ਪਾਬੰਦੀਆਂ ਝੱਲ ਰਹੇ ਕਸ਼ਮੀਰੀ ਹੁਣ ਵਟਸਐਪ ਤੋਂ ਵੀ ਹਟਾਏ ਜਾ ਰਹੇ ਹਨ — ਇੰਝ ਕਿਉਂ?

12/08/2019 12:34:31 PM

Getty Images
ਕਸ਼ਮੀਰ ਵਿੱਚ ਸਰਕਾਰੀ ਕੰਪਨੀ ਬੀਐੱਸਐੱਨਐੱਲ ਦੇ ਪੋਸਟਪੇਡ ਮੋਬਾਈਲ ਨੰਬਰ 72 ਦਿਨਾਂ ਬਾਅਦ ਬਹਾਲ ਹੋ ਗਏ ਸਨ।

ਬੀਬੀਸੀ ਨੂੰ ਪਤਾ ਲੱਗਿਆ ਹੈ ਕਿ ਭਾਰਤ-ਸ਼ਾਸ਼ਿਤ ਕਸ਼ਮੀਰ ਵਿੱਚ ਲੋਕਾਂ ਦੇ ਵਟਸਐਪ ਅਕਾਊਂਟ ਬੰਦ ਕੀਤੇ ਜਾ ਰਹੇ ਹਨ। ਕਾਰਨ — ਚਾਰ ਮਹੀਨਿਆਂ ਤੋਂ ਵਰਤੇ ਨਹੀਂ ਗਏ।

ਇਹ 5 ਅਗਸਤ ਨੂੰ ਭਾਰਤ-ਸ਼ਾਸ਼ਿਤ ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਤਹਿਤ ਮਿਲਿਆ ਵਿਸ਼ੇਸ਼ ਦਰਜਾ ਹਟਾਏ ਜਾਣ ਮਗਰੋਂ ਪਿਛਲੇ ਚਾਰ ਮਹੀਨਿਆਂ ਤੋਂ ਭਾਰਤ ਸਰਕਾਰ ਵੱਲੋਂ ਬੰਦ ਕੀਤੀਆਂ ਗਈਆਂ ਇੰਟਰਨੈਟ ਸੇਵਾਵਾਂ ਕਾਰਨ ਹੈ। ਉਸ ਤੋਂ ਬਾਅਦ ਜੰਮੂ-ਕਸ਼ਮੀਰ ਨੂੰ ਵੰਡ ਕੇ ਦੋ ਕੇਂਦਰ-ਸ਼ਾਸ਼ਿਤ ਪ੍ਰਦੇਸ਼ਾਂ ਬਣਾ ਦਿੱਤੇ ਗਏ — ਜੰਮੂ-ਕਸ਼ਮੀਰ ਤੇ ਲੱਦਾਖ।

ਸਥਾਨਕ ਸਿਆਸੀ ਆਗੂ ਉਸ ਸਮੇਂ ਤੋਂ ਹੀ ਨਜ਼ਰਬੰਦੀ ਵਿੱਚ ਹਨ। ਇੰਟਰਨੈਟ ਬੰਦ ਕਰਨ ਬਾਰੇ ਭਾਰਤੀ ਵਿਦੇਸ਼ ਮੰਤਰੀ ਸੁਭਰਾਮਣੀਅਮ ਜੈਸ਼ੰਕਰ ਨੇ ਕਿਹਾ ਸੀ ਕਿ ਸੋਸ਼ਲ ਮੀਡੀਆ ਦੀ ਵਰਤੋਂ ਲੋਕਾਂ ਵਿੱਚ ਕੱਟੜਪੰਥੀ ਵਿਚਾਰ ਫੈਲਾਉਣ ਲਈ ਕੀਤੀ ਜਾਂਦੀ ਸੀ।

ਇਹ ਵੀ ਪੜ੍ਹੋ:

  • ਮਰਦ ਬਲਾਤਕਾਰੀ ਕਿਉਂ ਬਣ ਜਾਂਦੇ ਹਨ ?- ਨਜ਼ਰੀਆ
  • ਕਸ਼ਮੀਰ: ''ਆਮ ਲੋਕਾਂ ਦੇ ਕਤਲ ਖ਼ਿਲਾਫ਼ ਬੋਲਣ ਵਾਲਾ ਹੁਣ ਕੋਈ ਨਹੀਂ''
  • ਪੰਜਾਬ ਅਤੇ ਮਰਾਠਿਆਂ ਦੇ ਹਵਾਲੇ ਨਾਲ ਸਮਝੋ ਅਹਿਮਦ ਸ਼ਾਹ ਅਬਦਾਲੀ ਦਾ ਕਿਰਦਾਰ
Getty Images
ਭਾਰਤ ਵਿੱਚ ਵਟਸਐਪ ਦੇ 40 ਕਰੋੜ ਵਰਤਣ ਵਾਲੇ ਹਨ

ਵਟਸਐਪ ਦੀ ਮਾਲਕ ਕੰਪਨੀ ਫੇਸਬੁੱਕ ਦਾ ਕਹਿਣਾ ਹੈ ਕਿ ਜਿਵੇਂ ਹੀ ਇੰਟਰਨੈਟ ਸੇਵਾ ਮੁੜ ਸ਼ੁਰੂ ਹੁੰਦੀ ਹੈ ਤਾਂ ਵਰਤੋਂਕਾਰਾਂ ਨੂੰ ਵਟਸਐਪ ਤੇ ਮੁੜ ਰਜਿਸਟਰ ਕਰਨਾ ਪਵੇਗਾ।

ਭਾਰਤ ਵਿੱਚ ਵਟਸਐਪ ਦੇ 40 ਕਰੋੜ ਵਰਤਣ ਵਾਲੇ ਹਨ ਤੇ ਦੇਸ਼ ਇਸ ਦਾ ਸਭ ਤੋਂ ਵੱਡਾ ਬਜ਼ਾਰ ਹੈ।

ਵਟਸਐਪ ਦੇ ਬੁਲਾਰੇ ਨੇ ਬੀਬੀਸੀ ਨੂੰ ਦੱਸਿਆ ਕਿ ਕੰਪਨੀ ਨੂੰ "ਹਰ ਕਿਸੇ ਨੂੰ ਆਪਣੇ ਚਹੇਤਿਆਂ ਨਾਲ ਨਿੱਜੀ ਰੂਪ ਵਿੱਚ ਸੰਚਾਰ ਕਰ ਸਕਣ ਯੋਗ ਕਰਨ ਬਾਰੇ ਡੂੰਘੀ ਫ਼ਿਕਰ ਹੈ”।

"ਫਿਰ ਵੀ ਸੁਰੱਖਿਆ ਬਰਕਰਾਰ ਰੱਖਣ ਤੇ ਡਾਟਾ ਬਚਾਉਣ ਲਈ ਵਟਸਐਪ ਅਕਾਊਂਟ 140 ਦਿਨ ਨਾ ਵਰਤੇ ਜਾਣ ਦੀ ਸੂਰਤ ਵਿੱਚ ਬੰਦ ਹੋ ਜਾਂਦੇ ਹਨ।"

ਜਦੋਂ ਅਜਿਹਾ ਹੁੰਦਾ ਹੈ ਤਾਂ ਅਜਿਹੇ ਅਕਾਊਂਟ ਆਪਣੇ ਆਪ ਸਾਰੇ ਗਰੁੱਪਾਂ ਵਿੱਚ ਨਿਕਲ ਜਾਂਦੇ ਹਨ। ਇੰਟਰਨੈਟ ਮੁੜ ਸ਼ੁਰੂ ਹੋਣ ਤੋਂ ਬਾਅਦ ਉਨ੍ਹਾਂ ਨੂੰ ਮੁੜ ਤੋਂ ਗਰੁੱਪਾਂ ਵਿੱਚ ਜੋੜਨਾ ਪਵੇਗਾ ਤੇ ਵਟਸਐਪ ਮੁੜ ਤੋਂ ਜੁਆਇਨ ਕਰਨੀ ਪਵੇਗੀ।

ਇਹ ਵੀ ਪੜ੍ਹੋ:

  • ''ਜਦੋਂ ਮੈ ਘਰੇ ਦਲਿਤਾਂ ਦੀ ਕੁੜੀ ਨਾਲ ਵਿਆਹ ਦੀ ਇੱਛਾ ਪ੍ਰਗਟਾਈ ਤਾਂ...''
  • ਸੂਬਾ ਸਰਕਾਰਾਂ ਨੂੰ ਮੁਆਵਜ਼ਾ ਦੇਣ ਲਈ ਕੇਂਦਰ ਕੋਲ ਪੈਸੇ ਨਹੀਂ!
  • ਅਧਿਆਪਕ ਨੇ ਅਜਿਹਾ ਭੱਦਾ ਸਵਾਲ ਕੀਤਾ, ''ਮੇਰੇ ਹੰਝੂ ਨਿਕਲ ਆਏ''

ਇਹ ਵੀਡੀਓਜ਼ ਵੀ ਦੇਖੋ

https://www.youtube.com/watch?v=xWw19z7Edrs&t=1s

https://www.youtube.com/watch?v=1xznOP55alU

https://www.youtube.com/watch?v=ptleDzf_Zwk

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)