ਅਕਾਲੀ ਦਲ ''''ਚ ਆਵਾਜ਼ ਚੁੱਕਣ ਵਾਲਿਆਂ ਨੂੰ ਬਾਹਰ ਦਾ ਰਾਹ ਵਿਖਾਇਆ ਗਿਆ: ਸੁਖਦੇਵ ਸਿੰਘ ਢੀਂਡਸਾ

12/14/2019 5:52:17 PM

Getty Images

ਸ਼੍ਰੋਮਣੀ ਅਕਾਲੀ ਦਲ ਦੇ 99ਵੇਂ ਸਥਾਪਨਾ ਦਿਵਸ ਮੌਕੇ ਦੋ ਵੱਖੋ-ਵੱਖ ਪ੍ਰੋਗਰਾਮ ਕੀਤੇ ਗਏ। ਇੱਕ ਪ੍ਰੋਗਰਾਮ ਸ਼੍ਰੋਮਣੀ ਅਕਾਲੀ ਦਲ ਤੇ ਦੂਜਾ ਅਕਾਲੀ ਦਲ ਟਕਸਾਲੀ ਵੱਲੋਂ ਕੀਤਾ ਗਿਆ।

ਅਕਾਲੀ ਦਲ ਟਕਸਾਲੀ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਸੁਖਦੇਵ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ''ਤੇ ਸਵਾਲ ਚੁੱਕੇ।

ਉਨ੍ਹਾਂ ਕਿਹਾ, "ਜਦੋਂ ਪਾਰਟੀ ਵਿਧਾਨ ਸਭਾ ਚੋਣਾਂ ਵਿੱਚ ਬੁਰੀ ਤਰ੍ਹਾਂ ਹਾਰ ਹੋਈ ਸੀ ਤਾਂ ਮੈਂ ਕਿਹਾ ਸੀ ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨ ਹਨ ਤੇ ਇਨ੍ਹਾਂ ਨੂੰ ਅਸਤੀਫ਼ਾ ਦੇਣ ਚਾਹੀਦਾ ਹੈ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਪ੍ਰਧਾਨ ਬਣਾਉਣਾ ਚਾਹੀਦਾ ਹੈ। ਗੁੱਸੇ ਵਿੱਚ ਆ ਕੇ ਦੋਵਾਂ ਪਿਓ-ਪੁੱਤਾਂ ਨੇ ਕਿਹਾ ਕਿ ਸੁਖਬੀਰ ਬਾਦਲ ਹੀ ਪ੍ਰਧਾਨ ਰਹਿਣਗੇ।"

"ਸਾਡਾ ਕੋਈ ਕਸੂਰ ਨਹੀਂ ਸੀ। ਪਾਰਟੀ ਵਿੱਚ ਆਵਾਜ਼ ਚੁੱਕਣ ਵਾਲਿਆਂ ਨੂੰ ਬਾਹਰ ਕੱਢਿਆ ਜਾਂਦਾ ਸੀ। ਮੈਂ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਤੇ ਕਿਹਾ ਕਿ ਇਸ ਤਰ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਨਹੀਂ ਰਹਿਣ ਦੇਣਾ। ਸ਼੍ਰੋਮਣੀ ਅਕਾਲੀ ਦਲ ਦਾ ਉਹ ਬਣਾਉਣਾ ਹੈ ਜਿਵੇਂ ਸਾਡੇ ਬਜ਼ੁਰਗਾਂ ਨੇ ਬਣਾਇਆ ਸੀ।"

ਇਹ ਵੀ ਪੜ੍ਹੋ:

  • ਇੱਕੋ ਦਿਨ ਵਿਆਹ ਕਰਵਾ ਰਹੀਆਂ ਚਾਰ ਭੈਣਾਂ ਦੀ ਦਿਲਚਸਪ ਕਹਾਣੀ
  • ਭਾਰਤ ਤੇ ਪਾਕਿਸਤਾਨ ਮੂਲ ਦੇ 11 ਲੀਡਰ ਜੋ ਜਿੱਤ ਕੇ ਬ੍ਰਿਟੇਨ ਦੀ ਸੰਸਦ ''ਚ ਪਹੁੰਚੇ
  • ''ਡਿਜੀਟਲ ਇੰਡੀਆ'' ਵਿੱਚ ਕਿੰਨੀ ਵਾਰ ਬੰਦ ਹੋਈਆਂ ਇੰਟਰਨੈੱਟ ਸੇਵਾਵਾਂ

ਸੁਖਦੇਵ ਸਿੰਘ ਢੀਂਡਸਾ ਨੇ ਇਸ ਮੌਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ''ਤੇ ਵੀ ਗੱਲ ਕੀਤੀ।

ਉਨ੍ਹਾਂ ਕਿਹਾ, ''''ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਬਹੁਤ ਚੁੱਕਿਆ ਜਾਂਦਾ ਹੈ। ਅਸੀਂ ਕੋਸ਼ਿਸ਼ ਵੀ ਕੀਤੀ ਸੀ ਕਿ ਪ੍ਰਕਾਸ਼ ਸਿੰਘ ਬਾਦਲ ਅਕਾਲ ਤਖ਼ਤ ਸਾਹਿਬ ''ਤੇ ਜਾ ਕੇ ਮਾਫ਼ੀ ਮੰਗਣ ਤੇ ਕਹਿਣ ਇਹ ਬੇਅਦਬੀ ਸਾਡੇ ਰਾਜ ਵਿੱਚ ਹੋਈ ਹੈ। ਪਰ ਸਿਰਫ਼ ਇੱਕ ਚਿੱਠੀ ਭੇਜ ਦਿੱਤੀ ਗਈ।''''

''''ਅਸੀਂ ਉਨ੍ਹਾਂ ਨੂੰ ਕਿਹਾ ਸੀ ਕਿ ਅਕਾਲ ਤਖਤ ਸਾਹਿਬ ''ਤੇ ਜਾ ਕੇ ਇਹ ਕਹੋ ਕਿ ਮੈਂ ਸਭ ਨੂੰ ਯਕੀਨ ਦਵਾਉਂਦਾ ਹਾਂ ਕਿ ਅਸੀਂ ਦੋਸ਼ੀਆਂ ਨੂੰ ਫੜਾਂਗੇ ਵੀ ਤੇ ਮਾਫ਼ੀ ਵੀ ਮੰਗਵਾਵਾਂਗੇ।''''

''''ਮਾਫ਼ੀ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਵੀ ਅਕਾਲ ਤਖ਼ਤ ਤੋਂ ਮੰਗੀ ਸੀ ਉਨ੍ਹਾਂ ਨੇ ਤਾਂ ਵੋਟਾਂ ਵੀ ਨਹੀਂ ਲੈਣੀਆਂ ਸੀ।''''

ਸ਼੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ ਦੇ ਨਾਲ-ਨਾਲ ਅੱਜ ਅਕਾਲੀ ਦਲ ਦੇ ਪ੍ਰਧਾਨ ਦੀ ਵੀ ਚੋਣ ਹੋਈ। ਮੁੜ ਤੀਜੀ ਵਾਰ ਸਭ ਦੀ ਸਹਿਮਤੀ ਨਾਲ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਾਇਆ ਗਿਆ।

ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਤੀਜੀ ਵਾਰ ਮੌਕਾ ਦੇਣ ਲਈ ਸਭ ਦਾ ਧੰਨਵਾਦ ਕਰਦੇ ਹਨ।

ਸੁਖਬੀਰ ਸਿੰਘ ਬਾਦਲ ਨੇ ਸਰਕਾਰ ''ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਾਂਗਰਸ ਨੇ ਸਾਡੀਆਂ ਸਾਰੀਆਂ ਸਕੀਮਾਂ ਬੰਦ ਕਰ ਦਿੱਤੀਆਂ।

ਇਹ ਵੀ ਪੜ੍ਹੋ:

  • ਕੀ ਹੈ "USB ਕੰਡੋਮ" ਤੇ ਇਸ ਦੀ ਵਰਤੋਂ ਕਿਉਂ ਕਰਨੀ ਚਾਹੀਦੀ ਹੈ?
  • ''ਸੁਖਬੀਰ ਬਾਦਲ ਨੇ ਅਕਾਲੀ ਦਲ ਦੇ ਇਤਿਹਾਸ ਨੂੰ ਪੁੱਠਾ ਗੇੜਾ ਦਿੱਤਾ''
  • ''ਜਦੋਂ ਮੈਂ ਘਰੇ ਦਲਿਤਾਂ ਦੀ ਕੁੜੀ ਨਾਲ ਵਿਆਹ ਦੀ ਇੱਛਾ ਪ੍ਰਗਟਾਈ ਤਾਂ...''

ਇਸ ਮੌਕੇ ਸਖਬੀਰ ਸਿੰਘ ਬਾਦਲ ਨੇ ਕੀ ਕੁਝ ਕਿਹਾ

  • ਅਕਾਲੀ ਦਲ ਨੇ ਪੰਜਾਬ ਦਾ ਪਾਣੀ ਬਾਹਰ ਜਾਣ ਤੋਂ ਰੋਕਿਆ।
  • ਅਕਾਲੀ ਦਲ ਨੇ ਸਿੱਖਾਂ ''ਤੇ ਅੱਤਿਆਚਾਰ ਖ਼ਿਲਾਫ਼ ਲੜਾਈ ਲੜੀ।
  • ਸ਼੍ਰੋਮਣੀ ਅਕਾਲੀ ਦਲ ਇਕੱਲੀ ਪਾਰਟੀ ਹੈ ਜਿਸ ਨੂੰ ਸ਼ਹੀਦਾਂ ਦੀ ਜਥੇਬੰਦੀ ਕਿਹਾ ਜਾਂਦਾ ਹੈ।
  • ਪੰਜਾਬ ਵਿੱਚ ਅੱਜ ਤੱਕ ਫਿਰਕੂ ਹਿੰਸਾ ਨਹੀਂ ਹੋਈ।
  • ਪੀਐੱਮ ਨੇ ਟਵੀਟ ਕਰਕੇ ਸਥਾਪਨਾ ਦਿਵਸ ਦੀ ਵਧਾਈ ਦਿੱਤੀ ਹੈ।

ਇਹ ਵੀਡੀਓਜ਼ ਵੀ ਵੇਖੋ

https://www.youtube.com/watch?v=xWw19z7Edrs&t=1s

https://www.youtube.com/watch?v=ddewltgcsoo

https://www.youtube.com/watch?v=h38i4PMYgmo

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)