ਹੈਦਰਾਬਾਦ ਪੁਲਿਸ ਮੁਕਾਬਲਾ: ‘ਜੋ ਵੀ ਹੋਇਆ ਬਹੁਤ ਭਿਆਨਕ ਹੋਇਆ, ਤੁਸੀਂ ਕਾਨੂੰਨ ਨੂੰ ਹੱਥ ਵਿੱਚ ਨਹੀਂ ਲੈ ਸਕਦੇ’

12/06/2019 2:19:32 PM

Getty Images

ਹੈਦਰਾਬਾਦ ਪੁਲਿਸ ਨੇ ਅੱਠ ਦਿਨ ਪਹਿਲਾਂ ਹੋਏ ਰੇਪ ਦੇ ਚਾਰਾਂ ਮੁਲਜ਼ਮਾਂ ਨੂੰ ਸ਼ੁੱਕਰਵਾਰ ਤੜਕੇ ਮੁਕਾਬਲੇ ਵਿੱਚ ਮਾਰ ਦਿੱਤਾ ਹੈ।

ਮੁਕਾਬਲਾ ਚੱਟਨਪੱਲੀ ਪਿੰਡ, ਸ਼ਾਦ ਨਗਰ ਵਿੱਚ ਉਸੇ ਥਾਂ ''ਤੇ ਹੋਇਆ ਜਿੱਥੇ ਮਰਹੂਮ ਡਾਕਟਰ ਨੂੰ ਰੇਪ ਕਰਨ ਮਗਰੋਂ ਜਿਉਂਦੇ ਜੀਅ ਸਾੜਿਆ ਗਿਆ ਸੀ। ਇਸ ਥਾਂ ਹੈਦਰਾਬਾਦ ਤੋਂ 50 ਕਿੱਲੋਮੀਟਰ ਦੂਰ ਸਥਿਤ ਹੈ।

ਬੁੱਧਵਾਰ ਨੂੰ ਸ਼ਾਦ ਮਹਿਬੂਬ ਨਗਰ ਦੀ ਨਗਰ ਅਦਾਲਤ ਨੇ ਚਾਰਾਂ ਮੁਲਜ਼ਮਾਂ ਨੂੰ ਪੁਲਿਸ ਹਿਰਾਸਤ ਵਿੱਚ ਭੇਜਿਆ ਸੀ।

ਅੱਗੇ ਪੜ੍ਹੋ ਇਸ ਮਾਮਲੇ ਵਿੱਚ ਕਿਸ ਨੇ ਕੀ ਕਿਹਾ।

ਇਹ ਵੀ ਪੜ੍ਹੋ:

  • ਉੱਤਰ ਪ੍ਰਦੇਸ਼ ’ਚ ਰੇਪ ਪੀੜਤ ਨੂੰ ਜ਼ਿੰਦਾ ਸਾੜਨ ਦੀ ਕੋਸ਼ਿਸ਼
  • ''ਜੇ ਮੇਰੇ ਬੇਟੇ ਨੇ ਅਜਿਹਾ ਕੀਤਾ ਹੈ ਤਾਂ ਉਸਨੂੰ ਫਾਂਸੀ ਹੋਵੇ''
  • ''ਜੇ ਗੁਜਰਾਲ ਦੀ ਗੱਲ ਮੰਨੀ ਹੁੰਦੀ ਤਾਂ ਸ਼ਾਇਦ 1984 ਕਤਲੇਆਮ ਨਾ ਹੁੰਦਾ''

ਮੇਨਕਾ ਗਾਂਧੀ

ਲੋਕ ਸਭਾ ਮੈਂਬਰ ਮੇਨਕਾ ਗਾਂਧੀ ਨੇ ਕਿਹਾ, "ਜੋ ਵੀ ਹੋਇਆ ਹੈ ਬਹੁਤ ਭਿਆਨਕ ਹੋਇਆ ਹੈ ਇਸ ਦੇਸ਼ ਵਿੱਚ, ਕਿਉਂਕਿ ਤੁਸੀਂ ਕਾਨੂੰਨ ਨੂੰ ਹੱਥ ਵਿੱਚ ਨਹੀਂ ਲੈ ਸਕਦੇ। ਕਾਨੂੰਨ ਵਿੱਚ ਉਂਝ ਵੀ ਉਨ੍ਹਾਂ ਨੂੰ ਫਾਂਸੀ ਹੀ ਮਿਲਦੀ।”

“ਜੇ ਉਨ੍ਹਾਂ ਤੋਂ ਪਹਿਲਾਂ ਹੀ ਤੁਸੀਂ ਉਨ੍ਹਾਂ ਨੂੰ ਬੰਦੂਕਾਂ ਨਾਲ ਮਾਰ ਦਿਉਗੇ ਤਾਂ ਫਾਇਦਾ ਕੀ ਹੈ ਅਦਾਲਤ ਦਾ, ਪੁਲਿਸ ਦਾ, ਕਾਨੂੰਨ ਦਾ। ਫਿਰ ਤਾਂ ਤੁਸੀਂ ਜਿਸ ਨੂੰ ਚਾਹੋ ਬੰਦੂਕ ਚੁੱਕੇ ਤੇ ਜਿਸ ਨੂੰ ਵੀ ਮਾਰਨਾ ਹੈ ਮਾਰੋ। ਕਾਨੂੰਨੀ ਹੋਣਾ ਚਾਹੀਦਾ ਹੈ।”

ਕੁਮਾਰੀ ਸ਼ੈਲਜਾ

ਰਾਜ ਸਭਾ ਮੈਂਬਰ ਤੇ ਕਾਂਗਰਸ ਆਗੂ ਕੁਮਾਰੀ ਸ਼ੈਲਜਾ ਨੇ ਕਿਹਾ, "ਪੁਲਿਸ ਦਾ ਪੱਖ ਜੇ ਸਹੀ ਹੈ ਤਾਂ ਉਨ੍ਹਾਂ ਨੇ ਹਾਲਤ ਦੇਖ ਕੇ ਕਾਰਵਾਈ ਕੀਤੀ। ਸਾਰਿਆਂ ਦੀ ਪਹਿਲੀ ਪ੍ਰਤੀਕਿਰਿਆ ਇਹੀ ਹੁੰਦੀ ਹੈ ਕਿ ਇਨ੍ਹਾਂ ਨੂੰ ਅਜਿਹਾ ਹੀ ਅੰਤ ਮਿਲਣਾ ਚਾਹੀਦਾ ਹੈ।"

ਉਨ੍ਹਾਂ ਨੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ, "ਇਸ ਦੇ ਨਾਲ ਹੀ ਮੈਂ ਇਹ ਵੀ ਕਹਿਣਾ ਚਾਹਾਂਗੀ ਕਿ ਜੋ ਸਾਡੀ ਨਿਆਂ ਪ੍ਰਣਾਲੀ ਹੈ। ਉਸ ਦੇ ਤਹਿਤ ਹੀ ਇਹ ਅੰਤ ਹੋਣਾ ਚਾਹੀਦਾ ਸੀ। ਨਾ ਕਿ ਇਸ ਤਰ੍ਹਾਂ ਤਾਂ ਕਿ ਲੋਕਾਂ ਦਾ ਸਾਡੇ ਸਿਸਟਮ ਵਿੱਚ ਵਿਸ਼ਵਾਸ਼ ਬਣਿਆ ਰਹੇ। ਲੋਕਾਂ ਦਾ ਵਿਸ਼ਵਾਸ਼ ਸਾਡੀਆਂ ਅਦਾਲਤਾਂ ਵਿੱਚ ਬਣਿਆ ਰਹੇ, ਪ੍ਰਸ਼ਾਸ਼ਨ ਤੇ ਸਭ ਕਾਸੇ ਵਿੱਚ ਲੋਕਾਂ ਦਾ ਵਿਸ਼ਵਾਸ਼ ਰਹਿਣਾ ਚਾਹੀਦਾ ਹੈ।

ਉਨ੍ਹਾਂ ਅੱਗੇ ਕਿਹਾ, "ਹੁਣ ਕਈ ਵਾਰ ਦੇਖਦੇ ਹਾਂ ਕਿ ਕਈ ਵਾਰ ਜੋ ਲੋਕ ਸੱਤਾ ਵਿੱਚ ਹੁੰਦੇ ਹਨ, ਉਹ ਵੀ ਜਦੋਂ ਅਜਿਹੇ ਜੁਰਮਾਂ ਵਿੱਚ ਹੁੰਦੇ ਹਨ ਤਾਂ ਲੋਕਾਂ ਦਾ ਵਿਸ਼ਵਾਸ਼ ਉੱਠ ਜਾਂਦਾ ਹੈ।"

https://www.youtube.com/watch?v=HbO14ptMf8c

''ਇਹੀ ਕੰਮ ਯੋਗ ਪ੍ਰਣਾਲੀ ਰਾਹੀਂ ਹੋਣਾ ਚਾਹੀਦਾ ਸੀ''

ਕੌਮੀ ਮਹਿਲਾ ਆਯੋਗ ਦੀ ਚੇਅਰਪਰਸਨ ਰੇਖਾ ਸ਼ਰਮਾ ਨੇ ਇਸ ਮੁਕਾਬਲੇ ਬਾਰੇ ਖ਼ਬਰ ਏਜੰਸੀ ਏਐੱਨਆਈ ਨੂੰ ਕਿਹਾ,

"ਇੱਕ ਨਾਗਰਿਕ ਵਜੋਂ ਮੈਂ ਖ਼ੁਸ ਹਾਂ ਅਸੀਂ ਸਾਰੇ ਉਨ੍ਹਾਂ ਲਈ ਅਜਿਹੇ ਹੀ ਅੰਤ ਦੀ ਮੰਗ ਕਰ ਰਹੇ ਸੀ। ਪਰ ਇਹ ਕਾਨੂੰਨੀ ਪ੍ਰਕਿਰਿਆ ਰਾਹੀਂ ਹੋਣਾ ਚਾਹੀਦਾ ਸੀ। ਇਹ ਯੋਗ ਪ੍ਰਣਾਲੀ ਰਾਹੀਂ ਹੋ ਸਕਦਾ ਸੀ।"

ਪੱਤਰਕਾਰ ਨਿਧੀ ਰਾਜਦਾਨ ਨੇ ਟਵੀਟ ਵਿੱਚ ਲਿਖਿਆ, "ਅਦਭੁਤ, ਪੁਲਿਸ ਮੁਕਾਬਲਿਆਂ ਦਾ ਇਸ ਤਰ੍ਹਾਂ ਸਾਧਰਨੀਕਰਣ ਨਹੀਂ ਕੀਤਾ ਜਾਣਾ ਚਾਹੀਦਾ। ਸਾਡੀਆਂ ਅਦਾਲਤਾਂ ਤੇ ਕਾਨੂੰਨ ਪ੍ਰਣਾਲੀ ਕਿਸੇ ਗੱਲੋਂ ਹੀ ਬਣਾਈਆਂ ਗਈਆਂ ਹਨ।"

https://twitter.com/Nidhi/status/1202775099402838017

''ਪੁਲਿਸ ਅਫ਼ਸਰਾਂ ''ਤੇ ਕੋਈ ਕਾਰਵਾਈ ਨਾ ਹੋਵੇ''

ਨਿਰਭਿਆ ਦੀ ਮਾਂ ਆਸ਼ਾ ਦੇਵੀ ਨੇ ਹੈਦਰਾਬਾਦ ਪੁਲਿਸ ਵੱਲੋਂ ਚਾਰਾਂ ਮੁਲਜ਼ਮਾਂ ਨੂੰ ਮੁਕਾਬਲੇ ਵਿੱਚ ਮਾਰੇ ਜਾਣ ਤੇ ਖ਼ੁਸ਼ੀ ਜ਼ਾਹਰ ਕੀਤੀ।

ਉਨ੍ਹਾਂ ਖ਼ਬਰ ਏਜੰਸੀ ਏਐੱਨਆਈ ਨੂੰ ਦੱਸਿਆ ਕਿ ਉਹ ''ਪਿਛਲੇ 7 ਸਾਲਾਂ ਤੋਂ ਇਨਸਾਫ਼ ਲਈ ਇੱਧਰੋਂ-ਉੱਧਰ'' ਜਾ ਰਹੇ ਹਨ। ਉਨ੍ਹਾਂ ਨੇ ਨਿਆਂ ਪ੍ਰਣਾਲੀ ਨੂੰ ਅਪੀਲ ਕੀਤੀ ਕਿ ''ਨਿਰਭਿਆ ਦੇ ਮੁਲਜ਼ਮਾਂ ਨੂੰ ਜਲਦੀ ਤੋਂ ਜਲਦੀ ਸਜ਼ਾ-ਏ-ਮੌਤ ਦਿੱਤੀ ਜਾਵੇ।''

ਆਸ਼ਾ ਦੇਵੀ ਨੇ ਇਹ ਵੀ ਮੰਗ ਕੀਤੀ ਕਿ ਮੁਕਾਬਲਾ ਕਰਨ ਵਾਲੇ ਪੁਲਿਸ ਅਫ਼ਸਰਾਂ ''ਤੇ ਕੋਈ ਕਾਰਵਾਈ ਨਾ ਕੀਤੀ ਜਾਵੇ।

ਰਿਬੈਕਾ ਮੈਮਨ ਜੌਹਨ

ਸੀਨੀਅਰ ਵਕਾਲ ਰਿਬੈਕਾ ਮੈਮਨ ਜੌਹਨ ਨੇ ਕਿਹਾ, "ਅਸੀਂ ਭੀੜ ਦੇ ਨਿਆਂ ਦਾ ਕਿੰਨੀ ਛੇਤੀ ਜਸ਼ਨ ਮਨਾਉਂਦੇ ਹਾਂ। ਪੁਲਿਸ ਜਿਸ ''ਤੇ ਕਦੇ ਕੋਈ ਭਰੋਸਾ ਨਹੀਂ ਕਰਦਾ ਨੇ ਰਾਤ ਦੇ ਨੇਰ੍ਹੇ ਵਿੱਚ ਚਾਰ ਨਿਹੱਥੇ ਬੰਦਿਆਂ ਨੂੰ ਮਾਰ ਦਿੱਤਾ। ਕਿਉਂ? ਇਸ ਨਾਲ ਕੋਈ ਫਰਕ ਨਹੀਂ ਪੈਂਦਾ।"

"ਦਿੱਲੀ ਪੁਲਿਸ ਨੇ ਜ਼ੋਰ ਬਾਗ਼ ਜਾਂ ਮਹਾਰਾਣੀ ਬਾਗ਼ ਦੇ ਮਾਮਲਿਆਂ ਵਿੱਚ ਅਜਿਹਾ ਨਹੀਂ ਕੀਤਾ ਹੋਣਾ ਸੀ। ਕੀ ਸਾਡੇ ਕੋਲ ਪੂਰੇ ਸਬੂਤ ਵੀ ਸਨ ਕਿ ਉਨ੍ਹਾਂ ਨੇ ਜੁਰਮ ਕੀਤਾ ਸੀ? ਕਿਸੇ ਅਦਾਲਤ ਨੇ ਉਹ ਸਬੂਤ ਦੇਖੇ ਸਨ? ਕਿਸੇ ਅਦਾਲਤ ਨੇ ਮੁਜਰਮ ਕਰਾਰ ਦਿੱਤਾ ਸੀ?"

"ਜੇ ਮੰਨ ਵੀ ਲਿਆ ਜਾਵੇ ਕਿ ਉਨ੍ਹਾਂ ਨੇ ਜੁਰਮ ਕੀਤਾ ਸੀ ਤਾਂ ਇੱਕ ਤੈਅ ਪ੍ਰਕਿਰਿਆ ਹੈ। ਜੇ ਉਸ ਨੂੰ ਤਿਆਗਿਆ ਗਿਆ ਹੈ ਤਾਂ ਅਗਲੀ ਬਾਰੀ ਤੁਹਾਡੀ ਹੋ ਸਕਦੀ ਹੈ।"

BBC

ਤੁਸੀਂ ਸਾਰੇ ਚੁਣੇ ਹੋਏ ਨੁਮਾਇੰਦੇ, ਸਿਆਸੀ ਪਾਰਟੀਆਂ ਤੇ ਕਾਰਕੁਨ ਜਿਨ੍ਹਾਂ ਨੇ ਘੋੜੇ ਦੇ ਇਨਸਾਫ਼ ਲਈ ਰਾਹ ਸਾਫ਼ ਕੀਤਾ... ਉਹ ਹੁਣ ਤੁਹਾਨੂੰ ਮਿਲ ਗਿਆ। ਘਰੇ ਜਾਓ ਤੇ ਜੂਸ ਪੀਓ। ਤੁਹਾਡੀ ਭੁੱਖ ਹੜਤਾਲ ਮੁੱਕ ਚੁੱਕੀ ਹੈ।

https://twitter.com/ANI/status/1202839655516975106

ਬਾਬਾ ਰਾਮ ਦੇਵ

ਯੋਗ ਗੁਰੂ ਰਾਮਦੇਵ ਨੇ ਕਿਹਾ, "ਜੋ ਇਸ ਤਰ੍ਹਾਂ ਦੇ ਅਪਰਾਧੀ ਹੁੰਦੇ ਹਨ, ਕਲੰਕ ਹਨ, ਜਿੰਨ੍ਹਾਂ ਨਾਲ ਦੇਸ਼, ਧਰਮ, ਸੰਸਕ੍ਰਿਤੀ ਬਦਨਾਮ ਹੁੰਦੀ ਹੈ। ਉਨ੍ਹਾਂ ਨਾਲ ਅਤੇ ਅੱਤਵਾਦੀਆਂ ਨਾਲ ਫ਼ੌਜ ਤੇ ਪੁਲਿਸ ਨੂੰ ਮੌਕੇ ''ਤੇ ਹੀ ਅਜਿਹੀ ਹੀ ਕਾਰਵਾਈ ਕਰਨੀ ਚਾਹੀਦੀ ਹੈ।"

ਉਨ੍ਹਾਂ ਅੱਗੇ ਕਿਹਾ, "ਜਿੰਨ੍ਹਾਂ ਘਟਾਨਵਾਂ ਵਿੱਚ ਸ਼ੱਕ ਹੈ ਉਨ੍ਹਾਂ ਨੂੰ ਅਦਲਾਤ ਵਿੱਚ ਲਿਜਾਣਾ ਚਾਹੀਦਾ ਹੈ ਅਤੇ ਕਾਨੂੰਨੀ ਪ੍ਰਕਿਰਿਆ ਅਪਨਾਉਣੀ ਚਾਹੀਦੀ ਹੈ।

ਇਹ ਵੀਡੀਓਜ਼ ਵੀ ਦੇਖੋ

https://www.youtube.com/watch?v=xWw19z7Edrs&t=1s

https://www.youtube.com/watch?v=1xznOP55alU

https://www.youtube.com/watch?v=ptleDzf_Zwk

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)