ਹੈਦਰਾਬਾਦ ''''ਚ ਡਾਕਟਰ ਦੇ ਰੇਪ ਤੇ ਕਤਲ ਦੇ ਮਾਮਲੇ ''''ਚ ਮੁਲਜ਼ਮ ਦੇ ਪਿਤਾ ਨੇ ਕਿਹਾ, ''''ਜੇ ਮੇਰੇ ਪੁੱਤਰ ਨੇ ਅਜਿਹਾ ਕੀਤਾ ਤਾਂ ਉਸਨੂੰ ਫਾਂਸੀ ਹੋਵੇ''''

12/04/2019 8:16:30 AM

BBC
ਹੈਦਰਾਬਾਦ ਡਾਕਟਰ ਦੇ ਕਤਲ ਮਾਮਲੇ ਦੇ ਇੱਕ ਮੁਲਜ਼ਮ ਦੀ ਪਤਨੀ

ਹੈਦਰਾਬਾਦ ਡਾਕਟਰ ਕਤਲ ਕੇਸ ਵਿੱਚ ਚਾਰ ਮੁਲਜ਼ਮਾਂ ਵਿੱਚੋਂ ਤਿੰਨ ਮੁਲਜ਼ਮ ਇੱਕ ਹੀ ਪਿੰਡ ਦੇ ਰਹਿਣ ਵਾਲੇ ਹਨ। ਇਹਨਾਂ ਦਾ ਪਿੰਡ ਰਾਜਧਾਨੀ ਹੈਦਰਾਬਾਦ ਤੋਂ ਕਰੀਬ 160 ਕਿਲੋਮੀਟਰ ਦੂਰ ਹੈ।

ਚੌਥਾ ਮੁਲਜ਼ਮ ਉਨ੍ਹਾਂ ਦੇ ਗੁਆਂਢ ''ਚ ਮੌਜੂਦ ਇੱਕ ਪਿੰਡ ਨਾਲ ਸਬੰਧਤ ਹੈ।

ਹਾਲਾਂਕਿ ਇਹਨਾਂ ਪਰਿਵਾਰਾਂ ਦੀ ਪਛਾਣ ਅਸੀਂ ਅਜੇ ਜ਼ਾਹਿਰ ਨਹੀਂ ਕਰ ਸਕਦੇ ਕਿਉਂਕਿ ਮੁਲਜ਼ਮਾਂ ਦਾ ਮਾਮਲਾ ਅਦਾਲਤ ਵਿੱਚ ਹੈ ਅਤੇ ਉਹਨਾਂ ਨੂੰ ਅਜੇ ਦੋਸ਼ੀ ਨਹੀਂ ਠਹਿਰਾਇਆ ਗਿਆ ਹੈ।

ਪਿਛਲੇ ਕੁਝ ਦਿਨਾਂ ਤੋਂ ਇਸ ਘਟਨਾ ਦੇ ਸੁਰਖ਼ੀਆਂ ''ਚ ਆਉਣ ਤੋਂ ਬਾਅਦ ਅਤੇ ਉਸ ਤੋਂ ਬਾਅਦ ਮੁਲਜ਼ਮਾਂ ਨੂੰ ਉਹਨਾਂ ਦੇ ਪਿੰਡਾਂ ਤੋਂ ਪੁਲਿਸ ਦੀ ਹਿਰਾਸਤ ''ਚ ਲੈਣ ਦੇ ਬਾਅਦ ਤੋਂ ਮੀਡਿਆ ਨਾਲ ਜੁੜੇ ਲੋਕ ਇੱਥੇ ਆ ਰਹੇ ਹਨ।

ਜਦੋਂ ਮੈਂ ਇਸ ਪਿੰਡ ਵਿੱਚ ਪਹੁੰਚੀ ਜਿਥੋਂ ਤਿੰਨੋਂ ਮੁਲਾਜ਼ਮਾਂ ਨੂੰ ਹਿਰਾਸਤ ''ਚ ਲਿਆ ਗਿਆ ਸੀ ਤਾਂ ਪਿੰਡ ਵਾਲਿਆਂ ਨੇ ਹੀ ਮੈਨੂੰ ਉਹਨਾਂ ਦੇ ਘਰ ਦਾ ਰਾਹ ਵਿਖਾਇਆ।

ਪਰ ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਵੀ ਇਸ ਗੱਲ ਦਾ ਯਕੀਨ ਨਹੀਂ ਹੋ ਰਿਹਾ ਕਿ ਉਨ੍ਹਾਂ ਦੇ ਪਿੰਡ ਦਾ ਕੋਈ ਵਿਅਕਤੀ ਇਸ ਤਰ੍ਹਾਂ ਦਾ ਘਿਨਾਉਣਾ ਅਪਰਾਧ ਕਰ ਸਕਦਾ ਹੈ।

ਪਿੰਡ ਦੇ ਇੱਕ ਵਿਅਕਤੀ ਨੇ ਕਿਹਾ, "ਅਸੀਂ ਖੇਤੀਬਾੜੀ ਮਜ਼ਦੂਰ ਹਾਂ। ਗੁਜ਼ਾਰਾ ਕਰਨ ਲਈ ਸਾਨੂੰ ਹਰ ਕਿਸਮ ਦੀ ਮਜ਼ਦੂਰੀ ਕਰਨੀ ਪੈਂਦੀ ਹੈ।"

ਅਸੀਂ ਖੁੱਲੀ ਹੋਈ ਨਾਲੀਆਂ ਵਾਲੀ ਗਲੀ ਰਾਹੀਂ ਇੱਕ ਮੁਲਜ਼ਮ ਦੇ ਘਰ ਪਹੁੰਚੇ। ਮੁਲਜ਼ਮ ਦੀ ਮਾਂ ਫੂਸ ਦੀ ਛੱਤ ਨਾਲ ਬਣੀ ਇਸ ਦੋ ਕਮਰਿਆਂ ਵਾਲੀ ਝੌਂਪੜੀ ਦੇ ਇੱਕ ਕਮਰੇ ਵਿੱਚ ਅਰਾਮ ਕਰ ਰਹੀ ਹੈ।

ਇਹ ਵੀ ਪੜ੍ਹੋ:

  • 1971- ਪੰਜਾਬੀ ਫ਼ੌਜੀ ਅਫ਼ਸਰ ਦੇ ਚੁਟਕਲੇ ਅਤੇ ਪਾਕ ਫੌਜ ਦਾ ਸਰੰਡਰ
  • ਕੀ ਪਾਕਿਸਤਾਨ ਦਾ ਸਭ ਤੋਂ ਵੱਡਾ ਕਾਨੂੰਨ, ਸੁਣੋ ਹਨੀਫ਼ ਦੀ ਜ਼ੁਬਾਨੀ
  • Jio ਨੇ ਏਅਰਟੈੱਲ ਤੇ ਵੋਡਾਫੋਨ ਨੂੰ ਪਾਈਆਂ ਭਾਜੜਾਂ, ਫੋਨ ਬਿੱਲ ਵਧਣ ਦਾ ਅਸਲ ਕਾਰਨ ਜਾਣੋ

ਉਹ ਖੁਦ ਨੂੰ ਬੈਠ ਸਕਣ ਵਿੱਚ ਬੇਵੱਸ ਦੱਸਦੀ ਹੋਈ ਆਪਣੇ ਪਤੀ ਵੱਲ ਇਸ਼ਾਰਾ ਕਰਦੀ ਹੈ। ਮੁਲਜ਼ਮ ਦਾ ਪਿਤਾ ਦਿਹਾੜੀ ਮਜ਼ਦੂਰ ਹੈ, ਉਹ ਕਹਿੰਦਾ ਹੈ ਕਿ ਉਸਨੂੰ ਨਹੀਂ ਪਤਾ ਕਿ ਕੀ ਹੋਇਆ।

ਉਸਨੇ ਆਪਣੇ ਹੱਥ ਜੋੜਦਿਆਂ ਕਿਹਾ, "ਮੇਰੇ ਦੋ ਪੁੱਤਰ ਅਤੇ ਇੱਕ ਧੀ ਹੈ। ਜੇ ਕੱਲ੍ਹ ਮੇਰੀ ਧੀ ਨਾਲ ਅਜਿਹਾ ਹੁੰਦਾ ਹੈ, ਤਾਂ ਮੈਂ ਚੁੱਪ ਨਹੀਂ ਬੈਠਾਂਗਾ। ਇਸੇ ਲਈ ਮੈਂ ਚਾਹੁੰਦਾ ਹਾਂ ਕਿ ਜੇਕਰ ਮੇਰਾ ਪੁੱਤਰ ਨੇ ਅਜਿਹਾ ਕੀਤਾ ਹੈ ਜਿਵੇਂ ਦੱਸਿਆ ਜਾ ਰਿਹਾ ਹੈ ਤਾਂ ਉਸਨੂੰ ਫਾਂਸੀ ਦਿੱਤੀ ਜਾਵੇ। "

ਉਸਨੇ ਸਾਨੂੰ ਦੱਸਿਆ ਕਿ ਆਖ਼ਰੀ ਵਾਰ ਆਪਣੇ ਪੁੱਤਰ ਨਾਲ ਉਹਨਾਂ ਦੀ ਗੱਲ 28 ਨਵੰਬਰ ਦੀ ਰਾਤ ਨੂੰ ਹੋਈ ਸੀ, ਜਦੋਂ ਉਹ ਕੰਮ ਤੋਂ ਘਰ ਪਰਤਿਆ ਸੀ।

BBC
ਇੱਕ ਮੁਲਜ਼ਮ ਦੇ ਮਾਪੇ

ਉਹ ਕਹਿੰਦੇ ਹਨ, "ਮੇਰਾ ਬੇਟਾ ਮੈਨੂੰ ਸਭ ਕੁਝ ਨਹੀਂ ਦੱਸਦਾ। ਉਹ ਸੌਂ ਰਿਹਾ ਸੀ। ਪੁਲਿਸ ਆਈ ਅਤੇ ਅੱਧੀ ਰਾਤ ਨੂੰ ਮੇਰੇ ਪੁੱਤਰ ਨੂੰ ਲੈ ਗਈ। ਉਦੋਂ ਵੀ ਮੈਨੂੰ ਨਹੀਂ ਪਤਾ ਸੀ ਕਿ ਅਜਿਹਾ ਕੁਝ ਹੋਇਆ ਹੈ।"

"ਜਦੋਂ ਪੁਲਿਸ ਨੇ ਮੈਨੂੰ ਥਾਣੇ ਬੁਲਾਇਆ ਤਾਂ ਮੈਨੂੰ ਕੇਸ ਬਾਰੇ ਸਭ ਕੁਝ ਪਤਾ ਲੱਗਿਆ। ਮੇਰੇ ਕੋਲ ਆਪਣੇ ਪੁੱਤਰ ਲਈ ਵਕੀਲ ਕਰਨ ਦੀ ਵੀ ਸਮਰੱਥਾ ਨਹੀਂ ਹੈ। ਮੈਂ ਇਹ ਕਰਨਾ ਵੀ ਨਹੀਂ ਚਾਹੁੰਦਾ। ਜੇਕਰ ਮੇਰੇ ਬੇਟੇ ਨੇ ਅਜਿਹਾ ਕੁਝ ਕੀਤਾ ਹੈ ਤਾਂ ਮੈਂ ਉਸ ਨੂੰ ਬਚਾਉਣ ਲਈ ਆਪਣੇ ਪੈਸੇ ਅਤੇ ਊਰਜਾ ਨਹੀਂ ਲਗਾਉਣਾ ਚਾਹੁੰਦਾ।"

''ਮੇਰੇ ਬੇਟੇ ਨੂੰ ਫ਼ਸਾਇਆ ਗਿਆ''

ਉਸੇ ਗਲੀ ''ਚ ਅੱਗੇ ਚੱਲ ਕੇ ਇੱਕ ਹੋਰ ਮੁਲਜ਼ਮ ਦਾ ਘਰ ਹੈ, ਜਿੱਥੇ ਉਹ ਆਪਣੇ ਪਰਿਵਾਰ ਨਾਲ ਰਹਿੰਦਾ ਸੀ। ਪੱਕੀ ਛੱਤ ਵਾਲਾ ਇਹ ਘਰ ਤਿੰਨ ਕਮਰਿਆਂ ਦਾ ਹੈ। ਮੁਲਜ਼ਮ ਦੀ ਮਾਂ ਅਤੇ ਉਸ ਦੀ ਪਤਨੀ ਘਰ ਦੇ ਸਾਹਮਣੇ ਖੁੱਲ੍ਹੇ ਹਿੱਸੇ ਵਿੱਚ ਬੈਠੇ ਹੋਏ ਸਨ।

ਮੁਲਜ਼ਮ ਦੀ ਪਤਨੀ ਨੇ ਦੱਸਿਆ ਕਿ ਉਹ ਸੱਤ ਮਹੀਨੇ ਦੀ ਗਰਭਵਤੀ ਹੈ। ਉਸਨੇ ਕਿਹਾ, "ਸਾਡਾ ਪ੍ਰੇਮ ਵਿਆਹ ਹੋਇਆ ਸੀ। ਮੈਂ ਉਸ ਨੂੰ ਡੇਢ ਸਾਲ ਤੋਂ ਜਾਣਦੀ ਸੀ। ਅੱਠ ਮਹੀਨੇ ਪਹਿਲਾਂ ਸਾਡਾ ਵਿਆਹ ਹੋਇਆ। ਪਹਿਲਾਂ ਤਾਂ ਉਸ ਦੇ ਮਾਪੇ ਇਸ ਵਿਆਹ ਲਈ ਤਿਆਰ ਨਹੀਂ ਸਨ ਪਰ ਬਾਅਦ ਵਿੱਚ ਉਹ ਤਿਆਰ ਹੋ ਗਏ ਸਨ।"

ਮੁਲਜ਼ਮ ਦੀ ਮਾਂ ਨੇ ਨਾਲ ਹੀ ਕਿਹਾ ਕਿ ਉਸ ਦੇ ਬੇਟੇ ਨੂੰ ਕਿਡਨੀ ਦੀ ਬਿਮਾਰੀ ਹੈ ਅਤੇ ਪਿਛਲੇ ਦੋ ਸਾਲਾਂ ਤੋਂ ਉਸ ਦਾ ਇਲਾਜ ਚੱਲ ਰਿਹਾ ਸੀ।

BBC
ਲਾਲ ਲਾਈਨ ਪੀੜਤਾ ਦੇ ਆਉਣ ਅਤੇ ਸਕੂਟੀ ਪਾਰਕ ਕਰਨ ਨੂੰ ਦਿਖਾ ਰਹੀ ਹੈ ਜਦੋਂਕਿ ਨੀਲੀ ਲਾਈਨ ਮੁਲਜ਼ਮਾਂ ਦੀ ਹਲਚਲ ਨੂੰ

ਉਹਨਾਂ ਦੱਸਿਆ, "ਮੈਂ ਵਿਸ਼ਵਾਸ ਨਹੀਂ ਕਰ ਸਕਦੀ ਕਿ ਮੇਰਾ ਪੁੱਤਰ ਅਜਿਹਾ ਕਰ ਸਕਦਾ ਹੈ। ਮੇਰਾ ਮੰਨਣਾ ਹੈ ਕਿ ਕਿਸੇ ਨੇ ਉਸ ਨੂੰ ਜ਼ਬਰਦਸਤੀ ਸ਼ਰਾਬ ਪਿਆਈ ਅਤੇ ਫਿਰ ਉਸਨੂੰ ਇਸ ਕੇਸ ਵਿੱਚ ਫਸਾਇਆ।"

ਹਾਲਾਂਕਿ ਮੁਲਜ਼ਮ ਦੀ ਪਤਨੀ ਨੇ ਕਿਹਾ ਕਿ ਜਦੋਂ ਉਸਨੇ ਇਹ ਖ਼ਬਰ ਵੇਖੀ ਤਾਂ ਉਹ ਬਹੁਤ ਦੁਖੀ ਹੋਈ।

ਉਸਨੇ ਕਿਹਾ, "ਪੀੜਤਾ ਵੀ ਮੇਰੇ ਵਰਗੀ ਔਰਤ ਸੀ। ਮੈਨੂੰ ਬਹੁਤ ਦੁਖ ਹੈ। ਮੈਂ ਇਸ ਬਾਰੇ ਗੱਲ ਨਹੀਂ ਕਰਨਾ ਚਾਹੁੰਦੀ ਕਿ ਮੇਰੇ ਪਤੀ ਨੇ ਅਜਿਹਾ ਕੀਤਾ ਜਾਂ ਨਹੀਂ। ਪਰ ਜੋ ਹੋਇਆ ਉਹ ਸਹੀ ਨਹੀਂ ਸੀ। ਮੈਨੂੰ ਨਹੀਂ ਪਤਾ ਕਿ ਅੱਗੇ ਕੀ ਹੋਵੇਗਾ।"

ਉਸੇ ਪਿੰਡ ਵਿੱਚ ਤੀਜੇ ਮੁਲਜ਼ਮ ਦਾ ਘਰ ਵੀ ਹੈ ਪਰ ਜਦੋਂ ਅਸੀਂ ਉੱਥੇ ਪਹੁੰਚੇ ਤਾਂ ਘਰ ਵਿੱਚ ਕੋਈ ਨਹੀਂ ਸੀ।

ਮਾਪਿਆਂ ਨੇ ਕਿਹਾ, ਉਹ ਇਸ ਘਟਨਾ ਤੋਂ ਜਾਣੂ ਨਹੀਂ ਹਨ

ਚੌਥੇ ਮੁਲਜ਼ਮ ਦਾ ਪਿੰਡ ਇਨ੍ਹਾਂ ਤਿੰਨਾਂ ਮੁਲਜ਼ਮਾਂ ਦੇ ਪਿੰਡ ਤੋਂ ਕੁਝ ਕਿਲੋਮੀਟਰ ਦੀ ਦੂਰੀ ''ਤੇ ਹੈ। ਉੱਥੇ ਪਹੁੰਚ ਕੇ ਅਸੀਂ ਉਨ੍ਹਾਂ ਦੇ ਘਰ ਵੱਲ ਚਲੇ ਗਏ।

ਮੁਲਜ਼ਮ ਦੇ ਮਾਪੇ ਇਸ ਇੱਕ ਕਮਰੇ ਵਾਲੇ ਘਰ ਦੇ ਬਾਹਰ ਬੈਠੇ ਸਨ। ਦੋਵੇਂ ਕਾਫ਼ੀ ਕਮਜ਼ੋਰ ਲੱਗ ਰਹੇ ਸਨ। ਨਾ ਹੀ ਉਸ ਦੇ ਪਿਤਾ ਕੁਝ ਬੋਲਣ ਲਈ ਰਾਜ਼ੀ ਹੋਏ ਅਤੇ ਨਾ ਹੀ ਉਸਦੀ ਮਾਂ। ਉਹ ਇਹ ਹੀ ਕਹਿੰਦੇ ਰਹੇ ਕਿ ਉਨ੍ਹਾਂ ਨੂੰ ਪੁੱਤਰ ਦੇ ਜੁਰਮ ਬਾਰੇ ਕੋਈ ਜਾਣਕਾਰੀ ਨਹੀਂ ਹੈ।

BBC

ਮੁਲਜ਼ਮ ਦੀ ਮਾਂ ਨੇ ਕਿਹਾ, "ਉਹ ਆਮ ਤੌਰ ''ਤੇ ਘਰ ਨਹੀਂ ਰਹਿੰਦਾ ਸੀ। ਉਹ ਬਾਹਰੋਂ ਆ ਕੇ ਨਹਾਉਂਦਾ ਅਤੇ ਫਿਰ ਤੁਰ ਪੈਂਦਾ ਸੀ। ਅਸੀਂ ਉਸ ਤੋਂ ਹੋਰ ਕੁਝ ਜ਼ਿਆਦਾ ਨਹੀਂ ਪੁੱਛਦੇ ਸੀ ਕਿਉਂਕਿ ਘਰ ਵਿੱਚ ਕਮਾਉਣ ਵਾਲਾ ਉਹ ਹੀ ਸੀ।"

ਘਰ ਦੇ ਬਾਹਰ ਇਕੱਠੇ ਹੋਏ ਲੋਕਾਂ ਨੇ ਦੱਸਿਆ ਕਿ ਮਾਪਿਆਂ ਨੂੰ ਆਪਣੇ ਪੁੱਤਰ ਦੇ ਕੰਮ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ।

ਮੁਲਜ਼ਮ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ 28 ਤਰੀਕ ਦੀ ਸ਼ਾਮ ਨੂੰ ਘਰ ਆਇਆ ਸੀ।

ਉਹ ਦੱਸਦੇ ਹਨ, "ਉਸਨੇ ਸਾਨੂੰ ਦੱਸਿਆ ਕਿ ਉਹ ਜਿਸ ਟਰੱਕ ਨੂੰ ਚਲਾ ਰਿਹਾ ਸੀ ਉਸਦਾ ਐਕਸੀਡੈਂਟ ਹੋ ਗਿਆ। ਉਸਨੇ ਦੱਸਿਆ ਕਿ ਉਸਦੇ ਟਰੱਕ ਨੇ ਸਕੂਟਰ ਚਲਾ ਰਹੀ ਇੱਕ ਔਰਤ ਨੂੰ ਧੱਕਾ ਦਿੱਤਾ ਅਤੇ ਉਸ ਔਰਤ ਦੀ ਮੌਤ ਹੋ ਗਈ।"

"ਮੈਂ ਉਸ ਨੂੰ ਡਾਂਟਿਆ ਵੀ ਸੀ ਕਿ ਸਾਨੂੰ ਜ਼ਿੰਮੇਵਾਰੀ ਨਾਲ ਗੱਡੀ ਚਲਾਉਣੀ ਚਾਹੀਦੀ ਹੈ। ਇਹ ਪਹਿਲੀ ਵਾਰ ਸੀ ਜਦੋਂ ਉਸਨੇ ਸਾਨੂੰ ਆਪਣੇ ਬਾਰੇ ਕੁਝ ਦੱਸਿਆ ਸੀ। ਉਸੇ ਰਾਤ ਜਦੋਂ ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰਨ ਆਈ ਤਾਂ ਸਾਨੂੰ ਪਤਾ ਚੱਲਿਆ ਕਿ ਉਸਨੇ ਕੀ ਕੀਤਾ ਸੀ।"

BBC
ਹੈਦਰਾਬਾਦ ਰੇਪ ਤੇ ਕਤਲ ਮਾਮਲੇ ਖਿਲਾਫ਼ ਪੁਲਿਸ ਸਟੇਸ਼ਨ ਬਾਹਰ ਮੁਜ਼ਾਹਰਾ ਕਰਦੇ ਲੋਕ

ਹਾਲਾਂਕਿ ਗੁਆਂਢੀਆ ਦਾ ਕਹਿਣਾ ਹੈ ਕਿ ਇਹ ਘਟਨਾ ਉਨ੍ਹਾਂ ਲਈ ਸਦਮੇ ਵਰਗੀ ਹੈ। ਇੱਕ ਗੁਆਂਢੀ ਨੇ ਕਿਹਾ, "ਮੈਨੂੰ ਹੈਰਾਨੀ ਨਹੀਂ ਹੈ ਕਿ ਮੇਰੇ ਗੁਆਂਢੀ ਨੇ ਅਜਿਹਾ ਕੀਤਾ ਕਿਉਂਕਿ ਉਹ ਸ਼ਰਾਬ ਦਾ ਆਦੀ ਸੀ। ਮੈਂ ਉਸ ਨੂੰ ਬਿਹਤਰ ਤਰੀਕੇ ਨਾਲ ਰਹਿਣ ਦੀ ਸਲਾਹ ਦਿੰਦਾ ਸੀ। ਮੈਂ ਉਸ ਨੂੰ ਦਸ ਸਾਲਾਂ ਤੋਂ ਜਾਣਦਾ ਸੀ। ਪਰ ਉਹ ਕਦੇ ਘਰ ਨਹੀਂ ਰਹਿੰਦਾ ਸੀ।"

ਮੁਲਜ਼ਮਾਂ ਨੂੰ ਫਿਲਹਾਲ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜਿਆ ਗਿਆ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਜਾਵੇਗਾ।

ਪੁਲਿਸ ਨੇ ਇਸ ਮਾਮਲੇ ਦੀ ਜਾਂਚ ਲਈ ਮੁਲਜ਼ਮਾਂ ਨੂੰ ਪੁਲਿਸ ਹਿਰਾਸਤ ਵਿੱਚ ਲੈਣ ਲਈ ਪਟੀਸ਼ਨ ਦਾਇਰ ਕੀਤੀ ਹੈ। ਪੁਲਿਸ ਮੁਲਜ਼ਮਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਇਸ ਮਾਮਲੇ ਵਿੱਚ ਕੁਝ ਨਹੀਂ ਕਹਿ ਰਹੀ।

ਇਹ ਵੀ ਪੜ੍ਹੋ:

  • ਬੇਅਦਬੀ ਮਾਮਲੇ ਦੀ ਸੀਬੀਆਈ ਨੇ ਮੁੜ ਜਾਂਚ ਸ਼ੁਰੂ ਕੀਤੀ
  • ਮਾਂ ਅਤੇ ਬੱਚੇ ਨੂੰ ਜੋੜਨ ਵਾਲੀ ਗਰਭਨਾੜ ਕਦੋਂ ਕੱਟੀ ਜਾਣੀ ਚਾਹੀਦੀ ਹੈ
  • ਮਰਦ ਬਲਾਤਕਾਰੀ ਕਿਉਂ ਬਣ ਜਾਂਦੇ ਹਨ ?- ਨਜ਼ਰੀਆ

ਪੁਲਿਸ ਨੇ ਜੋ ਰਿਪੋਰਟ ਫਾਈਲ ਕੀਤੀ ਹੈ ਉਸ ਮੁਤਾਬਕ, "ਚਾਰੋ ਮੁਲਜ਼ਮਾਂ ਨੂੰ ਅਗਵਾ ਕਰਨ, ਡਾਕਾ ਮਾਰਨ, ਸਮੂਹਿਕ ਬਲਾਤਕਾਰ ਕਰਨ ਅਤੇ ਤਸੀਹੇ ਦੇ ਕੇ ਕਤਲ ਕਰਨ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।"

ਇਸ ਵਿਚਾਲੇ ਤੇਲੰਗਾਨਾ ਦੇ ਮੁੱਖ ਮੰਤਰੀ ਕੇਸੀਆਈ ਨੇ ਪੁਲਿਸ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਇਸ ਮਾਮਲੇ ਦੀ ਸੁਣਵਾਈ ਫਾਸਟ ਟਰੈਕ ਕੋਰਟ ਵਿੱਚ ਕਰਨ ਅਤੇ ਮੁਲਜ਼ਮਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ

ਇਹ ਵੀ ਦੇਖੋ:

https://www.youtube.com/watch?v=f426Cx9xeYM

https://www.youtube.com/watch?v=22Y4Q9BATMk

https://www.youtube.com/watch?v=wfC-i_8VS6w

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ)