ਜਿਣਸੀ ਸ਼ੋਸ਼ਣ ਖ਼ਿਲਾਫ਼ ਆਵਾਜ਼ ਚੁੱਕਣ ਵਾਲੀਆਂ ਔਰਤਾਂ ਨੂੰ ਕੀ ਝੱਲਣਾ ਪੈਂਦਾ ਹੈ

01/14/2020 3:25:13 PM

Getty Images
ਸਾਈਪ੍ਰਸ ਵਿੱਚ ਗੈਂਗਰੇਪ ਦੀ ਸ਼ਿਕਾਰ ਇੱਕ ਬ੍ਰਿਟਿਸ਼ ਕਿਸ਼ੋਰੀ ਦਾ ਇਲਜ਼ਾਮ ਹੈ ਕਿ ਉਸ ਨੂੰ ਸਥਾਨਕ ਪੁਲਿਸ ਨੇ ਆਪਣਾ ਅਸਲ ਬਿਆਨ ਬਦਲਣ ਲਈ ਕਿਹਾ ਸੀ

ਇਸ ਲੇਖ ਦੀ ਕੁੱਝ ਸਮੱਗਰੀ ਤੁਹਾਨੂੰ ਕੁਝ ਪ੍ਰੇਸ਼ਾਨ ਕਰ ਸਕਦੀ ਹੈ।

ਕੀ ਆਪਣੇ ਆਪ ਨਾਲ ਹੋਏ ਬਲਾਤਕਾਰ ਬਾਰੇ ਰਿਪੋਰਟ ਲਿਖਾਉਣਾ ਕਿਸੇ ਔਰਤ ਦੀ ਜ਼ਿੰਦਗੀ ਤਬਾਹ ਕਰ ਸਕਦਾ ਹੈ?

ਹਾਲਾਂਕਿ ਅਜਿਹਾ ਕਰ ਕੇ ਕੁਝ ਨੂੰ ਇਨਸਾਫ਼ ਮਿਲ ਜਾਂਦਾ ਹੈ ਪਰ ਕਈ ਸਾਰੀ ਉਮਰ ਪਛਤਾਉਂਦੀਆਂ ਰਹਿੰਦੀਆਂ ਹਨ।

ਪਿਛਲੇ ਕੁਝ ਸਾਲਾਂ ਦੌਰਾਨ ਬਲਾਤਕਾਰ ਬਾਰੇ ਜਾਗਰੁਕਤਾ ਵਧੀ ਹੈ ਤੇ ਇਸ ਦੇ ਦੁਆਲੇ ਛਾਈ ਹੋਈ ਸਮਾਜਿਕ ਝਿਜਕ ਦਾ ਕੋਹਰਾ ਕੁਝ ਛਟਿਆ ਹੈ।

ਭਾਰਤ ਵਿੱਚ ਕਠੂਆ, ਉਨਾਓ ਤੇ ਹੈਦਰਾਬਾਦ ਗੈਂਗਰੇਪ ਮਾਮਲੇ ਚਰਚਾ ਵਿੱਚ ਰਹੇ। ਦੁਨੀਆਂ ਦੇ ਦੂਜੇ ਪਾਸੇ ਤੇ ਹੌਲੀਵੁੱਡ ਵਿੱਚ ਫ਼ਿਲਮਕਾਰ ਹਾਰਵੀ ਵਾਈਨਸਟੀਨ ਉੱਪਰ ਚੱਲੇ ਮਾਮਲੇ ਵਿਸ਼ਵ ਪੱਧਰ ‘ਤੇ ਚਰਚਾ ਵਿੱਚ ਰਹੇ।

ਸਪੇਨ ਨੂੰ ਇੱਕ ਮਾਮਲੇ ਨੇ ਹਿਲਾ ਕੇ ਰੱਖ ਦਿੱਤਾ ਸੀ ਜਿਸ ਵਿੱਚ ਇੱਕ ਅੱਲੜ੍ਹ ਨਾਲ ਵਾਪਰੇ ਇਸ ਜੁਰਮ ਨੂੰ ਉੱਥੋਂ ਦੀ ਸੁਪਰੀਮ ਕੋਰਟ ਨੇ ਮਾਮੂਲੀ ਜਿਣਸੀ ਹਿੰਸਾ ਨਾ ਮੰਨ ਕੇ ਗੈਂਗਰੇਪ ਦਾ ਮਾਮਲਾ ਮੰਨਿਆ। ਇਸ ਵਿੱਚ ਸ਼ਾਮਲ ਪੰਜ ਮੁਲਜ਼ਮਾਂ ਨੂੰ "ਵੁਲਫ਼ਪੈਕ" (ਭੇੜੀਆਂ ਦਾ ਝੁੰਡ) ਕਿਹਾ ਗਿਆ।

ਜਿਵੇਂ ਭਾਰਤ ਵਿੱਚ 8 ਸਾਲਾ ਬੱਚੀ ਨਾਲ ਹੋਏ ਬਲਾਤਕਾਰ ਤੋਂ ਬਾਅਦ ਕਾਨੂੰਨੀ ਬਦਲਾਅ ਕੀਤੇ ਗਏ, ਉਸੇ ਤਰ੍ਹਾਂ ਸਪੇਨ ਵਿੱਚ ਵੀ "ਵੁਲਫ਼ਪੈਕ ਆਫ਼ ਸਪੇਨ" ਦੇ ਮਾਮਲੇ ਤੋਂ ਬਾਅਦ ਅਜਿਹੇ ਬਦਲਾਅ ਲਿਆਂਦੇ ਗਏ।

ਇਹ ਵੀ ਪੜ੍ਹੋ

  • ਮਹਿੰਗਾਈ ਵਧਦੀ ਜਾਪਦੀ ਹੈ? ਹੁਣ ਤਾਂ ਸਰਕਾਰ ਦੇ ਅੰਕੜੇ ਵੀ ਇਹੀ ਕਹਿੰਦੇ ਹਨ
  • #SatyaNadella: ਮਾਈਕਰੋਸੌਫਟ ਦੇ ਮੁਖੀ ਨੇ CAA ਨੂੰ ਮਾੜਾ ਆਖਿਆ ਤਾਂ ਭਖਿਆ ਵਿਵਾਦ
  • ਉਹ DSP ਜਿਸ ਬਾਰੇ ਅਫ਼ਜ਼ਲ ਗੁਰੂ ਨੇ ਕਿਹਾ ਸੀ, ''ਮੈਂ ਰਿਹਾਅ ਵੀ ਹੋ ਗਿਆ ਤਾਂ ਇਹ ਤੰਗ ਕਰੇਗਾ''

#MeToo ਤੋਂ ਬਾਅਦ ਕੀ ਬਦਲਾਅ ਹੋਇਆ

#MeToo (ਮੈਂ ਵੀ) ਮੁਹਿੰਮ ਆਉਣ ਤੋਂ ਬਾਅਦ ਤਾਂ ਇੱਕ ਲਹਿਰ ਹੀ ਆ ਗਈ। ਔਰਤਾਂ ਅਤੀਤ ਵਿੱਚ ਹੋਏ ਅਜਿਹੇ ਹਾਦਸਿਆਂ ਬਾਰੇ ਖੁੱਲ੍ਹ ਕੇ ਸੋਸ਼ਲ ਮੀਡੀਆ ‘ਤੇ ਬੋਲਣ ਲੱਗੀਆਂ।

ਇਸ ਖੇਤਰ ਵਿੱਚ ਕੰਮ ਕਰਨ ਵਾਲਿਆਂ ਮੁਤਾਬਕ ਹਾਲਾਂਕਿ ਔਰਤਾਂ ਪਹਿਲਾਂ ਨਾਲੋਂ ਜ਼ਿਆਦਾ ਇਸ ਬਾਰੇ ਬੋਲ ਰਹੀਆਂ ਹਨ ਪਰ ਸਜ਼ਾ ਮਿਲਣ ਦੇ ਮਾਮਲਿਆਂ ਵਿੱਚ ਵਾਧਾ ਨਹੀਂ ਹੋਇਆ ਹੈ।

ਇਕੱਲੇ ਬ੍ਰਿਟੇਨ ਵਿੱਚ ਹੀ ਸਾਲ 2019 ਦੌਰਾਨ ਰੇਪ ਮੁਲਜ਼ਮਾਂ ਨੂੰ ਸਜ਼ਾ ਮਿਲਣ ਦੀ ਦਰ ਦਹਾਕੇ ਵਿੱਚ ਸਭ ਤੋਂ ਘੱਟ ਰਹੀ। ਇੰਗਲੈਂਡ ਤੇ ਵੇਲਜ਼ ਵਿੱਚ ਪੁਲਿਸ ਵੱਲੋਂ ਰਿਕਾਰਡ ਕੀਤੇ 100 ਵਿੱਚੋਂ ਤਿੰਨ ਮਾਮਲਿਆਂ ਵਿੱਚ ਹੀ ਮੁਲਜ਼ਮਾਂ ਨੂੰ ਸਜ਼ਾ ਮਿਲ ਸਕੀ।

ਉਲਟਾ ਅੱਜ ਤੋਂ ਦਸ ਸਾਲ ਪਹਿਲਾਂ ਇਨ੍ਹਾਂ ਮੁਲਜ਼ਮਾਂ ਨੂੰ ਸਜ਼ਾ ਮਿਲਣ ਦੀ ਸੰਭਾਵਨਾ ਜ਼ਿਆਦਾ ਸੀ।

‘ਸ਼ਰਮ ਆਉਂਦੀ ਹੈ ਤੁਹਾਡੇ ''ਤੇ!’

Reuters
ਔਰਿਟ ਸੁਲਿਟੀਜ਼ਾਨੂ ਉਸ ਔਰਤ ਦਾ ਸਮਰਥਨ ਕਰਨ ਲਈ ਪੁੱਜੀ, ਜਿਸ ਨੇ ਦਾਅਵਾ ਕੀਤਾ ਕਿ 12 ਆਦਮੀਆਂ ਦੁਆਰਾ ਉਸ ਦਾ ਸਮੂਹਿਕ ਬਲਾਤਕਾਰ ਕੀਤਾ ਗਿਆ

ਸਾਈਪ੍ਰਸ ਦੀ ਨਿਆਂ ਪ੍ਰਣਾਲੀ ਵਿੱਚ 6 ਮਹੀਨੇ ਫਸੀ ਰਹੀ ਬਰਤਾਨਵੀਂ ਰੇਪ ਪੀੜਤ ਇਸੇ ਹਫ਼ਤੇ ਵਤਨ ਵਾਪਸ ਪਰਤ ਸਕੀ।

ਇਸ ਦੌਰਾਨ ਔਰਤਾਂ ਦੇ ਹੱਕਾਂ ਲਈ ਕੰਮ ਕਰ ਰਹੇ ਕਾਰਕੁਨਾਂ ਨੇ "ਸਾਈਪ੍ਰਸ ਦਾ ਨਿਆਂ, ਸ਼ਰਮ ਆਉਂਦੀ ਹੈ ਤੁਹਾਡੇ ''ਤੇ!" ਦੇ ਨਾਅਰੇ ਬੁਲੰਦ ਕੀਤੇ।

ਸਾਈਪ੍ਰਸ ਦੀ ਜਿਸ ਅਦਾਲਤ ਵਿੱਚ ਇਸ ਕੇਸ ਦੀ ਸੁਣਵਾਈ ਹੋ ਰਹੀ ਸੀ, ਉਸ ਦੇ ਬਾਹਰ ਮੁਜ਼ਾਹਰੇ ਕੀਤੇ ਗਏ ਜਿਸ ਵਿੱਚ ਇਜ਼ਰਾਈਲ ਤੋਂ ਵੀ ਕੁਝ ਕਾਰਕੁਨ ਆ ਕੇ ਸ਼ਾਮਲ ਹੋਏ।

ਇਹ ਸਾਰੇ ਜਣੇ ਉਸ ਕੁੜੀ ਨਾਲ ਹਮਦਰਦੀ ਪ੍ਰਗਟਾ ਰਹੇ ਸਨ। ਕੁੜੀ ਨੂੰ ਆਪਣੇ ਨਾਲ ਬਲਾਤਕਾਰ ਦਾ ਝੂਠਾ ਇਲਜ਼ਾਮ ਲਾਉਣ ਕਾਰਨ ਸਜ਼ਾ ਦੇ ਦਿੱਤੀ ਸੀ।

ਮਾਮਲਾ ਜੁਲਾਈ 2019 ਵਿੱਚ ਸ਼ੁਰੂ ਹੋਇਆ ਜਦੋਂ ਬ੍ਰਿਟੇਨ ਦੀ ਇਸ ਨਾਗਰਿਕ ਨੇ ਪੁਲਿਸ ਨੂੰ ਦੱਸਿਆ ਕਿ 12 ਇਜ਼ਰਾਈਲੀ ਮਰਦ ਕਮਰੇ — ਜਿਸ ਵਿੱਚ ਉਹ ਆਪਣੇ ਇੱਕ ਦੋਸਤ ਨਾਲ ਆਪਣੀ ਮਰਜ਼ੀ ਨਾਲ ਸੈਕਸ ਕਰ ਰਹੀ ਸੀ — ਵਿੱਚ ਧੱਕੇ ਨਾਲ ਵੜ ਗਏ ਅਤੇ ਉਸ ਨਾਲ ਬਲਾਤਕਾਰ ਕੀਤਾ।

ਪੰਜਾਂ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਪਰ ਗਵਾਹੀ ਨਹੀਂ ਕਰਵਾਈ ਗਈ।

ਸਾਈਪ੍ਰਸ ਦੀ ਐੱਮਪੀ ਸਕੇਵੀ ਕੋਕੋਮਾ ਨੇ ਬੀਬੀਸੀ ਨੂੰ ਦੱਸਿਆ, "ਇਹ ਨਤੀਜੇ ਉਸ ਕੁੜੀ ਲਈ ਵੀ ਸੁੱਖ ਦਾ ਸਾਹ ਹਨ, "ਹਾਲਾਂਕਿ ਸਮੁੱਚੀ ਪ੍ਰਕਿਰਿਆ ਤੇ ਮਸਲੇ ਨੂੰ ਜਿਸ ਤਰ੍ਹਾਂ ਨਜਿੱਠਿਆ ਗਿਆ, ਉਹ ਸਹੀ ਨਹੀਂ ਸੀ। ਕਈ ਅਜਿਹੇ ਸਵਾਲ ਹਨ ਜਿਨ੍ਹਾਂ ਦੇ ਉੱਤਰ ਦੇਣੇ ਬਾਕੀ ਹਨ।"

ਇਲਜ਼ਾਮ ਵਾਪਸ ਲੈਣਾ

ਹਾਲਾਂਕਿ ਪੁਲਿਸ ਨੇ ਉਸ ਕੁੜੀ ਤੋਂ ਘੰਟਿਆਂ ਤੱਕ, ਬਿਨਾਂ ਵਕੀਲ ਦੀ ਹਾਜ਼ਰੀ ਦੇ, ਪੁੱਛਗਿੱਛ ਕੀਤੀ। ਇਸ ਦਾ ਨਤੀਜਾ ਇਹ ਨਿਕਲਿਆ ਕਿ ਕੁੜੀ ਨੇ ਇਲਜ਼ਾਮ ਵਾਪਸ ਲੈ ਲਏ।

ਬਾਰਾਂ ਦੇ ਬਾਰਾਂ ਜਣਿਆਂ ਨੂੰ ਰਿਹਾ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਸ ਕੁੜੀ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਗਿਆ।

ਉਸ ਦੀ ਮਾਂ ਨੇ ਬੀਬੀਸੀ ਨੂੰ ਦੱਸਿਆ, "ਉਸ ਨੂੰ ਦੂਜਾ ਬਿਆਨ ਦੇਣ ਲਈ ਕਿਹਾ ਗਿਆ ਤੇ ਉਸ ਤੋਂ ਝੂਠਾ ਇਕਬਾਲੀਆ ਬਿਆਨ ਦਿਵਾਇਆ ਗਿਆ। ਉਸ ਨੇ ਮੈਨੂੰ ਦੱਸਿਆ ਕਿ ਜਦੋਂ ਉਹ ਉਸ ਸਾਰੀ ਪ੍ਰਕਿਰਿਆ ਵਿੱਚੋਂ ਲੰਘ ਰਹੀ ਸੀ ਤਾਂ ਪੂਰੀ ਡਰੀ ਹੋਈ ਸੀ।"

‘ਦੋਸਤ ਨੂੰ ਗ੍ਰਿਫ਼ਤਾਰ ਕਰਨ ਦੀ ਧਮਕੀ’

ਕੁੜੀ ਦੇ ਵਕੀਲ ਨੇ ਦੱਸਿਆ, ਇਹ ਉਸ ਲਈ ਬੜਾ ਮੁਸ਼ਕਲ ਘਟਨਾਕ੍ਰਮ ਸੀ। "ਉਹ ਸਾਢੇ ਚਾਰ ਹਫ਼ਤਿਆਂ ਤੱਕ ਇੱਕ ਅਜਿਹੇ ਸੈੱਲ ਵਿੱਚ ਰਹੀ ਸੀ ਜਿਸ ਵਿੱਚ ਉਸ ਨਾਲ ਅੱਠ ਹੋਰ ਔਰਤਾਂ ਰਹਿ ਰਹੀਆਂ ਸਨ। ਫਿਰ ਉਸ ਨੂੰ ਜ਼ਮਾਨਤ ਦੀਆਂ ਬਹੁਤ ਸਖ਼ਤ ਸ਼ਰਤਾਂ ''ਤੇ ਛੱਡਿਆ ਗਿਆ।"

ਹਾਲਾਂਕਿ ਉਹ ਹੁਣ ਬ੍ਰਿਟੇਨ ਆਪਣੇ ਘਰ ਆ ਗਈ ਹੈ ਪਰ ਉਸ ਦੇ ਰਿਕਾਰਡ ਵਿੱਚ ਮੁਜਰਮ ਸ਼ਬਦ ਲਿਖਿਆ ਗਿਆ ਹੈ। ਕੁੜੀ ਦੀ ਮਾਂ ਮੁਤਾਬਕ ਉਹ ਹਾਲੇ ਵੀ ਸਦਮੇ ਵਿੱਚੋਂ ਲੰਘ ਰਹੀ ਹੈ।

"ਇਹ ਹਰ ਥਾਂ ''ਤੇ ਔਰਤਾਂ ਦਾ ਹੌਸਲਾ ਤੋੜਦਾ ਹੈ"

EPA
‘ਲਾ ਮਾਂਡਾ‘ ਦੇ ਪੰਜ ਬਲਾਤਕਾਰੀਆਂ ਨਾਲ ਪੁੱਛਗਿੱਛ ਕੀਤੀ ਗਈ

ਬਲਾਤਕਾਰ ਭਾਵੇਂ ਸਾਈਪ੍ਰਸ ਵਿੱਚ ਹੋਵੇ, ਅਮਰੀਕਾ ਤੇ ਭਾਵੇਂ ਭਾਰਤ ਵਿੱਚ, ਇਸ ਤੋਂ ਬਾਅਦ ਵਾਪਰਨ ਵਾਲਾ ਘਟਨਾਕ੍ਰਮ ਪੂਰੀ ਦੁਨੀਆਂ ਦੀਆਂ ਔਰਤਾਂ ‘ਤੇ ਅਸਰ ਪਾਉਂਦਾ ਹੈ।

ਪੀੜਤਾਂ ਨੂੰ ਲਗਦਾ ਹੈ ਕਿ ਮੁਲਜ਼ਮਾਂ ਦੀ ਥਾਂ ਉਨ੍ਹਾਂ ਨਾਲ ਮੀਡੀਆ, ਪੁਲਿਸ ਤੇ ਜਨਤਾ ਵੱਲੋਂ ਜ਼ਿਆਦਾ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।

ਰੇਪ ਕ੍ਰਾਈਸਸ ਇੰਗਲੈਂਡ ਤੇ ਵੇਲਜ਼ ਦੇ ਬੁਲਾਰੇ ਅਨੁਸਾਰ, “ਭਾਵੇਂ ਸਮੇਂ ਨਾਲ ਔਰਤਾਂ ਨੂੰ ਇਨਸਾਫ਼ ਮਿਲ ਜਾਂਦਾ ਹੋਵੇ ਪਰ ਇਸ ਪ੍ਰਕਿਰਿਆ ਦੌਰਾਨ ਔਰਤਾਂ ਨਾਲ ਜੋ ਸਲੂਕ ਹੁੰਦਾ ਹੈ ਉਹ "ਹਰ ਥਾਂ ''ਤੇ ਔਰਤਾਂ ਤੇ ਕੁੜੀਆਂ ਦਾ ਹੌਸਲਾ ਤੋੜਦਾ ਹੈ।"

''ਇਹ ਮਾਮਲੇ ਲਿੰਗਵਾਦੀ ਵਿੱਚ ਛੁਪੇ ਹੋਏ ਹਨ... ਇਹ ਔਰਤਾਂ ਲਈ ਇੱਕ ਸੁਨੇਹਾ ਹੈ ਕਿ ਉਨ੍ਹਾਂ ਦੇ ਸਰੀਰ ਨਾਲ ਕੀ ਹੋਵੇਗਾ ਇਹ ਫ਼ੈਸਲਾ ਕਰਨ ਦਾ ਉਨ੍ਹਾਂ ਨੂੰ ਕੋਈ ਹੱਕ ਨਹੀਂ ਹੈ। ਉਨ੍ਹਾਂ ਦੇ ਸਰੀਰ ਇੰਨੇ ਅਹਿਮ ਨਹੀਂ ਹਨ ਜਿੰਨੇ ਮਰਦਾਂ ਦੇ ਹਨ।''

"ਮੇਰਾ ਵੀ ਛੁੱਟੀਆਂ ਦੌਰਾਨ ਬਲਾਤਕਾਰ ਕੀਤਾ ਗਿਆ"

BBC
ਸੌਫੀ ਨੇ ਦੱਸਿਆ ਕਿ ਕਿਵੇਂ ਬਲਾਤਕਾਰ ਤੋਂ ਬਾਅਦ ਉਸ ਦੀ ਜ਼ਿੰਦਗੀ ਬਦਲ ਗਈ ਅਤੇ ਉਹ ਸ਼ੁਕਰ ਮਨਾਉਂਦੀ ਹੈ ਕਿ ਉਸ ਨੇ ਇਸ ਦੀ ਸ਼ਿਕਾਇਤ ਨਹੀਂ ਕੀਤੀ ਸੀ

ਸੋਫੀ (ਉਸ ਦਾ ਅਸਲੀ ਨਾਂਅ ਨਹੀਂ ਹੈ), ਜੋ ਛੁੱਟੀਆਂ ਮਨਾਉਣ ਲਈ ਸਾਈਪ੍ਰਸ ਗਈ ਸੀ, ਨੇ ਬੀਬੀਸੀ ਨੂੰ ਦੱਸਿਆ, "ਇਹ ਵੇਖਣਾ ਕਾਫ਼ੀ ਦਰਦਨਾਕ ਹੈ ਕਿ ਉਸ ਔਰਤ ''ਤੇ ਕੀ ਬੀਤੀ ਹੋਵੇਗੀ।"

"ਮੈਂ ਜੱਦੋਂ ਉੱਥੇ ਸੀ ਤਾਂ ਮੈਂ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੀ ਸੀ। ਇੰਝ ਲੱਗ ਰਿਹਾ ਸੀ ਕਿ ਜਿਵੇਂ ਮਰਦ ਮੇਰੇ ਸਰੀਰ ''ਤੇ ਆਪਣਾ ਰਾਜ ਸਮਝ ਰਹੇ ਸੀ।"

ਉਸ ਨੇ ਬੀਬੀਸੀ ਨੂੰ ਦੱਸਿਆ, "ਮਰਦ ਤੁਹਾਨੂੰ ਛੂਹਣਗੇ ਪਰ ਤੁਹਾਡਾ ਧਿਆਨ ਨਹੀਂ ਰੱਖਣਗੇ।"

ਸੋਫੀ ਨੇ ਦੱਸਿਆ ਕਿ ਇੱਕ ਬੀਚ ਪਾਰਟੀ ਵਿੱਚ ਇੱਕ ਆਦਮੀ ਨੇ ਉਸ ਨੂੰ ਡ੍ਰਿੰਕ ਪਿਲਾ ਦਿੱਤੀ ਸੀ। "ਮੈਂ ਕਦੇ ਹੋਸ਼ ''ਚ ਆ ਰਹੀ ਸੀ ਅਤੇ ਕਦੇ ਬੇਹੋਸ਼ ਹੋ ਰਹੀ ਸੀ। ਮੈਂ ਸਮਝ ਗਈ ਸੀ ਕਿ ਮੇਰੇ ਨਾਲ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ।"

ਉਸ ਨੇ ਦੱਸਿਆ, "ਅਗਲੇ ਦਿਨ "ਮੈਂ ਟਾਇਲਟ ਗਈ ਅਤੇ ਮੈਂ ਆਪਣੀ ਯੋਨੀ ਵਿੱਚੋਂ ਕੰਡੋਮ ਕੱਢਿਆ ਅਤੇ ਉਸ ਵੇਲੇ ਮੈਨੂੰ ਇਸ ਦਾ ਅਹਿਸਾਸ ਹੋਇਆ।"

ਸੋਫੀ ਨੇ ਕਿਹਾ ਕਿ ਉਹ ਇਸ ਹਮਲੇ ਤੋਂ ਦੁਖ਼ੀ ਸੀ। ਉਸ ਨੇ ਕਿਹਾ, "ਮੈਂ ਇਸ ਦੀ ਸ਼ਿਕਾਇਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਮੈਨੂੰ ਕੋਈ ਸਮਰਥਨ ਨਹੀਂ ਮਿਲਿਆ।"

ਉਸ ਨੇ ਕਿਹਾ, "ਹਾਲ ਹੀ ਦੀਆਂ ਘਟਨਾਵਾਂ ਦੇ ਮੱਦੇਨਜ਼ਰ, ਮੈਨੂੰ ਖੁਸ਼ੀ ਹੈ ਕਿ ਮੈਂ ਇਸ ਦੀ ਸ਼ਿਕਾਇਤ ਨਹੀਂ ਕੀਤੀ। ਇਸ ਔਰਤ ਨਾਲ ਜੋ ਹਿੰਸਾ ਮੈਂ ਪੜ੍ਹੀ ਅਤੇ ਵੇਖੀ, ਬਹੁਤ ਹੀ ਭਿਆਨਕ ਸੀ।"

‘ਸਾਨੂੰ ਸਭਿਆਚਾਰ ''ਚ ਤਬਦੀਲੀ ਚਾਹੀਦੀ ਹੈ’

Getty Images
ਭਾਰਤ ‘ਚ ਔਰਤਾਂ ਦੇ ਸ਼ੋਸ਼ਣ ਦੇ ਕਈ ਮਾਮਲੇ ਸਾਹਮਣੇ ਆਏ ਹਨ

ਇੱਕ ਵੱਡੀ ਮੁਸ਼ਕਲ ਉਹ ਹੁੰਦੀ ਹੈ ਜਿਸ ਨੂੰ ਹਰੇਕ ਸੱਭਿਆਚਾਰ ਕਾਨੂੰਨ ਦੇ ਅਧੀਨ ਸਹਿਮਤੀ ਸਮਝਦਾ ਹੈ।

ਕੁਝ ਦੇਸ਼ਾਂ ਵਿੱਚ, ਜਿਵੇਂ ਕਿ ਯੂਕੇ, ਕਿਸੇ ਗੈਰ ਜ਼ਿੰਮੇਵਾਰ ਵਿਅਕਤੀ ਨਾਲ ਸੈਕਸ ਕਰਨਾ ਜਾਂ ਕੋਈ ਅਜਿਹਾ ਵਿਅਕਤੀ ਜੋ ਸਹਿਮਤੀ ਨਹੀਂ ਦੇ ਸਕਦਾ, ਉਸ ਨੂੰ ਬਲਾਤਕਾਰ ਕਿਹਾ ਜਾਂਦਾ ਹੈ। ਸਵੀਡਨ ਵਿੱਚ, 2018 ਦਾ ਇੱਕ ਕਾਨੂੰਨ ਕਹਿੰਦਾ ਹੈ ਕਿ ਨਿਸ਼ਕ੍ਰਿਆ ਹੋਣਾ ਸੈਕਸ ਨਾਲ ਸਹਿਮਤ ਹੋਣ ਦੀ ਨਿਸ਼ਾਨੀ ਨਹੀਂ ਹੈ, ਪਰ ਇਹ ਹਰ ਜਗ੍ਹਾ ਨਹੀਂ ਹੁੰਦਾ।

ਕੈਟੀ ਰਸਲ ਕਹਿੰਦੀ ਹੈ, "ਜੇ ਅਸੀਂ ਚੀਜ਼ਾਂ ਵਿੱਚ ਸੁਧਾਰ ਲਿਆਉਣਾ ਚਾਹੁੰਦੇ ਹਾਂ, ਤਾਂ ਇਕੱਲੇ ਕਾਨੂੰਨ ਬਣਾਉਣਾ ਹੀ ਕਾਫ਼ੀ ਨਹੀਂ ਹੈ।"

ਭਾਰਤ ਵਿੱਚ, ਇੱਕ ਔਰਤ ਦੀ ਦਸੰਬਰ 2019 ਵਿੱਚ ਅੱਗ ਲਾਉਣ ਨਾਲ ਮੌਤ ਹੋ ਗਈ ਸੀ, ਜੋ ਆਪਣੇ ਕਥਿਤ ਬਲਾਤਕਾਰ ਕਰਨ ਵਾਲਿਆਂ ਖਿਲਾਫ਼ ਗਵਾਹੀ ਦੇਣ ਜਾ ਰਹੀ ਸੀ।

"ਸਭਿਆਚਾਰਕ ਤਬਦੀਲੀ"

"ਸਾਨੂੰ ਰਿਵਾਇਤੀ ਸੈਂਚੇ ਅਤੇ ਗਲਤ ਜਾਣਕਾਰੀਆਂ ਨੂੰ ਦੂਰ ਕਰਨ ਲਈ ਸਭਿਆਚਾਰਕ ਤਬਦੀਲੀ ਦੀ ਲੋੜ ਹੈ ਜੋ ਅਪਰਾਧੀਆਂ ਨੂੰ ਬਰੀ ਕੀਤੇ ਜਾਣਾ ਸੰਭਵ ਬਣਾਉਂਦੀਆਂ ਹਨ।"

ਔਰੀਟ ਸੁਲਿਟਜ਼ੇਨੁ, ਇਸਰਾਈਲ ਵਿੱਚ ''ਬਲਾਤਕਾਰ ਸੰਕਟ ਕੇਂਦਰਾਂ'' ਦੀ ਐਸੋਸੀਏਸ਼ਨ ਦੀ ਮੁਖੀ, ਇੱਕ ਕਿਸ਼ੋਰ ਦੇ ਮੁਕੱਦਮੇ ਲਈ ਸਾਈਪ੍ਰਸ ਗਈ ਸੀ। ਉਸਨੇ ਬੀਬੀਸੀ ਨੂੰ ਦੱਸਿਆ ਕਿ ਬਲਾਤਕਾਰ ਹੋਣ ਦੇ ਬਾਵਜੂਦ ਇਸ ਦੇ ਨਾ ਹੋਣ ਦਾ ਝੂਠ ਬੋਲਣਾ ਵਿਸ਼ਵਾਸ ਤੋਂ ਪਰੇ ਹੈ।

"ਇਹ ਗੱਲ ਪਿਛੜੀ ਸੋਚ ਨੂੰ ਦਰਸਾਉਂਦੀ ਹੈ ਅਤੇ ਇਸ ਤਰ੍ਹਾਂ ਬਲਾਤਕਾਰ ਨੂੰ ਨਹੀਂ ਸਮਝਿਆ ਜਾ ਸਕਦਾ। ਇੱਥੇ ਜੱਜ ਨੂੰ ਇਹ ਸਿੱਖਣਾ ਪਵੇਗਾ ਕਿ ਜਿਨਸੀ ਸ਼ੋਸ਼ਣ ਦੇ ਪੀੜਤ ਦਾ ਕੀ ਹੁੰਦਾ ਹੈ।"

"ਇਹ ਇੱਕ ਜਵਾਨ ਔਰਤ ਹੈ, ਇਹ ਯੂਨੀਵਰਸਿਟੀ ਜਾਏਗੀ, ਇਹ ਨੌਕਰੀ ਕਰੇਗੀ ਅਤੇ ਉਸ ਨਾਲ ਕੋਈ ਅਪਰਾਧਿਕ ਘਟਨਾ ਹੋਈ ਹੈ," ਉਸਨੇ ਅੱਗੇ ਕਿਹਾ, "ਇਹ ਉਸ ਦੀ ਜ਼ਿੰਦਗੀ ਨੂੰ ਪ੍ਰਭਾਵਤ ਕਰੇਗਾ।"

ਬਲਾਤਕਾਰ ਦੇ ਸ਼ਿਕਾਰ, ਸੋਸ਼ਲ ਮੀਡੀਆ ਅਤੇ ਬਦਲਾ ਲੈਣ ਵਾਲੀ ਪੋਰਨ

Getty Images
ਬੀਬੀਸੀ ਦੀ ਪੜਚੋਲ ਤੋਂ ਪਤਾ ਲੱਗਦਾ ਹੈ ਕਿ ਪੋਰਨ ਸਾਈਟਸ ‘ਤੇ ਬਦਲੇ ਦੀ ਭਾਵਨਾ ਨਾਲ ਕੀਤਾ ਗਿਆ ਪੋਰਨ ਜ਼ਿਆਦਾ ਵਿਕਦਾ ਹੈ

ਬਲਾਤਕਾਰ ਦਾ ਸ਼ਿਕਾਰ ਹੋਏ ਲੋਕ - ਕੌਮੀਅਤ ਦੀ ਪਰਵਾਹ ਕੀਤੇ ਬਿਨਾਂ - ਸਿਰਫ਼ ਉਹ ਹਮਲੇ ਦੇ ਸਰੀਰਕ ਅਤੇ ਮਨੋਵਿਗਿਆਨਕ ਪ੍ਰਭਾਵਾਂ ਨਾਲ ਹੀ ਨਹੀਂ ਨਜਿੱਠ ਰਹੇ ਹਨ ਜੋ ਉਨ੍ਹਾਂ ਨੇ ਸਹਿਣੇ ਹਨ।

ਕੇਟੀ ਰਸਲ, ਦਾ ਕਹਿਣਾ ਹੈ ਕਿ ਬੇ-ਸੰਜੀਦਾ ਪੁਲਿਸ ਦਾ ਸਾਹਮਣਾ ਕਰਨਾ ਅਤੇ ਨਿਆਂ ਪਾਲਿਕਾ ਪ੍ਰਣਾਲੀ ਵਿੱਚੋਂ ਲੰਘਣਾ, ਨਾ ਸਿਰਫ਼ ਇਸ ਨਾਲ ਨਜਿੱਠਣਾ ਮੁਸ਼ਕਲ ਹੈ, ਬਲਕਿ ਕੁਝ ਬਲਾਤਕਾਰ ਪੀੜਤਾਂ ਨੂੰ ਹੀ ਅਪਰਾਧੀ ਮੰਨਿਆ ਜਾਂਦਾ ਹੈ।

ਨਾਲ ਹੀ ਉਹ ਕਹਿੰਦੀ ਹੈ, "ਜੇ ਸ਼ੋਸ਼ਣ ਵਿਦੇਸ਼ਾਂ ਵਿੱਚ ਹੋਇਆ ਹੈ, ਤਾਂ ਤੁਹਾਨੂੰ ਗੁੰਝਲਦਾਰਤਾ ਦੀ ਇੱਕ ਵਾਧੂ ਪਰਤ ਨੂੰ ਜੋੜਨਾ ਪਏਗਾ: ਇੱਕ ਅਣਜਾਣ ਕਾਨੂੰਨੀ ਪ੍ਰਣਾਲੀ, ਇੱਕ ਹੋਰ ਭਾਸ਼ਾ, ਸੱਭਿਆਚਾਰਕ ਧਾਰਨਾ, ਘਰ ਤੋਂ ਦੂਰ ਹੋਣਾ ਅਤੇ ਤੁਹਾਡੇ ਜਾਨਣ ਵਾਲੇ ਲੋਕਾਂ ਨੂੰ ਨੈਵੀਗੇਟ ਕਰਨਾ।"

ਬਦਲਾ ਲੈਣ ਲਈ ਪੋਰਨ

ਬਾਕੀ ਸਮੇਂ, ਪੀੜਤ ਵਿਅਕਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੋਸ਼ਲ ਮੀਡੀਆ ''ਤੇ ਟ੍ਰੋਲ ਕੀਤਾ ਜਾਂਦਾ ਹੈ, ਜਾਂ ਫਿਰ ਕੁਝ ਮਾਮਲਿਆਂ ਵਿੱਚ, ਉਨ੍ਹਾਂ ਨੂੰ ਬਦਲੇ ਦੀ ਅਸ਼ਲੀਲਤਾ ਦੇ ਵਾਧੂ ਸਦਮੇ ਨਾਲ ਨਜਿੱਠਣਾ ਪੈਂਦਾ ਹੈ।

ਸਾਈਪ੍ਰਸ ਦੇ ਕਥਿਤ ਹਮਲੇ ਦੇ ਕੁਝ ਘੰਟਿਆਂ ਬਾਅਦ, ਇੱਕ ਵੀਡੀਓ ਵਾਇਰਲ ਹੋਇਆ ਜਿਸ ਵਿੱਚ ਕਈ ਆਦਮੀ ਬ੍ਰਿਟਿਸ਼ ਕਿਸ਼ੋਰੀ ਨਾਲ ਸੈਕਸ ਕਰ ਰਹੇ ਸਨ।

ਇਸ ਤੋਂ ਇਲਾਵਾ, ਸਪੇਨਿਸ਼ ਪੀੜਤਾ ਇਹ ਵੀ ਜਾਣਦੀ ਸੀ ਕਿ ਉਸ ਨਾਲ ਬਲਾਤਕਾਰ ਕਰਨ ਵਾਲੇ ਪੰਜ ਵਿਅਕਤੀਆਂ ਨੇ ਉਸ ਦੀ ਆਪਣੇ ਫੋਨ ਉੱਤੇ ਵੀਡਿਓ ਬਣਾਈ ਅਤੇ ਫੁਟੇਜ ਵਿਆਪਕ ਰੂਪ ਵਿੱਚ ਵੰਡ ਦਿੱਤੀ ਗਈ।

ਝੂਠੇ ਬਲਾਤਕਾਰ ਦੇ ਆਰੋਪ ਲਗਾਏ ਜਾਂਦੇ ਹਨ, ਪਰ ਇਹ ਬਹੁਤ ਘੱਟ ਹੁੰਦੇ ਹਨ। ਕੁਝ ਅਨੁਮਾਨਾਂ ਅਨੁਸਾਰ ਇਹ ਇੱਕ ਪ੍ਰਤੀਸ਼ਤ ਤੋਂ ਵੀ ਘੱਟ ਹਨ।

ਆਖ਼ਰਕਾਰ, ਕੌਣ ਸਵੈ-ਇੱਛਾ ਨਾਲ ਅੱਗੇ ਆਵੇਗਾ ਅਤੇ ਜਨਤਕ ਪੜਤਾਲ ਦੇ ਇਸ ਪੱਧਰ ''ਤੇ ਆਪਣੀ ਜ਼ਿੰਦਗੀ ਨੂੰ ਖਿੱਚੇਗਾ?

ਇਹ ਵੀ ਪੜ੍ਹੋ

  • ਉਹ 4 ਮੌਕੇ ਜਦੋਂ ‘ਗਲਤੀ’ ਨਾਲ ਯਾਤਰੀ ਜਹਾਜ਼ ਮਾਰ ਸੁੱਟੇ ਗਏ, ਕੁੱਲ 965 ਜਾਨਾਂ ਗਈਆਂ ਸਨ
  • ਲੋਹੜੀ ਵਿਸ਼ੇਸ਼ : ਦੁੱਲਾ ਭੱਟੀ ਦੀ ਬਾਦਸ਼ਾਹ ਅਕਬਰ ਨਾਲ ਕੀ ਦੁਸ਼ਮਣੀ ਸੀ
  • ਨਵਾਂਸ਼ਹਿਰ ਦੇ ਅਮਰੀਸ਼ ਪੁਰੀ ਜਦੋਂ ਹੀਰੋ ਦਾ ਰੋਲ ਮੰਗਣ ਗਏ ਤਾਂ ਇਹ ਜਵਾਬ ਮਿਲਿਆ

ਇਹ ਵੀ ਦੇਖੋ

https://www.youtube.com/watch?v=7MBj2nc6Ink

https://www.youtube.com/watch?v=USjN-cdEsV0

https://www.youtube.com/watch?v=fLV-WS2V7kE

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)