ ਦਾ ਰੋਣਾ ਮੇਰੇ ਕੰਨਾਂ ''ਚ ਗੂੰਜਦਾ ਏ''

ਹਾਲਾਂਕਿ, ਸੋਸ਼ਲ ਮੀਡੀਆ ''ਤੇ ਪਾਏ ਗਏ ਉਨ੍ਹਾਂ ਦੇ ਵੀਡੀਓ ਅਤੇ ਬੀਬੀਸੀ ਨਿਊਜ਼ ਅਰਬੀ ਨਾਲ ਗੱਲ ਕਰਨ ਵਾਲੇ ਚਸ਼ਮਦੀਦਾਂ ਦੀਆਂ ਗੱਲਾਂ ਇਸ਼ਾਰਾ ਕਰਦੀਆਂ ਹਨ ਕਿ ਕੁਰਦ ਰਾਜਨੇਤਾ ਨੂੰ ਇਸੇ ਸਮੂਹ ਨੇ ਮਾਰਿਆ ਸੀ।

ਬੀਬੀਸੀ ਦੂਆਰਾ ਕੀਤੇ ਜਿਓਲੋਕੇਸ਼ਨ ਦੇ ਵਿਸ਼ਲੇਸ਼ਣ ਤੋਂ ਪਤਾ ਲਗਦਾ ਹੈ ਕਿ ਹੈਫ਼ਰੀਨ ਖ਼ਲਕ ਦੀ ਕਾਰ ਤਿਰਵਾਜ਼ੀਆ ਚੈੱਕਪੁਆਇੰਟ ਤੋਂ ਹੇਠਾਂ ਆ ਗਈ ਸੀ।

ਉਸ ਦਿਨ ਅਹਰਾਰ ਅਲ-ਸ਼ਰਕੀਆ ਵੱਲੋਂ ਪਾਏ ਗਏ ਵੀਡੀਓ ਵਿੱਚ ਲੜਾਕੇ ਹੈਫ਼ਰੀਨ ਦੀ ਕਾਰ ਦੇ ਨੇੜੇ ਨਜ਼ਰ ਆ ਰਹੇ ਹਨ। ਕਾਰ ਵਿੱਚ ਇੱਕ ਲਾਸ਼ ਪਈ ਹੈ ਅਤੇ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਉਹ ਉਨ੍ਹਾਂ ਦੇ ਡ੍ਰਾਈਵਰ ਫਰਹਾਦ ਰਮਾਦਾਨ ਸਨ।

ਵੀਡੀਓ ਵਿੱਚ ਇੱਕ ਥਾਂ ਬੇਹੋਸ਼ ਔਰਤ ਦੀ ਆਵਾਜ਼ ਕਾਰ ਦੇ ਅੰਦਰ ਆਉਂਦਿਆਂ ਹੋਇਆ ਸੁਣਾਈ ਦੇ ਰਹੀ ਹੈ।

''ਦੁਨੀਆਂ ''ਚ ਮਨੁੱਖਤਾ ਨਹੀਂ ਬਚੀ ਹੈ''

ਹੈਫ਼ਰੀਨ ਦੀ ਮਾਂ ਸੁਆਦ ਮੁਹੰਮਦ ਨੇ ਬੀਬੀਸੀ ਨੂੰ ਕਿਹਾ, "ਇਹ ਹੈਫ਼ਰੀਨ ਦਾ ਆਵਾਜ਼ ਹੈ। ਮੈਂ 5 ਹਜ਼ਾਰ ਆਵਾਜ਼ਾਂ ਵਿੱਚੋਂ ਉਸ ਦੀ ਆਵਾਜ਼ ਪਛਾਣ ਸਕਦੀ ਹਾਂ।"

"ਮੈਂ ਜਦੋਂ ਉਸ ਦੀ ਆਵਾਜ਼ ਸੁਣੀ ਤਾਂ ਮੈਂ ਦੁਨੀਆਂ ਦੀ ਬੇਰਹਿਮੀ ਨੂੰ ਦੇਖਿਆ। ਦੁਨੀਆਂ ''ਚ ਕੋਈ ਮਨੁੱਖਤਾ ਨਹੀਂ ਹੈ।"

Getty Images
ਉੱਤਰੀ ਸੀਰੀਆ ਵਿੱਚ 34 ਸਾਲਾ ਖ਼ਲਕ ਦੀ ਅੰਤਮ ਯਾਤਰਾ

ਅਜਿਹਾ ਲਗਦਾ ਹੈ ਕਿ ਹੈਫ਼ਰੀਨ ਖ਼ਲਕ ਤਾਂ ਜ਼ਿੰਦਾ ਸੀ ਅਤੇ ਜਦੋਂ ਕਾਰ ਰੁਕੀ ਤਾਂ ਉਹ ਲੜਾਕਿਆਂ ਨੂੰ ਆਪਣੀ ਪਛਾਣ ਦੱਸਣ ਦੇ ਸਮਰਥ ਸੀ। ਇਸ ਦੇ ਵੀ ਸਬੂਤ ਹਨ, ਜੋ ਦੱਸਦੇ ਹਨ ਕਿ ਉਹ ਕਾਰ ਦੇ ਅੰਦਰ ਨਹੀਂ ਮਰੀ ਸੀ।

ਬੀਬੀਸੀ ਨਾਲ ਗੱਲਬਾਤ ਵਿੱਚ ਆਪਣੀ ਪਛਾਣ ਗੁਪਤ ਰੱਖਦਿਆਂ ਹੋਇਆ ਇੱਕ ਕਿਸਾਨ ਨੇ ਦੱਸਿਆ ਕਿ ਅਹਰਾਰ ਅਲ-ਸ਼ਰਕੀਆ ਦੇ ਲੜਾਕੇ ਸਵੇਰੇ 7.30 ਵਜੇ ਉਥੋਂ ਲੰਘੇ ਤਾਂ ਉਹ ਉੱਥੇ ਪਹੁੰਚੇ। ਉਹ ਕਹਿੰਦੇ ਹਨ ਕਿ ਉਹ ਬੇਦਹੱਦ ਡਰਾਵਨਾ ਸੀਨ ਸੀ।

ਉਹ ਦੱਸਦੇ ਹਨ, "ਸਬ ਤੋਂ ਪਹਿਲਾਂ ਮੈਂ ਇੱਕ ਕੁੜੀ ਦੇਖੀ। ਉਸ ਦੀ ਲਾਸ਼ ਮੁਸ਼ਕਿਲ ਨਾਲ ਕਾਰ ਤੋਂ 5 ਮੀਟਰ ਦੂਰ ਪਈ ਸੀ। ਉਸ ਦਾ ਚਿਹਰਾ ਬੁਰੀ ਤਰ੍ਹਾਂ ਵਿਗਾੜ ਦਿੱਤਾ ਗਿਆ ਸੀ ਅਤੇ ਲੱਤਾਂ ਬੁਰੀ ਤਰ੍ਹਾਂ ਜਖ਼ਮੀ ਸਨ, ਸ਼ਾਇਦ ਟੁੱਟੀਆਂ ਹੋਈਆਂ ਸਨ।"

ਤਿਰਵਾਜ਼ੀਆਂ ਚੈੱਕਪੁਾਇੰਟ ''ਤੇ ਕਿਸਾਨ ਨੂੰ 9 ਲਾਸ਼ਾਂ ਮਿਲੀਆਂ ਸਨ। ਉਹ ਕਹਿੰਦੇ ਹਨ, "ਕਾਰ ਵਿੱਚ ਲਾਸ਼ਾਂ ਨੂੰ ਪਾਉਣ ਵਿੱਚ ਮਦਦ ਕਰਨ ਲਈ ਸਥਾਨਕ ਲੋਕਾਂ ਨੇ ਮੈਨੂੰ ਮਨਾਂ ਕਰ ਦਿੱਤਾ ਸੀ। ਉਨ੍ਹਾਂ ਨੂੰ ਡਰ ਸੀ ਕਿ ਕਿਤੇ ਉਨ੍ਹਾਂ ਨੂੰ ਵੀ ਨਾ ਮਾਰ ਦੇਣ।"

20 ਗੋਲੀਆਂ ਲੱਗੀਆਂ ਸਨ

12 ਅਕਤੂਬਰ 2019 ਦੀ ਦੁਪਹਿਰ 12 ਵਜੇ ਤੱਕ ਹੈਫ਼ਰੀਨ ਦੀ ਲਾਸ਼ ਨੂੰ ਤਿੰਨ ਲਾਸ਼ਾਂ ਦੇ ਨਾਲ ਮਲੀਕੀਆ ਸੈਨਿਕ ਹਸਪਤਾਲ ਭੇਜ ਦਿੱਤਾ ਗਿਆ ਸੀ।

ਮੈਡੀਕਲ ਰਿਪੋਰਟ ਜਾਰੀ ਕੀਤੀ ਗਈ ਜਿਸ ਮੁਤਾਬਕ ਹੈਫ਼ਰੀਨ ਖ਼ਲਕ ਨੂੰ 20 ਗੋਲੀਆਂ ਮਾਰੀਆਂ ਗਈਆਂ ਸਨ। ਉਸ ਦੀਆਂ ਦੋਵੇਂ ਲੱਤਾਂ ਟੁੱਟੀਆਂ ਸਨ ਅਤੇ ਉਸ ਨਾਲ ਨਾਲ ਬੁਰੀ ਤਰ੍ਹਾਂ ਹਿੰਸਾ ਹੋਈ ਸੀ।

ਬੀਬੀਸੀ ਅਰਬੀ ਦਾ ਮੰਨਣਾ ਹੈ ਕਿ ਹੈਫ਼ਰੀਨ ਨੂੰ ਕਾਰ ਤੋਂ ਜ਼ਿੰਦਾ ਬਾਹਰ ਖਿੱਚਿਆ ਗਿਆ ਸੀ। ਇਸ ਤੋਂ ਬਾਅਦ ਅਹਰਾਰ ਅਲ-ਸ਼ਰਕੀਆ ਦੇ ਲੜਾਕਿਆਂ ਨੇ ਉਸ ਨੂੰ ਬੁਰੀ ਤਰ੍ਹਾਂ ਮਾਰਿਆ ਅਤੇ ਉਸ ਦਾ ਕਤਲ ਕਰ ਦਿੱਤਾ।

ਅਹਰਾਰ ਅਲ-ਸ਼ਰਕੀਆ ਨੇ ਬੀਬੀਸੀ ਨੂੰ ਕਿਹਾ, "ਹੈਫ਼ਰੀਨ ਖ਼ਲਕ ਦੇ ਕਤਲ ਬਾਰੇ ਅਸੀਂ ਕਈ ਵਾਰ ਇਨਕਾਰ ਕਰ ਚੁੱਕੇ ਹਾਂ।"

BBC
ਹੈਫ਼ਰੀਨ ਖ਼ਲਕ ਦੀ ਮਾਂ ਨੇ ਕਿਹਾ ਉਹ ਉਸਦੀ ਆਵਾਜ਼ 5 ਹਜ਼ਾਰ ਆਵਾਜ਼ਾਂ ਵਿੱਚੋਂ ਪਛਾਣ ਸਕਦੀ ਹੈ

ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ ਨੇ ਤੁਰਕੀ ਕੋਲੋਂ ਹੈਫ਼ਰੀਨ ਖ਼ਲਕ ਦੇ ਕਤਲ ਦੇ ਮਾਮਲੇ ਵਿੱਚ ਨਿਰਪੱਖ ਜਾਂਚ ਕਰਵਾਉਣ ਦੀ ਬੇਨਤੀ ਕੀਤੀ ਹੈ।

ਹਾਲਾਂਕਿ, ਇਹ ਅਜੇ ਤੱਕ ਸ਼ੁਰੂ ਨਹੀਂ ਹੋਈ ਹੈ।

ਉੱਤਰੀ ਸੀਰੀਆ ਵਿੱਚ ਜਦੋਂ ਤੋਂ ਤੁਰਕੀ ਸੈਨਾ ਦੀ ਕਾਰਵਾਈ ਸ਼ੁਰੂ ਹੋਈ ਹੈ ਉਦੋਂ ਤੋਂ ਤੁਰਕੀ ਰਾਸ਼ਟਰਪਤੀ ਤੈਯੱਪਾ ਆਰਦੋਆਨ ਦਾ ਇਹ ਮੰਨਣਾ ਹੈ ਕਿ ਸੈਨਿਕ ਮੁਹਿੰਮ ਸਿਰਫ਼ ਅੱਤਵਾਦ ਨੂੰ ਰੋਕਣ ਅਤੇ ਸ਼ਾਂਤੀ ਬਹਾਲੀ ਲਈ ਹੋਵੇ।

ਤੁਰਕੀ ਦੀ ਨਹੀਂ ਆਈ ਪ੍ਰਤੀਕਿਰਿਆ

ਅਕਤੂਬਰ ਵਿੱਚ ਇਸ ਖੇਤਰ ਤੋਂ ਅਮਰੀਕੀ ਸੈਨਾ ਦੇ ਜਾਣ ਤੋਂ ਬਾਅਦ ਸੈਂਕੜੇ ਲੋਕਾਂ ਦੀ ਮੌਤ ਹੋਈ ਹੈ, ਜਿਸ ਵਿੱਚ ਹੈਫ਼ਰੀਨ ਵੀ ਇੱਕ ਹੈ, ਇਸ ਵਿਚਾਲੇ ਤੁਰਕੀ ਸਮਰਥਿਤ ਐੱਸਐੱਨਏ ਦੇ ਸਮੂਹ ਉੱਥੇ ਆ ਗਏ ਹਨ, ਜਿਨ੍ਹਾਂ ਵਿੱਚ ਅਹਰਾਰ ਅਲ-ਸ਼ਰਕੀਆ ਵੀ ਇੱਕ ਹੈ।

ਐਮਨੇਸਟੀ ਇੰਟਰਨੈਸ਼ਟਲ ਨੇ ਬੀਬੀਸੀ ਨੂੰ ਕਿਹਾ, "ਅਹਰਾਰ ਅਲ-ਸ਼ਰਕੀਆ ਵੱਲੋਂ ਹੈਫ਼ਰੀਨ ਖ਼ਲਕ ਅਤੇ ਦੂਜੇ ਲੋਕਾਂ ਦੇ ਕਤਲ ਦੀ ਸੁੰਤਤਰ ਜਾਂਚ ਹੋਣੀ ਚਾਹੀਦੀ ਹੈ ਅਤੇ ਸਾਜ਼ਿਸ਼ਕਰਤਾਵਾਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਤੁਰਕੀ ਜਦੋਂ ਤੱਕ ਆਪਣੇ ਸਮਰਥਿਤ ਬਲਾਂ ਅਤੇ ਉਨ੍ਹਾਂ ਵੱਲੋਂ ਕੀਤੇ ਜਾ ਰਹੀ ਉਲੰਘਣਾ ''ਤੇ ਲਗਾਮ ਨਹੀਂ ਲਗਾਉਂਦਾ ਹੈ, ਉਦੋਂ ਤੱਕ ਵਧੀਕੀਆਂ ਵਧਦੀਆਂ ਰਹਿਣਗੀਆਂ।"

ਉੱਥੇ ਹੀ, ਤੁਰਕੀ ਸਰਕਾਰ ਨੇ ਬੀਬੀਸੀ ਨੇ ਇਸ ''ਤੇ ਪ੍ਰਤੀਕਿਰਿਆ ਲਈ ਸੰਪਰਕ ਕੀਤਾ ਸੀ ਪਰ ਉਸ ਨੇ ਇਸ ''ਤੇ ਕੋਈ ਜਵਾਬ ਨਹੀਂ ਦਿੱਤਾ ਹੈ।

ਇਹ ਵੀ ਪੜ੍ਹੋ-

  • 7 ਤਸਵੀਰਾਂ ਜੋ ਦੁਨੀਆਂ ਭਰ ''ਚ ਪੂਰਾ ਹਫ਼ਤਾ ਚਰਚਾ ''ਚ ਰਹੀਆਂ
  • ਭਾਜਪਾ ਦੇ ਭਾਈਵਾਲ ਦਲਾਂ ਦਾ NRC ਨੂੰ ਲੈ ਕੇ ਵਖਰੇਵੇਂ ਦਾ ਅਸਲ ਕਾਰਨ- ਵਿਸ਼ਲੇਸ਼ਣ
  • ਨਵਾਂਸ਼ਹਿਰ ਦੇ ਅਮਰੀਸ਼ ਪੁਰੀ ਜਦੋਂ ਹੀਰੋ ਦਾ ਰੋਲ ਮੰਗਣ ਗਏ ਤਾਂ ਇਹ ਜਵਾਬ ਮਿਲਿਆ

ਇਹ ਵੀ ਦੇਖੋ

https://www.youtube.com/watch?v=USjN-cdEsV0

https://www.youtube.com/watch?v=hZAwX-7kktM

https://www.youtube.com/watch?v=aFlNP0a0xio

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)