ਕਰਤਾਰਪੁਰ ਲਾਂਘਾ: ਮਾਂ, ਇਹ ਭਾਰਤ ਦੇ ਲੋਕ ਕਿਸ ਤਰ੍ਹਾਂ ਦੇ ਲਗਦੇ ਹਨ?

12/15/2019 6:52:18 AM

BBC

ਜਦੋਂ ਦੋ ਅਣਜਾਣ ਲੋਕਾਂ ਦੀ ਆਪਸ ਵਿੱਚ ਜਾਣ ਪਛਾਣ ਹੁੰਦੀ ਤਾਂ ਅਕਸਰ ਜ਼ਰੀਆ ਕੋਈ ਤੀਜਾ ਸ਼ਖਸ ਹੀ ਬਣਦਾ ਹੈ ਜਾਂ ਅੱਜ ਕੱਲ੍ਹ ਇੰਟਰਨੈੱਟ।

ਪਰ ਸੋਚੋ ਜਦੋਂ ਦੋ ਮੁਲਕਾਂ ਦੇ ਲੋਕਾਂ ਨੂੰ ਸਿਰਫ਼ ਇੱਕ ਔਰਤ ਦੇ ਮੱਥੇ ਦੀ ਬਿੰਦੀ ਅਤੇ ਇੱਕ ਸ਼ਖਸ ਦੇ ਸਿਰ ਦੀ ਦਸਤਾਰ ਮਿਲਾ ਦੇਣ। ਗੱਲ ਹੋ ਰਹੀ ਹੈ ਕਰਤਾਰਪੁਰ ਸਾਹਿਬ ਦੀ।

ਮੈਂ ਪਿਛਲੇ ਦਿਨਾਂ ਵਿੱਚ ਆਪਣੇ ਪਰਿਵਾਰ ਨਾਲ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਚ ਸੀ।

ਮੈਂ ਦੇਖਿਆ ਕਿ ਇੱਕ ਔਰਤ ਬੜੇ ਹੀ ਧਿਆਨ ਨਾਲ ਸਾਡੇ ਵੱਲ ਵੇਖ ਰਹੀ ਹੈ। ਜਦੋਂ ਅਸੀਂ ਉਸ ਦੇ ਨੇੜੇ ਪਹੁੰਚੇ, ਉਸ ਨੇ ਮੇਰੀ ਮਾਂ ਨੂੰ ਰੋਕਿਆ ਤੇ ਪੁੱਛਿਆ, "ਤੁਸੀਂ ਇੰਡੀਆ ਤੋਂ ਹੋ? ਮੈਂ ਤੁਹਾਡੀ ਬਿੰਦੀ ਦੇਖ ਕੇ ਪਛਾਣਿਆ।"

ਉਸ ਔਰਤ ਦੇ ਨਾਲ ਉਸ ਦਾ ਛੋਟਾ ਜਿਹਾ ਬੇਟਾ ਸੀ ਜੋ ਇਹ ਜਾਨਣਾ ਚਾਹੁੰਦਾ ਸੀ ਕਿ ਭਾਰਤ ਦੇ ਲੋਕ ਕਿਵੇਂ ਦੇ ਲਗਦੇ ਹਨ।

ਇਹ ਵੀ ਪੜ੍ਹੋ:

  • ਅਕਾਲੀ ਦਲ ''ਚ ਆਵਾਜ਼ ਚੁੱਕਣ ਵਾਲਿਆਂ ਨੂੰ ਬਾਹਰ ਦਾ ਰਾਹ ਵਿਖਾਇਆ ਗਿਆ: ਸੁਖਦੇਵ ਸਿੰਘ ਢੀਂਡਸਾ
  • ''ਡਿਜੀਟਲ ਇੰਡੀਆ'' ਵਿੱਚ ਕਿੰਨੀ ਵਾਰ ਬੰਦ ਹੋਈਆਂ ਇੰਟਰਨੈੱਟ ਸੇਵਾਵਾਂ
  • ਪੱਤਰਕਾਰੀ ਤੋਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਤੱਕ ਬੋਰਿਸ ਜੌਨਸਨ ਦਾ ਸਫ਼ਰ

ਗੁਰਦੁਆਰਾ ਕੰਪਲੈਕਸ ਵਿਚ ਭਾਰਤੀਆਂ ਤੇ ਪਾਕਿਸਤਾਨੀਆਂ ਵਿਚਾਲੇ ਸ਼ਾਇਦ ਉਸ ਔਰਤ ਨੂੰ ਪਛਾਣ ਕਰਨਾ ਥੋੜ੍ਹਾ ਔਖਾ ਹੋ ਸੀ।

BBC

ਇਸ ਇਕੱਠ ਵਿੱਚ ਮੇਰੀ ਮਾਂ ਦੇ ਮੱਥੇ ਦੀ ਬਿੰਦੀ ਇੱਕ ਪਛਾਣ ਚਿੰਨ ਵਾਂਗ ਸੀ। ਗੱਲਾਂ ਦਾ ਸਿਲਸਿਲਾ ਸ਼ੁਰੂ ਕਰਨ ਲਈ ਇਹ ਕਾਫ਼ੀ ਸੀ।

ਉਸ ਔਰਤ ਨੇ ਕਿਹਾ, "ਮੇਰਾ ਮੁੰਡਾ ਸਵੇਰ ਦਾ ਬਹੁਤ ਉਤਸੁਕ ਸੀ ਕਿ ਉਸ ਨੇ ਇੱਥੇ ਆਉਣਾ ਹੈ। ਮੇਰੇ ਪਤੀ ਨੇ ਸਾਨੂੰ ਸਿੱਖਾਂ ਦੇ ਇਤਿਹਾਸ ਬਾਰੇ ਦੱਸਿਆ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਐਨੇ ਸਾਲਾਂ ਤੋਂ ਸਿੱਖ ਉਨ੍ਹਾਂ ਦਾ ਮੱਕਾ ਕਹੇ ਜਾਣ ਵਾਲੇ ਕਰਤਾਰਪੁਰ ਸਾਹਿਬ ਨਹੀਂ ਆ ਪਾ ਰਹੇ ਸਨ। ਸਾਨੂੰ ਇਹ ਸੁਣ ਕੇ ਬਹੁਤ ਦੁਖ ਹੋਇਆ। ਹਰ ਸ਼ਖਸ ਨੂੰ ਉੱਥੇ ਜਾਣ ਦਾ ਮੌਕਾ ਮਿਲਣਾ ਚਾਹੀਦਾ ਹੈ ਜੋ ਥਾਂ ਉਨ੍ਹਾਂ ਲਈ ਅਹਿਮੀਅਤ ਰੱਖਦੀ ਹੈ।"

ਗੱਲਾਂ ਦਾ ਸਿਲਸਿਲਾ ਜਾਰੀ ਹੀ ਸੀ ਕਿ ਮੈਂ ਦੇਖਿਆ ਕੁਝ ਦੂਰੀ ''ਤੇ ਮੇਰੇ ਪਿਤਾ ਅਤੇ ਭਰਾ ਕੁੜੀਆਂ ਨਾਲ ਘਿਰੇ ਖੜ੍ਹੇ ਹਨ।

ਉਹ ਕੁੜੀਆਂ ਮੇਰੇ ਪਿਤਾ ਦੇ ਨਾਲ ਫੋਟੋਆਂ ਖਿਚਵਾ ਰਹੀਆਂ ਸਨ। ਉਨ੍ਹਾਂ ਦੇ ਸਿਰ ''ਤੇ ਬੰਨ੍ਹੀ ਪੱਗ ਉਨ੍ਹਾਂ ਦੇ ਭਾਰਤੀ ਹੋਣ ਦੀ ਪਛਾਣ ਕਰਵਾ ਰਹੀ ਸੀ। ਹਰ ਥੋੜੀ ਦੇਰ ਵਿੱਚ ਅਣਜਾਣ ਲੋਕ ਉਨ੍ਹਾਂ ਨੂੰ ਰੋਕ ਕੇ ਫੋਟੋਆਂ ਖਿਚਵਾ ਰਹੇ ਸਨ।

BBC

ਉਹ ਗੱਲ ਵੱਖ ਹੈ ਕਿ ਮੇਰੇ ਪਿਤਾ ਜ਼ਿਆਦਾ ਫੋਟੋਆਂ ਖਿਚਵਾਉਣਾ ਪਸੰਦ ਨਹੀਂ ਕਰਦੇ, ਪਰ ਇੱਥੇ ਉਨ੍ਹਾਂ ਨੇ ਹਰ ਉਸ ਸ਼ਖਸ ਨਾਲ ਫੋਟੋ ਖਿਚਵਾਈ, ਜੋ ਉਨ੍ਹਾਂ ਦੇ ਕੋਲ ਖੜ੍ਹਾ ਸੀ।

ਦੋਵੇਂ ਪਾਸੇ ਸੈਲਫ਼ੀਆਂ ਲੈਣ ਦਾ ਸ਼ੌਕ

ਕਰਤਾਰਪੁਰ ਲਾਂਘੇ ਦਾ ਉਦਘਾਟਨ ਦੋਹਾਂ ਮੁਲਕਾਂ ਵੱਲੋਂ ਇਸੇ ਸਾਲ 9 ਨਵੰਬਰ ਨੂੰ ਕੀਤਾ ਗਿਆ। ਬਾਬਾ ਨਾਨਕ ਵਿੱਚ ਵਿਸ਼ਵਾਸ ਰੱਖਣ ਵਾਲਿਆਂ ਦੀ ਇਹ ਬਹੁਤ ਪੁਰਾਣੀ ਮੰਗ ਸੀ ਕਿ ਲਾਂਘਾ ਖੋਲ੍ਹ ਦਿੱਤਾ ਜਾਵੇ।

ਕੰਪਲੈਕਸ ਦੇ ਅੰਦਰ ਜਾ ਕੇ ਦੇਖਿਆ ਕਿ ਭਾਰਤੀਆਂ ਤੋਂ ਜ਼ਿਆਦਾ ਪਾਕਿਸਤਾਨੀ ਉੱਥੇ ਆਏ ਹੋਏ ਹਨ।

ਇਹ ਵੀ ਪੜ੍ਹੋ:

  • ਕਰਤਾਰਪੁਰ ਲਾਂਘਾ: ''ਮੈਨੂੰ ਉਹ ਘਰ ਦੇਖਣ ਦੀ ਤਾਂਘ ਹੈ ਜਿੱਥੇ ਮੇਰਾ ਆਨੰਦ ਕਾਰਜ ਹੋਇਆ''
  • ਕਰਤਾਰਪੁਰ ਲਾਂਘੇ ''ਤੇ ''ਪਾਕਿਸਤਾਨ ਦੀ ਗੁਗਲੀ ''ਚ ਨਹੀਂ ਫਸਣਾ''
  • ਕਰਤਾਰਪੁਰ ਗੁਰਦੁਆਰਾ ਸਾਹਿਬ ਦੀਆਂ ਤਸਵੀਰਾਂ

ਲਾਹੌਰ ਦੇ ਇੱਕ ਸਕੂਲ ਦੀਆਂ ਕੁੜੀਆਂ ਦੇ ਗਰੁੱਪ ਨੇ ਸਾਨੂੰ ਰੋਕਿਆ ਤੇ ਗੱਲਾਂ ਕਰਨ ਲੱਗੀਆਂ। ਉਨ੍ਹਾਂ ਦਾ ਪਹਿਰਾਵਾ ਸਲਵਾਰ ਸੂਟ ਸੀ।

ਉਹ ਕੁੜੀਆਂ ਤੇ ਉਨ੍ਹਾਂ ਦੀਆਂ ਟੀਚਰਾਂ ਪੰਜਾਬੀ ਤੇ ਉਰਦੂ ਵਿੱਚ ਗੱਲਾ ਕਰਨ ਲੱਗੀਆਂ। ਉਹ ਕਦੇ ਭਾਰਤ ਨਹੀਂ ਆਈਆਂ ਸਨ ਅਤੇ ਨਾ ਹੀ ਕਿਸੇ ਭਾਰਤੀ ਨੂੰ ਮਿਲਣ ਦਾ ਪਹਿਲਾਂ ਮੌਕਾ ਮਿਲਿਆ ਸੀ।

ਤੁਹਾਨੂੰ ਪਾਕਿਸਤਾਨ ਕਿਵੇਂ ਦਾ ਲੱਗਿਆ? ਕੀ ਤੁਸੀਂ ਪਹਿਲੀ ਵਾਰ ਆਏ ਹੋ? ਕੀ ਤੁਹਾਨੂੰ ਇਹ ਕੰਪਲੈਕਸ ਪਸੰਦ ਆਇਆ?

ਸਿਆਸਤ ਤੋਂ ਦੂਰ, ਹਾਸੇ ਠੱਠੇ ਦੇ ਵਿਚਕਾਰ ਗੱਲਾਂ ਦਾ ਸਿਲਸਿਲਾ ਚੱਲਦਾ ਰਿਹਾ।

BBC

ਇਨ੍ਹਾਂ ਵਿੱਚੋਂ ਕੁਝ ਕੁੜੀਆਂ ਥੋੜ੍ਹਾ ਸ਼ਰਮਾ ਕੇ ਗੱਲ ਕਰ ਰਹੀਆਂ ਸਨ ਤੇ ਕੁਝ ਖੁੱਲ੍ਹ ਕੇ। ਸੈਲਫੀਆਂ ਲੈਣ ਦਾ ਸ਼ੌਕ ਸਰਹੱਦ ਦੇ ਇਸ ਪਾਰ ਤੇ ਉਸ ਪਾਰ ਇੱਕੋ ਜਿਹਾ ਸੀ।

ਕੁਝ ਸਾਲ ਪਹਿਲਾਂ ਮੈਨੂੰ ਲਾਹੌਰ ਜਾਣ ਦਾ ਮੌਕਾ ਮਿਲਿਆ। ਉਸ ਸਮੇਂ ਉੱਥੇ ''ਸਾਸ-ਬਹੂ'' ਵਾਲੇ ਟੀਵੀ ਸੀਰੀਅਲ ਬਹੁਤ ਸ਼ੌਕ ਨਾਲ ਦੇਖੇ ਜਾ ਰਹੇ ਸਨ ਜਿਨ੍ਹਾਂ ਵਿੱਚ ਔਰਤਾਂ ਸਵੇਰ ਤੋਂ ਰਾਤ ਤੱਕ ਭਾਰੀ ਕਪੜੇ ਤੇ ਗਹਿਣੇ ਪਾ ਕੇ ਰਹਿੰਦੀਆ ਸਨ। ਇੱਕ ਕੁੜੀ ਨੇ ਮੈਨੂੰ ਆ ਕੇ ਪੁੱਛਿਆ ਸੀ ਕਿ ਕੀ ਭਾਰਤ ਵਿੱਚ ਸਾਰੀਆਂ ਔਰਤਾਂ ਇਸੇ ਤਰ੍ਹਾਂ ਹੀ ਤਿਆਰ ਹੋ ਕੇ ਰਹਿੰਦੀਆਂ ਹਨ।

ਉਸ ਸਮੇਂ ਤੋਂ ਹੁਣ ਤੱਕ ਸ਼ਾਇਦ ਕੁਝ ਜ਼ਿਆਦਾ ਨਹੀਂ ਬਦਲਿਆ। ਨਫ਼ਰਤ ਵੀ ਉਸੇ ਥਾਂ ਹੈ ਅਤੇ ਇੱਕ ਦੂਜੇ ਨੂੰ ਪਿਆਰ ਕਰਨ ਵਾਲਿਆਂ ਦਾ ਜਜ਼ਬੇ ਵੀ ਉੱਥੇ ਹੀ ਹੈ।

BBC

ਲਾਂਘਾ ਖੁੱਲਣ ਨਾਲ ਸ਼ਾਇਦ ਇਹ ਦੋਹਾਂ ਮੁਲਕਾਂ ਦੇ ਰਿਸ਼ਤਿਆਂ ਵਿੱਚ ਨਫ਼ਰਤ ਦੀ ਦੀਵਾਰ ਢਹਿ ਜਾਵੇ ਅਤੇ ਰਿਸ਼ਤਿਆਂ ਦੀ ਚਮਕ ਗੁਰਦੁਆਰੇ ਕੰਪਲੈਕਸ ਦੇ ਚਿੱਟੇ ਰੰਗ ਵਰਗੀ ਹੋ ਜਾਵੇ।

ਜਦੋਂ ਤੱਕ ਇਹ ਨਹੀਂ ਹੁੰਦਾ ਇੱਕ ਦੂਜੇ ਦੀ ਸਾਂਝ ਦੀ ਵਿਚੋਲਗੀ ਬਿੰਦੀਆਂ ਤੇ ਪੱਗਾਂ ਕਰ ਹੀ ਸਕਦੇ ਹਨ।

ਇਹ ਵੀਡੀਓਜ਼ ਵੀ ਵੇਖੋ

https://www.youtube.com/watch?v=xWw19z7Edrs&t=1s

https://www.youtube.com/watch?v=ddewltgcsoo

https://www.youtube.com/watch?v=h38i4PMYgmo

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)