ਆਪਸੀ ਸਹਿਮਤੀ ਨਾਲ ਕੀਤੇ ਜਾ ਰਹੇ ਸੰਭੋਗ ‘ਚ ਹਿੰਸਾ ਕਿਉਂ?

12/05/2019 1:49:31 PM

ਬਲਾਤਕਾਰ ਅਤੇ ਜਿਨਸੀ ਹਿੰਸਾ ਦੀਆਂ ਘਟਨਾਵਾਂ ਨਾਲ ਸਬੰਧਤ ਖ਼ਬਰਾਂ ਹਿਲਾ ਕੇ ਰੱਖ ਦਿੰਦੀਆਂ ਹਨ।

ਪਰ ਬੀਬੀਸੀ ਰੇਡਿਓ 5 ਵੱਲੋਂ ਇੱਕ ਖੋਜ ਅਧਿਐਨ ਵਿੱਚ ਦੇਖਿਆ ਗਿਆ ਹੈ ਕਿ ਬ੍ਰਿਟੇਨ ''ਚ 40 ਸਾਲ ਤੋਂ ਘੱਟ ਉਮਰ ਦੀਆਂ ਇੱਕ ਤਿਹਾਈ ਤੋਂ ਵੀ ਵੱਧ ਔਰਤਾਂ ਨੇ ਮੰਨਿਆਂ ਹੈ ਕਿ ਆਪਸੀ ਸਹਿਮਤੀ ਨਾਲ ਸੰਭੋਗ ਦੌਰਾਨ ਉਨ੍ਹਾਂ ਦੇ ਸਾਥੀ ਨੇ ਕਈ ਵਾਰ ਉਨ੍ਹਾਂ ਨੂੰ ਚਪੇੜ ਮਾਰੀ, ਗਲਾ ਦਬਾਇਆ ਹੈ ਅਤੇ ਕਈ ਵਾਰ ਹੱਥ-ਪੈਰ ਵੀ ਬੰਨ੍ਹੇ ਤੇ ਫਿਰ ਥੁੱਕਿਆ ਵੀ।

ਇਨ੍ਹਾਂ ਵਿਚੋਂ ਵੀ ਕਿਸੇ ਵੀ ਤਰ੍ਹਾਂ ਦੀ ਹਿੰਸਾ ਝੱਲਣ ਵਾਲੀਆਂ 20 ਫੀਸਦ ਔਰਤਾਂ ਮੰਨਿਆ ਹੈ ਕਿ ਇਸ ਦੌਰਾਨ ਉਹ ਕਾਫੀ ਡਰ ਗਈਆਂ ਜਾਂ ਪਰੇਸ਼ਾਨ ਹੋ ਗਈਆਂ ਹਨ।

23 ਸਾਲਾ ਐਨਾ ਨੇ ਦੱਸਿਆ ਕਿ ਉਸ ਨੂੰ ਤਿੰਨ ਵੱਖੋ-ਵੱਖ ਮੌਕਿਆਂ ''ਤੇ ਤਿੰਨ ਵੱਖ-ਵੱਖ ਮਰਦਾਂ ਨਾਲ ਸਥਾਪਿਤ ਕੀਤੇ ਗਏ ਜਿਨਸੀ ਸਬੰਧਾਂ ਦੌਰਾਨ ਅਜਿਹੀ ਹਿੰਸਾ ਦਾ ਸ਼ਿਕਾਰ ਹੋਣਾ ਪਿਆ ਸੀ।

ਐਨਾ ਨਾਲ ਇਸ ਤਰ੍ਹਾਂ ਦੀ ਹਿੰਸਾ ਦੀ ਸ਼ੁਰੂਆਤ ਵਾਲਾਂ ਦੇ ਖਿੱਚੇ ਜਾਣ ਤੋਂ ਹੋਈ ਅਤੇ ਬਾਅਦ ''ਚ ਥੱਪੜ ਅਤੇ ਗਲਾ ਤੱਕ ਦਬਾਉਣ ਦੀ ਕੋਸ਼ਿਸ਼ ਕੀਤੀ ਗਈ।

ਇਹ ਵੀ ਪੜ੍ਹੋ-

  • ਸੂਡਾਨ ਦੀ ਫੈਕਟਰੀ ਵਿੱਚ ਧਮਾਕਾ, 20 ਤੋਂ ਵੱਧ ਮੌਤਾਂ, ਮਰਨ ਵਾਲਿਆਂ ’ਚ ਭਾਰਤੀ ਵੀ
  • ਪਾਕਿਸਤਾਨ ’ਚ ਕੁੜੀ ਦੇ ਅਗਵਾ ਹੋਣ ’ਤੇ ਬਹਿੱਸ ਉਸ ਦੇ ਕੱਪੜਿਆਂ ’ਤੇ ਛਿੜੀ
  • ਕੀ ਹੈ "USB ਕੰਡੋਮ" ਤੇ ਇਸ ਦੀ ਵਰਤੋਂ ਕਿਉਂ ਕਰਨੀ ਚਾਹੀਦੀ ਹੈ?
BBC
ਐਨਾ ਕਹਿੰਦੀ ਹੈ ਕਿ ਉਨ੍ਹਾਂ ਦੇ ਵਾਲ ਖਿੱਚੇ ਗਏ ਅਤੇ ਉਨ੍ਹਾਂ ਥੱਪੜ ਵੀ ਮਾਰੇ ਗਏ

ਐਨਾ ਅੱਗੇ ਦੱਸਦੀ ਹੈ, "ਮੈਂ ਕਾਫੀ ਹੈਰਾਨ ਸੀ, ਮੈਂ ਕਾਫੀ ਅਸਹਿਜ ਅਤੇ ਡਰੀ ਹੋਈ ਮਹਿਸੂਸ ਕਰ ਰਹੀ ਸੀ ਜੇਕਰ ਕੋਈ ਤੁਹਾਨੂੰ ਗਲੀ ਵਿੱਚ ਥੱਪੜ ਮਾਰੇ ਜਾਂ ਫਿਰ ਗਲਾ ਦਬਾਏ ਤਾਂ ਇਹ ਸ਼ੋਸ਼ਣ ਦਾ ਮਾਮਲਾ ਬਣ ਸਕਦਾ ਹੈ।"

ਕੀ ਕਾਰਨ ਹੈ?

ਐਨਾ ਨੇ ਫਿਰ ਜਦੋਂ ਆਪਣੇ ਦੋਸਤ ਮਿੱਤਰਾਂ ਨਾਲ ਇਸ ਸਬੰਧੀ ਗੱਲ ਕੀਤੀ ਤਾਂ ਉਸ ਨੂੰ ਪਤਾ ਲੱਗਿਆ ਕਿ ਇਹ ਤਾਂ ਆਮ ਹੋ ਗਿਆ ਹੈ।

ਉਨ੍ਹਾਂ ਨੇ ਦੱਸਿਆ, "ਵਧੇਰੇ ਮੁੰਡੇ ਇਨ੍ਹਾਂ ਕੰਮਾਂ ਵਿੱਚ ਸਾਰੇ ਤਰੀਕੇ ਨਹੀਂ ਅਪਣਾਉਂਦੇ ਹੋਣ ਪਰ ਘੱਟੋ-ਘੱਟ ਕੰਮ ਤਾਂ ਕਰਦੇ ਹੀ ਹਨ। ਇਕ ਦੂਜੇ ਮੌਕੇ ਉੱਤੇ ਮੇਰੇ ਸੈਕਸ ਪਾਟਨਰ ਨੇ ਮੇਰਾ ਗਲਾ ਦਬਾ ਦਬਾਉਣ ਦੀ ਕੋਸ਼ਿਸ਼ ਕੀਤੀ, ਉਹ ਵੀ ਬਿਨਾਂ ਸਹਮਿਤੀ ਅਤੇ ਬਿਨਾਂ ਕਿਸੇ ਚਿਤਾਵਨੀ ਦੇ।"

"ਉਨ੍ਹਾਂ ਦਾ ਸਾਥੀ ਇੰਨੇ ਜ਼ੋਰਦਾਰ ਅੰਦਾਜ਼ ਵਿੱਚ ਪੇਸ਼ ਆਉਂਦਾ ਹੈ ਕਿ ਉਨ੍ਹਾਂ ਦੇ ਸਰੀਰ ਉੱਤੇ ਜਖ਼ਮਾਂ ਦੇ ਨਿਸ਼ਾਨ ਉਭਰ ਆਉਂਦੇ ਸਨ ਅਤੇ ਉਹ ਕਈ ਦਿਨਾਂ ਤੱਕ ਦਰਦ ਮਹਿਸੂਸ ਕਰਦੀ ਸੀ।"

ਐਨਾ ਨੇ ਕਿਹਾ ਕਿ ਹੋ ਸਕਦਾ ਹੈ ਕਿ ਕੁਝ ਔਰਤਾਂ ਨੂੰ ਸੰਭੋਗ ਦੌਰਾਨ ਇਹ ਸਭ ਪਸੰਦ ਹੋਵੇਗਾ, ਪਰ ਮਰਦਾਂ ਨੂੰ ਲੱਗਦਾ ਹੈ ਕਿ ਸਾਰੀਆਂ ਹੀ ਔਰਤਾਂ ਅਜਿਹਾ ਮਹਿਸੂਸ ਕਰਦੀਆਂ ਹਨ।

Getty Images
ਹੋ ਸਕਦੀਆਂ ਹੈ ਕਿ ਸੰਭੋਗ ਦੌਰਾਨ ਕੁਝ ਔਰਤਾਂ ਜ਼ੋਰ-ਅਜ਼ਮਾਇਸ਼ ਪਸੰਦ ਹੋਵੇ ਪਰ ਹਰੇਕ ਨੂੰ ਨਹੀਂ

ਖੋਜ ਕੰਪਨੀ ਸੇਵਾਂਤਾ ਕਾਮਰੇਜ ਨੇ 18 ਤੋਂ 39 ਸਾਲ ਦੀਆਂ 2002 ਬ੍ਰਿਟੇਨ ਦੀਆਂ ਔਰਤਾਂ ਨੂੰ ਪੁੱਛਿਆ ਕਿ ਆਪਸੀ ਸਹਿਮਤੀ ਨਾਲ ਕਾਇਮ ਕੀਤੇ ਗਏ ਸੰਭੋਗ ਸਬੰਧਾਂ ਦੌਰਾਨ ਉਨ੍ਹਾਂ ਨੂੰ ਕਦੇ ਕਿਸੇ ਤਰ੍ਹਾਂ ਦੀ ਹਿੰਸਾ ਦਾ ਸ਼ਿਕਾਰ ਹੋਣਾ ਪਿਆ ਹੈ, ਉਦਾਹਰਨ, ਵਾਲਾਂ ਦਾ ਖਿੱਚਿਆ ਜਾਣਾ, ਥੱਪੜ, ਗਲਾ ਘੁਟਣਾ, ਮੂੰਹ ''ਤੇ ਥੁੱਕਣਾ ਆਦਿ।

ਇਸ ਸੈਂਪਲ ''ਚ ਇਸ ਬਾਰੇ ਪੂਰਾ ਖ਼ਿਆਲ ਰੱਖਿਆ ਗਿਆ ਹੈ ਕਿ ਇਸ ਖੋਜ ਅਧਿਐਨ ''ਚ ਬ੍ਰਿਟੇਨ ਦੇ ਲਗਭਗ ਹਰ ਹਿੱਸੇ ਅਤੇ ਹਰ ਉਮਰ ਵਰਗ ਦੀਆਂ ਔਰਤਾਂ ਸ਼ਾਮਲ ਹੋਣ।

  • ਇਸ ਅਧਿਐਨ ''ਚ 38 ਫੀਸਦ ਔਰਤਾਂ ਨੇ ਮੰਨਿਆ ਹੈ ਕਿ ਸੰਭੋਗ ਦੌਰਾਨ ਉਨ੍ਹਾਂ ਨੂੰ ਹਿੰਸਾ ਦਾ ਸ਼ਿਕਾਰ ਹੋਣਾ ਪਿਆ ਹੈ।
  • 31 ਫੀਸਦ ਔਰਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜਿਹਾ ਕੁਝ ਵੀ ਮਹਿਸੂਸ ਨਹੀਂ ਹੋਇਆ ਜਾਂ ਫਿਰ ਉਹ ਇਸ ਬਾਰੇ ਕੁਝ ਕਹਿਣਾ ਹੀ ਨਹੀਂ ਚਾਹੁੰਦੀਆਂ ਹਨ।
  • ਉੱਥੇ ਹੀ 31 ਫੀਸਦ ਔਰਤਾਂ ਨੇ ਕਿਹਾ ਕਿ ਸੰਭੋਗ ਦੌਰਾਨ ਅਜਿਹੀ ਹਿੰਸਾ ਜਿਨਸੀ ਸਬੰਧ ਕਾਇਮ ਕਰਨ ਦੀ ਪ੍ਰਕ੍ਰਿਆ ਦਾ ਹੀ ਹਿੱਸਾ ਹੁੰਦੀ ਹੈ।

ਇਹ ਵੀ ਪੜ੍ਹੋ-

  • ''ਜੇ ਮੇਰੇ ਬੇਟੇ ਨੇ ਅਜਿਹਾ ਕੀਤਾ ਹੈ ਤਾਂ ਉਸਨੂੰ ਫਾਂਸੀ ਹੋਵੇ''
  • ਮਾਂ ਅਤੇ ਬੱਚੇ ਨੂੰ ਜੋੜਨ ਵਾਲੀ ਗਰਭਨਾੜ ਕਦੋਂ ਕੱਟੀ ਜਾਣੀ ਚਾਹੀਦੀ ਹੈ
  • ਸਿੱਖਾਂ ਨੂੰ ਇੱਕ ਵਾਰ ਫੇਰ ਕਰਵਾਇਆ ਬੇਗਾਨਗੀ ਦਾ ਅਹਿਸਾਸ -ਜਥੇਦਾਰ

ਮਹਿਲਾ ਨਿਆਂ ਕੇਂਦਰ ਨੇ ਬੀਬੀਸੀ ਨੂੰ ਦੱਸਿਆ ਕਿ ਇੰਨ੍ਹਾਂ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਨੌਜਵਾਨ ਕੁੜੀਆਂ ''ਤੇ ਸਹਿਮਤੀ ਨਾਲ ਸੰਭੋਗ ਦੌਰਾਨ ਇਸ ਤਰ੍ਹਾਂ ਦੀਆਂ ਹਿੰਸਕ ਘਟਨਾਵਾਂ ਦਾ ਦਬਾਅ ਵੱਧ ਰਿਹਾ ਹੈ।

ਸੰਸਥਾ ਅਨੁਸਾਰ, "ਵੱਡੇ ਪੱਧਰ ''ਤੇ ਪੋਰਨੋਗ੍ਰਾਫੀ ਦੀ ਉਪਲੱਬਧਤਾ, ਆਮ ਲੋਕਾਂ ਤੱਕ ਇਸ ਦੀ ਸਹਿਜ ਪਹੁੰਚ ਅਤੇ ਇਸ ਦੀ ਵਰਤੋਂ ਕਾਰਨ ਹੀ ਅਜਿਹਾ ਹੋ ਰਿਹਾ ਹੈ।"

ਵੀਮੇਂਸ ਐਡ ਦੀ ਮੁੱਖ ਕਾਰਜਕਾਰੀ ਅਧਿਕਾਰੀ ਏਡੀਨਾ ਕਲੇਅਰ ਦਾ ਕਹਿਣਾ ਹੈ, "40 ਤੋਂ ਘੱਟ ਉਮਰ ਦੀਆਂ ਔਰਤਾਂ ਨੂੰ ਬਹੁਤ ਵਾਰ ਜਿਨਸੀ ਹਿੰਸਾ ਦਾ ਸ਼ਿਕਾਰ ਹੋਣਾ ਪੈਂਦਾ ਹੈ, ਖ਼ਾਸ ਕਰਕੇ ਸਹਿਮਤੀ ਨਾਲ ਸੰਭੋਗ ਕਰਦਿਆਂ ਉਨ੍ਹਾਂ ਦੇ ਹੀ ਸਾਥੀ ਵੱਲੋਂ ਉਨ੍ਹਾਂ ਨਾਲ ਹਿੰਸਕ ਵਤੀਰਾ ਕੀਤਾ ਜਾਣਾ। ਜਿਸ ਨਾਲ ਕਿ ਉਨ੍ਹਾਂ ਔਰਤਾਂ ਦੇ ਮਨਾਂ ''ਚ ਡਰ ਅਤੇ ਅਪਮਾਨ ਦੀ ਭਾਵਨਾ ਘਰ ਕਰ ਜਾਂਦੀ ਹੈ।"

''ਮੈਂ ਡਰ ਗਈ ਸੀ''

ਐਨਾ ਦੀ ਉਮਰ 30 ਸਾਲ ਤੋਂ ਵੱਧ ਹੈ ਅਤੇ ਹੁਣ ਉਹ ਕੁਝ ਸਮੇਂ ਤੋਂ ਰਿਲੇਸ਼ਨਸ਼ਿਪ ਤੋਂ ਬਾਹਰ ਹੈ।

ਐਨਾ ਨੇ ਦੱਸਿਆ, "ਮੈਂ ਆਪਣੀ ਮਰਜ਼ੀ ਨਾਲ ਸੰਭੋਗ ਲਈ ਹਮਬਿਸਤਰ ਹੋਈ ਸੀ ਪਰ ਅਚਾਨਕ ਹੀ ਉਸ ਨੇ ਮੇਰਾ ਗਲਾ ਦਬਾ ਦਿੱਤਾ, ਜਿਸ ਨਾਲ ਮੈਂ ਬਹੁਤ ਡਰ ਗਈ ਸੀ। ਉਸ ਸਮੇਂ ਤਾਂ ਮੈਂ ਉਸ ਨੂੰ ਕੁਝ ਨਹੀਂ ਕਿਹਾ ਕਿਉਂਕਿ ਮੈਨੂੰ ਡਰ ਸੀ ਕਿ ਕਿਤੇ ਉਹ ਮੇਰੇ ਨਾਲ ਜ਼ਬਰਦਸਤੀ ਨਾ ਕਰਨ ਲੱਗ ਜਾਵੇ।"

ਐਨਾ ਮੁਤਾਬਕ ਉਸ ਦੇ ਸੈਕਸ ਪਾਟਨਰ ਦਾ ਰਵੱਈਆ ਬਹੁਤ ਹੱਦ ਤੱਕ ਪੋਰਨੋਗ੍ਰਾਫੀ ਤੋਂ ਪ੍ਰਭਾਵਿਤ ਸੀ।

iStock

"ਮੈਨੂੰ ਲੱਗਾ ਕਿ ਉਸ ਨੇ ਇਹ ਸਭ ਹਰਕਤਾਂ ਆਨਲਾਈਨ ਵੇਖੀਆਂ ਹੋਣਗੀਆਂ ਅਤੇ ਆਮ ਜ਼ਿੰਦਗੀ ''ਚ ਉਸ ਨੂੰ ਅਜ਼ਮਾਉਣਾ ਚਾਹੁੰਦਾ ਹੋਵੇਗਾ।"

ਇਸ ਖੋਜ ਅਧਿਐਨ ''ਚ ਇਹ ਵੀ ਪਤਾ ਲੱਗਾ ਹੈ ਕਿ ਸਹਿਮਤੀ ਨਾਲ ਕਾਇਮ ਕੀਤੇ ਗਏ ਜਿਨਸੀ ਸਬੰਧਾਂ ਦੌਰਾਨ ਹਿੰਸਾ ਦਾ ਸ਼ਿਕਾਰ ਹੋਈਆਂ 42 ਫੀਸਦ ਔਰਤਾਂ ਨੇ ਕਿਹਾ ਕਿ ਅਜਿਹੀ ਸਥਿਤੀ ''ਚ ਉਨ੍ਹਾਂ ਨੂੰ ਦਬਾਅ, ਮਜਬੂਰੀ ਅਤੇ ਜ਼ੋਰ ਜ਼ਬਰਦਸਤੀ ਮਹਿਸੂਸ ਹੋਈ ਸੀ।

ਸੰਭੋਗ ਸਮੇਂ ਹਿੰਸਾ ਆਮ ਗੱਲ

ਸੈਕਸ ਅਤੇ ਰਿਲੇਸ਼ਨਸ਼ਿਪ ਦੇ ਮਾਹਿਰ ਡਾਕਟਰ ਸਟੀਵਨ ਪੋਪ ਨੇ ਬੀਬੀਸੀ ਰੇਡੀਓ 5 ਲਾਈਵ ਨੂੰ ਦੱਸਿਆ ਕਿ ਸੰਭੋਗ ਸਮੇਂ ਹਿੰਸਾ ਦੇ ਨਕਾਰਾਤਮਕ ਪ੍ਰਭਾਵਾਂ ''ਤੇ ਉਹ ਪਿਛਲੇ ਲੰਮੇ ਸਮੇਂ ਤੋਂ ਕੰਮ ਕਰ ਰਹੇ ਹਨ।

ਉਨ੍ਹਾਂ ਕਿਹਾ, "ਇਹ ਇੱਕ ਅਜਿਹੀ ਮਹਾਮਾਰੀ ਹੈ, ਜੋ ਕਿ ਘੁੰਣ ਵਾਂਗ ਫੈਲਦੀ ਜਾ ਰਹੀ ਹੈ ਅਤੇ ਕਿਸੇ ਨੂੰ ਵੀ ਇਸ ਦੀ ਕੰਨੋ-ਕੰਨ ਖ਼ਬਰ ਵੀ ਨਹੀਂ ਹੋ ਰਹੀ ਹੈ।

ਅਜਿਹਾ ਕਰਨ ਵਾਲੇ ਲੋਕਾਂ ਨੂੰ ਲੱਗਦਾ ਹੈ ਕਿ ਇਹ ਵੀ ਸੰਭੋਗ ਦਾ ਇੱਕ ਖ਼ਾਸ ਹਿੱਸਾ ਹੈ, ਪਰ ਉਹ ਇਹ ਨਹੀਂ ਜਾਣਦੇ ਕਿ ਇਸ ਦੇ ਸਿੱਟੇ ਬਹੁਤ ਹਾਨੀਕਾਰਕ ਨਿਕਲਦੇ ਹਨ।"

ਸਟੀਵਨ ਨੇ ਅੱਗੇ ਕਿਹਾ ਕਿ ਇਸ ਨਾਲ ਆਪਸੀ ਸਬੰਧ ਵੀ ਪ੍ਰਭਾਵਿਤ ਹੁੰਦੇ ਹਨ ਅਤੇ ਕਈ ਔਰਤਾਂ ਤਾਂ ਇਸ ਹਿੰਸਾ ਨੂੰ ਸਵੀਕਾਰ ਵੀ ਕਰ ਲੈਂਦੀਆਂ ਹਨ।

ਉਨ੍ਹਾਂ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਜੋ ਲੋਕ ਜਿਨਸੀ ਹਿੰਸਾ ਨੂੰ ਅੰਜ਼ਾਮ ਦਿੰਦੇ ਹਨ ਉਹ ਆਪ ਵੀ ਇਸ ਦੇ ਗੰਭੀਰ ਨਤੀਜਿਆਂ ਤੋਂ ਅਨਜਾਣ ਹੁੰਦੇ ਹਨ।

ਇਸ ਮੁੱਦੇ ਸਬੰਧੀ ਜਾਗਰੂਕਤਾ ਫੈਲ਼ਾਉਣ ਦੇ ਮਕਸਦ ਨਾਲ ਮੁਹਿੰਮ ਚਲਾਉਣ ਵਾਲੀ ਫਿਓਨਾ ਮੈਕੇਂਜੀ ਨੇ ਇਸ ਖੋਜ ਅਧਿਐਨ ਦੇ ਅੰਕੜਿਆਂ ਤੋਂ ਹਾਸਲ ਹੋਏ ਨਤੀਜਿਆਂ ਨੂੰ ਖ਼ਤਰਨਾਕ ਦੱਸਿਆ ਹੈ।

ਫਿਓਨਾ ਨੇ ਜਦੋਂ ਵੇਖਿਆ ਕਿ ਅਜਿਹੀਆਂ ਘਟਨਾਵਾਂ ਦਿਨ ਪ੍ਰਤੀ ਦਿਨ ਵੱਧਦੀਆਂ ਹੀ ਜਾ ਰਹੀਆਂ ਹਨ ਤਾਂ ਉਸ ਨੇ ਇਸ ਮੁੱਦੇ ਸਬੰਧੀ ਖੁੱਲ੍ਹ ਕੇ ਗੱਲ ਕਰਨ ਅਤੇ ਜਾਗਰੂਕਤਾ ਫੈਲਾਉਣ ਲਈ ''ਵੀ ਕੈਨ ਨਾਟ ਕੰਸੇਟ ਟੂ ਦਿਸ'' ਨਾਂਅ ਦੀ ਮੁਹਿੰਮ ਸ਼ੁਰੂ ਕੀਤੀ।

iStock

ਫਿਓਨਾ ਦਾ ਕਹਿਣਾ ਹੈ, "ਮੇਰਾ ਲਗਾਤਾਰ ਉਨ੍ਹਾਂ ਔਰਤਾਂ ਨਾਲ ਵਾਹ ਵਾਸਤਾ ਪੈ ਰਿਹਾ ਹੈ ਜਿੰਨ੍ਹਾਂ ਨੇ ਸਹਿਮਤੀ ਨਾਲ ਜਿਨਸੀ ਸਬੰਧ ਕਾਇਮ ਕਰਦਿਆਂ ਹਿੰਸਾ ਨੂੰ ਝੱਲਿਆ ਹੈ।"

ਉਨ੍ਹਾਂ ਕਿਹਾ ਕਿ ਕਈ ਔਰਤਾਂ ਨੂੰ ਸ਼ੁਰੂ ''ਚ ਪਤਾ ਹੀ ਨਹੀਂ ਲੱਗਾ ਕਿ ਉਨ੍ਹਾਂ ਨਾਲ ਹੋ ਕੀ ਰਿਹਾ ਹੈ। ਉਹ ਇੰਨ੍ਹਾਂ ਕਾਰਵਾਈਆਂ ਨੂੰ ਵੀ ਸੰਭੋਗ ਦਾ ਹੀ ਹਿੱਸਾ ਸਮਝ ਰਹੀਆਂ ਸਨ।

ਪਰ ਹੌਲੀ-ਹੌਲੀ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਇਹ ਅਜਿਹੀਆਂ ਕਾਰਵਾਈਆਂ ਹਨ ਜਿਸ ਕਾਰਨ ਉਹ ਪਰੇਸ਼ਾਨ ਹੋ ਰਹੀਆਂ ਹਨ।

ਫਿਓਨਾ ਮੁਤਾਬਕ ਕਈ ਅਜਿਹੇ ਮਾਮਲੇ ਵੀ ਸਾਹਮਣੇ ਆਏ ਹਨ, ਜਿਸ ''ਚ ਜਿਨਸੀ ਸਬੰਧ ਕਾਇਮ ਕਰਦਿਆਂ ਔਰਤਾਂ ਦੀ ਮੌਤ ਤੱਕ ਹੋ ਗਈ ਸੀ।

ਐਨਾ ਨੇ ਦੱਸਿਆ ਕਿ ਅਜੋਕੇ ਸਮੇਂ ''ਚ ਸੈਕਸ ਕਾਫੀ ਹੱਦ ਤੱਕ ਪੁਰਸ਼ ਕੇਂਦਰਿਤ ਹੋ ਗਿਆ ਹੈ ਅਤੇ ਇਸ ''ਤੇ ਪੋਰਨੋਗ੍ਰਾਫੀ ਦਾ ਇੰਨਾਂ ਜ਼ਿਆਦਾ ਪ੍ਰਭਾਵ ਹੈ ਕਿ ਔਰਤਾਂ ਲਈ ਸੈਕਸ ਦਾ ਆਨੰਦ ਨਾ ਮਾਤਰ ਰਹਿ ਗਿਆ ਹੈ।

ਜ਼ਿਕਰਯੋਗ ਹੈ ਕਿ ਇਹ ਖੋਜ ਅਧਿਐਨ ਹਾਲ ''ਚ ਹੀ ਬ੍ਰਿਟਿਸ਼ ਟੂਰਿਸਟ ਗ੍ਰੇਸ ਮਿਲਾਨੇ ਦੇ ਨਿਊਜ਼ੀਲੈਂਡ ''ਚ ਹੋਏ ਕਤਲ ਅਤੇ ਬਾਅਦ ''ਚ ਇਸ ਕਤਲ ਦੇ ਦੋਸ਼ੀ ਪੁਰਸ਼ ਵੱਲੋਂ ਅਦਾਲਤ ''ਚ ਆਪਣੇ ਬਚਾਅ ਲਈ ''ਰਫ਼ ਸੈਕਸ'' ਦੀ ਦਿੱਤੀ ਗਈ ਦਲੀਲ ਤੋਂ ਬਾਅਦ ਸਾਹਮਣੇ ਆਇਆ ਹੈ।

ਗ੍ਰੇਸ ਮਿਲਾਨੇ ਦੇ ਕਤਲ ਦੇ ਦੋਸ਼ੀ ਨੇ ਅਦਾਲਤ ਨੂੰ ਦੱਸਿਆ ਸੀ ਕਿ ''ਰਫ਼ ਸੈਕਸ'' ਦੌਰਾਨ ਮਿਲਾਨੇ ਦੀ ਮੌਤ ਹੋ ਗਈ ਸੀ। ਹਾਲਾਂਕਿ ਅਦਾਲਤ ਨੇ ਮਿਲਾਨ ਦੇ ਕਤਲ ਦੇ ਦੋਸ਼ ''ਚ ਉਸ ਨੂੰ ਦੋਸ਼ੀ ਕਰਾਰ ਦਿੱਤਾ ਹੈ।

ਇਹ ਵੀ ਪੜ੍ਹੋ-

  • ''ਜੇ ਮੇਰੇ ਬੇਟੇ ਨੇ ਅਜਿਹਾ ਕੀਤਾ ਹੈ ਤਾਂ ਉਸਨੂੰ ਫਾਂਸੀ ਹੋਵੇ''
  • ਸਿੱਖਾਂ ਨੂੰ ਇੱਕ ਵਾਰ ਫੇਰ ਕਰਵਾਇਆ ਬੇਗਾਨਗੀ ਦਾ ਅਹਿਸਾਸ -ਜਥੇਦਾਰ
  • ਲਾਲ ਰਾਜਮਾਂਹ ਤੇ ਸੋਇਆਬੀਨ ਸਣੇ ਖਾਣ ਦੀਆਂ 5 ‘ਖ਼ਤਰਨਾਕ’ ਚੀਜ਼ਾਂ

ਇਹ ਵੀਡੀਓਜ਼ ਵੀ ਦੇਖੋ

https://www.youtube.com/watch?v=xWw19z7Edrs&t=1s

https://www.youtube.com/watch?v=XbeWqsydN1w

https://www.youtube.com/watch?v=U_u-tUheC8g

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)