ਪੰਜਾਬ, ਸਿੱਖਾਂ ਤੇ ਮਰਾਠਿਆਂ ਦੇ ਹਵਾਲੇ ਨਾਲ ਸਮਝੋ ਅਹਿਮਦ ਸ਼ਾਹ ਅਬਦਾਲੀ ਦਾ ਕਿਰਦਾਰ

12/06/2019 8:49:33 PM

ਇੱਕ ਰਾਸ਼ਟਰ ਦੇ ਹੀਰੋ ਅਕਸਰ ਦੂਜਿਆਂ ਲਈ ਖ਼ਲਨਾਇਕ ਹੁੰਦੇ ਹਨ। ਅਹਿਮਦ ਸ਼ਾਹ ਅਬਦਾਲੀ ਦਾ ਚਰਿੱਤਰ ਇਸ ਕਹਾਵਤ ਨੂੰ ਸਹੀ ਸਾਬਤ ਕਰਦਾ ਹੈ।

18ਵੀਂ ਸਦੀ ਦੇ ਮੱਧ ਵਿੱਚ ਅਫ਼ਗਾਨ ਨਾਇਕ ਨੂੰ ਉਸਦੇ ਮੂਲ ਰਾਸ਼ਟਰ ਅਫ਼ਗਾਨਿਸਤਾਨ ਵਿੱਚ ''ਬਾਬਾ'' ਦੇ ਰੂਪ ਵਿੱਚ ਜਾਣਿਆ ਜਾਂਦਾ ਸੀ ਅਤੇ ਆਧੁਨਿਕ ਰਾਸ਼ਟਰ ਦੇ ਨਿਰਮਾਤਾ ਦੇ ਰੂਪ ਵਿੱਚ ਸਨਮਾਨਤ ਕੀਤਾ ਜਾਂਦਾ ਹੈ।

ਦੂਜੇ ਪਾਸੇ ਪੰਜਾਬ ਵਿੱਚ ਹਿੰਦੂਆਂ ਵਿੱਚ ਅਤੇ ਵਿਸ਼ੇਸ਼ ਤੌਰ ''ਤੇ ਸਿੱਖਾਂ ਵਿਚਕਾਰ ਉਸਨੂੰ ਇੱਕ ''ਦੁਸ਼ਟ'' ਵਜੋਂ ਯਾਦ ਕੀਤਾ ਜਾਂਦਾ ਹੈ ਜਿਸਨੇ ਬਲਾਤਕਾਰ ਕੀਤੇ, ਲੁੱਟਾਂ ਖੋਹਾਂ ਕੀਤੀਆਂ, ਕਤਲੇਆਮ ਕੀਤੇ ਅਤੇ ਆਪਣੀਆਂ ਚੰਮ ਦੀਆਂ ਚਲਾਈਆਂ।

ਹਿੰਦੂ ਰਾਸ਼ਟਰਵਾਦੀਆਂ ਅਤੇ ਬਾਕੀ ਹਿੰਦੁਸਤਾਨ ਤੋਂ ਇਲਾਵਾ ਪੰਜਾਬ ਵਿੱਚ ਉਸਨੂੰ ਖ਼ਲਨਾਇਕ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ ਜਿਸਨੇ ਆਪਣੀ ਪ੍ਰਭੂਸੱਤਾ ਕਾਇਮ ਕਰਨ ਲਈ ''ਮਰਾਠਿਆਂ'' ਅਤੇ ''ਹਿੰਦੂਆਂ'' ਦੀ ਸੰਘੀ ਨੱਪੀ ਅਤੇ ਇਸ ਉਪ ਮਹਾਂਦੀਪ ਵਿੱਚ ਅੰਗਰੇਜ਼ਾਂ ਲਈ ਰਾਹ ਪੱਧਰਾ ਕਰ ਦਿੱਤਾ।


6 ਦਸੰਬਰ ਨੂੰ ਰੀਲੀਜ਼ ਹੋ ਹਿੰਦੀ ਫ਼ਿਲਮ ''ਪਾਣੀਪਤ'' ਇਤਿਹਾਸ ਦੀਆਂ ਸਭ ਤੋਂ ਵੱਡੀਆਂ ਅਤੇ ਮਸ਼ਹੂਰ ਜੰਗਾਂ ਵਿੱਚੋਂ ਇੱਕ ''ਤੇ ਆਧਾਰਿਤ ਹੈ। ਇਹ ਲੜਾਈ ਅਹਿਮਦ ਸ਼ਾਹ ਅਬਦਾਲੀ ਤੇ ਮਰਾਠਾ ਫ਼ੌਜਾਂ ਦਰਮਿਆਨ ਲੜੀ ਗਈ ਸੀ। ਭਾਰਤੀ ਇਲਾਕਿਆਂ ਉੱਤੇ ਲਗਾਤਾਰ ਹਮਲੇ ਕਰਨ ਕਰਕੇ ਭਾਰਤੀ ਲੋਕ ਅਬਦਾਲੀ ਨੂੰ ਖਲਨਾਇਕ ਤੇ ਬੇਰਹਿਮ ਕਾਤਲ ਮੰਨਦੇ ਹਨ। ਇਸ ਦੇ ਉਲਟ ਅਫ਼ਗਾਨਿਸਤਾਨ ਵਿਚ ਅਬਦਾਲੀ ਨੂੰ ''ਬਾਬਾ-ਏ-ਕੌਮ'' ਮੰਨਿਆ ਜਾਂਦਾ ਹੈ। ਬੀਬੀਸੀ ਪੰਜਾਬੀ ਦੇ ਇਸ ਲੇਖ ਵਿਚ ਅਸੀ ਤੁਹਾਨੂੰ ਦੱਸ ਰਹੇ ਹਾਂ ਕਿ ਅਫ਼ਗਾਨ ਵਿਚ ਅਬਦਾਲੀ ਨੂੰ ਬਾਬਾ-ਏ-ਕੌਮ ਕਿਉਂ ਕਿਹਾ ਜਾਂਦਾ ਹੈ। ਭਾਰਤ ਅਤੇ ਖ਼ਾਸਕਰ ਪੰਜਾਬ ਵਿਚ ਅਬਦਾਲੀ ਦੀ ਦਿਖ ਬਾਰੇ ਇਹ ਲੇਖ ਜ਼ਰੂਰ ਪੜ੍ਹੋ

ਇਹ ਵੀ ਪੜ੍ਹੋ- ਅਹਿਮਦ ਸ਼ਾਹ ਅਬਦਾਲੀ ਭਾਰਤੀਆਂ ਲਈ ਖ਼ਲਨਾਇਕ ਤੇ ਅਫ਼ਗਾਨਾਂ ਲਈ ''ਬਾਬਾ-ਏ-ਕੌਮ'' ਕਿਉਂ ਹੈ


ਅਹਿਮਦ ਸ਼ਾਹ ਅਬਦਾਲੀ ਉੱਤਰ ਪੱਛਮ ਤੋਂ ਭਾਰਤੀ ਉਪ ਮਹਾਂਦੀਪ ''ਤੇ ਹਮਲਾ ਕਰਨ ਵਾਲਿਆਂ ਦੀ ਲੰਬੀ ਸੂਚੀ ਵਿੱਚੋਂ ਅੰਤਿਮ ਨਾਂ ਸੀ ਜਿਸ ਵਿੱਚ ਪਹਿਲਾ ਨਾਂ ਚੌਥੀ ਸਦੀ ਈਸਾ ਪੂਰਵ ਵਿੱਚ ਭਾਰਤ ''ਤੇ ਹਮਲਾ ਕਰਨ ਵਾਲੇ ਸਿਕੰਦਰ ਮਹਾਨ ਦਾ ਹੈ।

18ਵੀਂ ਸਦੀ ਵਿੱਚ ਸਿੰਧ-ਫ਼ਾਰਸ ਦੁਨੀਆ ਵਿੱਚ ਵੱਡੀ ਤਬਦੀਲੀ ਦੇਖਣ ਨੂੰ ਮਿਲੀ। ਭਾਰਤੀ ਉਪ ਮਹਾਂਦੀਪ ਵਿੱਚ ਫ਼ਾਰਸ ਅਤੇ ਮੁਗਲਾਂ ਵਿੱਚ ਦੋ ਮਹਾਨ ਸਾਮਰਾਜਾਂ ਦਾ ਸਫਾਇਆ ਹੋ ਗਿਆ ਅਤੇ ਉਹ ਬਹੁਤ ਤੇਜ਼ੀ ਨਾਲ ਖੰਡਿਤ ਹੋ ਗਏ। ਖੋਰਾਸਨ ਤੋਂ ਬੰਗਾਲ ਤੱਕ ਅਤੇ ਅਮੁ ਦਰਿਆ ਤੋਂ ਕਾਵੇਰੀ ਤੱਕ ਫੈਲੇ ਹੋਏ ਵਿਸ਼ਾਲ ਖੇਤਰ ''ਤੇ ਆਪਣਾ ਦਬਦਬਾ ਬਣਾਉਣ ਲਈ ਅਫ਼ਗਾਨਾਂ, ਮਰਾਠਿਆਂ ਅਤੇ ਅੰਗਰੇਜ਼ਾਂ ਦੀਆਂ ਨਵੀਆਂ ਤਾਕਤਾਂ ਉੱਭਰੀਆਂ।

Getty Images
ਅਹਿਮਦ ਸ਼ਾਹ ਦੂਰਾਨੀ ਦਾ ਮਕਬਰਾ

ਅਹਿਮਦ ਸ਼ਾਹ ਅਬਦਾਲੀ ਦਾ ਜਨਮ ਮੁਲਤਾਨ ਵਿਖੇ 1722 ਨੂੰ ਹੋਇਆ ਸੀ। ਹੇਰਾਤ ਦੇ ਗਵਰਨਰ ਦਾ ਪੁੱਤਰ ਅਬਦਾਲੀ ਅਫ਼ਗਾਨਾਂ ਦੇ ਸਦੋਜ਼ਈ ਕਬੀਲੇ ਨਾਲ ਸਬੰਧ ਰੱਖਦਾ ਸੀ। ਉਸਨੂੰ ਫ਼ਾਰਸ ਸਰਦਾਰ ਨਾਦਿਰ ਸ਼ਾਹ ਅਫ਼ਸਰ ਦੀ ਫ਼ੌਜ ਵਿੱਚ ਇੱਕ ਸੈਨਿਕ ਦੇ ਰੂਪ ਵਿੱਚ ਭਰਤੀ ਕਰਾਇਆ ਗਿਆ, ਪਰ ਆਪਣੇ ਸਾਹਸ, ਅਗਵਾਈ ਦੇ ਹੁਨਰ ਅਤੇ ਫ਼ੌਜੀ ਕੁਸ਼ਲਤਾ ਕਾਰਨ ਉਹ ਬਹੁਤ ਜਲਦੀ ਕਮਾਂਡਰ ਦੇ ਅਹੁਦੇ ਤੱਕ ਪਹੁੰਚ ਗਿਆ।

ਨਾਦਿਰ ਦੀ ਮੌਤ ਤੋਂ ਬਾਅਦ ਅਦਬਾਲੀ 1747 ਵਿੱਚ ਅਫ਼ਗਾਨਿਸਤਾਨ ਦਾ ਸ਼ਾਸਕ ਬਣ ਗਿਆ। ਅਫ਼ਗਾਨਿਸਤਾਨ ਦੇ ਆਪਣੇ ਮੁੱਖ ਸਥਾਨ ਤੋਂ ਅਬਦਾਲੀ ਨੇ ਪੂਰਬ ਵਿੱਚ ਖੋਰਾਸਨ, ਉੱਤਰ ਵੱਲ ਅਮੁ ਦਰਿਆ, ਪੱਛਮ ਵੱਲ ਕਸ਼ਮੀਰ ਅਤੇ ਦੱਖਣ ਵੱਲ ਉੱਤਰੀ ਭਾਰਤ ਵੱਲ ਫੈਲਣਾ ਸ਼ੁਰੂ ਕਰ ਦਿੱਤਾ।

ਲੜਾਈਆਂ ਵਿੱਚ ਕਰੂੜਤਾ ਨਾਲ ਪੇਸ਼ ਆਉਣ ਵਾਲੇ ਅਬਦਾਲੀ ਨੂੰ ਇੱਕ ਉਦਾਰ ਅਤੇ ਦਿਆਲੂ ਸ਼ਾਸਕ ਦੇ ਰੂਪ ਵਿੱਚ ਜਾਣਿਆ ਜਾਂਦਾ ਸੀ ਜੋ ਆਪਣੇ ਦੁਸ਼ਮਣਾਂ ਦੇ ਸਾਹਸ ਅਤੇ ਬਹਾਦਰੀ ਦੀ ਵੀ ਪ੍ਰਸੰਸਾ ਕਰਦਾ ਸੀ।

ਅਦਬਾਲੀ ਦਾ ਮੁੱਖ ਉਦੇਸ਼ ਅਮੁ ਅਤੇ ਸਿੰਧ ਦਰਿਆ ਵਿਚਕਾਰ ਅਫ਼ਗਾਨ ਰਾਸ਼ਟਰ ਦਾ ਨਿਰਮਾਣ ਕਰਨਾ ਸੀ। ਭਾਰਤ ਅਤੇ ਫ਼ਾਰਸ ਦੋਵਾਂ ਵਿੱਚ ਅਸ਼ਾਂਤੀ ਅਤੇ ਮੁਗਲਾਂ ਤੇ ਸਫਾਵਿਦਾਂ ਦੇ ਪਤਨ ਕਾਰਨ ਪੈਦਾ ਹੋਈ ਅਸ਼ਾਂਤੀ ਨੇ ਉਸ ਨੂੰ ਵਿਸਥਾਰ ਕਰਨ ਦਾ ਆਦਰਸ਼ ਮੌਕਾ ਪ੍ਰਦਾਨ ਕੀਤਾ।

ਇਹ ਵੀ ਪੜ੍ਹੋ:

  • ਉੱਤਰ ਪ੍ਰਦੇਸ਼ ’ਚ ਰੇਪ ਪੀੜਤ ਨੂੰ ਜ਼ਿੰਦਾ ਸਾੜਨ ਦੀ ਕੋਸ਼ਿਸ਼
  • ''ਜੇ ਗੁਜਰਾਲ ਦੀ ਗੱਲ ਮੰਨੀ ਹੁੰਦੀ ਤਾਂ ਸ਼ਾਇਦ 1984 ਕਤਲੇਆਮ ਨਾ ਹੁੰਦਾ''

ਫ਼ਾਰਸ ਦੇ ਮੁਕਾਬਲੇ ਭਾਰਤ, ਅਫ਼ਗਾਨ ਕਬੀਲਿਆਂ ਅਤੇ ਉਸਦੇ ਨਾਲ ਲੱਗਦੇ ਖੇਤਰਾਂ, ਮੁਗਲਾਂ ਦੀਆਂ ਕਮਜ਼ੋਰੀਆਂ ਦੇ ਨਾਲ ਨਾਲ ਇਸਦੀ ਵਿਸ਼ਾਲ ਧਨ ਦੌਲਤ ਦੇ ਕਾਰਨ ਅਬਦਾਲੀ ਲਈ ਭਾਰਤ ਵਧੇਰੇ ਆਕਰਸ਼ਕ ਸੀ। ਇਸ ਲਈ 1748 ਤੋਂ ਭਾਰਤ ''ਤੇ ਹਮਲੇ ਅਬਦਾਲੀ ਲਈ ਲਗਭਗ ਇੱਕ ਸਾਲਾਨਾ ਕਾਰਜ ਹੀ ਬਣ ਗਿਆ ਸੀ। ਪੰਜਾਬ ਵਿੱਚ ਅਬਦਾਲੀ ਦੀ ਲੁੱਟ ਮਾਰ ਦਾ ਖੌਫ਼ ਇਸ ਹੱਦ ਤੱਕ ਸੀ ਕਿ ਇੱਥੇ ਇੱਕ ਕਹਾਵਤ ਹੀ ਬਣ ਗਈ ਸੀ, ''ਖਾਧਾ ਪੀਤਾ ਲਾਹੇ ਦਾ, ਬਾਕੀ ਅਹਿਮਦ ਸ਼ਾਹੇ ਦਾ।''

ਪੰਜਾਬ ਦੇ ਖੇਰੂੰ ਖੇਰੂੰ ਹੋਏ ਮੀਰ ਮੰਨੂ ਵਰਗੇ ਗਵਰਨਰ ਅਤੇ ਸਿੱਖਾਂ ਦੇ ਸਖ਼ਤ ਵਿਰੋਧ ਦੇ ਬਾਵਜੂਦ ਭਾਰਤ ਵਿੱਚ ਅਦਬਾਲੀ ਨੇ ਉਦੋਂ ਤੱਕ ਆਪਣੇ ਪੈਰ ਜਮਾ ਲਏ ਜਦੋਂ ਤੱਕ ਉਸਨੇ 1757 ਵਿੱਚ ਮੁਗਲਾਂ ਦੇ ਗੜ੍ਹ ਦਿੱਲੀ, ਮਥੁਰਾ ਅਤੇ ਆਗਰਾ ਵਿੱਚੋਂ ਉਨ੍ਹਾਂ ਦਾ ਸਫ਼ਾਇਆ ਨਹੀਂ ਕਰ ਦਿੱਤਾ ਸੀ।

ਉਪ ਮਹਾਂਦੀਪ ਵਿੱਚ ਵਧ ਰਹੀ ਇੱਕ ਹੋਰ ਤਾਕਤ ਮਰਾਠਿਆਂ ਨਾਲ ਅਫ਼ਗਾਨਾਂ ਦਾ ਸਾਹਮਣਾ ਹੋਇਆ। 18ਵੀਂ ਸਦੀ ਦੇ ਮੱਧ ਵਿੱਚ ਮਰਾਠੇ ਮਹਾਰਾਸ਼ਟਰ ਦੇ ਪਹਾੜੀ ਇਲਾਕਿਆਂ ਨਾਲ ਸਬੰਧਤ ਮਰਾਠਾ ਨੇਤਾ ਸ਼ਿਵਾਜੀ ਦੀ ਅਗਵਾਈ ਵਿੱਚ ਉੱਭਰੇ ਸਨ। ਸ਼ਿਵਾਜੀ ਉਪ ਮਹਾਂਦੀਪ ਵਿੱਚ ਬਾਲਾਜੀ ਵਿਸ਼ਵਨਾਥ, ਬਾਜੀ ਰਾਓ-1 ਅਤੇ ਬਾਲਾਜੀ ਬਾਜੀ ਰਾਓ ਵਰਗੇ ਸਮਰੱਥ ਬ੍ਰਾਹਮਣ ਪੇਸ਼ਵਾਂ (ਪ੍ਰਧਾਨ ਮੰਤਰੀ) ਦਾ ਉਤਰਾਧਿਕਾਰੀ ਬਣ ਗਿਆ ਸੀ।

Getty Images

ਮਰਾਠਿਆਂ ਨੂੰ ਉਗਰ ਅਤੇ ਬਹੁਤ ਸਾਹਸੀ ਲੜਾਕੇ ਮੰਨਿਆ ਜਾਂਦਾ ਸੀ। ਉਹ ਗੁਰਿੱਲਾ ਯੁੱਧ ਵਿੱਚ ਮੁਹਾਰਤ ਰੱਖਦੇ ਸਨ। ਉਹ ਦੱਖਣ ਅਤੇ ਮੱਧ ਭਾਰਤ ਦੋਵਾਂ ''ਤੇ ਭਾਰੂ ਸਨ ਅਤੇ ਹੁਣ ਉਨ੍ਹਾਂ ਦੀ ਨਜ਼ਰ ਦਿੱਲੀ ਅਤੇ ਉੱਤਰ ਭਾਰਤ ''ਤੇ ਟਿਕੀ ਹੋਈ ਸੀ।

ਮੁਗਲ ਦਰਬਾਰ ਵਿੱਚ ਵਿਰੋਧੀ ਧੜਿਆਂ ਨੇ ਹੁਣ ਮਰਾਠਿਆਂ ਨੂੰ ਉੱਤਰ ਭਾਰਤ ਵੱਲ ਆਉਣ ਲਈ ਉਕਸਾਇਆ। ਮਰਾਠਿਆਂ ਨੂੰ ਪੰਜਾਬੀ ਅਰੇਨ ਅਦੀਨਾ ਬੇਗ (ਪੰਜਾਬੀ ਸੈਨਿਕ, ਪ੍ਰਸ਼ਾਸਕ ਤੇ ਪੰਜਾਬ ਦੇ ਆਖਰੀ ਮੁਗਲ ਗਵਰਨਰ) ਅਤੇ ਸਿੱਖਾਂ ਵੱਲੋਂ ਸਹਾਇਤਾ ਮੁਹੱਈਆ ਕਰਵਾਈ ਜਿਨ੍ਹਾਂ ਨੇ ਚਨਾਬ ਤੋਂ ਅੱਗੇ ਤੱਕ ਅਫ਼ਗਾਨਾਂ ਦਾ ਪਿੱਛਾ ਕੀਤਾ।

ਨਿਰਣਾਇਕ ਸੰਘਰਸ਼ ਲਈ ਹੁਣ ਮੰਚ ਨਿਰਧਾਰਤ ਹੋ ਗਿਆ ਸੀ, 14 ਜਨਵਰੀ, 1761 ਦੀ ਪਾਣੀਪਤ ਦੀ ਲੜਾਈ। ਅਹਿਮਦ ਸ਼ਾਹ ਅਬਦਾਲੀ ਨੇ ਵੱਡੀ ਸੈਨਾ ਖੜੀ ਕੀਤੀ ਅਤੇ ਨਵੰਬਰ 1759 ਵਿੱਚ ਪੰਜਵੀਂ ਵਾਰ ਉਪ ਮਹਾਂਦੀਪ ''ਤੇ ਹਮਲਾ ਕਰ ਦਿੱਤਾ।

ਇਹ ਵੀ ਪੜ੍ਹੋ:

  • ''ਜਦੋਂ ਮੈ ਘਰੇ ਦਲਿਤਾਂ ਦੀ ਕੁੜੀ ਨਾਲ ਵਿਆਹ ਦੀ ਇੱਛਾ ਪ੍ਰਗਟਾਈ ਤਾਂ...''
  • ਕੀ ਹੈ "USB ਕੰਡੋਮ" ਤੇ ਇਸ ਦੀ ਵਰਤੋਂ ਕਿਉਂ ਕਰਨੀ ਚਾਹੀਦੀ ਹੈ?
  • ''ਜੇ ਮੇਰੇ ਬੇਟੇ ਨੇ ਅਜਿਹਾ ਕੀਤਾ ਹੈ ਤਾਂ ਉਸਨੂੰ ਫਾਂਸੀ ਹੋਵੇ''

ਉਸਦੀ ਰੋਹਿਲਾ ਅਫ਼ਗਾਨਾਂ ਅਤੇ ਅਵਧ ਦੇ ਨਵਾਬ ਸ਼ੁਜਾ-ਉਦ-ਦੌਲਾ ਵੱਲੋਂ ਸਹਾਇਤਾ ਕੀਤੀ ਗਈ। ਕਾਸ਼ੀ ਰਾਜ ਪੰਡਿਤ (ਸ਼ੁਜਾ ਦੇ ਸਕੱਤਰ) ਖਿਲਾਫ਼ ਲੜਨ ਵਾਲੀ ਉਸਦੀ ਲੜਾਕੂ ਫ਼ੌਜ ਵਿੱਚ ਲਗਭਗ 80 ਹਜ਼ਾਰ ਸੈਨਿਕ (ਘੋੜ ਸਵਾਰ ਸੈਨਾ ਅਤੇ ਪੈਦਲ ਸੈਨਿਕ) ਸਨ ਜਿਨ੍ਹਾਂ ਕੋਲ ਲਗਭਗ 70-80 ਤੋਪਾਂ ਸਨ। ਅਫ਼ਗਾਨ ਫ਼ੌਜ ਦੀ ਗਿਣਤੀ ਚਾਰ ਗੁਣਾ ਵਧਾਈ ਗਈ ਜਿਨ੍ਹਾਂ ਵਿੱਚ ਮਾਹਿਰ ਤਲਵਾਰਬਾਜ਼ ਸ਼ਾਮਲ ਸਨ।

ਦੂਜੇ ਪਾਸੇ ਮਰਾਠਾ ਕਮਾਂਡਰ ਸਦਾਸ਼ਿਵ ਰਾਓ ਭਾਓ ਅਤੇ ਪੇਸ਼ਵਾ ਦੇ ਬੇਟੇ ਵਿਸ਼ਵਾਸ਼ ਰਾਓ ਦੀ ਅਗਵਾਈ ਵਿੱਚ ਮਰਾਠੇ ਅਗਸਤ 1760 ਵਿੱਚ ਦਿੱਲੀ ਵਿੱਚ ਦਾਖਲ ਹੋਏ ਅਤੇ 60 ਕਿਲੋਮੀਟਰ ਉੱਤਰ ਵਿੱਚ ਕੁੰਜਪੁਰਾ ਵਿੱਚ ਉਤਪਾਤ ਮਚਾ ਦਿੱਤਾ।

ਮਰਾਠਾ ਫ਼ੌਜ ਕੋਲ ਲਗਭਗ 79 ਹਜ਼ਾਰ ਘੋੜ ਸਵਾਰ ਸੈਨਿਕ, 15 ਹਜ਼ਾਰ ਪੈਦਲ ਸੈਨਿਕ ਅਤੇ ਲਗਭਗ 200 ਤੋਪਾਂ ਸਨ। ਉਸੇ ਸਮੇਂ ਮਰਾਠਾ ਸੈਨਾ ਵਿੱਚ ਲਗਭਗ ਪੰਜ ਲੱਖ ਆਮ ਲੋਕ ਅਤੇ ਸੇਵਾਮੁਕਤ ਲੋਕ ਸ਼ਾਮਲ ਸਨ।

ਖ਼ਤਰਾ ਮੁੱਲ ਲੈਂਦੇ ਹੋਏ ਅਬਦਾਲੀ ਜਮਨਾ ਪਾਰ ਕਰ ਗਿਆ। ਦੋਵੇਂ ਫ਼ੌਜਾਂ ਨੇ ਹੁਣ ਇੱਕ ਦੂਜੇ ਦੇ ਰਸਤੇ ਰੋਕ ਲਏ। ਪਾਣੀਪਤ ਵਿੱਚ ਮਰਾਠਿਆਂ ਨੇ ਅਬਦਾਲੀ ਦੇ ਅਫ਼ਗਾਨਿਸਤਾਨ ਜਾਣ ਦੇ ਰਸਤੇ ਨੂੰ ਰੋਕ ਲਿਆ ਜਦੋਂਕਿ ਅਬਦਾਲੀ ਨੇ ਮਰਾਠਿਆਂ ਦੇ ਦਿੱਲੀ ਜਾਣ ਦੇ ਰਸਤੇ ਨੂੰ ਰੋਕ ਦਿੱਤਾ। ਦੋ ਮਹੀਨੇ ਤੱਕ ਇਹ ਸੈਨਾਵਾਂ ਇੱਕ ਦੂਜੇ ਨੂੰ ਅੱਖਾਂ ਦਿਖਾਉਂਦੀਆਂ ਰਹੀਆਂ ਅਤੇ ਬੇਅੰਤ ਝੜਪਾਂ ਰਾਹੀਂ ਇੱਕ ਦੂਜੇ ਦੇ ਸਪਲਾਈ ਮਾਰਗਾਂ ਨੂੰ ਕੱਟਣ ਦੀਆਂ ਕੋਸ਼ਿਸ਼ਾਂ ਕਰਦੀਆਂ ਰਹੀਆਂ।

ਇੱਥੇ ਹੀ ਅਬਦਾਲੀ ਨੇ ਇਸ ਇਲਾਕੇ ਦੀ ਭੂਗੋਲਿਕ ਸਥਿਤੀ ਸਬੰਧੀ ਆਪਣੀ ਵਧੀਆ ਜਾਣਕਾਰੀ ਦਿਖਾਈ। ਉਹ ਆਪਣੇ ਅਫ਼ਗਾਨ ਅਤੇ ਅਵਧ ਦੇ ਸਹਿਯੋਗੀਆਂ ਦਾ ਸਮਰਥਨ ਕਾਇਮ ਰੱਖਦੇ ਹੋਏ ਮਰਾਠਿਆਂ ਦੀ ਸਪਲਾਈ ਲਾਈਨ ਨੂੰ ਬੰਦ ਕਰਨ ''ਚ ਸਫਲ ਰਿਹਾ।

ਮਰਾਠਿਆਂ ਦੇ ਜ਼ਿਆਦਾਤਰ ਸਹਿਯੋਗੀ ਜਿਨ੍ਹਾਂ ਵਿੱਚ ਜੱਟ ਲੀਡਰ ਸੂਰਜ ਮੱਲ ਵੀ ਸ਼ਾਮਲ ਸੀ, ਉਨ੍ਹਾਂ ਤੋਂ ਦੂਰ ਹੋ ਗਏ, ਪਰ ਪਟਿਆਲਾ ਦੇ ਆਲਾ ਸਿੰਘ ਨੇ ਮਰਾਠਿਆਂ ਨੂੰ ਸਪਲਾਈ ਦੇਣੀ ਜਾਰੀ ਰੱਖੀ। ਭੁੱਖਮਰੀ ਦਾ ਸਾਹਮਣਾ ਕਰਦੇ ਮਰਾਠਿਆਂ ਨੇ ਦਿੱਲੀ ਜਾਣ ਲਈ ਲੜਾਈ ਲੜਨ ਦਾ ਹਿਸਾਬ ਕਿਤਾਬ ਲਗਾਇਆ।

14 ਜਨਵਰੀ, 1761 ਨੂੰ ਮਰਾਠਿਆਂ ਵੱਲੋਂ ਅਫ਼ਗਾਨਾਂ ''ਤੇ ਤੋਪ ਹਮਲਿਆਂ ਨਾਲ ਜੰਗ ਦੀ ਸ਼ੁਰੂਆਤ ਹੋਈ। ਇਸਦੇ ਬਾਅਦ ਇਬਰਾਹਿਮ ਗਾਰਡੀ ਦੇ ਮਰਾਠਾ ਸੈਨਿਕਾਂ ਨੇ ਦੁੱਰਾਨੀ ਅਤੇ ਰੋਹਿਲਾ ਨਾਲ ਝੜਪਾਂ ਲਈਆਂ। ਇਸਦੇ ਬਾਅਦ ਵਿਸ਼ਵਾਸ਼ ਰਾਓ (ਪੇਸ਼ਵਾ ਦਾ ਬੇਟਾ) ਅਤੇ ਸਦਾਸ਼ਿਵ ਰਾਓ ਭਾਓ (ਮਰਾਠਾ ਕਮਾਂਡਰ) ਦੇ ਅਫ਼ਗਾਨ ਕੇਂਦਰ ''ਤੇ ਹਮਲੇ ਦੇ ਬਾਅਦ ਭਿਆਨਕ ਯੁੱਧ ਹੋਇਆ। ਦੁਪਹਿਰ ਤੱਕ ਮਰਾਠਿਆਂ ਦੀ ਚੜਤ ਉਦੋਂ ਤੱਕ ਰਹੀ ਜਦੋਂ ਤੱਕ ਨਜਬੀ-ਉਦ-ਦੌਲਾ ਦਾ ਸਿੰਧੀਆ ਅਤੇ ਹੋਕਰ ਫ਼ੌਜਾਂ ''ਤੇ ਹਮਲਾ ਨਹੀਂ ਹੋਇਆ।

ਇਹ ਵੀ ਪੜ੍ਹੋ:

  • ਭਾਰਤ ਦਾ 20 ਲੱਖ ਸਾਲ ਪੁਰਾਣਾ ਇਤਿਹਾਸ ਦੇਖੋ
  • ਕੀ ਹੈ ਭਾਰਤ ''ਚ ਪਟਾਕਿਆਂ ਦੇ ਆਉਣ ਦਾ ਇਤਿਹਾਸ?
  • ''ਅਜਿਹਾ ਕੌਮੀ ਫਿਲਮ ਪੁਰਸਕਾਰਾਂ ਦੇ ਇਤਿਹਾਸ ''ਚ ਕਦੇ ਨਹੀਂ ਹੋਇਆ''

ਇਸ ਨਿਰਣਾਇਕ ਪਲ ਵਿੱਚ ਅਬਦਾਲੀ ਨੇ ਆਪਣੇ ਭੰਡਾਰ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ ਅਤੇ ਨਾਲ ਹੀ ਨਜੀਬ ਨੂੰ ਮਰਾਠਿਆਂ ਖਿਲਾਫ਼ ਅੱਗੇ ਵਧਣ ਦਾ ਹੁਕਮ ਦਿੱਤਾ। ਨਿਰਣਾਇਕ ਹਮਲੇ ਨੂੰ ਯਕੀਨੀ ਬਣਾਇਆ ਗਿਆ। ਦੁਪਹਿਰ 2.00 ਵਜੇ ਤੱਕ ਵਿਸ਼ਵਾਸ ਰਾਓ ਮਰ ਗਿਆ, 2.30 ਵਜੇ ਤੱਕ ਭਾਓ ਵੀ ਮਰ ਗਿਆ। ਇਨ੍ਹਾਂ ਨੇ ਬਹਾਦਰੀ ਨਾਲ ਲੜਾਈ ਲੜੀ ਅਤੇ ਲੜਦੇ-ਲੜਦੇ ਹੀ ਮਰ ਗਏ। 3.00 ਵਜੇ ਪੂਰੀ ਮਰਾਠਾ ਸੈਨਾ ਅਫ਼ਗਾਨਾਂ ਦੀ ਯੁੱਧ ਕੁਸ਼ਲਤਾ ਕਾਰਨ ਮੈਦਾਨ ਛੱਡ ਕੇ ਭੱਜ ਗਈ।

ਇਸ ਦੌਰਾਨ 40 ਹਜ਼ਾਰ ਤੋਂ ਜ਼ਿਆਦਾ ਮਰਾਠਾ ਸੈਨਿਕਾਂ ਨੂੰ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਜਿਸ ਵਿੱਚ ਜੁੰਕੋਜੀ ਸਿੰਧੀਆ ਅਤੇ ਇਬਰਾਹਿਮ ਗਾਰਡੀ ਵੀ ਸ਼ਾਮਲ ਸਨ। ਸਦਾਸ਼ਿਵ ਰਾਓ ਭਾਓ ਅਤੇ ਵਿਸ਼ਵਾਸ਼ ਰਾਓ ਦੋਵਾਂ ਦਾ ਅਫ਼ਗਾਨਾਂ ਵੱਲੋਂ ਸਨਮਾਨ ਨਾਲ ਅੰਤਿਮ ਸਸਕਾਰ ਕੀਤਾ ਗਿਆ। ਮਹਾਰਾਸ਼ਟਰ ਵਿੱਚ ਅਜਿਹਾ ਕੋਈ ਹੀ ਘਰ ਸੀ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਦਾ ਪਾਣੀਪਤ ਵਿੱਚ ਨੁਕਸਾਨ ਨਾ ਹੋਇਆ ਹੋਵੇ।

ਪਾਣੀਪਤ ਵਿੱਚ ਹੋਏ ਇਸ ਵੱਡੇ ਨੁਕਸਾਨ ਸਬੰਧੀ ਪੇਸ਼ਵਾ ਬਾਲਾਜੀ ਬਾਜੀ ਰਾਓ ਨੂੰ ਨਰਮਦਾ ਕੋਲ ਇੱਕ ਗੁਪਤ ਸੰਦੇਸ਼ ਪ੍ਰਾਪਤ ਹੋਇਆ, ''''2 ਮੋਤੀ ਨਸ਼ਟ ਹੋ ਗਏ ਹਨ, 27 ਸੋਨੇ ਦੇ ਸਿੱਕੇ ਖੋ ਗਏ ਹਨ ਅਤੇ ਚਾਂਦੀ ਅਤੇ ਤਾਂਬੇ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ।''''

ਸਦਮੇ ਵਿੱਚ ਆਏ ਪੇਸ਼ਵਾ ਪੁਣੇ ਵਾਪਸ ਚਲੇ ਗਏ ਅਤੇ ਜਲਦੀ ਹੀ ਉਨ੍ਹਾਂ ਦੀ ਮੌਤ ਹੋ ਗਈ। ਪਾਣੀਪਤ ਵਿੱਚ ਹੋਏ ਨੁਕਸਾਨ ਨੇ ਮਰਾਠਿਆਂ ਦੀ ਸਮੂਹਿਕ ਅੰਤਰਆਤਮਾ ਨੂੰ ਝੰਜੋੜ ਦਿੱਤਾ ਅਤੇ ਮਰਾਠੀ ਵਿੱਚ ਅਜਿਹੇ ਵਾਕਾਂ ਰਾਹੀਂ ਇਸ ਨੁਕਸਾਨ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ, ''ਸਕਰਾਂਤ ਕੋਸਾਲੀ'' (ਸਕ੍ਰਾਂਤੀ ਨੇ ਸਾਨੂੰ ਹਰਾਇਆ ਹੈ), ''ਪਾਣੀਪਤ ਝਾਲੇ'' (ਬਹੁਤ ਵੱਡਾ ਨੁਕਸਾਨ ਹੋਇਆ ਹੈ।) ਅਤੇ ''ਅੰਪਾ ਵਿਸ਼ਵਾਸ ਪਾਨੀਪਤਾਤ ਗੇਲਾ'' (ਅਸੀਂ ਆਪਣਾ ਵਿਸ਼ਵਾਸ ਖੋ ਦਿੱਤਾ)। ਮਰਾਠੇ ਕਦੇ ਵੀ ਇੱਕੋ ਜਿਹੇ ਨਹੀਂ ਸਨ ਤੇ ਉਪ ਮਹਾਂਦੀਪ ਵਿੱਚ 1820 ਵਿੱਚ ਲਗਾਤਾਰ ਹਾਰ ਮਿਲਣ ਤੱਕ ਉਨ੍ਹਾਂ ਨੇ ਉਪ ਮਹਾਂਦੀਪ ਵਿੱਚ ਤੇਜ਼ੀ ਨਾਲ ਆਪਣੀ ਜਗ੍ਹਾ ਬਣਾਈ।

ਅਫ਼ਗਾਨਾਂ ਲਈ ਜਿੱਤ ਵੀ ਕੋਈ ਫਾਇਦੇਮੰਦ ਸਾਬਤ ਨਹੀਂ ਹੋਈ। ਅਫ਼ਗਾਨ ਬੁਰੀ ਤਰ੍ਹਾਂ ਹਾਰੇ। ਅਦਬਾਲੀ ਆਪਣੇ ਪੂਰਬੀ ਫਰੰਟੀਅਰ ਨੂੰ ਹਾਸਲ ਕਰਨ ਅਤੇ ਪੰਜਾਬ ''ਤੇ ਕਬਜ਼ਾ ਬਰਕਰਾਰ ਰੱਖਣ ਵਿਚ ਅਸਫਲ ਰਿਹਾ।

ਉਹ ਅਤੇ ਉਸਦੇ ਉਤਰਾਧਿਕਾਰੀ ਤੇਜ਼ੀ ਨਾਲ ਸਿੱਖਾਂ ਦੀ ਚੜਤ ਅੱਗੇ ਗੋਡੇ ਟੇਕ ਗਏ ਜਿਨ੍ਹਾਂ ਨੇ ਅਣਗਿਣਤ ਹਾਰਾਂ ਅਤੇ ਦੁੱਖਾਂ ਅਤੇ 1762 ਦੇ ''ਵੱਡਾ ਘੱਲੂਘਾਰ'' ਅਤੇ ਹਰਿਮੰਦਰ ਸਾਹਿਬ ਦੀ ਵਾਰ ਵਾਰ ਬੇਅਦਬੀ ਦੇ ਬਾਵਜੂਦ ਸਦੀ ਦੇ ਅੰਤ ਤੱਕ ਅਫ਼ਗਾਨਾਂ ਨੂੰ ਭਜਾਉਣ ਵਿੱਚ ਸਫਲਤਾ ਪ੍ਰਾਪਤ ਕੀਤੀ। ਉਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਹੇਠ ਪੰਜਾਬ, ਉੱਤਰੀ ਪੱਛਮੀ ਫਰੰਟੀਅਰ, ਮੁਲਤਾਨ ਅਤੇ ਕਸ਼ਮੀਰ ਵਿੱਚ ਆਪਣਾ ਸਾਮਰਾਜ ਸਥਾਪਿਤ ਕੀਤਾ।

ਪੰਜਾਬ ਅਤੇ ਅਬਦਾਲੀ ਦੇ ਹਮਲੇ

ਪੰਜਾਬ ਖੇਤੀਬਾੜੀ ਅਤੇ ਗੈਰ-ਖੇਤੀਬਾੜੀ ਉਤਪਾਦਾਂ ਨਾਲ ਭਰਪੂਰ ਇੱਕ ਖੁਸ਼ਹਾਲ ਮੁਗਲ ਸੂਬਾ ਸੀ। ਰਣਨੀਤਿਕ ਤੌਰ ''ਤੇ ਇਹ ਸੂਬਾ ਭਾਰਤੀ ਉਪ ਮਹਾਂਦੀਪ ਦਾ ਪ੍ਰਵੇਸ਼ ਦੁਆਰ ਹੈ। ਬੰਦਾ ਬਹਾਦੁਰ (1719-47) ਤੋਂ ਬਾਅਦ ਅਬਦੁਸ ਸਮਦ ਖ਼ਾਨ ਅਤੇ ਜ਼ਕਰੀਆ ਖ਼ਾਨ ਨੇ ਸ਼ਾਸਨ ਕੀਤਾ।

ਪੰਜਾਬ ਵਿਚ 1747 ਤੋਂ ਬਾਅਦ ਅਬਦਾਲੀ ਦੇ ਦਾਖਲ ਹੋਣ ਕਾਰਨ ਇਸ ਖ਼ੇਤਰ ਨੂੰ 20 ਸਾਲਾਂ ਤੱਕ ਲੁੱਟ, ਖੂਨ-ਖ਼ਰਾਬੇ ਅਤੇ ਗੁੰਡਾਗਰਦੀ ਦਾ ਸਾਹਮਣਾ ਕਰਨਾ ਪਿਆ ਸੀ ਜਿਸ ਨਾਲ ਕੋਈ ਵੀ ਮੁਸਲਮਾਨ ਜਾਂ ਗੈਰ-ਮੁਸਲਮਾਨ ਨੂੰ ਬਚ ਨਹੀਂ ਸਕਿਆ।

ਪੰਜਾਬ ਵਿਚ ਅਬਦਾਲੀ ਨੂੰ ਸਭ ਤੋਂ ਵੱਧ ਵਿਰੋਧ ਦਾ ਸਾਹਮਣਾ ਸਿੱਖਾਂ ਵਲੋਂ ਕਰਨਾ ਪਿਆ। ਜਦੋਂ ਵੀ ਉਹ ਹਮਲਾ ਕਰਕੇ ਲੁੱਟ ਖਸੁੱਟ ਕਰਕੇ ਮੁੜਦਾ ਤਾਂ 12 ਮਿਸਲਾਂ ਵਿਚ ਸੰਗਠਤ ਸਿੱਖਾਂ ਉਸ ''ਤੇ ਸ਼ੇਰਾਂ ਵਾਂਗ ਝਪਟਾ ਮਾਰਦੇ ਤੇ ਲੂੰਬੜੀ ਵਾਂਗ ਗਾਇਬ ਹੋ ਜਾਂਦੇ ਇਸ ਤਰ੍ਹਾਂ ਹਰੇਕ ਹਮਲੇ ਨਾਲ ਉਹ ਹੋਰ ਬਹਾਦਰ ਹੁੰਦੇ ਗਏ।

ਮੁਗ਼ਲਾਂ ਨੇ ਤਾਂ ਸਿੱਖਾਂ ਦੀ ਚੁਣੌਤੀ ਨੂੰ ਖ਼ਤਮ ਕਰਨ ਲਈ ਜਬਰ-ਜ਼ੁਲਮ, ਸਹਿਮਤੀ, ਮੇਲ-ਮਿਲਾਪ, ਸਹਿਯੋਗ ਵਰਗੀਆਂ ਚਾਲਾਂ ਦਾ ਇਸਤੇਮਾਲ ਕੀਤਾ, ਪਰ ਅਬਦਾਲੀ ਦਾ ਰਵੱਈਆ ਸਿੱਖਾਂ ਪ੍ਰਤੀ ਪੂਰੀ ਤਰਾਂ ਨਾਲ ਨਾਸ਼ ਕਰਨ ਵਾਲਾ ਅਤੇ ਬੇਰਹਿਮ ਸੀ।

ਇਸ ਨੀਤੀ ਦਾ ਸਿੱਟਾ ਨਿਕਲਿਆ ਫਰਵਰੀ 1762 ਵਿਚ ਜਦੋਂ "ਵੱਡਾ ਘੱਲੂਘਾਰਾ" ਵਾਪਰਿਆ। ਅਬਦਾਲੀ ਲਾਹੌਰ ਤੋਂ ਤੇਜ਼ ਰਫ਼ਤਾਰ ਨਾਲ ਆਇਆ ਅਤੇ ਦਲ ਖਾਲਸਾ ਵਾਲੇ ਸਿੱਖ ''ਬਾਹਿਰ'' (ਕਾਫ਼ਲੇ) ''ਤੇ ਹਮਲਾ ਕੀਤਾ। ਉਨ੍ਹਾਂ ਦੇ ਪਰਿਵਾਰ ਮਲੇਰਕੋਟਲਾ ਨੇੜੇ ਮਾਲਵਾ ਵੱਲ ਜਾ ਰਹੇ ਸਨ।

ਇਸ ਹਮਲੇ ਵਿਚ 30 ਹਜ਼ਾਰ ਤੋਂ ਵੱਧ ਔਰਤਾਂ, ਬਜ਼ੁਰਗਾਂ ਅਤੇ ਬੱਚਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਦਲ ਖਾਲਸਾ ਦੀ ਅਗਵਾਈ ਕਰ ਰਹੇ ਜੱਸਾ ਸਿੰਘ ਆਹਲੂਵਾਲੀਆ ਅਤੇ ਚੜ੍ਹਤ ਸਿੰਘ (ਰਣਜੀਤ ਸਿੰਘ ਦੇ ਦਾਦਾ) ਬਚ ਗਏ ਸਨ। ਇਸੇ ਸਮੇਂ ਹਰਿਮੰਦਰ ਸਾਹਿਬ ਦੀ ਅਬਦਾਲੀ ਅਤੇ ਅਫ਼ਗਾਨਾਂ ਨੇ ਤਿੰਨ ਵਾਰੀ ਬੇਅਦਬੀ ਕੀਤੀ।

ਹਾਲਾਂਕਿ ਇਸ ਤਰ੍ਹਾਂ ਦੇ ਜ਼ੋਰਦਾਰ ਹਮਲੇ ਦੇ ਬਾਵਜੂਦ ਦਲ ਖਾਲਸਾ ਨੇ ਵਿਸ਼ਵਾਸ, ਸੰਸਥਾਵਾਂ ਅਤੇ ਨਿਰਭਓ ਬਹਾਦਰੀ (ਬਾਬਾ ਦੀਪ ਸਿੰਘ ਸਭ ਤੋਂ ਵਧੀਆ ਉਦਾਹਰਣ ਹਨ) ਨਾਲ ਹਰ ਵਾਰ ਮੁੜ ਤੋਂ ਉਭਰਿਆ ਅਤੇ ਅਫ਼ਗਾਨਾਂ ਨੂੰ ਜਿੰਨਾ ਸੰਭਵ ਸੀ ਝਟਕਾ ਦਿੱਤਾ। ''ਵੱਡੇ ਘੱਲੂਘਾਰਾ'' ਦੇ 8 ਮਹੀਨੇ ਬਾਅਦ ਅਬਦਾਲੀ ਨੂੰ ਅੰਮ੍ਰਿਤਸਰ ਦੀ ਲੜਾਈ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ।

1764 ਵਿਚ ਸਰਹਿੰਦ ਨੂੰ ਖ਼ਤਮ ਕਰ ਦਿੱਤਾ ਗਿਆ ਅਤੇ ਪੂਰੀ ਤਰ੍ਹਾਂ ਖੰਡਰ ਬਣਾ ਦਿੱਤਾ ਗਿਆ। ਅਫ਼ਗਾਨਿਸਤਾਨ ਦਾ ਗਵਰਨਰ ਜ਼ੈਨ ਖ਼ਾਨ ਮਾਰਿਆ ਗਿਆ ਸੀ ਅਤੇ ਲੋਕ ਵੀ ਕਤਲ ਕੀਤੇ ਗਏ। 1765 ਤੱਕ ਸਿੱਖਾਂ ਦਾ ਲਾਹੌਰ ''ਤੇ ਕਬਜਾ ਸੀ।

ਇਹ ਵੀਡੀਓਜ਼ ਵੀ ਵੇਖੋ

https://www.youtube.com/watch?v=xWw19z7Edrs&t=1s

https://www.youtube.com/watch?v=M2cj-Qa4DXA

https://www.youtube.com/watch?v=r24whrYgQks

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)