1984 ਕਤਲੇਆਮ: ਮਨਮੋਹਨ ਸਿੰਘ ਨੇ ਗੁਜਰਾਲ ਦੇ ਹਵਾਲੇ ਨਾਲ ਨਰਸਿਮਹਾ ਰਾਓ ਦੀ ਭੂਮਿਕਾ ''''ਤੇ ਸਵਾਲੀਆ ਨਿਸ਼ਾਨ ਲਗਾਇਆ

12/05/2019 10:19:32 AM

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਦਿੱਲੀ ''ਚ ਹੋਏ 1984 ਸਿੱਖ ਕਤਲੇਆਮ ਲਈ ਆਈ ਕੇ ਗੁਜਰਾਲ ਦੇ ਹਵਾਲੇ ਨਾਲ ਤਤਕਾਲੀ ਗ੍ਰਹਿ ਮੰਤਰੀ ਨਰਸਿਮਹਾ ਰਾਓ ਦੀ ਭੂਮਿਕਾ ''ਤੇ ਸਵਾਲੀਆ ਨਿਸ਼ਾਨ ਲਗਾਇਆ।

ਡਾ. ਮਨਮੋਹਨ ਸਿੰਘ, ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦੇ 100ਵੇਂ ਜਨਮ ਦਿਹਾੜੇ ਦੇ ਮੌਕੇ ਪ੍ਰੋਗਰਾਮ ਵਿੱਚ ਸੰਬੋਧਨ ਕਰ ਰਹੇ ਸਨ।

ਡਾ. ਮਨਮੋਹਨ ਸਿੰਘ ਨੇ ਕਿਹਾ, "1984 ਕਤਲੇਆਮ ਦੀ ਸ਼ਾਮ ਗੁਜਰਾਲ ਜੀ ਤਤਕਾਲੀ ਗ੍ਰਹਿ ਮੰਤਰੀ ਨਰਸਿਮਹਾ ਰਾਓ ਦੇ ਕੋਲ ਗਏ। ਉਹਨਾਂ ਰਾਓ ਨੂੰ ਕਿਹਾ ਕਿ ਸਥਿਤੀ ਇੰਨ੍ਹੀ ਗੰਭੀਰ ਹੈ ਕਿ ਸਰਕਾਰ ਨੂੰ ਜਲਦੀ ਸੈਨਾ ਨੂੰ ਬੁਲਾ ਲੈਣਾ ਚਾਹੀਦਾ ਹੈ। ਜੇਕਰ ਗੁਜਰਾਲ ਜੀ ਦੀ ਗੱਲ ''ਤੇ ਅਮਲ ਕੀਤਾ ਹੁੰਦਾ ਤਾਂ ਸ਼ਾਇਦ 1984 ਦੇ ਕਤਲੇਆਮ ਨੂੰ ਟਾਲਿਆ ਜਾ ਸਕਦਾ ਸੀ।"

31 ਅਕਤੂਬਰ 1984 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾੰਧੀ ਨੂੰ ਉਹਨਾਂ ਦੇ 4 ਸੁਰੱਖਿਆਂ ਕਰਮੀਆਂ ਨੇ ਮਾਰ ਦਿੱਤਾ ਸੀ। ਇਸ ਤੋਂ ਬਾਅਦ ਸਿੱਖ ਕਤਲੇਆਮ ਹੋਇਆ ਸੀ।

ਇਹ ਵੀ ਪੜ੍ਹੋ:

  • 1971- ਪੰਜਾਬੀ ਫ਼ੌਜੀ ਅਫ਼ਸਰ ਦੇ ਚੁਟਕਲੇ ਅਤੇ ਪਾਕ ਫੌਜ ਦਾ ਸਰੰਡਰ
  • ਕੀ ਪਾਕਿਸਤਾਨ ਦਾ ਸਭ ਤੋਂ ਵੱਡਾ ਕਾਨੂੰਨ, ਸੁਣੋ ਹਨੀਫ਼ ਦੀ ਜ਼ੁਬਾਨੀ
  • Jio ਨੇ ਏਅਰਟੈੱਲ ਤੇ ਵੋਡਾਫੋਨ ਨੂੰ ਪਾਈਆਂ ਭਾਜੜਾਂ, ਫੋਨ ਬਿੱਲ ਵਧਣ ਦਾ ਅਸਲ ਕਾਰਨ ਜਾਣੋ

ਬਿਆਨ ''ਤੇ ਪ੍ਰਤੀਕਿਰਿਆ

ਸੁਪਰੀਮ ਕੋਰਟ ਦੇ ਸੀਨਿਅਰ ਵਕੀਲ ਐਚ ਐਸ ਫੂਲਕਾ ਨੇ ਡਾ. ਮਨਮੋਹਨ ਸਿੰਘ ਦੇ ਇਸ ਖ਼ੁਲਾਸੇ ਦੀ ਹਿਮਾਇਤ ਕਰਦਿਆ ਟਵੀਟ ਕੀਤੇ।

ਉਨ੍ਹਾਂ ਨੇ ਕਿਹਾ, "ਡਾ. ਮਨਮੋਹਨ ਸਿੰਘ ਠੀਕ ਕਹਿ ਰਹੇ ਹਨ। ਜੇਕਰ ਆਈ ਕੇ ਗੁਜਰਾਲ ਦੇ ਕਹਿਣ ''ਤੇ ਆਰਮੀ ਬੁਲਾ ਲਈ ਗਈ ਹੁੰਦੀ ਤਾਂ 1984 ਕਤਲੇਆਮ ਨੂੰ ਟਾਲਿਆ ਜਾ ਸਕਦਾ ਸੀ।"

"ਬਲਕਿ ਮਿਸਰਾ ਕਮਿਸ਼ਨ ਨੇ ਵੀ ਕਿਹਾ ਸੀ ਕਿ ਜੇਕਰ 1 ਨਵੰਬਰ ਦੀ ਸਵੇਰ ਨੂੰ ਆਰਮੀ ਬੁਲਾ ਲਈ ਗਈ ਹੁੰਦੀ ਤਾਂ 2000 ਜ਼ਿੰਦਗੀਆਂ ਬੱਚ ਸਕਦੀਆਂ ਸਨ। ਪਰ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਆਰਮੀ ਬੁਲਾਉਣ ਲਈ ਰਾਜ਼ੀ ਨਹੀਂ ਹੋਏ ਸਨ।"

https://twitter.com/hsphoolka/status/1202429081163157504

ਫੂਲਕਾ ਨੇ ਅੱਗੇ ਲਿਖਿਆ, ਨਰਸਿਮਹਾ ਰਾਓ, ਤਤਕਾਲੀ ਗ੍ਰਹਿ ਮੰਤਰੀ ਸੈਨਾ ਨੂੰ ਬੁਲਾਉਣਾ ਚਾਹੁੰਦੇ ਸਨ, ਪਰ ਬੁਲਾਉਣ ਲਈ ਦਿੱਤੀ ਗਈ। ਸਾਬਕਾ ਕਾਨੂੰਨ ਮੰਤਰੀ ਸ਼ਾਂਤੀ ਭੂਸ਼ਣ ਨੇ ਨਾਨਾਵਟੀ ਕਮਿਸ਼ਨ ਨੂੰ ਦਿੱਤੇ ਆਪਣੇ ਬਿਆਨ ''ਚ ਕਿਹਾ ਸੀ ਕਿ ਉਹ 1 ਨਵੰਬਰ ਦੀ ਸਵੇਰ ਨੂੰ ਰਾਓ ਨੂੰ ਮਿਲੇ ਤੇ ਸੇਨਾ ਨੂੰ ਬੁਲਾਉਣ ਲਈ ਕਿਹਾ। ਰਾਓ ਨੇ ਫੋਨ ਕੀਤਾ ਤੇ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਇਨਸਾਨ ਨੇ ਸਹਿਮਤੀ ਨਹੀਂ ਜਤਾਈ।

https://www.youtube.com/watch?v=1iWGsFbLVpo

https://www.youtube.com/watch?v=dSe0AOJj4V4

https://www.youtube.com/watch?v=vCce9NnVCuI

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)